ਦੇ ਸਿਰ ਹੈ[1]। ਅਮਰੀਕਾ ਕੈਨੇਡਾ ਗਏ ਹਿੰਦੀ ਕਾਮਆਂ ਦੀ ਬਹੁ ਗਿਣਤੀ ਕਿਉਂਕਿ ਸਿਖਾਂ ਦੀ ਸੀ ਅਤੇ ਉਹ ਦੇਸੋਂ ਜਾਣ ਸਮੇਂ ਸਿੰਘ-ਸਭਾ ਲਹਿਰ ਦੇ ਅਸਰ ਲੈ ਕੇ ਗਏ ਸਨ, ਇਸ ਵਾਸਤੇ ਉਨ੍ਹਾਂ ਦੀਆਂ ਸੁਸਾਇਟੀਆਂ ਨੇ ਵੀ ਸ਼ੁਰੂ ਵਿਚ ਉਸ ਵੇਲੇ ਦੀਆਂ ਦੇਸ ਵਿਚਲੀਆਂ ਸਿਖ ਸੁਸਾਇਟੀਆਂ ਵਰਗੀ ਸ਼ਕਲ ਫੜੀ। ਸੰਨ ੧੯੦੭ ਵਿਚ ਵੈਨਕੋਵਰ (ਕੈਨੇਡਾ) ਵਿਚ ‘ਖਾਲਸਾ ਦੀਵਾਨ ਸੁਸਾਇਟੀ' ਕਾਇਮ ਕੀਤੀ ਗਈ, ਜਿਸ ਦੇ ਮਨੋਰਥ ਧਾਰਮਕ, ਵਿਯਕ ਅਤੇ ਭਾਈਚਾਰਕ ਸਨ। ਇਸ ਸੁਸਾਇਟੀ ਨੇ ੨੫੦੦੦ ਡਾਲਰ ਦੀ ਲਾਗਤ ਨਾਲ ਵੈਨਕੋਵਰ ਵਿਚ ਗੁਰਦਵਾਰਾ ਬਣਵਾਇਆ। ਇਸੇ ਤਰ੍ਹਾਂ ਪ੍ਰੋਫੈਸਰ ਤੇਜਾ ਸਿੰਘ ਨੇ ਵਿਕਟੋਰੀਆ (ਕੈਨੇਡਾ) ਵਿਚ ਗੁਰਦਵਾਰਾ ਕਾਇਮ ਕਰਨ ਦਾ ਉੱਦਮ ਕੀਤਾ। ਤਕਰੀਬਨ ਏਸੇ ਸਮੇਂ ਸ਼੍ਰੀ ਜਵਾਲਾ ਸਿੰਘ (ਠਟੀਆਂ) ਅਤੇ ‘ਸੰਤ’ ਵਸਾਖਾ ਸਿੰਘ (ਦਦੇਹਰ) ਦੇ ਉੱਦਮ ਨਾਲ ਅਮਰੀਕਾ ਵਿਚ ‘ਪੈਸੇਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਾਇਮ ਕੀਤੀ ਗਈ, ਅਤੇ ਸਟਾਕਟਨ (ਕੈਲੇਫੋਰਨੀਆ, ਅਮਰੀਕਾ) ਵਿਚ ਗੁਰਦਵਾਰਾ ਬਣਵਾਇਆ ਗਿਆ। ਉਪ੍ਰੋਕਤ ਦੋਵੇਂ ਸੁਸਾਇਟੀਆਂ ਦੇ ਮਨੋਰਥ ਮਿਲਦੇ ਜੁਲਦੇ ਸਨ, ਪਰ ਇਹ ਇਕ ਦੂਜੇ ਤੋਂ ਆਜ਼ਾਦ ਸਨ। ਇਹ ਗੁਰਦਵਾਰੇ, ਸਿਖਾਂ ਦੇ ਧਾਰਮਕ ਕੇਂਦਰ ਹੋਣ ਤੋਂ ਇਲਾਵਾ, ਅਮਰੀਕਾ ਗਏ ਸਾਰੇ ਹਿੰਦੀ ਕਾਮਿਆਂ ਦੀ ਪਹਿਲੋਂ ਭਾਈਚਾਰਕ ਅਤੇ ਪਿਛੋਂ ਰਾਜਸੀ ਜਾਗਰਤੀ ਦੇ ਕੇਂਦਰ ਬਣੇ; ਕਿਉਂਕਿ ਕੈਨੇਡਾ ਅਮਰੀਕਾ ਨਿਵਾਸੀ ਹਿੰਦੀਆਂ ਦੀ ਸਪਿਰਟ ਤੰਗ ਨਾ ਸੀ ਰਹੀ, ਅਤੇ ਇਨ੍ਹਾਂ ਗੁਰਦਵਾਰਿਆਂ ਵਿਚ ਕੈਨੇਡੀਅਨ ਅਤੇ ਈਸਾਈ ਮਿਸ਼ਨਰੀ ਵੀ ਆ ਕੇ ਲੈਕਚਰ ਕਰਦੇ[2]। ਇਨ੍ਹਾਂ ਗੁਰਦਵਾਰਿਆਂ ਤੋਂ ਲਾਂਭੇ ਸ਼੍ਰੀ ਹਰਨਾਮ ਸਿੰਘ, ‘ਕਾਹਰੀ ਸਾਹਰੀ’, ਸੀਐਟਲ (Seattle. I.S. A) ਵਿਚ ਸੰਨ ੧੯੧੦ ਤੋਂ ਵਿਦਿਆਰਥੀਆਂ ਲਈ ਇਕ ਬੋਰਡਿੰਗ ਹਾਊਸ ਅਤੇ ਵੈਨਕੋਵਰ ਵਿਚ ਬੋਰਡਿੰਗ ਹਾਊਸ ਅਤੇ ਰਾਤਰੀ ਸਕੂਲ ਚਲਾਉਂਦੇ ਰਹੇ[3]। ਆਰਥਕ ਲਿਹਾਜ਼ ਨਾਲ ਵੀ ਸ਼ੁਰੂ ਵਿਚ ਅਮਰੀਕਾ ਨਾਲੋਂ ਕੈਨੇਡਾ ਗਏ ਹਿੰਦੀ ਕਾਮਿਆਂ ਨੇ ਵਧੇਰੇ ਤਰੱਕੀ ਕੀਤੀ, ਅਤੇ ਇਸ ਦਾ ਸਿਹਰਾ ਵੀ ਪ੍ਰੋਫੈਸਰ ਤੇਜਾ ਸਿੰਘ ਦੇ ਸਿਰ ਹੈ। ਅਮਰੀਕਾ ਕੈਨੇਡਾ ਗਏ ਹਿੰਦੀ ਕਾਮੇਂ ਜਾਨ ਤੋੜਕੇ ਮਿਹਨਤ ਕਰਦੇ ਅਤੇ ਸੰਜਮ ਵਿਚ ਰਹਿਕੇ ਘੱਟ ਖਰਚ ਕਰਦੇ; ਇਸ ਕਰਕੇ ਉਨ੍ਹਾਂ ਵਿਚੋਂ ਬਹੁਤੀ ਗਿਣਤੀ ਕਾਫੀ ਪੈਸਾ ਜੋੜ ਲੈਂਦੀ ਜੋ ਉਹ ਅਮੂਮਨ ਦੇਸ ਭੇਜ ਦਿੰਦੇ। ਪ੍ਰੋਫੈਸਰ ਤੇਜਾ ਸਿੰਘ ਨੇ ਹਿੰਦੀਆਂ ਨੂੰ ਕੈਨੇਡਾ ਵਿਚ ਮਜ਼ਦੂਰੀ ਦੀ ਬਜਾਏ ਆਜ਼ਾਦ ਵਿਹਾਰਾਂ ਉੱਤੇ ਲਾਉਣ ਲਈ ‘ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਲਿਮਟਿਡ' ਬਣਾਈ। ਇਸ ਨੂੰ ਵੇਖਕੇ ਹਿੰਦੀਆਂ ਦੀਆਂ ਹੋਰ ਕਈ ਕੰਪਨੀਆਂ ਬਣੀਆਂ ਜੋ ਕੈਨੇਡਾ ਵਿਚ ਜ਼ਮੀਨ ਦਾ ਅਤੇ ਹੋਰ ਤਰਾਂ ਦੇ ਵਾਪਾਰ ਕਰਕੇ ਬੜੀਆਂ ਕਾਮਯਾਬ ਹੋਈਆਂ। ਇਨਫਰਾਦੀ ਤੌਰ ਉੱਤੇ ਵੀ ਕੈਨੇਡਾ ਦੇ ਹਿੰਦੀ ਕਾਮੇਂ ਜ਼ਮੀਨ, ਹੋਰ ਜਾਇਦਾਦ ਅਤੇ ਕੰਪਨੀਆਂ ਵਿਚ ਹਿੱਸੇ ਖਰੀਦਣ ਲਗ ਪਏ, ਅਤੇ ਮਿਸਟਰ ‘ਸਿਹਰਾ’ ਨੇ ਲਿਖਿਆ ਹੈ ਕਿ ਬ੍ਰਿਟੇਸ਼ ਕੋਲੰਬੀਆ (ਕੈਨੇਡਾ) ਵਿਚ ਕੋਈ ਵਿਰਲਾ ਹੀ ਐਸਾ ਹਿੰਦੀ ਹੋਵੇਗਾ ਜਿਸ ਪਾਸ ਕੁਝ ਜ਼ਮੀਨੀ ਜਾਇਦਾਦ ਅਤੇ ਸੱਤ ਅਠ ਹਜ਼ਾਰ ਨਕਦ ਰੁਪੱਯਾ ਨਾ ਹੋਵੇ[4]। |
