ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋੜਿਆ। ਇਸਤਰ੍ਹਾਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਕੇਂਦਰੀ ਪੰਜਾਬ ਦੇ ਕਿਸਾਨ ਅਨਸਰ (ਜੋ ਕੈਨੇਡਾ ਅਮਰੀਕਾ ਆਦਿ ਦੇਸਾਂ ਨੂੰ ਗਿਆ ਅਤੇ ਜਿਸ ਨੇ ਗਦਰ ਪਾਰਟੀ ਲਹਿਰ ਵਿਚ ਬਹੁਤਾ ਹਿੱਸਾ ਲਿਆ ਅਤੇ ਇਸ ਨੂੰ ਆਪਣੇ ਸੁਭਾਉ ਦੀ ਕਾਫੀ ਰੰਗਤ ਦਿੱਤੀ) ਵਿਚ ਰਾਜਸੀ ਚੇਤੰਨਤਾ ਭਾਵੇਂ ਨਾ ਹੋਇਆਂ ਬਰਾਬਰ ਸੀ, ਪਰ ਉਸ ਵਿਚ ਨਵੇਂ ਵੀਚਾਰ ਸੁਣਨ ਅਤੇ ਉਨ੍ਹਾਂ ਦਾ ਹਲੂਣਾ ਖਾਣ ਦੀ ਚੇਤੰਨਤਾ ਪੈਦਾ ਹੋ ਚੁਕੀ ਸੀ। “ਉਸ ਦੇ ਮਨ ਦੀ ਤਹਿ ਵਿਚ ਭਾਈਚਾਰਕ ਭਲਾਈ ਲਈ ਅੱਗ ਅਤੇ ਉਤਸ਼ਾਹ ਛੁਪਿਆ ਹੋਇਆ ਸੀ[1]।” ਅਰਥਾਤ ਉਹ ਗੁਰਦੇ ਵਾਲਾ, ਸ੍ਵੈਮਾਨ ਵਾਲਾ ਅਤੇ ਨਰੋਆ ਦਲੇਰ ਅਨਸਰ ਸੀ, ਜਿਸ ਵਿਚ ਇਨਕਲਾਬੀ ਰਾਹ ਉਤੇ ਤੁਰਨ ਦੀਆਂ ਕਾਫੀ ਸੰਭਾਵਨਾ ਭਰਪੂਰ ਖੂਬੀਆਂ ਸਨ, ਪਰ ਜਿਸ ਨੂੰ ਇਨਕਲਾਬੀ ਜਾਗ ਅਤੇ ਸਿੱਖਿਆ ਦੀ ਅਜੇ ਲੋੜ ਸੀ।


ਦੂਜਾ ਕਾਂਡ
ਪੰਜਾਬੀ ਕਿਸਾਨ
ਕੈਨੇਡਾ ਅਤੇ ਅਮਰੀਕਾ ਵਿੱਚ

ਪੰਜਾਬੀ ਕਿਸਾਨ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿਚ ਬਦੇਸ਼ਾਂ ਵਲ ਜਾਣ ਲਈ ਪ੍ਰੇਰਨਾ ਦੇਣ ਦੇ ਮੁਖ ਕਾਰਨ ਆਰਥਕ ਸਨ। ਸਿੰਚਾਈ ਦੇ ਨਵੇਂ ਵਸੀਲਿਆਂ, ਖਾਸ ਕਰ ਨਹਿਰਾਂ, ਅਤੇ ਅਨਾਜ ਦੀ ਕੌਮਾਂਤਰੀ ਮੰਗ ਨੇ ਅਜਿਹਾ ਖੁਸ਼ਹਾਲੀ ਦਾ ਸਮਾਂ ਲਿਆਂਦਾ, ਜਿਸਦਾ ਉਸ ਦੇ ਵੱਡੇ ਵਡੇਰੇ ਸੁਫਨੇ ਵਿਚ ਵੀ ਖਿਆਲ ਨਹੀਂ ਸਨ ਕਰ ਸਕਦੇ। ਪਰ ਇਸ ਖੁਸ਼ਹਾਲੀ ਅਤੇ ਯੂਰਪੀਨ ਤਹਿਜ਼ੀਬ ਦੇ ਅਸਰਾਂ ਨੇ ਉਸ ਦੀ ਜ਼ਿੰਦਗੀ ਦਾ ਮਿਆਰ ਵੀ ਉੱਚਾ ਕੀਤਾ ਅਤੇ ਉਸ ਦੀਆਂ ਲੋੜਾਂ ਵਧ ਗਈਆਂ। ਇਸ ਤੋਂ ਇਲਾਵਾ ਅੰਗਰੇਜ਼ੀ ਰਾਜ ਦੇ ਅਮਨ ਵਿਚ ਆਬਾਦੀ ਦਿਨ ਦੂਣੀ ਅਤੇ ਰਾਤ ਚੌਗੁਣੀ ਵਧੀ, ਜਿਸ ਕਰਕੇ ਖੇਤੀ ਬਾੜੀ ਉੱਤੇ ਗੁਜ਼ਾਰਾ ਕਰਨ ਵਾਲਿਆਂ ਦੀ ਗਿਣਤੀ ਵਿਚ ਬੜਾ ਭਾਰੀ ਵਾਧਾ ਹੋਇਆ। ੧੮੭੨-੭੩ ਅਤੇ ੧੯੦੨-੩ ਸੰਨਾਂ ਵਿਚਕਾਰ ਆਪਣੀ ਮਰਜ਼ੀ ਨਾਲ ਬਣੇ ਰਾਹਕਾਂ (Tenants-atwill) ਦੀ ਗਿਣਤੀ ਕਰੀਬਨ ਪੰਜ ਗੁਣਾਂ ਹੋ ਗਈ[2]। ਖੇਤੀ ਬਾੜੀ

ਉੱਤੇ ਗੁਜ਼ਾਰਾ ਕਰਨ ਵਾਲਿਆਂ ਦੀ ਗਿਣਤੀ ਦਾ ਇਹ ਵਾਧਾ ਕੇਂਦਰੀ ਪੰਜਾਬ ਦੇ ਮੈਦਾਨਾਂ ਵਿਚ ਵਧੇਰੇ ਸੀ। ਪੰਜਾਬ ਵਿਚ ਸਮੁਚੇ ਤੌਰ ਉੱਤੇ ਜਿਥੇ ਇਕ ਮਾਲਕ ਕਿਸਾਨ ੮ ਏਕੜ ਆਪਣੀ ਜ਼ਮੀਨ ਅਤੇ ਗਾਲਬਨ ੪ ਏਕੜ ਕਿਸੇ ਹੋਰ ਤੋਂ ਠੇਕੇ ਜਾਂ ਹਿੱਸੇ ਉੱਤੇ ਲੈ ਕੇ ਵਾਹੁੰਦਾ, ਕੇਂਦਰੀ ਪੰਜਾਬ ਦੇ ਮੈਦਾਨਾਂ ਵਿਚ ਅਜਿਹਾ ਰਕਬਾ ੩ ਏਕੜ ਤੋਂ ੮ ਏਕੜ ਦੇ ਵਿਚਕਾਰ ਹੁੰਦਾ[3]

ਜ਼ਮੀਨ ਦੇ ਰਾਹਕਾਂ ਦੀ ਗਿਣਤੀ ਵਿਚ ਵਾਧੇ ਦਾ ਇਕ ਹੋਰ ਕਾਰਨ ਵੀ ਸੀ। ਸਰਮਾਏਦਾਰੀ ਪਰਬੰਧ ਨਾਲ ਜੁੜਨ ਦਾ ਇਹ ਅਸਰ ਹੋਇਆ ਕਿ ਜ਼ਮੀਨ ਹੁਣ ਹੋਰਨਾਂ ਛੇਆਂ ਵਾਂਗੂੰ ਵੇਚੀ ਅਤੇ ਖ੍ਰੀਦੀ ਜਾ ਸਕਣ ਵਾਲੀ ਇਕ ਛੈਅ (Commodity) ਬਣ ਗਈ। ਅੰਗਰੇਜ਼ੀ ਰਾਜ ਤੋਂ ਪਹਿਲੋਂ ਵੀ ਖ਼ੇਤੀ ਬਾੜੀ ਦੇ ਲਾਇਕ ਜ਼ਮੀਨ ਵਿਕਣ ਦੀਆਂ ਮਿਸਾਲਾਂ ਮਿਲਦੀਆਂ ਸਨ, ਪਰ ਇਹ ਬਹੁਤ ਘੱਟ ਸਨ ਕਿਉਂਕਿ ਜ਼ਮੀਨ ਦੀ ਕੀਮਤ ਬਹੁਤ ਘੱਟ ਸੀ। ਅੰਗਰੇਜ਼ੀ ਰਾਜ ਵਿਚ ਜ਼ਮੀਨ ਦੀ ਕੀਮਤ ਵੱਧ ਜਾਣ ਦਾ ਸਿੱਟਾ ਇਹ ਹੋਇਆ ਕਿ ਜ਼ਮੀਨ ਕਾਸ਼ਤਕਾਰਾਂ ਦੇ ਹੱਥੋਂ ਨਿਕਲਕੇ: ਸ਼ਾਹੂਕਾਰਾਂ, ਜੋ ਅਮੂਮਨ ਗ਼ੈਰ-ਕਾਸ਼ਤਕਾਰ ਸ਼ਰੇਣੀਆਂ ਦੇ ਹੁੰਦੇ, ਦੇ ਹੱਥ ਦਬਾ ਦੱਬ ਜਾਣੀ ਸ਼ੁਰੂ ਹੋ ਗਈ, ਅਤੇ ਕਿਸਾਨ-ਮਾਲਕਾਂ ਦੀ ਕਾਫੀ ਗਿਣਤੀ ਰਾਹਕ ਬਣਨ ਲਈ ਮਜਬੂਰ ਹੋਣ ਲਗ ਗਈ। ਪੰਜਾਬੀ ਕਿਸਾਨ ਸ਼ਾਹੂਕਾਰਾਂ ਦੇ ਸ਼ਕੰਜੇ ਵਿਚ ਇਤਨਾ ਫਸਣ ਲਗ ਗਿਆ ਕਿ ਅੰਗਰੇਜ਼ੀ ਸਰਕਾਰ ਨੂੰ ਆਪਣੇ ਸ਼ਹਿਨਸ਼ਾਹੀ ਹਿੱਤਾਂ ਖਾਤਰ ਫਿਕਰ ਪੈ ਗਿਆ; ਕਿਉਂਕਿ ਉਸ ਨੂੰ ਰੂਸ ਦੇ ਹਿੰਦ ਵਲ ਵਧਣ ਦਾ ਡਰ ਸੀ ਅਤੇ ਅੰਗਰੇਜ਼ੀ ਸਰਕਾਰ ਨੂੰ ਖਿਆਲ ਸੀ ਕਿ ਸ਼ਾਇਦ ਪੰਜਾਬੀ ਕਿਸਾਨ ਨੂੰ ਰੂਸ ਨਾਲ ਲੜਾਉਣ ਦੀ ਲੋੜ ਪਵੇ। ਇਸ ਵਾਸਤੇ ਉਹ ਨਹੀਂ ਚਾਹੁੰਦੀ ਸੀ ਕਿ ਪੰਜਾਬੀ ਕਿਸਾਨ ਬਦਜ਼ਨ ਹੋ ਜਾਏ। ਪਰ ਸਰਮਾਏਦਾਰੀ ਪਰਬੰਧ ਨੂੰ ਇਸ ਰੋਗ ਦਾ ਅਸਲੀ ਕਾਰਨ ਤਸਲੀਮ ਕਰਨ ਦੀ ਬਜਾਏ (ਕਿਉਂਕਿ ਅੰਗਰੇਜ਼ੀ ਸਾਮਰਾਜ ਦੀ ਜਿੰਦ ਜਾਨ ਵੀ ਸਰਮਾਏਦਾਰੀ ਪਰਬੰਧ ਸੀ, ਅਤੇ ਉਹ ਇਸ ਨੂੰ ਛੱਡ ਨਹੀਂ ਸੀ ਸਕਦੀ ਅਤੇ ਨਾ ਹੀ ਇਸ ਦੇ ਢਾਂਚੇ ਵਿਚ ਬੁਨਿਆਦੀ ਤਬਦੀਲੀ ਕਰ ਸਕਦੀ ਸੀ) ਅੰਗਰੇਜ਼ੀ ਸਰਕਾਰ ਨੇ ਭਾਂਡਾ ਹਿੰਦੂ ਸ਼ਾਹੂਕਾਰ ਸ਼ਰੇਣੀ ਦੇ ਸਿਰ ਭੰਨ ਦਿੱਤਾ। ਇਹ ਠੀਕ ਹੋਵੇਗਾ ਕਿ ਗੈਰ-ਕਾਸ਼ਤਕਾਰ ਸ਼ਾਹੂਕਾਰਾਂ ਦਾ ਕਿਸਾਨਾਂ ਨਾਲ ਲਹੂ ਦਾ ਜਾਂ ਭਾਈਚਾਰਕ ਰਿਸ਼ਤਾ ਨਾ ਹੋਣ ਕਰਕੇ, ਉਹ ਕਾਸ਼ਤਕਾਰ ਸ਼ਾਹੂਕਾਰਾਂ ਨਾਲੋਂ ਕੁਝ ਵਧੇਰੀ ਬੇਲਿਹਾਜ਼ੀ ਨਾਲ ਆਪਣਾ ਸ਼ਾਹੂਕਾਰਾ ਕਰਦੇ ਹੋਣਗੇ। ਪਰ ਅੰਗਰੇਜ਼ ਲਿਖਾਰੀਆਂ ਨੇ ਗੈਰਕਾਸ਼ਤਕਾਰ, ਖਾਸ ਕਰ ਹਿੰਦੂ, ਸ਼ਾਹੂਕਾਰਾਂ ਨੂੰ ਲੋੜ ਨਾਲੋਂ ਵਧੇਰੇ ਭੰਡਿਆ, ਅਤੇ ਅੰਗਰੇਜ਼ੀ ਸਰਕਾਰ ਨੇ ਐਕਟ ਇੰਤਕਾਲ ਇਰਾਜ਼ੀ (The Land Alienation Act of 1900) ਪਾਸ ਕਰਕੇ ਜ਼ਮੀਨ ਨੂੰ ਗੈਰ-ਕਾਸ਼ਤਕਾਰਾਂ ਦੇ ਹੱਥ ਕਰਕ ਹੋਣੋਂ ਰੋਕ ਦਿੱਤਾ। ਅਕਟ ਇੰਤਕਾਲ ਇਰਾਜ਼ੀ ਨੇ ਵੀ ਕੇਵਲ ਕਿਸਾਨ ਨੂੰ ਗੈਰ-ਕਾਸ਼ਤਕਾਰ ਸ਼ਰੇਣੀਆਂ ਦੇ ਸ਼ਾਹੂਕਾਰਾਂ ਕੋਲੋਂ ਬਚਾਇਆ।ਜ਼ਮੀਨ ਦਾ ਮੂਲ ਵੱਧ ਜਾਣ ਕਰਕੇ ਸ਼ਾਹੂਕਾਰ ਇਸ ਮੰਤਵ ਨੂੰ ਮੁਖ ਰਖਕੇ ਆਪਣਾ ਵਿਹਾਰ ਚਲਾਉਂਦੈ ਕਿ ਜ਼ਮੀਨ ਉਨ੍ਹਾਂ ਦੇ ਕਬਜ਼ੇ ਵਿਚ ਆ ਜਾਵੇ। ਕਾਲ ਕਮੀਸ਼ਨ (Famine Commission) ਨੇ ਸੰਨ ੧੮੮੦ ਵਿਚ ਇਹ ਪਤਾ ਲਾਇਆ ਕਿ ਬਰਤਾਵਨੀਂ ਹਿੰਦ ਦੀ ਕਿਸਾਨ ਆਬਾਦੀ ਦਾ ਤੀਸਰਾ ਹਿਸਾ ਕਰਜ਼ੇ ਹੇਠ ਇਤਨਾ ਦਬਿਆ ਹੋਇਆ ਸੀ ਕਿ


੧੪

  1. L. Hardyal's article in Modern Review, July 1911, pp. 1-11.
  2. The wealth and welfare of the Punjab.H. Calvert,p. 86.
  3. The wealth and welfare of the Punjab,H. Calvert, pp. 86-99.