ਸਾਥੀਆਂ ਦੇ ਉਭਾਰ ਉਤੇ ਕਾਬੂ ਪਾਕੇ ਇਸ ਨੂੰ ਵਿਉਂਤ ਕੇ ਨਾ ਚਲਾ ਸਕੇ। ਗਦਰ ਪਾਰਟੀ ਲਹਿਰ ਫੇਲ ਕਰਨ ਵਿਚ ਸਬੱਬ ਜਾਂ ਚਾਨਸ, ਜਿਸ ਨੇ ਕਈ ਲਹਿਰਾਂ ਨਾਲ ਹੱਥ ਕੰਡੇ ਕੀਤੇ ਹਨ, ਨੇ ਵੀ ਆਪਣਾ ਹਿੱਸਾ ਪਾਇਆ। ਹਿੰਦ ਵਿਚ ਗਦਰ ਕਰਨ ਵਾਸਤੇ ੨੧ ਫਰਵਰੀ ੧੯੧੫ ਦੀ ਤਾਰੀਖ ਨੀਯਤ ਕੀਤੀ ਗਈ ਸੀ, ਅਤੇ ਕਿਰਪਾਲ ਸਿੰਘ ਸੂਹੀਆ ੧੩ ਫਰਵਰੀ ਨੂੰ ਲਹਿਰ ਵਿਚ ਦਾਖਲ ਹੋਇਆ। ਕਿਰਪਾਲ ਸਿੰਘ ਦੇ ਲਹਿਰ ਵਿਚ ਘੁਸਣ ਤੋਂ ਪਹਿਲੋਂ ਅੰਗਰੇਜ਼ੀ ਸਰਕਾਰ ਨੂੰ ਸੁੰਦਕ ਜ਼ਰੂਰ ਸੀ ਕਿ ਗਦਰੀ ਇਨਕਲਾਬੀ ਕੁਝ ਕਰਨ ਦੇ ਆਹਰ ਵਿਚ ਹਨ, ਪਰ ਉਸ ਨੂੰ ਗਦਰੀ ਇਨਕਲਾਬੀਆਂ ਦੀ ਪਲੈਨ ਅਤੇ ਪਹੁੰਚ ਦੇ ਅੰਦਰੂਨੀ ਭੇਦਾਂ ਬਾਰੇ ਪਤਾ ਨਹੀਂ ਸੀ। ਇਸ ਬਾਰੇ ਕਿਰਪਾਲ ਸਿੰਘ ਨੇ ੧੪ ਫਰਵਰੀ ਨੂੰ ਪੁਲਸ ਨੂੰ ਇਤਲਾਹ ਦਿਤੀ। ਅਰਥਾਤ ਇਹ ਕਿਆਸ ਆਉਣੋਂ ਨਹੀਂ ਰੁਕਦਾ ਕਿ ਜੇਕਰ ਕਿਰਪਾਲ ਸਿੰਘ ਸੂਹੀਆ ਕੇਵਲ ਇਕ ਹਫਤਾ ਹੋਰ ਗਦਰੀ ਇਨਕਲਾਬੀਆਂ ਦੇ ਅੰਦਰੂਨੀ ਦਾਇਰੇ ਵਿਚ ਨਾ ਘੁਸਦਾ, ਤਾਂ ਕੀ ਹੁੰਦਾ? ਤੇਈਵਾਂ ਕਾਂਡ ਲਹਿਰਾਂ ਨੂੰ ਕੇਵਲ ਰਾਜਸੀ ਅਥਵਾ ਸਮਾਜਕ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਹਿਤ ਹੋਈ ਕਾਮਯਾਬੀ ਜਾਂ ਨਾ-ਕਾਮਯਾਬੀ ਦੇ ਗਜਾਂ ਨਾਲ ਨਹੀਂ ਨਾਪਿਆ ਜਾਣਾ ਚਾਹੀਦਾ। ਕਿਸੇ ਲਹਿਰ ਵਿਚ ਕੰਮ ਕਰ ਰਹੀ ਸਪਿੱਰਟ ਉਸ ਦਾ ਜ਼ਰੂਰੀ ਅੰਗ ਹੁੰਦਾ ਹੈ, ਅਤੇ ਗਦਰ ਪਾਰਟੀ ਲਹਿਰ ਦੀ ਸਪਿੱਰਟ ਇਸ ਦਾ ਵਿਸ਼ੇਸ਼ ਚਿਨ ਸੀ। ਦੂਜੇ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਕੈਨੇਡਾ, ਅਮਰੀਕਾ ਅਤੇ ਧੁਰ ਪੂਰਬ ਦੇ ਦੇਸਾਂ ਨੂੰ ਪੰਜਾਬੀ ਕਿਸਾਨਾਂ ਦੇ ਜਾਣ ਦਾ ਵੱਡਾ ਕਾਰਨ ਆਰਥਕ ਮਜਬੂਰੀ ਸੀ। ਗੁਰਬਤ ਦੇ ਦੇਸੋਂ ਭਜਾਏ ਹੋਏ ਕਿਸਾਨਾਂ, ਜੋ ਕੇਵਲ ਪੈਸਾ ਕਮਾਉਣ ਖਾਤਰ ਆਪਣੇ ਪ੍ਰਵਾਰਾਂ ਅਤੇ ਬਾਲ ਬੱਚਿਆਂ ਤੋਂ ਵਿਛੜ ਕੇ ਬਦੇਸਾਂ ਨੂੰ ਸਾਲਾਂ ਤੋਂ ਗਏ ਹੋਏ ਸਨ, ਨੇ ਗਦਰ ਪਾਰਟੀ ਲਹਿਰ ਵਿਚ ਸ਼ਾਮਲ ਹੋ ਕੇ ਨਾ ਕੇਵਲ ਅਮਰੀਕਾ ਕੈਨੇਡਾ ਵਿਚ ਕਮਾਈ ਦੇ ਵਧੀਆ ਅਵਸਰਾਂ |
ਨੂੰ ਲੱਤ ਮਾਰੀ, ਬਲਕਿ ਉਨ੍ਹਾਂ ਵਿਚੋਂ ਕਾਫੀ ਗਿਣਤੀ ਨੇ ਹੱਥੀਂ ਸਖਤ ਮੁਸ਼ੱਕਤ ਕਰਕੇ ਗਾਹੜੇ ਪਸੀਨੇ ਦੀ ਆਪਣੀ ਪਿਛਲੀ ਕਮਾਈ ਵੀ ਗਦਰ ਪਾਰਟੀ ਦੇ ਹਵਾਲੇ ਕਰ ਦਿੱਤੀ, ਅਤੇ ਆਪ ਗਦਰੀ ਮੁਹਿੰਮ ਵਿਚ ਸ਼ਾਮਲ ਹੋਕੇ ਦੇਸ ਨੂੰ ਅਹੁਤੀਆਂ ਪਾਉਣ ਆ ਗਏ। ‘ਗਦਰ' ਅਖਬਾਰ ਮੁਫਤ ਵੰਡਿਆ ਜਾਂਦਾ। ਇਸ ਨੂੰ ਜਾਰੀ ਕਰਨ ਦੇ ਤੇ ਇਸ ਦੇ ਚਲੰਤ ਖਰਚ, ਅਤੇ ਯੁਗੰਤਰ ਆਸ਼ਰਮ ਤੇ ਗਦਰ ਪਾਰਟੀ ਦੀਆਂ ਹੋਰ ਸਰਗਰਮੀਆਂ ਦੇ ਸਾਰੇ ਖਰਚ, ਕੈਨੇਡਾ, ਅਮਰੀਕਾ ਅਤੇ ਹੋਰ ਬਦੇਸਾਂ ਵਿਚ ਗਏ ਪੰਜਾਬੀ ਕਾਮੇਂ ਆਪਣੇ ਪਾਸੋਂ ਉਗਰਾਹੀਆਂ ਕਰਕੇ ਪੂਰੇ ਕਰਦੇ ਰਹੇ[2]। ਹਿੰਦ ਨੂੰ ਗਦਰੀ ਮੁਹਿੰਮ ਭੇਜਣ ਅਤੇ ਸਿਆਮ-ਬਰਮਾ ਦੀ ਮੁਹਿੰਮ ਸ਼ੁਰੂ ਵਿਚਲੇ ਖਰਚ ਵੀ ਗਦਰ ਪਾਰਟੀ ਨੇ ਆਪਣੇ ਪਾਸੋਂ ਪੂਰੇ ਕੀਤੇ। ਸਿਆਮ-ਬਰਮਾ ਦੀ ਮੁਹਿੰਮ ਦੇ ਖਰਚ ਦਾ ਭਾਰ ਜਰਮਨਾਂ ੨੪ ਜਾਂ ੨੫ ਅਪ੍ਰੈਲ ੧੯੧੫ ਦੇ ਪਿਛੋਂ ਵੰਡਾਇਆ ਜਾਪਦਾ ਹੈ; ਕਿਉਂਕਿ ਲਾ: ਹਰਦਿਆਲ ਨੇ ਜੋਧ ਸਿੰਘ ਰਾਹੀਂ ‘ਪੰਡਤ’ ਰਾਮ ਚੰਦ ਨੂੰ ਸੁਨੇਹਾ ਭੇਜਿਆ ਕਿ ਜਰਮਨੀ ਮਾਲੀ ਸਹਾਇਤਾ ਕਰਨ ਵਾਸਤੇ ਤਿਆਰ ਹੈ, ਅਤੇ ਜੋਧ ਸਿੰਘ ੨੪ ਜਾਂ ੨੫ ਅਪ੍ਰੈਲ ੧੯੧੫ ਨੂੰ ਬਰਲਨ ਤੋਂ ਨੀਊ ਯਾਰਕ ਪੂਜਾ ਅਤੇ ਇਸ ਦੇ ਪਿਛੋਂ ‘ਪੰਡਤ' ਰਾਮ ਚੰਦ ਨੂੰ ਮਿਲਿਆ[3]। ਜੇਕਰ ‘ਪੰਡਤ` ਰਾਮ ਚੰਦ ਦੇ ਜਰਮਨਾਂ ਨਾਲ ਇਸ ਤੋਂ ਪਹਿਲੋਂ ਤਅੱਲਕਾਤ ਗੁੜੇ ਹੋ ਗਏ ਸਨ ਅਤੇ ਉਨ੍ਹਾਂ ਜਰਮਨਾਂ ਪਾਸੋਂ ਮਾਲੀ ਸਹਾਇਤਾ ਲੈਣੀ ਸ਼ੁਰੂ ਕਰ ਦਿਤੀ ਸੀ, ਤਾਂ ਇਸ ਵਿਚੋਂ ਸਿਆਮ-ਬਰਮਾ ਗਏ ਇਨਕਲਾਬੀਆਂ ਨੂੰ ਮਾਇਆ ਨਹੀਂ ਪੁਜੀ ਜਾਪਦੀ; ਕਿਉਂਕਿ ਬਰਮਾ ਕੇਸ ਵਿਚ ਹੋਈਆਂ ਸ਼ਹਾਦਤਾਂ ਦੱਸਦੀਆਂ ਹਨ ਕਿ ਹਿੰਦ ਆਏ ਗਦਰੀਆਂ ਵਾਂਗੂੰ ਸਿਆਮ ਬਰਮਾ ਗਏ ਗਦਰੀ ਇਨਕਲਾਬੀਆਂ ਨੂੰ ਵੀ ਇਕ ਸਮੇਂ ਮਾਇਕ ਤੰਗੀ ਸੀ[4]। ਗਦਰ ਅਖਬਾਰ ਨੂੰ ਜਾਰੀ ਕਰਨ ਵੇਲੇ ਹੋਈ ਉਗਰਾਹੀ ਅਤੇ ਇਸ ਦੇ ਚਲੰਤ ਖਰਚ ਪੂਰੇ ਕਰਨ ਵਾਸਤੇ ਮਾਹਵਾਰੀ ਚੰਦਿਆਂ ਤੋਂ ਇਲਾਵਾ, ੧੫ ਫਰਵਰੀ ੧੯੧੪ ਨੂੰ ਸਟਾਕਟਨ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਹਾਜ਼ਰੀ ਬਹੁਤ ਸੀ। ਇਸ ਮੀਟਿੰਗ ਵਿਚ ਹਾਜ਼ਰ “ਸੱਭ ਸਜਣਾਂ ਨੇ ਅਗੋਂ ਤੋਂ ਆਪਣੀ ਕਮਾਈ ਇਨਕਲਾਬੀ ਮਕਸਦ ਵਾਸਤੇ ਭੇਟਾ ਕਰਨ ਦਾ ਬਚਨ ਦਿੱਤਾ[5]”। ਸ਼੍ਰੀ ਜਵਾਲਾ ਸਿੰਘ (ਗਦਰ ਪਾਰਟੀ ਦੇ ਮੀਤ ਪ੍ਰਧਾਨ) ਨੇ ਆਪਣੇ ਕੋਲੋਂ ਵਜ਼ੀਫੇ ਦੇ ਕੇ ਅਮਰੀਕਾ ਵਿਚ ਪੜ੍ਹਾਉਣ ਲਈ ਦੇਸੋਂ ਵਿਦਿਆਰਥੀ ਮੰਗਵਾਏ; ਅਤੇ ਮਨੀਲਾ ਗਦਰ ਪਾਰਟੀ ਦੇ ਪ੍ਰਧਾਨ ਸ਼੍ਰੀ ਚੰਨਣ ਸਿੰਘ, ਜੋ ਬੜੇ ਅਮੀਰ ਸਨ, ਨੇ ਆਪਣੀ ਸਾਰੀ ਜਾਇਦਾਦ ਇਨਕਲਾਬੀ ਮਕਸਦ ਵਾਸਤੇ ਅਰਪਣ ਕਰਨ ਦੀ ਪੇਸ਼ਕਸ਼ ਕੀਤੀ[6]। ‘ਕੌਮਾ ਗਾਟਾ ਮਾਰੂ’ ਦੇ ਵੈਨਕੋਵਰ ਪੁਜਣ ਉੱਤੇ ੨੨੦੦੦ ਡਾਲਰ ਜਹਾਜ਼ ਦੇ ਠੇਕੇ ਦਾ ਬਕਾਇਆ ਕੈਨੇਡਾ ਦੇ ਹਿੰਦੀਆਂ ਵਲੋਂ ਤਾਰਿਆ ਗਿਆ[7]। ਗਦਰੀ ਇਨਕਲਾਬੀਆਂ |
੧੫੩
- ↑ ਗਦਰ ਪਾਰਟੀ ਲਹਿਰ ਦੀ ਸਪਿੱਰਟ, ਮੁਕੱਦਮਿਆਂ ਵਿਚ ਹੋਈਆਂ
ਗਵਾਹੀਆਂ ਅਤੇ ਨਿਰਪੱਖ ਹੋਰ ਸ਼ਹਾਦਤਾਂ ਤੋਂ ਸਾਫ ਤੌਰ ਉੱਤੇ ਜ਼ਾਹਰ
ਹੁੰਦੀ ਹੈ। ਇਸ ਵਾਸਤੇ ਉਹ ਪ੍ਰਚੱਲਤ ਰਵਾਇਤਾਂ, ਜਿਨ੍ਹਾਂ ਬਾਰੇ ਕੋਈ
ਸਬੂਤ ਜਾਂ ਹਵਾਲਾ ਨਹੀਂ ਦਿੱਤਾ ਜਾ ਸਕਦਾ, ਵੀ ਸ਼ਾਮਲ ਕਰ ਲਈਆਂ
ਗਈਆਂ ਹਨ, ਕਿਉਂਕਿ ਇਨਾਂ ਦੇ ਸ਼ਾਮਲ ਕਰਨ ਨਾਲ ਖਾਸ ਫਰਕ ਨਹੀਂ
ਪੈਂਦਾ। ਇਹ ਰਵਾਇਤਾਂ ਕੇਵਲ ਨਿਰਪੱਖ ਸ਼ਹਾਦਤਾਂ ਰਾਹੀਂ ਸਾਬਤ ਹੋਏ
ਸਪਿੱਰਟ ਦੇ ਪਹਿਲੂਆਂ ਨੂੰ ਉਘੇੜਨ ਦਾ ਕੰਮ ਦੇਂਦੀਆਂ ਹਨ। - ↑ First Case, Judgement, The beginning of the Conspiracy and war, pp. 2-3; Mandlay Case, Evidence of Nawab khan and Mula Singh; Mandlay Case, Judgement, p. 31.
- ↑ Third Case, Evidence of Jodh Singh.
- ↑ Mandlay Case, Judgement, p. 34.
- ↑ First Case, The beginning of the Cons. piracy and war, p. 6.
- ↑ Third Case, Evidence, p. 87.
- ↑ Rowlatt Report, p. 147.