ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਿਸਟਰ ਬੈਰੀ। ਸੈਲੂਲਰ ਜੇਲ੍ਹ ਦੇ ਸੁਪ੍ਰਿੰਟੈਂਡੈਂਟ ਉਮ ਸਮੇਂ ਮੇਜਰ ਮੱਰੇ (Major Murray) ਸਨ। ਉਨ੍ਹਾਂ ਦੇ ਮਾਤੋਹਤ ਤਨਖਾਹਦਾਰ ਕੰਮ ਕਰਨ ਵਾਲੇ ਇਹ ਸਨ:ਓਵਰੀਸੀਅਰ ਜਾਂ ਜੇਲਰ (ਮਿਸਟਰ ਬੈਰੀ), ਦੋ ਅਸਿਸਟੈਂਟ ਓਵਰ ਸੀਅਰ, ਪੰਜ ਯੂਰਪੀਨ ਫੌਜੀ ਵਾਰਡਰ, ਇਕ ਸੱਬ ਅਸਿਸਟੈਂਟ ਸਰਜਨ, ਇਕ ਚੀਫ ਵਾਰਡਰ, ਦੋ ਹੈਡ ਵਾਰਡਰ, ਅਤੇ ਅੱਠ ਵਾਰਡਰ। ਇਸ ਤਨਖਾਹ ਦਾਰ ਸਟਾਫ ਤੋਂ ਇਲਾਵਾ, ਸੈਲੂਲਰ ਮੇਲ ਵਿਚ ੧੧੭ ਕੈਦੀਆਂ ਵਿਚੋਂ ਬਣਾਏ ਕਾਰਿੰਦੇ (ਟੈਂਡਲ, ਜਮਾਦਾਰ ਆਦਿ) ਸਨ[1]

ਜੇਲ੍ਹ ਦਾ ਅੰਦਰੂਨੀ (ਪ੍ਰਬੰਧ) ਮਿਸਟਰ ਬੈਰੀ (ਓਵਰ ਸੀਅਰ) ਦੇ ਹੱਥ ਸੀ। ਮਿਸਟਰ ਬੈਰੀ ਦੀ ‘ਭਾਈ’ ਪਰਮਾਨੰਦ ਇਹ ਸਿਫਤ ਕਰਦੇ ਹਨ। “ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਹਿੰਦੁਸਤਾਨ ਦੇ ਸੱਭ ਤੋਂ ਭੈੜੇ ਅਪਰਾਧੀਆਂ ਵਿਚ ਗੁਜ਼ਾਰਿਆ ਸੀ; ਅਤੇ ਉਸ ਨੂੰ ਉਨ੍ਹਾਂ ਦੀਆਂ ਅਪਰਾਧੀ ਰੁਚੀਆਂ ਦਾ ਇਤਨਾ ਤਜੱਰਬਾ ਸੀ ਕੇ ਉਸ ਦੇ ਗੌਰ ਫਿਕਰ ਵਿਚ ਆਮ ਇਨਸਾਨੀ ਖੂਬੀਆਂ ਲਈ ਥਾਂ ਨਹੀਂ ਸੀ ਰਹੀ: ਸਵਾਏ ਕੈਦੀਆਂ ਦੇ ਉਹ ਕਿਸੇ ਨਾਲ ਨਿਰਭਾਹ ਨਹੀਂ ਸੀ ਕਰ ਸਕਦਾ, ਭਾਵੇਂ ਉਹ ਹਿੰਦੀ ਹੋਵੇ ਜਾਂ ਯੂਰਪੀਨ। ਨਾ ਉਹ ਉਨ੍ਹਾਂ ਪਾਸ ਜਾਣਾ ਚਾਹੁੰਦਾ ਸੀ, ਨਾ ਉਹ ਉਸ ਦੀ ਸੁਸਾਇਟੀ ਪਸੰਦ ਕਰਦੇ ਸਨ। ਕੈਦੀਆਂ ਵਿਚੋਂ ਬਣਾਏ ਟੈਂਡਲ ਤੇ ਜਮਾਦਾਰ ਉਸ ਦੀ ਇਤਨੀ ਝੋਲੀ ਚੁਗਦੇ ਸਨ ਕਿ ਉਹ ਆਪਣੇ ਆਪ ਨੂੰ ਬਾਦਸ਼ਾਹ ਵਾਂਗੂੰ ਸਮਝਣ ਲਗ ਪਿਆ ਸੀ। ਬਲਕਿ ਉਹ ਮੂੰਹੋਂ ਕਹਿੰਦਾ ਕਿ ਉਹ ਜੇਲ੍ਹ ਦਾ ਪ੍ਰਮੇਸ਼ਰ ਸੀ। ਉਹ ਕੈਦੀਆਂ ਤੋਂ ਇਕ ਦੂਜੇ ਦੀ ਮੁਖਬਰੀ ਕਰਵਾਉਣ ਵਿਚ ਆਪਣੇ ਆਪ ਨੂੰ ਬੜਾ ਮਾਹਿਰ ਸਮਝਦਾ, ਅਤੇ ਉਨਾਂ ਦੇ ਝਗੜਿਆਂ ਵਿਚੋਂ ਬੜਾ ਸਵਾਦ ਲੈਂਦਾ।ਬਲਕਿ ਉਹ ਚਾਹੁੰਦਾ ਕਿ ਉਹ (ਕੈਦੀ) ਕਿਸੇ ਨਾ ਕਿਸੇ ਸ਼ਰਾਰਤ ਵਿਚ ਰੁਝੇ ਰਹਿਣਾ[2]। ਸ਼੍ਰੀ ਆਰਬਿੰਦੋ ਘੋਸ਼ ਦੇ ਭਰਾ ਸ਼੍ਰੀ ਬਾਰਿੰਦਰ ਕੁਮਾਰ ਘੋਸ਼ ਨੇ ਮਿਸਟਰ ਬੈਰੀ ਨੂੰ ਜੇਲ੍ਹ ਦੇ ਯੱਮ ਰਾਜ ਦਾ ਖਤਾਬ ਦਿਤਾ[3]; ਅਤੇ ਸ਼੍ਰੀ ਉਪੇਂਦਰਾ ਨਾਥ ਬੈਨਰਜੀ ਨੇ ਲਿਖਿਆ ਹੈ ਕਿ ਮਿਸਟਰ ਬੈਰੀ ਅਕਸਰ ਕਹਿੰਦੇ ਕਿ, “ਜੇਲ੍ਹ ਵਿਚ ਮੇਰਾ ਰਾਜ ਹੈ। ਮੇਰੇ ਵਾਹਦ ਅਖਤਿਆਰਾਂ ਵਿਚ ਰੱਬ ਵੀ ਦਖਲ ਨਹੀਂ ਦੇ ਸਕਦਾ। ਮੈਂ ਏਥੇ ਤੀਹ ਸਾਲ ਤੋਂ ਹਾਂ, ਪਰ ਰੱਬ ਨੂੰ ਆਪਣੇ ਅਧਿਕਾਰਾਂ ਵਿਚ ਦਖਲ ਦੇਂਦਿਆਂ ਕਦੇ ਨਹੀਂ ਵੇਖਿਆ[4]

ਸੈਲੂਲਰ ਜੇਲ੍ਹ ਦਾ ਮਹੌਲ। ਸ਼੍ਰੀ ਬਰਿੰਦਰ ਕੁਮਾਰ ਘੋਸ਼ ਮੁਤਾਬਕ ਕੈਦੀ ਮਿਸਟਰ ਬੈਰੀ ਤੋਂ ਇਤਨਾ ਡਰਦੇ ਸਨ ਜਿਤਨੀ ਬਕਰੀ ਵੀ ਸ਼ੇਰ ਤੋਂ ਨਹੀਂ ਡਰਦੀ (ਪੰਨਾ ੫੧)। ਮਿਸਟਰ ਬੈਰੀ ਦੇ ਮਾਤੋਹਤ ਕੈਦੀਆਂ ਵਿਚੋਂ ਬਣਾਇਆ ਇਕ ਪਠਾਣ ਜਮਾਂਦਾਰ ਸੀ, ਜੋ ਸਭ ਕੈਦੀਆਂ ਵਿਚੋਂ ਬਣਾਏ ਕਾਰਿੰਦਿਆਂ ਦਾ ਅਫਸਰ ਸੀ। ਉਸ ਨੇ ਗਦਰੀ ਕੈਦੀਆਂ ਤੋਂ ਪਹਿਲੋਂ ਗਏ ਰਾਜਸੀ ਕੈਦੀਆਂ ਨੂੰ ਇਤਨਾ ਲੱਤ ਹੇਠੋਂ ਦੀ ਲੰਘਾਇਆ ਹੋਇਆ ਸੀ ਕਿ ਉਹ ਉਸ ਦੀ ਖੁਸ਼ਾਮਦ ਕਰਕੇ ਦਿਨ ਕਟੀ ਕਰਦੇ। “ਖਾਨ ਸਾਹਿਬ ਨੂੰ ਖੁਸ਼ ਕਰਨ ਲਈ ਦੁਨੀਆਂ ਵਿਚ ਕੋਈ ਵੀ ਐਸੀ ਗਲ ਨਹੀਂ ਸੀ, ਜੋ ਅਸੀਂ ਕਰਨ ਵਾਸਤੇ ਤਿਆਰ ਨਹੀਂ ਸੀ[5]”। ਕੈਦੀਆਂ ਵਿਚੋਂ ਬਣਾਏ ਛੋਟੇ ਕਰਮਚਾਰੀ ਬਿਨਾਂ ਕਿਸੇ ਕਾਰਨ

ਕੈਦੀ ਨੂੰ ਜਾ ਦੋ ਚਾਰ ਠੋਕ ਦੇਂਦੇ, ਕਿ ਉਹ ਲਾਈਨ ਵਿਚ ਸਿੱਧਾ ਕਿਉਂ ਨਹੀਂ ਬੈਠਿਆ, ਜਾਂ ਉਸ ਨੂੰ ਟੱਟੀ ਵਿਚ ਕਿਉਂ ਦੇਰ ਲਗ ਗਈ। ਜੇ ਉਹ ਜ਼ਰਾ ਵੀ ਅਗੋਂ ਕੁਸਕਦਾ ਤਾਂ ਡੰਡਾ ਜੇ ਵਰ੍ਹਾਇਆ ਜਾਂਦਾ। ਗਾਲ ਗਲੋਚ ਦਾ ਤਾਂ ਕੋਈ ਹਸਾਬ ਹੀ ਨਹੀਂ ਸੀ। ਮਾਮੂਲੀ ਗਲ ਬਦਲੇ ਕੈਦੀ ਨੂੰ ਬੈਰੀ ਸਾਹਿਬ ਅਗੇ ਪੇਸ਼ ਕਰਨ ਦੀ ਧਮਕੀ ਦਿਤੀ ਜਾਂਦੀ। ਜੇ ਬੈਰੀ ਸਾਹਿਬ ਉਸ ਨੂੰ ਸਿਰਫ ਧਮਕੀਆਂ ਅਤੇ ਗਾਲ ਗਲੋਚ ਕਰਕੇ ਛੱਡ ਦੇਂਦਾ, ਤਾਂ ਉਹ ਖੁਸ਼ਕਿਸਮਤ ਸਮਝਿਆ ਜਾਂਦਾ। ਵਰਨਾਂ ਉਸ ਨੂੰ ਸੁਪ੍ਰਿੰਟਿੰਡੋਂਟ ਅਗੇ ਦੋਸ਼ੀ ਦੇ ਤੌਰ ਉਤੇ ਪੇਸ਼ ਕੀਤਾ ਜਾਂਦਾ[6]। ਕੈਦੀਆਂ ਵਿਚੋਂ ਬਣਾਏ ਕਰਮਚਾਰੀ ਛੋਟੀ ਛੋਟੀ ਗਲ ਦੀ ਆਪਣੇ ਅਫਸਰਾਂ ਪਾਸ ਜਾ ਰੀਪੋਟ ਕਰਦੇ, ਅਤੇ ਉਨਾਂ ਤੋਂ ਮਾੜਾ ਜਿਹਾ ਇਸ਼ਾਰਾ ਲੈ ਕੇ ਕੈਦੀ ਦੀ ਜਾਨ ਕੱਢਣ ਤੱਕ ਤਿਆਰ ਰਹਿੰਦੇ[7]

ਮੁਸ਼ੱਕਤ ਬਾਰੇ ਸ਼੍ਰੀ ਬਰਿੰਦਰ ਕੁਮਾਰ ਘੋਸ਼ ਨੇ ਲਿਖਿਆ ਹੈ ਕਿ ਜਿਨ੍ਹਾਂ ਨੂੰ ਕੋਹਲੂ ਗੇੜ ਕੇ ਤੇਲ ਕੱਢਣ ਦੀ ਮੁਸ਼ੱਕਤ ਸੁਣਾਈ ਜਾਂਦੀ, ਉਨ੍ਹਾਂ ਨੂੰ ਉਸ ਰਾਤ ਨੀਂਦ ਨਾ ਆਉਂਦੀ। “ਕੋਹਲੂ ਗੇੜਨ ਨਾਲ ਹੱਟੇ ਕੱਟੇ ਆਦਮੀ ਵੀ ਥੱਕ ਕੇ ਚੂਰ ਹੋ ਜਾਂਦੇ। ਜੋ ਸਾਡਾ ਹਾਲ ਹੁੰਦਾ, ਉਸ ਦਾ ਤਾਂ ਕਹਿਣਾ ਹੀ ਕੀ ਹੈ। ਇਹ ਕੰਮ ਨਹੀਂ ਸੀ, ਇਹ ਤਾਂ ਘੋਲ ਸੀ। ਦਸਾਂ ਮਿੰਟਾਂ ਦੇ ਵਿਚ ਵਿਚ ਸਾਨੂੰ ਸਾਹ ਚੜ੍ਹ ਜਾਂਦਾ, ਅਤੇ ਜ਼ਬਾਨ ਖੁਸ਼ਕ ਹੋ ਜਾਂਦੀ। ਇਕ ਘੰਟੇ ਵਿਚ ਸਾਰੇ ਅੰਗ ਬੇ-ਹਿਸ ਹੋ ਜਾਂਦੇ[8]। ਨਾਰੀਅਲ ਦੇ ਛਿਲਕੇ ਵਿਚੋਂ ਰੇਸ਼ਾ (ਵਾਣ) ਕੱਢਣ ਦੀ ਮੁਸ਼ੱਕਤ ਕੋਹਲੂ ਗੇੜਨ ਨਾਲੋਂ ਘੱਟ ਸਖਤ ਸੀ, ਪਰ ਇਹ ਵੀ ਬਹੁਤ ਸੌਖੀ ਨਹੀਂ ਸੀ। “ਜੇਕਰ ਕਿਸੇ ਆਦਮੀ ਨੂੰ ਮੇਰੀ ਗਲ ਉੱਤੇ ਯਕੀਨ ਨਾ ਆਵੇ, ਤਾਂ ਮੈਂ ਉਸ ਅਧੀਨਗੀ ਨਾਲ ਬੇਨਤੀ ਕਰਾਂਗਾ ਕਿ ਉਹ ਮਿਸਟਰੀ ਬੈਰੀ ਰਾਜ ਵਿਚ ਜਾ ਕੇ ਕੇਵਲ ਇਕ ਹਫਤਾ ਕੋਹਲੂ ਗੇੜੇ ਅਤੇ ਨਾਰੀਅਲ ਦਾ ਛਿਲਕਾ ਕੁੱਟੇ। ਇਕ ਹਫਤੇ ਵਿਚ ਹੀ ਉਹ ਉਸ ਤਰ੍ਹਾਂ ਮਹਿਸੂਸ ਕਰਨ ਲਗੇ ਗਾ, ਜਿਵੇਂ ਇਕ ਹੋਰ ਅਵਤਾਰ ਨੇ ਸੂਲੀ ਉੱਤੇ ਮਹਿਸੂਸ ਕੀਤਾ ਸੀ[9]

ਸ਼੍ਰੀ ਬਰਿੰਦਰ ਕੁਮਾਰ ਦਾ ਬਿਆਨ ਕਰਨ ਦਾ ਆਪਣਾ ਹੀ ਲਹਿਜ਼ਾ ਹੈ, ਪਰ ਉਪ੍ਰੋਕਤ ਲਿਖਤ ਤੋਂ ਇਹ ਜ਼ਰੂਰ ਜ਼ਾਹਰ ਹੁੰਦਾ ਹੈ ਕਿ ਗਦਰੀ ਕੈਦੀਆਂ ਦੇ ਸੈਲੂਲਰ ਜੇਲ੍ਹ ਜਾਣ ਤੋਂ ਪਹਿਲੋਂ ਓਥੇ ਗਏ ਰਾਜਸੀ ਕੈਦੀ ਕਿਵੇਂ ਮਹਿਸੂਸ ਕਰਦੇ ਸਨ। ਸ਼੍ਰੀ ਇੰਦੂ ਭੂਸ਼ਨ ਨੇ ਤੰਗ ਆ ਕੇ ਆਤਮ ਘਾਤ ਕਰ ਲਿਆ ਸੀ। ਤਰਾਸਵਾਦੀ ਕੈਦੀਆਂ ਨੇ ਇਹ ਫੈਸਲਾ ਕੀਤਾ ਕਿ ਇਸਤਰਾਂ ਆਪਣੇ ਆਪ ਨੂੰ ਕੋਹਣ ਨਾਲੋਂ ਚੰਗਾ ਹੈ ਕਿ ਇਸ ਕਿਸਮ ਦੀ ਮੁਸ਼ੱਕਤ ਕਰਨੋਂ ਇਨਕਾਰ ਕਰ ਦਿੱਤਾ ਜਾਵੇ, ਅਤੇ ਜੋ ਸਜ਼ਾਵਾਂ ਦਿੱਤੀਆਂ ਜਾਣ ਝੱਲੀਆਂ ਜਾਣ। ਸ਼੍ਰੀ ਨੰਦ ਗੋਪਾਲ, ‘ਸਵਰਾਜ' (ਅਲਾਹ ਬਾਦ) ਦੇ ਐਡੀਟਰ, ਇਸ ਸਟਰਾਈਕੋਂ ਦੇ ਲੀਡਰ ਸਨ। ਹੜਤਾਲੀਆਂ ਨੂੰ ਚਾਰ ਦਿਨ ਲਈ ਕੰਮ ਖੁਰਾਕ ਅਤੇ ਇਸ ਦੇ ਨਾਲ ਲਗਵੀਂ ਸਤ ਦਿਨ ਲਈ _ ਖੜੀ ਬੇੜੀ ਤੇ ਡੰਡਾਬੇੜੀ ਦੀ ਸਜ਼ਾ ਦਿਤੀ ਗਈ। ਪਹਿਲੇ ਦਿਨ ਹੀ ਜੱਦ ਇਕ ਕੈਦੀ ਕਾਰਿੰਦਾ ਸ਼੍ਰੀ ਉਲਾਸਕਾਰ ਦੀ ਖੜੀ ਹੱਥ ਕੜੀ ਖੋਲ੍ਹਣ

੧੭੩


  1. Indian Jail Committee, Vol.i, p. 290.
  2. Bhai Parmanand. pp 105-106.
  3. A Tale of my Exile, Barindra Kumar Ghose, p 32.
  4. Memoirs of a Revolutionary, Upendra Nath Banerjee, p. 107.
  5. A Tale of my Exile, Barindra Kumar Ghoso,pp. 72-73.
  6. Bhai Parmanand, pp. 107-108; Barindara Kumar Ghose, pp. 32, 33, 39, 84.
  7. Bhai Parmanand p. 111.
  8. A Tale of my Exile, Barindra Kumar Ghose, p. 85.
  9. A Tale of my Exile. Barindra Kumar Ghose, pp. 33, 50.