ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਨਿਆ ਕਿ ਤਪਦਿਕ ਦੇ ਜੋ ਮਰੀਜ਼ ਹਸਪਤਾਲ ਦਾਖਲ ਹੁੰਦੇ, ਉਨ੍ਹਾਂ ਵਿਚੋਂ ੭੦ ਫੀ ਸਦੀ ਮਰ ਜਾਂਦੇ; ਅਤੇ ਮਿਰਗੀ ਦੇ ਅਤੇ ਪਾਗਲ ਮਰੀਜ਼ਾਂ ਦੀ ਗਿਣਤੀ ਹਿੰਦ ਨਾਲੋਂ ਚਾਰ ਪੰਜ ਗੁਣਾ ਵੱਧ ਸੀ।

ਪੋਰਟ ਬਲੇਅਰ ਵਿਚ ਕੈਦੀਆਂ ਕੋਲੋਂ ਲਈ ਜਾਂਦੀ ਮੁਸ਼ੱਕਤ ਦਾ ਵੇਰਵਾ ਉਪ੍ਰੋਕਤ ਕਮੇਟੀ ਦੀ ਰੀਪੋਟ ਦੀ ਅੰਤਕਾ ਨੰ: ੧੦ ਵਿਚ ਦਿੱਤਾ ਗਿਆ ਹੈ। ਪੂਰੀ ਮੁਸ਼ੱਕਤ ਵਾਸਤੇ, ਤੋਰੀਏ ਦੇ ਤੇਲ ਦੀ ਘਾਣੀ ਵਿਚੋਂ ੧੦ ਪਊਂਡ ਤੇਲ ਕੱਢਣਾ, ਗਿਰੀ ਦਾ ਤੇਲ ੩੦ ਪਊਂਡ ਕੱਢਣਾ, ਅਤੇ ਨਾਰੀਅਲ ਦੇ ਛਿਲਕੇ ਕੁੱਟ ਕੇ ਉਸ ਵਿਚੋਂ ੨ ਪਊਂਡ ਰੇਸ਼ਾ ਕੱਢਣਾ, ਮੁਕੱਰਰ ਕੀਤਾ ਹੋਇਆ ਸੀ।

ਪੱਗਾਂ ਬਾਰੇ। ਪਹਿਲੇ ਲਾਹੌਰ ਸਾਜ਼ਸ਼ ਕੇਸ ਦਾ ਜਿਸ ਦਿਨ ਹੁਕਮ ਸੁਣਾਇਆ ਗਿਆ, ਉਸੇ ਦਿਨ ਤੋਂ ਗਦਰੀ ਕੈਦੀਆਂ ਦੀ ਜੇਲ੍ਹਾਂ ਵਿਚ ਜਦੋਜਹਿਦ ਦੀ ਰਾਮ ਕਹਾਣੀ ਸ਼ੁਰੂ ਹੋ ਗਈ।

ਉਨ੍ਹੀਂ ਦਿਨੀਂ ਦੇਸ ਦੀਆਂ ਜੇਲ੍ਹਾਂ ਵਿਚ ਸਭ ਕੈਦੀਆਂ ਨੂੰ ਟੋਪੀਆਂ ਪਹਿਨਾਉਣ ਦਾ ਦਸਤੂਰ ਸੀ। ਹੁਕਮ ਸੁਣਾਏ ਜਾਣ ਵਾਲੇ ਦਿਨ ਹੀ ਜੇਲ ਕਰਮਚਾਰੀਆਂ ਨੇ ਗਦਰੀ ਕੈਦੀਆਂ ਦੇ ਕਪੜੇ ਲੁਹਾ ਕੇ ਕੈਦੀਆਂ ਦੀਆਂ ਬਰਦੀਆਂ ਪੁਵਾ ਦਿੱਤੀਆਂ। ਪਰ ਜਦ ‘ਸੰਤ’ ਵਸਾਖਾ ਸਿੰਘ ਨੂੰ ਟੋਪੀ ਪਾਉਣ ਲਈ ਕਿਹਾ ਗਿਆ, ਉਨ੍ਹਾਂ ਇਹ ਹੁਕਮ ਮੰਨਣੋਂ ਨਾਂਹ ਕਰ ਦਿੱਤੀ। ਇਸ ਪੁਰ ਹੋਰ ਸਿਖ ਗਦਰੀ ਕੈਦੀਆਂ ਨੇ ਵੀ ਏਸੇ ਤਰ੍ਹਾਂ ਕੀਤਾ। ਉਨ੍ਹਾਂ ਨੂੰ ਬਥੇਰਾ ਡਰਾਇਆ ਧਮਕਾਇਆ ਗਿਆ, ਪਰ ਉਨ੍ਹਾਂ ਟੋਪੀਆਂ ਨਾ ਪਹਿਨੀਆਂ; ਅਤੇ ਜਿਤਨਾ ਚਿਰ ਅੰਡੇਮਾਨ (ਜਿਥੇ ਕੈਦੀਆਂ ਨੂੰ ਪਗਾਂ ਦੇਣ ਦਾ ਦਸਤੂਰ ਸੀ) ਨਹੀਂ ਭੇਜੇ ਗਏ, ਨੰਗੇ ਸਿਰ ਹੀ ਰਹੇ।

ਰਾਵਲਪਿੰਡੀ ਜੇਲ੍ਹ ਬੰਬ ਕੇਸ।

ਅੰਡੇਮਾਨ ਭੇਜੇ ਜਾਣ ਤੋਂ ਪਹਿਲੋਂ ਗਦਰੀ ਕੈਦੀਆਂ ਨੂੰ ਟੋਲੀਆਂ ਵਿਚ ਵੰਡ ਕੇ ਪੰਜਾਬ ਦੀਆਂ ਵਖੋ ਵਖ ਜੇਲ੍ਹਾਂ ਵਿਚ ਖਿੰਡਾ ਦਿੱਤਾ ਗਿਆ ਸੀ। ਸ਼੍ਰੀ ਜਵਾਲਾ ਸਿੰਘ ‘ਠਟੀਆਂ’, ਸ਼੍ਰੀ ਜਮਨਾ ਦਾਸ, ਸ਼੍ਰੀ ਇੰਦਰ ਸਿੰਘ ‘ਗਰੰਥੀ, ਸ਼੍ਰੀ ਪਿਆਰਾ ਸਿੰਘ ‘ਲੰਗੇਰੀ’, ਅਤੇ ਸ਼੍ਰੀ ਰੋਡਾ ਸਿੰਘ (ਪਿੰਡ ਰੋਡਾ) ਨੂੰ ਰਾਵਲਪਿੰਡੀ ਜੇਲ੍ਹ ਭੇਜਿਆ ਗਿਆ। ਏਥੇ ਪੂਜਣ ਦੇ ਜਲਦੀ ਪਿਛੋਂ, ਇਨ੍ਹਾਂ ਨੇ ਜੇਲ੍ਹ ਦੇ ਚਾਰ ਵਾਰਡਰਾਂ ਨਾਲ ਮਿਲਕੇ ਜੇਲ੍ਹ ਵਿਚ ਕੈਦੀਆਂ ਦੀ ਇਕ ਮੀਟਿੰਗ ਕੀਤੀ, ਜਿਸ ਵਿਚ ਇਨਕਲਾਬੀ ਲੈਕਚਰ ਕੀਤੇ ਗਏ ਅਤੇ ਵਾਰਡਰਾਂ ਨਾਲ ਮਿਲਕੇ ਬੰਬ ਬਨਾਉਣ ਦਾ ਸਾਮਾਨ ਮੰਗਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦਾ ਇਰਾਦਾ ਇਹ ਸੀ ਕਿ ਜੇਲ੍ਹ ਦੇ ਸੁਪ੍ਰਿੰਟੈਂਡੈਂਟ ਅਤੇ ਹੋਰ ਅਫਸਰਾਂ ਨੂੰ ਮਾਰ ਕੇ ਉਹ ਹੱਥਿਆਰਾਂ ਉੱਤੇ ਕਬਜ਼ਾ ਕਰ ਲੈਣਗੇ, ਅਤੇ ਜੇਲੋਂ ਬਾਹਰ ਨਿਕਲਕੇ ਫੌਜਾਂ ਅਤੇ ਜਨਤਾ ਤੋਂ ਬਲਵਾ ਕਰਵਾਉਣਗੇ। ਪਰ ਜੇਲ੍ਹ ਕਰਮਚਾਰੀਆਂ ਨੂੰ ਸੂਹ ਮਿਲ ਗਈ, ਅਤੇ ਸ਼੍ਰੀ ਜਵਾਲਾ ਸਿੰਘ ਦੀ ਕੋਠੜੀ ਵਿਚੋਂ ੬ ਦਸੰਬਰ ਨੂੰ ਬੰਬ ਬਨਾਉਣ ਦਾ ਮਸਾਲਾ ਫੜਿਆ ਗਿਆ। ਗਦਰੀ ਇਨਕਲਾਬੀਆਂ ਨੂੰ ਤਾਂ ਕੁਝ ਨਾ ਕਿਹਾ ਗਿਆ, ਪਰ ਤਿੰਨਾਂ ਵਾਰਡਰਾਂ ਨੂੰ ਸਜ਼ਾ ਦਿੱਤੀ ਗਈ[1]

ਅੰਡੇਮਾਨ ਨੂੰ। ਅੰਡੇਮਾਨ (ਕਾਲੇ ਪਾਣੀ) ਨੂੰ ਕੈਦੀ ਲੈ ਜਾਣ ਦਾ ਕੰਮ ਕੇਵਲ ਇਕ ਜਹਾਜ਼, ‘ਮਹਾਰਾਜਾ’ ਨਾਮੀਂ, ਤੋਂ ਲਿਆ ਜਾਂਦਾ ਸੀ। ਇਹ ਜਹਾਜ਼ ਅੰਡੇਮਾਨ ਜਾਣ ਲਈ ਸਾਲ

ਵਿਚ ਗਿਣਤੀ ਦੇ ਗੇੜੇ ਕੱਢਦਾ, ਇਸ ਵਾਸਤੇ ਉੜੀ ਹਿੰਦ ਤੋਂ ਲੈ ਜਾਏ ਜਾਣ ਵਾਲੇ ਕੈਦੀ ਅਮੂਮਨ ਪਹਿਲੋਂ ਕਲਕੱਤੇ ਅਲੀਪੁਰ ਜੇਲ੍ਹ ਵਿਚ ਅਕੱਠੇ ਕੀਤੇ ਜਾਂਦੇ। ਗਦਰੀ ਕੈਦੀਆਂ ਵਿਚੋਂ ਸਭ ਤੋਂ ਪਹਿਲੋਂ ਉਨ੍ਹਾਂ ਨੂੰ ਦਸੰਬਰ ੧੯੧੫ ਵਿਚ ਅੰਡੇਮਾਨ ਲਿਜਾਇਆ ਗਿਆ, ਜਿਨ੍ਹਾਂ ਨੂੰ ਪਹਿਲੇ ਲਾਹੌਰ ਸਾਜ਼ਸ਼ ਕੇਸ ਵਿਚ ਫਾਂਸੀ ਦੀ ਸਜ਼ਾ ਹੋਈ ਸੀ, ਪਰ ਮਗਰੋਂ ਉਮਰ ਕੈਦ ਵਿਚ ਬਦਲੀ ਗਈ ਸੀ। ਇਸ ਤੋਂ ਥੋੜੇ ਦਿਨ ਪਿਛੋਂ ਇਸੇ ਕੇਸ ਦੇ ਓਹ ਕੈਦੀ ਲਿਜਾਏ ਗਏ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਬਹਾਲ ਰੱਖੀ ਗਈ ਸੀ। ਦੂਸਰੇ ਸਾਜ਼ਸ਼ ਕੇਸ ਦੇ ੩੩ ਕੈਦੀ ਹਜ਼ਾਰੀ ਬਾਗ ਜੇਲ੍ਹ (ਬਿਹਾਰ) ਵਿਚ ਭੇਜੇ ਗਏ ਅਤੇ ਤੀਸਰੇ ਕੇਸ ਦੇ ਵੀ ਦੇਸ ਦੀਆਂ ਜੇਲ੍ਹਾਂ ਵਿਚ ਹੀ ਰਹੇ। ਦੋਨਾਂ ਮਾਂਡਲੇ (ਬਰਮਾ) ਕੇਸਾਂ ਦੇ ਕੈਦੀ ਅਤੇ ਬਨਾਰਸ ਸਾਜ਼ਸ਼ ਕੇਸ ਦੇ ਕੁਝ ਕੈਦੀ ਵੀ ਅੰਡੇਮਾਨ ਭੇਜੇ ਗਏ, ਪਰ ਇਹ ੧੯੧੬ ਦੇ ਪਿਛਲੇ ਪੱਖ ਜਾਂ ੧੯੧੭ ਵਿਚ ਓਥੇ ਪੁਜੇ, ਕਿਉਂਕਿ ਇਨ੍ਹਾਂ ਮੁਕੱਦਮਿਆਂ ਦੇ ਫੈਸਲੇ ਦੇਰ ਨਾਲ ਹੋਏ ਸਨ।

