ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੱਡੇ ਵੱਡੇ ਖਤਰੇ ਮੁੱਲ ਲੈ ਲੈਣ ਦੇ ਆਦੀ ਹੋ ਗਏ।ਦਲੇਰ ਅਤੇ ਮਨਚਲੇ ਸਿਖਾਂ ਦੇ ਫੁਰਨੇ ਅਤੇ ਕਰਨੀ ਵਿਚ ਵਕਫਾ ਨਹੀਂ ਹੁੰਦਾ[1]।” ਉਨ੍ਹਾਂ ਦਾ ਇਹ ਖਾਸਾ ਵੀ ਸ਼ਾਇਦ ਪੰਜਾਬੀ ਉਪ੍ਰੋਕਤ ਸੁਹਾਉ ਦਾ ਇਕ ਪਹਿਲੂ ਹੈ, ਜਿਸ ਨੂੰ ਪੰਜਾਬ ਦੇ ਖਾਸ ਇਤਹਾਸਕ ਹਾਲਾਤ ਨੇ ਚਮਕਾਇਆ। ਬਦੇਸ਼ੀ ਫੌਜਾਂ, ਲੁਟੇਰਿਆਂ ਦੇ ਜੱਥੇ, ਜਾਂ ਗਵਾਂਢੀ ਵੈਰੀ ਧੜੇ ਅਕਸਰ ਅਚਾਨਕ ਹੱਲਾ ਕਰ ਦਿੰਦੇ, ਜਿਨ੍ਹਾਂ ਦਾ ਲੋਕਾਂ ਨੂੰ ਯਕਾ ਯੱਕ ਮੁਕਾਬਲਾ ਕਰਨਾ ਪੈਂਦਾ। ਉਨ੍ਹਾਂ ਸਿਖ ਇਨਕਲਾਬੀਆਂ ਲਈ ਇਹ ਹਾਲਾਤ ਹੋਰ ਵੀ ਤਿੱਖ ਸਨ, ਜਿਹੜੇ ਮੁਗਲੀਆ ਰਾਜ ਦੇ ਗੜ੍ਹ ਵਿਚ ਛਾਪਾ ਮਾਰ ਲੜਾਈ ਲੜਦੇ ਰਹੇ, ਅਤੇ ਜਿਨ੍ਹਾਂ ਦੇ ਇਕ ਇਕ ਸਿਰ ਵਾਸਤੇ ਐਲਾਨੀ' ਸਰਕਾਰੀ ਇਨਾਮ ਮੁਕੱਰਰ ਸਨ[2]

ਪਰ ਪੰਜਾਬੀ ਕਿਸਾਨ ਨੂੰ ਜੋ ਸਭ ਤੋਂ ਅਹਿਮ ਅਤੇ ਅਨੋਖਾ ਇਤਹਾਸਕ ਤਜੱਰਬਾ ਹੋਇਆ, ਉਹ ਉਸ ਦਾ ਮੁਗਲੀਆ ਰਾਜ ਵਿਰੁਧ ਸਿਖਾਂ ਦੀ ਰਾਜਸੀ ਇਨਕਲਾਬੀ ਜਦੋਂ ਜਹਿਦ ਵਿਚ ਹਿੱਸਾ ਲੈਣਾ ਸੀ, ਕਿਉਂਕਿ ਇਸ ਨੇ ਉਸ ਦੇ ਆਚਾਰ ਦੇ ਕਈ ਇਕ ਲੁਕੇ ਹੋਏ ਪਹਿਲੂਆਂ ਨੂੰ ਪਹਿਲੀ ਵੇਰ ਪ੍ਰਗਟਾਇਆ। ਸਿਖ ਬਹੁਤੇ ਬਣਦੇ ਹੀ ਉਨ੍ਹਾਂ ਪੇਂਡੂਆਂ ਵਿਚੋਂ ਜੋ ਮੁਗਲੀਆ ਰਾਜ ਦੇ ਜ਼ੁਲਮ ਦੇ ਵਿਰੁਧ ਖੜੇ ਹੁੰਦੇ[3]। ਪਰ ਉਸਦੀ ਡੀਲ ਡੌਲ ਅਤੇ ਬਹਾਦਰੀ ਦੀ ਜਿੱਥੇ ਉਸ ਦੇ ਦੁਸ਼ਮਣਾਂ ਵੀ ਤਾਰੀਫ ਕੀਤੀ ਹੈ, ਉਥੇ ਤਿਮੂਰ ਅਤੇ ਬਾਬਰ ਦੋਹਾਂ ਨੇ ਉਸ ਨੂੰ ਗਵਾਰ, ਅਸੱਭਯ ਅਤੇ ਲੁਟੇਰਾ ਵੀ ਬਿਆਨ ਕੀਤਾ ਹੈ[4]।ਸਿਖ ਰਾਜਸੀ ਇਨਕਲਾਬੀ ਅੰਦੋਲਨ ਦੇ ਦੌਰਾਨ ਵਿਚ ਵੀ ਜਦ ਕਦੀ ਸਿਖਾਂ ਦਾ ਪਲੜਾ ਭਾਰੀ ਹੁੰਦਾ ਰਿਹਾ, ਤਾਂ ਇਸ ਵਿਚ ਜੱਟ ਕਿਸਾਨਾਂ ਦਾ ਲੁਟੇਰਾ ਅਨਸਰ ਕਾਫੀ ਗਿਣਤੀ ਵਿਚ ਆ ਸ਼ਾਮਲ ਹੁੰਦਾ ਰਿਹਾ, ਜਿਸ ਨੇ ਸਿਖ ਇਨਕਲਾਬੀ ਅੰਦੋਲਨ ਦੀ ਸੁਹਾਵਨੀ ਤਸਵੀਰ ਨੂੰ ਬੰਦੇ ਬਹਾਦਰ ਅਤੇ ਸਿਖ ਮਿਸਲਾਂ ਵੇਲੇ ਧੱਬਾ ਲਾਇਆ। ਇਸ ਤੋਂ ਇਹ ਜ਼ਾਹਰ ਤਾਂ ਹੁੰਦਾ ਹੈ ਕਿ ਸਿਖ ਅੰਦੋਲਨ ਦੀ ਸਪਿਰਟ ਨੂੰ ਜੱਟ ਕਿਸਾਨਾਂ ਦੀ ਕਾਫੀ ਗਿਣਤੀ ਨੇ ਗ੍ਰਹਿਣ ਨਹੀਂ ਸੀ ਕੀਤਾ, ਪਰ ਕਾਜ਼ੀ ਨੂਰ ਮੁਹੰਮਦ ਦੀ ਉਗਾਹੀ ਦਸਦੀ ਹੈ ਕਿ ਜਿਨ੍ਹਾਂ ਅਨਸਰਾਂ ਨੇ ਇਸ ਸਪਿਰਟ ਨੂੰ ਗ੍ਰਹਿਣ ਕੀਤਾ, ਉਹ ਕਿਤਨੇ ਉਚੇ ਪੈਰਾਏ ਦੇ ਸਭਯ ਆਚਾਰ ਧਾਰਨ ਕਰਨ ਦੇ ਕਾਬਿਲ ਸਨ। ਉਹ ਕਿਸੇ ਕਾਇਰ ਉਤੇ ਵਾਰ ਨਾ ਕਰਦੇ ਅਤੇ ਕਿਸੇ ਭਗੌੜੇ ਨੁੰ ਭਜਣੋ ਨਾ ਰੋਕਦੇ। ਨਾ ਕੇਵਲ ਓਹ ਆਪ ਵਿਭਚਾਰੀ ਅਤੇ ਚੋਰ ਨਹੀਂ ਸਨ, ਬਲਕਿ ਵਿਭਚਾਰੀਆਂ ਅਤੇ ਚੋਰਾਂ ਨਾਲ ਸਾਂਝ ਵੀ ਨਾ ਰੱਖਦੇ[5]ਸਿਖ ਇਨਕਲਾਬੀ ਜਦੋ ਜਹਿਦ ਵਿਚ ਹਿੱਸਾ ਲੈਣ ਨੇ ਪੰਜਾਬੀ ਕਿਸਾਨ ਦੇ ਆਚਾਰ ਦੇ ਇਕ ਹੋਰ ਪਹਿਲੂ ਨੂੰ ਵੀ ਪਹਿਲੀ ਵੇਰ ਪ੍ਰਗੱਟ ਕੀਤਾ। ਇਸ ਤੋਂ ਪਹਿਲੋਂ ਉਸ ਦੇ ਆਪਣੇ ਕੋਈ ਰਾਜਸੀ ਇਤਕਾਦ ਜਾਂ ਨਿਸ਼ਾਨੇ ਨਹੀਂ ਸਨ, ਜਿਹੜੇ ਭਾਰੂ ਤਾਕਤ ਅਗੇ ਉਸ ਨੂੰ ਅੜ ਕੇ ਲੜ ਮਰਨ ਦੀ ਪ੍ਰੇਰਨਾ ਕਰਦੇ। ਉਸ ਦੀ

ਤੰਗ ਦਾਇਰੇ ਵਾਲੀ ਪੇਂਡੂ ਆਜ਼ਾਦੀ ਅਤੇ ਉਸ ਦੇ ਜਮਾਤੀ ਆਰਥਕ ਲਾਭਾਂ ਵਿਚ ਦਖਲ ਨਾ ਦਿੱਤਾ ਜਾਂਦਾ ਤਾਂ ਉਹ ਹਰ ਭਾਰੂ ਰਾਜਸੀ ਤਾਕਤ ਨਾਲ ਨਿਰਬਾਹ ਕਰਨੋਂ ਸੰਕੋਚ ਨਾ ਕਰਦਾ ਮੁਸਲਮਾਨਾਂ ਦੇ ਹਮਲਿਆਂ ਨੇ ਜਿੱਥੇ ਰਾਜਪੂਤਾਂ ਨੂੰ ਰਾਜਪੂਤਾਨੇ ਦੋ ਥਲਾਂ ਜਾਂ ਪਹਾੜਾਂ ਦੀ ਪਨਾਹ ਲੈਣ ਲਈ ਮਜਬੂਰ ਕੀਤਾ[6],ਜੱਟ ਕਿਸਾਨ ਪੰਜਾਬ ਵਿਚ ਬਦੇਸ਼ੀ ਰਾਜ ਹੇਠਾਂ ਆਪਣੀ ਜ਼ਮੀਨ ਨਾਲ ਚਿਮੜਿਆ ਰਿਹਾ। ਪੰਜਾਬੀ ਕਿਸਾਨ ਦੀ ਇਸ ਸਮਝੌਤਾਬਿਰਤੀ ਨੇ ਉਸ ਨੂੰ ਮਰਨੋਂ ਬਚਨ ਵਿਚ ਬੜੀ ਮਦਦ ਦਿੱਤੀ। ਪਰ ਇਹ ਵੀ ਜ਼ਾਹਰ ਹੈ ਕਿ ਆਦਰਸ਼ਕ ਪ੍ਰੇਹਨਾ ਤੋਂ ਖਾਲੀ, ਜੱਟ ਕਿ ਕਿਸਾਨ ਦੀ ਅਨ-ਘੜਤ ਅਤੇ ਨਾ-ਸਾਧੀ ਹੋਈ ਦਲੇਰੀ ਅਤੇ ਲੜਨ-ਸ਼ਕਤੀ ਵਿਚ, ਉਹ ਪੁਖਤਾਈ ਅਤੇ ਦ੍ਰਿੜਤਾ ਨਹੀਂ ਸੀ ਜੋ ਕਬਾਇਲੀ ਪੱਧਰ ਤੋਂ ਉਚੇਰੀ ਹੋ ਰਾਜਸੀ ਤੌਰ ਉੱਤੇ ਕਾਰਗਰ ਹੋਣ ਦੇ ਯੋਗ ਹੁੰਦੀ। ਸਿੱਖ ਇਨਕਲਾਬੀ ਅੰਦੋਲਨ ਵਿਚ ਹਿੱਸਾ ਲੈਣ ਨੇ ਕੇਂਦਰੀ ਪੰਜਾਬ ਦੇ ਕਿਸਾਨ ਦੀ ਸੁੱਤੀ ਹੋਈ ਰਾਜਸੀ ਇਨਕਲਾਬੀ ਕਲਾ ਨੂੰ ਪਹਿਲੀ ਵੇਰ ਜਗਾਇਆ ਅਤੇ ਇਹ ਪ੍ਰਗਟ ਕੀਤਾ ਕਿ ਉਹ ਕਬਾਇਲੀ ਪੱਧਰ ਤੋਂ ਉਚੇਰੇ ਸਮਾਜਕ ਨਿਸ਼ਾਨਿਆਂ ਲਈ ਕਿਤਨੀ ਕੁਰਬਾਨੀ ਕਰ ਸਕਦਾ ਹੈ। ਇਸ ਨੇ ਉਸ ਦੀ ਨਾ-ਸਾਧੀ ਹੋਈ ਦਲੇਰੀ ਨੂੰ ਸਾਧਿਆ, ਅਤੇ ਸਾਬਤ ਕੀਤਾ ਕਿ ਜਦ ਕਿਸੇ ਇਨਕਲਾਬੀ ਆਦੱਰਸ਼ ਦੀ ਉਸ ਦੀ ਉਸ ਨੂੰ ਸਚ ਮੁਚ ਪਕੜ ਹੋ ਜਾਵੇ, ਤਾਂ ਉਹ ਕਠਨ ਤੋਂ ਕਠਨ ਔਕੜਾਂ ਵਿਚ ਇਰਾਦੇ ਦੀ ਕਿਤਨੀ ਦ੍ਰਿੜਤਾ ਅਤੇ ਪੁਖਤਾਈ ਵਿਖਾ ਸਕਦਾ ਹੈ, ਅਤੇ ਸਾਲਾਂ ਬੱਧੀ ਤਸੀਹੇ ਅਤੇ ਮੁਸੀਬਤਾਂ ਝੱਲਣ ਅਤੇ ਢਹਿੰਦੀਆਂ ਕਲਾਂ ਵਾਲੇ ਹਾਲਾਤ ਵਿਚੋਂ ਲੰਘਣ ਦੇ घटनुर ਸਮਝੌਤਾ ਕੀਤੇ ਬਗੈਰ ਕਿਸਤਰ੍ਹਾਂ ਆਪਣੇ ਨਿਸ਼ਾਨੇ ਵਲ ਅਡੋਲ ਤੁਰੀ ਜਾ ਸਕਦਾ ਹੈ।

ਸਿਖਾਂ ਦੀ ਇਨਕਲਾਬੀ ਜਦੋ ਜਹਿਦ ਦੀ ਤਾਕਤ ਦਾ ਰਾਜ਼ ਜਨਤਾ ਦੇ ਉਸ ਇਨਕਲਾਬੀ ਜੋਸ਼ ਵਿਚ ਸੀ ਜੋ, ਭਾਈਚਾਰਕ ਬੇਇਨਸਾਫੀ ਅਤੇ ਇਕ ਜਾਤੀ ਦੇ ਰਾਜਸੀ ਗਲਬੇ ਦੇ ਬਰਖਿਲਾਫ, ਹਿੰਦ ਵਿਚ ਪਹਿਲੀ ਵਾਰ ਭਾਈਚਾਰਕ ਬੰਧਨਾਂ ਨੂੰ ਤੋੜਕੇ ਵਖੋ ਵਖ ਜਾਤੀਆਂ ਦੇ ਅਕੱਠ ਨਾਲ ਪੈਦਾ ਹੋਇਆ[7]। ਜਿਤਨਾ ਚਿਰ ਇਸ ਅੰਦੋਲਨ ਦੀ ਹਕੂਮਤ ਨਾਲ ਟੱਕਰ ਰਹੀ, ਇਸ ਵਿਚ ਕੁਝ ਆਦੱਰਸ਼ਕ ਜਾਨ ਰਹੀ। ਪਰ ਵਿਰੋਧੀ ਹਕੂਮਤ ਉੱਤੇ ਭਾਰੂ ਹੁੰਦੇ ਸਾਰ ਹੀ, ‘ਮਾਨਸ ਕੀ ਜਾਤ ਸਭ ਏਕੋ ਪਹਿਚਾਨਬੋ ਦੀ ਸਪਿਰਟ ਅਤੇ ਇਨਕਲਾਬੀ ਜੋਸ਼, ਕਿਸਾਨ ਜਾਤੀ ਦੇ ਆਰਥਕ ਹਿੱਤਾਂ ਨਾਲ ਟੱਕਰਾ ਕੇ, ਮੱਠਾ ਪੈਣਾ ਸ਼ੁਰੂ ਹੋ ਗਿਆ; ਕਿਉਂਕਿ ਇਸ ਜਦੋਜਹਿਦ ਵਿਚ ਵਧੇਰੇ ਗਿਣਤੀ ਕਿਸਾਨਾਂ ਦੀ ਸੀ ਜੋ ਆਪਣੇ ਤੋਂ ਹੇਠਾਂ ਦਬਾਈਆਂ ਹੋਈਆਂ ਜਾਤੀਆਂ ਨਾਲ ਜਮੀਨ ਵੰਡਾਉਣ ਨੂੰ ਤਿਆਰ ਨਹੀਂ ਸਨ। ਰਾਜਸੀ ਤਾਕਤ ਹਾਸਲ ਕਰਕੇ ਕੇਂਦਰੀ ਪੰਜਾਬ ਦਾ ਕਿਸਾਨ ਭਾਈ (Comrade) ਕਹਾਉਣੋਂ ਸ਼ਰਮਾਂਦਾ ਅਤੇ ਸਰਦਾਰ (Over-lord) ਕਹਾਉਣ ਵਿਚ ਫਖਰ ਸਮਝਦਾ। ਇਸ ਕਰਕੇ ਸਿਖ ਇਨਕਲਾਬੀ ਜਦੋਜਹਿਦ ਦਾ ਅੰਤਮ ਅਮਲੀ ਸਿੱਟਾ ਇਹੋ ਨਿਕਲਿਆ ਕਿ ਇਸ ਨੇ ਕੇਂਦਰੀ ਪੰਜਾਬ ਦੇ ਕਿਸਾਨਾਂ ਨੂੰ ਇਕ ਮਜ਼ਬੂਤ ਫੌਜੀ ਤਾਕਤ ਵਿਚ ਜਥੇਬੰਦ ਕੀਤਾ, “ਜਿਹੜੀ ਸਾਲਾਂ ਬੱਧੀ ਆਪੋ ਧਾਪੀ ਰਹਿਣ, ਲੀਡਰ ਹੀਨ ਹੋਣ ਅਤੇ ਧੋਖਾ ਦਿਤੇ ਜਾਣ ਦੇ ਬਾਵਜੂਦ ਅਜੇ ਵੀ ਇਤਨੀ ਤਕੜੀ ਸੀ ਕਿ ਇਸ


੧੨

  1. Rowiatt, Report, p. 161.
  2. Fall of the Mughal Empire, Sir J.Sarkar. p. 426.
  3. #lbid, p. 425.
  4. Elliot, iii, pp. 419 and 454, quoted by Qanungo.
  5. Qazi Nur Mohammad's Jang Namah,edited and summarised by Ganda Singh, pp. 57-58.
  6. Bade: -Powell, p. 121. ਪੰਜਾਬ ਵਿਚ ਹੁਣ ਵਸਦਾ ਰਾਜਪੂਤ ਅਨਸਰ ਬਹੁਤਾ ਪਿਛੋਂ ਆਇਆ(Baden·Powell,p. 124)
  7. Census Report, Para 262.