ਪੰਨਾ:ਗ਼ਦਰ ਪਾਰਟੀ ਲਹਿਰ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਸਾਡੀ (ਅੰਗਰੇਜ਼ੀ) ਸਮੁੱਚੀ ਸਲਤਨਤ ਦੀ ਤਾਕਤ ਦਾ ਮੁਕਾਬਲਾ ਕੀਤਾ ਅਤੇ ਇਸ ਦੇ ਜਿੱਤਣ ਵਿਚ ਮਾੜੀ ਜਿਹੀ ਕਸਰ ਰਹਿ ਗਈ*, ਸਿਖ ਰਾਜ ਦੇ ਨਸ਼ੇ ਦਾ ਇਹ ਫਾਇਦਾ ਤਾਂ ਹੋਇਆ ਕਿ ਮੁਸਲਮਾਨਾਂ ਦੀ ਹਕੂਮਤ ਦੇ ਕਾਰਨ ਜੋ ਕੇਂਦਰੀ ਪੰਜਾਬ ਦੇ ਕਿਸਾਨ ਦੇ ਸੈਮਾਨ ਨੂੰ ਜੰਗਾਲ ਲਗਣਾ ਅਵੱਸ਼ ਸੀ, ਉਹ ਦੂਰ ਹੋ ਗਿਆ ਅਤੇ ਜੱਟ ਕਿਸਾਨ ਦਾ ਭਾਈਚਾਰਕ ਰੁਤਬਾ ਵੱਧ ਗਿਆ। ਉਸ ਦੀ ਲੜਾਕੂ ਅਤੇ ਮਨਚਲੀ ਸਪਿੱਰਟ ਹੋਰ ਤੇਜ਼ ਹੋ ਗਈ, ਕਿਉਂਕਿ ਸਿਖ ਰਾਜ ਵਿਚ ਤਕਰੀਬਨ ਹਰ ਇਕ ਸਿਖ ਸਿਪਾਹੀ ਸੀ। ਪਰ ਸਿਖੀ ਅੰਦੋਲਨ ਦੀ ਇਨਕਲਾਬੀ ਸਪੱਰਟ ਗਵਾ ਕੇ ਕੇਂਦਰੀ ਪੰਜਾਬ ਦੇ ਕਿਸਾਨ ਨੇ ਕੀ ਕੁਝ ਗਵਾਇਆ, ਇਸ ਦਾ ਪਤਾ ਓਦੋਂ ਲਗਾ ਜਦੋਂ ਅੰਗ੍ਰੇਜ਼ਾਂ ਕੋਲੋਂ ਹਾਰ ਖਾ ਕੇ ਜਦੋਜਹਿਦ ਜਾਰੀ ਰੱਖਣ ਲਈ ਉਸ ਪਾਸ ਕੋਈ ਵੀਚਾਰਧਾਰਾ ਦਾ ਆਸਰਾ ਨਾ ਰਿਹਾ; ਬਲਕਿ ਉਸ ਨੂੰ ਆਪਣੇ ਜੇਤੂ ਦੁਸ਼ਮਣ ਦੀ ਖੁਸ਼ੀ ਖੁਸ਼ੀ ਨੌਕਰੀ ਕਰਨ ਵਿਚ ਕੋਈ ਖਾਸ ਦੁਖ ਪਰਤੀਤ ਨਾ ਹੋਇਆ ਅਤੇ ਹੁਣ ‘ਸਰਦਾਰੀ ਤੋਂ ਡਿੱਗਕੇ ‘ਸੂਬੇਦਾਰ’ ਅਖਵਾਉਣ ਵਿਚ ਮਾਣ ਕਰਨ ਲੱਗਾ। ਅੰਗਰੇਜ਼ੀ ਰਾਜ ਆਉਣ ਨਾਲ, ਸਾਰੇ ਹਿੰਦੁਸਤਾਨ ਵਾਂ, ਕੇਂਦਰੀ ਪੰਜਾਬ ਦੇ ਕਿਸਾਨ ਦੇ ਇਤਹਾਸ ਦਾ ਇੱਕ ਬਿਲਕੁਲ ਨਵਾਂ ਦੌਰ ਸ਼ੁਰੂ ਹੋ ਗਿਆ। ਪਹਿਲਾਂ ਹੋ ਚੁੱਕੀਆਂ ਰਾਜ ਤਬਦੀਲੀਆਂ ਵਾਂਗੂੰ ਇਹ ਕੇਵਲ ਇਕ ਨਵੇਂ ਘਰਾਣੇ, ਕਬੀਲੇ, ਜਾਂ ਜਾਤੀ ਦਾ ਰਾਜ ਆਰੰਭ ਨਹੀਂ ਸੀ ਹੋਇਆ, ਬਲਕਿ ਇਸ ਨੇ ਕੇਂਦਰੀ ਪੰਜਾਬ ਦੇ ਕਿਸਾਨ ਨੂੰ ਬੁਨਿਆਦੀ ਤੌਰ ਉਤੇ ਇਕ ਨਵੀਨ ਆਰਥਕ ਪਰਬੰਧ ਅਤੇ ਉਸ ਤੋਂ ਉਪਜੀਆਂ ਡੂੰਘੀਆਂ ਲਹਿਰਾਂ ਅਤੇ ਅਸਰਾਂ ਨਾਲ ਜੋੜ ਦਿੱਤਾ। ਸਨਅੱਤੀ ਇਨਕਲਾਬ ( Industrial Revolution ) ਅਤੇ ਇਸ ਨਾਲ ਸਬੰਧਤ ਸਰਮਾਏਦਾਰੀ ਪਰਬੰਧ ਪਹਿਲੋਂ ਪਛਮੀ ਯੂਰਪ ਵਿਚ ਅਰੰਭ ਹੋਇਆ ਅਤੇ ਇੰਗਲਸਤਾਨ ਸ਼ੁਰੂ ਵਿਚ ਇਸਦਾ ਸਭ ਤੋਂ ਵੱਡਾ ਕੇਂਦਰ ਬਣਿਆ । ਮਸ਼ੀਨੀ ਇਨਕਲਾਬ ਅਤੇ ਸਰਮਾਏਦਾਰੀ ਪਰਬੰਧ ਤੋਂ ਹੀ ਕੌਮੀਅਤ ( Nationalism) ਅਤੇ ਜਿੰਦਗੀ ਦੀਆਂ ਉਹ ਕੀਮਤਾਂ ਅਤੇ ਸਭਿਆਚਾਰ ਪੈਦਾ ਹੋਇਆ, ਜਿਸ ਨੂੰ ਭੁੱਲੇ ਲਫਜਾਂ ਵਿੱਚ ਪੱਛਮੀ ਸਭਿਆਚਾਰ ਦਾ ਨਾਮ ਦਿਤਾ ਜਾਂਦਾ ਹੈ। ਪੰਜਾਬ ਦੇ ਅੰਗਰੇਜ਼ੀ ਰਾਜ ਵਿਚ ਸ਼ਾਮਲ ਹੋਣ ਨਾਲ ਪੰਜਾਬੀ ਕਿਸਾਨ ਸਰਮਾਏਦਾਰੀ ਪਰਬੰਧ ਅਤੇ ਉਸ ਨਾਲ ਸੰਬੰਧਤ ਪਛਮੀ ਸਭਿਆਚਾਰ ਦੀ ਸ਼੍ਰੇਟ ਵਿਚ ਆ ਗਿਆ, ਜਿਨ੍ਹਾਂ ਦੇ ਉਸ ਉਤੇ ਕੱਤਈ ਨਵੀਨ ਅਤੇ ਡੂੰਘੇ ਆਰਥਕ, ਭਾਈਚਾਰਕ ਅਤੇ ਰਾਜਸੀ ਅਸਰ ਹੋਣੇ ਲਾਜਮੀ ਸਨ । ਪਰ ਜਦ ਇਕ ਪੁਰਾਣਾ ਆਰਥਕ ਪਰਬੰਧ ਟਟ ਰਿਹਾ ਹੋਵੇ ਅਤੇ ਉਸਦੀ ਥਾਂ ਇਕ ਨਵਾਂ ਆਰਥਕ ਪਰਬੰਧ ਮੱਲ ਰਿਹਾ ਹੋਵੇ, ਤਾਂ ਉਨ੍ਹਾਂ ਦੇ ਪਰਸਪਰ ਮੇਲ ਜਾਂ ਟਕਰਾਉ ਤੋਂ ਉਤਪਨ ਹੋਈਆਂ ਰੁਚੀਆਂ ਕਾਫੀ ਗੁੰਝਲਦਾਰ ਅਤੇ ਪੇਚੀਦਾ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਅਸਰ ਹੌਲੀ ਹੌਲੀ ਪੈਂਦੇ ਹਨ । ਕਿਉਂਕਿ “ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਵਾਲੇ ਪੰਜਾਬੀ ਕਿਸਾਨ, ਪੰਜਾਬ ਦੇ ਅੰਗਰੇਜ਼ੀ ਰਾਜ ਵਿਚ ਸ਼ਾਮਲ ਹੋਣ ਪਿਛੋਂ ਕੇਵਲ ਪੰਜਾਹ ਸੱਠ ਸਾਲ ਦੇ ਅਰਸੇ ਵਿਚ ਕੈਨੇਡਾ, ਅਮਰੀਕਾ ਅਤੇ ਧੁਰ ਪੁਰਬ ਦੇ ਦੇਸ਼ਾਂ ਨੂੰ ਚਲੇ ਗਏ ਸਨ, ਇਸ ਵਾਸਤੇ ਉਨ੍ਹਾਂ ਦੇ ਆਚਾਰ ਉੱਤੇ ਸਰਮਾਏਦਾਰੀ ਪ੍ਰਬੰਧ ਤੋਂ ਉਪਜੇ

  • The Punjab in Peace and War, S. 8. 'Thorburn, p. 25.

Census Report, Paras 422-23. Ibid, Para126. ਅਸਰ ਨਮਾਇਆ ਨਹੀਂ ਸਨ, ਜਿਨ੍ਹਾਂ ਬਾਰੇ ਬਹੁਤ ਤਫਸੀਲ ਵਿਚ ਜਾਣ ਦੀ ਲੋੜ ਹੋਵੇ । ਅਮਰੀਕਾ, ਕੈਨੇਡਾ ਅਤੇ ਧੁਰ ਪੁਰਬ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਏ ਪੰਜਾਬੀ ਕਿਸਾਨ ਅਨਸਰ ਦੇ ਆਚਾਰ ਅਤੇ ਪ੍ਰਕਿਰਤੀ ਦਾ ਸੱਚਾ ਬੁਨਿਆਦੀ ਤੌਰ ਉੱਤੇ ਤਰੀਬਨ ਓਹੋ ਸੀ ਜਿਸ ਦਾ ਖਾਕਾ ਅਗੇ ਖਿਚਿਆ ਜਾ ਚੁਕਾ ਹੈ । ਅਰਥਾਤ ਅਮਨ ਚੈਨ ਦੀ ਜ਼ਿੰਦਗੀ ਅਤੇ ਨਵੀਨ ਸਭਿਅਤਾ ਦੇ ਅਸਰਾਂ ਹੇਠ ਉਸ ਦੀ ਲੜਨ ਸ਼ਕਤੀ ਵਿੱਚ ਦਿਨੋਂ ਦਿਨ ਫਰਕ ਪੈਣ ਲਗ ਪਿਆ ਸੀ, ਪਰ ਜਿਸ ਸਮੇਂ ਉਹ ਅਮਰੀਕਾ ਆਦਿ ਦੇਸ਼ਾਂ ਵਿੱਚ ਗਿਆ, ਉਹ ਅਜੇ ਵੀ ਬੜਾ ਬਹਾਦਰ ਸੀ, ਜਿਸ ਦੇ ਪਹਿਲੇ ਸੰਸਾਰ ਯਧ ਵਿਚ ਬਹਾਦਰੀ ਦੀ ਦਾਦ ਯੂਰਪੀਨ ਪਾਰਖੁਆਂ ਨੇ ਵੀ ਦਿੱਤੀ ਹੈ । ਜ਼ਬਾਨ ਨਾਲੋਂ ਉਸ ਦੇ ਹੱਥ ਵਧੇਰੇ ਚਲਦੇ ਅਤੇ ਇਤਨੀ ਤੱਟ ਛੱਟ’ ਕਿ ਉਸ ਦੇ ਫੁਰਨੇ ਅਤੇ ਕਰਨੀ ਵਿਚ ਬਹੁਤਾ ਵਕਫਾ ਨਾ ਹੁੰਦਾ*। ਉਹ ਅਜੇ ਵੀ ਕਾਫੀ ਨਿਰਛੱਲ ਅਤੇ ਨੱਕ ਦੀ ਸੇਧ ਤੁਰਨ ਵਾਲਾ ਸੀ। ਵਾਹੀ ਦੇ ਕਿੱਤੇ ਅਤੇ ਕੇਂਦਰੀ ਪੰਜਾਬ ਦੇ ਵਿਸ਼` ਹਾਲਾਤ (ਜਿਨ੍ਹਾਂ ਦਾ ਅੱਗੇ ਜ਼ਿਕਰ ਕੀਤਾ ਜਾ ਚੁਕਾ ਹੈ) ਨੇ ਉਸ ਨੂੰ ਅੱਗੇ ਹੀ ਕਾਫੀ ਸ਼ਖਸੀਅਤ ਪਸੰਦ ਬਣਾਇਆ ਸੀ; ਸਰਮਾਏਦਾਰੀ ਪਰਬੰਧ ਨਾਲ ਜੁੜਨ ਤੋਂ ਪੈਦਾ ਹੋਏ ਅਸਰਾਂ ਨੇ ਉਸ ਦੀਆਂ ਸ਼ਖਸੀਅਤ ਪਸੰਦ ਰੁਚੀਆਂ ਨੂੰ ਹੋਰ ਵੀ ਚਮਕਾਇਆ। ਉਹ ਆਪਣੇ ਉਤੇ ਬੜਾ ਭਰੋਸਾ ਰਖਦਾ ਅਤੇ ਲੀਡਰਾਂ ਦੀ ਅਗਵਾਈ ਬਿਨਾਂ ਵੀ ਆਪਣੀ ਪਹਿਲ ਉਤੇ ਕੁਝ ਕਰ ਗੁਜ਼ਰਦਾ । ਉਸ ਵਿਚ ਲੋੜ ਨਾਲੋਂ ਵੱਧ ਸ਼ਖਸੀ ਸੈਮਾਨ ਅਤੇ ਜਾਤੀ ਅਭਿਮਾਨ ਸੀ, ਅਤੇ ਆਪਣੀਆਂ ਰਵਾਇਤਾਂ ਅਤੇ ਸੁਭਾਵਕ ਸ਼ਖਸੀਅਤ ਪਸੰਦ ਰੁਚੀਆਂ ਦੇ ਮੁਤਾਬਕ ਆਪਣੀ ਸ਼ਖਸੀ ਆਜ਼ਾਦੀ ਦੀ ਬੜੀ ਕਦਰ ਕਰਦਾ*। ਕਿਸੇ ਆਦਰਸ਼, ਲਗਨ ਜਾਂ ਨਿਸ਼ਾਨੇ ਤੋਂ ਬਿਨਾਂ ਉਸਦੀ ਦਲੇਰੀ ਅਣਸਾਧੀ ਅਤੇ ਬੇਰੁਖੀ ਹੁੰਦੀ, ਜਿਸ ਦਾ, ਉਸ ਵਿਚ ਰਾਜਸੀ ਚੇਤਨਤਾ ਨਾ ਹੋਣ ਦੇ ਕਾਰਨ, ਬੇਗਾਨੇ ਅਕਸਰ ਜਾਇਜ਼ ਨਾਜਾਇਜ਼ ਫਾਇਦਾ ਉਠਾ ਲੈਂਦੇ। ਪਰ ਜਦ ਕਦੀ ਵੀ ਉਸ ਨੂੰ ਇਨਕਲਾਬੀ ਜਾਗ ਲੱਗੀ ਅਤੇ ਉਸ ਦੇ ਆਪਣੇ ਨਿਸ਼ਾਨੇ ਬਣੇ, ਤਾਂ ਉਸ ਨੇ ਵਿਖਾਇਆ ਕਿ ਉਹ ਕਿਤਨੇ ਦਰਜੇ ਦੀ ਕੁਰਬਾਨੀ ਦੀ ਸਮਰੱਥਾ ਅਤੇ ਇਰਾਦੇ ਦੀ ਦਿੱੜਤਾ ਦਾ ਮਾਲਕ ਹੋ ਸਕਦਾ ਹੈ। ਸਿੰਘ ਸਭਾ ਲਹਿਰ (ਜੋ ਆਰੀਆ ਸਮਾਜ ਲਹਿਰ ਦੀ ਤਰਾਂ ਸਰਮਾਏਦਾਰੀ ਪਰਬੰਧ ਦੀਆਂ ਨਵੀਨ ਆਰਥਕ ਤਾਕਤਾਂ ਅਤੇ ਪੱਛਮੀ ਸਭਿਆਚਾਰ-ਜਿਸ ਦਾ ਸਾਇੰਸ ਵਾਲਾ ਨਜ਼ਰੀਆ ਹਰ ਐਸੀ ਗੱਲ ਉੱਤੇ ਕਿੰਤੂ ਕਰਦਾ ਜਿਸ ਨੂੰ ਅਕਲ ਨਾ ਮੰਨਦੀ-ਦੇ ਪੁਰਾਣੀਆਂ ਵੀਚਾਰ ਧਾਰਾਂ ਨਾਲ ਪ੍ਰਤਿਕਰਮ ਤੋਂ ਪੈਦਾ ਹੋਈ, ਅਤੇ ਜੋ ਨਵੀਨ ਪੈਦਾ ਹੋ ਰਹੀ ਕੌਮੀਅਤ ਦੇ ਸਿਖ ਤਬਕੇ ਵਿਚ ਰਾਜਸੀ ਚੇਤੰਨਤਾ ਦੇ ਪਹਿਲੇ ਆਸਾਰ ਸਨ) ਭਾਵੇਂ ਤੰਗ ਫਿਰਕੂ ਨਜ਼ਰੀਏ ਵਾਲੀ ਲਹਿਰ ਸੀ, ਪਰ ਇੱਕ ਦੁੱਸ਼ਟੀਕੋਨ ਤੋਂ ਕੇਂਦਰੀ ਪੰਜਾਬ ਦੇ ਕਿਸਾਨ ਵਾਸਤੇ ਇਸ ਨੇ ਇਕ ਸੁਰਜੀਤ ਹੋਈ ਜਾਗਰਤੀ ਲਹਿਰ (Renaissance Movement) ਦਾ ਕੰਮ ਕੀਤਾ । ਇਸ ਨੇ ਉਸ ਵਿਚ ਅੰਗਰੇਜ਼ਾਂ ਹੱਥ ਰਾਜ ਗਵਾਉਣ ਪਿਛੋਂ ਪਹਿਲੀ ਵੇਰ ਜਨਤਕ ਪੱਧਰ ਉੱਤੇ ਸਮਾਜਕ ਚੇਤੰਨਤਾ ਪੈਦਾ ਕੀਤੀ, ਅਤੇ ਉਸ ਨੂੰ ਉਸਦੀਆਂ ਭੁਲੀਆਂ ਹੋਈਆਂ ਰਬਾਨੀਆਂ ਅਤੇ ਸ਼ਹੀਦੀਆਂ ਭਰਪੁਰ ਰਵਾਇਤਾਂ ਨਾਲ *Rowlatt Report, p. 161. Lajpat Rai, p. 468. Census Report, Para 424, Digitized by Panjab Digital Library, www.panjabdigi.org