ਪੰਨਾ:ਗ਼ਦਰ ਪਾਰਟੀ ਲਹਿਰ.pdf/198

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਾਣ ਦੀ ਸਫਾਰਸ਼ ਕੀਤੀ (Bh. Partnunand, Introduction) । ਪਹਿਲੇ ਮੁਕੱਦਮੇਂ ਅਤੇ ਹੋਰਨਾਂ ਵਿਚ ਵਾਕਿਆਤ ਨੂੰ ਪੁਲਸ ਵਲੋਂ ਤਰੋੜ ਮਰੋੜ ਕੇ ਜਾਂ ਵਧਾ ਕੇ ਪੇਸ਼ ਕਰਨ ਦੀ ਬਹੁਤੀ ਕੋਸ਼ਸ਼ ਨਾ ਕਰਨ ਦੇ ਵਡੇ ਕਾਰਨ ਇਹ ਜਾਪਦੇ ਹਨ ਕਿ ਜਿਸ ਕਾਨੂੰਨ ਹੇਠ ਮੁਕੱਦਮੇਂ ਚਲਾਏ ਗਏ, ਉਨ੍ਹਾਂ ਅਨੁਸਾਰ ਨਾ ਜੱਜਾਂ ਦੇ ਫੈਸਲਿਆਂ ਵਿਰੁਧ ਅਪੀਲ ਹੋ ਸਕਦੀ ਸੀ, ਅਤੇ ਨਾਂ ਜੱਜਾਂ ਨੂੰ ਬਹੁਤੀਆਂ ਕਾਨੂੰਨੀ ਬਰੀਕੀਆਂ ਵਿਚ ਪੈਣ ਦੀ ਲੋੜ ਸੀ। ਇਸ ਤੋਂ ਇਲਾਵਾ ਇਨਕਲਾਬੀਆਂ ਨੂੰ ਸਜ਼ਾ ਦੇਣ ਖਾਤਰ ਸ਼ਹਾਦਤਾਂ ਨੇ ਵਾਕਿਆਤ ਨੂੰ ਵੀ ਕਾਫੀ ਸਪਸ਼ੱਟ ਕਰ ਦਿਤਾ ਸੀ । | ਇਸ ਵਾਸਤੇ ਗਦਰ ਪਾਰਟੀ ਲਹਿਰ ਦੇ ਇਤਹਾਸ ਦੇ ਨਜ਼ਰੀਏ ਤੋਂ ਇਸ ਨਾਲ ਸੰਬੰਧਤ ਮੁਕੱਦਮਿਆਂ ਦੀਆਂ ਸ਼ਹਾਦਤਾਂ ਅਤੇ ਫੈਸਲਿਆਂ ਨੂੰ ਕਾਫੀ ਵਜ਼ਨ ਦਿਤਾ ਜਾ ਸਕਦਾ ਹੈ । ਕੇਵਲ ਸਾਮਰਾਜੀ ਝੁਕਾਉ ਦੇ ਕਾਰਨ ਜੱਜਾਂ ਨੇ ਖਿੱਚ ਖਿਚਾਕੇ ਇਨਕਲਾਬੀਆਂ ਨੂੰ ਡਾਕੂ ਸਾਬਤ ਕਰਨ ਜਾਂ ਹੋਰ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਸ਼ ਕੀਤੀ, ਅਤੇ ਇਸ ਬਾਰੇ ਲਿਖਤ ਵਿਚ ਨਾਲੋ ਨਾਲ ਨਿਖੇੜਾ ਕੀਤਾ ਜਾਂਦਾ ਰਿਹਾ ਹੈ । ਇਤਹਾਸਕ ਨਜ਼ਰੀਏ ਤੋਂ ਮੁਕੱਦਮਿਆਂ ਬਾਰੇ ਦੋ ਹੋਰ ਧਿਆਨ ਵਿਚ ਰਖਣ ਯੋਗ ਵਡੀਆਂ ਗਲਾਂ ਇਹ ਹਨ । ਮੁਕੱਦਮਿਆਂ ਦਾ ਮਕਸਦ ਇਨਕਲਾਬੀਆਂ ਨੂੰ ਦੋਸ਼ੀ ਸਾਬਤ ਕਰਨ ਦਾ ਸੀ, ਇਤਹਾਸ ਲਈ ਮਿਸਾਲਾ ਅਕੱਠਾ ਕਰਨ ਦਾ ਨਹੀਂ । ਇਸ ਵਾਸਤੇ ਗਦਰ ਪਾਰਟੀ ਲਹਿਰ ਦੇ ਕਈ ਪਹਿਲੂਆਂ ਬਾਰੇ ਇਨਾਂ ਵਿਚ ਸ਼ਹਾਦਤ ਨਹੀਂ ਮਿਲਦੀ, ਜਾਂ ਅਧੂਰੀ ਮਿਲਦੀ ਹੈ । ਦੁਸਰੇ, ਹਿੰਦ ਦੀ ਰੱਖਯਾ ਦੇ ਕਾਨੂੰਨ ਅਨੁਸਾਰ ਜੱਜਾਂ ਨੂੰ ਇਹ ਇਖਤਿਆਰ ਸੀ ਕਿ ਓਹ ਇਨਕਲਾਬੀਆਂ ਦੇ ਬਿਆਨਾਂ ਦਾ ਜੋ ਹਿੱਸਾ ਚਾਹਣ ਕਲਮਬੰਦ ਕਰਨ, ਅਤੇ ਜੋ ਨਾ ਚਹੁਣ ਨਾ ਕਰਨ*ਗਦਰੀ ਇਨਕਲਾਬੀ ਦਸਦੇ ਹਨ ਕਿ ਉਨ੍ਹਾਂ ਵਿਚੋਂ ਕਈਆਂ ਨੇ (ਸ੍ਰੀ ਕਰਤਾਰ ਸਿੰਘ ਸਰਾਭਾ’ ਸ਼ੀ ਪਿਰਥੀ ਸਿੰਘ ਅਤੇ ‘ਪੰਡਤ ਜਗਤ ਰਾਮ ਆਦਿ) ਨੇ ਖੜੱਕ ਕੇ ਬਿਆਨ ਦਿਤੇ, ਪਰ ਮਕਦੱਮੇਂ ਦੇ ਰੀਕਾਰਡ ਵਿਚ ਉਨਾਂ ਦੀ ਤਫਸੀਲ ਨਹੀਂ ਮਿਲਦੀ । (ਉ) ਲਾਹੌਰ ਕੌਸਪੀਰੇਸੀ ਕੇਸ। ਇਸ ਦਾ ਹਵਾਲਾ ਦੇਣ ਲਗਿਆਂ First Case, ਜਾਂ ਪਹਿਲਾ ਕੇਸ, ਜਾਂ ਪਹਿਲਾ ਮੁਕੱਦਮਾ, ਲਿਖ ਦਿਤਾ ਗਿਆ ਹੈ । ਇਹ ਮੁਕੱਦਮਾ, ਬਾਦਸ਼ਾਹ ਬਨਾਮ ਅਨੰਦ ਕਿਸ਼ੋਰ ਤੇ ਹੋਰਨਾਂ ਦੇ, ੨੬ ਅਪ੍ਰੈਲ ੧੯੧੫ ਨੂੰ ਲਾਹੌਰ ਸੈਂਟਰਲ ਜੇਲ ਵਿਚ ਸ਼ੁਰੂ ਹੋਇਆ, ਅਤੇ ੧੩ ਸਤੰਬਰ ੧੯੧੫ ਨੂੰ ਫੈਸਲਾ ਸੁਣਾਇਆ ਗਿਆ। ਇਸ ਦੀ ਸੁਣਵਾਈ ਤਿਨਾਂ ਸਪੈਸ਼ਲ ਕਮਿਸ਼ਨਰਾਂ, ਏ. ਏ. ਇਰਵੀਨ (A. A.. Irivins), ਟੀ. ਪੀ. ਐਲਿਸ (T. P. lis) ਅਤੇ ਸ਼ਿਓ ਨਾਰਾਇਨ (Sheo Naru ita) ਨੇ ਕੀਤੀ, ਜਿਨ੍ਹਾਂ ਦੇ ਏ. ਏ. ਇਰਵੀਨ ਪ੍ਰਧਾਨ ਸਨ। | ਇਸ ਮੁਕੱਦਮੇਂ ਦੇ ਸ਼ੁਰੂ ਵਿਚ ੮੧ ਦੋਸ਼ੀ ਸ਼ਾਮਲ ਕੀਤੇ ਗਏ, ਪਰ ਕਈ ਫਰਾਰ ਹੋਣ ਕਰਕੇ ੬੪ ਹਾਜ਼ਰ ਸਨ। ਸਰਕਾਰ ਦੀ ਤਰਫੋਂ ਮਿਸਟਰ ਸੀ. ਬੈਵਨ ਪਿਟਮੈਂਟ ਅਤੇ ਮਿਸਟਰ ਤਾਜ਼ਦੀਨ ਕੁਰੇਸ਼ੀ ਵਕੀਲ ਸਨ, ਅਤੇ ੪੦੪ ਸਰਕਾਰੀ ਗਵਾਹ ਭੁਗਤੇ । ੬੪ ਹਾਜ਼ਰ ਦੋਸ਼ੀਆਂ ਵਿਚੋਂ ੨੪ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ੨੭ ਨੂੰ ਉਮਰ ਕੈਦ ਕਾਲੇ ਪਾਣੀ, ਤੇ ੬ ਨੂੰ

  • First Case, Note of special Commissioner, T. P. Ellis, regarding the Statement of Gurmukh Singh.

ਵਾਇਸਰਾਏ ਨੇ ਚੱਵੀਆਂ ਵਿਚੋਂ ਅਠਾਰਾਂ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿਤੀ, ਕਿਉਂਕਿ ਇਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਵਿਚ ਕਾਨੂੰਨੀ ਗਲਤੀ ਹੋ ਗਈ ਸੀ (Hurling, p. 30.) ਇਸ ਤੋਂ ਘੱਟ ਕੈਦਾਂ ਦੀਆਂ ਸਜ਼ਾਵਾਂ; ਇਕ ਵਾਇਦਾ ਮੁਆਫ ਗਵਾਹ ਬਣ ਗਿਆ, ਦੋ ਨੂੰ ਛੱਡ ਦਿਤਾ ਗਿਆ ਅਤੇ ਚਾਰ ਬਰੀ ਕੀਤੇ ਗਏ । ਇਸ ਲਿਖਤ ਵਿਚ ਇਸ ਮੁਕੱਦਮੇਂ ਦੇ ਹਵਾਲੇ ਉਨ੍ਹਾਂ ਛਪੀਆਂ ਹੋਈਆਂ ਕਾਪੀਆਂ ਵਿਚੋਂ ਦਿਤੇ ਗਏ ਹਨ, ਜੋ ਦੋਸ਼ੀਆਂ ਨੂੰ ਦਿਤੀਆਂ ਗਈਆਂ ਅਤੇ ਜਿਨ੍ਹਾਂ ਦੀਆਂ ਕਾਪੀਆਂ ਨੈਸ਼ਨਲ ਆਰਕਾਈਵਜ਼, ਨਵੀਂ ਦਿਲੀ, ਵਿਚ ਹਨ । ਇਨ੍ਹਾਂ ਕਾਪੀਆਂ ਵਿਚ ਇਕ ਸਿਰੇ ਤੋਂ ਅਖੀਰ ਤਕ ਪੰਨਾਂ ਨੰਬਰ ਲਗਾਤਾਰ ਨਹੀਂ ਦਿਤੇ ਗਏ । ਹਰ ਇਕ ਹੈਡਿੰਗ (ਸਰ) ਦੇ ਵਖਰੇ ਵਖਰੇ ਪੰਨਾਂ ਨੰਬਰ ਹਨ। (ਅ) ਫੁਟ ਸਪਲੀਮੈਂਟਰੀ ਕੌਂਸਪੀਰੇਸੀ ਕੇਸ ! ਇਸ ਦਾ ਹਵਾਲਾ ਦੇਣ ਲਗਿਆਂ Sesotd Cute, ਜਾਂ ਦੂਸਰਾ ਕੇਸ, ਜਾਂ ਦੂਸਰਾ ਮੁਕੱਦਮਾ, ਲਿਖ ਦਿਤਾ ਗਿਆ ਹੈ । ਇਸ ਦੀ ਸਣਵਾਈ ਵੀ ਲਾਹੌਰ ਸੈਂਟਰਲ ਜੇਲ੍ਹ ਵਿਚ ਕੀਤੀ ਗਈ, ਅਤੇ ਇਸ ਦੇ ਪਹਿਲੇ ਮੁਕੱਦਮੇਂ ਵਾਲੇ ਹੀ ਕਮਿਸ਼ਨਰ ਸਨ । ੨੯ ਅਕਤੂਬਰ ੧੯੧੫ ਨੂੰ ਸ਼ੁਰੂ ਹੋਇਆ ਅਤੇ ੩੦ ਮਾਰਚ ੧੯੧੬ ਨੂੰ ਫੈਸਲਾ ਸੁਣਾਇਆ ਗਿਆ। ਸ਼ੁਰੂ ਵਿਚ ੧੦੨ ਦੋਧੀ ਸ਼ਾਮਲ ਕੀਤੇ ਗਏ; ਪਰ, ਕਈ ਫਰਾਰ ਹੋਣ ਕਰਕੇ ਅਤੇ ਕਈ ਛੱਤੇ ਜਾਣ ਤੇ ਹੋਰ ਕਾਰਨਾਂ ਕਰਕੇ, ਪਿਛੋਂ ੭੪ ਰਹਿ ਗਏ । ਇਨਾਂ ਵਿਚੋਂ ਛੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਅਤੇ ੪੫ ਨੂੰ ਉਮਰ ਕੈਦ ਕਾਲੇ ਪਾਣੀ ਦੀ। ) ਸੈਕੰਡ ਸਪਲੀਮੈਂਟਰੀ ਕੌਂਸਪੀਰੇਸੀ ਕੇਸ। ਇਸ ਦਾ ਹਵਾਲਾ ਦੇਣ ਲਗਿਆਂ Third Case, ਜਾਂ ਤੀਸਰਾ ਕੇਸ, ਜਾਂ ਤੀਸਰਾ ਮੁਕੱਦਮਾ. ਲਿਖ ਦਿਤਾ ਗਿਆ ਹੈ। ਇਸ ਦਾ ਸੁਣਵਾਈ ਲਾਹੌਰ ਵਿਚ ਟੀ. ਪੀ. ਐਲਸ, ਮੇਜਰ ਫਰਿਜ਼ਲੇ (Frizelle) ਅਤੇ ਰਾਏ ਬਹਾਦਰ ਗੋਪਾਲ ਦਾਸ ਭੰਡਾਰੀ, ਤਿਨ ਸਪੈਸ਼ਲ ਕਮਿਸ਼ਨਰਾਂ ਨੇ ੮ ਨਵੰਬਰ ੧੯੧੬ ਤੋਂ ਸ਼ੁਰੂ ਕੀਤੀ ਅਤੇ ੫ ਜਨਵਰੀ ੧੯੧੭ ਨੂੰ ਹੁਕਮ ਸੁਣਾਇਆ ਗਿਆ । ਇਸ ਵਿਚ ੧੭ ਦੋਸ਼ੀ (ਜਿਨਾਂ ਵਿਚ ‘ਭਾਈ ਬਲਵੰਤ ਸਿੰਘ ‘ਕੈਨੇਡੀਅਨ ਅਤੇ ਸ੍ਰੀ ਹਾਫਿਜ਼ ਅਬਦੁਲਾ ਮਨੀਲਾ ਵਾਲੇ ਸਨ) ਸ਼ਾਮਲ ਸਨ, ਜਿਨ੍ਹਾਂ ਵਿਚੋਂ ੬ ਨੂੰ ਮੌਤ ਦੀ ਸਜ਼ਾ ਅਤੇ ਪ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। (ਸ) ਬਨਾਰਸ ਕੌਂਸਪੀਰੇਸੀ ਕੇਸ । ਇਸ ਦਾ ਸੰਬੰਧ ਬਹੁਤਾ ਉਨਾਂ ਬੰਗਾਲੀ ਇਨਕਲਾਬੀਆਂ ਨਾਲ ਹੈ, ਜਿਨਾਂ ਨੇ ਗਦਰ ਪਾਰਟੀ ਲਹਿਰ ਵਿਚ ਹਿੱਸਾ ਲਿਆ ਅਤੇ ਜਿਨ੍ਹਾਂ ਦਾ ਕੱਦੂ ਬਨਾਰਸ ਸੀ । ਇਸ ਮੁਕੱਦਮੇ ਦਾ ਫੈਸਲਾ ਨਹੀਂ ਮਿਲ ਸਕਿਆ, ਪਰ ਇਸ ਨਾਲ “ਗਦਰ ਪਾਰਟੀ ਲਹਿਰ ਦੇ ਇਤਹਾਸ ਉਤੇ ਬਹੁਤਾ ਅਸਰ ਨਹੀਂ ਪਿਆ; ਕਿਉਂਕਿ ਇਸ ਨਾਲ ਸੰਬੰਧਤ ਗਦਰ ਪਾਰਟੀ ਲਹਿਰ ਦੇ ਪਹਿਲੂਆਂ ਦਾ ਜ਼ਿਕਰ ਪਹਿਲੇ ਮੁਕੱਦਮੇ ਵਿਚ ਦਿਤੀ ਤਫਸੀਲ ਅਤੇ ਰੋਲਟ ਰੀਪੋਟ ਵਿਚ ਦਿਤ ਸਮਾਚਾਰ ਵਿਚ ਕਾਫੀ ਆ ਜਾਂਦਾ ਹੈ । (ਹ) ਮਾਂਡਲੇ(ਬਰਮਾ) ਕੌਸਪੀਰੇਸੀ ਕੇਸ । ਇਸ ਦੀ ਸੁਣਵਾਈ ਮਾਂਡਲੇ (ਬਰਮਾ) ਵਿਚ ਐਸ. ਐਮ. ਰੋਬਿਨਸਨ (ਪ੍ਰਧਾਨ), ਮੈਂਗ ਕਿਨ (Maung Kin) ਅਤੇ ਐਚ. ਈ. ਮੈਕੌਲ (H. . Mccoll), ਸਪੈਸ਼ਲ ਕਮੀਸ਼ਨਰਾਂ ਨੇ ਕੀਤੀ । ੨੭ ਜੁਲਾਈ ੧੯੧੬ ਨੂੰ ਹੁਕਮ ਸੁਣਾਇਆ ਗਿਆ ਅਤੇ ਇਸ ਵਿਚ ੭ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ ਪ ਨੂੰ ਉਮਰ ਕੈਦ ਕਾਲੇ ਪਾਣੀ ਦੀ । ૧૮ર Digitted by Panjab Digital Library www penjadi .org