ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਭਾਈ’ ਭਾਨ ਸਿੰਘ ਨੂੰ ਪਹਿਲਾਂ ੧੮ ਅਕਤੂਬਰ ਅਤੇ ਜਿਥੇ ਫਿਰ ੧੮ ਜਨਵਰੀ ਨੂੰ ਹਸਪਤਾਲ ਦਾਖਲ ਕੀਤਾ ਗਿਆ, ਉਹ ੨ ਮਾਰਚ ੧੯੧੮ ਨੂੰ ਤਪਦਿਕ ਹੋਣ ਕਰਕੇ ਚਲਾਣਾ ਕਰ ਗਏ। ਉਨ੍ਹਾਂ ਦੇ ਸਾਥੀਆਂ ਨੂੰ ਪੱਕਾ ਵਿਸ਼ਵਾਸ਼ ਸੀ ਕਿ ‘ਭਾਈ ਭਾਵ ਸਿੰਘ ਦੀ ਮ੍ਰਿਤੂ ਦਾ ਕਾਰਨ ਉਹ ਸਖਤੀ ਅਤੇ ਮਾਰਕੁਟਾਈ ਸਂ ਜੋ ਉਨ੍ਹਾਂ ਨਾਲ ਕਈ ਵੇਰ ਕੀਤੀ ਗਈ। ਇਸੇ ਤਰ੍ਹਾਂ ਸ਼੍ਰੀ ਰੁਲੀਆ ਸਿੰਘ ਨੂੰ ਵੀ ੪ ਦਸੰਬਰ ੧੯੧੭ ਹਸਪਤਾਲ ਲਿਆਇਆ ਗਿਆ। ਉਨ੍ਹਾਂ ਨੂੰ ਵੀ ਤਪਦਿਕ ਹੋ ਗਈ, ਅਤੇ ਉਹ ਚਲਾਣਾ ਕਰ ਗਏ। ਸ਼੍ਰੀ ਨੰਦ ਸਿੰਘ ਅਤੇ ਸ਼੍ਰੀ ਕੇਹਰ ਸਿੰਘ ‘ਮਰਹਾਣਾ’ ਵੀ ਇਨ੍ਹਾਂ ਦੇ ਅਗੋਂ ਪਿਛੋਂ ਚਲਾਣਾ ਕਰ ਗਏ, ਅਤੇ ਸ਼੍ਰੀ ਜਤੀਸ਼ ਚੰਦਰ ਪਾਲ ਪਾਗਲ ਹੋ ਗਏ[1]। ਬਰਮਾ ਕੇਸ ਵਾਲੇ ਸ਼੍ਰੀ ਅਮਰ ਸਿੰਘ ‘ਐਨਜੀਨੀਅਰ' ਨੇ ਸਟਰਾਈਕ ਵਿਚ ਸ਼ਾਮਲ ਹੋਕੇ ਐਸਾ ਸਤਿਆਗ੍ਰਹ ਕੀਤਾ ਕਿ ਚਾਰ ਸਾਲ ਨਾ ਕੋਠੜੀ ਤੋਂ ਬਾਹਰ ਨਿਕਲੇ ਅਤੇ ਨਾ ਮੁਸ਼ੱਕਤ ਕੀਤੀ; ਹਾਲਾਂਕਿ ਸਟਰਾਈਕਰਾਂ ਦੀ ਸਜ਼ਾ ਦੀ ਮਿਆਦ ਖਤਮ ਹੋਣ ਉਤੇ ਸਟਰਾਈਕ ਖਤਮ ਹੋ ਗਈ ਸੀ, ਅਤੇ ਸ਼੍ਰੀ ਅਮਰ ਸਿੰਘ ਦੀ ਕੋਠੜੀ ਦਾ ਬੂਹਾ ਖੋਲ੍ਹ ਦਿੱਤਾ ਗਿਆ ਸੀ।

ਮਿਸਟਰ ਬੈਰੀ ਦੀ ਨੀਤੀ ਰਾਜਸੀ ਕੈਦੀਆਂ ਨੂੰ ਛੋਟੀਆਂ ਛੋਟੀਆਂ ਗਲਾਂ ਤੋਂ ਵੀ ਤੰਗ ਕਰੀ ਰੱਖਣ ਦੀ ਸੀ। ਕਈਆਂ ਨੂੰ ਸਿਰਫ ਇਸ ਕਰਕੇ ਸਜ਼ਾ ਦਿੱਤੀ ਗਈ ਕਿ ਉਨ੍ਹਾਂ ਇਕ ਦੂਜੇ ਫੱਤਹ ਬੁਲਾਈ। ਸ਼੍ਰੀ ਨਿਧਾਨ ਸਿੰਘ ਨੂੰ ਕਤਾਬ ਪੜ੍ਹਨ ਬਦਲੇ ਮਹੀਨੇ ਲਈ ਡੰਡਾ ਬੇੜੀ, ਕੈਦ ਤਿਨਹਾਈ ਅਤੇ ਘੱਟ ਖੁਰਾਕ ਦੀ ਸਜ਼ਾ ਦਿਤਾ ਗਈ। ਕੋਠੜੀਆਂ ਵਿਚ ਬੰਦ ਕਈ ਰਾਜਸੀ ਕੈਦੀਆਂ ਕੋਲੋਂ ਕੰਬਲ ਦੇ ਬਣੇ ਕੋਟ ਖੋਹ ਲਏ ਗਏ[2]

ਤਬਦੀਲੀ।

ਇਹ ਪਤਾ ਲਾਉਣਾ ਬੜਾ ਮੁਸ਼ਕਲ ਹੈ ਕਿ ਸੈਲੂਲਰ ਜੇਲ ਵਿਚ ਰਾਜਸੀ ਕੈਦੀਆਂ ਉਤੇ ਹੋਈ ਸਖਤੀ ਵਿਚ ਸਰਕਾਰੀ ਨੀਤੀ ਦਾ ਕਿਤਨਾ ਹੱਥ ਸੀ ਅਤੇ ਮਿਸਟਰ ਬੈਰੀ ਅਤੇ ਮੇਜਰ ਮੱਰੇ ਦੀ ਆਪਣੀ ਤਬੀਅਤ ਦਾ ਕਿਤਨਾ। ਇਸ ਵਿਚ ਸ਼ੱਕ ਨਹੀਂ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਇਨਕਲਾਬੀ ਕੈਦੀਆਂ ਦੀ ਸਪਿੱਰਟ ਨੂੰ ਤੋੜਿਆ ਜਾਏ। ਜਦ ਸ਼੍ਰੀ ਨੈਨੀ ਗੋਪਾਲ ਨੇ ਸਰ ਕਰੈਡਕ (ਜੋ ਅੰਡੇਮਾਨ ਦੇ ਹਾਲਾਤ ਵੇਖਣ ਗਏ ਸਨ) ਨੂੰ ਸੰਨ ੧੯੧੩ ਵਿਚ ਆਪਣੀ ਵਿਥਿਆ ਸੁਣਾਈ ਤਾਂ ਉਨ੍ਹਾਂ ਸਗੋਂ ਉਲਟਾ ਜਵਾਬ ਦਿਤਾ ਕਿ, “ਤੁਸੀਂ ਸਰਕਾਰ ਦੇ ਦੁਸ਼ਮਨ ਹੋ, ਤੁਹਾਨੂੰ ਗੋਲੀ ਨਾਲ ਉਡਾ ਦਿਤਾ ਜਾਣਾ ਚਾਹੀਦਾ ਸੀ[3]

ਰਾਜਸੀ ਕੈਦੀਆਂ ਉਤੇ ਸਖਤੀ ਕਰਨ ਦੀ ਪਾਲਸੀ ਸਰਕਾਰ ਦੀ ਸੀ . ਜਾਂ ਸੈਲੂਲਰ ਜੇਲ੍ਹ ਦੇ ਕਰਮਚਾਰੀਆਂ ਦੀ ਆਪਣੀ, ਇਕ ਗਲ ਜੋ ਇਸ ਦੀ ਬੇਲਗਾਮੀਂ ਵਰਤੋਂ ਵਿਚ ਸਹਾ ਇਕ ਹੁੰਦੀ ਇਹ ਸੀ ਕਿ ਸੈਲੂਲਰ ਜੇਲ੍ਹ ਦੇ ਹਾਲਾਤ ਦੀ ਇਸ ਤੋਂ ਬਾਹਰ ਉਘ ਸੁਘ ਨਹੀਂ ਸੀ ਨਿਕਲਣ ਦਿਤੀ ਜਾਂਦੀ। ਗਦਰ ਪਾਰਟੀ ਲਹਿਰ ਦੇ ਸੰਬੰਧ ਵਿਚ ਕੈਦ ਹੋਏ ਬੰਗਾਲੀ ਦੇਸ਼ ਭਗਤਾਂ ਨੇ ਜਿਵੇਂ ਕਿਵੇਂ ਕਲਕੱਤੇ ਦੇ ਰੋਜ਼ਾਨਾ ਅਖਬਾਰ ‘ਬੰਗਾਲੀ’ ਵਿਚ

ਲੂਲਰ ਜੇਲ੍ਹ ਦੇ ਉਹ ਹਾਲਾਤ ਛਪਵਾ ਦਿਤੇ, ਜਿਨ੍ਹਾਂ ਦਾ ਇਸ ਕਾਂਡ ਵਿਚ ਹਵਾਲਾ ਦਿਤਾ ਗਿਆ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਦੇਸ ਵਿਚ ਚਰਚਾ ਹੋ ਗਈ, ਜਿਸ ਕਰਕੇ ਸੈਲੂਲਰ ਜੇਲ੍ਹ ਦੇ ਕਰਮਚਾਰੀਆਂ ਨੂੰ ਆਪਣੀ ਮਨਮਰਜ਼ੀ ਕਰਨ ਲਗਿਆਂ ਸੋਚਣਾ ਪੈਂਦਾ। ਇਸ ਤੋਂ ਇਲਾਵਾ ਗਦਰੀ ਕੈਦੀਆਂ ਦੇ ਹੱਠ ਅਤੇ ਦ੍ਰਿੜਤਾ ਨੇ ਜੇਲ੍ਹ ਕਰਮ ਚਾਰੀਆਂ ਦੇ ਸਖਤੀ ਦੇ ਸਾਰੇ ਹਥਿਆਰਾਂ ਦੇ ਮੂੰਹ ਖੁੰਡੇ ਕਰ ਦਿਤੇ ਸਨ। ਸਤ ਗਦਰੀ ਕੈਦੀ (ਸ਼੍ਰੀ ਬੁਢਾ ਸਿੰਘ ਅਤੇ ਸ਼੍ਰੀ ਰਾਮ ਰਖਾ ਬਰਮਾ ਕੇਸ ਵਾਲੇ; ਸ਼੍ਰੀ ਭਾਨ ਸਿੰਘ, ਸ਼੍ਰੀ ਰੁਲੀਆ ਸਿੰਘ, ਸ਼੍ਰੀ ਕੇਹਰ ਸਿੰਘ ‘ਮਰਹਾਣਾ' ਅਤੇ ਸ਼੍ਰੀ ਰੋਡਾ ਸਿੰਘ ਪਹਿਲੇ ਕੇਸ ਵਾਲੇ; ਅਤੇ ਸ਼੍ਰੀ ਨੰਦ ਸਿੰਘ ‘ਬੁਰਜ’ ਤੇ ਸ਼੍ਰੀ ਨਥਾ ਸਿੰਘ ਤੇਈਵੇਂ ਰਸਾਲੇ ਦੇ ਕੋਟ ਮਾਰਸ਼ਲ ਹੋਏ ਫੌਜੀਆਂ ਵਿਚੋਂ) ਸਖਤੀ ਦਾ ਮੁਕਾਬਲਾ ਕਰਦਿਆਂ ਕਰਦਿਆਂ ਸ਼ਹੀਦ ਹੋ ਚੁਕੇ ਸਨ। ਹੋਰ ਕਿਤਨਿਆਂ ਦੀ ਸਿਹਤ ਨਾਜ਼ਕ ਹੋ ਚੁਕੀ ਸੀ, ਪਰ ਉਨ੍ਹਾਂ ਦੀ ਦ੍ਰਿੜਤਾ ਵਿਚ ਫਰਕ ਨਹੀਂ ਸੀ ਪਿਆ। ਗਦਰੀ ਕੈਦੀਆਂ ਦੇ ਬਿਨਾਂ ਲਚੱਕ ਖਾਧੇ ਸਖਤੀ ਦਾ ਮੁਕਾਬਲਾ ਕਰਨ ਦਾ ਇਹ ਵੀ ਅਸਰ ਹੋਇਆ ਕਿ ਸੈਲੂਲਰ ਜੇਲ੍ਹ ਦੇ ਇਖਲਾਕੀ ਕੈਦੀ ਹੁਣ ਜੇਲ੍ਹ ਕਰਮਚਾਰੀਆਂ ਦੇ ਨਾਜਾਇਜ਼ ਤਸ਼ੱਦਦ ਅਤੇ ਦਬਦਬੇ ਨੂੰ ਚੁਪ ਕਰਕੇ ਨਾ ਸਹਿੰਦੇ। ਬਲਕਿ ਪਿਛਲੀਆਂ ਰੜਕਾਂ ਕਢਣ ਵਾਸਤੇ ਕਈ ਇਖਲਾਕੀ ਕੈਦੀ ਮਿਸਟਰ ਬੈਰੀ ਦੀ ਹੱਤਕ ਵੀ ਕਰ ਦੇਂਦੇ। ਆਖਰ ਮੇਜਰ ਮੱਰੇ ਛੁਟੀ ਲੈ ਕੇ ਚਲਦੇ ਬਣੇ ਅਤੇ ਮਿਸਟਰ ਬੈਰੀ ਬੀਮਾਰ ਹੋ ਕੇ ਹਿੰਦੁਸਤਾਨ ਚਲੇ ਗਏ। ਨਵੇਂ ਸੁਪ੍ਰਿੰਟੈਂਡੈਂਟ ਦੇ ਆਉਣ ਨਾਲ ਨਵੀਂ ਪਾਲਿਸੀ ਉਤੇ ਅਮਲ ਸ਼ੁਰੂ ਹੋ ਗਿਆ, ਅਤੇ ਸੈਲੂਲਰ ਜੇਲ੍ਹ ਦੇ ਮਹੌਲ ਵਿਚ ਕਾਫੀ ਫਰਕ ਪੈ ਗਿਆ।

‘ਭਾਈ ਪਰਮਾਨੰਦ ਦੀ ਭੁਖ ਹੜਤਾਲ।

‘ਭਾਈ’ ਪਰਮਾਨੰਦ ਨੇ ਗਦਰੀ ਕੈਦੀਆਂ ਦੀ ਕਿਸੇ ਸਟਰਾਈਕ ਜਾਂ ਭੁਖ ਹੜਤਾਲ ਵਿਚ ਹਿੱਸਾ ਨਹੀਂ ਸੀ ਲਿਆ। ਬਲਕਿ ਉਨ੍ਹਾਂ ਨੇ ਸ਼ੁਰੂ ਤੋਂ ਉਨ੍ਹਾਂ ਨਾਲੋਂ ਜੇਲ੍ਹ ਕਰਮਚਾਰੀਆਂ ਪ੍ਰਤਿ ਆਪਣੀ ਬੇ-ਤਅੱਲਕੀ ਪ੍ਰਗਟ ਕਰ ਦਿਤੀ ਸੀ। ਇਸ ਕਰਕੇ ਮੇਜਰ ਮੱਰੇ ਉਨ੍ਹਾਂ ਉਤੇ ਬੜਾ ਖੁਸ਼ ਸੀ, ਅਤੇ ‘ਭਾਈ' ਪਰਮਾਨੰਦ ਨੂੰ ਛਾਪੇ ਖਾਨੇ ਵਿਚ ਕੰਮ ਕਰਨ ਉਤੇ ਲਾਇਆ ਹੋਇਆ ਸੀ[4]' ਜਦ ਅੰਡੇਮਾਨ ਦਾ ਕਮੀਸ਼ਨਰ ਇੰਗਲੈਂਡ ਗਿਆ ਹੋਇਆ ਸੀ, ਮੇਜਰ ਮੱਰੇ ਨੇ ਆਪਣੇ ਹੁਕਮ ਨਾਲ ‘ਭਾਈ' ਪਰਮਾਨੰਦ ਕੰਪੰਊਡਰੀ ਦੇ ਕੰਮ ਉਤੇ ਲਾ ਦਿੱਤਾ। ਕਮੀਸ਼ਨਰ ਨੂੰ ਛੁਟੀ ਤੋਂ ਵਾਪਸ ਆਕੇ ਇਹ ਗੱਲ ਬੁਰੀ ਲੱਗੀ। ਮੇਜਰ ਮੱਰੇ ਛੁਟੀ ਉੱਤੇ ਚਲਾ ਗਿਆ, ਅਤੇ ‘ਟ੍ਰਿਬੀਉਨ’, ਲਾਹੌਰ ਵਿਚ ‘ਭਾਈ’ ਪਰਮਾਨੰਦ ਦੀਆਂ ਘਰ ਭੇਜੀਆਂ ਕੁਝ ਚਿੱਠੀਆਂ ਛਪ ਗਈਆਂ। ਇਸ ਬਦਲੇ ਕਮੀਸ਼ਨਰ ਨੇ ‘ਭਾਈ’ ਪਰਮਾਨੰਦ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ, ਅਤੇ ਉਨ੍ਹਾਂ ਭੁਖ ਹੜਤਾਲ ਕਰ ਦਿੱਤੀ। ਸਤ ਦਿਨ ਕੱਤਈ ਕੁਝ ਨਾ ਖਾਧਾ, ਅਤੇ ਫਿਰ ਦੋ ਮਹੀਨੇ ਜ਼ਬਰਦਸਤੀ ਖੁਰਾਕ ਅੰਦਰ ਸੁੱਟੀ ਜਾਂਦੀ ਰਹੀ। ਆਖਰ ਸੁਪ੍ਰਿੰਟੈਂਡੈਂਟ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਦੇ ਰਿਹਾਈ ਦੇ ਆਰਡਰ ਹੋ ਚੁਕੇ ਹਨ, ਜਿਸ ਕਰਕੇ ‘ਭਾਈ ਪਰਮਾਨੰਦ ਨੇ ਭੁਖ ਹੜਤਾਲ ਛੱਡ ਦਿੱਤੀ[5]। ਭੁਖ ਹੜਤਾਲ ਕਰਨ ਕਰਕੇ ‘ਭਾਈ’ ਪਰਮਾਨੰਦ ਦੀ ਪੋਜ਼ੀਸ਼ਨ ਰਾਜਸੀ ਕੈਦੀਆਂ ਦੀਆਂ ਨਜ਼ਰਾਂ ਵਿਚ ਅਜੀਬ ਹੋ ਗਈ, ਕਿਉਂਕਿ ਉਹ (‘ਭਾਈ ਧਰਮਾਨੰਦ) ਗਦਰੀ ਕੈਦੀਆਂ ਦੀਆਂ ਕੀਤੀਆਂ ਭੁਖ ਹੜਤਾਲਾਂ

੧੭੭


  1. 'Bengalee', 26th July, 1918; A Tale of my Exile, Barindra Kumar Ghose, pp. 116-118.
  2. Bengalee, 20th June, 1918, ਅੰਡੇਮਾਨ ਦੇ ਚੀਫ ਕਮੀਸ਼ਨਰ ਨੇ ੨੬ ਜੁਲਾਈ ਦੇ ‘ਬੰਗਾਲੀ ਵਿਚ ਉਸ ਦੀ ਛਪੀ ਚਿਠੀ ਵਿਚ ਇਸ ਪੈਰੇ ਵਿਚ ਲਿਖੀਆਂ ਗੱਲਾਂ ਨੂੰ ਗਲਤ ਦੱਸਿਆ ਹੈ।
  3. A Tale of my Exile, Barindra Kumar Ghose, p. 109.
  4. A Tale of my Exile Chose, Barindar Kumar, p. 119.
  5. Bhai Parmanand, p 160.