ਕੋਠੜੀ ਵਿਚ ਬੰਦ ਕੀਤੇ ਜਾਣ ਦੀ ਸਜ਼ਾ ਦਿਤੀ ਗਈ[1]। ਗਦਰੀ ਇਨਕਲਾਬੀਆਂ, ਜੋ ਉਸ ਸਮੇਂ ਸੈਲੂਲਰ ਜੇਲ੍ਹ ਵਿਚ ਸਨ, ਦਾ ਬਿਆਨ ਹੈ ਕਿ ਜਦ ਮਿਸਟਰ ਬੈਰੀ ਵਾਰਡਰਾਂ ਤੋਂ ਜਮਾਦਾਰਾਂ ਆਦਿ ਦੀ ਧਾੜ ਲੈਕੇ ‘ਭਾਈ’ ਭਾਨ ਸਿੰਘ ਦੀ ਕੋਠੜੀ ਵੱਲ ਆਇਆ, ਤਾਂ ਉਸ ਸਮੇਂ ਉਸ ਅਹਾੜੇ ਵਿਚਲੇ ਹੋਰ ਗਦਰੀ ਕੈਦੀਆਂ (ਸ਼੍ਰੀ ਉਧਮ ਸਿੰਘ ‘ਕਸੇਲ, ਸ਼੍ਰੀ ਗੁਰਮੁਖ ਸਿੰਘ ‘ਲਲਤੋਂ, ‘ਸੰਤ’ ਵਸਾਖਾ ਸਿੰਘ ਅਤੇ ਸ਼੍ਰੀ ਪਰਮਾਨੰਦ ਯੂ. ਪੀ. ਵਾਲੇ) ਪਤਾ ਲੱਗ ਗਿਆ। ਉਹ ਹੇਠੋਂ ਜੋ ਕੁਝ ਵੀ ਉਨ੍ਹਾਂ ਦੇ ਹੱਥ ਵਿਚ ਆਇਆ ਲੈਕੇ ‘ਭਾਈ’ ਭਾਨ ਸਿੰਘ ਦੀ ਮਦਦ ਲਈ ਉਪਰ ਚੜ੍ਹਨ ਲਈ ਦੌੜੇ, ਪਰ ਜੇਲ੍ਹ ਕਰਮ ਚਾਰੀਆਂ ਨੇ ਅਗੋਂ ਅੰਦਰੋਂ ਬੂਹਾ ਬੰਦ ਕਰ ਲਿਆ[2]। ਦੂਸਰੀ ਸਟਰਾਈਕ। ‘ਭਾਈ' ਭਾਨ ਸਿੰਘ ਨਾਲ ਲਗਾਤਾਰ ਹੋਈ ਸਖਤੀ ਅਤੇ ਕਈ ਵੇਰ ਦੀ ਮਾਰ ਕਟਾਈ ਦਾ ਇਹ ਨਤੀਜਾ ਹੋਇਆ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਜਾਣਾ ਪਿਆ, ਜਿਥੇ ਉਹ ਕੁਝ ਸਮੇਂ ਪਿਛੋਂ ਚਲਾਣਾ ਕਰ ਗਏ। ‘ਭਾਈ’ ਭਾਨ ਸਿੰਘ ਨਾਲ ਕੀਤੇ ਗਏ ਸਖਤ ਵਰਤਾਉ ਨੂੰ ਰਾਸਜੀ ਕੈਦੀਆਂ ਬੁਰਾ ਮੰਨਾਇਆ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਹੜਤਾਲ ਕਰ ਦਿਤੀ[3]। ਅੰਡੇਮਾਨ ਦੇ ਕਮੀਸ਼ਨਰ ਦੇ ਲਫਜਾਂ ਵਿਚ, “ਭਾਨ ਸਿੰਘ ਨ ਗੜਬੜ ਜਾਰੀ ਰਖੀ। ਅਕਤੂਬਰ ੧੯੧੭ ਨੂੰ ਹਥਕੜੀ ਲਾਏ ਜਾਣ ਵੇਲੇ ਉਸ ਨੇ ਜ਼ਬਰਦਸਤੀ ਮੁਕਾਬਲਾ ਕੀਤਾ। ਹੱਥਕੜੀ ਲਾਉਣ ਦੀ ਸਜ਼ਾ ਉਸ ਨੂੰ ਇਸ ਵਾਸਤੇ ਦਿਤੀ ਗਈ ਸੀ ਕਿ ਉਹ ਪਰੇਡ ਵੇਲੇ ਉਠਦਾ ਨਹੀਂ ਸੀ ਰਿਹਾ। ਭਾਨ ਸਿੰਘ ਨੇ ਬਿਆਨ ਦਿਤਾ ਕਿ ਉਸ ਨੂੰ ਮਾਰਿਆ ਗਿਆ ਸੀ, ਪਰ ਬੜੇ ਗਹੁ ਨਾਲ ਕੀਤੀ ਤਫਤੀਸ਼ ਤੋਂ ਪਤਾ ਲਗਾ ਕਿ ਇਹ ਗਲ ਗਲਤ ਸੀ। ਕੁਝ ਦਿਨ ਪਿਛੋਂ ੨੯ ਗਦਰੀਆਂ ਨੇ ਇਸ ਬਿਨਾ ਉਤੇ ਕੰਮ ਦੀ ਹੜਤਾਲ ਕਰ ਦਿਤੀ ਕਿ ਭਾਨ ਸਿੰਘ ਨੂੰ ਕੁਟਿਆ ਗਿਆ ਅਤੇ ਉਸ ਨਾਲ ਇਨਸਾਫ ਨਹੀਂ ਕੀਤਾ ਗਿਆ[4]। ਇਸ ਸਟਰਾਈਕ ਵਿਚ ਪਹਿਲੇ ਮੁਕਦੱਮੇ ਦੇ ਗਦਰੀ ਕੈਦੀਆਂ ਤੋਂ ਇਲਾਵਾ, ਬਰਮਾ ਕੇਸ ਦੇ ਕੈਦੀ ਅਤੇ ਨਵੇਂ ਆਏ ਬੰਗਾਲੀ ਰਾਜਸੀ ਕੈਦੀ, ਜਿਨ੍ਹਾਂ ਨੂੰ ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਬਦਲੇ ਸਜ਼ਾ ਮਿਲੀ ਸੀ, ਵੀ ਸ਼ਾਮਲ ਸਨ। ਸ਼੍ਰੀ ਸੋਹਨ ਸਿੰਘ ‘ਭਕਨਾ’ ਮੁਤਾਬਕ ਸਟਰਾਈਕ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ੨੯ ਤੋਂ ਵੱਧ ਸੀ, ਜਿਨ੍ਹਾਂ ਦੇ ਨਾਮ ਇਹ ਹਨ: ਸ਼੍ਰੀ ਸੋਹਨ ਸਿੰਘ ‘ਭਕਨਾ’, ਸ਼੍ਰੀ ਕੇਸਰ ਸਿੰਘ ‘ਠਠਗੜ੍ਹ’, ਸ਼੍ਰੀ ਜਵਾਲਾ ਸਿੰਘ ‘ਠਟੀਆਂ’, ਸ਼੍ਰੀ ਨਿਧਾਨ ਸਿੰਘ ‘ਚੁਘਾ’, ਸ਼੍ਰੀ ਪਰਮਾਨੰਦ (ਯੂ. ਪੀ.), ‘ਸੰਤ’ਵਸਾਖਾ ਸਿੰਘ, ਸ਼੍ਰੀ ਪਿਰਥੀ ਸਿੰਘ, ਸ਼੍ਰੀ ਗੁਰਮੁਖ ਸਿੰਘ ‘ਲਲਤੋਂ’, ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ’, ਸ਼੍ਰੀ ਸ਼ੇਰ ਸਿੰਘ ‘ਵੇਈਂਪੁਈਂ’, ਸ਼੍ਰੀ ਰੂੜ ਸਿੰਘ ‘ਚੂਹੜ ਚੱਕ', ਬਾਬੂ ਭੁਪਿੰਦਰ ਨਾਥ, ਸ਼੍ਰੀ ਸਚਿੰਦਰ ਨਾਥ ਸਾਨਿਯਾਲ, ਥ੍ਰੀ ਅੰਮ੍ਰਿਤ ਬਾਬੂ, ਸ਼੍ਰੀ ਤਰਲੋਕੀ ਨਾਥ ਚਕਰਵਰਤੀ, ਸ਼੍ਰੀ ਜੋਤੀਸ਼, वी ਜੋਤਿਨ ਬਾਬੂ, ‘ਪੰਡਿਤ’ ਰਾਮ ਰਖਾ, ਸ਼੍ਰੀ ਮੁਸਤਫਾ ਹੁਸੈਨ, ਸ਼੍ਰੀ ਅਲੀ ਅਹਿਮਦ ਸਦੀਕੀ, ਸ਼੍ਰੀ ਅਮਰ ਸਿੰਘ ‘ਐਨਜੀਨੀਅਰ', ਸ਼੍ਰੀ ਕਪੂਰ ਸਿੰਘ, ਸ਼੍ਰੀ ਕੇਹਰ ਸਿੰਘ, ਸ਼੍ਰੀ ਨੰਦ ਸਿੰਘ, ਸ਼੍ਰੀ ਰੁਲੀਆ ਸਿੰਘ, ਸ਼੍ਰੀ ਇੰਦਰ ਸਿੰਘ ‘ਗਰੰਥੀ’, ਸ਼੍ਰੀ ਨੰਦ ਸਿੰਘ ਬੁਰਜ, ਸ਼੍ਰੀ ਕੇਹਰ |
ਸਿੰਘ ‘ਮਤਹਾਨਾ’, ਸ਼੍ਰੀ ਹਜ਼ਾਰਾ ਸਿੰਘ, ਸ਼੍ਰੀ. ਜਵੰਦ ਸਿੰਘ, ਸ਼੍ਰੀ ਕਾਲਾ ਸਿੰਘ, ਸ਼੍ਰੀ ਗੁਰਦਿੱਤ ਸਿੰਘ, ਸ਼੍ਰੀ ਚੂਹੜ ਸਿੰਘ, ਸ਼੍ਰੀ ਮਦਨ ਸਿੰਘ ‘ਗਾਗਾ’, ਸ਼੍ਰੀ ਹਰਦਿਤ ਸਿੰਘ, ਸ਼੍ਰੀ ਰੋਡਾ ਸਿੰਘ, ਸ਼੍ਰੀ ਜੀਵਨ ਸਿੰਘ, ਸ਼੍ਰੀ ਬਿਸ਼ਨ ਸਿੰਘ, ਸ਼੍ਰੀ ਬਿਸ਼ਨ ਸਿੰਘ ਭਲਵਾਨ', ਸ਼੍ਰੀ ਖੁਸ਼ਾਲ ਸਿੰਘ, ਸ਼੍ਰੀ ਸਾਵਨ ਸਿੰਘ, ਸ਼੍ਰੀ ਮੰਗਲ ਸਿੰਘ, ਸ਼੍ਰੀ ਇੰਦਰ ਸਿੰਘ ‘ਭਸੀਨ’, ਅਤੇ ਸ਼੍ਰੀ ਚੰਨਣ ਸਿੰਘ ‘ਢੰਡ’। ਸਟਰਾਈਕ ਕਰਨ ਵਾਲਿਆਂ ਨੂੰ ਤਿੰਨ ਤਿੰਨ ਜਾਂ ਛੇ ਛੇ ਮਹੀਨੇ ਲਈ ਡੰਡਾ ਬੇੜੀ ਅਤੇ ਕੈਦ ਤਿਨਹਾਈ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ[5]।