ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੀਪੋਟ ਵਿਚ ਇਹ ਲਿਖਿਆ ਕਿ ਜੋ ਸਾਜ਼ਸ਼ੀ ਲਾਹੌਰ ਫੜੇ ਗਏ ਹਨ, “ਓਹ ਬਹੁਤੇ ਅਨਾੜੀ ਸਿਖ ਕਿਸਾਨ ਹਨ, ਜਿਨ੍ਹਾਂ ਨੇ ਅਮਰੀਕਾ ਵਿਚ ਬਰਾਬਰੀ ਅਤੇ ਜਮਹੂਰੀਅਤ ਦੇ ਅਸੂਲਾਂ ਨੂੰ ਬੇਢੱਬੀ ਹਾਲਤ ਵਿਚ ਗ੍ਰਹਿਣ ਕਰ ਲਿਆ ਹੈ[1]”।

ਇਹ ਠੀਕ ਹੈ ਕਿ ਅਮਰੀਕਾ ਤੋਂ ਹਿੰਦ ਨੂੰ ਆਏ ਗਦਰੀ ਰਾਜਨੀਤਕ ਫਿਲਾਸਫੀ ਦੀਆਂ ਬਰੀਕੀਆਂ ਨੂੰ ਨਹੀਂ ਸਮਝਦੇ ਹੋਣਗੇ; ਪਰ ‘ਆਜ਼ਾਦੀ ਅਤੇ ਬਰਾਬਰੀ ਦੀ ਸਪਿਰਟ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਧੁਨ ਉਨ੍ਹਾਂ ਦੀ ਰਗ ਰਗ ਵਿਚ ਸਮਾਈ ਹੋਈ ਸੀ। ਉਨ੍ਹਾਂ ਹਿੰਦ ਵਿਚੋਂ ਬਦੇਸ਼ੀ ਰਾਜ ਪੁਟ ਦੇਣ ਦੀਆਂ ਸੁਗੰਧਾਂ ਖਾਧੀਆਂ ਹੋਈਆਂ ਸਨ[2], ਅਤੇ ਇਹ ਪੁੱਣ ਕੀਤੇ ਹੋਏ ਸਨ ਕਿ ਆਜ਼ਾਦੀ ਲੈ ਲੈਣ ਤਕ ਆਪਣੇ ਸੰਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਣਗੇ÷। ਸ਼੍ਰੀ ਸਾਨਿਯਾਲ ਗਦਰੀ ਇਨਕਲਾਬੀਆਂ ਬਾਰੇ ਲਿਖਦੇ ਹਨ ਕਿ, “ਇਨ੍ਹਾਂ ਲੋਕਾਂ ਕੋਈ ਥੋੜੇ ਚਿਰ ਰਹਿਣ ਵਾਲੇ ਜੋਸ਼ ਵਿਚ ਭੜਕ ਕੇ ਸਭ ਕੁਝ ਛਡਕੇ ਇਸ ਗਦਰ ਧਰਮ ਵਿਚ ਪ੍ਰਵੇਸ਼ ਨਹੀਂ ਕੀਤਾ ਸੀ, ਕਿੰਤੂ ਇਨ੍ਹਾਂ ਦੇ ਹਿਰਦੇ ਵਿਚ ਸਚ ਮੁਚ ਦੇਸ਼ ਦੀ ਪ੍ਰਚੰਡ ਲਾਟ ਜਗ ਰਹੀ ਸੀ। ਇਸ ਤਰ੍ਹਾਂ ਜੋ ਸਿਖ ਦੇਸ ਵਿਚ ਪਰਤ ਆਏ ਸਨ ਉਨ੍ਹਾਂ ਵਿਚੋਂ ਬਹੁਤਿਆਂ ਨਾਲ ਮੇਰੀ ਗਲ ਬਾਤ ਹੋਈ ਸੀ ਤੇ ਉਸ ਤੋਂ ਮਲੂਮ ਹੋਇਆ ਕਿ ਉਹ ਸਚ ਮੁਚ ਪ੍ਰਾਣਾਂ ਦੇ ਹਰ ਪਰਦੇ ਵਿਚ, ਦਿਲ ਦੇ ਹਰ ਪਹਿਲੂ ਵਿਚ, ਪ੍ਰਾਧੀਨਤਾ ਦੀ ਜਲਨ ਦਾ ਅਨੁਭਵ ਕਰਕੇ ਗਦਰ ਪਾਰਟੀ ਵਿਚ ਸ਼ਾਮਲ ਹੋਏ ਸਨ। ਜੈਨਰਲ ਮੈਕਮੂਨ ਲਿਖਦੇ ਹਨ ਕਿ ਪੰਜਾਬ ਦੇ ਸਿਖਾਂ ਵਿਚੋਂ ਹੀ “ਗਦਰ ਲਹਿਰ ਦੇ ਅਜੀਬ ਤਰ੍ਹਾਂ ਦੇ ਬੇਹੱਦ ਜੋਸ਼ ਵਿਚ ਰੰਗੇ ਹੋਏ ਜਨੂਨੀ ਆਏ। (“......from whose ranks too came the strangely infatuated fanatics of the Ghadr movement"......); ਅਤੇ “ਇਨ੍ਹਾਂ ਨੂੰ ਵਥਾ ਦੇ ਬੜੇ ਜ਼ੋਰ ਵਾਲੇ ਸਿਰਮ ਅਤੇ ਦੁਸ਼ਮਣੀ ਚਿਮੜ ਗਈ ਸੀ, ਜਿਹੜੀ ਇਹ ਇਕ ਨਵੇਂ ਸਮਾਜਕ ਚੁਗਿਰਦੇ ਵਿਚ ਫੈਲਾਉਣ ਆਏ ਸਨ (“......they were smitten with a virus of vigorous vitality and enemity to let loose in a new milieu.f')। ਸ਼੍ਰੀ ਪਿੰਗਲੇ ਨੇ ਫਾਂਸੀ ਲੱਗਣ ਸਮੇਂ ਅਖੀਰਲੀ ਅਰਦਾਸ ਮੁਲਕ ਦੀ ਆਜ਼ਾਦੀ ਲਈ ਕੀਤੀ, ਅਤੇ ਸ਼੍ਰੀ ਅਰਜਨ ਸਿੰਘ (ਜਿਨ੍ਹਾਂ ਹਥੋਂ ਅਨਾਰਕਲੀ ਵਿਚ ਪੁਲਸੀਆ ਮਰਿਆ ਸੀ) ਨੇ ਫਾਂਸੀ ਲੱਗਣ ਤੋਂ ਪਹਿਲੋਂ ‘ਗਦਰ ਦੀ ਗੂੰਜ ਵਿਚੋਂ ਇਹ ਕਵਿਤਾ ਪੜ੍ਹੀ, ‘ਵੇਲਾ ਆਣ ਪੂਜਾ ਕਿਉਂ ਨਹੀਂ ਜਾਗਦੇ ਓ, ਸੁਤੇ ਘੂਕ ਹਿੰਦੂ ਮੁਸਲਮਾਨ ਵੀਰੋ'। ਸ਼੍ਰੀ ਕਰਤਾਰ ਸਿੰਘ ਦੇ ਡੂੰਘੇ ਮਨ ਦੀ ਤਹਿ ਵਿਚ ਆਪਣੇ ਨਿਸ਼ਾਨੇ ਦੀ ਲਗਨ ਇਤਨੀ ਧੱਸ ਗਈ ਸੀ ਕਿ ਸਵੇਰੇ ਉਠਦੇ ਸਾਰ ਆਪ ਮੁਹਾਰੇ ਉਨ੍ਹਾਂ ਦੇ ਮੂੰਹੋਂ ਪਹਿਲੇ ਇਹ ਸ਼ਬਦ ਨਿਕਲਦੇ ‘ਮਾਰੋ ਫਰੰਗੀ ਨੂੰ।

‘ਗਦਰ ਪਾਰਟੀ ਲਹਿਰ' ਦਾ ਅਸਲਾ ਹੀ ਐਸਾ ਸੀ ਕਿ ਇਸ ਵਿਚ ਉਹੋ ਹਿੱਸਾ ਲੈ ਸਕਦੇ ਸਨ ਜੋ ਸਿਰਾਂ ਉਤੇ ਖਵਣ

† Ibid, p. 5; First Case, The Objects of Going to India, p. 3.

  • ਬੰਦੀ ਜੀਵਨ, ਭਾਗ ਪਹਿਲਾ, ਪੰਨਾ ੨੩ .

†Macmunn, pp. 74 and 104.

  1. Bhai Parmanand, p. 98.

First Case, Individual Case of Kartar Singh, p. 4.

ਬੰਨ ਕੇ ਮੈਦਾਨ ਵਿਚ ਨਿਤਰਨ। ਗਦਰੀ ਇਨਕਲਾਬੀਆਂ ਨੂੰ ਆਪਣੇ ਨਿਸ਼ਾਨੇ ਉਤੇ ਪੁਜਣ ਤੋਂ ਪਹਿਲੋਂ ਜੋ ਕੀਮਤ ਅਦਾ ਕਰਨੀ ਤੋਂ ਪੈਣੀ ਸੀ, ਉਨ੍ਹਾਂ ਨੂੰ ਉਸ ਬਾਰੇ ਭੁਲੇਖਾ ਨਹੀਂ ਸੀ। ‘ਗਦਰ’ ਅਖਬਾਰ ਵਿਚ ਸਾਫ ਲਿਖਿਆ ਗਿਆ ਸੀ ਕਿ, “ਲੋੜ ਹੈ, ਹਿੰਦ ਵਿਚ ਗਦਰ ਭੜਕਾਉਣ ਲਈ ਬਹਾਦਰ ਸਿਪਾਹੀਆਂ ਦੀ; ਤਨਖਾਹ-ਮੌਤ; ਇਨਾਮ-ਸ਼ਹੀਦੀ; ਪੈਨਸ਼ਨ-ਆਜ਼ਾਦੀ; ਲੜਾਈ ਦਾ ਮੈਦਾਨ-ਹਿੰਦ”। ਗਦਰੀ ਮੁਹਿੰਮ ਉਤੇ ਹਿੰਦ ਨੂੰ ਜਾਣ ਸਮੇਂ ਹਿੰਦੀਆਂ ਆਪਣੇ ਹੱਕ ਪ੍ਰਾਪਤ ਕਰਨ ਲਈ ਆਪਣੇ ਲਹੂ ਵਹਾ ਦੇਣ ਦਾ ਫੈਸਲਾ ਕੀਤਾ ਹੋਇਆ ਸੀ; ਅਤੇ ਜਦ ਨਵਾਬ ਖਾਨ ਨੇ ਇਹ ਉਜਰ ਕੀਤਾ ਕਿ ਦੇਸ ਜਾਣ ਵਾਸਤੇ ਉਸ ਪਾਸ ਪੈਸਾ ਜਾਂ ਸਾਮਾਨ ਨਹੀਂ, ਤਦ ਉਸ ਨੂੰ ਜਵਾਬ ਦਿੱਤਾ ਗਿਆ, ਕਿ “ਜਦ ਆਪਣੀ ਜਾਨ ਕੁਰਬਾਨ ਕਰਨ ਜਾ ਰਹੇ ਹਾਂ, ਮਾਇਆ ਦੀ ਕੀ ਲੋੜ ਹੈ?”। ਅਮਰੀਕਾ ਤੋਂ ਇਕ ਪਤੀ ਨੇ ਆਪਣੀ ਸੁਪੱਤਨੀ ਨੂੰ ਲਿਖਿਆ ਕਿ “ ...... ਥੋੜੀ ਦੇਰ ਤਕ ਇਕ ਵੱਡਾ ਗਦਰ ਹੋਵੇਗਾ। ਤਲਵਾਰ ਅਤੇ ਬੰਦੂਕ ਸਾਡੇ ਹੱਥ ਵਿਚ ਹੋਵੇਗੀ ਅਤੇ ਅਗੇ ਵੱਧਦੇ ਹੋਏ ਅਸੀਂ ਮਰਾਂ ਅਤੇ ਮਾਰਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਸਪੁਤ ਹਾਂ। ਜੇ ਜੀਉਂਦੇ ਰਹੇ ਤਾਂ ਮਿਲਾਂਗੇ

”। ਇਸੇ ਤਰਾਂ ਇਕ ਸਿੱਖ ਨੇ ਕੈਲੇਫੋਰਨੀਆਂ ਤੋਂ ਨੁਸ਼ੈਹਰੇ

(ਸਰਹੱਦੀ ਸੂਬੇ) ਇਕ ਫੌਜੀ ਸਿਪਾਹੀ ਨੂੰ ਲਿਖਿਆ ਕਿ “ਅਮਰੀਕਾ ਅਤੇ ਕੈਨੇਡਾ ਦੇ ਸਾਰੇ ਹਿੰਦੀ ਮਰਨ ਮਾਰਨ ਲਈ ਤਿਆਰ ਹਨ*”। ਗਦਰੀ ਇਨਕਲਾਬੀਆਂ ਨੇ ਹਿੰਦ ਪੁਜਣ ਤੋਂ ਪਹਿਲੋਂ ਰਸਤੇ ਵਿਚ ਇਹ ਫੈਸਲਾ ਕਰ ਲਿਆ ਸੀ ਕਿ ਗਦਰ ਪਾਰਟੀ ਦਾ ਜਿਹੜਾ ਮੈਂਬਰ ਆਪਣੀ ਡੀਉਟੀ ਕਰਨ ਵਿਚ ਫੇਲ ਹੋ ਜਾਵੇ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ, ਅਤੇ ਗਦਰ ਪਾਰਟੀ ਦੇ ਸਭ ਚੀਦਾ ਵਰਕਰਾਂ ਤੇ ਉਹਦੇਦਾਰਾਂ ਨੇ ਗਦਰੀ ਮੁਹਿੰਮ ਦੇ ਮੂਹਰੇ ਲੱਗਕੇ ਛਾਲਾਂ ਮਾਰੀਆਂ। ,, ਦੇਸ ਵਿਚ ਆ ਕੇ ਜਿਸ ਦਲੇਰੀ ਨਾਲ ਗਦਰੀ ਇਨਕ ਲਾਬੀਆਂ ਨੇ ਕੰਮ ਕੀਤਾ, ਉਸ ਬਾਰੇ ਪੰਜਾਬ ਦੇ ਪੁਲਸ ਅਫਸਰਾਂ ਆਪਣੀ ਲਿਖਤ ਵਿਚ ਲਿਖਿਆ ਹੈ ਕਿ, “ਸੁਚਾ ਸਿੰਘ ਅਤੇ ਹੋਰ ਜਿਸ ਨਿਝੱਕ ਦਲੇਰੀ ਨਾਲ ਫੌਜੀਆਂ ਨੂੰ ਪ੍ਰੇਰਨ ਲਈ ਕੰਮ ਕਰਦੇ ਰਹੇ, ਉਸ ਨੂੰ ਵੇਖ ਕੇ ਦੰਦ ਜੁੜ ਜਾਂਦੇ ਹਨ ( The audacity with which Sucha Singh and others went about this work of seduction is astound1 ingt”। ਐਮ. ਐਸ. ਲੇਹ ਨੇ ਲਿਖਿਆ ਹੈ ਕਿ ਗਦਰੀਆਂ ਨੇ ਉੱੜ੍ਹੀ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਛਾਉਣੀਆਂ ਵਿਚ ਬਹੁਤ ਹੀ ਨਿਝੱਕ ਹੋਕੇ (In the most bare faced manner) ਕੰਮ ਕੀਤਾ|[। ਰੌਲਟ ਰੀਪੋਟ ਵਿਚ ਇਨਕਲਾਬੀ ਲਹਿਰਾਂ ਦਾ ਤੱਤ ਕੱਢਦਿਆਂ ਹੋਇਆਂ ਲਿਖਿਆ ਹੈ ਕਿ ਗਦਰੀ ਇਨਕਲਾਬੀ ਇਨਕਲਾਬ ਕਰਾਉਣ ਲਈ ਤੁਲੇ ਹੋਏ ਸਨ (‘......the return of emigrants from America

  • Mandlay Case, Judgement, p. 263

+First Case, Preparing for the migration, p. 1. First Case, The objects of going to India, p. 4; Mandlay Case, Evidence, p. 44. Isemonger and Slattery, p. 20. p. 19.

  • Isemonger and Slattery, p. 21.

+Ibid, p. 59. ‡Isemonger and Slattery, p. 105. The Punjab and the war, M. S. Leigh.

੧੫੬

  1. Rowlatt Report, p. 155.
  2. First Case, the beginning of the Conspiracy and war, pp. 6-9; un-American Activities, p. 240.