ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਿਆ, ਤਾਂ ਉਸ ਵੇਖਿਆ ਕਿ ਉਹ ਬੁਖਾਰ ਨਾਲ ਬੇਹੋਸ਼ ਹੋ ਗਏ ਸਨ ਅਤੇ ਕੁੰਡੇ ਤੋਂ ਲੱਟਕ ਰਹੇ ਸਨ। ਸ਼੍ਰੀ ਉਲਾਸਕਾਰ ਨੂੰ ਇਕਦੱਮ ਹਸਪਤਾਲ ਭੇਜਿਆ ਗਿਆ, ਜਿਥੇ ਉਹ ਅਗਲੇ ਦਿਨ ਚਲਾਣਾ ਕਰ ਗਏ[1]

ਬੰਗਾਲੀ ਦੇਸ਼ ਭਗਤ ਕੈਦੀਆਂ ਨੇ ਬੜੀ ਬਹਾਦਰੀ ਨਾਲ ਸੈਲੂਲਰ ਜੇਲ੍ਹ ਦੀਆਂ ਸਖਤੀਆਂ ਦਾ ਮੁਕਾਬਲਾ ਕਰਨ ਦਾ ਯਤਨ ਕੀਤਾ; ਪਰ ਉਨ੍ਹਾਂ ਦੇ ਕੋਮਲ ਸ੍ਰੀਰ ਇਸ ਝੱਬਰ ਨੂੰ ਝੱਲਣ ਦੇ ਯੋਗ ਨਹੀਂ ਸਨ; ਅਤੇ, ਜਿਵੇਂ ਸ਼੍ਰੀ ਘੋਸ਼ ਨੇ ਬੜੀ ਈਮਾਨਦਾਰੀ ਨਾਲ ਮੰਨਿਆ ਹੈ, ਸਾਰਿਆਂ ਵਿਚ ਇਹ ਹੌਂਸਲਾ ਨਹੀਂ ਸੀ ਕਿ ਉਹ ਮੌਤ ਨੂੰ ਜੱਫੀਆਂ ਪਾ ਲੈਣ[2]। ਇਸ ਕਰਕੇ ਸਟਰਾਈਕਾਂ ਦਾ ਅੰਤਮ ਨਤੀਜਾ ਇਹ ਨਿਕਲਿਆ ਕਿ ਕਈ ਰਾਜਸੀ ਕੈਦੀ ਦੇਸ ਭੇਜ ਦਿਤੇ ਗਏ; ਅਤੇ ਜੋ ਪਿਛੇ ਰਹਿ ਗਏ, ਉਹ ਨਿਉਂ ਕੇ ਦਿਨ ਕਟੀ ਕਰਨ ਲਗ ਪਏ।

ਸੈਲੂਲਰ ਜੇਲ੍ਹ ਦੇ ਇਹ ਹਾਲਾਤ ਸਨ, ਅਤੇ ਜੇਲ੍ਹ ਕਰਮ ਚਾਰੀਆਂ ਦੀ ਚੜ੍ਹ ਮਚੀ ਹੋਈ ਸੀ, ਜਦ ਗਦਰੀ ਕੈਦੀਆਂ ਨੇ ਇਸ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਆਉਂਦਿਆਂ ਸਾਰ ਇਹ ਸਾਰਾ ਸਮਾਚਾਰ ਸੁਣ ਲਿਆ, ਅਤੇ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਕਿਵੇਂ ਸਰਵਰਕਰ ਭਾਈਆਂ ਅਤੇ ਹੋਰ ਰਾਜਸੀ ਕੈਦੀਆਂ ਨੂੰ ਕੋਹਲੂ ਗੇੜਨ ਲਈ ਮਜਬੂਰ ਕਰ ਦਿੱਤਾ ਗਿਆ ਸੀ। ਗਦਰੀ ਕੈਦੀਆਂ ਨੇ ਇਹ ਫੈਸਲਾ ਕੀਤਾ ਕਿ ਉਹ ਕੋਹਲ ਗੇੜਨ ਦੀ ਮੁਸ਼ੱਕਤ ਨਹੀਂ ਕਰਨਗੇ, ਅਤੇ ਰਾਜਸੀ ਤੇ ਇਖਲਾਕੀ ਕੈਦੀਆਂ ਉੱਤੇ ਜ਼ੁਲਮ ਨਹੀਂ ਹੋਣ ਦੇਣਗੇ। ਜੇਲ੍ਹ ਕਰਮਚਾਰੀਆਂ ਨੂੰ ਵੀ ਮੁਖਬਰਾਂ ਰਾਹੀਂ ਇਸ ਫੈਸਲੇ ਦੀ ਖਬਰ ਪਹੁੰਚ ਗਈ। ਉਨ੍ਹਾਂ ਨੇ ਗਦਰੀ ਕੈਦੀਆਂ ਨੂੰ ਕੋਹਲੂ ਗੇੜਨ ਦੀ ਮੁਸ਼ੱਕਤ ਤਾਂ ਨਾ ਦਿਤੀ, ਪਰ ਹੋਰ ਢੰਗਾਂ ਨਾਲ ਉਨ੍ਹਾਂ ਦਾ (ਗਦਰੀ ਕੈਦੀਆਂ ਦਾ) ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ ਗਿਆ ਸੀ[3]

ਪਹਿਲੀ ਸਟਰਾਈਕ।

ਜੇਲ੍ਹਰ ਨੇ ਸ਼ਰਾਰਤ ਨਾਲ ਪਹਿਲੇ ਦਿਨ ਹੀ ਗਦਰੀ ਕੈਦੀਆਂ ਨੂੰ ਨਾਰੀਅਲ ਦਾ ਸੁੱਕਾ ਛਿਲਕਾ ਕੁਟਣ ਲਈ ਦਿੱਤਾ, ਜਦ ਕਿ ਦੂਜੇ ਕੈਦੀਆਂ ਨੂੰ ਹਰਾ ਦਿੱਤਾ ਜਾਂਦਾ ਸੀ। ਇਸ ਦਿਨ ਸਾਰਿਆਂ ਨੇ ਮੁਸ਼ੱਕਤ ਕੀਤੀ; ਪਰ ਇਹ ਪੂਰੀ ਨਾ ਹੋ ਸਕੀ, ਕਿਉਂਕਿ ਛਿਲਕਾ ਸੁੱਕਾ ਸੀ ਅਤੇ ਮੁਸ਼ੱਕਤ ਦਾ ਪਹਿਲਾ ਦਿਨ ਸੀ। ਜੇਲ੍ਹ ਦੇ ਕਾਇਦਿਆਂ ਮੁਤਾਬਕ ਕੈਦੀਆਂ ਦੀ ਮੁਸ਼ੱਕਤ ਬਾਰੇ ਪਹਿਲੇ ੧੫ ਦਿਨ ਰੀਪੋਟ ਨਹੀਂ ਸੀ ਕੀਤੀ ਜਾਂਦੀ। ਪਰ ਮਿਸਟਰ ਬੈਰੀ ਨੇ ‘ਭਾਈ ਪਰਮਾਨੰਦ ਅਤੇ ਸ਼੍ਰੀ ਪਰਮਾਨੰਦ (ਯੂ. ਪੀ.) ਦੋਹਾਂ ਨੂੰ ਬੁਲਾ ਲਿਆ, ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਮੁਸ਼ੱਕਤ ਜ਼ਰੂਰ ਪੂਰੀ ਕਰਨੀ ਹੋਵੇਗੀ। ਭਾਈ ਪਰਮਾਨੰਦ ਨੇ ਤਾਂ ਅੱਛਾ ਕਹਿ ਕੇ ਪਿੱਛਾ ਛੁਡਾਇਆ, ਪਰ ਸ਼੍ਰੀ ਪਰਮਾਨੰਦ (ਯੂ. ਪੀ.) ਬੇਪਰਵਾਹ ਹੋਕੇ ਇੰਜ ਖੜੇ ਸੁਣਦੇ ਰਹੇ ਜਿਵੇਂ ਉਨ੍ਹਾਂ ਦਾ ਇਸ ਮੁਆਮਲੇ ਨਾਲ ਸੰਬੰਧ ਹੀ ਨਹੀਂ ਸੀ[4]

ਅਗਲੇ ਦਿਨ ਫਿਰ ਸੁੱਕਾ ਛਿਲਕਾ ਕੁਟਣ ਲਈ ਦਿਤਾ ਗਿਆ। ਉਸ ਦਿਨ ਅਗੇ ਨਾਲੋਂ ਵੀ ਘੱਟ ਮੁਸ਼ੱਕਤ ਹੋ ਸਕੀ, ਕਿਉਂਕਿ ਹੱਥਾਂ ਨੂੰ ਛਾਲੇ ਪਏ ਹੋਏ ਸਨ। ਟੈਂਡਲ ਫੇਰ ਸ਼੍ਰੀ ਪਰਮਾ ਨੰਦ (ਯੂ. ਪੀ.) ਨੂੰ ਜੇਲ੍ਹਰ ਪਾਸ ਲੈ ਗਿਆ। ਜੇਲ੍ਹਰ ਨੇ ਕੁਬੱਚਨ

ਬੋਲੇ, ਜਿਸ ਦਾ ਸ਼੍ਰੀ ਪਰਮਾਨੰਦ ਨੇ ਵੀ ਕੌੜਾ ਜਵਾਬ ਦਿੱਤਾ। ਇਸ ਪਰ ਜਦ ਜੇਲ੍ਹਰ ਸ਼੍ਰੀ ਪਰਮਾਨੰਦ ਨੂੰ ਮਾਰਨ ਲਈ ਉੱਠ ਕੇ ਉਨ੍ਹਾਂ ਵਲ ਵਧਣ ਲੱਗਾ, ਸ਼੍ਰੀ ਪਰਮਾ ਨੰਦ ਨੇ ਉਸ ਦੀ ਗੋਗੜ ਵਿਚ ਠੰਡਾ ਮਾਰ ਕੇ ਉਸ ਨੂੰ ਕੁਰਸੀ ਵਿਚ ਵਾਪਸ ਧੱਕ ਦਿੱਤਾ। ਕੁਰਸੀ ਉਲਟ ਗਈ ਅਤੇ ਨਾਲ ਹੀ ਜੇਲ੍ਹ ਫਰਸ਼ ਉਤੇ ਜਾ ਡਿੱਗਾ। ਟੈਂਡਲ ਅਤੇ ਜਮਾਂਦਾਰ ਸ਼੍ਰੀ ਪਰਮਾਨੰਦ ਉੱਤੇ ਟੁੱਟ ਪਏ, ਅਤੇ ਇਤਨਾ ਮਾਰਿਆ ਕਿ ਉਨ੍ਹਾਂ ਦੇ ਸਿਰ ਵਿਚੋਂ ਲਹੂ ਵਗਣ ਲਗ ਪਿਆ। ਸੁਪ੍ਰਿੰਟੈਂਡੈਂਟ ਨੇ ਸ਼੍ਰੀ ਪਰਮਾਨੰਦ ਨੂੰ ਵੀਹ ਬੈਂਤ ਲਾਉਣ ਦੀ ਸਜ਼ਾ ਦੇ ਦਿਤੀ, ਜੋ ਉਨਾਂ ਬਿਨਾਂ ਉਫ ਕੀਤੇ ਸਹਾਰੇ[5]