ਸ਼੍ਰੀ ਰੂੜ ਸਿੰਘ ‘ਚੂਹੜ ਚੱਕ' ਅਤੇ ਸ਼੍ਰੀ ਕਾਲਾ ਸਿੰਘ ਨੂੰ ਛੇ ਮਹੀਨੇ ਲਗਾਤਾਰ ਰੋਜ਼ਾਨਾ ਖੜੀ ਹੱਥ ਕੜੀ ਲਗਦੀ ਰਹੀ। ਸ਼੍ਰੀ ਪਿਰਥੀ ਸਿੰਘ ਅਤੇ ਸ਼੍ਰੀ ਸੋਹਨ ਸਿੰਘ ‘ਭਕਨਾ’ ਨੇ ਸਟਰਾਈਕ ਦੇ ਨਾਲ ਹੀ ਸ਼ੁਰੂ ਤੋਂ ਭੁਖ ਹੜਤਾਲ ਕਰ ਦਿੱਤੀ। ਸਰਦੀਆਂ ਦੇ ਦਿਨਾਂ ਵਿਚ ਭੰਗੀਆਂ ਤੋਂ ਚੁਕਵਾ ਕੇ ਹਰ ਰੋਜ਼ ਨਹਾਉਣ ਵਾਲੇ ਹੌਜ਼ ਉਤੇ ਲਿਜਾਕੇ ਠੰਡਾ ਪਾਣੀ ਪਾਇਆ ਜਾਂਦਾ, ਅਤੇ ਪਿਛੋਂ ਬਗੈਰ ਕੰਬਲ ਦਿੱਤੇ ਕੋਠੀਆਂ ਵਿਚ ਠੰਡੇ ਫਰਸ਼ ਉੱਤੇ ਸੁੱਟ ਦਿੱਤਾ ਜਾਂਦਾ। ਫਿਰ ਜੇਲ੍ਹਰ ਹੁਕਮ ਦੇਂਦਾ ਕਿ ਇਨ੍ਹਾਂ ਨੂੰ ਤੋਰਿਆ ਜਾਏ। ਇਕ ਆਦਮੀ ਅਗੋਂ ਬੇੜੀ ਖਿਚਦਾ ਅਤੇ ਆਦਮੀ ਬਾਹਵਾਂ ਤੋਂ ਫੜਕੇ ਕਈ ਦਿਨ ਦੇ ਭੁਖਿਆਂ ਨੂੰ ਜ਼ਬਰਦਸਤੀ ਤੋਰਦੇ। ਬੇੜੀਆਂ ਖਿੱਚਣ ਨਾਲ ਗਿਟਿਆਂ ਉੱਤੇ ਘਾਉ ਪੈ ਜਾਂਦੇ ਅਤੇ ਖੂਨ ਵਗਦਾ। ਭੁਖ ਹੜਤਾਲ ਵਿਚ ਪਿਛੋਂ ਤਿੰਨ ਹੋਰ ਗਦਰੀ ਕੈਦੀ ਸ਼ਾਮਲ ਹੋ ਗਏ। ਸ਼੍ਰੀ ਪਿਰਥੀ ਸਿੰਘ ਨੇ ਛੇ ਮਹੀਨੇ, ਸ਼੍ਰੀ ਜਵੰਦ ਸਿੰਘ ‘ਸੁਰਸਿੰਗ’ ਨੇ ਚਾਰ ਮਹੀਨੇ, ਮੌਲਵੀ ਮੁਸਤਫਾ ਹੁਸੈਨ ਨੇ ਸਾਢੇ ਤਿੰਨ ਮਹੀਨੇ, ਅਤੇ ਸ਼੍ਰੀ ਸੋਹਨ ਸਿੰਘ ‘ਭਕਨਾ’ ਨੇ ਦੋ ਮਹੀਨੇ ਭੁਖ ਹੜਤਾਲ ਜਾਰੀ ਰੱਖੀ। ਬਰਮਾ ਕੇਸ ਦੇ ਸ਼੍ਰੀ ਰਾਮ ਰੱਖਾ ਨੇ ਤਾਂ ਇਸ ਸਟਰਾਈਕ ਅਤੇ ਭੁਖ ਹੜਤਾਲ ਦੇ ਦੌਰਾਨ ਵਿਚ ਪ੍ਰਾਣ ਤਿਆਗ ਦਿਤੇ। ਸ਼੍ਰੀ ਬਰਿੰਦਰ ਕੁਮਾਰ ਘੋਸ਼ ਲਿਖਦੇ ਹਨ ਕਿ, “ਅੰਡੇਮਾਨ ਵਿਚ ਬ੍ਰਾਹਮਣਾਂ ਦਾ ਜਨੇਊ ਉਤਾਰ ਲਿਆ ਜਾਂਦਾ, ਪਰ ਮੁਸਲਮਾਨਾਂ ਅਤੇ ਸਿਖਾਂ ਨੂੰ ਕੁਝ ਨਾ ਕਿਹਾ ਜਾਂਦਾ, ਕਿਉਂਕਿ ਉਹ ਜੋਸ਼ੀਲੇ ਸਨ। ਕਿਸੇ ਵੀ ਬ੍ਰਾਹਮਣ ਨੇ ਜਨੇਊ ਉਤਾਰੇ ਜਾਣ ਬਦਲੇ ਉਜਰ ਤੱਕ ਨਾ ਕੀਤਾ। ਅੰਤ ਇਕ ਪੰਜਾਬੀ ਬ੍ਰਾਹਮਣ, ਸ਼੍ਰੀ ਰਾਮ ਰਖਾ, ਨੇ ਇਸ ਬਾਰੇ ਪ੍ਰੋਟੈਸਟ ਕੀਤਾ ਕਿ ਜਿਤਨਾ ਚਿਰ ਉਨ੍ਹਾਂ ਪਾਸ ਜਨੇਊ ਨਾ ਹੋਵੇ, ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਖਾਣਾ ਖਾਣ ਦੀ ਆਗਿਆ ਨਹੀਂ ਦੇਂਦਾ। ਸ਼੍ਰੀ ਰਾਮ ਰਖਾ ਚੀਨ, ਜਪਾਨ ਅਤੇ ਸਿਆਮ ਆਦਿ ਫਿਰਦੇ ਫਿਰਾਉਂਦੇ ਰਹੇ ਸਨ, ਅਤੇ ਉਨ੍ਹਾਂ ਵਿਚ ਕੱਟੜ ਪੁਣਾ ਨਹੀਂ ਸੀ ਜਾਪਦਾ। ਪਰ ਹੁਣ ਉਹ ਇਕ ਅਸੂਲ ਲਈ ਲੜ ਰਹੇ ਸਨ। ਜਦ ਪਾਣੀ ਦੀ ਘਟ ਪੀਤੇ ਬਗੈਰ ਚਾਰ ਦਿਨ ਭੁਖ ਹੜਤਾਲ ਕੀਤੀ ਨੂੰ ਹੋ ਗਏ, ਤਾਂ ਉਨ੍ਹਾਂ ਨੂੰ ਜ਼ਬਰਦਸਤੀ ਪੰਪ ਨਾਲ ਦੁਧ ਦਿਤਾ ਗਿਆ। ਇਸੇ ਦੌਰਾਨ ਵਿਚ ਜੇਲ੍ਹ ਵਿਚ ਸਟਰਾਈਕ ਦੀ ਲਹਿਰ ਸ਼ੁਰੂ ਹੋ ਗਈ, ਜਿਸ ਵਿਚ ਉਹ ਸ਼ਾਮਲ ਹੋ ਗਏ। ਉਨ੍ਹਾਂ ਦਾ ਬਰਮਾ ਦੀ ਜੇਲ੍ਹਾਂ ਵਿਚ ਰਹਿਣ ਕਰਕੇ ਅਗੇ ਹੀ ਸ੍ਰੀਰ ਕਮਜ਼ੋਰ ਸੀ। ਹੁਣ ਉਨ੍ਹਾਂ ਨੂੰ ਤਪਦਿਕ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਓਹ ਚਲਾਣਾ ਕਰ ਗਏ[6]। |
੧੭੬