ਪੰਨਾ:ਗ਼ਦਰ ਪਾਰਟੀ ਲਹਿਰ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਹੁਤ ਬੁਰੀ ਤਰਾਂ ਫੇਲ ਹੋਇਆ ਹੈ । ਬਾਹਮਣ ਪੁਜਾਰੀਵਾਦ:-ਕਬਾਇਲੀਨਮੂਨੇ ਦੀ ਆਰਥਕ ਅਤੇ ਕਿਸਾਨ ਭਾਈਚਾਰਕ ਬਣਤਰ ਦਾ ਪੰਜਾਬੀ ਕਿਸਾਨ ਨੂੰ ਸ਼ਾਇਦ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇਸ ਨੇ ਪੰਜਾਬੀ ਕਿਸਾਨ ਨੂੰ ਬਾਹਮਣ ਪੁਜਾਰੀ ਵਾਦ (Priest craft) ਦੇ ਐਸੇ ਅਸਰਾਂ ਤੋਂ ਕਾਫੀਹੱਦ ਤਕ ਬਚਾਈ ਰੱਖਿਆ ਜਿਨਾਂ ਨੇ ਬਾਕੀ ਹਿੰਦ ਦੀ ਆਮ ਜਨਤਾ ਦੀ ਬਹੁ ਗਿਣਤੀ ਵਿਚ ਕਾਫੀ ਗਿਰਾਵਟ ਪੈਦਾ ਕੀਤੀ। ਹਿੰਦ ਦੇ ਸਭਿਆਚਾਰ ਦੇ ਇਕ ਪਹਿਲੂ [ਜਿਸ ਦੇ ਵਡੇ ਵਡੇ ਚਿੰਨ ਹਨ, ਜਾਤ ਪਾਤ ਦੀ ਵੰਡ, ਛੂਤ ਛਾਤ ਦੀਆਂ ਕੀਮਤਾਂ, ਪੁਜਾਰੀ ਜਮਾਤ ਦੀ ਧਾਰਮਿਕ ਅਤੇ ਸਮਾਜਕ ਵਿਸ਼ੇਸ਼ ਜੱਦੀ ਪਦਵੀ, ਅਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਪਰਪੱਕ ਕਰਨ ਖਾਤਰ ਘੜੀ ਗਈ ਵੀਚਾਰ-ਧਾਰਾ (Ideology)] ਨੂੰ ਸਮੁਚੇ ਹਿੰਦ ਦੇ ਸਭਿਆਚਾਰ ਨਾਲੋਂ ਨਿਖੇੜਨ ਖਾਤਰ ਸੁਖੈਨਤਾ ਲਈ ਬਾਹਮਣ ਪੁਜਾਰੀ ਵਾਦ* ਦਾ ਨਾਮ ਦਿੱਤਾ ਗਿਆ ਹੈ । ਖਿਆਲ ਕੀਤਾ ਜਾਂਦਾ ਹੈ ਕਿ ਜਾਤ ਪਾਤ ਦੀ ਵੰਡ ਨਾਲ ਸੰਬੰਧਤ ਕੀਮਤਾਂ, ਆਰੀਆ ਅਤੇ ਗੈਰ-ਆਰੀਆ ਵਿਚਕਾਰ ਚਮੜੀ ਦੀ ਰੰਗਤ, ਨਸਲ ਅਤੇ ਧਰਮ ਦੇ ਵਖੇਵਿਆਂ ਅਤੇ ਵਿਤਕਰਿਆਂ, ਅਤੇ ਕੰਮ ਵੰਡ ਦੇ ਅਸੂਲ ਦੇ ਵਿਗੜਨ ਕਰਕੇ ਸ਼ੁਰੂ ਹੋਈਆਂ । ਇਸ ਖਿਆਲ ਨੂੰ ਠੀਕ ਮੰਨਦਿਆਂ ਹੋਇਆਂ ਵੀ, ਬਾਹਮਣ ਪੁਜਾਰੀ ਵਾਦ ਦੇ ਵਿਕਾਸ ਬਾਰੇ ਉਨ੍ਹਾਂ ਹਾਲਾਤ, ਜਿਨ੍ਹਾਂ ਬਾਰੇ ਇਤਹਾਸ ਸਹਿਮਤ ਹੈ, ਨੂੰ ਸਮੁੱਚੇ ਤੌਰ ਉਤੇ ਵੀਚਾਰ ਕੇ ਇਸ ਸਿੱਟੇ ਉੱਤੇ ਪੁੱਜਣਾ ਪੈਂਦਾ ਹੈ ਕਿ ਬਾਹਮਣ ਪੁਜਾਰੀ ਵਾਦ ਨੂੰ ਪਰਪੱਕ ਕਰਨ ਦੀ ਤਹਿ ਵਿਚ ਮੁਖ ਕਾਰਨ ਆਰਥਕ ਅਤੇ ਰਾਜਸੀ ਸਨ । ਬਾਹਮਣ ਪੁਜਾਰੀਵਾਦ ਸੁਰੱਸਵਤੀ ਤੋਂ ਪੂਰਬ ਵੱਲ ਗੰਗਾ ਜਮਨਾ ਦੇ ਮੈਦਾਨ ਵਿਚ ਵੱਸੇ ਆਰੀਆ (ਜੋ ਹਾਕਮ ਬਣ ਬੈਠੇ ਅਤੇ ਹੱਥੀਂ ਕਿਰਤ ਨਹੀਂ ਸਨ ਕਰਦੇ) ਨੇ ਸ਼ੁਰੂ ਕੀਤਾ ਅਤੇ ਫੈਲਾਇਆ*, ਅਤੇ ਪੰਜਾਬ ਵਿਚ ਪਿਛੇ ਰਹਿ ਗਏ ਆਰੀਆ (ਜੋ ਹੱਥੀਂ ਕਿਰਤ ਕਰਦੇ ਸਨ ਅਤੇ ਹਾਕਮ ਤਬਕਾ ਬਣਕੇ ਨਹੀਂ ਸੀ ਬੈਠੇ) ਦਾ ਨਾ ਕੇਵਲ ਇਸ ਨੂੰ ਸ਼ੁਰੂ ਕਰਨ ਵਿਚ ਕੋਈ ਹੱਥ ਨਹੀਂ ਸੀ, ਸਗੋਂ ਉਨਾਂ ਨੂੰ ਅਪਵਿੱਤਰ ਸਮਝ ਕੇ ਇਹ ਫਤਵਾ . ਦਾਇਰ ਕੀਤਾ ਗਿਆ ਕਿ ਪੰਜਾਬ ਵਿਚ “ਕੋਈ ਆਰੀਆ ਦੋ ਦਿਨ ਵਾਸਤੇ ਵੀ ਨਾ ਰਹੇ। ਇਸ ਅਪਵਿੱਤਰਤਾ ਦਾ ਵੱਡਾ ਕਾਰਨ ਇਹ ਸੀ ਕਿ ਪੰਜਾਬ ਦੇ ਆਰੀਆ ‘ਬਾਹਮਣਾਂ ਦੇ ਹੁਕਮਨਾਮਿਆਂ ਦੀ ਪਾਲਣਾ ਨਹੀਂ ਸੀ ਕਰਦੇ’ (ਨਾ-ਹੀ-ਬਾਹਮਾ ਕਰਿਅਮਕਰੰਤੀ)। ਬਾਹਮਣ ਪੁਜਾਰੀਵਾਦ ਦੇ ਵਿਕਾਸ ਬਾਰੇ ਦੂਸਰੀ ਵੱਡੀ ਇਤਿਹਾਸਕ ਹਕੀਕਤ ਇਹ ਹੈ ਕਿ ਗੰਗਾ ਜਮਨਾ ਦੇ ਮੈਦਾਨ ਬਹੁਤ ਸਾਰੇ ਲਿਖਾਰੀਆਂ ਨੇ ਇਸ ਨੂੰ ਬਾਹਮਣ ਮੱਤ ਦਾ ਨਾਮ ਇਤਾ ਹੈ । ਪਰ ਬਾਹਮਣ ਮੱਤ ਦੇ ਕਈ ਚੰਗੇ ਪਹਿਲੂ ਵੀ ਹਨ, ਜਿਨ੍ਹਾਂ ਨੂੰ ਹਿੰਦੂ ਧਰਮ ਨਾਲੋਂ ਨਿਖੜਨਾ ਸੌਖਾ ਨਹੀਂ। ਇਸ ਤੋਂ ਇਲਾਵਾ ਬਾਹਮਣਾਂ ਨੇ ਹਿੰਦ ਦੀ ਵਿਦਿਆ, ਵਿਲਾਸਫੀ, ਧਰਮ, ਧੂਲਰ ਅਤੇ ਸਭਿਆਚਾਰ ਨੂੰ ਵਧਾਉਣ ਵਿੱਚ ਬਹੁਤ ਸ਼ਲਾਘਾ ਯੋਗ ਉਘੀ ਸੇਵਾ ਕੀਤੀ ਹੈ । ਕਿਉਂਕਿ ਇਸ ਲਿਖਤ ਦਾ ਸਬੰਧ ਬ੍ਰਾਹਮਣ ਮੱਤ ਦੇ ਕੇਵਲ ਇਕ ਹਨੇਰੇ ਪੱਖ ਨਾਲ ਹੈ, ਇਸ ਵਾਸਤੇ ਸਪੱਸ਼ਟ ਤੌਰ ਉਤੇ ਨਿਖੇੜਾ ਕਰਨ ਖਾਤਰ ਇਸ ਨੂੰ ਬਾਹਮਣ ਪੂਜਾਰੀ ਵਾਦ ਦਾ ਨਾਮ ਦੇ ਦਿਤਾ ਗਿਆ ਹੈ।

  • Cambridge History, i, p. 55; Baden-Powell, pp. 80,184.

See Muir's A.S.T., ii., 482; Mahabharta, part viii; Karna Parva, v, 2063-2068, quoted by Baden-Powell, p. 80. ਵਿੱਚ ਵੱਸੇ ਆਰੀਆ ਆਪ ਹਾਕਮ ਬਣ ਬੈਠੇ ਅਤੇ ਬਾਕੀ ਜਨਤਾ ਨੂੰ ਰਾਜਸੀ ਤੌਰ ਉੱਤੇ ਆਪਣੇ ਮਤੀਹ ਕਰਕੇ ਉਸ ਦੀ ਕਮਾਈ ਦੀ ਲੁੱਟ-ਖਸੁਟ (Exploitation) ਉੱਤੇ ਗੁਜ਼ਰ ਕਰਨ ਲਗ ਪਏ । ਇਹ ਖਿਆਲ ਵੀ ਕੀਤਾ ਜਾਂਦਾ ਹੈ ਕਿ ਜਿਹੜੇ ਆਰੀਆ ਖੇਤੀ-ਬਾੜੀ ਵਿਚ ਰਝਦੇ ਗਏ ਉਹ ਪਿੱਛੇ ਰਹਿੰਦੇ ਗਏ, ਅਤੇ ਅਗੇ ਹਿੰਦੁਸਤਾਨ ਵਿਚ ਓਹੋ ਆਰੀਆਂ ਹੀ ਵੱਧੇ ਜਿਨਾਂ ਬਾਹਮਣਾਂ ਅਥਵਾ ਲੜਾਕੇ ਕਸ਼ੱਤਰੀਆਂ ਦਾ ਕਸਬ ਧਾਰਨ ਕਰ ਲਿਆ*। ਅਥੱਰਵ ਵੇਦ ਵਿਚ ਕਈ ਥਾਈਂ ਲੋਕਾਂ ਨੂੰ ਸੁਸਤੀ ਅਤੇ ਜੁਆ ਛੱਡ ਕੇ ਖੇਤੀ ਬਾੜੀ ਵਲ ਧਿਆਨ ਦੇਣ ਦੀ ਪ੍ਰੇਰਨਾ ਕੀਤੀ ਗਈ ਹੈ । ਇਸ ਤੋਂ ਜਾਪਦਾ ਹੈ ਕਿ ਅਥੱਰਵ ਵੇਦ ਦੇ ਜ਼ਮਾਨੇ ਵਿੱਚ ਹੀ ਆਰੀਆ ਵਿਚ ਵਿਹਲੜਾਂ ਦੀ ਇਕ ਜਮਾਤ ਪੈਦਾ ਹੋ ਚੁਕੀ ਸੀ । ਪਰ ਇਹ ਖਿਆਲ ਠੀਕ ਹੋਣ ਜਾਂ ਨਾਂ, ਇਸ ਬਾਰੇ ਬਹੁਤ ਸ਼ਹਾਦਤ ਮਿਲਦੀ ਹੈ ਕਿ ਗੰਗਾ-ਜਮਨਾ ਦੇ ਮੈਦਾਨ ਦੇ ਆਰੀਆ ਹੱਲ ਵਾਹੁਣ ਅਤੇ ਹੱਥੀਂ ਕਿਰਤ ਕਰਨ ਨੂੰ ਨੀਵਾਂ ਕੰਮ ਸਮਝਣ ਲਗ ਪਏ ਅਤੇ ਹੱਥੀਂ ਕਿਰਤ ਦਾ ਕੰਮ ਦੁਸਰੀਆਂ ਜਾਤੀਆਂ ਦੀ ਸੌਂਪਣਾ ਕਰ ਦਿੱਤੀ ਗਈ। | ਐਤਰੀਯਾ ਬਾਹਮਣਾਂ ਵਿੱਚ ਲਿਖਿਆ ਹੈ ਕਿ ਬਾਹਮਣ ਦਾ ਕੰਮ ਹੋਰਨਾਂ ਕੋਲੋਂ ਖੁਰਾਕ ਅਤੇ ਦਾਨ ਲੈਣਾ ਸੀ; ਵੈਸ਼ ਦਾ ਕੰਮ ਸੀ “ਦੂਸਰਿਆਂ ਦੀ ਪਾਲਣਾ ਕਰਨੀ, ਜਿਸ ਦੀ ਕਮਾਈ ਉਤੇ ਹੋਰ ਗੁਜ਼ਾਰਾ ਕਰਨ ਅਤੇ ਜਿਸ ਨੂੰ ਮਰਜ਼ੀ ਅਨੁਸਾਰ ਦਬਾਇਆ ਜਾ ਸਕੇ; ਅਤੇ ਰਾਜਾ ਆਮ ਜਨਤਾ ਕੋਲੋਂ, ਜਿਥੋਂ ਤਕ ਅਮਲੀ ਤੌਰ ਉਤੇ ਮੁਮਕਿਨ ਹੋ ਸਕੇ, ਜ਼ਬਰਦਸਤੀ ਮਾਲੀਆ, ਕਰ, ਮਹਸੂਲ ਆਦਿ ਲੈ ਸਕਦਾ ਸੀ । ਸ਼ੁਰੂ ਵਿਚ ਆਰੀਆ ਖੇਤੀ ਬਾੜੀ ਕਰਦੇ ਸਨ, ਪਰ ਬਾਹਮਣ ਪੁਜਾਰੀ ਵਾਦ ਦੇ ਦੌਰ ਵਿਚ ਹੱਥੀਂ ਹਲ ਵਾਹੁਣ ਵਾਲੇ ਮਾਲਕ-ਕਿਸਾਨ ਦੀ ਥਾਂ ਹੌਲੀ ਹੌਲੀ ਜ਼ਿਮੀਂਦਾਰ, ਜੋ ਗੁਲਾਮਾਂ ਜਾਂ ਰਾਹਕਾਂ ਕੋਲੋਂ ਖੇਤੀ ਕਰਵਾਉਂਦਾ, ਨੇ ਮੱਲ ਲਈ। ਸਰ ਡਬਲਯੂ ਹੰਟਰ ਲਿਖਦਾ ਹੈ ਕਿ “ਦੇਸ ਦੇ ਛੇ ਹਿੱਸਿਆਂ ਵਿਚੋਂ ਪੰਜਾਂ ਵਿੱਚ ਹੱਲ ਵਾਹੁਣ ਦਾ ਕੰਮ ਗੈਰ-ਆਰੀਆ ਅਥਵਾ ਸੂਦਰ ਜਾਤੀਆਂ ਦੇ ਹੱਥ ਵਿੱਚ ਹੀ ਸਦਾ ਰਿਹਾ, ਅਤੇ ਬਹੁਤ ਪੁਰਾਣੇ ਜ਼ਮਾਨੇ ਵਿੱਚ ਵੀ ਆਰੀਆ ਜੇਤੂ ਕੌਮਾਂ ਦੀਆਂ ਨਜ਼ਰਾਂ ਵਿਚ ਖੇਤੀ ਬਾੜੀ ਦਾ ਕਸਬ ਇਤਨਾ ਹੀ ਨੀਵਾਂ ਅਤੇ ਗਿਰਾਉਣ ਵਾਲਾ ਸਮਝਿਆ ਜਾਣ ਲਗ ਪਿਆ ਸੀ ਜਿਤਨਾ ਭੇਡਾਂ ਚਰਾਉਣਾ ਮੌਸਿਅਕ ਫਔਰਾਹ ਦੀਆਂ ਨਜ਼ਰਾਂ ਵਿੱਚ ਅਰਥਾਤ “ਸ਼ੁਰੂ ਤੋਂ ਬਾਹਮਣਾਂ ਅਤੇ ਕਸ਼ੱਤਰੀਆਂ ਦਾ, ਸਵਾਏ ਜ਼ਮੀਨ ਦੀ ਮਾਲਕੀ ਦੇ ਹੱਕ ਜਮਾਉਣ ਦੇ ਅਤੇ ਜ਼ਮੀਨ ਦੀ ਪੈਦਾਵਾਰ ਦਾ ਹਿੱਸਾ ਵੰਡਾਉਣ ਦੇ, ਖੇਤੀ ਬਾੜੀ ਨਾਲ ਕੋਈ ਵਾਸਤਾ ਨਹੀਂ ਸੀ। ਅੰਗਰੇਜ਼ਾਂ ਦੇ ਜ਼ਮਾਨੇ ਤਕ ਵੀ ਪੰਜਾਬ ਵਿਚ (ਜਿੱਥੇ ਖੇਤੀ ਬਾੜੀ ਦੇ ਕਿੱਤੇ ਨੂੰ ਹਮੇਸ਼ਾਂ ਆਰੀਆ ਵਲੋਂ ਵੀ ਉੱਤਮ ਸਮਝਿਆ ਜਾਂਦਾ ਰਿਹਾ ਹੈ) ਜੋ ਥੋੜੇ ਰਾਜਪੂਤ ਸਨ, ਹੱਲ ਵਾਹੁਣ ਦੇ ਕਿੱਤੇ ਅਤੇ ਹਰ ਤਰਾਂ ਦੀ ਹੱਥੀਂ ਕਿਰਤ ਨੂੰ ਗਿਰਿਆ ਹੋਇਆ ਕੰਮ ਸਮਝਦੇ ਸਨ§ । ਇਥੋਂ ਤਕ ਕਿ ਮਿੰਟਗੁਮਰੀ ਜ਼ਿਲੇ ਦੇ ਵਡੇ ਰਵੀ ਜੱਟ, ਜੋ ਰਾਜਪੂਤ ਨਹੀਂ ਪਰ in Baden-Powell, p. 190. Ibid, p. 189. Vedic Index, ii, p. 265, quoted Cambridge History, i, p. 127-128.

  • Cambridge History, i, p. 128. tQuoted by Baden-Powell, p. 192 (Baden-Powell, p. 186. ਨੂੰCensus Report, para 44.

Digited by Panjab Digital Library www. jadi.