________________
ਰਿਆਸਤ), ਬੀ ਬਿਸ਼ਨ ਸਿੰਘ ‘ਛੋਟੀਆਂ’, ਸ਼੍ਰੀ ਮਦਨ ਸਿੰਘ, ਸ਼੍ਰੀ ਹੀਰਾ ਸਿੰਘ, ਸ਼੍ਰੀ ਹਰਨਾਮ ਸਿੰਘ ਟੁੰਡੀ ਲਾਟ’, ਸ਼੍ਰੀ ਹਰਨਾਮ ਸਿੰਘ ‘ਕਾਮਾਗਾਟਾ ਮਾਰੂ', ਸ਼੍ਰੀ ਚੰਚਲ ਸਿੰਘ, ਸ਼੍ਰੀ ਸ਼ੇਰ ਸਿੰਘ ‘ਵੇਈਂਪੁਈਂ ਅਤੇ ਸ਼੍ਰੀ ਸੋਹਨ ਸਿੰਘ ਭਕਨਾ। ਇਕੜ ਦੁਕੜ । | ਸ਼ੀ ਜਵਾਲਾ ਸਿੰਘ ‘ਠਟੀਆਂ’ ਨੂੰ ਕੋਇਮਬਟੋਰ ਜੇਲੂ ਵਿਚ ਭੁੱਖ ਹੜਤਾਲ ਕਰਨ ਬਦਲੇ ੩੦ ਬੈਂਤ ਦੀ ਸਜ਼ਾ ਦਿੱਤੀ ਗਈ, ਜਿਸ ਦਾ ਅਸਲੀ ਕਾਰਨ ਇਹ ਸੀ ਕਿ ਉਨਾਂ ਪਲਾ ਕੈਦੀਆਂ ਉਤੇ ਜੇਲ ਵਿਚ ਹੋਏ ਜ਼ੁਲਮਾਂ ਵਿਰੁਧ ਆਵਾਜ਼ ਉਠਾਈ ਸੀ । ਸੀ. ਪੀ. ਦੀਆਂ ਜੇਲਾਂ ਵਿਚ ਸ਼੍ਰੀ ਬਲਵੰਤ ਸਿੰਘ ਸਠਿਆਲਾ, ਸ੍ਰੀ ਹਰੀ ਸਿੰਘ ‘ਕੱਕੜ`, ਅਤੇ ਸ਼ੀ ਜਵਾਲਾ ਸਿੰਘ ‘ਭੱਟੀਆਂ ਨੇ ਭੁੱਖ ਹੜਤਾਲ ਕਰਕੇ ਕਪੜੇ ਦੀਆਂ ਗੋਲੀਆਂ ਬਣਾ ਕੇ ਨੱਕ ਵਿਚ ਦੇ ਲਈਆਂ ਤਾਕਿ ਜ਼ਬਰਦਸਤੀ ਨੱਕ ਰਾਹੀਂ ਖੁਰਾਕ ਨਾ ਦਿਤੀ ਜਾ ਸਕੇ। ਸ਼ੀ ਜਵਾਲਾ ਸਿੰਘ ‘ਠਟੀਆਂ ਨੇ ਕਰੀਬਨ ਇਕ ਸਾਲ ਤਕ ਭੁੱਖ ਹੜਤਾਲ ਜਾਰੀ ਰੱਖੀ, ਅਤੇ ਸ੍ਰੀ ਹਰਨਾਮ ਸਿੰਘ ਟੁੰਡੀ ਲਾਟ’ ਨੇ ਮਦਰਾਸ ਸੂਬੇ ਦੀ ਇਕ ਜੇਲ੍ਹ ਵਿਚ ੯੦ ਦਿਨ ਭੁਖ ਹੜਤਾਲ ਕੀਤੀ। ਸ੍ਰੀ ਸੋਹਨ ਸਿੰਘ ‘ਭਕਨਾ’, ‘ਸ਼ਹੀਦ’ ਭਗਤ ਸਿੰਘ ਅਤੇ ਸ੍ਰੀ ਦੱਤ ਦੀ ਕੀਤੀ ਭੁੱਖ ਹੜਤਾਲ ਵਿਚ ਸ਼ਾਮਲ ਹੋਏ । ‘ਸੰਤ’ ਰੰਧੀਰ ਸਿੰਘ ਧਾਰਮਕ ਭਾਵਾਂ ਨੂੰ ਲੈ ਕੇ ਗਦਰ ਪਾਰਟੀ ਵਿਚ ਸ਼ਾਮਲ ਹੋਏ ਸਨ, ਅਤੇ ਉਨਾਂ ਦੀਆਂ ਜੇਲ੍ਹ ਵਿਚ ਕੀਤੀਆਂ ਭੁਖ ਹੜਤਾਲਾਂ ਦਾ ਕਾਰਨ ਵੀ ਉਨ੍ਹਾਂ ਦਾ ਬਬੇਕ ਸੀ । ਪਰ ਉਨਾਂ ਦੀ ਜੇਲ ਯਾਤਰਾ ਭੁੱਖ ਹੜਤਾਲਾਂ ਦੀ ਇਕ ਲੰਮੀ ਕਹਾਣੀ ਹੈ, ਜੋ ਦੱਸਦੀ ਹੈ ਕਿ ਉਹ ਕਿਸ ਹੱਠ ਦੇ ਮਾਲਕ ਸਨ* । ਇਸ ਤਰ੍ਹਾਂ ਦੀਆਂ ਗਦਰੀ ਕੈ ਦੀਆਂ ਵਲੋਂ ਕੀਤੀਆਂ ਸਾਰੀਆਂ ਭੁੱਖ ਹੜਤਾਲਾਂ ਦੇ ਵੇਰਵੇ ਦਾ ਪਤਾ ਲਾਉਣਾ ਵੀ ਮੁਸ਼ਕਲ ਹੈ, ਕਿਉਂਕਿ ਉਹ ਅੱਡ ਅੱਡ ਜੇਲਾਂ ਵਿਚ ਖੰਡੇ ਹੋਏ ਸਨ ਅਤੇ ਉਨ੍ਹਾਂ ਵਿਚੋਂ ਬਹੁਤੇ ਆਪਣੀਆਂ ਹੱਡ ਬੀਤੀਆਂ ਨਾਲ ਹੀ ਲੈਕੇ ਸਮਾ ਚੁਕੇ ਹਨ। ਉਪਰ ਦੱਸੀਆਂ ਕੁਝ ਮਿਸਾਲਾਂ ਇਹ ਦੱਸਣ ਲਈ ਕਾਫੀ ਹਨ ਕਿ ਗਦਰੀ ਕੈਦੀਆਂ ਨੇ ਜੇਲਾਂ ਵਿਚ ਵੀ ਆਪਣੀ ਇਨਕਲਾਬੀ ਸਰਟ ਨੂੰ ਕਿਵੇਂ ਕਾਇਮ ਰੱਖਿਆ। ਪੰਦਰਾਂ ਪੰਦਰਾਂ, ਵੀਹ ਵੀਹ ਸਾਲ ਦੀ ਕੈਦ ਪਿਛੋਂ ਵੀ ਜਦ ਉਨਾਂ ਨੂੰ ਸ਼ਰਤਾਂ ਦੇ ਮਾਤੈਹਤ ਰਿਹਾਈ ਪੇਸ਼ ਕੀਤੀ ਜਾਂਦੀ, ਤਾਂ ਉਹ ਅਜਿਹੀ ਮਸ਼ਰੂਤ ਰਿਹਾਈ ਨੂੰ ਠੁਕਰਾ ਦੇਦੇ । ਜਿਮ ਫੈਲਿਨ (Jiu Phelius) ਨੇ ਆਪਣੀ ‘ਜੇਲ੍ਹ ਯਾਤਰਾ (Jail Journey) ਨਾਮੀ ਕਿਤਾਬ ਵਿਚ ਲਿਖਿਆ ਹੈ ਕਿ, “ਜੇਲ ਵਿਚ ਆਦਮੀ ਦਾ ਆਚੱਰਨ ਉੱਘੜ ਕੇ ਪ੍ਰਤੱਖ ਹੋ ਜਾਂਦਾ ਹੈ । ਹਰ ਇਕ ਛੋਟੀ ਕਮਜ਼ੋਰੀ ਜਾਗ ਪੈਂਦੀ ਹੈ, ਬਾਹਰ ਨਿਕਲ ਕੇ ਦਿੱਸਣ ਲੱਗ ਪੈਂਦੀ ਅਤੇ ਚਮਕ ਪੈਂਦੀ ਹੈ; ਤਾਕਿ ਕਮਜ਼ੋਰੀਆਂ ਦੇ ਲਿਬਾਸ ਵਿਚ ਕੈਦੀ ਨਹੀਂ ਹੁੰਦਾ, ਬਲਕਿ ਕੈਦੀ ਦੇ ਲਿਬਾਸ ਵਿਚ ਕਮਜ਼ੋਰੀਆਂ ਦਾ ਪੁਤਲਾ ਰਹਿ ਜਾਂਦਾ ਹੈ । ਪਰ ਗਦਰੀ ਕੈਦੀਆਂ ਬਾਰੇ ਇਹ ਯਕੀਨੀ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਉਹ ਜੇਲ੍ਹ ਯਾਤਰਾ ਦੀ ਕੁਠਾਲੀ ਵਿਚੋਂ ਕੁੰਦਨ ਹੋ ਕੇ ਨਿਕਲੇ । ਉਨ੍ਹਾਂ ਦੀ ਜੇਲ੍ਹ ਯਾਤਰਾ, ਉਨਾਂ ਦੀ ਜੇਲ੍ਹ ਤੋਂ ਬਾਹਰ ਕੀਤੀ ਜਦੋਜਹਿਦ ਦਾ ਇਕ ਤਰ੍ਹਾਂ ਅਗੋਂ ਜਾਰੀ ਰਹਿਣ ਵਾਲਾ ਅਮਲ ਸਾਬਤ ਹੋਈ, ਜਿਸ ਵਿਚ ਉਨ੍ਹਾਂ ਦੀ ਇਨਕਲਾਬੀ ਸਮਿੱਟ ਵਿਚ ਲੱਚਕ ਨਾ ਆਈ। ਬਲਕਿ “ਭਾਈ ਪਰਮਾਨੰਦ ਨੇ ਇਹ ਗਿਲਾ ਕੀਤਾ ਹੈ ਕਿ ਉਨਾਂ ਵਿਚ ਲੋੜ ਨਾਲੋਂ ਵੱਧ ਜੋਸ਼ ਸੀ, ਅਤੇ ਐਮ. ਐਸ. ਲੇਹ ਨੇ ਲਿਖਿਆ ਹੈ ਕਿ ਗਦਰੀ ਕੈਦੀ ਅੰਡੇਮਾਨ ਅਤੇ ਹੋਰ ਜੇਲਾਂ ਵਿਚ ਬਦੱਸਤੂਰ ਅੜੇ ਰਹੇ*। ਅੰਤਕਾ ਨੰਬਰ ੫ ਗਦਰ ਪਾਰਟੀ ਲਹਿਰ ਸੰਬੰਧੀ ਵਾਕਫੀਅਤ ਦੇ ਵਸੀਲੇ, ਜੋ ਵੇਖਣ ਯੋਗ ਹਨ ਪਰ ਜਿਨਾਂ ਤਕ ਲਿਖਾਰੀ ਦੀ ਪਹੁੰਚ ਨਹੀਂ ਹੋ ਸਕੀ, ਇਹ ਹਨ:੧. ਨੈਸ਼ਨਲ ਆਰਕਾਈਵਜ਼, ਨਵੀਂ ਦਿਲੀ, ਦੇ ਮੁਕੱਦਮਿਆਂ ਤੋਂ ਇਲਾਵਾ ਸੰਬੰਧਤ ਰੀਕਾਰਡ । ੨. ਸਰਕਾਰ ਹਿੰਦ ਦੇ ਫੌਜੀ ਮਹਿਕਮੇਂ ਦੇ ਸੰਬੰਧਤ ਰੀਕਾਰਡ । ੩. ਹਿੰਦ ਅਤੇ ਪੰਜਾਬ ਸਰਕਾਰਾਂ ਦੇ ਸੀ. ਆਈ. ਡੀ. ਦੇ | ਮਹਿਕਮਿਆਂ ਦੇ ਸੰਬੰਧਤ ਰੀਕਾਰਡ । ੪. ਗਦਰ ਪਾਰਟੀ ਦੇ ਰੀਕਾਰਡ, ਅਤੇ “ਗਦਰ’ ਤੇ ‘ਸੰਸਾਰ ਅਖਬਾਰਾਂ ਦੀਆਂ ਮੁਕੰਮਲ ਫਾਈਲਾਂ । ੫. ਯੂ. ਐਸ. ਏ., ਕੈਨੇਡਾ, ਅਤੇ ਬਰਤਾਨੀਆਂ ਦੀਆਂ ਸਰਕਾਰਾਂ ਤੇ ਸੀ. ਆਈ. ਡੀ. ਦੇ ਮਹਿਕਮਿਆਂ ਅਤੇ ਆਰਕਾਈਵਜ਼ ਦੇ ਸੰਬੰਧਤ ਰੀਕਾਰਡ । ਸਿੰਘਾਪੁਰ ਗਦਰ ਸੰਬੰਧੀ ਮਲਾਯ ਸਰਕਾਰ ਦੇ ਰੀਕਾਰਡ, ਅਤੇ ਉਸ ਕਮੀਸ਼ਨ ਦੀ ਰੀਪੋਟ ਜੋ ਸਿੰਘਾਪੁਰ ਗਦਰ ਦੀ ਤਹਿਕੀਕਾਤ ਕਰਨ ਲਈ ਨੀਯਤ ਕੀਤਾ ਗਿਆ, ਪਰ ਜਿਸ ਦੀ ਰੀਪੋਟ ਪ੍ਰਕਾਸ਼ਤ ਨਹੀਂ ਕੀਤੀ ਗਈ । ੭. ਅੰਡੇਮਾਨ ਸੰਬੰਧੀ ਸਪੈਸ਼ਲ ਰੀਪੋਟ ਜੋ ਪ੍ਰਕਾਸ਼ਤ ਨਹੀਂ ਕੀਤੀ ਗਈ, ਅਤੇ ਜਿਸ ਦਾ ਕਲਨਲ ਵੈਜਡ ਨੇ ਜ਼ਿਕਰ ਕੀਤਾ (ਅੰਕਾ ਨੰਬਰ ੪)। ੮. ਯੂ. ਐਸ. ਏ. ਅਤੇ ਕੈਨੇਡਾ ਦੇ ਅਖਬਾਰਾਂ ਵਿਚ ਗਦਰ ਲਹਿਰ ਅਤੇ ਹਿੰਦੀਆਂ ਸੰਬੰਧੀ ਛਪੇ ਸਮਾਚਾਰ । ਸ਼ੰਘਾਈ, ਮਨੀਲਾ, ਬੰਗਕੋਕ, ਬਟਾਵੀਆ, ਕਾਬਲ ਅਤੇ ਈਰਾਨ ਵਿਚ ਗਦਰੀ ਇਨਕਲਾਬੀਆਂ ਦੀਆਂ ਸਰ ਗਰਮੀਆਂ ਬਾਰੇ ਓਥੋਂ ਦੀਆਂ ਸਰਕਾਰਾਂ ਜਾਂ ਸੀ. ਆਈ ਡੀ. ਦੇ ਮਹਿਕਮਿਆਂ ਦੇ ਰੀਕਾਰਡਾਂ ਵਿਚੋਂ ਸ਼ਾਇਦ ਕੁ ਵਾਕਫੀਅਤ ਮਿਲ ਸਕੇ । ੧੦. ਜਰਮਨ ਅਤੇ ਤੁਰਕੀ ਸਰਕਾਰਾਂ ਦੇ ਬਦੇਸ਼ੀ ਵਿਭਾਗਾਂ, ਅਤੇ ਜਰਮਨੀ ਦੇ ਨੀਊਯਾਰਕ, ਸੈਨਵਾਂਸਿਸਕੋ, ਸ਼ੰਘਾਈ, ਮਨੀਲਾ, ਬੰਗਕ, ਬਟਾਵੀਆ ਅਤੇ ਈਰਾਨ ਦੇ ਰਾਜਦੂਤ ਕਰਮਚਾਰੀਆਂ, ਦੇ ਰੀਕਾਰਡਾਂ ਵਿਚੋਂ ਸ਼ਾਇਦ ਕੁਝ ਵਾਕਫੀਅਤ ਮਿਲ ਸਕੇ । ਲਾਉਣਾ ਵੀ ਅੰਤ ਉਨ੍ਹਾਂ ਹਨ ਪਰ ਕਈਆਂ ਨੇ , ਮਨੀਲਾ, ਦਰੀ ਇਨਕਲਰਕਾਰਾਂ ਦੇ ਵਿਦ ਕੁ ਨੇ ਆ ਨਾ ਵੀ ਅੱਚਵੀ ਚਮਕ ਪੈਂਦੀ ਹੈ, ਕਦੀ ਦੇ ਲਾ ਦਮ
- Leigh, p. 21.
૧cર Digitized by Panlab Digital Library / www penjadigilib.org