ਪੰਨਾ:ਗ਼ਦਰ ਪਾਰਟੀ ਲਹਿਰ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਮ ਰਾਹਤ ਕਿਸਾਨਾਂ ਨਾਲੋਂ ਵਧੇਰੇ ਯੋਗ ਸਨ* । ਉਪ੍ਰੋਕਤ ਵਿਚਾਰ ਤੋਂ ਇਹ ਖਿਆਲ ਬਣਾ ਲੈਣਾ ਗਲਤ ਹੋਵੇਗਾ ਕਿ ਪੰਜਾਬ ਵਿੱਚ ਸਾਰੇ ਪਿੰਡ ਕਬਾਇਲੀ ਨਮੂਨੇ ਦੇ ਸਨ। ਇਸ ਵੀਚਾਰ ਦਾ ਵਧੇਰੇ ਸੰਬੰਧ ਕੇਂਦਰੀ ਪੰਜਾਬ ਨਾਲ ਹੈ ਅਤੇ ਸਮੁੱਚੇ ਤੌਰ ਉੱਤੇ ਉਥੇ ਕਬਾਇਲੀ ਨਮੂਨੇ ਦੇ ਪਿੰਡਾਂ ਦੀ ਨਿਸਬਤ ਬਹੁਤ ਸੀ । ਪਰ ਪੱਛਮੀ ਪੰਜਾਬ ਅਤੇ ਪਹਾੜ ਦੇ ਨਾਲ ਨਾਲ ਦੇ ਇਲਾਕਿਆਂ ਵਿੱਚ ਖਾਸ ਕਰਕੇ, ਪੁਰਾਣੇ ਰਾਜਾਂ ਨਾਲ ਸੰਬੰਧਤ ਜ਼ਮੀਨ ਦੀਆਂ ਵੱਡੀਆਂ ਵੱਡੀਆਂ ਮਾਲਕੀਆਂ ਵਾਲੇ ਘਰਾਣਿਆਂ ਅਤੇ ਮੁਕਾਮੀ ਸਰਦਾਰਾਂ ਦੀ ਵੀ ਕਾਫੀ ਗਿਣਤੀ ਸੀ । ਸਿਖ ਰਾਜ ਨੇ ਇਨ੍ਹਾਂ ਸਰਦਾਰਾਂ ਜਾਂ ਘਰਾਣਿਆਂ ਦਾ ਜ਼ੋਰ ਹਟਾਉਣ ਜਾਂ ਘਟਾਉਣ ਲਈ ਬੜਾ ਕੰਮ ਕੀਤਾ, ਕਿਉਂਕਿ ਰਣਜੀਤ ਸਿੰਘ ਦੀ ਇਹ ਨੀਤੀ ਸੀ ਕਿ ਪੁਰਾਣੇ ਰਾਜਾਂ ਨਾਲ ਸੰਬੰਧਤ ਸਰਦਾਰਾਂ ਅਤੇ ਘਰਾਣਿਆਂ ਦੇ ਅਸਰ ਰਸੂਖ ਨੂੰ ਦਬਾਇਆ ਜਾਏ । ਜ਼ਮੀਨ ਦੇ ਪੁਰਾਣੇ ਵੱਡੇ ਵੱਡੇ ਰਕਬਿਆਂ ਦੀਆਂ ਬੰਜਰਾਂ ਵਿੱਚ ਮਾਲਕਾਂ ਦੇ ਹੱਕਾਂ ਨੂੰ ਲਤਾੜ ਕੇ ਦਬਾਈਆਂ ਹੋਈਆਂ ਜਾਤੀਆਂ ਦੇ ਕਿਸਾਨ ਵਸਾਏ ਗਏ । ਸਭ ਤੋਂ ਬੁਰੀ ਪਹਾੜਾਂ ਦੇ ਨਜ਼ਦੀਕ ਵਸਣ ਵਾਲਿਆਂ ਰਾਜਪੂਤ ਘਰਾਣਿਆਂ ਨਾਲ ਹੋਈ; ਜਿਨ੍ਹਾਂ ਦੀ ਆਕੜ ਸਿਖ ਭੰਨਣਾ ਚਾਹੁੰਦੇ ਸਨ। ਸਿਖ ਰਾਜ ਵਿਚ ਰਾਜਪੂਤ ਮਾਲਕਾਂ ਦੇ ਬਰਾਬਰ ਉਨਾਂ ਦੇ ਰਾਹਕ ਹੱਕ ਜਮਾਉਣ ਲਗੇ ਅਤੇ ਕੁਝ ਦੇਰ ਪਿਛੋਂ ਰਾਜਪੂਤਾਂ ਨੂੰ ਜਾਂ ਤਾਂ ਆਪ ਹਲ ਵਾਹੁਣਾ ਪਿਆ ਜਾਂ ਭੁਖੇ ਮਰਨਾ ਪਿਆ। ਇਸੇ ਤਰਾਂ ਪਛਮੀਂ ਪੰਜਾਬ ਦੇ ਗਖੜ ਸਰਦਾਰਾਂ ਨਾਲ ਹੋਈ । ਸਿਖ ਰਾਜ ਨੇ ਜ਼ਮੀਨ ਦੇ ਵਿਹਲੜ ਮਾਲਕਾਂ ਅਤੇ ਕਿਸਾਨਾਂ ਵਿਚ ਫਰਕ ਨੂੰ ਘਟਾਉਣ ਦਾ ਬੜਾ ਕੰਮ ਕੀਤਾ ਅਤੇ ਛੋਟੇ ਛੋਟੇ ਮਾਲਕ-ਕਿਸਾਨਾਂ ਦੇ ਉਸ ਪੰਜਾਬ ਨੂੰ ਬਨਾਉਣ ਵਿਚ ਮਦਦ ਦਿੱਤੀ ਜੋ ਪੰਜਾਬ ਦਾ ਅਜ ਵਿਸ਼ੇਸ਼ ਚਿੱਨ ਹੈ। ਸਿਖ ਰਾਜ ਵਿੱਚ ਮਾਲੀਏ ਦੀ ਮੰਗ ਵਧੇਰੇ ਸੀ, ਪਰ ਇਸ ਤੋਂ ਵੀ ਕੇਂਦਰੀ ਪੰਜਾਬ ਦਾ ਕਿਸਾਨ ਬਚਿਆ ਰਿਹਾ ਕਿਉਂਕਿ ਰਾਜਧਾਨੀ ਦੇ ਨਜ਼ਦੀਕ ਤਸ਼ੱਦਦ ਕਰਨੋਂ ਸੰਕੋਚ ਕੀਤੀ ਜਾਂਦੀ ਸੀ ਅਤੇ ਖੁਦ ਹਾਕਮ ਜਮਾਤ ਵਿਚੋਂ ਹੋਣ ਕਰਕੇ ਸਿਖ ਨਾਵਾਜਬ ਮੰਗ ਅਗੇ ਝੁਕਦੇ ਨਹੀਂ ਸਨ । ਸਮਾਜਕ ਹਾਲਾਤ, ਖਾਸ ਕਰ ਸਮਾਜਕ, ਦੇ ਅਸਰ ਬੜੇ ਪੇਚੀਦਾ ਅਤੇ ਇੱਕ ਦੂਜੇ ਨਾਲ ਉਲਝੇ ਹੋਏ ਹੁੰਦੇ ਹਨ ਅਤੇ ਇਨ੍ਹਾਂ ਨੂੰ ਨਿਖੇੜ ਕੇ ਦੱਸਣ ਵਿੱਚ ਇੱਕ ਕਿਸਮ ਦੀ ਕਮੀਂ ਰਹਿ ਜਾਂਦੀ ਹੈ । ਪਰ ਪੰਜਾਬੀ ਕਿਸਾਨ ਦੇ ਸੁਭਾਉ ਅਤੇ ਆਚਾਰ ਨੂੰ ਢਾਲਣ ਵਿੱਚ ਮਦਦ ਕਰਨ ਵਾਲੇ ਸਮਾਜਕ ਹਾਲਾਤ ਨੂੰ ਨਿਖਾਰ ਕੇ ਦਰਸਾਉਣ ਖਾਤਰ ਇਨਾਂ ਨੂੰ ਚਾਰ ਮੋਟੇ ਮੋਟੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ; ਅਰਥਾਤ ਕਬਾਇਲੀ, ਬਾਹਮਣ ਪੁਜਾਰੀਵਾਦ, ਇਸਲਾਮ ਅਤੇ ਸਿਖ ਧਰਮ ਨਾਲ ਸੰਬੰਧ ਰੱਖਣ ਵਾਲੇ । ਕਬਾਇਲੀ ਨਮੂਨੇ ਦੀ ਆਰਥਕ ਅਤੇ ਭਾਈਚਾਰਕ ਬਣਤਰ ਨੇ ਪੰਜਾਬੀ ਪੇਂਡੂ ਕਿਸਾਨ ਭਾਈਚਾਰੇ ਵਿਚਕਾਰ ਭਰਾਤਰੀ ਭਾਵ, ਆਜ਼ਾਦ ਤਬੀਅਤ ਅਤੇ ਬਰਾਬਰਤਾ ਦੀ ਜੋ ਸਪਿਰਟ ਸ਼ੁਰੂ ਤੋਂ ਲੈ ਕੇ ਮੌਜੂਦਾ ਜ਼ਮਾਨੇ ਤਕ ਕਾਇਮ ਰੱਖੀ ਹੈ, ਉਹ ਪੰਜਾਬੀ ਜੱਟ ਕਿਸਾਨ ਦੇ ਆਚਾਰ ਦਾ ਇਤਨਾ ਉਘੜਵਾਂ ਚਿੱਨ ਹੈ ਕਿ ਇਸ ਦਾ ਇਤਹਾਸ ਵਿਚ ਕਈ ਥਾਈਂ ਜ਼ਿਕਰ Baden-Powell, pp. 425 and 436. "Trevabki8, pp. 180-188. ਆਉਂਦਾ ਹੈ । ਸਕੰਦਰ ਦੇ ਹਿੰਦ ਉੱਤੇ ਹੱਲੇ ਵੇਲੇ ਚਨਾਬ ਅਤੇ ਬਿਆਸ ਦਰਿਆਵਾਂ ਵਿਚਕਾਰ ਕਿਸੇ ਰਾਜੇ ਦਾ ਰਾਜ ਨਹੀਂ ਸੀ, ਬਲਕਿ ਆਜ਼ਾਦ ਕਬੀਲਿਆਂ ਦਾ ਆਪਣਾ ਪੰਚਾਇਤੀ ਰਾਜ ਸੀ* । ਇਤਹਾਸਕ ਕਾਰਨਾਂ ਦੀ ਸਰਖੀ ਹੇਠ ਇਹ ਵੇਖਿਆ ਜਾਵੇਗਾ ਕਿ ਪੰਜਾਬ ਦੇ ਕਿਸਾਨ ਕਬੀਲਿਆਂ ਦੀ ਇਹ ਆਜ਼ਾਦ, ਪੰਚਾਇਤੀ ਤੇ ਬਰਾਬਰੀ ਦੀ ਸਪਿਰਟ ਕਿਵੇਂ ਮੁੜ ਮੁੜ ਪੁੰਗਰਦੀ ਰਹੀ। ਮੁਹੰਮਦ ਬਿਨ ਕਾਸਮ, ਜੋ ਹਿੰਦ ਉਤੇ ਸਭ ਤੋਂ ਪਹਿਲਾ ਮੁਸਲਮਾਨ ਹਮਲਾ ਆਵਰ ਸੀ, ਨੂੰ ਸਿੰਧ ਦੇ ਹਾਰੇ ਹੋਏ ਵਜ਼ੀਰ ਨੇ ਇਹੋ ਦੱਸਿਆ ਕਿ ਜੱਟਾਂ ਵਿਚਕਾਰ ਵੱਡੇ ਛੋਟੇ ਦਾ ਵਖੇਵਾਂ ਨਹੀਂ। ਇਹ ਵੀ ਸਭ ਪਾਰਖੁ ਮੰਨਦੇ ਹਨ ਕਿ ਜੱਟਾਂ ਵਿਚ ਆਮ ਕਰਕੇ ਅਤੇ ਪੰਜਾਬ ਦੇ ਜੱਟਾਂ ਵਿੱਚ ਖਾਸ ਕਰਕੇ ਇਹ ਬਰਾਬਰਤਾ ਦੀ ਸਪਿਰਟ ਮੌਜੂਦਾ ਜ਼ਮਾਨੇ ਵਿਚ ਵੀ ਕਾਇਮ ਹੈ*। ਕਾਨੂੰਗੋ ਮੁਤਾਬਕ ਜੱਟਾਂ ਵਿਚ “ਜਾਤ ਅਤੇ ਕੁਲ ਦਾ ਵਖੇਵਾਂ ਨਹੀਂ । ਕਬੀਲੇ ਦੇ ਸਭ ਮੈਂਬਰ ਪੂਰਨ ਬਰਾਬਰਤਾ ਦੇ ਪੱਧਰ ਉੱਤੇ ਹੁੰਦੇ ਹਨ।’’ ਅਤੇ ‘ਆਪਣੇ ਪਿੰਡ ਦੇ ਪ੍ਰਬੰਧ ਵਿਚ ਓਹ ਰਾਜਪੁਤਾਂ ਨਾਲੋਂ ਬਹੁਤ ਵਧੇਰੇ ਪੰਚਾਇਤੀ ਅਸੂਲਾਂ ਦੀ ਵਰਤੋਂ ਕਰਦੇ ਹਨ । ਜੱਦੀ ਹੱਕਾਂ ਲਈ ਓਹ ਸ਼ਰਧਾ ਨਹੀਂ ਰੱਖਦੇ ਅਤੇ ਓਹ ਚੁਣੇ ਹੋਏ ਪੰਚਾਂ ਨੂੰ ਤਰਜੀਹ ਦਿੰਦੇ ਹਨ ਆਜ਼ਾਦ ਤਬੀਅਤ ਅਤੇ ਬਰਾਬਰੀ ਦੀ ਸਪਿਰਟ ਦੇ ਨਾਲ ਮਿਲਵੀਂ ਪੰਜਾਬੀ ਕਿਸਾਨ ਦੀ ਸ਼ਖਸੀਅਤ ਪੁੱਸਤੀ (Individualism ) ਹੈ । ਇਹ ਵੀ ਵਾਹੀ ਦੇ ਕਿੱਤੇ ਅਤੇ ਕਬਾਇਲੀ ਨਮੂਨੇ ਦੀ ਕਿਸਾਨ ਭਾਈਚਾਰਕ ਬਣਤਰ ਦੀ ਪੈਦਾਵਾਰ ਜਾਪਦੀ ਹੈ। ਪੰਜਾਬੀ ਕਿਸਾਨ ਕਬਾਇਲੀ ਕੁੰਡੇ ਦੀ ਵੀ ਪਰਵਾਹ ਨਹੀਂ ਕਰਦਾ, ਸਵਾਏ ਉਥੇ ਜਿਥੇ ਬਗਾਨਿਆਂ ਨਾਲ ਲੜਾਈ ਵਿੱਚ ਇਹ ਉਸ ਦੀ ਮਦਦ ਕਰੇ । “ਪੰਜਾਬ ਦੀਆਂ ਸਾਰੀਆਂ ਜਾਤੀਆਂ ਵਿੱਚੋਂ, ਕਬਾਇਲੀ ਜਾਂ ਫਿਰਕੇ ਦੇ ਕੰਟਰੋਲ ਕੋਲੋਂ ਜੱਟ ਸਭ ਤੋਂ ਵਧੇਰੇ ਛਿੱਥਾ ਪੈਂਦਾ ਹੈ ਅਤੇ ਸਭ ਤੋਂ ਵੱਧ ਸ਼ਖਸੀ ਆਜ਼ਾਦੀ ਜਤਾਉਂਦਾ ਹੈ ..........