ਪੰਨਾ:ਗ਼ਦਰ ਪਾਰਟੀ ਲਹਿਰ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਭ ਤੋਂ ਪਹਿਲਾਂ ਉਨਾਂ ਨੂੰ ਕੰਮ ਉਤੇ ਲਾਉਣ ਵਾਲੇ ਕਾਰਖਾਨੇਦਾਰ ਨੇ, ਉਨਾਂ ਦੇ ਕੰਮ ਉਤੇ ਖੁਸ਼ ਹੋਕੇ, ਲਕੜੀ ਚੀਰਨ ਵਾਲੇ ਹੋਰ ਕਾਰਖਾਨੇਦਾਰਾਂ ਪਾਸ ਹਿੰਦੀ ਕਾਮਿਆਂ ਦੀ ਸਫਾਰਸ਼ ਕੀਤੀ, ਅਤੇ ਇਸ ਤਰ੍ਹਾਂ ਉਨਾਂ ਕੀ ਮਜ਼ਦੂਰੀ ਲਭਣ ਦੀ ਮੁਸ਼ਕਲ ਹੱਲ ਹੋ ਗਈ। ਉਨ੍ਹਾਂ ਨੂੰ ਰੇਲਾਂ ਦੀਆਂ ਪਟੜੀਆਂ ਬਨਾਉਣ, ਟਰਾਮ ਲਾਈਨਾਂ ਦੀ ਮੁਰੰਮਤ, ਅਮਾਰਤਾਂ ਬਨਾਉਣ, ਦੁਧ ਲਈ ਲਵੇਰਾ ਰਖਣ ਦੀਆਂ ਕੰਪਨੀਆਂ, ਫਲ ਤੋੜਨ ਅਤੇ ਹੋਰ ਕਿਸਾਨੀ ਵਿਹਾਰਾਂ ਵਿਚ ਕੰਮ ਮਿਲਣ ਲੱਗ ਪਿਆ। ਬ੍ਰਿਟਿਸ਼ ਕੋਲੰਬੀਆ ਵਿਚ ਜੰਗਲ ਬਹੁਤ ਵੱਢੇ ਜਾਂਦੇ ਸਨ। ਜ਼ਮੀਨ ਵਿਚ ਜੋ ਦਰਖਤਾਂ ਦੇ ਮੁੱਢ ਰਹਿ ਜਾਂਦੇ ਸਨ, ਉਨ੍ਹਾਂ ਨੂੰ ਮਸ਼ੀਨਾਂ ਨਾਲ ਸਾਫ ਕਰਨਾ ਬੜਾ ਮਹਿੰਗਾ ਪੈਂਦਾ ਸੀ। ਹਿੰਦੀ ਕਾਮੇ ਜਿਸਮਾਨੀ ਮੁਸ਼ੱਕਤ ਬਹੁਤ ਕਰ ਸਕਦੇ ਸਨ, ਇਸ ਕਰਕੇ ਮੁੱਢ ਕਢਣ ਦੇ ਕੰਮ ਉਤੇ ਉਹ ਖਾਸ ਤੌਰ ਉੱਤੇ ਲਾਏ ਜਾਣ ਲਗ ਪਏ । ਕੈਨੇਡਾ ਵਿਚ ਉਪ੍ਰੋਕਤ ਵੱਸੇ ਹਿੰਦੀਆਂ ਦੀ ਗਿਣਤੀ ਬਹੁਤ ਮਮੂਲੀ ਸੀ । ਪਰ ਜਦ ਉਨ੍ਹਾਂ ਕੈਨੇਡਾ ਵਿਚ ਪਰਚੱਲਤ ਉਜਰਤਾਂ ਬਾਰੇ ਆਪਣੇ ਸੰਬੰਧੀਆਂ ਅਤੇ ਜਾਣ ਕਾਰਾਂ ਨੂੰ ਲਿਖਿਆ, ਤਾਂ ਕੈਨੇਡਾ ਜਾਣ ਵਾਲੇ ਹਿੰਦੀਆਂ ਦੀ ਗਿਣਤੀ ਵਿਚ ਬੜਾ ਵਾਧਾ ਹੋਣ ਲੱਗਾ। ਸਵਾਮੀ ਰਾਮ ਤੀਰਥ ਜੀ ਦੀ ਸ਼ਖਸੀਅਤ ਅਤੇ ਅਮਰੀਕਨ ਫੇਰੀ ਨੇ ਵੀ ਹਿੰਦੁਸਤਾਨ ਦੇ ਪੜੇ ਲਿਖੇ ਤਬਕੇ ਵਿਚ ਅਮਰੀਕਾ ਅਤੇ ਕੈਨੇਡਾ ਬਾਰੇ ਦਿਲਚੱਸਪੀ ਪੈਦਾ ਕੀਤੀ। ਕਈ ਹਿੰਦੁਸਤਾਨੀ ਵਿਦਿਆਰਥੀ ਵਿਦਿਆ ਪ੍ਰਾਪਤੀ ਲਈ ਅਮਰੀਕਾ ਅਤੇ ਕੈਨੇਡਾ ਜਾਣ ਲਗੇ, ਅਤੇ ਉਥੋਂ ਦੇ ਹਾਲਾਤ ਬਾਰੇ ਹਿੰਦੀ ਅਖਬਾਰਾਂ ਵਿਚ ਛਪੀਆਂ ਉਨ੍ਹਾਂ ਦੀਆਂ ਚਿੱਠੀਆਂ ਨੇ ਹਿੰਦੀਆਂ ਦਾ ਅਮਰੀਕਾ ਕੈਨੇਡਾ ਬਾਰੇ ਧਿਆਨ ਖਿਚਿਆ । ਕੈਨੇਡਾ ਸੰਬੰਧੀ ੧੯੦੭ ਵਿਚ ਬਣੇ ਸ਼ਾਹੀ ਕਮਿਸ਼ਨ ਦੀ ਰੀਪੋਰਟ ਮੁਤਾਬਕ, ਕੈਨੇਡੀਅਨ ਕਾਰਖਾਨੇਦਾਰਾਂ (ਜੋ ਸਸਤੇ ਮਜਦੂਰ ਚਾਹੁੰਦੇ ਸਨ) ਅਤੇ ਜਹਾਜਾਂ ਦੀਆਂ ਕੰਪਨੀਆਂ (ਜੋ ਮੁਸਾਫਰਾਂ ਦੀ ਆਵਾਜਾਈ ਵਧਾਕੇ ਲਾਭ ਉਠਾਉਣਾ ਚਾਹੁੰਦੀਆਂ ਸਨ) ਨੇ ਵੀ ਹਿੰਦੀਆਂ ਨੂੰ ਕੈਨੇਡਾ ਜਾਣ ਦੀ ਪ੍ਰੇਰਨਾ ਕਰਨ ਲਈ ਕੈਨੇਡਾ ਦੇ ਖੁਸ਼ਹਾਲ ਹਾਲਾਤ ਬਾਰੇ ਹਿੰਦੀ ਅਖਬਾਰਾਂ ਵਿਚ ਬਹੁਤ ਕੁਝ ਛਪਵਾਇਆ। ਨਤੀਜਾ ਇਹ ਹੋਇਆ ਕਿ ਜਿਥੇ ਸੰਨ ੧੯੦੫ ਵਿਚ ਕੈਨੇਡਾ ਜਾਣ ਵਾਲੇ ਹਿੰਦੀਆਂ ਦੀ ਗਿਣਤੀ ਕੇਵਲ ੪੫ ਸੀ, ਸੰਨ ੧੯੦੮ ਵਿਚ ਇਹ ਵੱਧਕੇ ੨੬੨੩ ਹੋ ਗਈ। ਜਾਣ ਵਾਲਿਆਂ ਵਿੱਚੋਂ ਬਹੁਤਿਆਂ ਨੇ ਕੈਨੇਡਾ ਜਾਣ ਦਾ ਖਰਚ ਪੂਰਾ ਕਰਨ ਲਈ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ, ਜਾਂ ੧੫ ਤੋਂ ਲੈਕੇ ੨੦ ਫੀ ਸਦੀ ਸਾਲਾਨਾ ਸੂਦ ਤੱਕ ਵੀ ਗਹਿਣੇ ਪਾ ਦਿੱਤੀਆਂ, ਜਾਂ ਘਰ ਦੇ ਗਹਿਣੇ ਅਤੇ ਢੱਗੇ ਵੇਚ ਦਿਤੇ; ਇਸ ਆਸ ਵਿਚ ਕਿ ਉਹ ਜਲਦੀ ਪੈਸਾ ਕਮਾਕੇ ਆਪਣੇ ਕਰਜ਼ੇ ਚੁਕਾਉਣ ਦੇ ਲਾਇਕ ਹੋ ਜਾਣਗੇ । | ਕੈਨੇਡਾ ਜਾਣ ਵਾਲੇ ਹਿੰਦੀਆਂ ਵਿਚ ਅੱਸੀ ਫੀ ਸਦੀ ਜਿਲਾ ਅੰਮ੍ਰਿਤਸਰ, ਲਾਹੌਰ, ਜਲੰਧਰ, ਲੁਧਿਹਾਣਾ ਅਤੇ ਫੀਰੋਜਪੁਰ ਦੇ ਪੰਜਾਬੀ ਸਿਖ ਸਨ। ਬਿਣਸ਼, ਕੋਲੰਬੀਆ ਦਾ, ਖਾਸ ਕਰ ਸਮੁੰਦਰ ਨਾਲ ਲਗਦੇ ਹਿੱਸੇ ਦਾ, ਮੌਸਮ ਪੰਜਾਬ ਦੀਆਂ ਸਰਦੀਆਂ ਨਾਲ ਮਿਲਦਾ ਹੈ । ਇਸ ਵਾਸਤੇ ਪੰਜਾਬੀਆਂ ਨੂੰ ਉਥੋਂ ਦੇ ਪੌਣ ਪਾਣੀ ਨਾਲ ਰਚ ਮਿਚ ਜਾਣ ਵਿਚ ਬਹੁਤਾ ਵਕਤ ਨਾ ਲਗਾ । ਅੰਗਰੇਜ਼ੀ ਰਾਜ ਦੇ ਸ਼ਹਿਰੀ ਹੋਣ ਕਰਕੇ ਅੰਗਰੇਜ਼ੀ ਕਾਨੂੰਨਾਂ ਮੁਤਾਬਕ ਰਹਿਣਾ ਓਹ ਗਿੱਝੇ ਹੋਏ ਸਨ। ਇਸ ਕਰਕੇ ਵੀ ਉਨ੍ਹਾਂ ਨੂੰ ਕੈਨੇਡਾ ਵਿਚ ਰਹਿਣ ਬਹਿਣ ਦੀ ਖਾਸ ਕਾਨੂੰਨੀ ਔਕੜ ਨਾ ਆਈ । ਹਿੰਦੀ ਛੋਟੀਆਂ ਛੋਟੀਆਂ ਟੋਲੀਆਂ , ਵਿਚ, ਕੈਨੇਡਾ ਦੇ ਕਾਫੀ ਹਿੱਸੇ ਵਿਚ ਖਿੱਲਰ ਗਏ, ਪਰ ਉਨ੍ਹਾਂ ਦੀ ਵਧੇਰੇ ਗਿਣਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨਾਮੀ ਹਿੱਸੇ ਵਿਚ ਇਕੱਠੀ ਹੋ ਗਈ । ਮਿਸਟਰ ਪਾਨੀਕਰ* ਮੁਤਾਬਿਕ ਕੈਨੇਡਾ ਵਿਚ ਹਿੰਦੀਆਂ ਦੀ ਗਿਣਤੀ ੫੧੭੫ ਸੀ, ਅਤੇ ਮਿਸਟਰ ਸਿਹਰਾ ਸੰਨ ੧੯੦੭ ਤਕ ਇਸ ਗਿਣਤੀ ਨੂੰ ਵੰ000 ਤਕ ਪਹੁੰਚ ਗਈ ਦਸਦੇ ਹਨ। | ਕੈਨੇਡਾ ਅੰਗਰੇਜ਼ੀ ਸਲਤਨਤ ਦਾ ਹਿੱਸਾ ਸੀ, ਇਸ ਲਈ ਹਿੰਦੀਆਂ ਦਾ ਪਹਿਲਾ ਰੁਖ ਕੈਨੇਡਾ ਜਾਣ ਵੱਲ ਹੋਇਆ । ਪਰ ਅਮਰੀਕਾ ਵਿਚ ਵੀ ਮਜਦੁਰੀ ਦੀ ਉਜਰਤ ਬਹੁਤ ਸੀ, ਅਮਰੀਕਾ ਦੇ ਸ਼ਾਂਤ ਸਾਗਰ ਦੇ ਕੰਢੇ ਦਾ ਮੌਸਮ ਕੈਨੇਡਾ ਨਾਲੋਂ ਪੰਜਾਬੀਆਂ ਦੇ ਵਧੇਰੇ ਅਨਕੁਲ ਸੀ, ਅਤੇ ਕੈਨੇਡਾ ਨਾਲੋਂ ਭਾਈਚਾਰਕ ਵਿਤਕਰਾ ਵੀ ਓਥੇ ਘਟ ਸੀ। ਇਸ ਕਰਕੇ ਪਿਛੋਂ ਹਿੰਦੀਆਂ ਦਾ ਰੁਖ ਕੈਨੇਡਾ ਜਾਣ ਦੀ ਬਜਾਏ ਅਮਰੀਕਾ ਵੱਲ ਵਧੇਰੇ ਹੋ ਗਿਆ। ਪਿਛੋਂ ਕੈਨੇਡਾ ਆਉਣੋਂ ਰੋਕਣ ਲਈ ਐਸੇ ਕਾਇਦੇ ਬਣਾ ਦਿੱਤੇ ਗਏ, ਜਿਸ ਨਾਲ ੧੯o੯ ਵਿਚ ਕੇਵਲ ੬ ਹਿੰਦੀ ਕੈਨੇਡਾ ਦਾਖਲ ਹੋਏ । ਇਸ ਕਰਕੇ ੧੯੦੭-੮ ਤੋਂ ਪਿਛੋਂ ਤਕਰੀਬਨ ਸਾਰੇ ਦੇ ਸਾਰੇ ਹਿੰਦੀ ਕੈਨੇਡਾ ਦੀ ਬਜਾਏ ਅਮਰੀਕਾ ਜਾਣ ਲਗੇ । ਇਥੋਂ ਤਕ ਕਿ ਕੈਨੇਡਾ ਗਏ ਹਿੰਦੀਆਂ ਦੀ ਕਾਫੀ ਗਿਣਤੀ ਵੀ ਅਮਰੀਕਾ ਆ ਗਈ, ਕਿਉਂਕਿ ਕੈਨੇਡਾ ਵਾਸੀਆਂ ਅਤੇ ਕੈਨੇਡਾ ਸਰਕਾਰ ਵਲੋਂ ਪੈਦਾ ਕੀਤੇ ਹਾਲਾਤ (ਜਿਨ੍ਹਾਂ ਦਾ ਵਿਸਥਾਰ ਨਾਲ ਜ਼ਿਕਰ ਅਗਲੇਰੇ ਕਾਂਡ ਵਿਚ ਆਵੇਗਾ) ਨੇ ਉਨ੍ਹਾਂ ਦਾ ਕੈਨੇਡਾ ਰਹਿਣਾ ਮੁਸ਼ਕਲ ਬਣਾ ਦਿੱਤਾ । | ਅਮਰੀਕਾ ਗਏ ਹਿੰਦੀਆਂ ਦੀ ਗਿਣਤੀ ਦੇ ਅੰਦਾਜ਼ਿਆਂ ਵਿਚ ਬਹੁਤ ਵਖੇਵਾਂ *, ਪਰ ਅਮਰੀਕਾ ਬਾਰੇ ਅੰਕੜਿਆਂ ਦੇ ਸੰਗ੍ਰੇਹ ਮੁਤਾਬਿਕ ਸੰਨ ੧੯੧੩ ਵਿਚ ਹਿੰਦੀਆਂ ਦੀ ਕੁਲ ਗਿਣਤੀ ਪ000 ਸੀ । ਇਨਾਂ ਵਿਚੋਂ ਥੋੜੀ ਜਿਹੀ ਗਿਣਤੀ | ਵਿਦਿਆਰਥੀਆਂ ਦੀ ਸੀ, ਜੋ ਹਿੰਦ ਦੇ ਹਰ ਇਕ ਹਿੱਸੇ ਵਿਚੋਂ ਗਏ ਹੋਏ ਸਨ, ਪਰ ਨੱਵੇ ਫੀ ਸਦੀ ਪੰਜਾਬੀ ਸਿਖ ਜੱਟ ਕਿਸਾਨ ਸਨ ਜੋ ਖੇਤਾਂ ਜਾਂ ਕਾਰਖਾਨਿਆਂ ਵਿਚ ਮਜ਼ਦੂਰੀ ਦਾ ਕੰਮ ਕਰਦੇ ਸਨ। | ਅਮਰੀਕਾ ਵਿਚ ਗਏ ਹਿੰਦੀ ਵਿਦਿਆਰਥੀਆਂ ਦੀ ਵਡੀ ਗਿਣਤੀ ਹਿੰਦੁਸਤਾਨੀ ਸੁਸਾਇਟੀ ਦੇ ਉਸ ਦਰਮਿਆਨੇ ਤਬਕੇ ਵਿਚੋਂ ਸੀ, ਜਿਸ ਵਿੱਚ ਹਿੰਮਤ ਅਤੇ ਅਕਲ ਦਾ ਤਾਂ ਘਾਟਾ ਨਹੀਂ ਸੀ, ਪਰ ਪੈਸੇ ਦੀ ਕੰਮੀ ਸੀ। ਇਸ ਕਰਕੇ ਹਿੰਦੀ ਵਿਦਿਆਰਥੀ ਅਕਸਰ ਆਪਣਾ ਖਰਚ ਪੂਰਾ ਕਰਨ ਲਈ ਪੜਾਈ ਦੇ ਨਾਲ ਨਾਲ ਹੱਥੀਂ ਕੰਮ ਵੀ ਕਰਦੇ ਅਤੇ ਪੈਸਾ ਕਮਾਉਂਦੇ । ਓਹ ਜ਼ਿਆਦਾ ਤਰ ਸਨਅੱਤੀ (Technical) ਵਿਦਿਆ ਹਾਸਲ ਕਰਨ ਲਈ ਅਮਰੀਕਾ ਦੀਆਂ ਵੱਖ ਵੱਖ ਯੂਨੀਵਰਸਟੀਆਂ ਵਿਚ ਗਏ ਸਨ। ਪੜਿਆਂ ਲਿਖਿਆਂ ਵਿਚੋਂ ਕੁਝ ਕੁ ਨੇ ਵਪਾਰ ਅਤੇ ਸਨਅੱਤੀ ਪੇਸ਼ਿਆਂ ਵਿਚ ਹਿੱਸਾ ਲੈਣਾ ਵੀ ਸ਼ੁਰੂ ਕਰ ਦਿੱਤਾ, ਅਤੇ ਭਾਵੇਂ ਇਨ੍ਹਾਂ ਦੀ ਗਿਣਤੀ ਵੱਧ ਰਹੀ ਸੀ, ਪਰ ਅਜੇ 'The Problems of Greater India, K.M. Pannikar, p. 48. Modern Review, August 1913, p. 141.

  • ਰਾਮ ਮਨੋਹਰ ਲੋਹੀਆ ਆਪਣੀ ਕਤਾਬ Indians in Foreign Lands (ਪੰਨਾ ੩੪) ਵਿਚ ਇਹ ਗਿਣਤੀ ੧੫000 ਦੱਸਦੇ ਹਨ।

Statistical Abstract of the U.S. (1916), Pp. 108-07. Digitted by Punjab Digital Library / www. dlib.org