ਅੰਡੇਮਾਨ ਨੂੰ ਗਦਰੀ ਕੈਦੀਆਂ ਦੀ ਜਾਣ ਵਾਲੀ ਪਹਿਲੀ ਟੌਲੀ ਨੇ ਜਹਾਜ਼ ਵਿਚ ਮੀਟਿੰਗ ਕਰਕੇ ਇਹ ਫੈਸਲੇ ਕਰ ਲਏ ਸਨ ਕਿ, (ੳ) ਮੁਸ਼ੱਕਤ ਕੀਤੀ ਜਾਏ, ਪਰ ਉਹ ਜੋ ਵਿਤ ਤੋਂ ਬਾਹਰ ਨਾ ਹੋਵੇ; (ਅ) ਜੇਲ੍ਹ ਕਰਮਚਾਰੀਆਂ ਨਾਲ ਬੋਲ ਚਾਲ ਵੇਲੇ ਸ਼ਾਇਸਤਗੀ ਤੋਂ ਕੰਮ ਲਿਆ ਜਾਏ, ਪਰ ਜੇ ਕੋਈ ਜੇਲ ਕਰਮਚਾਰੀ ਨਾਜ਼ਾਇਜ਼ ਬੇਇਜ਼ਤੀ ਕਰੇ ਤਾਂ ਉਸ ਦਾ ਮੁਕਾਬਲਾ ਕੀਤਾ ਜਾਏ। ਜਿਸ ਦੇ ਨਾਲ ਵੀ ਕੋਈ ਅਜਿਹਾ ਮੁਆਮਲਾ ਆ ਬਣੇ, ਉਹ ਉਸ ਨੂੰ ਕੌਮੀ ਅਣਖ ਦਾ ਸਵਾਲ ਸਮਝ ਕੇ ਜ਼ੁਲਮ ਦਾ ਮੁਕਾਬਲਾ ਕਰੇ; (ੲ) ਜੇਲ੍ਹ ਵਿਚ ਕੋਈ ਚੀਜ਼ ਬਾਹਰੋਂ ਚੋਰੀ ਮੰਗਵਾ ਕੇ ਨਾ ਖਾਧੀ ਜਾਏ, ਕਿਉਂਕਿ ਇਸ ਨਾਲ ਕੌਮੀ ਅਤੇ ਪਾਰਟੀ ਦੇ ਇਖਲਾਕ ਉਤੇ ਧੱਬਾ ਲੱਗਦਾ ਸੀ।

ਸੈਲੂਲਰ ਜੇਲ (ਸਿਲਵਰ ਜੇਲ)। ਅੰਡੇਮਾਨ ਲਿਜਾਏ ਗਏ ਸਭ ਗਦਰੀ ਕੈਦੀ ਆਪਣੀ ਅੰਡੇਮਾਨ ਯਾਤਰਾ ਦਾ ਸਮਾਂ ਸੈਲੂਲਰ ਜੇਲ੍ਹ ਵਿਚ ਕੈਦ ਰਹੇ। ਸੈਲੂਲਰ ਜੇਲ੍ਹ ਇਕ ਦਾਇਰੇ ਦੀ ਸ਼ਕਲ ਦੀ ਸੀ, ਜਿਸ ਦੇ ਕੇਂਦੂ ਵਿਚ ਤਿੰਨ ਮੰਜ਼ਲਾ ਗੋਲ ਬੁਰਜ ਸੀ। ਇਸ ਕੇਂਦ੍ਰੀ ਬੁਰਜ ਤੋਂ ਸ਼ੁਰੂ ਹੋਕੇ ਤਿਨ ਮੰਜ਼ਲੀਆਂ ਸਿੱਧੀਆਂ ੭ ਬਾਰਕਾਂ ਦਾਇਰੇ ਦੀ ਬਾਹਰਲੀ ਗੋਲ ਕੰਧ ਨੂੰ ਜਾ ਮਿਲਦੀਆਂ। ਬਾਰਕ ਦੀ ਹਰ ਮੰਜਲ ਵਿਚ ਕੋਠੜੀਆਂ ਦੀ ਇਕ ਕਤਾਰ ਸੀ, ਜਿਨ੍ਹਾਂ ਦੇ ਸਾਹਮਣੇ ਇਕ ਵਰਾਂਡਾ ਸੀ। ਕੋਠੜੀਆਂ ਦੇ ਦਰਵਾਜ਼ਿਆਂ ਦੀ ਥਾਂ ਲੋਹੇ ਦੀਆਂ ਸੀਖਾਂ ਸਨ, ਅਤੇ ਬਰਾਂਡਿਆਂ ਨੂੰ ਵੀ ਸੀਖਾਂ ਨਾਲ ਕਿਲ੍ਹੇ ਬੰਦ ਕੀਤਾ ਹੋਇਆ ਸੀ। ਬਾਰਕਾਂ ਦੇ ਸਭ ਬਰਾਂਡਿਆਂ ਨੂੰ ਜਾਣ ਆਉਣ ਦੇ ਰਸਤੇ ਕੇਵਲ ਕੇਂਦ੍ਰੀ ਬੁਰਜ ਵਿਚ ਖੁਲ੍ਹਦੇ। ਕੇਂਦੀ ਬੁਰਜ, ਜਿਥੋਂ ਸਾਰੀ ਜੇਲ ਉਤੇ ਨਿਗਾਹ ਰਖੀ ਜਾ ਸਕਦੀ, ਵਿਚ ਰਾਤ ਦਿਨੇ ਬੰਦੂਕਾਂ ਦਾ ਪਹਿਰਾ ਰਹਿੰਦਾ। ਹਰ ਇਕ ਬਾਰਕ ਦੇ ਸਾਹਮਣੇ ਖੁੱਲ੍ਹਾ ਵੇਹੜਾ ਸੀ, ਜਿਥੇ ਕੈਦੀਆਂ ਲਈ ਦਿਨੇ ਕੰਮ ਕਰਨ ਵਾਸਤੇ ਵਰਕਸ਼ਾਪ ਸੀ। ਵਿਹੜੇ ਵਿਚ ਹੀ ਕੈਦੀਆਂ ਦੇ ਨਹਾਉਣ ਧੋਣ ਲਈ ਇਕ ਸ਼ੈਡ ਵਿਚ ਸਮੁੰਦਰ ਦੇ ਪਾਣੀ ਦਾ ਬੰਦੋਬਸਤ ਸੀ। ਇਸ ਤਰ੍ਹਾਂ ਸੈਲੂਲਰ ਜੇਲ੍ਹ ਸਤਾਂ ਅਹਾਤਿਆਂ ਵਿਚ ਵੰਡੀ ਹੋਈ ਸੀ, ਜਿਨ੍ਹਾਂ ਦਾ ਕੇਂਦੂ ਬੁਰਜ ਦੇ ਰਸਤੇ ਦੇ ਸਵਾਏ ਆਪਸ ਵਿਚ ਸਿੱਧਾ ਸੰਬੰਧ ਨਹੀਂ ਸੀ।

ਗਦਰੀ ਕੈਦੀਆਂ ਨੂੰ ਛੋਟੀਆਂ ਛੋਟੀਆਂ ਟੋਲੀਆਂ ਵਿਚ ਵੰਡਕੇ ਸੈਲੂਲਰ ਜੇਲ੍ਹ ਦੇ ਅਲੈਹਦਾ ਅਲੈਹਲਾ ਅਹਾਤਿਆਂ ਦੀਆਂ ਬਾਰਕਾਂ ਦੀਆਂ ਅੱਡ ਅੱਡ ਮੰਜ਼ਲਾਂ ਵਿਚ ਖਿੰਡਾ ਦਿਤਾ ਗਿਆ।

੧੭੨

  1. Isemonger and Slattery, p. 129; Punjab Police Administration Report for 1916, PP. 23-24.