ਆਮ ਤੌਰ ਉੱਤੇ ਜੱਟ ਓਹੋ ਕੁਝ ਕਰਦਾ ਹੈ ਜੋ ਕੁਝ ਉਸ ਨੂੰ ਆਪ ਚੰਗਾ ਲੱਗੇ, ਅਤੇ ਕਈ ਵੇਰੀ ਓਹ ਕੁਝ ਵੀ ਜੋ ਨਾ ਚੰਗਾ ਲਗੇ, ਅਤੇ ਇਹ ਕਰਨ ਵਿਚ ਉਹ ਕਿਸੇ ਦਾ ਦਖਲ ਨਹੀਂ ਸਹਾਰਦਾ ਸਗੋਂ ਪੰਜਾਬੀ ਕਿਸਾਨ ਦੀ ਸ਼ਖਸੀਅਤ ਪੁੱਸਤੀ ਇਤਨੀ ਤਿੱਖੀ ਹੈ ਕਿ ਇਸ ਦੇ ਗੁਣ ਅਵਗੁਣਾਂ ਨੇ ਉਸਦੇ ਇਤਹਾਸ ਉਤੇ ਉਘੜਵਾਂ ਅਸਰ ਪਾਇਆ ਹੈ। ਜਿਥੇ ਕਾਮਯਾਬੀ ਲਈ ਲੀਡਰਾਂ ਦੀ ਅਗਵਾਈ ਉਡੀਕੇ ਬਿਨਾਂ ਸ਼ਖਸੀਂ ਪਹਿਲ (Initiative) ਦੀ ਲੋੜ ਰਹੀ ਹੈ, ਪੰਜਾਬੀ ਕਿਸਾਨ ਬਹੁਤ ਕਾਮਯਾਬ ਰਿਹਾ ਹੈ । ਪਰ ਜਿਥੇ ਕਾਮਯਾਬੀ ਲਈ ਮਿਲਵੀਂ ਸਾਂਝੀ ਇਕ-ਮੁਠ ਕੀਤੀ ਹੋਈ ਤਾਕਤ ਦੀ ਲੋੜ ਰਹੀ ਹੈ, ਸਵਾਏ ਚੰਦ ਇਕ ਐਸੇ ਮੌਕਿਆਂ ਦੇ ਜਦ ਕਿਸੇ ਵਡੀ ਸ਼ਖਸੀਅਤ ਨੇ ਜਾਂ ਸਾਂਝੀ ਲਗਨ ਜਾਂ ਸਾਂਝੇ ਖਤਰੇ ਨੇ ਉਸ ਨੂੰ ਜਥੇਬੰਦ ਕਰ ਲਿਆ, ਪੰਜਾਬੀ ਕਿਸਾਨ ਅਮੂਮਨ

  • Cambridge History, i., p. 369; Jayaswal, pp. 58-62.

Qanungo, p. 29. The Punjab and the War, M.S. Leigh, Trevaski, pp. 173-174. $anungo, p. 4. ਇਸ ਸਿਲਸਿਲੇ ਵਿਚ ਇਹ ਦੱਸ ਦੇਣ ਦੀ ਲੋੜ ਹੈ ਕਿ ਪਿੰਡ ਦੇ ਨੰਬਰਦਾਰ ਦੀ ਵਿਰਾਸਤੀ ਪਦਵੀ | ਅੰਗਰੇਜ਼ੀ ਰਾਜ ਵਿੱਕ ਕਾਇਮ ਹੋਈ ਜਾਪਦੀ ਹੈ । (See BadenPowell, p. 24) *Trovaskie p. 87. Census Report, pars 71. Ibid, Para 424. Digieired by Panjab Digital Library wwwpanjabdigitib.org