ਪੰਨਾ:ਗ਼ਦਰ ਪਾਰਟੀ ਲਹਿਰ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਠਦੀਆਂ ਨੇ ਮੋਜਰ ਬਾਰਕਰ ਨੂੰ ਕਹਿ ਦਿੱਤਾ ਕਿ ਜੇ ਮਾਸਟਰ ਚਤਰ ਸਿੰਘ ਨੂੰ ਪਿੰਜਰੇ ਵਿਚੋਂ ਨਹੀਂ ਕਢਿਆ ਜਾਏਗਾ, ਤਾਂ ਉਹ ਵੀ ਭੁਖ ਹੜਤਾਲ ਵਿਚ ਸ਼ਾਮਲ ਹੋ ਜਾਣਗੇ । ਮੇਜਰ ਬਰਕਰ ਨੂੰ ਹੁਣ ਫਿਕਰ ਹੋਇਆ, ਅਤੇ ‘ਮਾਸਟਰ’ ਚਤਰ ਸਿੰਘ ਨੂੰ ਪਿੰਜਰੇ ਵਿਚੋਂ ਕੱਢਕੇ ਪ੍ਰੈਸ ਵਿਚ ਕੰਮ ਕਰਨ ਲਾ ਦਿੱਤਾ । ਗੋਰੇ ਸਿਪਾਹੀਆਂ ਨਾਲ ਝਗੜਾ। ਇਕ ਗੋਰੇ ਸਿਪਾਹੀ, ਜੋ ਕੈਦੀਆਂ ਦੀ ਨਿਗਰਾਨੀ ਉੱਤੇ ਲਗਾ ਹੋਇਆ ਸੀ, ਨੇ ਸਮੁਚੇ ਹਿੰਦੁਸਤਾਨੀ ਕੌਮ ਨੂੰ ਗਾਲ ਕੱਢੀ । ਕੋਲ ਇਕ ਪੰਜਾਬ ਮਾਰਸ਼ਲ ਲਾ ਦੇ ਕੈਦੀ ਥਾਂ ਗੁਜਰਾਤੀ ਮਲ ਖੜੇ ਸਨ। ਉਨਾਂ ਵੀ ਗੋਰੇ ਨੂੰ ਕਰਾਰੀ ਸੁਣਾਈ । ਸ੍ਰੀ ਰੁਜਰਾਤੀ ਮਲ ਦੀ ਪੇਸ਼ੀ ਕੀਤੀ ਗਈ ਅਤੇ ਉਨਾਂ ਨੂੰ ਛੇ ਮਹੀਨੇ ਕੋਠੀ ਬੰਦ ਅਤੇ ਬੇੜੀ ਦੀ ਸਜ਼ਾ ਦਿੱਤੀ ਗਈ । ਇਸ ਪੁਰ ਛੇ ਨੰਬਰ ਬਾਰਕ ਦੇ ਪੰਜਾਬੀ ਅਤੇ ਬੰਗਾਲੀ ਗਦਰੀ ਕੈਦੀਆਂ ਨੇ ਭੁਖ ਹੜਤਾਲ ਕਰ ਦਿਤੀ । ਜੇਲਰ ਜਦ ਭੁਖ ਹੜਤਾਲ ਦਾ ਕਾਰਨ ਪੁਛਣ ਆਇਆ, ਤਾਂ ਸ੍ਰੀ ਕੇਸਰ ਸਿੰਘ ‘ਠਠਗੜ੍ਹ ਨੇ ਜਵਾਬ ਦਿਤਾ ਕਿ, “ਤੁਹਾਨੂੰ ਬੰਦੁਕਾਂ ਦਾ ਘੁਮੰਡ ਹੈ, ਪਰ ਅਸੀਂ ਸਾਫ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਕੌਮੀ ਬੇਇਜ਼ਤੀ ਕਦੇ ਨਹੀਂ ਬਰਦਾਸ਼ਤ ਕਰਾਂਗੇ”। ਅਗਲੇ ਦਿਨ ਹੀ ਸ੍ਰੀ ਗੁਜਰਾਤੀ ਮੂਲ ਦੀ ਸਜ਼ਾ ਵਾਪਸ ਲੈ ਲਈ ਗਈ ਅਤੇ ਗੋਰਿਆਂ ਨੂੰ ਬਦਲ ਦਿੱਤਾ ਗਿਆ। ਮਿਸਟਰ ਡਿਗਨ । ਨਵੇਂ ਜਲਰ ਮਿਸਟਰ ਡਿਗਨ ਮਿਸਟਰ ਬੇਰੀ ਦੇ ਰਿਸ਼ਤੇਦਾਰ ਹੀ ਸਨ। ਪਰ ਉਨ੍ਹਾਂ ਦਾ ਰਾਜਸੀ ਕੈਦੀਆਂ ਵੱਲ ਰਵੱਈਆ ਮਿਸਟਰ ਬੇਰੀ ਦੇ ਰਵੱਈਏ ਨਾਲੋਂ ਬਿਲਕੁਲ ਵਖਰਾ ਸੀ । ਮੇਜਰ ਬਾਰਕਰ ਵੀ ਬਦਲ ਗਏ ਸਨ ਅਤੇ ਉਨ੍ਹਾਂ ਦੀ ਥਾਂ ਨਵਾਂ ਸੁਪ੍ਰਿੰਟੈਂਡੈਂਟ ਆ ਗਿਆ ਸੀ । ਮਿਸਟਰ ਡਿਗਨ ਨੇ ਜੇਲ ਦਾ ਗੁਦਾਮ ਅਤੇ ਹੋਰ ਕਈ ਜ਼ਿਮੇਵਾਰੀ ਦੇ ਕੰਮ ਸਿਆਸੀ ਕੈਦੀਆਂ ਦੇ ਹਵਾਲੇ ਕਰ ਦਿਤੇ। ਮਿਸਟਰ ਡਿਗਨ ਦੇ ਨੇਕ ਵਰਤਾਉ ਦਾ ਇਹ ਅਸਰ ਹੋਇਆ ਕਿ ਸ਼੍ਰੀ ਅਮਰ ਸਿੰਘ ਐਨਜੀਨੀਅਰ', ਜੋ ਚਾਰ ਸਾਲ ਕੋਠੀ ਵਿਚ ਹੀ ਰਹੇ ਸਨ, ਕੋਠੀ ਤੋਂ ਖੁਸ਼ੀ ਨਾਲ ਬਾਹਰ ਆ ਗਏ । ਸ੍ਰੀ ਸੌਹਨ ਸਿੰਘ ‘ਭਕਨਾ ਬਚਿਆਂ ਨੂੰ ਪੜਾਉਣ ਲਗ ਪਏ । ਸੰਨ ੧੯੨੧ ਵਿਚ ਜਦ ਤੱਕ ਰਾਜਸੀ ਕੈਦੀਆਂ ਨੂੰ ਅੰਡੇਮਾਨ ਵਿਚੋਂ ਕੱਢਕੇ ਹਿੰਦ ਦੀਆਂ ਜੇਲਾਂ ਵਿਚ ਬਦਲ ਨਹੀਂ ਦਿੱਤਾ ਗਿਆ, ਮਿਸਟਰ ਡਿਗਨ ਦੀ ਪਾਲਸੀ ਦਾ ਸਦਕਾ ਸੈਲੂਲਰ ਜੇਲ ਵਿਚ ਰਾਜਸੀ ਕੈਦੀਆਂ ਦਾ ਜੇਲ ਕਰਮਚਾਰੀਆਂ ਨਾਲ ਕੋਈ ਝਗੜਾ ਨਾ ਹੋਇਆ। ਭਾਈ ਪਰਮਾਨੰਦ ਦੀ ਰਾਏਜ਼। ‘ਭਾਈ ਪਰਮਾਨੰਦ ਨੇ ਨਾ ਕੇਵਲ ਅੰਡੇਮਾਨ ਦੇ ਜੇਲ੍ਹ ਕਰਮਚਾਰੀਆਂ ਦੇ ਅਤਿਆਚਾਰਾਂ ਵਿਰੁਧ ਗਦਰੀ ਕੈਦੀਆਂ ਵਲੋਂ ਕੀਤੀ ਜਦੋਜਹਿਦ ਵਿਚ ਹਿੱਸਾ ਨਾ ਲਿਆ, ਬਲਕਿ ਆਪਣੀ ਪੋਜ਼ੀਸ਼ਨ ਨੂੰ ਠੀਕ ਸਾਬਤ ਕਰਨ ਹਿਤ ਇਸ ਦੇ ਕਈ ਪਹਿਲੂਆਂ ਬਾਰੇ ਆਪਣੀ ਕਤਾਬ ਵਿਚ ਨੁਕਤਾ ਚੀਨੀ ਕੀਤੀ ਹੈ । ਇਸ ਵਾਸਤੇ ਉਨਾਂ ਦੀ ਕੀਤੀ ਰਾਏਜ਼ਨੀ ਬਾਰੇ ਵੀਚਾਰ ਕਰਨੀ ਜ਼ਰੂਰੀ ਹੋ ਜਾਂਦੀ ਹੈ; ਭਾਵੇਂ ਇਹ ਕਰਨਾ ਫੱਬਦਾ ਨਹੀਂ, ਕਿਉਂਕਿ ਭਾਈ ਪਰਮਾਨੰਦ ਦੇ ਅੰਡੇਮਾਨ ਵਿਚ ਧਾਰਨ ਕੀਤੇ ਵਤੀਰੇ ਦਾ ਜ਼ਿਕਰ ਕਰਨਾ ਅਵੱਸ਼ ਹੋ ਜਾਂਦਾ ਹੈ । ‘ਭਾਈ’ ਪਰਮਾਨੰਦ ਨੇ ਲਿਖਿਆ ਹੈ (ਪੰਨਾ ੧੫੯) ਕਿ, “ਓਰ ਵੀ ਸਨ ਜਿਹੜੇ ਮੇਰੀ ਹੜਤਾਲਾਂ ਆਦਿ ਜਦੋਜਿਹਦੇ ਤੋਂ) ਅਲਿਹਦਗੀ ਨੂੰ ਬੁਜ਼ਦਿਲੀ ਸਮਝਦੇ ਸਨ ਅਤੇ ਮੈਨੂੰ ਮੇਹਣੇ ਮਾਰਦੇ ਸਨ; ਭਾਵੇਂ ਮੈਂ ਇਹ ਕਦੇ ਨਾ ਸਮਝ ਸਕਿਆ ਕਿ ਓਹ, ਜਿਹੜੇ ਜੀਭ ਦੇ ਸਵਾਦ ਖਾਤਰ ਉਲਟ ਪੁਲਟ ਕੰਮ ਕਰਦੇ ਸਨ, ਉਨਾਂ ਨਾਲੋਂ ਕਿਸ ਤਰਾਂ ਵਧੇਰੇ ਬਹਾਦਰ ਸਨ, ਜਿਹੜੇ ਬਿਪਤਾ ਨੂੰ ਜੀ ਆਇਆਂ ਆਖਦੇ ਹਨ ਅਤੇ ਖਿੜੇ ਮੱਥੇ ਸਹਾਰਦੇ ਹਨ । ‘ਭਾਈ ਪਰਮਾ ਨੰਦ ਨੇ ਇਹ ਖੋਕੇ ਨਹੀਂ ਦੱਸਿਆ ਕਿ ਉਨਾਂ ਦੀ ਇਸ ਲਿਖਤ ਤੋਂ ਮੁਰਾਦ ਕਿਸੇ ਉਕੜ ਦੁਕੜ ਵਾਕਿਆ ਜਾਂ ਵਿਯੁੱਕਤੀ ਤੋਂ ਸੀ, ਜਾਂ ਗਦਰੀ ਕੈਦੀਆਂ ਦੀ ਕੀਤੀ ਸਮੁਚੀ ਜਦੋਜਹਿਦ ਤੋਂ । ਭਾਈ ਪਰਮਾਨੰਦ ਨੇ ਅੰਡੇਮਾਨ ਵਿਚ ਦਿੱਤੀ ਜਾਂਦੀ ਭੈੜੀ ਖੁਰਾਕ ਦਾ ਆਪ ਵਰਣਨ ਕੀਤਾ ਹੈ (੧੨੧); ਅਤੇ ਜੋ ਕੇਵਲ ਇਸ ਨੂੰ ਸੁਧਾਰਨ ਹਿਤ ਵੀ ਜਦੋਜਹਿਦ ਕੀਤੀ ਜਾਂਦੀ, ਤਾਂ ਵੀ ਇਸ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ । ਅੰਗਰੇਜ਼ੀ ਰਾਜ ਵਿਚ ਜੇਲ ਸੁਧਾਰ ਖਾਤਰ ਕੀਤੀ ਗਈ ਕਾਂਗਰਸ ਤੇ ਹੋਰ ਪਾਰਟੀਆਂ ਵਲੋਂ ਜਦੋਜਹਿਦ ਦਾ ਇਹ ਜ਼ਰੂਰੀ ਅੰਗ ਸੀ । ਪਰ ਸੈਲੂਲਰ ਜੇਲ ਵਿਚ ਗਦਰੀ ਕੈਦੀਆਂ ਵਲੋਂ ਕੀਤੀਆਂ ਸਟਰਾਈਕਾਂ ਅਤੇ ਭੁਖ ਹੜਤਾਲਾਂ ਬਹੁਤੀਆਂ ਜੇਲ ਕਰਮਚਾਰੀਆਂ ਵਲੋਂ ਕੈਦੀਆਂ ਨੂੰ ਬੈਂਤ ਲਾਉਣ ਬਦਲੇ ਜਾਂ ਉਨ੍ਹਾਂ ਉਤੇ ਨਾਜਾਇਜ਼ ਸਖਤੀ ਕਰਨ ਬਦਲੇ ਕੀਤੀਆਂ ਗਈਆਂ । ਭਾਈ ਪਰਮਾਨੰਦ ਦੀ ਆਪਣੀ ਲਿਖਤ ਮੁਤਾਬਕ ਪਹਿਲੀ ਸਟਰਾਈਕ ਸ੍ਰੀ ਪਰਮਾਨੰਦ ਯੂ. ਪੀ. ਨੂੰ ਬੈਂਤ ਲਾਉਣ ਕਰਕੇ ਹੋਈ । ਦੁਸਰੀ ਵਡੀ ਸਟਰਾਈਕ ਅਤੇ ਭੁਖ ਹੜਤਾਲ ‘ਭਾਈ ਭਾਨ ਸਿੰਘ ਉਤੇ ਢਾਹੇ ਗਏ ਜ਼ੁਲਮ ਕਰਕੇ ਰੋਈ।੧੬ ਤੇ ੨੦ ਜੂਨ ਦੇ “ਬੰਗਾਲੀ” ਵਿਚ ਅੰਡੇਮਾਨ ਦੇ ਰਾਜਸੀ ਕੈਦੀਆਂ ਬਾਰੇ ਛਪੇ ਸਮਾਚਾਰ, ਇਸ ਦੇ ਜਵਾਬ ਵਿਚ ਅੰਡੇਮਾਨ ਦੇ ਕਮੀਸ਼ਨਰ ਦੀ ੨੬ ਜੁਲਾਈ ਦੇ “ਬੰਗਾਲੀ ਵਿਚ ਛਪੀ ਚਿੱਠੀ, ਅਤੇ ਸ੍ਰੀ ਬਰਿੰਦਰ ਕੁਮਾਰ ਘੋਸ਼ ਦੀ ਲਿਖਤ, ਸਭ ਤੋਂ ਇਹ ਗਲ ਸਪੱਸ਼ਟ ਹੁੰਦੀ ਹੈ । ਸਿਰਫ ਜੀਭ ਦਾ ਚੱਸਕਾ ਪੂਰਾ ਕਰਨ ਖਾਤਰ ਛੇ ਛੇ ਮਹੀਨੇ ਲਗਾਤਾਰ ਖੜੀ ਹਥਕੜੀ ਨਹੀਂ ਸੀ ਲਵਾਈ ਜਾ ਸਕਦੀ, ਸਾਲਾਂ ਬੱਧੀ ਪਿੰਜਰਿਆਂ ਵਿਚ ਨਹੀਂ ਸੀ ਬੰਦ ਰਿਹਾ ਜਾ ਸਕਦਾ, ਅਤੇ ਭੁੱਖ ਹੜਤਾਲ ਕਰਕੇ ਮੌਤ ਨੂੰ ਜੱਫੀਆਂ ਨਹੀਂ ਸੀ ਪਾਈਆਂ ਜਾ ਸਕਦੀਆਂ। ‘ਭਾਈ ਪਰਮਾਨੰਦ ਨੇ ਦੁਸਰੀ ਵਡੀ ਨੁਕਤਾਚੀਨੀ ਇਹ ਕੀਤੀ ਹੈ ਕਿ ਜੇਕਰ ਇਕ ਰਾਜਸੀ ਕੈਦੀ ਦਾ ਜੇਲ੍ਹ ਕਰਮਚਾਰੀਆਂ ਨਾਲ ਝਗੜਾ ਹੋ ਜਾਂਦਾ, ਤਾਂ ਦੂਸਰੇ ਉਸ ਦੀ ਪਿੱਠ ਠੋਕਣੀ ਆਪਣਾ ਫਰਜ਼ ਸਮਝਦੇ । ਇਸ ਦਾ ਨਤੀਜਾ ਇਹ ਹੁੰਦਾ ਕਿ ਸਭ ਤੋਂ ਵੱਧ ਗੁਸੈਲ ਅਤੇ ਝਗੜਾਲੁ ਬੰਦਿਆਂ ਦੇ ਕਾਰਨ ਪੈਦਾ ਹੋਏ ਝਗੜਿਆਂ ਵਿਚ ਬਾਕੀ ਦੇ ਵੀ ਵਲੇਟੇ ਜਾਂਦੇ (ਪੰਨਾ ੧੨੪)। | ਇਹ ਠੀਕ ਹੈ ਕਿ ਅੰਡੇਮਾਨ ਦੇ ਚੀਫ ਕਮੀਸ਼ਨਰ ਦੀ ੨੬ ਜੁਲਾਈ ਦੇ “ਬੰਗਾਲੀ” ਵਿਚ ਛਪੀ ਚਿਠੀ ਮੁਤਾਬਕ ਸ਼੍ਰੀ ਪਰਮਾਨੰਦ (ਯੂ. ਪੀ.) ਦਾ ਹੀ ਕਸੂਰ ਸੀ, ਕਿਉਂਕਿ ਉਨ੍ਹਾਂ ਓਵਰ ਸੀਅਰ ਅਤੇ ਚੀਫ ਵਾਰਡਰ ਉਤੇ ਵਾਰ ਕੀਤਾ, ਅਤੇ ਭਾਈ ਭਾਨ ਸਿੰਘ ਜੇਲ ਕਰਮਚਾਰੀਆਂ ਨੂੰ ਕੌੜੇ ਬਚਨ ਬੋਲਣ ਦੇ ਆਦੀ ਸਨ ਅਤੇ ਉਨਾਂ ਇਕ ਛੋਟੇ ਜੇਲ ਕਰਮਚਾਰੀ ਉਤੇ ਵਾਰ ਕੀਤਾ। ਪਰ ‘ਭਾਈ’ ਪਰਮਾਨੰਦ ਆਪ ਲਿਖਦੇ ਹਨ ਕਿ ਜੇਲ ਕਰਮਬਾਰੀਆਂ ਦਾ ਉਨ੍ਹਾਂ ਪਾਸ ਕਿਸੇ ਕੈਦੀ ਵਲੋਂ ਕੀਤੀ ਸ਼ਕਾਇਤ ਨੂੰ ਪਰਖਣ ਦਾ ਇਹ ਢੰਗ ਸੀ ਕਿ ਜਿਤਨਾ ਚਿਰ ਸ਼ਕਾਇਤ ਕਰਨ ਵਾਲਾ ਆਪਣੀ ਸ਼ਕਾਇਤ ਨੂੰ ਸਾਬਤ ਨਾ ਕਰ ਸਕੇ, ਉਤਨਾ ਚਿਰ ਉਸ ਨੂੰ ਝੂਠਾ ਸਮਝਿਆ ਜਾਏ (ਪੰਨਾ ੧੧੭) । ਪਰੰਤੂ ਸੈਲੂਲਰ ਜੇਲ ਵਰਗੀ ਬੰਦ ਜੇਲ (ਜਿਥੇ ਜੇਲ ਕਰਮਚਾਰੀਆਂ ਜਾਂ ਉਨ੍ਹਾਂ ਦੇ ਇਸ਼ਾਰੇ ਉਤੇ ਚਲਣ ਵਾਲੇ ਪੁਰਜ਼ਿਆਂ ਅਤੇ ਕੈਦੀਆਂ ਤੋਂ ਸਵਾ ਹੋਰ ਕੋਈ ਹੱਕ ਨਹੀਂ ਸੀ ਸਕਦਾ) ਵਿਚ ਕੈਦੀਆਂ ਪਾਸ ਜੇਲ ਕਰਮਚਾਰੀਆਂ ਵਿਰੁਧ ਆਪਣੇ ਕੇਸ ਨੂੰ ਠੀਕ ਸਾਬਤ ਕਰਨ ਦਾ ਕੀ ਵਸੀਲਾ ਹੋ ਸਕਦਾ ਸੀ ? ੧੭੯ Digitized by Panjab Digital Library / www.pavojdigilib.org