ਪੰਜਾਬ ਪੁਲਸ ਦੇ ਅਫਸਰਾਂ ਆਪਣੀ ਲਿਖਤ ਵਿਚ ਇਸ ਵਾਕਿਆ ਨੂੰ ਥੋੜਾ ਹੋਰ ਤਰ੍ਹਾਂ ਲਿਖਿਆ ਹੈ। ਉਹ ਲਿਖਦੇ ਹਨ ਕਿ, ‘ਝਾਂਸੀ ਦਾ ਪਰਮਾਨੰਦ ਅੰਡੇਮਾਨ ਵਿਚ ਮੁਸ਼ਕਲ ਪੈਦਾ ਕਰ ਰਿਹਾ ਸੀ। ੧੩ ਦਸੰਬਰ ਨੂੰ ਉਸ ਦੀ ਪੋਰਟ ਬਲੇਅਰ ਦੇ ਜੇਲ੍ਹ ਦੇ ਦਫਤੂ ਵਿਚ ਇਸ ਵਾਸਤੇ ਪੇਸ਼ੀ ਕੀਤੀ ਗਈ ਕਿ ਉਸਨੇ ਨਾਰੀਅਲ ਦਾ ਛਿਲਕਾ ਕੁਟਣ ਦਾ ਕੰਮ, ਜੋ ਉਸ ਨੂੰ ਦਿਤਾ ਗਿਆ ਸੀ, ਕਰਨੋਂ ਨਾਹ ਕਰ ਦਿਤੀ ਸੀ। ਜਦੋਂ ਜੇਲ੍ਹ ਦਾ ਇਕ ਅਫਸਰ ਮਿਸਟਰ ਬੈਰੀ ਉਸ ਨੂੰ ਪੁਛ ਗਿਛ ਕਰ ਰਿਹਾ ਸੀ, ਉਸ ਨੇ ਚੀਫ ਵਾਰਡਰ ਦੀ ਛਾਤੀ ਵਿਚ ਸੱਟ ਮਾਰੀ। ਮਿਸਟਰ ਬੈਰੀ ਇਕ ਦੱਮ ਆਪਣੀ ਕੁਰਸੀ ਤੋਂ ਉਠੇ, ਜਿਸ ਪਰ ਕੈਦੀ ਨੇ ਉਨ੍ਹਾਂ ਦੀ ਗੋਗੜ ਵਿਚ ਠੁੱਡਾ ਮਾਰਿਆ। ਪਰਮਾਨੰਦ ਨੂੰ ਹੇਠਾਂ ਸੁੱਟ ਲਿਆ ਗਿਆ, ਪਰ ਉਸ ਨੇ ਉਠ ਕੇ ਫਿਰ ਮਿਸਟਰ ਬੈਰੀ ਦੀ ਲੱਤ ਉਤੇ ਠੁਡਾ ਮਾਰਿਆ, ਅਤੇ ਕੁਬੱਚਨ ਬੋਲੇ। ਜਦੋਂ ਉਸ ਉਤੇ ਜੇਲ੍ਹ ਦੇ ਨਿਯਮ ਭੰਗ ਕਰਨ ਬਦਲੇ ਮੁਕੱਦਮਾ ਚਲਾਇਆ ਗਿਆ, ਉਸ ਨੇ ਜਵਾਬ ਦਿਤਾ ਕਿ ਉਹ ਵਿਦਿਆਰਥੀ ਸੀ ਅਤੇ ਹੱਥੀਂ ਮਸ਼ਕੱਤ ਨਹੀਂ ਸੀ ਕਰ ਸਕਦਾ। ਕਿਉਂਕਿ ਉਸ ਦਾ ਦੋਸ਼ ਸੰਗੀਨ ਸੀ, ਇਸ ਵਾਸਤੇ ਉਸ ਨੂੰ ਵੀਹ ਬੈਂਤ ਅਤੇ ੬ ਮਹੀਨੇ ਡੰਡਾ ਬੇੜੀ ਦੀ ਸਜ਼ਾ ਦਿਤੀ ਗਈ[6]

