ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਚੈਂਬਰੀ ਵਿਚ ਬਿਆਨ ਦੇਂਦਿਆਂ ਹੋਇਆਂ ਉਸ ਨੇ ਇਹ ਸਾਫ ਸਾਫ ਮੰਨ ਲਿਆ ਕਿ ਉਸ ਦੀ ਲਾਲਸਾ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਸੀ ਅਤੇ ਜੋ ਕੁਝ ਵੀ ਉਸ ਨੇ ਕੀਤਾ ਇਸੇ ਖਾਤਰ। ਉਸ ਦਾ ਆਪਣੀ ਜ਼ਾਤ ਲਈ ਕੋਈ ਹਾਸਲ ਕਰਨ ਯੋਗ ਮਕਸਦ ਨਹੀਂ ਸੀ, ਅਤੇ ਉਸ ਨੇ ਕਿਸੇ ਬਾਰੇ ਕਦੇ ਵੀ ਬਰਾ ਨਹੀਂ ਸੀ ਸੋਚਿਆ* 1 ਜਦ ਪਹਿਲੇ ਮੁਕੱਦਮੇਂ ਦਾ ਫੈਸਲਾ ਸੁਣਾਇਆ ਗਿਆ ਤਾਂ ਇਕ ਇਨਕਲਾਬੀ (ਸ਼ੀ ਜਵਾਲਾ ਸਿੰਘ ‘ਠਟੀਆਂ'), ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਨੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਜੱਜਾਂ ਨੇ ਉਨ੍ਹਾਂ ਨੂੰ ਇਸ ਮਤਲਬ ਲਈ ਅਪੀਲ ਕਰਨ ਵਾਸਤੇ ਕਿਹਾ। ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਨੇ ਮੌਤ ਦੀ ਸਜ਼ਾ ਦਾ ਹੁਕਮ ਸੁਣ ਕੇ ਕਿਹਾ ‘ਧੰਨਵਾਦ’, ਅਤੇ ਇਕ ਹੋਰ ਨੇ ਇਹ ਹੁਕਮ ਸੁਣ ਕੇ ਆਖਿਆ ‘ਬੱਸ, ਇਹੋ। ਕਈਆਂ (ਸ਼੍ਰੀ ਸੋਹਣ ਸਿੰਘ ‘ਭਕਨਾ, ਸ਼੍ਰੀ ਕੇਸਰ ਸਿੰਘ ‘ਠਠਗੜ੍ਹ’, ਸ਼੍ਰੀ ਕਰਤਾਰ ਸਿੰਘ ‘ਸਰਾਭਾ' ਅਤੇ ਸ਼੍ਰੀ ਹਰਨਾਮ ਸਿੰਘ ‘ਸਿਆਲਕੋਟੀ’), ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਨੇ ਸੁਪ੍ਰਿੰਟੈਂਡੈਂਟ ਜੇਹਲ ਦੇ ਪੁਛਣ ਉਤੇ ਰਹਿਮ ਲਈ ਅਪੀਲ ਕਰਨੋਂ ਨਾਂਹ ਕਰ ਦਿੱਤੀ, ਅਤੇ ਬਾਕੀ ਦਿਆਂ ਸਾਧਾਰਨ ਤੌਰ ਉਤੇ ਅਪੀਲ ਕਰ ਦਿੱਤੀ। ਫਾਂਸੀ ਦੀਆਂ ਕੋਠੜੀਆਂ ਵਿਚ ਬੰਦ ਹੋਣ ਵੇਲੇ ਦੀ ਹਾਲਤ ਦਾ ਭਾਈ ਪਰਮਾਨੰਦ ਇਹ ਨਕਸ਼ਾ ਖਿਚਦੇ ਹਨ। ਜਿਨ੍ਹਾਂ ਨੇ ਆਪਣੀ ਜ਼ਾਤੀ ਗਰਜ਼ ਵਾਸਤੇ ਡਾਕੇ ਮਰਵਾਏ ਸਨ, ਉਹ ਬਹੁਤ ਨਿਘਰੀ ਹਾਲਤ ਵਿਚ ਸਨ। ਬਾਕੀ ਸਭ ਦੀ ਇਨ ਬਿਨ ਉਹ ਹਾਲਤ ਸੀ, ਜਿਸ ਨੂੰ ਆਮ ਪ੍ਰਚੱਲਤ ਕਹਾਵਤ, ਜਿਸ ਦਾ ਭਾਵ ਹੈ ਕਿ ਅਕੱਠਿਆਂ ਦੀ ਮੌਤ ਵੀ ਜਸ਼ਨ ਹੁੰਦਾ ਹੈ, ਵਿਚ ਬਿਆਨ ਕੀਤਾ ਗਿਆ ਹੈ। ਲੋਕ ਨਾ ਹੀ ਮੇਰੀ ਗਲ ਸਮਝ ਸਕਣਗੇ, ਅਤੇ ਨਾ ਹੀ ਉਨ੍ਹਾਂ ਦੇ ਮੰਨਣ ਵਿਚ ਇਹ ਗਲ ਆ ਸਕੇਗੀ, ਕਿ ਅਸੀਂ ਐਸੀ ਮਸਤੀ ਦੀ ਹਾਲਤ ਵਿਚ ਸਾਂ, ਜਿਸ ਬਾਰੇ ਇਹ ਸਚਾਈ ਨਾਲ ਕਿਹਾ ਜਾ ਸਕਦਾ ਹੈ ਕਿ ਅਸੀਂ ਖੁਸ਼ੀ ਮਨਾ ਰਹੇ ਸਾਂ। ਇਕ ਮਿੰਟ ਵੀ ਨਹੀਂ ਸੀ ਗੁਜ਼ਰਦਾ ਜਦੋਂ ਕੋਈ ਨਾ ਕੋਈ ਭਗਤੀ-ਭਾਵ ਵਾਲਾ ਗੀਤ ਜਾਂ ਦੇਸ਼ ਭਗਤੀ ਦੀ ਕਵਿਤਾ, ਜਿਹੜੀ ਜੇਲ੍ਹ ਆਉਣ ਤੋਂ ਪਹਿਲੋਂ ਜਾਂ ਪਿਛੋਂ ਆਕੇ ਰਚੀ ਗਈ ਸੀ, ਨਾ ਗਾਉਂਦਾ ਹੋਵੇ। ਹਾਸੇ ਅਤੇ ਮਖੌਲ ਨਾਲ ਬਹੁਤ ਰਾਤ ਗਈ ਤਕ ਇਕ ਦੂਜੇ ਨਾਲ ਓਦੋਂ ਤਕ ਗਲ ਬਾਤ ਜਾਰੀ ਰਖੀ ਜਾਂਦੀ ਜਦੋਂ ਅਸੀਂ ਥੱਕ ਚੂਰ ਹੋਕੇ ਸੌ ਜਾਂਦੇ। ਸਾਡੇ ਪਹਿਰੇਦਾਰ ਸਾਡੀ ਹਾਲਤ ਉਤੇ ਹੈਰਾਨ ਹੁੰਦੇ ਅਤੇ ਕਈ ਵੇਰ ਪੁਛਦੇ ਕਿ ਅਸੀਂ ਮੌਤ ਲਈ ਤਿਆਰੀ ਕਰ ਰਹੇ ਸਾਂ ਜਾਂ ਜੰਝ ਚੜ੍ਹ ਰਹੇ ਸਾਂ ...... ਕਰਤਾਰ ਸਿੰਘ ਖਾਸ ਤੌਰ ਉਤੇ ਖੁਸ਼ੀ ਦੇ ਰੰਗ ਵਿਚ ਸੀ ਅਤੇ ਆਪਣੀ ਸਪਿੱਰਟ ਦੂਸਰਿਆਂ ਵਿਚ ਭਰਦਾ। ਓਹ ਕਹਿੰਦਾ ‘ਸਾਨੂੰ ਜਲਦੀ ਫਾਂਸੀ ਲਗੇ, ਤਾਕਿ ਅਸੀਂ ਜਲਦੀ ਮੁੜ ਜਨਮ ਲੈਕੇ ਆਪਣਾ ਕੰਮ ਓਥੋਂ ਕਰੀਏ ਜਿਥੇ ਅਸੀਂ ਛੱਡ ਚਲੇ ਹਾਂ। ਸ਼ੁਰੂ ਜਿਹੜਾ ਆਦਮੀਂ ਗਦਰ ਪਾਰਟੀ ਜਾਂ ਯੁਗੰਤਰ ਆਸ਼ਰਮ ਦੀ ਕੌਂਸਲ ਵਿਚ ਸ਼ਾਮਲ ਕੀਤਾ ਜਾਂਦਾ, ਉਸ ਨੂੰ ਛੇ ਪ੍ਰਣ ਕਰਨੇ ਪੈਂਦੇ, ਜਿਨ੍ਹਾਂ ਵਿਚੋਂ ਤਿਨ ਵਡੇ ਇਹ ਸਨ:( ੳ) ਸਾਰੀ ਨਿਜੀ ਜਾਇਦਾਦ ਆਜ਼ਾਦੀ ਦੀ ਖਾਤਰ

  • Bh. Parmanand, pp, 83-85. ਕਿਹਾ ਜਾਂਦਾ ਹੈ

ਕਿ ਜੱਜਾਂ ਨੇ ਸ਼੍ਰੀ ਕਰਤਾਰ ਸਿੰਘ ‘ਸਰਾਭਾ ਦਾ ਪਹਿਲੇ ਦਿਨ ਬਿਆਨ ਕਲਮਬੰਦ ਕਰਨੋਂ ਨਾਂਹ ਕਰ ਦਿੱਤੀ ਅਤੇ ਇਕ ਦਿਨ ਹੋਰ ਸੋਚਣ ਦ ਮੋਹਲਤ ਦਿੱਤੀ। ਪਰ ਅਗਲੇ ਦਿਨ ਵੀ ਉਨ੍ਹਾਂ ਓਹੋ ਬਿਆਨ ਦਿਤਾ।

  • Ibid, p. 89.
  • Bhai Parmanand, pp. 91-92.

੧੫੮ ਅਰਪਨ ਕਰ ਦੇਣੀ। ਦੇਣੀ। ( ਅ) ਉਪ੍ਰੋਕਤ ਮਕਸਦ ਲਈ ਸਾਰੀ ਉਮਰ ਵਕਫ ਕਰ ( ੲ) ਜ਼ਾਤ ਪਾਤ, ਰੰਗ, ਜਾਂ ਧਰਮ ਦੀ ਬਿਨਾ ਉਤੇ ਕਿਸੇ ਆਦਮੀਂ ਤੋਂ ਤਰਕ ਨਾ ਕਰਨੀ। ਅਰਥਾਤ ਗਦਰੀ ਇਨਕਲਾਬੀਆਂ ਨੇ ਮੁਕੰਮਲ ਤੌਰ ਉਤੇ ਆਪਣੇ ਜੀਵਨ ਸਦਾ ਲਈ ‘ਆਜ਼ਾਦੀ ਅਤੇ ਬਰਾਬਰੀ' ਦੇ ਆਦਰੱਸ਼ ਨੂੰ ਪ੍ਰਾਪਤ ਕਰਨ ਲਈ ਅਰਪਨ ਕਰ ਦਿਤੇ ਸਨ। ਗਦਰ ਪਾਰਟੀ ਲਹਿਰ ਦੇ ਦੌਰਾਨ ਵਿਚ ਇਸ ਵਿਚ ਭਾਗ ਲੈਣ ਵਾਲਿਆਂ ਬਹੁਤੇ ਇਨਕਲਾਬੀਆਂ ਨੇ ਇਸ ਸੰਪੂਰਨ ਆਪਾ ਵਾਰਨ ਦੀ ਸਪਿੱਰਟ ਨੂੰ ਕਾਇਮ ਰਖਿਆ। ਲਹਿਰ ਦੇ ਫੇਲ ਹੋ ਜਾਣ ਪਿਛੋਂ ਸਾਰਿਆਂ ਤੋਂ ਇਸ ਕਰੜੇ ਪ੍ਰਣ ਉਤੇ ਹਮੇਸ਼ਾਂ ਲਈ ਪਹਿਰਾ ਦੇਣ ਦੀ ਆਸ ਨਹੀਂ ਕੀਤੀ ਜਾ ਸਕਦੀ। ਪਰ ਉਨ੍ਹਾਂ ਵਿਚੋਂ ਜਿਤਨੀ ਗਿਣਤੀ ਨੇ ਗਦਰ ਪਾਰਟੀ ਲਹਿਰ ਦੇ ਸਿਲਸਲੇ ਵਿਚ ਹੋਈਆਂ ਲੰਮੀਆਂ ਵੀਹ ਵੀਹ ਸਾਲ, ਜਾਂ ਇਸ ਤੋਂ ਵੀ ਵੱਧ, ਦੀਆਂ ਸਖਤ ਕੈਦਾਂ ਭੁਗਤਣ ਪਿਛੋਂ ਰਿਹਾ ਹੋ ਕੇ ਵੀ ਜਿਸ ਤਰ੍ਹਾਂ ਆਪਣੀ ਇਨਕਲਾਬੀ ਲਗਨ ਵਿਚ ਫਰਕ ਨਹੀਂ ਪੈਣ ਦਿਤਾ, ਇਹ ਇਕ ਕ੍ਰਿਸ਼ਮੇਂ ਤੋਂ ਘੱਟ ਨਹੀਂ। , ਸਰ ਮਾਇਕਲ ਓਡਵਾਇਰ ਲਿਖਦੇ ਹਨ ਕਿ ਲਹਿਰ ਫੇਲ ਹੋ ਜਾਣ ਪਿਛੋਂ ਇਸਦੇ ਲੀਡਰਾਂ ਦੇ ਹੌਂਸਲੇ ਨਹੀਂ ਸਨ ਟੁੱਟੇ, ਅਤੇ ਉਹ ਯੂ. ਪੀ. ਵਿਚ ਜਾਕੇ ਕਈ ਮਹੀਨੇ ਕੰਮ ਕਰਦੇ ਰਹੇ। ਸ਼੍ਰੀ ਪਿੰਗਲੇ ਨੂੰ ਸ਼੍ਰੀ ਰਾਸ਼ ਬਿਹਾਰੀ ਬੋਸ ਨੇ ਬਥੇਰਾ ਵਰਜਿਆ ਕਿ ਹੁਣ ਮਿਪਾਹੀਆਂ ਵਿਚ ਕੰਮ ਕਰਨ ਦਾ ਸਮਾਂ ਨਹੀਂ ਸੀ, ਪਰ ਸ਼੍ਰੀ ਪਿੰਗਲੇ ਆਪਣੀ ਧੁਨ ਤੋਂ ਨਾ ਟਲੇ*। ਓਹ ਨਿਹਾਇਤ ਖਤਰਨਾਕ ਬੰਬ ਲੈਕੇ ਮੇਰਠ ਛਾਵਣੀ ਵਿਚ ਗਏ, ਜਿਥੇ ਇਕ ਮੁਸਲਮਾਨ ਦਫੇਦਾਰ ਨੇ ਵਿਸਾਹ ਘਾਤ ਕਰਕੇ ਉਨਾਂ ਨੂੰ ਫੜਵਾ ਦਿਤਾ, ਅਤੇ ਉਨ੍ਹਾਂ ਨੂੰ ਫਾਂਸੀ ਉਤੇ ਲਟਕੇ ਸ਼ਹੀਦੀ ਪਾਉਣੀ ਪਈ। ਇਸੇ ਤਰ੍ਹਾਂ ਲਹਿਰ ਫੇਲ ਹੋ ਜਾਣ ਪਿਛੋਂ ਸ਼੍ਰੀ ਕਰਤਾਰ ਸਿੰਘ ‘ਸਰਾਭਾ’, ਸ਼੍ਰੀ ਜਗਤ ਸਿੰਘ ‘ਸੁਰਸਿੰਗ' ਅਤੇ ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ' ਦੇਸੋਂ ਬਾਹਰ ਕਬਾਇਲੀ ਇਲਾਕੇ ਵਿਚ ਚਲੇ ਜਾਣ ਵਿਚ ਕਾਮਯਾਬ ਹੋ ਗਏ ਸਨ। ਓਥੇ ਉਨ੍ਹਾਂ ਵਿਚੋਂ ਇਕ ਨੇ ‘ਗਦਰ ਦੀ ਗੂੰਜ' ਦੀ ਇਹ ਕਵਿਤਾ ਪੜ੍ਹੀ, ‘ਬਣੀਂ ਸਿਰ ਸ਼ੇਰਾਂ, ਕੀ ਜਾਣਾ ਭੜੱਕੇ'। ਇਤਨੇ ਨਾਲ ਅਗੇ ਜਾਣ ਦਾ ਵੀਚਾਰ ਬਦਲ ਗਿਆ ਅਤੇ ਸਲਾਹ ਬਣੀਂ ਕਿ ਬੰਦੂਕਾਂ ਲੈਕੇ ਫੜੇ ਜਾ ਚੁਕੇ ਸਾਥੀਆਂ ਨੂੰ ਛੁਡਾਇਆ ਜਾਏ। ਇਸ ਨੀਯਤ ਨਾਲ ਦੇਸ ਪਰਤੇ ਅਤੇ ਚੱਕ ਨੰਬਰ ਪੰਜ (ਸਰਗੋਧਾ) ਬਾਈਵੇਂ ਰਸਾਲੇ ਦੇ ਆਦਮੀਆਂ ਨੂੰ ਪ੍ਰੇਰਨ ਗਏ, ਜਿਥੇ ਇਕ ਰਿਸਾਲਦਾਰ ਨੇ ਤਿਨਾਂ ਨੂੰ ੨ ਮਾਰਚ ੧੯੧੫ ਨੂੰ ਫੜਵਾ ਦਿਤਾ। ਸ਼੍ਰੀ ਪਰੇਮ ਸਿੰਘ ‘ਸੁਰਸਿੰਗ' ਦੀ ਇਨਕਲਾਬੀ ਲਗਨ ਆਪਣੇ ਆਪ ਵਿਚ ਇਕ ਮਿਸਾਲ ਹੈ। ਇਕ ਸੱਜਣ,ਜਿਨ੍ਹਾਂ ਪਾਸ ਓਹ ਗੁਪਤ ਆਕੇ ਟਿਕਦੇ ਰਹੇ, ਦਾ ਬਿਆਨ ਹੈ ਕਿ ਉਨ੍ਹਾਂ ਚਾਰ ਖੋਤੇ ਗਦਰੀ ਸਾਹਿਤ ਦੇ ਭਰ ਲਏ, ਅਤੇ ਘੁਮਿਆਰ ਦਾ ਭੇਸ ਕਰਕੇ ਲਾਹੌਰ

  • First Case, Statement of Jagat Ram,

dated 22nd June, 1915. to' Dwyer, p. 203.

  • ਬੰਦੀ ਜੀਵਨ, ਭਾਗ ਦੂਜਾ, ਪੰਨਾ ੩੬.

ਪਹਿਲੇ ਮੁਕਦੱਮੇਂ ਵਿਚ ਵੀ ਇਹ ਜਿਕਰਆਉਂਦਾ ਹੈ ਕਿ ਪਸ਼ਾਵਰ ਤੋਂ ਮੁੜਕੇ ਓਹ ਸਰਗੋਧੇ ਆਏ (First Case,, Individual Case of Jagat Singh)| Digitized by Panjab Digital Library | www.panjabdigilib.org