ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਦਿਲੀ ਤੱਕ ਗਦਰੀ ਸਾਹਿਤ ਵੰਡਦੇ ਵੰਡਦੇ ਚਲੇ ਗਏ। ਲਹਿਰ ਫੇਲ ਹੋ ਜਾਣ ਪਿਛੋਂ ਸਾਥੀਆਂ ਨੂੰ ਛੁਡਵਾਉਣ ਹਿੱਤ ਕਪੂਰਥਲੇ ਆਦਿ ਹੋਈਆਂ ਕਾਰਰਵਾਈਆਂ ਅਤੇ ਤੇਈਵੇਂ ਰਸਾਲੇ ਵਿਚ ਇਨਕਲਾਬੀ ਅੱਗ ਧੁਖਦੀ ਰੱਖਣ ਦੀ ਉਹ ਜਿੰਦ ਜਾਨ ਸਨ। ਸ੍ਰੀ ਪਰੇਮ ਸਿੰਘ ਬਾਰੇ ਪੰਜਾਬ ਪੁਲਸ ਦੇ ਅਫਸਰ ਲਿਖਦੇ ਹਨ ਕਿ, “ਉਹ ਸਿਰਲੱਥ ਕਿਸਮ ਦਾ ਬੰਦਾ ਸੀ ਅਤੇ ਨੁਕਸਾਨ ਪੁਚਾਣ ਦੀ ਉਸ ਵਿਚ ਬੇਹੱਦ ਰੁਚੀ ਸੀ। ਜਦੋਂ ਉਸ ਦੇ ਸੱਭ ਵਡੇ ਸਾਥੀ ਛੜੇ ਜਾ ਚੁਕੇ ਸਨ, ਅਤੇ ਬਾਕੀ ਦੇ ਲਹਿਰ ਤੋਂ ਕਿਨਾਰਾ ਕਰ ਚੁਕੇ ਸਨ, ਉਸ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਦੀ ਦ੍ਰਿੜਤਾ ਵਿਖਾਈ*”। ਰੂਸ ਵਿਚ ਬਾਲਸ਼ਵਿਕ ਇਨਕਲਾਬ ਹੋਣ ਪਿਛੋਂ, ਗਦਰ ਪਾਰਟੀ ਨੇ ਆਪਣਾ ਜੋੜ ਕੌਮਾਂਤਰੀ ਕਮੀਊਨਿਸਟ ਲਹਿਰ ਨਾਲ ਜੋੜ ਲਿਆ; ਅਤੇ ਜਿਉਂ ਜਿਉਂ ਗਦਰੀ ਇਨਕਲਾਬੀ ਗਦਰ ਪਾਰਟੀ ਲਹਿਰ ਸੰਬੰਧੀ ਹੋਈਆਂ ਲੰਮੀਆਂ ਸਜ਼ਾਵਾਂ ਭੁਗਤਣ ਪਿਛੋਂ ਰਿਹਾ ਹੁੰਦੇ ਗਏ, ਓਹ ਇਸ ਲਹਿਰ ਵਿਚ ਸ਼ਾਮਲ ਹੁੰਦੇ ਗਏ।‘ਭਾਈ’ ਸੰਤੋਖ ਸਿੰਘ (ਗਦਰ ਪਾਰਟੀ ਦੇ ਜਨਰਲ ਸਕੱਤ੍ਰ) ਰੂਸ ਤੋਂ ਹੋਕੇ ਹਿੰਦ ਆਉਂਦੇ ਹੋਏ ਸਰਹੱਦ ਉਤੇ ਫੜੇ ਗਏ ਅਤੇ ਨਜ਼ਰਬੰਦ ਕੀਤੇ ਗਏ। ਨਜ਼ਰਬੰਦੀ ਤੋਂ ਰਿਹਾਈ ਪਿਛੋਂ ਉਨ੍ਹਾਂ ‘ਕਿਰਤੀ’ ਰਿਸਾਲਾ ਜਾਰੀ ਕਰਕੇ ਕਿਰਤੀ ਖਿਆਲਾਂ ਦੇ ਪ੍ਰਚਾਰ ਦੀ ਪਹਿਲ ਕੀਤੀ। ਪ੍ਰਿੰਸੀਪਲ ਨਿਰੰਜਨ ਸਿੰਘ ਨੇ ਦੱਸਿਆ ਹੈ ਕਿ ‘ਭਾਈ’ ਸੰਤੋਖ ਸਿੰਘ ਆਪਣੀ ਖੁਰਾਕ ਉਤੇ ਖਰਚ ਕਰਨੋਂ ਇਤਨਾ ਸੰਕੋਚ ਕਰਦੇ ਰਹੇ (ਕਈ ਵੇਰ ਭੁੰਨੇ ਛੋਲੇ ਚਬੱਕੇ ਗੁਜ਼ਾਰਾ ਕਰਦੇ) ਕਿ ਉਨ੍ਹਾਂ ਨੂੰ ਆਖਰ ਤਪਦਿਕ ਹੋ ਗਈ ਅਤੇ ਉਹ ਇਸੇ ਬੀਮਾਰੀ ਹਥੋਂ ਅੰਮ੍ਰਿਤਸਰ ਚਲਾਣਾ ਕਰ ਗਏ। ਸ਼੍ਰੀ ਗੁਰਮੁਖ ਸਿੰਘ ‘ਲਲਤੋਂ’, ਸ਼੍ਰੀ ਪਿਰਥੀ ਸਿੰਘ ਅਤੇ ਸ਼੍ਰੀ ਊਧਮ ਸਿੰਘ ਅੰਡੇਮਾਨ ਤੋਂ ਆਕੇ ਹਿੰਦ ਦੀਆਂ ਜੇਲ੍ਹਾਂ ਵਿਚੋਂ ਭੱਜ ਨਿਕਲਣ ਵਿਚ ਕਾਮਯਾਬ ਹੋ ਗਏ। ਇਹ ਤਿਨੇ ਅਫਗਾਨਸਤਾਨ ਚਲੇ ਗਏ ਅਤੇ ਕਾਬਲ ਨੂੰ ਅੱਡਾ ਬਣਾਕੇ ਆਪਣੇ ਇਨਕਲਾਬੀ ਯਤਨਾਂ ਵਿਚ ਸਾਲਾਂ ਬੱਧੀ ਜੁਟੇ ਰਹੇ। ਆਪਣੀ ਜਾਨ ਖਤਰੇ ਵਿਚ ਪਾਕੇ ਇਨ੍ਹਾਂ ਕਈ ਵੇਰ ਸਰਹੱਦ ਪਾਰ ਕਰਕੇ ਇਨਕਲਾਬੀ ਮੰਤਵ ਲਈ ਹਿੰਦ ਫੇਰੀਆਂ ਪਾਈਆਂ। ਸ਼੍ਰੀ ਊਧਮ ਸਿੰਘ ਸਰਹੱਦ ਪਾਰ ਕਰਦੇ ਹੋਏ ਇਕ ਲਾਲਚੀ ਪਠਾਣ ਹਥੋਂ ਗੋਲੀ ਦਾ ਨਿਸ਼ਾਨਾ ਬਣ ਗਏ। ਸ਼੍ਰੀ ਗੁਰਮੁਖ ਸਿੰਘ ‘ਲਲਤੋਂ’ ਦੀਆਂ ਗੁਪਤ ਸਰਗਰਮੀਆਂ ਨੂੰ ਅੰਗਰੇਜ਼ੀ ਸਰਕਾਰ ਕਿਤਨੀ ਅਹਿਮੀਅਤ ਦੇਂਦੀ ਸੀ, ਇਹ ਂ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬ ਪੁਲਸ ਦੀ ਸੰਨ ੧੯੩੬ ਦੀ ਸਾਲਾਨਾ ਰੀਪੋਟ (ਪੰਨਾਂ ੨੬) ਵਿਚ ਲਿਖਿਆ ਹੈ ਕਿ, “ਇਸ ਸਾਲ ਦੀ ਸਭ ਤੋਂ ਵਡੀ ਕਾਮਯਾਬੀ ਇਹ ਸੀ ਕਿ ਗੁਰਮੁਖ ਸਿੰਘ ਫੜਿਆ ਗਿਆ, ਜਿਸ ਨੂੰ ੧੯੧੪-੧੫ ਦੀ ਸਾਜ਼ਸ਼ ਦੇ ਮੁਕਦੱਮੇ ਵਿਚ ਸਜ਼ਾ ਹੋਈ ਸੀ ਅਤੇ ਜੋ ੧੯੨੩ ਵਿਚ ਭੱਜ ਗਿਆ ਸੀ”। ਸ਼੍ਰੀ ਗੁਰਮੁਖ ਸਿੰਘ ਅਤੇ ਸ਼੍ਰੀ ਪਿਰਥੀ ਸਿੰਘ ਅਜੇ ਤਕ ਕਮੀਊਨਿਸਟ ਪਾਰਟੀ ਦੇ ਸਰਗਰਮ ਵਰਕਰ ਹਨ, ਅਤੇ ਜਦ ਪੰਜਾਬ ਵਿਚਲੀ ਕਮੀਊਨਿਸਟ ਲਹਿਰ ਦਾ ਇਤਹਾਸ ਲਿਖਿਆ ਜਾਵੇਗਾ ਤਾਂ ਇਨ੍ਹਾਂ ਦੀ ਇਸ ਵਿਚ ਵਿਸ਼ੇਸ਼ ਥਾਂ ਹੋਵੇਗੀ। ਗਦਰ ਪਾਰਟੀ ਦੇ ਪ੍ਰਧਾਨ ਸ਼੍ਰੀ ਸੋਹਨ ਸਿੰਘ ‘ਭਕਨਾ’, ਅਤੇ ਮੀਤ-ਪ੍ਰਧਾਨ, ਸ਼੍ਰੀ ਜਵਾਲਾ ਸਿੰਘ ‘ਠਟੀਆਂ' ਅਤੇ ਸ਼੍ਰੀ ਕੇਸਰ ਸਿੰਘ ‘ਠਠਗੜ’, ਨੇ ਜੇਲੋਂ ਰਿਹਾ ਹੋਕੇ ਅੰਗਰੇਜ਼ ਵਿਰੋਧੀ

  • Isemonger and Slattery, p. 121.

†Political India, Sir John Cumming, p. 232. ੧੫੯ , ਲਗੇ ਤਕਰੀਬਨ ਹਰ ਇਕ ਮੋਰਚੇ ਵਿਚ ਹਿੱਸਾ ਲਿਆ, ਅਤੇ ਕਈ ਵੇਰ ਜੇਲ੍ਹ ਯਾਤਰਾ ਕੀਤੀ। ਸ਼੍ਰੀ ਜਵਾਲਾ ਸਿੰਘ ‘ਠਦੀਆਂ ਨੇ ਪੰਜਾਬ ਵਿਚ ਕਿਸਾਨ ਲਹਿਰ ਦਾ ਮੁਢ ਬੰਨ੍ਹਿਆ ਅਤੇ ਪੰਜਾਬ ਕਿਸਾਨ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। ਸ਼੍ਰੀ ਕੇਸਰ ਸਿੰਘ ‘ਠਠਗੜ੍ਹ’ ਵੀ ਪੰਜਾਬ ਕਿਸਾਨ ਕਮੇਟੀ ਦੇ ਪ੍ਰਧਾਨ ਰਹੇ। ਸ਼੍ਰੀ ਰੂੜ ਸਿੰਘ ‘ਚੂਹੜ ਚੱਕ' ਕਮੀਊਨਿਸਟ ਲਹਿਰ ਵਿਚ ਗੁਪਤ ਪ੍ਰਵੇਸ਼ ਕਰਨ ਵਾਸਤੇ ਮਜਬੂਰ ਹੋ ਗਏ ਅਤੇ ਇਸੇ ਹਾਲਤ ਵਿਚ ਚਲਾਣਾ ਕਰ ਗਏ। ਇਸੇ ਤਰ੍ਹਾਂ ਸੰਨ ੧੯੩੪ ਵਿਚ ਪੰਜਾਬ ਵਿਚ ਕਮੀਊਨਿਸਟ ਜਥੇਬੰਦੀਆਂ ਗੈਰ-ਕਾਨੂੰਨੀ ਕਰਾਰ ਦਿਤੇ ਜਾਣ ਸਮੇਂ, ਸੰਨ ੧੯੩੮ ਤੇ ਸੰਨ ੧੯੩੯ ਵਿਚ ਅੰਮ੍ਰਿਤਸਰ ਅਤੇ ਲਾਹੌਰ ਜ਼ਿਲਿਆਂ ਵਿਚ ਮਾਲੀਏ ਸੰਬੰਧੀ ਹੋਈਆਂ ਐਜੀਟੇਸ਼ਨਾਂ ਦੇ ਸਿਲਸਿਲੇ ਵਿਚ, ਅਤੇ ਦੂਸਰੇ ਸੰਸਾਰ ਯੁੱਧ ਛਿੜਨ ਸਮੇਂ ਹੋਈਆਂ ਨਜ਼ਰਬੰਦੀਆਂ ਸਮੇਂ, ਗਦਰੀ ਇਨਕਲਾਬੀਆਂ ਵਿਚੋਂ ਬਹੁਤਿਆਂ ਨੂੰ ਜੇਲ੍ਹ ਯਾਤਰਾ ਕਰਨੀ ਪਈ। ਖਾਸ ਕਰ ਪੰਜਾਬ ਵਿਚ ਕਿਸਾਨ ਲਹਿਰ ਦੀ ਜਿੰਦ ਜਾਨ ਗਦਰੀ ਇਨਕਲਾਬੀ ਸਨ। ਸੰਨ ੧੯੩੯ ਦੀ ਪੰਜਾਬ ਪੁਲਸ ਦੀ ਰੀਪੋਟ (ਪੰਨਾ ੨੩) ਵਿਚ ਲਿਖਿਆ ਹੈ ਕਿ, “(ਕਿਸਾਨ) ਕਮੇਟੀ ਉਤੇ ਪਿਛੇ ਵੀ ਅਤੇ ਹੁਣ ਵੀ ਸਜ਼ਾ ਯਾਫਤਾ ਤਰਾਸਵਾਦੀਆਂ ਅਤੇ ਗਦਰ ਪਾਰਟੀ ਮੈਂਬਰਾਂ ਦਾ ਗੱਲਬਾ ਰਿਹਾ ਹੈ, ਜਿਹੜੇ ਸਭ ਰੂਸ ਤੋਂ ਪ੍ਰੇਰਨਾ ਲੈਂਦੇ ਹਨ,ਅਤੇ ਜਿਨ੍ਹਾਂ ਦੀ ਪਲੈਨ, ਆਰਥਕ, ਚੋਣਾਂ, ਫਿਰਕੂ, ਸੋਸ਼ਲਿਸਟ ਅਤੇ ਕਮੀਊਨਿਸਟ ਕਾਰਨਾਂ ਤੋਂ ਉਪਜੀਆਂ ਬਨਾਵਟੀ ਅਤੇ ਠੀਕ ਸ਼ਿਕਾਇਤਾਂ ਨੂੰ ਬਿਨਾਂ ਛਾਣ ਬੀਣ ਕੀਤੇ ਆਪਣੇ ਮਕਸਦ ਲਈ ਵਰਤਣ ਦੀ ਹੈ”। ਗਦਰੀ ਇਨਕਲਾਬੀਆਂ ਦੀਆਂ ਗਦਰ ਪਾਰਟੀ ਲਹਿਰ ਪਿਛੋਂ ਸੱਭ ਇਨਕਲਾਬੀ ਸਰਗਰਮੀਆਂ ਦਾ ਜ਼ਿਕਰ ਕਰਨਾ ਇਸ ਲਿਖਤ ਦਾ ਮਨੋਰਥ ਨਹੀਂ। ਇਹ ਚੋਣਵੀਆਂ ਮਿਸਾਲਾਂ ਕੇਵਲ ਗਦਰੀ ਇਨਕਲਾਬੀਆਂ ਦੀ ਇਨਕਲਾਬੀ ਲਗਨ ਅਤੇ ਤਰੱਕੀ-ਪਸੰਦ ਰੁਚੀਆਂ ਨੂੰ ਦਰਸਾਉਣ ਲਈ ਦਿੱਤੀਆਂ ਗਈਆਂ ਹਨ, ਜੋ ਦੱਸਦੀਆਂ ਹਨ ਕਿ ਉ ਵਿਚੋਂ ਬਹੁਤਿਆਂ ਨੇ ਆਪਣੀ ਜ਼ਿੰਦਗੀ ਨੂੰ ਸਦਾ ਲਈ ‘ਆਜ਼ਾਦੀ ਤੇ ਬਰਾਬਰੀ ਦੇ ਆਦਰਸ਼ ਲਈ ਅਰਪਣ ਕਰ ਦੇਣ ਦੇ ਪੁੱਣ ਨੂੰ ਕਿਵੇਂ ਨਿਭਾਇਆ। ਕਿਸੇ ਸੱਚੀ ਲੱਗਨ ਦੀ ਸ਼ਾਇਦ ਸਭ ਤੋਂ ਵਡੀ ਪਰਖ ਇਹ ਹੈ ਕਿ ਉਸ ਵਿਚ ਮਗਨ ਹੋਕੇ ਆਦਮੀ ਕਿਸੇ ਹੱਦ ਤਕ ਆਪਣੀ ਹਉਮੈਂ ਨੂੰ ਭੁਲਾ ਸਕਦਾ ਹੈ। ਗਦਰ ਪਾਰਟੀ ਦੀਆਂ ਉਹਦੇ ਵਾਰੀਆਂ ਵਲ ਇਤਨਾ ਘਟ ਧਿਆਨ ਦਿੱਤਾ ਗਿਆ ਕਿ ਇਸ ਦੇ ਉਹਦੇਦਾਰਾਂ ਨੂੰ ਸਬੂਤ ਦੇਠੋਂ ਨਿਸਚਿਤ ਕਰਨਾ ਮੁਸ਼ਕਲ ਹੋ ਗਿਆ ਹੈ (ਵੇਖੋ ਅੰਤਕਾ ਨੰਬਰ ੧)। ਗਦਰ ਪਾਰਟੀ ਦੇ ਸੈਂਟਰ ਉੱਤੇ ਕਿਸ ਦਾ ਕੰਟਰੋਲ ਰਹਿੰਦਾ ਹੈ, ਉਨ੍ਹਾਂ ਇਸ ਦਾ ਵੀ ਫਿਕਰ ਨਾ ਕੀਤਾ। ਗਦਰ ਪਾਰਟੀ ਦੇ ਸਭ ਚੀਦਾ ਵਰਕਰ ਤੇ ਉਹਜ਼ੇਦਾਰ ਹਿੰਦ ਅਤੇ ਸਿਆਮ-ਬਰਮਾ ਦੀਆਂ ਗ਼ਦਰੀ ਮੁਹਿੰਮਾਂ ਦੇ ਮੁਹਰੇ ਲੱਗਕੇ ਆ ਗਏ, ਜਿਸ ਕਰਕੇ ‘ਪੰਡਤ’ ਰਾਮ ਚੰਦ ਨੂੰ ਗਦਰ ਪਾਰਟੀ ਉਤੇ ਅਧਿਕਾਰ ਕਰਨ ਦਾ ਮੌਕਿਆ ਮਿਲ ਗਿਆ। ਗਦਰ ਪਾਰਟੀ ਦੇ ਇਨਕਲਾਬੀਆਂ ਹੋਰਨਾਂ ਦੀ ਕਮਾਨ ਹੇਠਾਂ ਕੰਮ ਕਰਨੋਂ ਕਲੱਬੀ ਸੰਕੋਚ ਨਾ ਕੀਤੀ, ਅਤੇ ਸ਼੍ਰੀ ਰਾਸ਼ ਬਿਹਾਰੀ ਬੋਸ ਨੂੰ ਲੱਭ ਕੇ ਹਿੰਦ ਵਿਚਲੀ ਗਦ ਪਾਰਟੀ ਲਹਿਰ ਦਾ ਲੀਡਰ ਬਣਾਇਆ ਗਿਆ। ਦੂਸਰੇ ਮੁਕੱਦਮੇਂ ਦੇ ਜੱਜਾਂ ਨੇ ਇਸ਼ਕਰ ਕੀਤੀ ਹੈ ਕਿ ‘ਸੰਭ’ ਰੰਧੀਰ ਸਿੰਘ, ਜਿਨ੍ਹਾਂ ਦੀ ਉਸ ਸਮੇਂ ਆਯੂ ੩੮ ਸਾਲ ਸੀ, ਬੀ ਕਰਤਾਰ ਸਿੰਘ ਵਰਗੇ ਠੋਕਰੇ ਦੀ ਕਮਾਨ ਹੇਠਾਂ ਕੰਮ ਕਰਦੇ ਰਹੇ*। ਜੱਜ ਗਦਰ ਪਾਰਟੀ ਲਹਿਰ ਦੀ ਸਪਿੱਰਟ ਨੂੰ ਨਹੀਂ ਸਨ ਸਮਝ ਸਕੇ ਕਿ ਗਦਰੀ •Second Case; Judgement, p. 294. Digitized by Panjab Digital Library | www.panjabdigilib.org