ਪੰਨਾ:ਗ਼ਦਰ ਪਾਰਟੀ ਲਹਿਰ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਰਜੇ ਦੀ ਦੇਸ਼ ਭਗਤੀ ਨੂੰ ਪ੍ਰਗਟ ਕਰਦੀ ਹੈ, ਉਥੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਾਂਤਮਈ ਅੰਦੋਲਨ (ਜਿਸ ਲਈ ਸਿਵਾਏ ਅੰਗਰੇਜ਼ਾਂ ਨਾਲ ਸਮਝੌਤੇ ਦਾ ਰਾਹ ਢੂੰਡਣ ਦੇ ਹੋਰ ਕੋਈ ਚਾਰਾ ਨਹੀਂ ਸੀ) ਦੀ ਬੇਬਸੀ ਦਾ ਇਸ ਤੋਂ ਵਡਾ ਸਬੂਤ ਲੱਭਣ ਦੀ ਸ਼ਾਇਦ ਲੋੜ ਨਾ ਹੋਵੇ। ਏਸੇ ਬੇ-ਬਸੀ ਤੋਂ ਗਾਲਬਨ ਸੰਨ 1942 ਵਾਲੀ ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਦੀ ਚਲਾਈ ਤੋੜ-ਭੱਜ ਦੀ ਲਹਿਰ ਪੈਦਾ ਹੋਈ, ਜਿਸ ਨੂੰ ਪਹਿਲੋਂ ਵੇਲੇ ਸਿਰ ਤਿਆਰੀ ਨਾ ਕੀਤੀ ਹੋਣ ਕਰ ਕੇ ਲੋੜੀਂਦੀ ਸਫਲਤਾ ਨਾ ਹੋਈ। ਕਮ-ਅਜ਼-ਕਮ ਸ਼੍ਰੀ ਸੀਤਾ ਰਾਮਈਆ ਵਰਗੇ ਉਘੇ ਗਾਂਧੀ-ਵਾਦੀ ਦੇ ਇਸ ਲਹਿਰ ਨਾਲ ਪਿਛੋਂ ਉਜਾਗਰ ਹੋਏ ਸੰਬੰਧਾਂ ਦੀ ਇਹੋ ਵਜ੍ਹਾ ਜਾਪਦੀ ਹੈ। ਇਨ੍ਹਾਂ ਵਿਚਾਰਾਂ ਤੋਂ ਇਲਾਵਾ, ਜੇ ਕਰ ਸ਼ਾਂਤਮਈ ਅੰਦੋਲਨ ਦੀ ਬਦੌਲਤ ਹੀ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦੀ ਮਿਲੀ, ਤਾਂ ਬਰਮਾ ਅਤੇ ਲੰਕਾ, ਜਿਥੇ ਇਸ ਕਿਸਮ ਦੀ ਕੋਈ ਜ਼ਬਰਦਸਤ ਲਹਿਰ ਨਹੀਂ ਸੀ, ਨੂੰ ਕਿਵੇਂ ਆਜ਼ਾਦੀ ਮਿਲੀ? ਦੂਸਰੇ ਸੰਸਾਰ ਯੁੱਧ ਦੇ ਉਸ ਮਰਹਲੇ, ਜਦ ਅੰਗਰੇਜ਼ਾਂ ਦੀ ਕਿਸਮਤ ਕੱਚੇ ਧਾਗੇ ਨਾਲ ਲਟਕ ਰਹੀ ਸੀ, ਵਿਚ ਤਾਂ ਕਾਂਗਰਸ ਦੀ 'ਹਿੰਦ ਛੋੜੋ' ਲਹਿਰ ਦੇ ਬਾਵਜੂਦ ਅੰਗਰੇਜ਼ੀ ਹਕੂਮਤ ਨੇ ਕੌਮੀ ਲਹਿਰ ਦੀਆਂ ਰਾਜਸੀ ਮੰਗਾਂ ਨੂੰ ਪ੍ਰਵਾਨ ਕਰਨ ਦਾ ਭਰੋਸਾ ਦੇਣਾ ਮੁਨਾਸਬ ਸਮਝਿਆ; ਪਰ ਹਿੰਦੁਸਤਾਨੀ ਸਮੁੰਦਰੀ ਮਲਾਹਾਂ ਦੀ ਇਨਕਲਾਬੀ ਹੜਤਾਲ ਦੇ ਇਕਦਮ ਪਿਛੋਂ, ਜਦ ਅੰਗਰੇਜ਼ੀ ਧੜੇ ਨੂੰ ਸੰਸਾਰ ਯੁੱਧ ਵਿਚ ਫ਼ਤਹਿ ਹੋ ਚੁਕੀ ਸੀ, ਹਿੰਦ ਨੂੰ ਆਜ਼ਾਦੀ ਦੇ ਦੇਣ ਦਾ ਕਿਉਂ ਐਲਾਨ ਕੀਤਾ ਗਿਆ? ਦੇਸ਼ ਦੇ ਆਜ਼ਾਦ ਹੋਣ ਦੇ ਜਲਦੀ ਪਿਛੋਂ, ਅੰਗਰੇਜ਼ੀ ਸਾਮਰਾਜ ਤੋਂ ਤਾਕਤ ਖੋਹਣ ਦੇ ਮੁਕਾਬਲੇ, ਕਸ਼ਮੀਰ ਅਤੇ ਹੈਦਰਾਬਾਦ ਦੇ ਛੁਟੇਰੇ ਮਸਲਿਆਂ ਨੂੰ ਹੱਲ ਕਰਨ ਖ਼ਾਤਰ ਫ਼ੌਜੀ ਤਾਕਤ ਦੀ ਵਰਤੋਂ ਕਰਨ ਵਾਸਤੇ ਕਿਉਂ ਮਜਬੂਰ ਹੋਣਾ ਪਿਆ; ਅਤੇ ਹੁਣ ਗੋਆ ਦੀ ਕਿਸਮਤ ਦੇ ਫ਼ੈਸਲੇ ਨੂੰ ਨਿਰੋਲ ਸ਼ਾਂਤਮਈ ਸਤਿਆਗ੍ਰਿਹ ਦੇ ਆਸਰੇ ਕਿਉਂ ਨਹੀਂ ਛੱਡ ਦਿਤਾ ਜਾਂਦਾ?
ਸਾਫ਼ ਜ਼ਾਹਿਰ ਹੈ ਕਿ ਸ਼ਾਂਤਮਈ ਅੰਦੋਲਨ ਹਿੰਦ ਦੀ ਜਨਤਾ ਦੀ ਨਿੱਘਰੀ ਹੋਈ ਸਪਿਰਟ ਨੂੰ ਉਭਾਰਨ ਲਈ ਇਕ ਵਧੀਆ ਤਰੀਕਾਕਾਰ ਜ਼ਰੂਰ ਸੀ, ਪਰ ਬਦੇਸ਼ੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਵਾਸਤੇ ਇਹ ਅੰਤਮ ਫ਼ੈਸਲਾਕੁਨ ਤਾਕਤ ਨਹੀਂ ਸੀ। ਦੇਸ ਨੂੰ ਸੁਤੰਤਰਤਾ ਮਿਲਣ ਦੀ ਤਹਿ ਵਿਚ ਇਨਕਲਾਬੀ ਸੰਭਾਵਨਾ ਵਾਲੇ ਕੌਮੀ ਵਾਕਿਆਤ (ਆਈ. ਐਨ. ਏ. ਦੇ ਅਫ਼ਸਰਾਂ ਦੇ ਮੁਕੱਦਮੇ ਕਾਰਨ ਦੇਸੀ ਫ਼ੌਜਾਂ ਵਿਚ ਪੈਦਾ ਹੋਏ ਅਸਰਾਂ, ਅਤੇ ਹਿੰਦੀ ਸਮੁੰਦਰੀ ਬੇੜੇ ਦੇ ਮਲਾਹਾਂ ਦਾ ਧਾਰਨ ਕੀਤਾ ਇਨਕਲਾਬੀ ਰਵੱਈਆ, ਜਿਸ ਤੋਂ ਬਾਕੀ ਦੀਆਂ ਹਿੰਦੀ ਫ਼ੌਜਾਂ ਦੇ ਭੜਕ ਪੈਣ ਦਾ ਡਰ ਸੀ) ਦੇ ਪੈਦਾ ਹੋਣ, ਅਤੇ ਕੌਮਾਂਤਰੀ ਤਾਕਤਾਂ ਦੇ ਤਵਾਜ਼ਨ ਦਾ ਅੰਗਰੇਜ਼ਾਂ ਦੇ ਹੱਕ ਵਿਚ ਨਾ ਰਹਿਣ (ਅਰਥਾਤ ਅਮਰੀਕਾ ਅਤੇ ਰੂਸ ਦੇ ਮੁਕਾਬਲੇ ਅੰਗਰੇਜ਼ੀ ਸਾਮਰਾਜ ਦਾ ਦੂਸਰੇ ਦਰਜੇ ਦੀ ਤਾਕਤ ਬਣ ਜਾਣ) ਦਾ ਵੱਡਾ ਹੱਥ ਸੀ। ਪਰ ਦੂਸਰੇ ਸੰਸਾਰ ਯੁੱਧ ਤੋਂ ਪਹਿਲੇ ਕੌਣ ਕਹਿ ਸਕਦਾ ਸੀ ਕਿ ਇਸ ਦੇ ਪਿਛੋਂ ਅੰਤਰਰਾਸ਼ਟਰੀ ਤਾਕਤਾਂ ਦਾ ਤਵਾਜ਼ਨ ਅੰਗਰੇਜ਼ੀ ਸਾਮਰਾਜ ਦੇ ਇਤਨਾ ਉਘੜ ਕੇ ਬਰਖ਼ਿਲਾਫ਼ ਹੋ ਜਾਵੇਗਾ, ਜਾਂ ਦੇਸ ਵਿਚ ਆਪਣੇ ਆਪ ਇਨਕਲਾਬੀ ਸੰਭਾਵਨਾ ਭਰਪੂਰ ਵਾਕਿਆਤ ਪ੍ਰਗਟ ਹੋ ਜਾਣਗੇ। ਇਸ ਵਾਸਤੇ 'ਗੱਦਰ ਪਾਰਟੀ ਲਹਿਰ' ਦੇ ਸਬਕਾਂ ਦੀ ਰੌਸ਼ਨੀ ਵਿਚ ਅੰਗਰੇਜ਼ੀ ਰਾਜ ਸਮੇਂ ਦੀ ਕੌਮੀ ਲਹਿਰ ਬਾਰੇ ਇਤਿਹਾਸਕ ਪੜਚੋਲ ਨੂੰ ਇਸ ਅਹਿਮ ਸਵਾਲ ਅਤੇ

....his very life-blood and meaning of existence, and India's freedom which was a dominating and consuming passion for him, the scales inclined towards the later. That did not mean, of course, that he weakened in his faith in nonviolence. But it did mean that he was prepared to agree to the Congress not applying it in this war. The practical statesman took precedence over the uncompromising prophet." (The Discovery of India, Jawahar Lal Nehru, p. 541)

੧੯