ਜਿਉਂ ਹੀ ਸ਼੍ਰੀ ਪਰਮਾਨੰਦ ਨੂੰ ਸਜ਼ਾ ਦਿਤੀ ਜਾਣ ਦੀ ਖਬਰ ਦਾ ਗਦਰੀ ਕੈਦੀਆਂ ਨੂੰ ਪਤਾ ਲਗਾ, ਉਨ੍ਹਾਂ ਸਟਰਾਈਕ ਕਰ ਦਿਤੀ[7], ਕਿਉਂਕਿ ਉਹ ਸਮਝਦੇ ਸਨ ਕਿ ਵਧੀਕੀ ਕਰਨ ਵਿਚ ਪਹਿਲ ਮਿਸਟਰ ਬੈਰੀ ਨੇ ਕੀਤੀ ਸੀ। ਸਟਰਾਈਕ ਹੋਣ ਉਤੇ ਜੇਲ੍ਹ ਕਰਮਚਾਰੀ ਘਬਰਾ ਗਏ, ਅਤੇ ਸ਼੍ਰੀ ਸੋਹਨ ਸਿੰਘ ‘ਭਕਨਾ’ ਅਤੇ ਉਨ੍ਹਾਂ ਦੇ ਗਦਰੀ ਸਾਥੀਆਂ ਦਾ ਬਿਆਨ ਹੈ ਕਿ ਮਿਸਟਰ ਬੈਰੀ ਨੇ ‘ਭਾਈ’ ਪਰਮਾਨੰਦ ਨੂੰ ਸੁਲਹ ਕਰਵਾਉਣ ਲਈ ਕਿਹਾ। ‘ਭਾਈ ਪਰਮਾਨੰਦ ਨੇ ਜਦ ਗਦਰੀ ਕੈਦੀਆਂ ਨਾਲ ਗਲ ਕੀਤੀ, ਤਾਂ ਉਨ੍ਹਾਂ ਜਵਾਬ ਦਿਤਾ ਕਿ ਕਸੂਰ ਤਾਂ ਜੇਲ੍ਹਰ ਦਾ ਹੈ ਕਿ ਉਸ ਨੇ ਹਰੇ ਦੀ ਥਾਂ ਸੁਕਾ ਛਿਲਕਾ ਦਿਤਾ ਅਤੇ ਸ਼੍ਰੀ ਪਰਮਾਨੰਦ (ਯੂ. ਪੀ.) ਨੂੰ ਪਹਿਲਾਂ ਕੁਬੱਚਨ ਬੋਲਿਆ। ਪਰ ਗਦਰੀ ਕੈਦੀ ਇਸ ਸ਼ਰਤ ਉਤੇ ਸਟਰਾਈਕ ਛੱਡਣ ਨੂੰ ਤਿਆਰ ਸਨ ਕਿ ਸ਼੍ਰੀ ਪਰਮਾਨੰਦ ਦੀ ਬਾਕੀ ਦੀ ਸਜ਼ਾ (ਛੇ ਮਹੀਨੇ ਦੀ ਡੰਡਾ ਬੇੜੀ) ਮਨਸੂਖ ਕਰ ਦਿਤੀ ਜਾਵੇ। ਮਿਸਟਰ ਬੈਰੀ ਇਹ ਮੰਨ ਗਿਆ ਕਿ ਗਦਰੀ ਕੈਦੀ ਕੰਮ ਸ਼ੁਰੂ ਕਰ ਦੇਣ, ਅਤੇ ਉਹ (ਬੇਰੀ) ਸੁਪ੍ਰਿੰ-ਟੈਂਡੈਂਟ ਨੂੰ ਕਹਿਕੇ ਝੰਡਾ ਬੇੜੀ ਵਾਲੀ ਸਜ਼ਾ ਮਨਸੂਖ ਕਰਵਾ ਦੇਵੇਗਾ।

ਗਦਰੀ ਕੈਦੀ ਕੰਮ ਉਤੇ ਲਗ ਗਏ, ਪਰ ਕਈ ਹਫਤੇ

੧੭੪

  1. A Tale of my Exite, Barindra Kumar Those, pp. 30 and 98.
  2. Ibid, p. 80
  3. Bhai Parmanand, p. 112.
  4. Bhai Parmanand,pp. 117.18.
  5. Bhai Parmanand, p. 119; A Tale of my Exile, Barindra Kumar Ghose, 115.
  6. Isemonger and Slattery, p. 130.
  7. Bhai Parmanand, p. 120; Barindra Kumar Ghose,. p 115.