ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

hont on revolution and bloodshed...... *)। ਸਰ ਮਾਈਕਲ ਓਡਵਾਇਰ ਨੇ ਹਿੰਦ ਦੀ ਕਾਨੂੰਨ ਘੜਨੀ ਕੌਂਸਲ ਵਿਚ ਤਕਰੀਰ ਕਰਦਿਆਂ ਕਿਹਾ ਕਿ ਸਤੰਬਰ ੧੯੧੪ ਤੋਂ ਹਰ ਇਕ ਜਹਾਜ਼, ਜੋ ਅਮਰੀਕਾ ਅਤੇ ਧੁਰ ਪੂਰਬ ਤੋਂ ਆਇਆ, ਵਿਚ ਦਰਜਨਾਂ, ਅਤੇ ਕਈਆਂ ਵਿਚ ਸੈਂਕੜੇ, ਐਸੇ ਇਨਕਲਾਬੀ ਆਏ ਜਿਨ੍ਹਾਂ ਨੂੰ ਲੱਥੀ ਚੜ੍ਹੀ ਦੀ ਪਰਵਾਹ ਨਹੀਂ ਸੀ (“desperate revolutionaries'); ਅਤੇ ਉਨ੍ਹਾਂ ਆਪਣੀ ਕਤਾਬ ਵਿਚ ਲਿਖਿਆ ਹੈ ਕਿ, “ਇਸ ਸਿਰਲੱਥ ਜੱਥੇ ਦੇ ਅਸਲੇ ਬਾਰੇ ਇਸ ਤੋਂ ਪਤਾ ਲਗਦਾ ਹੈ ਕਿ ਜਿਨ੍ਹਾਂ ੭੩ ਆਦਮੀਆਂ ਨੂੰ ਘੱਟ ਖਤਰਨਾਕ ਸਮਝਕੇ (ਨਜ਼ਰਬੰਦੀ ਤੋਂ) ਰਿਹਾ ਕੀਤਾ ਗਿਆ, ਉਨ੍ਹਾਂ ਵਿਚੋਂ ਛੇ ਨੂੰ ਪਿਛੋਂ ਹੋਈਆਂ ਗਦਰੀ ਕਾਰਰਵਾਈਆਂ ਵਿਚ ਹਿੱਸਾ ਲੈਣ ਬਦਲੇ ਫਾਂਸੀ ਦਿੱਤੀ ਗਈ ਅਤੇ ਛੇ ਨੂੰ ਉਮਰ ਕੈਦ ਦੀ ਸਜ਼ਾ....!”। ਗਦਰੀ ਇਨਕਲਾਬੀਆਂ ਨੇ ਦੱਸਿਆ ਹੈ ਕਿ ਜਦ ਪੰਜਾਬ ਦਾ ਗਵਰਨਰ ਮੁਲਤਾਨ ਜੇਲ ਵਿਚ ਨਜ਼ਰਬੰਦ ਕੀਤੇ ਹੋਏ ਇਨਕਲਾਬੀਆਂ ਨੂੰ ਵੇਖਣ ਗਿਆ, ਤਾਂ ਉਨ੍ਹਾਂ ਨੂੰ ਵੰਗਾਰ ਕੇ ਕਹਿਣ ਲਗਾ ਕਿ ਓਹ ਅਗੇ ਵਧੇ ਜਿਹੜਾ ਦਾਅਵਾ ਕਰਦਾ ਹੈ ਕਿ ਦੇਸ ਉਸ ਦਾ ਹੈ। ਇਸ ਪੁਰ ਸਭ ਦੇ ਸਭ ਗਦਰੀ ਅਗਾਂਹ ਵੱਧ ਗਏ, ਅਤੇ ਗੱਵਰਨਰ ਸੜ ਬਲ ਕੇ ਵਾਪਸ ਚਲਾ ਗਿਆ। ਇਸੇ ਤਰ੍ਹਾਂ ਰਾਵਲਪਿੰਡੀ ਜੇਲ੍ਹ ਵਿਚ ਜੱਦ ਗਵਰਨਰ ਨੇ ਸ਼੍ਰੀ ਕੇਸਰ ਸਿੰਘ ‘ਠਠਗੜ੍ਹ’ ਨੂੰ ਕਿਹਾ ਕਿ ‘ਤੋਬਾ ਮਾਰੂ’ ਜਹਾਜ਼ ਵਿਚ ਵਡੇ ਵਡੇ ਬਦਮਾਸ਼ ਆਏ ਹਨ, ਤਾਂ ਉਨ੍ਹਾਂ ਜਵਾਬ ਦਿਤਾ ਕਿ ਤੈਥੋਂ ਵਡੇ ਨਹੀਂ। ਪੰਜਾਬ ਪੁਲਸ ਦੇ ਅਫਸਰਾਂ ਇਹ ਦੱਸਿਆ ਹੈ ਕਿ ਪਹਿਲੇ ਮੁਕੱਦਮੇਂ ਦੀ ਲਾਹੌਰ ਜੇਲ੍ਹ ਵਿਚ ਸੁਣਵਾਈ ਕਰਨ ਦਾ ਇਕ ਕਾਰਨ ਇਹ ਸੀ ਕਿ ਦੋਸ਼ੀ ਖਤਰਨਾਕ ਆਦਮੀ ਸਨ* ਸਵਾਏ ਮਾਂਡਲੇ ਕੇਸ ਦੇ, ਹੋਰ ਮੁਕੱਦਮਿਆਂ ਦੇ ਫੈਸਲਿਆਂ ਵਿਚ ਗਦਰੀ ਵਿਯੁੱਕਤੀਆਂ ਬਾਰੇ ਚੰਦ ਇਕ ਜ਼ਰੂਰੀ ਥਾਵਾਂ ਬਿਨਾਂ ਰਾਏਜ਼ਨੀ ਨਹੀਂ ਕੀਤੀ ਗਈ। ਇਸ ਵਾਸਤੇ ਅੱਡ ਅੱਡ ਗਦਰੀ ਵਿਯੁੱਕਤੀਆਂ ਦੀ ਨਿਝੱਰਤਾ ਅਤੇ ਕੁਰਬਾਨੀ ਦੀ ਸਪਿੱਰਟ ਬਾਰੇ ਇਨ੍ਹਾਂ ਵਿਚੋਂ ਹਵਾਲੇ ਦੇ ਕੇ ਬਹੁਤਾ ਜ਼ਿਕਰ ਨਹੀਂ ਕੀਤਾ ਜਾ ਸਕਦਾ। ਮਾਂਡਲੇ ਕੇਸ ਦੇ ਫੈਸਲੇ ਵਿਚ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ', ਸ਼੍ਰੀ ਕਪੂਰ ਸਿੰਘ, ਸ਼੍ਰੀ ਹਰਦਿਤ ਸਿੰਘ, ਸ਼੍ਰੀ ਨਰੈਣ ਸਿੰਘ ਅਤੇ ਸ਼੍ਰੀ ਨਿਰੰਜਨ ਸਿੰਘ ਨੂੰ ਖਤਰਨਾਕ ਆਦਮੀ ਬਿਆਨ ਕੀਤਾ ਗਿਆ ਹੈ, ਅਤੇ ਸ਼੍ਰੀ ਸੋਹਨ ਲਾਲ ‘ਪਾਬਕ’ ਅਤੇ ‘ਭਾਈ’ਸੰਤੋਖ ਸਿੰਘ ਨੂੰ ਜ਼ਬਰਦੱਸਤੀ ਅਤੇ ਤਸ਼ੱਦਦ ਕਰਨ ਵਾਲੇ (ufian†)। ਪਹਿਲੇ ਕੇਸ ਵਿਚ ਸ੍ਰੀ ਕਰਤਾਰ ਸਿੰਘ ‘ਸਰਾਭਾ’ ਬਾਰੇ ਲਿਖਿਆ ਹੈ ਕਿ, “ਬਿਨਾਂ ਸ਼ੱਕ ਉਸ ਦੀ ਉਮਰ ਛੋਟੀ ਹੈ, ਪਰ ਉਹ ਨਿਰਸੰਦੇਹ ਸਭ ਤੋਂ ਵੱਧ ਖਰਾਬ ਸਾਜ਼ਸ਼ੀਆਂ ਵਿਚੋਂ ਇਕ ਹੈ। ਓਹ ਬਿਲਕੁਲ ਨਿਰਦੱਈ ਬਦਮਾਸ਼ ਹੈ, ਜਿਸ ਨੂੰ ਆਪਣੀਆਂ ਕਾਰਰਵਾਈਆਂ ਉਤੇ ਮਾਣ ਹੈ, ਅਤੇ ਜਿਸ ਨੂੰ ਨਾ ਰਹਿਮ ਵਿਖਾਇਆ ਜਾ ਸਕਦਾ ਹੈ ਅਤੇ ਨਾ ਵਿਖਾਏ ਜਾਣਾ ਚਾਹੀਦਾ ਹੈ;"। ਸ਼੍ਰੀ ਨਿਧਾਨ ਸਿੰਘ ‘ਚੁਘਾ’ ਬਾਰੇ ਲਿਖਿਆ ਹੈ ਕਿ “ਸਾਡੀ ਰਾਏ ਵਿਚ ਇਹ ਪੂਰੀ ਤਰ੍ਹਾਂ ਸਾਬਤ ਹੋ ਗਿਆ ਹੈ ਕਿ ਦੋਸ਼ੀ ਬਹੁਤ ਹੀ

  • Rowlatt Report, p. 180.

+Proceedings of the Imperial Legislative Council, Vol. LVii, p. 336. O'Dwyer, p. 195.

  • Isemonger and Sluttery, p. 122,

†Mandlay Case, Judgement, pp. 285-293. First Case, Individual Case of Kartar Singh. ਖਤਰਨਾਕ ਅਪਰਾਧੀ ਹੈ, ਅਤੇ ਸਭ ਤੋਂ ਭੈੜੇ ਅਤੇ ਜ਼ਰੂਰੀ ਸਾਜ਼ਸ਼ੀਆਂ ਵਿਚੋਂ ਇਕ *" '। ਸ਼੍ਰੀ ਪਿਰਥੀ ਸਿੰਘ (ਜਿਨ੍ਹਾਂ ਦੇ ਉਚੇ ਆਚੱਰਨ ਬਾਬਤ ਉਨ੍ਹਾਂ ਬਾਰੇ ਚਿੱਠੀਆਂ ਵਿਚ ‘ਮਹਾਤਮਾ’ ਗਾਂਧੀ ਨੇ ਬੜੀ ਤਾਰੀਫ ਕੀਤੀ ਹੈ) ਬਾਰੇ ਜ਼ਿਕਰ ਆਉਂਦਾ ਹੈ ਕਿ ਉਹ ਉਨ੍ਹਾਂ ਨੂੰ ਫੜਨ ਗਏ ਪੁਲੀਸ ਅਫਸਰ ਨਾਲ ਉਤਨਾ ਚਿਰ ਘੋਲ ਕਰਦੇ ਰਹੇ ਜਿਤਨਾ ਚਿਰ ਦੋਵੇਂ ਬੇਹੋਸ਼ ਹੋ ਕੇ ਡਿੱਗ ਨਾ ਪਏ; ਅਤੇ ਸ਼੍ਰੀ ਪਿਆਰਾ ਸਿੰਘ ‘ਲੰਗੇਰੀ’ ਹੱਥ ਵਿਚ ਟੱਕਊਵਾ ਘੁਮਾਉਂਦੇ ਹੋਏ ਘੋੜ ਚੜ੍ਹੀ ਪੁਲਸ ਦਾ ਕਈ ਮੀਲ ਦੌੜਦੇ ਹੋਏ ਮੁਕਾਬਲਾ ਕਰਦੇ ਗਏ। ਇਸੇ ਤਰ੍ਹਾਂ ਸ਼੍ਰੀ ਨਿਧਾਨ ਸਿੰਘ ਅਤੇ ਸ਼੍ਰੀ ਰੂੜ ਸਿੰਘ ਪੁਲਸ ਮੁਕਾਬਲੇ ਪਿਛੋਂ ਗ੍ਰਿਫਤਾਰ ਕੀਤੇ ਜਾ ਸਕੇ§; ਅਤੇ ਜਦ ਸ਼੍ਰੀ ਕਰਤਾਰ ਸਿੰਘ ‘ਸਰਾਭਾ’, ਸ਼੍ਰੀ ਜਗਤ ਸਿੰਘ ਅਤੇ ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ’ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਦਰਸ਼ਕਾਂ ਨੂੰ ਇਨਕਲਾਬੀ ਤਕਰੀਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ [। ਸ਼੍ਰੀ ਰਾਸ਼ ਬਿਹਾਰੀ ਬੋਝ ਬਾਰੇ ਪਹਿਲਾਂ ਜ਼ਿਕਰ ਆ ਚੁਕਾ ਹੈ ਕਿ ਕਿਵੇਂ ਹਰ ਦੱਮ ਉਨ੍ਹਾਂ ਦੇ ਗਲੇ ਵਿਚ ਫਾਂਸੀ ਦੀ ਤਖਤੀ ਲਟਕਦੀ ਸੀ ਅਤੇ ਉਹ ਗਦਰ ਪਾਰਟੀ ਲਹਿਰ ਵਿਚ ਸਰਗਰਮ ਹਿੱਸਾ ਲੈਣ ਸਮੇਂ ਕਿਵੇਂ ਮੌਤ ਨਾਲ ਖੇਡਦੇ ਰਹੇ। ੧੫੭ ਸ਼੍ਰੀ ਸੱਜਣ ਸਿੰਘ (ਪਿੰਡ ਨਾਰੰਗਵਾਲ) ਬਾਰੇ ਦੂਸਰੇ ਮੁਕੱਦਮੇਂ ਦੇ ਫੈਸਲੇ ਵਿਚ ਲਿਖਿਆ ਹੈ ਕਿ, “ਸਾਡੀ ਰਾਏ ਵਿਚ ਉਹ ਮੁਕੰਮਲ ਬਦਮਾਸ਼ ਹੈ, ਜਿਸ ਨੂੰ ਆਪਣੀ ਕੀਤੀ ਉੱਤੇ ਪਛਤਾਵਾ ਨਹੀਂ। ਉਹ ਬਹੁਤ ਜ਼ਿਆਦਾ ਖਤਰਨਾਕ ਆਦਮੀ ਹੈ, ਜੋ ਮੌਕਿਆ ਮਿਲਣ ਉੱਤੇ ਇਕ ਹੋਰ ਕਰਤਾਰ ਸਿੰਘ ‘ਸਰਾਭਾ’ ਬਣ ਸਕਦਾ ਹੈ। ਅਰਥਾਤ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਗਦਰ ਪਾਰਟੀ ਲਹਿਰ ਦੀ ਕੁਰਬਾਨੀ ਅਤੇ ਦਲੇਰੀ ਦੀ ਸਪੱਸ਼ਟ ਦਾ ਚੋਟੀ ਦਾ ਨਮੂਨਾ ਮੰਨੇ ਜਾਂਦੇ ਸਨ। ਇਹ ਹੈ ਵੀ ਠੀਕ। ਜਿਨ੍ਹਾਂ ਇਨਕਲਾਬੀਆਂ ਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਅਵਸਰ ਮਿਲਿਆ, ਉਹ ਸਭ ਇਸ ਬਾਰੇ ਮੁਤਫਿਕ ਹਨ। ਸ਼੍ਰੀ ਸਾਨਿਯਾਲ ਲਿਖਦੇ ਹਨ ਕਿ, “ਜੰਜੀਰਾਂ ਵਿਚ ਜਕੜੇ ਹੋਏ ਕਰਤਾਰ ਸਿੰਘ ਦੇ ਮੁਖੜੇ ਪੁਰ ਬੀਰਤਾ ਦੀ ਅਜੇਹੀ ਸੋਭਾ ਝਲਕਦੀ ਸੀ ਕਿ ਉਸ ਮੂਰਤ ਨੂੰ ਵੇਖ ਵੇਖ ਸੱਜਣ ਦੁਸ਼ਮਣ ਸਭ ਇਕ ਦੱਖ ਮੁਗਧ ਹੋ ਜਾਂਦੇ ਸਨ। ਭਾਈ ਪਰਮਾ ਨੰਦ (ਜਿਨ੍ਹਾਂ ਨੇ ਗਦਰੀਆਂ ਦੀਆਂ ਕੋਸ਼ਸ਼ਾਂ ਨੂੰ ਬੱਚਿਆਂ ਦੇ ਖੇਲ ਨਾਲ ਤੁਲਣਾ ਦਿੱਤੀ ਅਤੇ ਇਸ ਦੀ ਜ਼ਿਮੇਵਾਰੀ ਬਹੁਤੀ ਸ਼੍ਰੀ ਕਰਤਾਰ ਸਿੰਘ ਉੱਤੇ ਸੁੱਟੀ) ਵੀ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਬਾਰੇ ਲਿਖਦੇ ਹਨ ਕਿ, “ਪਰ ਉਸ ਦੀ ਉੱਚੀ ਸਪਿੱਰਟ, ਉਸ ਦੀ ਨਿਝੱਰਤਾ ਅਤੇ ਮੌਤ ਤੋਂ ਬੇਪਰਵਾਹੀ, ਐਸੀਆਂ ਖੂਬੀਆਂ ਹਨ, ਜੋ ਉਸ ਉਮਰ ਦੇ ਛੋਕਰੇ ਵਿਚ ਦੁਰਲੱਭ ਹਨ।...ਉਹ ਵਡੇ ਅਫਸਰਾਂ ਕੋਲੋਂ ਮਾਸਾ ਵੀ ਨਹੀਂ ਸੀ ਡਰਦਾ।... ਸੁਪ੍ਰਿੰਟੈਂਡੈਂਟ (ਜੇਹਲ ਦਾ) ਉਸ ਦੀ ਗਲ ਬਾਤ ਬੜੇ ਸਵਾਦ ਨਾਲ ਸੁਣਦਾ ਹੁੰਦਾ ਸੀ, ਜਦੋਂ ਓਹ ਕਈ ਵੇਰ ਕਹਿੰਦਾ “ਤੁਸਾਂ ਸਾਨੂੰ ਫਾਂਸੀ ਤਾਂ ਦੇ ਹੀ ਦੇਣਾ ਹੈ, ਐਥੇ ਸਾਨੂੰ ਕਿਉਂ ਤੰਗ ਕਰੋ......।

  • First Case, Individual Case of Nidhan

†First Case, Individual Case of Pirthi Singh. Singh. Singh. First Case, Individual Case of Piara First Case, Individual Cases, of Nidhan Singh and Rur Singh. First Case, Individual Cases, of Kartar Singh, Jagat Singh and Harnam Singh.

  • Second Case, Judgement, p. 309.

ਬਿੰਦੀ ਜੀਵਨ, ਭਾਗ ਦੂਜਾ, ਪੰਨਾ ੩੦. Digitized by Panjab Digital Library | www.panjabdigilib.org