ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਸੀ ਦਾ ਹੁਕਮ ਹੋਇਆ ਸੀ । ਜਦ ਸ੍ਰੀ ਅਬਦੁਲਾ ਨੂੰ ਜਾਨ ਬਖਸ਼ ਦੇਣ ਦਾ ਲਾਲਚ ਦੇ ਕੇ ਕੁਝ ਗੁਪਤ ਗੱਲਾਂ ਦੀ ਟੋਹ ਲੈਣ ਦੀ ਕੋਸ਼ਸ਼ ਕੀਤੀ ਗਈ, ਅਤੇ ਕਿਹਾ ਗਿਆ ਕਿ ਤੂੰ ਇਕ ਕਾਰ ਨਾਲ ਫਾਂਸੀ ਚੜਨਾ ਕਿਸ ਤਰ੍ਹਾਂ ਪਸੰਦ ਕਰੇਗਾ, ਤਦ ਸੀ ਅਬਦੁਲਾ ਨੇ ਉੱਤਰ ਦਿੱਤਾ ਕਿ, “ਜੇਕਰ ਮੈਂ ਲਛਮਣ ਸਿੰਘ ਦੇ ਨਾਲ ਹੀ ਫਾਂਸੀ ਪੁਰ ਲਟਕਾਇਆ ਜਾਵਾਂ ਤਾਂ ਮੈਨੂੰ ਜ਼ਰੂਰ ਹੀ ਬਹਿਸ਼ਤ ਮਿਲੇ* । ਸ਼੍ਰੀ ਅਬਦੁਲਾ ਨੇ ਆਪਣੀ ਜਾਨ ਬਚਾਉਣ ਦੀ ਪਰਵਾਹ ਨਾ ਕੀਤੀ ਅਤੇ ਕਾਂਸੀ ਲੱਗ ਕੇ ਸ਼ਹੀਦ ਹੋ ਗਏ। ਇਸੇ ਤਰਾਂ ਸ੍ਰੀ ਸੋਹਨ ਲਾਲ ‘ਪਾਬਕ ਨੂੰ ਬਰਮਾ ਦੇ ਗਵਰਨਰ ਨੇ ਛੇਦ ਲੈਣ ਖਾਤਰ ਆਪ ਆ ਕੇ ਸਮਝਾਇਆ ਕਿ ਜੇ ਉਹ ਇਸ ਵੇਰ ਮੁਆਫੀ ਮੰਗ ਲੈਣ ਤਾਂ ਉਨ੍ਹਾਂ ਦੀ ਜਾਨ ਬਖਸ਼ੀ ਕੀੜੀ ਜਾਵੇਗੀ । ਪਰ ਸ੍ਰੀ ਸੋਹਨ ਲਾਲ ਨੇ ਇਹ ਉੱਤਰ ਦਿੱਤਾ ਕਿ ਖਿਆਂ ਤਾਂ ਸਗੋਂ ਅੰਗਰੇਜ਼ਾਂ ਨੂੰ ਮੰਗਣੀ ਚਾਹੀਦੀ ਹੈ, ਕਿਉਂਕਿ ਉਹ ਹਿੰਦੀਆਂ ਉਤੇ ਜ਼ੁਲਮ ਕਰਦੇ ਰਹੇ ਹਨ । ਫਾਂਸੀ ਦੇ ਤਖਤੇ ਉਤੇ ਖੜੇ ਹੋਣ ਵੇਲੇ ਵੀ ਅੰਗਰੇਜ਼ ਮੈਜਿਸਟ੍ਰੇਟ ਨੇ ਸ੍ਰੀ ਸੋਹਨ ਲਾਲ । ‘ਪਾਬਕ ਨੂੰ ਫਿਰ ਅਖੀਰੀ ਵੈਰ ਪੁਰਨ ਦੀ ਕੋਸ਼ਸ਼ ਕੀਤੀ ਕਿ ਉਹ ਮੁਆਫੀ ਮੰਗ ਲੈਣ, ਪਰ ਉਨ੍ਹਾਂ ਮੁਆਵਾਂ ਨਾ ਮੰਗੀ ਅਤੇ ਸ਼ਹੀਦ ਹੋ ਗਏ। ਬਰਮਾ ਕੇਸ ਦਾ ਫੈਸਲਾ ਸੁਨਾਣ ਸਮੇਂ ਸ੍ਰੀ ਚਾਲੀਆ ਰਾਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਉਨ੍ਹਾਂ ਉੱਤੇ ਰਹਿਮ ਕਰਨ ਦੀ ਸਫਾਰਸ਼ ਕੀਤੀ ਗਈ । ਪਰ ਸ੍ਰੀ ਚਾਲੀਆ ਰਾਮ ਨੇ ਇਹ ਕਹਿਕੇ ਅਪੀਲ ਕਰਨੋਂ ਨਾਂਹ ਕਰ ਦਿੱਤੀ, ਕਿ ਉਹ ਸ੍ਰੀ ਹਰਨਾਮ ਸਿੰਘ ‘ਕਾਹਣੀ ਸਾਰੀ ਵਰਗੇ ਮਹਾਤਮਾ ਦਾ ਸੰਗ ਨਹੀਂ ਸੀ ਛੱਡਣਾ ਚਾਹੁੰਦੇ *। ਚਾਲੀਆ ਰਾਮ ਫਾਂਸੀ ਪੁਰ ਲੱਟਕ ਗਏ, ਪਰ ਮੌਤ ਵਿਚ ਵੀ ਸ੍ਰੀ ਹਰਨਾਮ ਸਿੰਘ ਦਾ ਸਾਥ ਨਾ ਛੱਡਿਆ। ਅਮਰੀਕਾ ਵਿਰੁਧ ਕਾਰਵਾਈਆਂ ਦੀ ਰੀਪੋਟ ਵਿਚ ਇਹ ਮੰਨਿਆ ਗਿਆ ਹੈ ਕਿ ਗਦਰ ਪਾਰਟੀ ਦੇ ਇਨਕਲਾਬੀਆਂ ਵਿਚ ਇਕ ਦੂਜੇ ਲਈ ਵਫਾਦਾਰੀ ਕੁੱਟ ਕੁੱਟ ਕੇ ਭਰੀ ਹੋਈ ਸੀ। ਸੈਨਫ਼ਾਂਸਿਸਕੋ ਕੇਸ ਦੇ ਸੰਬੰਧ ਵਿਚ ਕਲਕੱਤੇ ਦੇ ਮਸ਼ਹੂਰ ਅੰਗਰੇਜ਼ੀ ਦੇ ਮਾਹਵਾਰੀ ਰਿਸਾਲੇ ‘ਮਾਡਰਨ ਰੀਵਊ' ਨੇ ਟੀਕਾ ਟਿਪਣੀ ਕਰਦਿਆਂ ਲਿਖਿਆ ਕਿ ਇਸ ਵਿਚ ਹੈਰਾਨੀ ਨਹੀਂ ਕਿ ਜਰਮਨਾਂ ਨੇ ਅਮਰੀਕਾ ਵਿਚ ਅਨਪੜ ਜਾਂ ਅੱਧ ਪਚੱਧ ਪੜੇ ਆਦਮੀਆਂ ਨੂੰ ਪੁਰ ਲਿਆ ਕਿ ਹਿੰਦ ਵਿਚ ਹੱਥਿਆਰ ਬੰਦ ਬਗਾਵਤ ਸੰਭਕ ਸੀ ਜਾਂ ਕੀਤੀ ਜਾਣੀ ਚਾਹੀਦੀ ਸੀ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਉਨਾਂ ਹਿੰਦ ਜਾਂ ਬਦੇਸੀ ਯੂਨੀਵਰਸਟੀਆਂ ਦੇ ਗੈਜੂਏਟ ਹਿੰਦੀਆਂ, ਜਿਨ੍ਹਾਂ ਨੂੰ ਹਿੰਦ ਦੀ ਮੌਜੂਦਾ ਅਵੱਸਥਾ ਅਤੇ ਅਜ ਕਲ ਦੇ ਲੜਾਈ ਦੇ ਢੰਗਾਂ ਬਾਰੇ ਸਮਝ ਹੋਣੀ ਚਾਹੀਦੀ ਸੀ, ਨੂੰ ਵੀ ਪੁਰ ਲਿਆ ਹੈ ਕਿ ਹੱਥਿਆਰਬੰਦ ਇਨਕਲਾਬ ਸੰਭਵ ਹੋ ਸਕਦਾ ਹੈ ਜਾਂ ਕੀਤੇ ਜਾਣਾ ਚਾਹੀਦਾ ਹੈ। ਹਥਿਆਰ ਬੰਦ ਇਨਕਲਾਬ ਸੰਭਵ ਸੀ ਜਾਂ ਨਹੀਂ, ਜਾਂ ਇਹ ਕੀਤੇ ਜਾਣਾ ਚਾਹੀਦਾ ਸੀ ਜਾਂ ਨਹੀਂ, ਇਸ ਬਾਰੇ ਹੋਰ ਟੀਕਾ ਰਿਪਣੀ ਦੀ ਲੋੜ ਨਹੀਂ ਅਤੇ ਦੇਸ਼ ਦੇ ਪੜੇ ਲਿਖੇ ਤਥੱਕੇ ਮੰਚ ਉਸ ਸਮੇਂ ਛਾਏ ਹੋਏ ਮਹੌਲ ਦੀ ਮਾਡਰਨ ਰੀਵੀਊ' ਦੀ ਇਹ ਲਿਖਤ ਇਕ ਹੋਰ ਮਿਸਾਲ ਹੈ। ਪਰ ਆਮ ਪ੍ਰਚਲੱਤ ਇਹ ਪੂਭਾਵ ਗਲਤ ਹੈ ਕਿ ਗਦਰ ਪਾਰਟੀ ਲਹਿਰ ਵਿਚ ਕੇਵਲ ਅਨਪੜ ਆਦਮੀਆਂ ਨੇ ਹਿੱਸਾ ਲਿਆ। ਗਦਰ ਪਾਰਟੀ ਲਹਿਰ ਵਿਚ ਸ਼ਾਮਲ ਹੋਣ ਵਾਲਿਆਂ ਵਿਚੋਂ ਬਹੁਤੀ ਗਿਣਤੀ ਅਮਰੀਕਾ ਕੈਨੇਡਾ ਗਏ ਹਿੰਦੀ ਕਾਮਿਆਂ ਦੀ ਸੀ, ਪਰ ਉਨ੍ਹਾਂ ਵਿਚ ਵੀ ਪੈਦਾ ਹੋਏ ਕੌਮੀ ਉਭਾਰ ਦਾ ਇਕ ਅਸਰ ਇਹ ਸੀ ਕਿ ਹਿੰਦੀ ਕਾਮਿਆਂ ਦੀ ਕਾਫੀ ਗਿਣਤੀ ਨੇ ਵਿਦਿਯਕ ਲਿਹਾਜ਼ ਨਾਲ ਆਪਣੇ ਆਪ ਨੂੰ ਉਚਿਆਂ ਕਰਨ ਦੀ ਕੋਸ਼ਸ਼ ਕੀਤੀ* । ਯੂਨੀਵਰਸਟੀ ਦੀਆਂ ਡਿਗਰੀਆਂ ਹੀ ਇਲਮੀ ਲਿਆਕਤ ਨੂੰ ਜਾਂਚਣ ਦਾ ਮਿਯਾਰੇ ਨਹੀਂ । ਮਾਂਡਲੇ ਕੇਸ ਵਿਚ ਵਿਯੁੱਕਤੀਆਂ ਬਾਰੇ ਵਧੇਰੇ ਵਿਸਥਾਰ ਨਾਲ ਰਾਏ ਜ਼ਨੀ ਕੀਤੀ ਗਈ ਸੀ, ਇਸ ਵਾਸਤੇ ਇਸ ਦੀ ਮਿਸਾਲ ਚੁਣੀ ਗਈ ਹੈ । ਇਸ ਦੇ ਫੈਸਲੇ ਵਿਚ ਲਿਖਿਆ ਗਿਆ ਹੈ ਕਿ ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ ਚੰਗੇ ਸਿਆਣੇ ਸਨ, ਅਤੇ ਅੰਗਰੇਜ਼ੀ ਬਿਨਾਂ ਅੱਟਕੇ ਰਵਾਨੀ ਨਾਲ ਬੋਲ ਸਕਦੇ ਸਨ । ਸ੍ਰੀ ਚੇਤ ਰਾਮ ਪੜ੍ਹੇ ਲਿਖੇ ਅਤੇ ਅੰਗਰੇਜ਼ੀ ਲਿਖ ਸਕਦੇ ਸਨ। ਸ੍ਰੀ ਕਿਰਪਾ ਰਾਮ ਸਕੂਲ ਮਾਸਟਰ ਸਨ ਅਤੇ ਪੜੇ ਲਿਖੇ ਅਤੇ ਪੋਜ਼ੀਸ਼ਨ ਵਾਲੇ ਬੰਦੇ ਸਨ । ਸ਼੍ਰੀ ਚਾਲੀਆ ਰਾਮ ਪੜੇ ਲਿਖੇ ਅਤੇ ਅੰਗਰੇਜ਼ੀ ਦੇ ਚੰਗੇ ਵਿਦਵਾਨ (Soholar) ਸਨ । ਸ਼੍ਰੀ ਕਪੂਰ ਸਿੰਘ ਪੜੇ ਲਿਖੇ ਸਨ, ਜੋ ਅਮਰੀਕਨ ਲਹਿਜ਼ੇ ਨਾਲ ਅੰਗਰੇਜ਼ੀ ਬੋਲਦੇ ਸਨ। ਗਿਆਨ ਚੰਦ ਵੀ ਕਾਫੀ ਪੜੇ ਲਿਖੇ ਸਨ, ਅਤੇ ਸ਼ੀ ਨਿਰੰਜਨ ਸਿੰਘ ਓਵਰਸੀਅਰ ਸਨ ਅਤੇ ਅਮਰ ਸਿੰਘ ਸਰਵੇਅਰ। ਸ਼ੀ ਪਿੰਗਲੇ ਬਾਰੇ ਪਹਿਲੇ ਕੇਸ ਦੇ ਜੱਜਾਂ ਵੀ ਆਪਣੇ ਦਿਸ਼ੱਟੀ-ਕੋਨ ਤੋਂ ਅਫਸੋਸ ਪ੍ਰਗੱਟ ਕੀਤਾ ਹੈ ਕਿ ਐਸਾ ਲਾਇਕ ਆਦਮੀ ਇਸ ਵਹਿਣ ਵਿਚ ਕਿਉਂ ਪੈ ਗਿਆ*। ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਵਾਲੇ ਭਾਵੇਂ ਪੜੇ ਸਨ ਜਾਂ ਅਨਪੜ, ਉਹ ਸਭ ਉਚੇ ਅਤੇ ਸੁਚੇ ਆਦੱਰਸ਼ ਅਤੇ ਵਲਵਲਿਆਂ ਨਾਲ ਪ੍ਰੇਰਤ ਹੋਕੇ ਕੰਮ ਕਰ ਰਹੇ ਸਨ। ਤੀਜੇ ਕਾਂਡ ਵਿਚ ਨਿਰਪੱਖ ਗਵਾਹੀਆਂ ਦੇ ਹਵਾਲਿਆਂ ਨਾਲ ਵੇਖਿਆ ਜਾ ਚੁਕਾ ਹੈ ਕਿ ਅਮਰੀਕਾ ਕੈਨੇਡਾ ਗਏ ਹਿੰਦੀ ਕਾਮਿਆਂ ਦਾ ਕਿਵੇਂ ਵਿਯੁੱਕਤੀਗਤ ਜਾਂ ਤੰਗ ਫਿਰਕੂ ਨਜ਼ਰੀਆ ਨਹੀਂ ਸੀ ਰਿਹਾ । ਛੇਵੇਂ ਕਾਂਡ (ਪੰਨਾ ੧੮੫) ਵਿਚ ਦੱਸਿਆ ਜਾ ਚੁੱਕਾ ਹੈ ਕਿ ਗਦਰ ਪਾਰਟੀ ਦਾ ਆਦਰਸ਼ ਆਜ਼ਾਦੀ ਤੇ ਬਰਾਬਰੀ’ ਸੀ, ਅਤੇ ਗਦਰੀ ਸਿਪਾਹੀ ਹਿੰਦੁਸਤਾਨ ਤੋਂ ਇਲਾਵਾ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਵੀ ਗੁਲਾਮੀ ਵਿਰੁਧ ਹੋਏ ਯਤਨਾਂ ਵਿਚ ਸਹਾਇਤਾ ਕਰਨ ਬਾਰੇ ਸੋਚਦੇ ਸਨ (ਪੰਨਾ ੧੮੬) । ਹਿੰਦ ਨੂੰ ਆਉਣ ਵਾਲੀ ਗਦਰੀ ਮੁਹਿੰਮ ਵਿਚ ਚੰਦ ਇਕ ਅਮਰੀਕਨ ਵੀ ਸ਼ਾਮਲ ਹੋਕੇ ਹਿੰਦ ਨੂੰ ਆਏ, ਅਤੇ ਇਹ ਜ਼ਾਹਰ ਕਰਦਾ ਹੈ ਕਿ ਗਦਰ ਪਾਰਟੀ ਲਹਿਰ ਵਿਚ ਕੰਮ ਕਰ ਰਹੀ ਸਪਿਰਟ ਦੀ ਖਿੱਚ ਦਾ ਦਾਇਰਾ ਕਿਵੇਂ ਵੱਡਾ ਸੀ। ਗਦਰੀ ਇਨਕਲਾਬੀਆਂ ਨੇ ਆਜ਼ਾਦੀ ਤੇ ਬਰਾਬਰੀ ਲਿਆਉਣ ਲਈ ਕਸਮਾਂ ਖਾਧੀਆਂ ਹੋਈਆਂ ਸਨ। ਪੰਜਾਬ ਸਰਕਾਰ ਨੇ ਹਿੰਦ ਸਰਕਾਰ ਨੂੰ ਭੇਜੀ ਇਕ

    • ਅਕਾਲੀ ਤੇ ਪੂਦੇਸੀਂ’ ਦਾ ੧੧ ਅਪ੍ਰੈਲ ੧੯੩੦ ਦਾ ਪਰਚਾ । Mandlay Case, Judgement, pp. 263-293.
  • First Case, Individual Case of V.G. Pingley.

First Case. Individual Case of Kartar Singh, V. Sarabha; Mandlay Case, Judgement, p. 35. Firs. Case, The beginning of the Cons. piracy and War, p. 5. ਸੀਨ, ਭਾਗ ਪਹਿਲਾ, ਪੰਨਾ ੧੧੨। ਬਿੰਦੀ ਜੀਵਨ, ਭਾਗ ਦੂਜਾ, ਪੰਨਾ ੧੨੮-੧੨੯, Leemonger and Slattery. Appendix N. "ਅਕਾਲੀ ਤੇ ਦੇਸੀ”, ੨੬ ਮਾਰਚ ੧੯੩੦ ਦਾ ਪਰਦਾ। tUn-American Activities, p. 214. Modern Review, June, 1918, p. 674. Digitised by Panjab Digital Library www.paradigslib.org