ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਸਟਰਾਈਕਾਂ ਨੂੰ ਬੇਵਕੂਫੀ ਦੱਸਿਆ ਕਰਦੇ ਸਨ। ਪਰ ਜਿਥੇ ਗਦਰੀ ਕੈਦੀ ਆਪਣੇ ਸਾਥੀ ਰਾਜਸੀ ਅਤੇ ਹੋਰ ਕੈਦੀਆਂ ਦੇ ਦੁਖ ਵੰਡਾਉਣ ਲਈ ਅਜਿਹੇ ਕਦਮ ਚੁਕਿਆ ਕਰਦੇ ਸਨ, ਭਾਈ ਪਰਮਾਨੰਦ ਨੇ ਆਪਣੀ ਨਿਜੀ ਤਕਲੀਫ ਬਦਲੇ ਭੁਖ ਹੜਤਾਲ ਕੀਤੀ, ਜਿਸ ਕਰਕੇ ‘ਭਾਈ ਪਰਮਾਨੰਦ ਪਾਸ ਆਪਣੀ ਭੁਖ ਹੜਤਾਲ ਨੂੰ ਹੱਕ ਬਜਾਨਬ ਸਾਬਤ ਕਰਨ ਵਾਸਤੇ ਕੋਈ ਦਲੀਲ ਨਹੀਂ ਸੀ । | ਕਮੀਸ਼ਨ। ਸੈਲੂਲਰ ਜੇਲ ਦੇ ਹਾਲਾਤ ਹਿੰਦ ਦੀਆਂ ਅਖਬਾਰਾਂ ਵਿਚ ਛਪਣ ਕਰਕੇ ਮੁਲਕ ਵਿਚ ਚਰਚਾ ਹੋ ਗਈ, ਅਤੇ ਸਰਕਾਰ ਹਿੰਦ ਨੇ ਇਕ ਕਮੇਟੀ ਜਾਂ ਕਮੀਸ਼ਨ ਅੰਡੇਮਾਨ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਭੇਜਿਆ । ਸ੍ਰੀ ਸੋਹਨ ਸਿੰਘ ‘ਭਕਨਾ ਮੁਤਾਬਕ ਇਹ ਕਮੀਸ਼ਨ ਮਾਰਚ ੧੯੨੦ ਵਿਚ ਅੰਡੇਮਾਨ ਆਇਆ । ਅੰਡੇਮਾਨ ਦੇ ਕਮੀਸ਼ਨਰ ਨੇ ਪਹਿਲਾਂ ਤਾਂ ਗਦਰੀ ਕੈਦੀਆਂ ਨੂੰ ਇਹ ਮੰਨਾਉਣ ਦੀ ਕੋਸ਼ਸ਼ ਕੀਤੀ ਕਿ ਉਹ ਜੇਲ ਕਰਮਚਾਰੀਆਂ ਦੇ ਬਰਖਿਲਾਫ ਕਮੀਸ਼ਨ ਸਾਹਮਣੇ ਬਿਆਨ ਨਾ ਦੇਣ, ਪਰ ਜਦ ਉਹ ਇਹ ਗਲ ਨਾ ਮੰਨੇ ਤਾਂ ਉਨਾਂ ਨੂੰ ਉਸ ਵਲ, ਜਿਸ ਵੇਲੇ ਕਮੀਸ਼ਨ ਨੇ ਸੈਲੂਲਰ ਜੇਲ ਵੇਖਣ ਆਉਣਾ ਸੀ, ਜਲ ਦੀ ਸਭ ਤੋਂ ਉਪਰਲੀ ਛੱਤ ਵਿਚ ਡੱਕ ਦਿੱਤਾ ਗਿਆ। ਜੇਲ ਕਰਮਚਾਰੀਆਂ ਦਾ ਇਹ ਇਰਾਦਾ ਸੀ ਕਿ ਗਦਰੀ ਕੈਦੀਆਂ ਨੂੰ ਕਮੀਸ਼ਨ ਨੂੰ ਮਿਲਣ ਦਾ ਮੌਕਿਆ ਨਾ ਮਿਲੇ। ਪਰ ਜਦ ਕਮੀਸ਼ਨ ਜੇਲ ਅੰਦਰ ਆਇਆ, ਗਦਰੀ ਕੈਦੀਆਂ ਨੇ ਅਕੱਠਿਆਂ ਰਲਕੇ ਉਚੀ ਉਚੀ ਕਹਿਣਾ ਸ਼ੁਰੂ ਕਰ ਦਿਤਾ, “ਉਪਰ ਆਉਂ’, ‘ਉਪਰ ਆਉ। ਕਮੀਸ਼ਨ ਦੇ ਮੈਂਬਰ ਹੈਰਾਨ ਹੋਕੇ ਜਦ ਉਪਰ ਗਏ, ਤਾਂ ਉਨਾਂ ਨੂੰ ਦਸਿਆ ਗਿਆ ਕਿ ਉਨਾਂ (ਰਾਜਸੀ ਕੈਦੀਆਂ) ਨੂੰ ਉਪਰਲੀ ਛੱਤ ਵਿਚ ਡੱਕਣ ਦਾ ਕੀ ਭਾਵ ਸੀ । ਕਮੀਸ਼ਨ ਨੇ ਰਾਜਸੀ ਕੈਦੀਆਂ ਨੂੰ ਬਿਆਨ ਲਿਖਕੇ ਦੇਣ ਲਈ ਕਿਹਾ। ਤਿਨ ਪੰਜਾਬੀਆਂ ਵਲੋਂ, ਦੋ ਬੰਗਾਲੀਆਂ ਵਲੋਂ, ਅਤੇ ਇਕ ਮਹਾਰਾਸ਼ਟਰ ਦੇ ਦੇਸ਼ਭਗਤਾਂ ਵਲੋਂ, ਬਿਆਨ ਲਿਖ ਕੇ ਦਿੱਤੇ ਗਏ। ਇਨਾਂ ਸਾਰੇ ਬਿਆਨਾਂ ਵਿਚ ਸੈਲਰ ਜੇਲ ਵਿਚ ਹੋਏ ਅਤਿਆਚਾਰਾਂ ਉਤੇ ਰੌਸ਼ਨੀ ਪਾਈ ਗਈ, ਅਤੇ ਕਿਹਾ ਜਾਂਦਾ ਹੈ ਕਿ ਕਮਿਸ਼ਨ ਨੇ ਅੰਡੇਮਾਨ ਦੀਆਂ ਜੇਲਾਂ ਤੋੜੇ ਜਾਣ ਦੀ ਸਫਾਰਸ਼ ਕਰ ਦਿਤੀ । ਕਰਨਲ ਵੈਜਵਤ ਨੇ ਇੰਗਲੈਂਡ ਦੇ ਅਖਬਾਰ 'ਡੇਲੀ ਹੈਰਲੱਡ' ਵਿਚ ਲਿਖਿਆ ਕਿ ਸਰਕਾਰ ਹਿੰਦ ਅੰਡੇਮਾਨ ਸੰਬੰਧੀ ਉਸ ਨੂੰ ਮਿਲੀ ਰੀਪੋਟ, ਜੋ ਛਾਪੀ ਨਹੀਂ ਗਈ, ਬਾਰੇ ਚਿੰਤਾਤਰ ਸੀ । ਸ਼ਾਹੀ ਐਲਾਨ | ਪਹਿਲਾ ਸੰਸਾਰ ਯੁਧ ਖਤਮ ਹੋਣ ਦੀ ਖੁਸ਼ੀ ਵਿਚ ਸ਼ਾਹੀ ਐਲਾਨ ਦਾਰਾ ਬਹੁਤ ਸਾਰੇ ਕੈਦੀ ਛੱਤੇ ਗਏ । ਰਾਜਸੀ ਕੈਦੀਆਂ ਵਿਚੋਂ ਬੰਗਾਲ ਦੇ ਪੁਰਾਣੇ ਰਾਸਵਾਦੀ ਕੇਦੀ, ਬਨਾਰਸ ਕੇਸ ਦੇ ਸ਼੍ਰੀ ਸਚਿੰਦੂ ਨਾਥ ਸਾਨਿਯਾਲ, ਪਹਿਲੇ ਕੇਸ ਦੇ ਪੰਦਰਾਂ ਕੈਦੀ, ਅਤੇ ਬਰਮਾ ਕੇਸ ਦੇ ਸ਼ੀ ਜੀਵਨ ਸਿੰਘ ਅਤੇ ਸ੍ਰੀ ਚੇਤ ਰਾਮ, ਫਰਵਰੀ ਅਤੇ ਅਪ੍ਰੈਲ ੧੯੨੦ ਵਿਚ ਅਗੋਂ ਪਿਛੋਂ ਰਿਹਾ ਕੀਤੇ ਗਏ । | ਸ਼ੀ ਸੋਹਨ ਸਿੰਘ ਦੀ ਸਟਰਾਈਕ । ਸ੍ਰੀ ਅਸ਼ੁਤੋਸ਼ ਲਹਿਰੀ ਨੂੰ ਬੈਂਤ ਲਗਣ ਸਮੇਂ ਉਨ੍ਹਾਂ ਦੀ ਹਮਾਇਤ ਵਿਚ ਜਥੇਬੰਦ ਤੀਕੇ ਨਾਲ ਕੁਝ ਕੀਤਾ ਨਹੀਂ ਸੀ ਜਾ ਸਕਿਆ, ਕਿਉਂਕਿ ਬੰਗਾਲ ਦੇ ਰਾਜਸੀ ਕੈਦੀਆਂ ਵਿਚ ਫੁਟ ਪੈ ਗਈ ਸੀ। ਪਰ ਰਾਜਸੀ ਕੈਦੀਆਂ ਨੂੰ ਮੇਜਰ ਮੱਰੇ ਉਤੇ ਬਹੁਤ ਰੋਹ

  • Quoted in the foreword to Bhai Parmanand's book . ਨੈਸ਼ਨਲ ਆਰਕਾਈਵਜ਼, ਨਵੀਂ ਦਿੱਲੀ, ਵਿਚੋਂ ਇਹ ਰੀਪੋਟ ਲੱਭੀ ਨਹੀਂ ਜਾ ਸਕੀ ।

੧੭ t ਸੀ । ਸਤ ਨੰਬਰ ਬਾਰਕ ਦੇ ਗਦਰੀ ਦੀਆਂ ਮੇਜਰ ਮੱਰੇ ਨੂੰ ਸਬਕ ਸਿਖਾਉਣ ਦੀ ਸਲਾਹ ਬਣਾਈ*, ਅਤੇ ‘ਮਾਸਟਰ’ ਚਤਰ ਸਿੰਘ ਨੇ ਇਹ ਕੰਮ ਆਪਣੇ ਜ਼ਿਮੀਂ ਲਿਆ । ਹਰ ਮਹੀਨੇ ਇਕ ਵਾਰ ਐਤਵਾਰ ਵਾਲੇ ਦਿਨ ਸੁਪ੍ਰਿੰਟੈਂਡੈਂਟ (ਮੇਜਰ ਮੱਰ) ਜੇਲ ਦੇ ਕੈਦੀਆਂ ਦਾ ਆਪਣੇ ਸਾਹਮਣੇ ਵਜ਼ਨ ਕਰਵਾਇਆ ਕਰਦਾ ਸੀ । ਸਤ ਨੰਬਰ ਬਾਰਕ ਵਿਚ ਜਦ ‘ਮਾਸਟਰ’ ਚਤਰ ਸਿੰਘ (ਜਿਨਾਂ ਨੂੰ ਖਾਲਸਾ ਕਾਲਜ, ਅੰਮ੍ਰਿਤਸਰ, ਦੇ ਅੰਗ੍ਰੇਜ਼ ਪ੍ਰੋਫੈਸਰ ਉੱਤੇ ਕਾਤਲਾਨਾ ਹਮਲੇ ਬਦਲ ਸਜ਼ਾ ਹੋਈ ਸੀ) ਦੀ ਵਜ਼ਨ ਕਰਵਾਉਣ ਦੀ ਵਾਰੀ ਆਈ, ਉਨਾਂ ਕੰਡੇ ਉਤੋਂ ਉੱਤਰ ਕੇ ਮੇਜਰ ਮੱਰੇ ਦੇ ਮੁੰਹ ਉੱਤੇ ਜ਼ੋਰ ਨਾਲ ਚਪੇੜ ਮਾਰੀ, ਅਤੇ ਕਿਹਾ 'ਬੇਤਾਂ ਦੀ ਇਸ ਤਰਾਂ ਪੀੜ ਹੁੰਦੀ ਹੈ । ਮੇਜਰ ਮੱਰੇ ਕਰਸੀ ਉਤੋਂ ਡਿਗ ਪਿਆ, ਅਤੇ ‘ਮਾਸਟਰ’ ਚਤਰ ਸਿੰਘ ਨੂੰ ਜੇਲ ਕਰਮਚਾਰੀਆਂ ਨੇ ਇਤਨਾ ਮਾਰਿਆ ਕਿ ਉਹ ਬੇਹੋਸ਼ ਹੋ ਗਏ । ‘ਮਾਸਟਰ’ ਚਤਰ ਸਿੰਘ ਨੂੰ ਇਕ ਸੀਖਾਂ ਅਤੇ ਜਾਲੀ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ। ਇਸ ਪਿੰਜਰੇ ਵਿਚ ਹੀ ਉਹ ਟੱਟੀ ਪਸ਼ਾਬ ਕਰਦੇ, ਅਤੇ ਉਨਾਂ ਨੂੰ ਇਕ ਮਿੰਟ ਲਈ ਵੀ ਇਸ ਤੋਂ ਬਾਹਰ ਨਾ ਕੱਢਿਆ ਜਾਂਦਾ। ਨਤੀਜਾ ਇਹ ਹੋਇਆ ਕਿ ‘ਮਾਸਟਰ’ ਚਤਰ ਸਿੰਘ ਦੀ ਸਿਹਤ ਦਿਨੋਂ ਦਿਨ ਵਿਗੜਦੀ ਗਈ। | ਜਦ ‘ਮਾਸਟਰ’ ਚਤਰ ਸਿੰਘ ਨੂੰ ਪਿੰਜਰੇ ਵਿਚ ਪਾਏ ਨੇ | ਚਾਰ ਸਾਲ (ਸ਼ੀ ਬਰਿੰਦਰ ਕੁਮਾਰ ਘੋਸ਼ ਮੁਤਾਬਕ ਦੋ ਸਾਲ) ਦੇ ਕਰੀਬ ਹੋ ਗਏ ਅਤੇ ਉਹ ਮਰਨਾਉ ਹੋ ਗਏ, ਤਾਂ ਸ੍ਰੀ ਸੋਹਨ ਸਿੰਘ ‘ਭਕਨਾ ਨੇ ਪਰੇਡ ਵੇਲੇ ਮੇਜਰ ਮੱਰੇ ਨੂੰ ਕਿਹਾ ਕਿ ਮਾਸਟਰ’ ਚਤਰ ਸਿੰਘ ਦੀ ਸੇਹਤ ਕਾਫੀ ਖਰਾਬ ਹੋ ਚੁਕੀ ਹੈ ਅਤੇ ਹੁਣ ਤਾਂ ਉਨਾਂ ਨੂੰ ਪਿੰਜਰੇ ਵਿਚੋਂ ਕੱਢ ਲਿਆ ਜਾਏ । ਮੇਜਰ ਮੱਰ ਨੇ ਇਸ ਗਲ ਵਲ ਕੰਨ ਨਾ ਧਰਿਆ, ਅਤੇ ਸ੍ਰੀ ਸੋਹਨ ਸਿੰਘ ਤੇ ਸ੍ਰੀ ਬਿਸ਼ਨ ਸਿੰਘ ਨੇ ਕੰਮ ਦੀ ਸਟਰਾਈਕ ਕਰ ਦਿਤੀ। ਇਸ ਬਦਲੇ ਦੋਹਾਂ ਨੂੰ ਤਿਨ ਤਿਨ ਮਹੀਨੇ ਕੋਠੀ ਬੰਦ ਦੀ ਸਜ਼ਾ ਦਿੱਤੀ ਗਈ। ਇਹ ਸਜ਼ਾ ਮੁਕਣ ਉਤੇ ਉਨਾਂ ਦੋਹਾਂ ਵਿਚ ਕੰਮ ਨਾ ਕੀਤਾ, ਅਤੇ ਫਿਰ ਇਕ ਮਹੀਨੇ ਲਈ ਕੋਠੀ ਬੰਦ ਦੀ ਸਜ਼ਾ ਦਿਤੀ ਗਈ। ਅਜੇ ਇਸ ਸਜ਼ਾ ਦੀ ਮਿਆਦ ਮੁਕੀ ਨਹੀਂ ਸੀ ਕਿ ਮੇਜਰ ਮੱਰੇ ਦੀ ਬਦਲੀ ਹੋ ਗਈ। ਮੇਜਰ ਮੱਰੇ ਨੇ ਬਦਲਣ ਲਗਿਆਂ ‘ਮਾਸਟਰ’ ਚਤਰ ਸਿੰਘ ਨੂੰ 'ਪਿੰਜਰੇ ਵਿਚੋਂ ਤਾਂ ਨਾ ਕੱਢਿਆ, ਪਰ ਝੰਡਾ ਬੇੜੀ ਦੀ ਸਜ਼ਾ, ਜੋ ਬੇਮਿਆਦੇ ਸਮੇਂ ਲਈ ਦਿੱਤੀ ਗਈ ਸੀ, ਪਸ ਲੈ ਲਈ । ਨਵੇਂ ਸੁਪ੍ਰਿੰਟੈਂਡੈਂਟ ਮੇਜਰ ਬਰਕਰ ਨੂੰ ਆਇਆਂ ਵੀ ਛੇ ਮਹੀਨੇ ਹੋ ਗਏ, ਪਰ ਉਸ ਨੇ ਵੀ ਸ੍ਰੀ ਸੋਹਨ ਸਿੰਘ ‘ਭਕਨਾ ਦੇ ਕਹਿਣ ਦੇ ਬਾਵਜੂਦ ‘ਮਾਸਟਰ’ ਚਤਰ ਸਿੰਘ ਨੂੰ ਪਿੰਜਰੇ ਵਿਚੋਂ ਨਾ ਕੱਢਿਆ। ਇਸ ਪੁਰ ਸ੍ਰੀ ਸੋਹਨ ਸਿੰਘ ਨੇ ੨੧ ਜੁਲਾਈ ੧੯੨੦ ਨੂੰ ਭੁੱਖ ਹੜਤਾਲ ਕਰ ਦਿੱਤੀ । ਕਈ ਦਿਨ ਮੇਜਰ ਬਾਰਕਰ ਨੇ ਪਰਵਾਹ ਨਾ ਕੀਤੀ, ਪਰ ਜਦ ਹਾਲਤ ਜ਼ਿਆਦਾ ਕਮਜ਼ੋਰ ਹੋ ਗਈ, ਤਾਂ ਸ੍ਰੀ ਸੋਹਨ ਸਿੰਘ ਨੂੰ ਹਸਪਤਾਲ ਪੁਚਾਇਆ ਗਿਆ। ਜਦ ਸੀ ਸੋਹਨ ਸਿੰਘ ਦੀ ਭੁੱਖ ਹੜਤਾਲ ਨੂੰ ਦੋ ਮਹੀਨੇ ਹੋ ਗਏ, ਬੀ ਕੇਸਰ ਸਿੰਘ ਠਠਗੜ ਅਤੇ ਸ਼ੀ ਜਵਾਲਾ ਸਿੰਘ

  • ਡਾਈ' ਪਰਮਾਨੰਦ ਮੁਤਾਬਕ ਗਦਰੀ ਕੈਦੀਆਂ ਵਿਚੋਂ ਕੁਝ ਨੇ ਸੇਲ ਦੇ ਚੰਦ ਇਕ ਟੈਲਾਂ ਅਦਿ ਨਾਲ ਮਿਲ ਕੇ ਛੁਰਾ ਬਨਾਉਣ ਜਾਂ ਮੰਗਵਾਉਣ ਦੀ ਕੋਸ਼ਸ਼ ਕੀਤੀ, ਅਤੇ ਉਹ ਟੈਂਡਲ ਮਿਸਟਰ ਬੈਰੀ ਦੇ ਭੇਦ ਵਿਚ ਸਨ । ਕਿਉਂਕਿ ਮਿਸਟਰ ਬੈਰੀ ਦੀ ਚਾਲ ਸੀ ਕਿ ਰਾਜਸੀ ਕੈਦੀ ਮੇਜਰ ਮੱਰੇ ਦੀ ਬੇਇਜ਼ਤੀ ਕਰਨ; ਤਾਕਿ ਮੇਜਰ ਮੱਰੇ ਰਾਜਸੀ ਕੈਦੀਆਂ ਦੇ ਬਰਖਲਾਕ ਹੋ ਕੇ ਮਿਸਟਰ ਸ਼ੈਰੀ ਦੀ ਪੂਰੀ ਹਮਾਇਤ ਕਰੇ ।

TA Tale of my Exile, Barindra Kumar Ghose, p. 118. Bhai Parwanand, p. 125.26. ਕਿਹਾ ਕੀ ਸੋਹਰਾ ਨੂੰ Digitized by Panjab Digital Library www.panjabdigitb.org