ਪੰਨਾ:ਗ਼ਦਰ ਪਾਰਟੀ ਲਹਿਰ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਕਾਂਡ

ਕੇਂਦਰੀ ਪੰਜਾਬ[1] ਦਾ ਕਿਸਾਨ

ਕਿਸੇ ਲਹਿਰ ਨੂੰ ਸਮਝਣ ਖਾਤਰ ਉਸ ਵਿਚ ਹਿੱਸਾ ਲੈਣ ਵਾਲਿਆਂ ਦੇ ਸੁਭਾਉ ਅਤੇ ਆਚਰਨ ਨੂੰ ਜਾਨਣਾ ਜ਼ਰੂਰੀ ਹੈ, ਕਿਉਂਕਿ ਲਹਿਰ ਦੀ ਰੰਗਤ ਬਨਾਉਣ ਵਿਚ ਇਨ੍ਹਾਂ ਦਾ ਕਾਫੀ ਭਾਗ ਹੁੰਦਾ ਹੈ। ਸ਼੍ਰੇਣਾਆਂ ਅਥਵਾ ਜਾਤੀਆਂ ਦੇ ਸੁਭਾਉ ਅਤੇ ਆਚਾਰ ਸਬੱਬੀਂ ਨਹੀਂ ਬਣ ਜਾਂਦੇ । ਓਦਾਲੇ ਪਦਾਲੇ ਦੇ ਹਾਲਾਤ ਦੇ ਲੰਮੇ ਸਮੇਂ ਲਈ ਜਾਰੀ ਰਹਿਣ ਵਾਲੇ ਅਸਰ ਜਾਤੀਆਂ ਦੇ ਸੁਭਾਉ ਅਤੇ ਪਰਕਿਰਤੀ ਨੂੰ ਢਾਲਦੇ ਰਹਿੰਦੇ ਹਨ । ਨਾ ਹੀ ਇਹ ਸਿਲਸਲਾ ਇਕ-ਰੁਖਾ ਜਾਂ ਅਮਕ ਹੈ। ਹਾਲਾਤ ਦੇ ਬਦਲਣ ਨਾਲ ਸੁਭਾਉ ਅਤੇ ਆਚਰਨ ਵੀ ਹੌਲੀ ਹੌਲੀ ਬੇਮਲੁਮੇਂ ਬਦਲਣੇ ਸ਼ੁਰੂ ਹੋ ਜਾਂਦੇ ਹਨ। ਗਦਰ ਪਾਰਟੀ ਲਹਿਰ ਵਿਚ ਵਧ ਚੜਕੇ ਹਿੱਸਾ ਲੈਣ ਵਾਲਿਆਂ ਦੀ ਵਧੇਰੇ ਗਿਣਤੀ ਕੇਂਦਰੀ ਪੰਜਾਬ ਦੇ ਦਰਮਿਆਨੇ ਤਬਕੇ ਦੇ ਉਨਾਂ ਜੱਟ ਮਾਲਕ-ਕਿਸਾਨਾਂ (P4rant Proprietors) ਦੀ ਸੀ ਜੋ ਵੀਹਵੀਂ ਸਦੀ ਦੇ ਸ਼ੁਰੂ ਵਿਚ ਰੋਜ਼ੀ ਕਮਾਉਣ ਖਾਤਰ ਅਮਰੀਕਾ (U. S. A.), ਕੈਨੇਡਾ ਅਤੇ ਦੁਰ ਪੂਰਬ ਦੇ ਦੇਸ਼ਾਂ ਨੂੰ ਚਲੇ ਗਏ ਸਨ। ਪੰਜਾਬੀ ਕਿਸਾਨ ਨੇ ਗਦਰ ਪਾਰਟੀ ਲਹਿਰ ਵਿਚ, ਅਤੇ ਇਸ ਤੋਂ ਪਹਿਲੋਂ ਵੀ ਸਦੀਆਂ ਬੱਧੀ ਲਗਾਤਾਰ, ਜੋ ਗਰਦਾ ਅਤੇ ਜਿਗਰਾ ਵਿਖਾਇਆ ਹੈ, ਉਸ ਦੀ ਤਹਿ ਵਿਚ ਉਹ ਭੁਗੋਲਕ, ਕਬਾਇਲੀ, ਆਰਕੇ, ਸਮਾਜਕ, ਅਤੇ ਰਾਜਸੀ ਹਾਲਾਤ ਹਨ ਜਿਨ੍ਹਾਂ ਨੇ ਪੰਜਾਬੀ ਕਿਸਾਨ ਦੇ ਆਚਾਰ ਅਤੇ ਸੁਭਾਉ ਨੂੰ ਆਪਣੀ ਹੀ ਕਿਸਮ ਦੀ ਵਿਸ਼ੇਸ਼ਤਾ ਦਿੱਤੀ ਹੈ।

ਕਬਾਇਲੀ

ਕੇਂਦਰੀ ਪੰਜਾਬ ਵਿਚ ਆਦਿ-ਵਾਸੀ ਕੌਮਾਂ (Aborginal Tribes) ਨਾ ਹੋਇਆਂ ਬਰਾਬਰ ਹਨ। ਨਾ ਹੀ ਇਥੇ ਗੰਗਾ ਦੇ ਮੈਦਾਨ ਵਾਂਗੂ ਆਰੀਆਂ ਅਤੇ ਉਨਾਂ ਦੇ ਆਉਣ ਤੋਂ ਪਹਿਲੋਂ ਹਿੰਦ ਵਿਚ ਵਸਣ ਵਾਲੇ ਗੈਰ-ਆਰੀਆ ਦੇ ਖੁਨ ਦੀ ਬਹੁਤੀ ਮਿਲਾਵਟ ਹੋਈ ਹੈ । ਪੰਜਾਬ ਵਿਚ ਆਰੀਆ ਗੁਹ ਇਕ ਦੁਜੇ ਪਿੱਛੋਂ ਲਗਾਤਾਰ ਕਈ ਸਦੀਆਂ ਤਕ, ਆਪਣੇ ਟਬਰਾਂ, ਬਚਿਆਂ ਅਤੇ ਇੱਜੜਾਂ ਸਮੇਤ, ਆਉਂਦੇ ਰਹੇ ਅਤੇ ਉਨਾਂ ਨੇ ਦਰਾਵੜਾਂ ਆਦਿ ਗੈਰ-ਆਰੀਆ ਨੂੰ ਜਾਂ ਤਾਂ ਲੜਾਈਆਂ ਕਰਕੇ ਮਾਰ ਦਿੱਤਾ, ਜਾਂ ਪੰਜਾਬ ਤੋਂ ਬਾਹਰ ਦਖਣ ਅਤੇ ਪੂਰਬ ਵਲ ਧੱਕ ਦਿੱਤਾ, ਜਾਂ ਹਾਰੀਆਂ ਹੋਈਆਂ ਜਾਤੀਆਂ ਦੀ ਕੁਝ ਗਿਣਤੀ ਨੂੰ ਆਪਣੇ ਕਾਮੇਂ ਬਣਾ ਲਿਆ ਜਿਨਾਂ ਨਾਲ ਭਾਈਚਾਰਕ ਸਾਂਝ ਉੱਕਾ ਨਾ ਰੱਖੀ । ਗੰਗਾ ਦੇ ਮੈਦਾਨ ਵਿਚ ਵੀ ਆਰੀਆ ਲੋਕ ਦਰਾਵੜਾਂ ਆਦਿ ਨੂੰ ਹਰਾਕੇ

ਹਾਕਮ ਬਣ ਬੈਠੇ । ਪਰ ਓਥੇ ਗੈਰ-ਆਰੀਆ ਦੇ ਮੁਕਾਬਲੇ ਆਰੀਆ ਦੀ ਗਿਣਤੀ ਇਤਨੀ ਘਟ ਸੀ ਕਿ ਹਾਕਮ ਤਬਕੇ ਤੋਂ ਬਾਹਰ ਆਮ ਕਿਸਾਨ ਜਨਤਾ ਵਿਚ ਜਾਂ ਤਾਂ ਨਿਰੋਲ ਦਰਾਵੜਾਂ ਆਦਿ ਗੈਰਆਰੀਆ ਦਾ ਜ਼ੋਰ ਰਿਹਾ ਜਾਂ ਆਰੀਆ ਅਤੇ ਗੈਰ-ਆਰੀਆ ਦੇ ਮਿਲਾਪ ਤੋਂ ਪੈਦਾ ਹੋਈਆਂ ਨਸਲਾਂ ਦਾ*। ਆਰੀਆ ਤੋਂ ਪਿਛੋਂ ਤਕਰੀਬਨ ਪੰਜਵੀ ਸੌ ਪੁਰਬ ਈਸਵੀ (3ct ਵਿੱਚ ਪਰੀ-ਵਾਸ ਫਿਰਤ ਕਬੀਲਿਆਂ ( Nonds) ਦਾ ਇੱਕ ਹੋਰ ਹੜ ਸ਼ੁਰੂ ਹੋਇਆ ਜੋ ਏਸ਼ੀਆ ਦੇ ਕਾਫੀ ਹਿੱਸੇ ਉੱਤੇ ਛਾਉਂਦਾ ਹੋਇਆ ਪੰਜਾਬ ਵਿਚ ਦਾਖਲ ਹੋ ਗਿਆ । ਪਰੀ-ਵਾਸ ਵਿਰਤੁ ਕਬੀਲਿਆਂ ( ਜੋ ਗਾਲਬਨ ਆਰੀਆ ਨਸਲ ਦੇ ਹੀ ਸਨ ਪਰ ਜਿਨ੍ਹਾਂ ਨੂੰ ਪਹਿਲੇ ਆਰੀਆ ਨਾਲੋਂ ਨਿਖੇੜਨ ਲਈ ਸਿਥੀਅਨ ਕਿਹਾ ਜਾਂਦਾ ਹੈ ) ਦੇ ਇਸ ਹੜ ਦੇ ਪੰਜਾਬ ਵਿਚ ਦਾਖਲ ਹੋਣ ਦੇ ਵਕਤ ਬਾਰੇ ਇਤਹਾਸਕਾਰਾਂ ਵਿਚਕਾਰ ਰਾਏ ਦਾ ਵਖੇਵਾਂ ਹੈ, ਪਰ ਇਸ ਬਾਰੇ ਸਭ ਸਹਿਮਤ ਹਨ ਕਿ ਇਹ ਕਬਾਇਲੀ ਹੜ ਇੱਕ ਦੂਜੇ ਪਿਛੋਂ ਉਠਣ ਵਾਲੀਆਂ ਲਹਿਰਾਂ ਦੀ ਸ਼ਕਲ ਵਿਚ ਕਈ ਸਦੀਆਂ ਤਕ§ ਪੰਜਾਬ ਵਿੱਚ ਆਉਂਦਾ ਰਿਹਾ। ਸਿਥੀਅਨਾਂ ਦੇ ਅਗੋਂ ਪਿਛੋਂ, ਯੂਨਾਨੀਆਂ, ਈਰਾਨੀਆਂ, ਹੁਨਾਂ, ਤੁਰਕਾਂ, ਪਠਾਣਾਂ ਅਤੇ ਮੁਗਲਾਂ ਆਦਿ ਦੇ ਹੱਲੇ ਵਖਰੀ ਕਿਸਮ ਦੇ ਸਨ । ਇਹ ਲਟ ਮਾਰ ਕਰਨ ਅਥਵਾ ਫਤਹ ਕਰਨ ਵਾਲੀਆਂ ਫੌਜਾਂ ਦੀ ਸ਼ਕਲ ਵਿਚ ਆਏ ਨਾ ਕਿ ਆਰੀਆ ਅਤੇ ਸਿਥੀਅਨਾਂ ਵਾਂਗੂੰ ਆਪਣੇ ਟਬਰਾਂ ਸਮੇਤ ਇਥੇ ਵਸਣ ਲਈ। ਪਰ ਫਿਰ ਵੀ ਤਰਕਾਂ, ਪਠਾਣਾਂ ਅਤੇ ਮੁਗਲਾਂ ਆਦਿ, ਖਾਸ ਕਰ ਹੁਨਾਂ*, ਵਿਚੋਂ ਕੱਢੀ ਅਨਸਰ ਪੰਜਾਬ ਦੀ ਆਬਾਦੀ ਵਿਚ ਵਾਧਾ ਕਰਦੇ ਰਹੇ । ਇਸ ਲਿਖਤ ਦਾ ਇਹ ਭਾਵ ਨਹੀਂ ਕਿ ਨਸਲੀ ਲਿਹਾਜ਼ ਨਾਲ ਕੌਮਾਂ, ਫਿਰਕਿਆਂ ਅਥਵਾ ਕਬੀਲਿਆਂ ਦੇ ਆਚਾਰ ਵਿੱਚ ਬੁਨਿਆਦੀ ਅਮਿਟ ਫਰਕ ਹੁੰਦੇ ਹਨ ਜਿਸ ਕਰਕੇ ਆਰੀਆ ਹਿੰਦ ਦੇ ਪੁਰਾਤਨ ਗੈਰ-ਆਰੀਆ ਵਸਨੀਕਾਂ ਨਾਲੋਂ, ਜਾਂ ਸਿਥੀਅਨ ਪਹਿਲੋਂ ਆਏ ਆਰੀਆ ਨਾਲੋਂ, ਬੁਨਿਆਦੀ ਤੌਰ ਉੱਤੇ ਵਧੀਆ ਸਨ। ਆਚਾਰ ਅਥਵਾ ਸਭਾਵਾਂ ਦੇ ਫਰਕ ਬਹੁਤ ਕਰਕੇ ਹਾਲਾਤ ਦੇ ਫਰਕਾਂ ਕਰਕੇ ਪੈਦਾ ਹੁੰਦੇ ਹਨ ਜੋ ਹਾਲਾਤ ਦੇ ਬਦਲਣ ਨਾ, ਵਧਦੇ ਘਟਦੇ ਰਹਿੰਦੇ ਹਨ । ਇਸ ਲਿਖਤ ਦਾ ਸੰਬੰਧ ਪਰਵਾਸ ਫਿਰਤੁ ਕਬੀਲਿਆਂ ਦੀਆਂ ਲੜਾਕੂ ਅਤੇ ਕਬਾਇਲੀ ਰੁਚੀਆਂ ਨਾਲ ਹੈ ਜਿਸ ਦੇ ਕਾਰਨ ਉਕਤ ਦਸੇ ਫਿਰਤੁ ਕਬੀਲਿਆਂ ਦੇ ਹੜਾਂ ਦੇ ਪੰਜਾਬ ਦੀ ਕਿਸਾਨ ਆਬਾਦੀ ਉੱਤੇ ਹੋਏ ਤਿਨ ਅਸਰ ਇਤਹਾਸਕ ਤੌਰ ਉੱਤੇ ਇਤਨੇ ਸਪੱਸ਼ਟ ਹਨ ਕਿ ਇਹ ਨਜ਼ਰਅੰਦਾਜ਼ ਨਹੀਂ ਕੀਤੇ ਜਾਣੇ ਚਾਹੀਦੇ। (ਓ) ਭਾਰਤ ਦੀ ਗਰਮ ਆਬੋਹਵਾ ਜਾਂ ਸਭਯ ਅਮਨ

'Budden-Pwell, pp. 84-88., 104-1 10. +Ibid, p.94. ਪਤਾਂਜਲੀ ਦੇ ਮਹਾ ਭੋਸ਼ ਯਾ ਵੇਲੇ [੧੮੭ ਤੋਂ ੧੫੧ ਪੂਰਬ ਈਸਵੀ ਸਮੇਂ ਸਾਕਾ ਨਾਮੀ ਸਿਬੀਆਨਾਂ ਦੀ ਇਕ ਸ਼ਾਖ ਦਾ ਹਿੰਦ ਵਿਚ ਹੋਣ ਦਾ ਜ਼ਿਕਰ ਆਉਂਦਾ ਹੈ । [The History and cultura of the Indian people, The Age of Iinperin! Unity (Bharatiya vidya Bhavan, Borubay), P. 12.] ਉਸਰ ਜਾਦੂ ਨਾਥ ਸਰਕਾਰ ਮੁਤਾਬਕ ਪਹਿਲੀ ਤੋਂ ਛੇਵੀਂ ਸਦੀ Ethet ga i India Through the Agos, P. 21. ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਇਸ ਦੇ ਇਤਹਾਸਕ ਅਬਰਾਂ ਬਾਰੇ ਆਮ ਵਾਕਫੀਅਤ ਹੋਣ ਕਰਕੇ ਇਨ੍ਹਾਂ ਦਾ ਜ਼ਿਕਰ ਕਰਨਾ ਬੇਲੋੜਾ ਹੈ । Cer Bus Report, Para 2. Peoples and Problems of India, Sir T.W. Ilolderness, p. 38. SA short History of India, W. 11. Mordland and A.C. Chatterjee, p. 44. 'India through the Ages, Sir Jadunath Sarkar, p. 20. of Indijk, W. ll ੧ / Digitted by Punjab Digital Library www.njaldigiborg

  1. *ਚਨਾਬ ਅਤੇ ਘਗਰ ਦਰਿਆਵਾਂ ਦੇ ਵਿਚਕਾਰਲਾ ਮੈਦਾਨੀ ਇਲਾਬਾ।