ਪੰਨਾ:ਗ਼ਦਰ ਪਾਰਟੀ ਲਹਿਰ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਿੰਡ ਨਾਲੋਂ ਇਸਦਾ ਬੁਨਿਆਦੀ ਫਰਕੇ ਇਹ ਹੁੰਦਾ ਕਿ ਰਾਹਕ ਕਿਸਾਨ ਅਕਸਰ ਜਾਂ ਹੁੰਦੇ ਹੀ ਨਾਂ ਜਾਂ ਬਹੁਤ ਘਟ ॥ ਪਿੰਡ ਦਾ ਕਿਸਾਨ ਭਾਈਚਾਰਾ ਮਾਲਕ-ਕਿਸਾਨਾਂ ਦਾ ਹੁੰਦਾ ਜੋ ਆਪ ਹੱਥੀਂ ਵਾਹੀ ਕਰਦੇ ਅਤੇ ਜ਼ਮੀਨ ਦੀ ਵੰਡ ਅਤੇ ਪਿੰਡ ਦਾ ਪਰਬੰਧ ਪੰਚਾਇਤੀ ਅਸੂਲਾਂ ਉਤੇ ਹੁੰਦਾ*। | ਪੇਂਡ ਆਰਥਕ ਬਣਤਰ ਅਤੇ ਕਿਸਾਨ ਭਾਈਚਾਰੇ ਦੀ ਬਣਾਵਟ ਦੀ ਉਪ੍ਰੋਕਤ ਵੰਡ ਵਿੱਚ ਵਾਹੀ ਤੋਂ ਇਲਾਵਾ ਹੱਥੀਂ ਹੋਰ ਕਿਰਤ ਕਰਨ ਵਾਲੀਆਂ ਅਤੇ ਦਬਾਈਆਂ ਹੋਈਆਂ ਜਾਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਭਾਵੇਂ ਓਹ ਪੇਂਡੂ ਭਾਈਚਾਰੇ ਦੇ ਜ਼ਰੂਰੀ ਅੰਗ ਹਨ । ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਇਸ ਲਿਖਤ ਦਾ ਸਿੱਧਾ ਸੰਬੰਧ ਕਿਸਾਨ ਛਾਈਚਾਰੇ ਨਾਲ ਹੈ । ਪਰ ਇਹ ਦੁਖਦਾਈ ਹਕੀਕਤ ਵੀ ਹੈ ਕਿ ਇਨ੍ਹਾਂ ਜਾਤੀਆਂ ਨਾਲ ਉਪਰ ਦੱਸੇ ਤਿੰਨਾਂ ਕਿਸਮਾਂ ਦੇ ਕਿਸਾਨ ਭਾਈਚਾਰਿਆਂ ਨੇ ਅਨਿਆਇ ਭਰਪੂਰ ਅਤੇ ਵਿਤਕਰੇ ਵਾਲਾ ਸਲੂਕ ਕੀਤਾ । ਉਨਾਂ ਨੂੰ ਭਾਈਚਾਰਕ ਲਿਹਾਜ਼ ਨਾਲ ਆਪਣੇ ਅਤੇ ਪਿੰਡ ਦੇ ਪਰਬੰਧ ਨਾਲੋਂ ਇਤਨਾ ਨਿਖੇੜੀ ਅਤੇ ਦਬਾਈ ਰਖਿਆ ਕਿ ਉਨਾਂ ਦਾ ਕਿਸਾਨ ਅਥਵਾ ਪੇਂਡੂ ਭਾਈਚਾਰੇ ਦੀ ਬਣਤਰ ਬਨਾਉਣ ਅਥਵਾ ਇਸ ਨੂੰ ਢਾਲਣ ਵਿਚ ਅਮਲੀ ਤੌਰ ਉਤੇ ਖਾਸਾ ਹਿੱਸਾ ਨਹੀਂ ਪੈ ਸਕਿਆ। | ਜਿਵੇਂ ਪਹਿਲਾਂ ਦਸਿਆ ਜਾ ਚੁੱਕਾ ਹੈ, ਪੇਂਡੂ ਆਰਥਕ ਬਣਤਰ ਦੀ ਉਕਤ ਵੰਡ ਲਫ਼ਜ਼ੀ ਕਾਨੂੰਨੀ ਬਰੀਕੀਆਂ ਵਿਚ ਪਏ ਬਗੈਰ ਕੀਤੀ ਗਈ ਹੈ, ਕਿਉਂਕਿ ਇਸ ਬਾਰੇ ਰਾਏ ਦਾ ਬਹੁਤ ਵਖੇਵਾਂ ਹੈ ਕਿ ਅੰਗਰੇਜ਼ੀ ਰਾਜ ਤੋਂ ਪਹਿਲੋਂ ਜ਼ਮੀਨ ਦੀ ਮਾਲਕ ਸਰਕਾਰ ਹੁੰਦੀ ਜਾਂ ਸ਼ਖਸੀ ਤੌਰ ਉੱਤੇ ਲੋਕੀਂ। ਮਿਸਟਰ ਕੈਲਵਰਟ ਲਿਖਦੇ ਹਨ ਕਿ ਜਿਨ੍ਹਾਂ ਨੂੰ ਅਜ ਕਲ ਜ਼ਮੀਨ ਦੇ ਮਾਲਕੀ ਦੇ ਹੱਕ ਕਿਹਾ ਜਾਂਦਾ ਹੈ, ਅੰਗਰੇਜ਼ੀ ਰਾਜ ਤੋਂ ਪਹਿਲੋਂ ਦੋ ਸ਼ਕਲਾਂ ਵਿਚ ਪਾਏ ਜਾਂਦੇ ਸਨ । ਇਕ ਹੱਕ ਸੀ ਸਰਕਾਰੀ ਮਾਲੀਆ ਉਗਰਾਹੁਣ ਦਾ ਅਤੇ ਦੂਸਰਾ ਹੱਕ ਸੀ ਜ਼ਮੀਨ ਰਖਣ ਦਾ, ਇਸ ਸ਼ਰਤ ਉਤੇ ਕਿ ਸਰਕਾਰੀ ਮਾਲੀਏ ਦੀ ਬਾਕਾਇਦਾ ਅਦਾਇਗੀ ਹੁੰਦੀ ਰਹੇ । ਪਹਿਲੀ ਕਿਸਮ ਦਾ ਹੱਕ ਦਰਅਸਲ ਜ਼ਮੀਨ ਵਿੱਚ ਹੱਕ ਨਹੀਂ ਸੀ, ਬਲਕਿ ਜ਼ਮੀਨ ਦਾ ਮਾਲੀਆ ਲੈਣ ਵਿਚ ਹੱਕ ਸੀ ਅਤੇ ਸਰਕਾਰ ਜਾਂ ਸਰਕਾਰੀ ਮਾਲੀਆ ਲੈਣ ਦਾ ਹੱਕ ਰੱਖਣ ਵਾਲੇ ਦੋਵੇਂ ਕਿਸਾਨ ਦੀ ਵਧ ਤੋਂ ਵਧ ਛਿਲ ਲਾਹੁੰਦੇ ਸਨ*। ਪਰ ਮਿਸਟਰ ਕੈਲਵਰਟ ਦੀ ਉਕਤ ਰਾਏ ਵੀ ਕਿਸਾਨ ਕੋਲੋਂ ਜ਼ਮੀਨ ਦੀ ਪੈਦਾਵਾਰ ਦਾ ਹਿੱਸਾ ਖੁਸ ਜਾਣ ਦੇ ਨਜ਼ਰੀਏ ਤੋਂ ਅਮਲੀ ਵਰਤੋਂ ਨੂੰ ਪੂਰੀ ਤਰ੍ਹਾਂ ਗੱਟ ਨਹੀਂ ਕਰਦੀ। ਜੇਕਰ ਜਾਗੀਰਦਾਰ (ਜੋ ਸਰਕਾਰੀ ਮਾਲੀਆ ਉਗਰਾਹੁਣ ਦਾ ਹੱਕ ਰਖਦੇ), ਜਾਂ ਜ਼ਿਮੀਂਦਾਰ ਆਦਿ (ਜੋ ਜ਼ਮੀਨ ਦੀ ਮਾਲਕੀ ਜਾਂ ਜ਼ਮੀਨ ਵਿਚ ਵਧੀਆ ਹੱਕਾਂ ਦਾ ਦਾਅਵਾ ਕਰਦੇ) ਕਿਸਾਨ ਪਾਸੋਂ ਜ਼ਮੀਨ ਦੀ ਪੈਦਾਵਾਰ ਦਾ ਕੇਵਲ ਉਤਨਾ ਹੀ ਹਿੱਸਾ ਲੈਂਦੇ ਜਿਤਨਾ ਸਰਕਾਰੀ ਮਾਲੀਏ ਦੇ ਤੌਰ ਉਤੇ ਨਿੱਯਤ ਕੀਤਾ ਜਾਂਦਾ ਤਾਂ ਕਿਸਾਨ ਉਤੇ ਇਸ ਦਾ ਕੋਈ ਅਸਰ ਨਹੀਂ ਸੀ ਪੈ ਸਕਦਾ ਕਿ ਮਾਲੀਆ ਸਰਕਾਰ ਆਪ ਸਿਧਾ ਉਗਰਾਹੁੰਦੀ ਜਾਂ ਸਰਕਾਰੀ ਮਾਲੀਆ ਉਗਰਾਹੁਣ ਦਾ ਹੱਕ ਰੱਖਣ ਵਾਲੇ ਜਾਂ ਜ਼ਮੀਨ ਦੀ ਮਾਲਕੀ ਦਾ ਹੱਕ ਜਤਾਉਣ ਵਾਲੇ ਉਗਰਾਹੁੰਦੇ । ਇਸ ਸੁਰਤ ਵਿਚ ਕਿਸਾਨ ਨੂੰ ਇਸ ਨਾਲ ਕੀ ਫਰਕ ਪੈ ਸਕਦਾ ਸੀ ਕਿ ਸਰਕਾਰੀ ਮਾਲੀਆ ਉਗਰਾਹੁਣ ਦਾ ਹੱਕ ਰੱਖਣ ਵਾਲਾ ਜਾਗੀਰਦਾਰ ਆਦਿ ਸਰਕਾਰ ਦੀ ਮਰਜ਼ੀ ਅਨੁਸਾਰ ਉਗਰਾਹਿਆ ਮਾਲੀਆ ਸਾਰਾ ਆਪ ਹੀ ਰੱਖ ਲੈਂਦਾ ਜਾਂ ਉਸ ਦਾ ਕੁਝ ਹਿੱਸਾ ਸਰਕਾਰ ਨੂੰ ਦੇਂਦਾ। ਹਿੰਦੁਸਤਾਨ ਵਿੱਚ ਵਖੋ ਵੱਖ ਸਮਿਆਂ ਅਤੇ ਥਾਵਾਂ ਦੇ ਹਾਲਾਤ ਵਿਚ ਬਹੁਤ ਫਰਕ ਰਿਹਾ ਹੈ ਜਿਸ ਕਰਕੇ ਇਕਸਾਰ ਲਾਗੂ ਰਾਏ ਨਹੀਂ ਪੇਸ਼ ਕੀਤੀ ਜਾ ਸਕਦੀ । ਜਦ ਕਦੀ ਅਤੇ ਜਿਥੇ ਸਰਕਾਰ ਦਾ ਜਾਗੀਰਦਾਰਾਂ ਆਦਿ ਉੱਤੇ ਇਤਨਾ ਕੰਟਰੋਲ ਹੁੰਦਾ ਕਿ ਓਹ ਕਿਸਾਨਾਂ ਕੋਲੋਂ ਪੈਦਾਵਾਰ ਦਾ ਉਤਨਾ ਹੀ ਹਿੱਸਾ ਲੈਂਦੇ ਜਿਤਨਾ ਸਰਕਾਰੀ ਮਾਲੀਏ ਦੇ ਤੌਰ ਉੱਤੇ ਨੀਯਤ ਹੁੰਦਾ, ਤਾਂ ਮਿਸਟਰ ਕੈਲਵਰਟ ਦੀ ਰਾਏ ਅਮਲੀ ਵਰਤੋਂ ਨਾਲ ਮੇਲ ਖਾਂਦੀ । ਪਰ ਅੰਗਰੇਜ਼ੀ ਰਾਜ ਤੋਂ ਪਹਿਲੋਂ ਐਸੇ ਅਵਸਰ ਘਟ ਹੀ ਹੋਏ ਹਨ ਜਦ ਸਰਕਾਰਾਂ ਦਾ ਜਾਗੀਰਦਾਰਾਂ, ਜ਼ਿਮੀਂਦਾਰਾਂ ਅਤੇ ਪਟੇਲਾਂ ਆਦਿ ਉੱਤੇ ਮੁਕੰਮਲ ਕੰਟਰੋਲ ਰਿਹਾ ਹੋਵੇ । | ਅਮੂਮਨ ਕਿਸਾਨ ਇਨ੍ਹਾਂ ਏਜੰਸੀਆਂ ਦੇ ਰਹਿਮ ਉੱਤੇ ਹੁੰਦੇ ਜਿਨਾਂ ਦੇ ਆਰਥਕ ਹਿਤ ਇਹ ਮੰਗ ਕਰਦੇ ਕਿ ਓਹ ਸਰਕਾਰੀ ਮਾਲੀਏ ਤੋਂ ਵਾਧੂ ਕਿਸਾਨ ਕੋਲੋਂ ਜੋ ਲੈ ਸਕਦੇ ਹੋਣ ਲੈਣ । ਮੁਗਲੀਆ ਸਲਤਨਤ (ਜਿਸ ਨੂੰ ਹਿੰਦ ਦੇ ਇਤਹਾਸ ਵਿਚ ਮੁਕਾਬਲਤ ਇਕ ਜਥੇਬੰਦ ਰਾਜ ਪ੍ਰਬੰਧ ਗਿਣਿਆ ਗਿਆ ਹੈ ਅਤੇ ਜਿਸ ਬਾਰੇ ਇਤਹਾਸਕ ਨਜ਼ਰੀਏ ਤੋਂ ਸਪੱਸ਼ਟ ਤਸਵੀਰ ਮਿਲਦੀ ਹੈ) ਦੇ ਜ਼ਮੀਨ ਦੇ ਮਾਲੀਏ ਦੇ ਇਤਹਾਸ ਦੀ ਮਿਸਾਲ ਇਸ ਹਕੀਕਤ ਦੀ ਪੁਸ਼ਟੀ ਕਰਦੀ ਹੈ । ਅਕਬਰ ਬਾਦਸ਼ਾਹ ਨੇ ਅਨਾਜ ਦੇ ਹਿੱਸੇ ਦੀ ਬਜਾਏ ਮਾਲੀਆ ਨਕਦੀ ਵਿੱਚ ਲੈਣਾ ਸ਼ੁਰੂ ਕਰ ਦਿੱਤਾ । ਵਾਹੀ ਹੋਈ ਜ਼ਮੀਨ ਦੀ ਬਾਕਾਇਦਾ ਪੈਮਾਇਸ਼ ਹੁੰਦੀ, ਫਸਲ ਦੀ ਪੈਦਾਵਾਰ ਦਾ ਅੰਦਾਜ਼ਾ ਲਾਇਆ ਜਾਂਦਾ ਅਤੇ ਮਾਲੀਏ ਸੰਬੰਧੀ ਬਾਕਾਇਦਾ ਹਿਸਾਬ ਕਿਤਾਬ ਕਰਕੇ ਮਾਲੀਆ ਲਾਇਆ ਜਾਂਦਾ । ਪਹਿਲੇ ਪਰਬੰਧਾਂ ਨਾਲੋਂ ਅਕਬਰ ਦਾ ਇਹ ਮਾਲੀਆ ਪਰਬੰਧ ਵਧੀਆ ਸੀ । ਪਰ ਅਕਬਰ ਦੇ ਪਿਛੋਂ ਉਸ ਦੇ ਸੁਖ-ਰਹਿਣੇ ਜਾਨਸ਼ੀਨਾਂ ਦੇ ਰਾਜ ਵਿੱਚ ਜ਼ਮੀਨ ਦੀ ਪੈਮਾਇਸ਼ ਅਤੇ ਹਿਸਾਬ ਕਿਤਾਬ ਦਾ ਸਾਰਾ ਪਰਬੰਧ ਟੁੱਟ ਗਿਆ*। ਜ਼ਮੀਨ ਦੀ ਪੈਮਾਇਸ਼ ਦੀ ਬਜਾਏ ਹੋਰ ਹੋਰ ਗੱਲਾਂ ਨੂੰ ਮੁਖ ਰੱਖ ਕੇ ਪਿੰਡ ਵਾਰ ਜਾਂ ਇਲਾਕੇ ਵਾਰ ਮਾਲੀਏ ਦੀ ਉੱਕੀ ਪੁੱਕੀ ਰਕਮ ਨੀਯਤ ਕੀਤੀ ਜਾਂਦੀ ਜਿਸ ਨੂੰ ਉਗਰਾਹ ਕੇ ਸਰਕਾਰੀ ਖਜ਼ਾਨੇ ਵਿੱਚ ਪਚਾਣ ਦਾ ਠੇਕਾ ਦੇ ਦਿੱਤਾ ਜਾਂਦਾ । ਅਕਬਰ ਦੇ ਜਾਨਸ਼ੀਨਾਂ ਦੇ ਰਾਜ ਵਿਚ ਮਾਲੀਆ ਇਸ ਹੱਦ ਤਕ ਵਧਾ ਦਿਤਾ ਗਿਆ ਕਿ ਕਿਸਾਨ ਪਾਸ ਆਪ ਨੂੰ ਅਤੇ ਆਪਣੇ ਟੱਬਰ ਨੂੰ ਪਾਲਣ ਲਈ ਵੀ ਮੁਸ਼ਕਲ ਨਾਲ ਬਚਦਾ । ਪਰ ਇਸ ਤੋਂ ਵੀ ਵਧ ਦੁਖਦਾਈ ਮਾਲੀਏ ਦੀ ਰਕਮ ਨੂੰ ਠੇਕੇ ਉੱਤੇ ਚੁਕਾਣ ਦਾ ਤਰੀਕਾ ਸੀ, ਕਿਉਂਕਿ ਮਾਲੀਏ ਦੇ ਠੇਕੇਦਾਰਾਂ (Revenue farmers) ਨੂੰ ਕਿਸਾਨਾਂ ਦੇ ਸ਼ਖਸੀ ਹੱਕਾਂ ਦਾ ਉੱਕਾ ਖਿਆਲ ਨਾ ਹੁੰਦਾ । ਉਨ੍ਹਾਂ ਦਾ ਇਕੋ ਇਕ ਵੀਚਾਰ ਇਹ ਹੁੰਦਾ ਕਿ ਮਾਲੀਏ ਦੀ ਨੀਯਤ ਰਕਮ ਵਸੂਲ ਕਰਕੇ ਸਰਕਾਰੀ ਖਜ਼ਾਨੇ ਪੁਚਾਈ ਜਾਏ ਅਤੇ ਇਸ ਤੋਂ ਵਾਧੂ ਜੋ ਓਹ ਆਪਣੇ ਲਈ ਉਗਰਾਹ ਸਕਣ ਉਗਰਾਹੁਣ । ਇਸ ਤਰ੍ਹਾਂ ਕਿਸਾਨ ਮਾਲੀਏ ਦੇ ਠੇਕੇ ਦੀ ਰਕਮ ਨੀਯਤ ਕਰਨ ਵਾਲਿਆਂ ਅਤੇ ਠੇਕਾ ਲੈਣ ਵਾਲਿਆਂ ਦੇ ਰਹਿਮ ਉੱਤੇ ਪੂਰੀ ਤਰਾਂ ਨਿਰਭਰ Baden-Powell, pp. 20-26, 190-193. fIbid, p. 26. The wealth and welfaro of the Punjab, E, Calvert, p. 97. Cambridge History, iv, p. 466. Digitized by Panjab Digital Library www.pujadigi.org