ਪੰਨਾ:ਗ਼ਦਰ ਪਾਰਟੀ ਲਹਿਰ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋ ਗਏ । ਅੰਤ ਵਿਚ ਮਾਲੀਏ ਦੇ ਠੇਕੇਦਾਰ ਨਾ ਕੇਵਲ ਕੇਂਦਰੀ ਸਰਕਾਰ ਦੇ ਮਾਲੀਏ ਦੀ ਰਕਮ ਇਕੱਠੀ ਕਰਨ ਲਈ, ਬਲਕਿ ਮੁਕਾਮੀ ਰਾਜ ਪਰਬੰਧ ਅਤੇ ਕੁਝ ਜ ਕਾਇਮ ਰੱਖਣ ਦੇ ਖਰਚਾਂ ਦੇ ਜ਼ਿਮੇਵਾਰ ਵੀ ਠਹਿਰਾਏ ਗਏ । ਇਹ ਸਾਰਾ ਬੋਝ ਵੀ ਕੁਦਰਤੀ ਤੌਰ ਉੱਤੇ ਕਿਸਾਨਾਂ ਉੱਤੇ ਪੈਂਦਾ। ਇਸ ਤੋਂ ਬਿਨਾਂ ਸਰਕਾਰੀ ਮਾਲੀਆ ਨਕਦੀ ਵਿਚ ਤਾਰਨ ਖਾਤਰ ਉਨ੍ਹਾਂ ਨੂੰ ਆਪਣਾ ਅਨਾਜ ਸਸਤੇ ਭਾਆਂ ਵਿਚ ਵਟਾਉਣਾ ਪੈਂਦਾ*। | ਕੇਂਦਰੀ ਪੰਜਾਬ ਦਾ ਕਿਸਾਨ ਇਸ ਆਰਬਕ ਲੁਟ ਖਸੁਟ ਅਤੇ ਇਸ ਦੇ ਕਾਰਨ ਪੈਦਾ ਹੋਣ ਵਾਲੀ ਮਾਨਸਕ ਗਿਰਾਵਟ ਤੋਂ ਮੁਕਾਬਲਤੀ ਬਚਿਆ ਰਿਹਾ । ਇਕ ਤਾਂ ਬਾਕੀ ਹਿੰਦ ਦੇ ਮੁਕਾਬਲੇ ਕੇਂਦਰੀ ਪੰਜਾਬ ਵਿਚ ਰਾਜਿਆਂ ਮਹਾਰਾਜਿਆਂ ਆਦਿ ਦੇ ਰਾਜ ਦੀ ਬਜਾਏ ਕਬੀਲਿਆਂ ਦਾ ਆਪਣਾ ਪੰਚਾਇਤੀ ਪਰਬੰਧ ਬਹੁਤਾ ਸਮਾਂ ਰਿਹਾ। ਕਿਉਂਕਿ ਵੇਦਕ ਜ਼ਮਾਨੇ, ਜਦ ਰਾਜੇ ਨਹੀਂ ਸਨ, ਵਿਚ ਮਾਲੀਆ ਨਹੀਂ ਸੀ ਲਿਆ ਜਾਂਦਾ, ਇਸ ਕਰਕੇ ਇਹ ਫਰਜ਼ ਕਰਨਾ ਨਾਵਾਜਬ ਨਹੀਂ ਹੌਵੇਗਾ ਕਿ ਪੰਚਾਇਤੀ ਪਰਬੰਧ ਦੇ ਸਮਿਆਂ ਵਿੱਚ ਪੰਜਾਬੀ ਕਿਸਾਨ ਉਤੇ ਸਰਕਾਰੀ ਮਾਲ ਦਾ ਬੋਝ ਜਾਂ ਉਕਾ ਹੀ ਨਹੀਂ ਸੀ, ਜੋ ਵਾਸ ਅਤੋਂ ਵਿਤਕਰੇ ਤੋਂ ਰਹਿਤ ਹੁੰਦਾ ਹੌਵੇਗਾ। ਦੁਸਰੇ, ਪੰਜਾਬ ਦੇ ਮੈਦਾਨੀ ਹਿੱਸੇ, ਖਾਸ ਕਰ ਕੇਂਦਰੀ ਪੰਜਾਬ ਵਿੱਚ ਬਹੁਤ ਪੈਂਠੇ ਗਿਣਤੀ ਕਬਾਇਲੀ ਨਮੂਨੇ ਦੇ ਪਿੰਡਾਂ ਦੀ ਰਹੀ ਹੈ । ਇਸ ਕਰਕੇ ਜਦ ਥਵੀ ਕੇਂਦਰੀ ਪੰਜਾਬ ਰਾਜੇ ਮਹਾਰਾਜਿਆਂ ਆਦਿ ਦੇ ਮਾਤੰਤ ਹੋ ਵੀ ਜਾਂਦਾ ਰਿਹਾ, ਕਬਾਇਲੀ ਨਮੁਨੋ ਦੀ ਪੇਂਡੂ ਬਣਤਰ ਤੋਂ ਹੀ ਸਪੱਸ਼ਟ ਹੈ ਕਿ ਇਥੇ ਪੇਂਡੂ ਪੱਧਰ ਉੱਤੇ ਜਾਗੀਰਦਾਰ ਅਤੇ ਪਟੇਲ ਆਦਿ ਅਨਸਰ ਨਾ ਹੁੰਦੇ, ਜਾਂ ਮੁਕਾਬਲਤੀ ਬਹੁਤ ਘਟ ਹੁੰਦੇ, ਜੋ ਸਰਕਾਰੀ ਮਾਲੀਏ ਤੋਂ ਵਾਧੂ ਕਿਸਾਨ ਕੋਲੋਂ ਉਸ ਦੀ ਪੈਦਾਵਾਰ ਦਾ ਹਿੱਸਾ ਵੰਡਾ ਸਕਦੇ । ਆਰਥਕ ਲੁਟ ਖਸੁਟ ਜੋ ਮਾਨਸਕ ਗਿਰਾਵਟ ਪੈਦਾ ਕਰਦੀ, ਉਸ ਨਾਲੋਂ ਵੀ ਵੱਧ ਉਹ ਮਾਨਸਕ ਗਿਰਾਵਟ ਹੁੰਦੀ ਜੋ ਮਾਲੀਆ ਉਗਰਾਹੁਣ ਦਾ ਢੰਗ ਪੈਦਾ ਕਰਦਾ । ਕਿਸਾਨ ਪਾਸੋਂ ਵੱਧ ਤੋਂ ਵੱਧ ਕੀ ਵਸੂਲ ਕੀਤਾ ਜਾ ਸਕਦਾ, ਇਸ ਦਾ ਫੈਸਲਾ ਮਾਲੀਏ ਦਾ ਠੇਕੇਦਾਰ ਕੇਵਲ ਇਹ ਵੇਖਕੇ ਕਰਦਾ ਕਿ ਕਿਸਾਨ ਨੂੰ ਜ਼ਮੀਨ ਤੋਂ ਭਜਾਉਣ ਤੋਂ ਬਿਨਾਂ ਤਸ਼ੱਦਦ ਦਾ ਹਰ ਇੱਕ ਵਸੀਲਾ ਵਰਤਕੇ ਉਹ ਕੀ ਉਗਰਾਹ ਸਕਦਾ । ਕਿਸਾਨ ਦਾ ਸਾਰਾ ਟਬਰ ਗੁਲਾਮਾਂ ਦੇ ਤੌਰ ਉੱਤੇ ਵੇਚਿਆ ਜਾਂਦਾ, ਗਰਮੀਆਂ ਦੀ ਧੁੱਪੇ ਉਸ ਦੇ ਪੈਰਾਂ ਦੀਆਂ ਤਲੀਆਂ ਉੱਤੇ ਚਾਬਕਾਂ ਮਾਰੀਆਂ ਜਾਂਦੀਆਂ, ਜਾਂ ਸਰਦੀਆਂ ਵਿਚ ਨੰਗਾ ਕਰਕੇ ਠੰਢਾ ਪਾਣੀ ਪਾਇਆ ਜਾਂਦਾ। ਮੁਗਲ ਰਾਜ ਵਿੱਚ ਜੋ ਛੋਟੇ ਦਰਜੇ ਦੇ ਕਿਸਾਨਾਂ ਉੱਤੇ ਜੁਲਮ ਹੋਇਆ, ਉਹ ਇਸ ਕਹਾਵਤ ਵਿਚ ਦਰਜ ਹੈ ਕਿ, “ਰੱਬ ਤੋਂ ਬਿਨਾ ਸਾਡਾ ਕੋਈ ਨਹੀਂ, ਪਰ ਰੱਬ ਦੂਰ ਹੈ*।” ਉਪ੍ਰੋਕਤ ਤਸਵੀਰ ਦਾ ਹਨੇਰਾ ਪੱਖ ਸ਼ਾਇਦ ਵਧਾ ਕੇ ਬਿਆਨ ਕੀਤਾ ਗਿਆ ਹੋਵੇ, ਪਰ ਇਸ ਵਿੱਚ ਸ਼ੱਕ ਨਹੀਂ ਕਿ ਮਾਲੀਏ ਦੀ ਠੇਕੇਦਾਰਾਂ ਰਾਹੀਂ ਵਸੂਲੀ ਦਾ ਪਰਬੰਧ ਅਮਲੀ ਵਰਤੋਂ ਵਿਚ ਬਹੁਤ ਹੀ ਬਰਾ ਸੀ ਜੋ ਮੁਗਲੀਆ ਸਲਤਨਤ ਦੀ *Trevaeki, pp. 120-125. ਖੇ ਇਸੇ ਕਾਂ ਵਿਚ ਇਤਹਾਸਕ ਹਾਲਾਤ ਦੀ ਸੁਰਖੀ ਹੇਠ । I Badeorrowel, 195, Baden-Powell, pp. 2, 287. ਹੋਰ ਵੀ ਖੋਹਣ ਵਾਲੇ ਆਰਥਕ ਤਬਾਹੀ ਦਾ ਵਡਾ ਕਾਰਨ ਬਣਿਆ । ਖੁਸ਼ ਕਿਸਮਤੀ ਨਾਲ ਪੰਜਾਬੀ ਕਿਸਾਨ ਇਸ ਦੀ ਮਾਰ ਤੋਂ ਵੀ ਕਾਫੀ ਹੱਦ ਤਕ ਬਚਿਆ ਰਿਹਾ। ਮੁਗਲੀਆ ਰਾਜ ਕਮਜ਼ੋਰ ਹੋ ਜਾਣ ਅਤੇ ਸਿਖਾਂ ਦੀ ਬਗਾਵਤ ਦੇ ਕਾਰਨ ਪੰਜਾਬ ਵਿੱਚ ਠੇਕੇਦਾਰਾਂ ਰਾਹੀਂ ਮਾਲੀਏ ਦੀ ਵਸੂਲੀ ਦਾ ਪਰਬੰਧ ਨਹੀਂ ਸੀ ਫੈਲ ਸਕਿਆ* । ਇਸ ਤੋਂ ਇਲਾਵਾ ਪੰਜਾਬ ਅਤੇ ਬਾਕੀ ਹਿੰਦ ਦੀਆਂ ਪੇਂਡ ਆਰਥਕ ਅਤੇ ਕਿਸਾਨ ਭਾਈਚਾਰਕ ਬਣਤਰਾਂ ਦੇ ਵਖੇਵੇਂ ਦੇ ਕਾਰਨ ਵੀ ਵੱਡਾ ਫਰਕ ਪਿਆ । ਪੰਜਾਬ ਦੇ ਪਿੰਡ ਦੇ ਮਾਲਕ-ਕਿਸਾਨ ਅਮੂਮਨ ਇਕ ਕਬੀਲੇ ਦੇ ਹੁੰਦੇ ਜੋ ਆਪਸ ਵਿੱਚ ਹਰ ਲਿਹਾਜ਼ ਨਾਲ ਬਰਾਬਰ ਹੁੰਦੇ ਅਤੇ ਜਿਨ੍ਹਾਂ ਵਿਚ ਅਕਸਰ ਲਹੂ ਦੀ ਸਾਂਝ ਹੁੰਦੀ। ਉਨਾਂ ਵਿੱਚ ਪਟੇਲ ਜਾਂ ਜਾਗੀਰਦਾਰ ਅਨਸਰ ਅਮੁੰਮਨ ਨਾ ਹੁੰਦੇ ਅਤੇ ਪਿੰਡ ਦਾ ਪਰਬੰਧ ਜਮਹੂਰੀ ਤਰੀਕੇ ਨਾਲ ਪੰਚਾਇਤ ਕਰਦੀ । ਪਿੰਡ ਦਾ ਮਾਲੀਆ ਸਾਰੇ ਪਿੰਡ ਉਤੇ ਸਮੁਚੇ ਤੌਰ ਉਤੇ ਲਾਇਆ ਜਾਂਦਾ ਅਤੇ ਮਾਲੀਆ ਉਗਰਾਹੁਣ ਵਾਲਿਆਂ ਨੂੰ ਪੇਂਡੂ ਮਾਲਕ-ਕਿਸਾਨ ਸ਼੍ਰੇਣੀ ਨਾਲ ਸਮੁੱਚੇ ਤੌਰ ਉੱਤੇ ਨਜਿੱਠਣਾ ਪੈਂਦਾ, ਜਿਸ ਦੀ ਰਖਿਆ ਕਰਨੀ ਪੰਚਾਇਤ ਜਾਂ ਇਸ ਦੇ ਪੰਚਾਂ ਦੇ ਆਪਣੇ ਭਾਈਚਾਰਕ ਅਤੇ ਆਰਥਕ ਹਿੱਤਾਂ ਵਿੱਚ ਹੁੰਦੀ। ਇਸ ਦੇ ਉਲਟ ਰਸ਼ੀਅਤ ਵਾੜੀ ਅਤੇ ਜ਼ਿਮੀਂਦਾਰਾ ਨਮੂਨੇ ਦੇ ਪਿੰਡਾਂ ਵਿੱਚ ਆਮ ਕਿਸਾਨਾਂ ਅਤੇ ਪਿੰਡ ਵਿੱਚ ਮਾਲੀਆ ਉਗਰਾਹੁਣ ਵਾਲੀਆਂ ਏਜੰਸੀਆਂ ਵਿਚਕਾਰ ਲਹੂ ਦੀ ਜਾਂ ਆਰਥਕ ਹਿੱਤਾਂ ਦੀ ਸਾਂਝ ਨਹੀਂ ਸੀ । ਯੀਅਤ ਵਾੜੀ ਨਮੂਨੇ ਦੇ ਪਿੰਡਾਂ, ਜਿਥੇ ਹਰ ਇਕ ਕਿਸਾਨ ਸਰਕਾਰੀ ਮਾਲੀਏ ਲਈ ਅੱਡ ਅੱਡ ਜ਼ਿਮੇਂਵਾਰ ਹੁੰਦਾ, ਕਿਸਾਨ ਵਿਚਾਰਾ ਮਾਲੀਆ ਉਗਰਾਹੁਣ ਵਾਲਿਆਂ ਦੇ ਮੁਕਾਬਲੇ ਹੋਰ ਵੀ ਬੇਬੱਸ ਹੁੰਦਾ । ਇਸ ਦੇ ਮੁਕਾਬਲੇ ਪੰਜਾਬ ਵਿੱਚ ਮਾਲੀਆ ਉਗਰਾਹੁਣ ਵਾਲੇ ਨੂੰ ਹਿੰਦ ਵਿੱਚ ਸਭ ਤੋਂ ਲੜਾਕੇ ਕਿਸਾਨਾਂ ਨਾਲ ਵਾਹ ਸੀ, ਜਿਥੇ ਹਰ ਇਕ ਕਿਸਾਨ ਸਿਪਾਹੀ ਬਣਨ ਦੇ ਯੋਗ ਸੀ। “ਕਿਲੇ ਬੰਧ ਪਿੰਡ, ਜਿਸ ਦੇ ਚਾਰ ਚੁਫੇਰੇ ਕੰਧ ਹੁੰਦੀ ਅਤੇ ਜਿਸ ਵਿਚ ਸਿਰਫ ਦਰਵਾਜਿਆਂ ਥਾਈਂ ਲੰਘਿਆ ਜਾ ਸਕਦਾ, ਅਫਗਾਨ, ਮੁਗਲ ਜਾਂ ਸਿਖ ਮਾਲੀਆ ਉਗਰਾਹੁਣ ਵਾਲਿਆਂ ਨੂੰ ਕਾਫੀ ਔਖਿਆਈ ਦੇ ਸਕਦਾ, ਜਿਸ ਦੇ ਕਰਕੇ ਓਹ ਸਮਝ ਸੋਚ ਤੋਂ ਕੰਮ ਲੈਣ ਲਈ ਮਜਬੂਰ ਹੁੰਦੇ । ਪਿੰਡ ਉੱਤੇ ਹੱਲਾ ਕਰਨ ਜਾਂ ਉਸ ਨੂੰ ਤਬਾਹ ਕਰਨ ਦੀ ਖੇਚਲ ਕਰਨ ਅਤੇ ਖਰਚ ਝਲਣ ਦੀ ਬਜਾਏ ਉਨ੍ਹਾਂ ਲਈ ਇਹ ਵਧੇਰੇ ਸੁਖੱਲਾ ਹੁੰਦਾ ਕਿ ਪਿੰਡ ਵਾਲਿਆਂ ਨਾਲ ਵਾਜਬੀ ਰਕਮ ਲੈਣ ਬਾਰੇ ਸਮਝੌਤਾ ਕਰ ਲੈਣ। ਤਸਵੀਰ ਦੇ ਇਸ ਅੰਗ ਬਾਰੇ ਉਕਤ ਬਿਆਨ ਵੀ ਸ਼ਾਇਦ ਤੋਲਵਾਂ ਨਾਂ ਹੌਵੇ ਅਤੇ ਵਧਾ ਕੇ ਦੱਸਿਆ ਗਿਆ ਹੋਵੇ, ਪਰ ਇਹ ਇਸ ਹਕੀਕਤ (ਜੋ ਪੇਂਡੂ ਆਰਥਕ ਅਤੇ ਭਾਈਚਾਰਕ ਬਣਤਰਾਂ ਤੋਂ ਵੀ ਜ਼ਾਹਰ ਹੁੰਦੀ ਹੈ) ਨੂੰ ਜ਼ਰੂਰ ਪੂਰੱਟ ਕਰਦਾ ਹੈ ਕਿ ਪੰਜਾਬ ਦੇ ਕਬਾਇਲੀ ਨਮੂਨੇ ਦੇ ਪਿੰਡਾਂ ਦੇ ਮਾਲਕ-ਕਿਸਾਨ (ਆਪਣੀ ਪੇਂਡੂ ਆਰਥਕ ਅਤੇ ਭਾਈਚਾਰਕ ਬਣਤਰ ਅਤੇ ਨਿਰੋਏਪਨ ਦੇ ਕਾਰਨ ਸਰਕਾਰੀ ਮਾਲੀਏ ਤੋਂ ਵਾਧੂ ਮਾਲੀਆ ਉਗਰਾਹੁਣ ਵਾਲਿਆਂ ਦੀਆਂ ਨਾਜਾਇਜ਼ ਮੰਗਾਂ ਅਤੇ ਉਨਾਂ ਦੇ ਤਸ਼ੱਦਦ ਭਰੇ ਤਰੀਕਿਆਂ ਦਾ ਮੁਕਾਬਲਾ ਕਰਨ ਵਾਸਤੇ ਰਯੀਅਤ ਵਾੜੀ ਅਤੇ ਜ਼ਿਮੀਂਦਾਰਾ ਨਮੂਨੇ ਦੇ ਪਿੰਡਾਂ ਦੇ The Land Systems of British India, .H. Baden-Powell, i, P. 186. , ਉਨਾਂ ਟਾਵੀਆਂ ਟਾਵੀਆਂ ਥਾਵਾਂ ਨੂੰ ਗੱਡ ਕੇ ਜਿਥੇ ਕਬਾਇਲੀ ਨਮੂਨੇ ਦੇ ਪਿੰਡ ਸਨ । Trevaskis. p. 23. fIbid, p. 174. ਇਕ ਨ ਚਾਰ ਚੁੱs

  • Trosvaskis, p. 126; Cambridge History, iv, pp. 452 and 47.

Dit by Digital Liby www borg