ਪੰਨਾ:ਗ਼ਦਰ ਪਾਰਟੀ ਲਹਿਰ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਜਪੂਤਾਂ ਵਿਚੋਂ ਨਿਕਲੇ ਹੋਏ ਹੋਣ ਦਾ ਦਾਅਵਾ ਕਰਦੇ ਹਨ, ਉਨਾਂ ਸਾਰਿਆਂ ਨੂੰ ਨੀਵਾਂ ਸਮਝਦੇ ਹਨ ਜੋ ਹੱਲ ਵਾਹੁਣ*। ਬਾਹਮਣ ਪੁਜਾਰੀ ਵਾਦ ਬਾਰੇ ਤੀਸਰੀ ਹਕੀਕਤ ਇਹ ਹੈ ਕਿ ਲੜਾਈ ਕਰਨ ਦਾ ਕੰਮ ਆਰੀਆ ਦੀ ਕੇਵਲ ਇਕ ਜਾਤੀ ਕਸ਼ੱਤਰੀਆਂ ਦੀ ਸੌਂਪਨਾ ਕੀਤੀ ਗਈ । ਮੈਗਸਥਨੀਸ ਦੇ ਦੱਸੇ ਹਾਲ ਮੁਤਾਬਿਕ, ਉਸ ਦੇ ਸਮੇਂ ਵਿੱਚ ਵੀ ਆਮ ਜਨਤਾ ਦਾ । ਲੜਾਈ ਲੜਨ ਨਾਲ ਵਾਸਤਾ ਨਹੀਂ ਸੀ ਹੁੰਦਾ, ਅਤੇ ਇਹ ਕੰਮ ਇਕ ਐਸੀ ਜਾਤੀ ਦੇ ਸਪੁਰਦ ਸੀ ਜੋ ਹੋਰ ਕੰਮ ਨਹੀਂ ਸੀ ਕਰਦੀ। ਲੜਾਈ ਦਾ ਕੰਮ ਆਰੀਆਂ ਦੀ ਕੇਵਲ ਇਕ ਜਾਤੀ ਦੇ ਸਪੁਰਦ ਕਰਨ ਦੀ ਤਹਿ ਵਿੱਚ ਸ਼ੁਰੂ ਵਿੱਚ ਭਾਵੇਂ ਕੋਈ ਵੀ ਮਨਸ਼ਾ ਹੋਵੇ, ਪਰ ਇਸ ਵਿੱਚ ਸ਼ੱਕ ਨਹੀਂ ਕਿ ਇਹ ਨੀਤੀ ਮੌਜੂਦਾ ਜ਼ਮਾਨੇ ਵਿਚ ਅੰਗਰੇਜ਼ਾਂ ਦੀ ਆਮ ਜਨਤਾ ਕੋਲੋਂ ਹਥਿਆਰ ਖੋਹਣ ਦੀ ਨੀਤੀ ਨਾਲ ਮਿਲਦੀ ਜੁਲਦੀ ਹੈ । ਅਰਥਾਤ ਇਸ ਨੀਤੀ ਨੇ ਆਰੀਆਂ ਦੀ ਹਾਕਮ ਘੱਟ ਗਿਣਤੀ ਨੂੰ ਆਮ ਜਨਤਾ ਨੂੰ ਆਪਣੇ ਅਧੀਨ ਰਖੀ ਰਖਣ ਵਿੱਚ ਬਹੁਤ ਮਦਦ ਦਿਤੀ। ਸਦੀਆਂ ਬੱਧੀ ਇਸ ਨੀਤੀ ਦੀ ਵਰਤੋਂ ਨੇ ਕਸ਼ਤੱਰੀਆਂ ਤੋਂ ਬਿਨਾਂ ਹੋਰ ਜਾਤੀਆਂ ਦੀ ਲਸ਼ਨ ਸ਼ਕਤੀ ਨੂੰ ਭਾਰੀ ਸੱਟ ਮਾਰੀ। ਇਹ ਹਕੀਕਤ ਅਰਥ ਭਰਪੂਰ ਹੈ ਕਿ ਕਸ਼ਤੱਰੀਆਂ ਅਤੇ ਉਨ੍ਹਾਂ ਦੇ ਜਾਨਸ਼ੀਨ ਰਾਜਪੂਤਾਂ ਦੇ ਦਾਇਰੇ ਤੋਂ ਬਾਹਰ, ਜੱਟਾਂ ਜਾਂ ਜਾਟਾਂ ਤੋਂ ਇਲਾਵਾ, ਵਡੀ ਭਾਰੀ ਗਿਣਤੀ ਵਾਲੀ ਜਾਤੀ ਮਰਹੱਟਿਆਂ ਨੇ ਆਪਣੀ ਲੜਨ ਸ਼ਕਤੀ ਕਾਇਮ ਰਖੀ; ਜਿਨ੍ਹਾਂ ਦੇ ਭਾਈਚਾਰੇ ਦੀ ਬਣਤਰ ਵੀ ਕੁਝ ਕਬਾਇਲੀ ਨਮੂਨੇ ਦੀ ਹੈ, ਜਿਨਾਂ ਦੇ ਸਮਾਜਕ ਰੁਤਬੇ ਵਿਚ ਖੇਤੀ ਬਾੜੀ ਕਰਨ ਨਾਲ ਘਾਟਾ ਨਹੀਂ ਪੈਂਦਾ, ਅਤੇ ਜਿਨ੍ਹਾਂ ਦਾ ਜਾਤ, ਪਾਤ ਦੀਆਂ ਕੀਮਤਾਂ ਵਲ ਰਵੱਈਆ ਕੁਝ ਜੱਟਾਂ ਦੇ ਰਵੱਈਏ ਨਾਲ ਮਿਲਦਾ ਹੈ। | ਬਾਹਮਣ ਪੁਜਾਰੀ ਵਾਦ ਬਾਰੇ ਚੌਥੀ ਹਕੀਕਤ ਇਹ ਹੈ ਕਿ ਇਸ ਨੇ ਪੁਰਨ ਨਾਸਤਕਤਾ ਤੋਂ ਲੈਕੇ ਸਰਬ ਵਿਆਪੀ ਬਹੱਮ ਤੱਕ ਹਰ ਕਿਸਮ ਦੇ ਫਿਲਸਫੇ ਦੇ ਵਿਚਾਰਾਂ ਨੂੰ ਖੁਲ ਦਿਲੀ ਨਾਲ ਥਾਂ ਦਿਤੀ; ਪੁਰਾਤਨ ਵਸਨੀਕਾਂ ਅਤੇ ਦਰਾਵੜਾਂ ਆਦਿ ਜਾਤੀਆਂ ਦੇ ਭੈੜੇ ਤੋਂ ਭੈੜੇ ਅਕੀਦੇ, ਭੱਦੇ ਤੋਂ ਭੱਦੇ ਭਰਮ ਅਤੇ ਘਟੀਆ ਤੋਂ ਘਟੀਆ ਦੇਵੀਆਂ ਦੇਵਤੇ ਲੈਕੇ ਅਪਣਾ ਲਏ; ਅਤੇ ਹਰ ਕਿਸਮ ਦੀਆਂ ਰੀਤਾਂ ਨੂੰ ਅਪਨਾਉਣ ਵਿੱਚ ਖੁਲ ਦਿਲੀ ਨਾਲ ਵਰਤੋਂ ਕੀਤੀ, ਬਸ਼ੱਰਤਿਕੇ ਹਰ ਇਕ ਨਵੀਂ ਧਾਰਮਕ ਅਤੇ ਭਾਈਚਾਰਕ ਮਿਲਾਵਟ ਜਾਂ ਕਾਵ ਦੇ ਪੁਜਾਰੀ ਬਾਹਮਣ ਹੀ ਹੋਣ; ਕਿਉਂਕਿ ਇਸ ਤਰਾਂ ਨਵੇਂ ਦੇਵਤੇ ਜਾਂ ਰਸਮਾਂ ਅਪਨਾਉਣ ਨਾਲ ਬਾਹਮਣਾਂ ਦੇ ਆਰਥਕ ਲਾਭ ਘਟਣ ਦੀ ਬਜਾਏ ਸਗੋਂ ਵਧਦੇ ਸਨ। ਕੋਈ ਵਡੇ ਤੋਂ ਵਡਾ ਗੁਨਾਂਹ ਅਤੇ ਭੇੜੇ ਤੋਂ ਭੈੜਾ ਐਸਾ ਕੁਕੱਰਮ ਨਹੀਂ ਸੀ ਜੋ ਇਕ ਹਿੰਦੂ ਨਾਂ ਕਰ ਸਕਦਾ ਹੋਵੇ, ਬਸ਼ੱਰਤਿਕੇ ਬਾਹਮਣ ਉਸ ਦੀ ਪਿਠ ਠੋਕਣ ਨੂੰ ਤਿਆਰ ਹੋਵੇ । ਐਸੀਆਂ ਮਿਸਾਲਾਂ ਵੀ ਸੁਣਨ ਵਿੱਚ ਆਈਆਂ ਹਨ, ਜਿਥੇ ਬਾਹਮਣਾਂ ਨੇ ਦਾਨ ਭੇਟਾ •Imperial Gazettler of Indiaxvii, p. 412. tCatabridge History, i, p. 410. a

  • Peoples and problems of India, Sir T.W. Holderness, p. 97

+Ibid, p, 46. (Punjab Administration Report for 1921-22, part 1, pp. 341-342.. The Arya Samaj. Lajpat Rai, p. 75. ਲੈਕੇ ਨੀਵੀਂ ਜਾਤੀਆਂ ਦੇ ਰਾਜਿਆਂ ਨੂੰ ਉੱਚੀਆਂ ਜਾਤੀਆਂ ਵਿੱਚ ਸ਼ਾਮਲ ਕਰ ਲਿਆ*। ਪਰ ਇਤਹਾਸ ਦੱਸਦਾ ਹੈ ਕਿ ਬਾਹਮਣ ਪੁਜਾਰੀਵਾਦ ਦੀ ਇਹ ਧਾਰਮਕ ਖਲ ਦਿਲੀ ਕਿਸਤਰਾਂ ਅਲੋਪ ਹੋ ਗਈ ਅਤੇ ਇਸ ਨੇ ਕਿਸਤਰਾਂ ਜੋਰ ਨਾਲ ਟਾਕਰਾ ਕੀਤਾ, ਜਦ ਇਸ ਦਾ ਵਾਹ ਬੁਧ ਮੱਤ ਅਤੇ ਇਸਲਾਮ ਨਾਲ ਪਿਆ, ਜਿਹੜੇ ਜੱਦੀ ਬਣ ਗਈ ਪੁਜਾਰੀ ਸ਼੍ਰੇਣੀ ਦਾ ਰਸੂਖ ਖਤਮ ਕਰਨ ਦੇ ਹਾਮੀ ਸਨ। ਇਸਲਾਮ ਬਾਰੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁਸਲਮਾਨ ਬਦੇਸ਼ੀ ਹਮਲਾਆਵਰਾਂ ਦੇ ਜ਼ੁਲਮਾਂ ਦੇ ਕਾਰਨ ਇਸ ਦੇ ਵਿਰਧ ਨਫਰਤ ਪੈਦਾ ਹੋ ਗਈ, ਪਰ ਬੁਧ ਮੱਤ ਬਾਰੇ ਇਹੋ ਜਿਹੀ ਕੋਈ ਦਲੀਲ ਨਹੀਂ ਦਿਤੀ ਜਾ ਸਕਦੀ। ਸਗੋਂ ਉਸੇ ਬੁਧ ਮੱਤ, ਜਦ ਉਸ ਵਿਚ ਮਿਲਾਵਟ ਦੇ ਕਾਰਨ ਮੂਰਤੀ ਪੂਜਾ ਅਤੇ ਰਸਮੀ ਪੂਜਾ ਦੀ ਅੰਸ਼ ਆ ਮਿਲੀ, ਨੂੰ ਹਿੰਦੂ ਧਰਮ ਦੇ ਦਾਇਰੇ ਵਿਚ ਥਾਂ ਦੇ ਦਿਤੀ ਗਈ, ਕਿਉਂਕਿ ਉਸ ਵਿਚ ਹੁਣ ਜੱਦੀ ਪੁਜਾਰੀ ਸ਼੍ਰੇਣੀ ਦੇ ਆਰਥਕ ਲਾਭਾਂ ਨੂੰ ਚੋਟ ਲਾਉਣ ਦੀ ਸਮਰੱਥਾ ਜਾਂ ਮਨਸ਼ਾ ਨਹੀਂ ਸੀ ਰਹੀ। ਉਪ੍ਰੋਕਤ ਵੀਚਾਰਾਂ ਨੂੰ ਸਾਹਮਣੇ ਰਖਿਆਂ ਇਸ ਸਿੱਟੇ ਉਤੇ ਪੁਜਣਾ ਪੈਂਦਾ ਹੈ ਕਿ ਅਮਲੀ ਵਰਤੋਂ ਵਿੱਚ ਬ੍ਰਾਹਮਣ ਪੁਜਾਰੀ ਵਾਦ ਕਈ ਜੱਦੀ ਜਮਾਤਾਂ (ਆਰੀਆ ਹਾਕਮ ਅਤੇ ਬਾਹਮਣ ਸ਼੍ਰੇਣੀ) ਦੇ ਰਾਜਸੀ ਗਲਬੇ ਅਤੇ ਆਰਥਕ ਲੁਟ ਖਸੁਟ ਨੂੰ ਕਾਇਮ ਰੱਖਣ ਦਾ ਕਾਰਗਰ ਵਸੀਲਾ ਬਣ ਗਿਆ। ਇਸੇ ਮਕਸਦ ਨੂੰ ਪੁਖਤਾਈ ਦੇਣ ਵਾਲੀ ਬਾਹਮਣ ਪੁਜਾਰੀ ਵਾਦ ਨੇ, ਘਟੋ ਘਟ ਆਮ ਜਨਤਕ ਪਧਰ ਵਾਸਤੇ, ਐਸੀ ਵੀਚਾਰ-ਧਾਰਾ ਘੜ ਲਈ ਜਿਸ ਵਿਚ ਇਨਸਾਨੀ ਫਿਤਰਤ ਵਿਚ ਜੋ ਡਰ ਅਤੇ ਵਹਿਮ ਦੀ ਅੰਸ਼ ਹੈ ਦਾ ਫਾਇਦਾ ਉਠਾਇਆ ਗਿਆ। ਜਦ ਰਾਜਸੀ ਦਬਾਓ ਅਤੇ ਆਰਥਕ ਲੁਟ ਖਸੁਟ ਨੂੰ ਧਾਰਮਕ ਜਾਂ ਨੀਮ-ਧਾਰਮਕ ਵਿਚਾਰਾਂ ਦੀ ਸ਼ਹਿ ਅਥਵਾ ਪਰਮਾਣੀਕਤਾ (Sanction) ਮਿਲਣ ਦੇ ਕਾਰਨ ਪੁਖਤਾਈ ਮਿਲ ਜਾਵੇ, ਤਾਂ ਉਹ ਬਹੁਤ ਡਰਾਉਣੀ ਸੁਰਤ ਧਾਰਨ ਕਰ ਜਾਂਦੀ ਹੈ । ਮਨੁਖੀ ਇਤਹਾਸ · ਵਿੱਚ ਇਸ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ । ਪਰ ਹਿੰਦ ਵਿਚ ਆਰੀਆ ਹਾਕਮ ਜਮਾਤ ਅਤੇ ਜੱਦੀ ਬਾਹਮਣ ਪੁਜਾਰੀ ਸ਼੍ਰੇਣੀ ਦੇ ਰਾਜਸੀ ਅਤੇ ਆਰਥਕ ਹਿੱਤਾਂ ਦੇ ਧਾਰਮਕ ਜਾਂ ਨੀਮ-ਧਾਰਮਕ ਵੀਚਾਰਾਂ ਨਾਲ ਮੇਲ ਮਿਲਾਪ ਨੇ, ਆਮ ਜਨਤਾ ਦੀ ਜਿਤਨੀ ਵਡੀ ਗਿਣਤੀ ਦੀ ਆਰਥਕ ਲੁਟ ਖਸੁਟ ਅਤੇ ਰਾਜਸੀ ਦਬਾਓ ਨੂੰ ਜਿਤਨੇ ਲੰਮੇ ਅਰਸੇ ਲਈ ਕਾਇਮ ਰਖਣ, ਅਤੇ ਆਮ ਜਨਤਾ ਨੂੰ ਇਸ ਨੂੰ ਮਾਨਸਕ ਤੌਰ ਉੱਤੇ ਕਬੂਲੀ ਰੱਖਣ, ਦੀ ਜੋ ਰਚਨਾ ਰਚੀ, ਉਸਦੇ ਭੁੱਲ ਹੋਰ ਮਿਸਾਲ ਨਹੀਂ ਲਭਦੀ। ਬਾਹਮਣ ਪੁਜਾਰੀ ਵਾਦ ਦੀ ਇਹ ਰਚਨਾ ਰਾਜਸੀ ਦਬਾਓ ਅਤੇ ਆਰਥਕ ਲੁਟ ਖਸੁਟ ਕਾਇਮ ਰੱਖਣ ਦੇ ਇਤਨੀ ਅਨਕੂਲ ਸੀ ਕਿ, ਇਸਲਾਮ ਦੇ ਬੁਨਿਆਦੀ ਅਸੂਲਾਂ ਦੇ ਉਲਟ, ਮੁਸਲਮਾਨ ਹਾਕਮ ਜਾਤੀਆਂ, ਉਨ੍ਹਾਂ ਮੁਸਲਮਾਨ ਜਾਤੀਆਂ, ਜਿਨ੍ਹਾਂ ਨੂੰ ਉਨ੍ਹਾਂ ਰਾਜਸੀ ਜਾਂ ਆਰਥਕ ਤੌਰ ਉੱਤੇ ਦਬਾਇਆ ਹੁੰਦਾ, ਨਾਲ ਵੀ ਕੁਝ ਹੱਦ ਤਕ ਜਾਤ ਪਾਤ ਦੇ ਵਿਤਕਰੇ ਵਾਲਾ ਵਤੀਰਾ ਧਾਰਨ •Baden-Powell, p. 89. 21 ਬਾਹਮਣ ਪੁਜਾਰੀ ਵਾਦ ਬਾਰੇ ਕੁਝ ਵਧੇਰੇ ਵਿਸਥਾਰ ਨਾਲ ਜ਼ਿਕਰ ਹੋ ਗਿਆ ਹੈ, ਪਰ ਇਸ ਦੀ ਰਾਜਸੀ ਅਤੇ ਆਰਥਕ ਤਹਿ ਦਾ ਨਿਰਣਾ ਕਰਨਾ ਜ਼ਰੂਰੀ ਸੀ, ਕਿਉਂਕਿ ਹਿੰਦ ਦੇ ਇਤਿਹਾਸ ਦਾ ਇਹ ਬਹੁਤ ਅਹਿਮ ਮਸਲਾ ਹੈ ਜਿਸ ਦੇ ਬੜੇ ਲੰਬੇ ਚੌੜੇ ਅਤੇ ਡੂੰਘੇ ਅਸਰ ਹੋਏ ਹਨ । Digited by Punjab Digital Library www.a lib.org