ਪੰਨਾ:ਗ਼ਦਰ ਪਾਰਟੀ ਲਹਿਰ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦੀਆਂ* । ਆਰਥਕ ਹਿਤ ਕਈ ਵੇਰ ਧਾਰਮਕ ਵੀਚਾਰਾ ੪ ਕਿਸ ਤਰਾਂ ਭਾਰੂ ਹੋ ਜਾਂਦੇ ਹਨ, ਇਸ ਦੀ ਦਿਲਚਸਪ ਮਿਸਾਲ ਇਸਲਾਮੀ ਅਸੂਲਾਂ ਵਿਰੁਧ ਪੈਦਾ ਹੋਏ ਉਨ੍ਹਾਂ ਮੁਸਲਮਾਨ ਹੁਸੈਨ ਬਾਹਮਣਾਂ ਦੀ ਹੈ ਜੋ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਤੋਂ ਅੱਲਾ ਦੇ ਨਾਮ ਹੇਠਾਂ ਅਤੇ ਹਿੰਦੂਆਂ ਤੋਂ ਹਿੰਦੂ ਦੇਵਤਿਆਂ ਦੇ ਨਾਮ ਹੇਠਾਂ ਕਾਰ-ਭੇਟਾ ਲੈਂਦੇ। | ਪੰਜਾਬੀ ਕਿਸਾਨ ਸ਼ੁਰੂ ਤੋਂ ਬਾਹਮਣ ਪੁਜਾਰੀ ਵਾਦ ਦੇ ਅਸਰਾਂ ਤੋਂ ਕਾਫੀ ਹੱਦ ਤਕ ਬਚਿਆ ਰਿਹਾ । ਇਸ ਬਚਾ ਦਾ ਕਾਰਨ ਉਸ ਦੇ ਪਿੰਡਾਂ ਦੀ ਕਬਾਇਲੀ ਨਮੂਨੇ ਦੀ ਆਰਥਕ ਅਤੇ ਭਾਈਚਾਰਕ ਬਣਤਰ ਵੀ ਸੀ, ਪਰ ਹੋਰ ਕਾਰਨ ਵੀ ਸਨ। ਟੱਪਰੀ ਵਾਸ ਫਿਰਤ ਜਾਤੀਆਂ ਦੇ ਸਦੀਆਂ ਬੱਧੀ ਨਿੱਤ ਨਵੇਂ ਹੜਾਂ ਨੇ ਪੰਜਾਬ ਨੂੰ ਗੰਗਾ ਜਮਨਾ ਦੇ ਮੈਦਾਨ ਵਿਚ ਪੈਦਾ ਹੋਏ ਸਭਿਆਚਾਰ ਨਾਲੋਂ ਬਹੁਤ ਲੰਮੇਂ ਅਰਸੇ ਲਈ ਨਿਖੇੜੀ ਰੱਖਿਆ | ਅਸ਼ੋਕ ਦੇ ਰਾਜ ਵਿੱਚ ਬੁਧ ਮੱਤ ਪੰਜਾਬ ਦਾ ਸਰਕਾਰੀ ਧਰਮ ਬਣ ਗਿਆ ਸੀ ਅਤੇ ਪੰਜਵੀਂ ਸਦੀ ਦੇ ਸ਼ੁਰੂ ਵਿੱਚ ਵੀ ਚੀਨੀ ਸਿਆਹ -ਹੀਨ ਨੇ ਵੇਖਿਆ ਕਿ ਪੰਜਾਬ ਵਿਚ ਬੁਧ ਮੱਤ ਦਾ ਜ਼ੋਰ ਸੀ§ । ਇਸ ਤੋਂ ਪਿਛੋਂ ਜਦ ਕਦੀ ਬਾਹਮਣ ਪੁਜਾਬੀ ਵਾਦ ਨੂੰ ਫੈਲਾਉਣ ਵਾਲੇ ਵਡੇ ਰਾਜਾਂ ਦਾ ਜ਼ੋਰ ਪਿਆ, ਤਾਂ ਜਾਂ ਤਾਂ ਓਹ ਕੇਂਦਰੀ ਪੰਜਾਬ ਤਕ ਫੈਲੇ ਨਾ, ਜਾਂ ਬਹੁਤ ਮਾਮੂਲੀ ਸਮੇਂ ਲਈ* । ੯੮੬-੭ ਈਸਵੀ ਤੋਂ ਪਿਛੋਂ ਮੁਸਲਮਾਨੀ ਹਮਲਿਆਂ ਦੇ ਕਾਰਨ ਪੰਜਾਬ ਵਿੱਚ ਰਾਜ ਦੇ ਤੇਜ ਪਰਤਾਪ ਦੀ ਮਦਦ ਨਾਲ ਬਾਹਮਣ ਪੁਜਾਰੀ ਵਾਦ ਫੈਲਣ ਦੀ ਗੁੰਜਾਇਸ਼ ਹੀ ਨਾ ਰਹੀ । ਇਹ ਠੀਕ ਹੈ ਕਿ ਬਾਹਮਣ ਪੁਜਾਰੀ ਵਾਦ ਦੀ ਵੀਚਾਰਧਾਰਾ ਦੇ ਰਾਜ ਦੇ ਤੇਜ ਪ੍ਰਤਾਪ ਦੀ ਮਦਦ ਤੋਂ ਬਿਨਾਂ ਵੀ ਫੈਲਣ ਦੇ ਸੁੱਖਮ ਤਰੀਕਾਕਾਰ ਸਨ, ਪਰ ਇਸ ਤਰਾਂ ਇਹ ਬਹੁਤਾ ਪੰਜਾਬ ਦੀਆਂ ਵਾਪਾਰਕ ਜਾਤੀਆਂ (ਜਿਨਾਂ ਦਾ ਪੰਜਾਬ ਦੇ ਕਿਸਾਨਾਂ ਨਾਲੋਂ ਨਸਲੀ ਅਤੇ ਕੁਝ ਇਤਹਾਸਕ ਪਿੱਛਾ ਵਖਰਾ ਹੈ) ਵਿਚ ਹੀ ਫੈਲਣ ਵਿਚ ਕਾਮਯਾਬ ਹੋਇਆ, ਕਿਉਂਕਿ ਉਨ੍ਹਾਂ ਦੇ ਆਰਥਕ ਹਿੱੜਾਂ ਦੇ ਇਹ ਅਨਕੂਲ ਸੀ। | ਪੰਜਾਬੀ ਕਿਸਾਨ ਨੂੰ ਬਾਹਮਣ ਪੁਜਾਰੀ ਵਾਦ ਤੋਂ ਨਿਖੜੇ ਰਹਿਣ ਦੇ ਜੋ ਫਾਇਦੇ ਹੋਏ ਉਨ੍ਹਾਂ ਸਾਰਿਆਂ ਬਾਰੇ ਪੂਰਾ ਸਿੱਧਾ:ਅੰਦਾਜ਼ਾ ਲਾਉਣਾਂ ਕਠਨ ਹੈ । ਮਨੁs (Negative) ਦਿਸ਼ੱਟੀ ਕੋਨ · ਤੋਂ ਕੁਝ ਅੰਦਾਜਾ ਉਸ ਕਮਜ਼ੋਰੀ ਅਤੇ ਗਿਰਾਵਟ ਨਾਲ ਮੁਕਾਬਲਾ ਕੀਤਿਆਂ ਲਗ ਸਕਦਾ ਹੈ : ਇਸ ਨੇ ਬਾਹਮਣ ਅਤੇ ਕਸ਼ਤੱਰੀ ਜਾਤੀਆਂ ਤੋਂ ਬਾਹਰ ਇਸ , ਦੇ ਅਸਰ ਹੇਠ ਆਈ ਆਮ ਜਨਤਾ ਵਿੱਚ ਪੈਦਾ ਕੀਤੀ। ਪਰ ਕਈ ਸਿੱਧੇ ਅਸਰ ਐਸੇ ਹਨ ਜੋ ਸਪਸ਼ੱਟ ਦਿਸਦੇ ਹਨ। ਪਿਛੇ ਵੇਖਿਆ ਜਾ ਚੁਕਾ ਹੈ । ਕਿ ਲੜਨ ਦਾ ਕੰਮ ਕੇਵਲ ਇਕ ਜਾਤੀ ਕਸ਼ੱਤਰੀਆਂ ਦੀ ਸੌਂਪਨਾਂ ਹੋ ਜਾਣ ਕਰਕੇ ਦੁਸਰੀਆਂ ਜਾਤੀਆਂ ਦੀ ਲੜਨ ਸ਼ਕਤੀ ਨੂੰ ਭਾਰੀ ਸੱਟ ਵੱਜੀ ਅਤੇ ਪੰਜਾਬੀ ਕਿਸਾਨ ਕਿਵੇਂ ਬਚਿਆ ਰਿਹਾ। ਇਸੇ ਤਰਾਂ ਬਾਹਮਣਾਂ ਅਤੇ ਹੋਰ ਆਰੀਆ ਹਾਕਮ ਜਾਤੀਆਂ ਨੇ ਨਾ ਕੇਵਲ ਖੇਤੀ ਬਾੜੀ ਅਤੇ ਹੋਰ ਹਥੀਂ ਕਿਰਤ ਨੂੰ ਆਪ ਹੱਥ ਨਾ ਲਾਇਆ, ਬਲਕਿ ਖੇਤੀ ਬਾੜੀ ਅਤੇ ਹਥੀਂ ਕਿਰਤ ਕਰਨ ਵਾਲਿਆਂ ਨੂੰ ਘਟੀਆ ਹੋਣ ਦਾ ਪ੍ਰਭਾਵ ਪਾਇਆ। ਪੰਜਾਬੀ ਕਿਸਾਨ ਨੇ ਇਸ ਵੀਚਾਰਧਾਰਾ ਨੂੰ ਬਿਲਕੁਲ ਨਾ ਕਬੂਲਿਆ । ਉਸ ਨੇ ਆਪਣੀ ਕਿਰਤ ਉਤੇ ਹਮੇਸ਼ਾਂ ਜਾਇਜ਼ ਮਾਣ ਕੀਤਾ ਹੈ*, ਜਿਸ ਦਾ ਸਿੱਟਾ ਇਹ ਹੈ ਕਿ ਪੰਜਾਬੀ ਕਿਸਾਨ ਸਾਰੇ ਹਿੰਦ ਵਿੱਚੋਂ ਵਧੀਆ ਕਿਸਾਨ ਖਿਆਲ ਕੀਤਾ ਜਾਂਦਾ ਹੈ। ਬਲਕਿ ਰਾਜ ਕਾਜ ਦੇ ਕੰਮ ਨਾਲੋਂ ਵੀ ਖੇਤੀ ਬਾੜੀ ਦੇ ਕੰਮ ਵਲ ਉਸ ਦੀ ਰੁਚੀ ਵਧੇਰੇ ਰਹੀ ਹੈ, ਜੋ ਰਾਜਸੀ ਮੈਦਾਨ ਵਿੱਚ ਉਸਦੇ ਪਿਛੇ ਰਹਿਣ ਦੇ ਕਾਰਨਾਂ ਵਿੱਚੋਂ ਸ਼ਾਇਦ ਇਕ ਹੈ, ਅਤੇ ਜਿਸਦੇ ਕਾਰਨ ਸਿਖ ਰਾਜ ਗਵਾਕੇ ਉਸ ਨੂੰ ਹਲ ਦੀ ਜੰਘੀ ਫੜਨ ਵਿੱਚ ਸ਼ਾਇਦ ਬਹੁਤਾ ਘਾਟਾ ਪੈਂਦਾ ਮਹਿਸੂਸ ਨਾ ਹੋਇਆ। ਬਾਹਮਣ ਪੁਜਾਰੀ ਵਾਦ ਨੇ ਮਨੁਖੀ ਕੀਮਤਾਂ ਦੇ ਨਜ਼ਰੀਏ ਤੋਂ ਸ਼ਾਇਦ ਸਭ ਤੋਂ ਵਡਾ ਕਸਾਨ ਇਹ ਕੀਤਾ ਕਿ ਇਸ ਨੇ ਅਪਣੀ ਵੀਚਾਰ-ਧਾਰਾ ਰਾਹੀਂ, ਬਾਹਮਣਾਂ ਅਤੇ ਹਾਕਮ ਜਾਤੀਆਂ ਤੋਂ ਇਲਾਵਾ, ਬਾਕੀ ਦੀ ਹਿੰਦੂ ਜਨਤਾ ਵਿੱਚ ਦਰਜੇਵਾਰ ਮੁਕਾਬਲਤੇ ਘਟੀਆ ਅਥਵਾ ਨੀਵੇਂ ਹੋਣ ਦਾ ਅਹਿਸਾਸ ਪੈਦਾ ਅਤੇ ਪੱਕਿਆਂ ਕੀਤਾ, ਜਿਸ ਨੇ ਆਮ ਜਨ ਦੀ ਸ਼ਖਸੀਅਤ ਨੂੰ ਘੁਣ ਵਾਂਗੁੰ ਖਾਧਾ। ਪਰ ਪੰਜਾਬੀ ਜੱਟ ਕਿਸਾਨ ਜਾਤ ਪਾਤ ਦੇ ਨੁਕਤੇ ਤੋਂ ਕਿਸੇ ਹੋਰ ਜਾਤੀ ਨੂੰ ਆਪਣੇ ਨਾਲੋਂ ਵੱਡਾ ਨਹੀਂ ਸਮਝਦਾ*। ਪੰਜਾਬ ਦੀਆਂ ਹਿੰਦੁ ਵਾਪਾਰਕ ਜਾਤੀਆਂ ਵਿਚ ਵੀ ਬਾਹਮਣਾਂ ਨੂੰ ਨਾਮਧਰੀਕ ਸਨਮਾਨ ਪ੍ਰਾਪਤ ਹੋਇਆ, ਅਤੇ ਪੰਜਾਬ ਦੇ ਹਿੰਦੂ ਜਾਟਾਂ, ਜੋ ਗੰਗਾ ਦੇ ਮੈਦਾਨ ਦੇ ਨੇੜੇ ਹਨ, ਵਿਚ ਵੀ ਉਨਾਂ ਦਾ ਅਮਲੀ ਰਸੂਖ ਨਾ ਹੋਇਆਂ ਬਰਾਬਰ ਹੈ। ਕੇਂਦਰੀ ਪੰਜਾਬ ਦਾ ਜੱਟ ਕਿਸਾਨ ਉਨਾਂ ਜਾਤੀਆਂ, ਜਿਨਾਂ ਪੈਸਾ ਕਮਾਉਣ ਅਤੇ ਜੋੜਨ ਵਲ ਵਧੇਰੇ ਧਿਆਨ ਦਿਤੀ ਰਖਿਆ ਅਤੇ ਲੜਨ ਵਲ ਘਟ, ਨੂੰ ਚੰਗਾ ਨਹੀਂ ਸਮਝਦਾ। ਸਗੋਂ ਉਸ ਵਿੱਚ ਲੋੜ ਨਾਲੋਂ ਵਧੀਕ ਜਾਤੀ ਅਭਿਮਾਨ ਹੈ, ਜਿਸ ਕਾਰਨ ਉਹ ਬਾਕੀ ਦੁਨੀਆਂ ਨਾਲੋਂ ਆਪਣੇ ਆਪ ਨੂੰ ਵਡਾ ਸਮਝਦਾ ਹਾਂ । ਕੇਂਦਰੀ ਪੰਜਾਬ ਦਾ ਸਿਧੂ ਜੱਟ ਆਪਣੇ ਆਪ ਨੂੰ ਭਟੀ ਰਾਜਪੂਤਾਂ ਨਾਲੋਂ ਵੀ ਉਚਾ ਸਮਝਦਾ ਹੈ। ਕੇਂਦਰੀ ਪੰਜਾਬ ਦੇ ਕਿਸਾਨ ਵਿਚ ਵਧੀਆ-ਪਨ ਦੇ ਅਹਿਸਾਸ(Superiority Complex) ਦੇ ਗੁਣ ਅਉਗਣ ਹਨ ਨਾ ਕਿ ਕਮਤਰੀ ਦੇ ਅਹਿਸਾਸ (Inferiority complex) ਦੇ । ਜੱਟ ਬਾਰੇ ਅਖੌਤ ਮਸ਼ਹੂਰ ਹੈ ਕਿ ਉਸ ਨੇ ਆਪਣੇ ਦਾਣਿਆਂ ਦੇ ਬੋਲ ਉੱਤੇ ਖੜੇ ਹੋਕੇ ਰਾਜੇ ਦੇ ਹਾਥੀ ਹੱਕਣ ਵਾਲਿਆਂ ਨੂੰ ਪੁਛਿਆ, “ਇਹ ਛੋਟੇ ਛੋਟੇ ਖੋਤੇ ਵੇਚਣੇ ਈ ?। "Treve.Bki pp. 49-50. Imperial Gazettier. xvi, p. 202. ਜੰਗਨਾਮਾ, ਸ਼ਾਹ ਮੁਹੰਮਦ । “ਵਾਹ ਮੁਹੰਮਦਾ ਖੁਹਾਂ ਤੇ ਮਿਲ ਲੇ, ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ । •Ponjab Administration Report for 1921-22, i, p. 323. Census Report, para 512. fbid, Paras, 42, 439 and 612. Trevaskis, p. 174. IlCensus Report, para 431. Census Report, para 424. Life and conditions of the people of Hipdustun, Kanwar Mohammad Ashraf, pp. 132 and 196. Census Report, para 512. The Imperial Jazettier of India, Panjab, i, p. 19. 8Doinie. p. 168. " Douie,p, 16-16 Trekki੪ pp. 460. ਗੁਪਤਾ ਸਲਤਨਤ ਦਾ ਰਾਜ ਜੇ ਪੰਜਾਬ ਦੇ ਕੁਝ ਹਿੱਸੇ ਵਿੱਚ ਹੋਇਆ ਵੀ ਤਾਂ ਉਹ ਸਾਲਾਂ ਲਈਂ । ਹੋਸ਼ ਦੇ ਰਾਜ ਦੀ ਹੱਦ ਬਿਆਸ ਜਾਂ ਸਤਲੁਜ ਕੀ ਬਾਲਾਤਾਂ ਦਾ ਰਾਜ ਪੰਜਾਬ ਦੇ ਬਹੁਤ ਹਿੱਸੇ ਉੱਤੇ ਹੋਇਆ ਨਹੀਂ ਸਾਪਦਾ । ਇਤਿਹਾਸਕ ਕਾਰਨਾਂ ਦੀ ਸੁਰਖੀ ਹੇਠ । Trevaskis, p. 62. Digitted by Panjab Digital Library www.panfabdigito.org