ਮਿਸਟਰ ‘ਸਿਹਰਾ’ ਦਾ ਇਹ ਦਾਅਵਾ ਵੀ ਅੱਖਰ ਅੱਖਰ ਠੀਕ ਨਹੀਂ ਹੋਵੇਗਾ, ਪਰ ਹੋਰ ਲਿਖਤਾਂ ਤੋਂ ਵੀ ਜਾਪਦਾ ਹੈ ਕਿ ਕੈਨੇਡਾ ਗਏ ਹਿੰਦੀਆਂ ਵਿਚੋਂ ਬਹੁਤਿਆਂ ਪਾਸ ਜ਼ਮੀਨ ਅਤੇ ਹੋਰ ਜਾਇਦਾਦ ਸੀ[5]। ਇਸਤਰ੍ਹਾਂ,ਹਿੰਦੀ ਜਨਤਾ ਦੇ ਮਿਆਰ ਜਿੰਦਗੀ ਦੇ ਮੁਕਬਲੇ, ਅਮਰੀਕਾ ਕੈਨੇਡਾ ਗਏ ਹਿੰਦੀ ਕਾਮਿਆਂ ਨੇ ਬਹੁਤ ਤਰੱਕੀ ਕੀਤੀ, ਅਤੇ ਇਸ ਆਰਥਕ ਤਰੱਕੀ ਦਾ ਅਮਰੀਕਾ ਅਤੇ ਕੈਨੇਡਾ ਦੇ ਆਜ਼ਾਦ ਵਾਯੂਮੰਡਲ ਵਿਚ ਉਨ੍ਹਾਂ ਉਤੇ ਬਹੁਤ ਚੰਗਾ ਅਸਰ ਹੋਇਆ। ਪਠਾਣਾਂ ਬਾਰੇ ਮਸ਼ਹੂਰ ਹੈ ਕਿ ਪੈਸੇ ਦਾ ਲਾਲਚ ਉਨ੍ਹਾਂ ਦੀ ਦਲੇਰੀ ਅਤੇ ਬਹਾਦਰੀ ਉਤੇ ਸਭ ਤੋਂ ਵਡਾ ਧੱਬਾ ਹੈ। ਸਰਮਾਏਦਾਰੀ ਪ੍ਰਬੰਧ ਨਾਲ ਜੁੜ ਜਾਣ ਵੇਲੇ ਤੋਂ ਪੰਜਾਬੀ ਕਿਸਾਨਾਂ ਉਤੇ ਵੀ ਕੁਝ ਹੱਦ ਤਕ ਅਜਿਹੇ ਅਸਰ ਪੈਣੇ ਆਰੰਭ ਹੋ ਗਏ ਸਨ। ਅਮਰੀਕਾ ਕੈਨੇਡਾ ਗਏ ਪੰਜਾਬੀ ਕਾਮਿਆਂ ਦੇ ਦਿਲਾਂ ਵਿਚੋਂ, ਇਸ ਆਰਥਕ ਤਰੱਕੀ ਦੇ ਕਾਰਨ, ਪੈਸੇ ਦੀ ਉਹ ਬੇਜਾ ਪਕੜ ਕਾਫੀ ਹੱਦ ਤਕ ਜਾਂਦੀ ਰਹੀ ਜਾਂ ਘੱਟ ਗਈ, ਜੋ ਸਾਂਝੇ ਸਮਾਜਕ ਨਿਸ਼ਾਨਿਆਂ ਵਾਸਤੇ ਕੁਰਬਾਨੀ ਕਰਨ ਦੇ ਰਾਹ ਵਿਚ ਇਕ ਰੁਕਾਵਟ ਹੋ ਸਕਦੀ ਸੀ। ਤੀਜਾ ਕਾਂਡ “ਗਦਰ ਪਾਰਟੀ ਲਹਿਰ ਕੈਨੇਡਾ ਅਮਰੀਕਾ ਦੇ ਹਾਲਾਤ ਦੇ ਉੱਥੇ ਗਏ ਹਿੰਦੀਆਂ ਉੱਤੇ ਉਪਜੇ ਪ੍ਰਤਿਕਰਮ ਤੋਂ ਪੈਦਾ ਹੋਈ; ਇਸ ਵਾਸਤੇ ਇਨ੍ਹਾਂ ਹਾਲਾਤ ਅਤੇ ਉਨ੍ਹਾਂ ਤੋਂ ਪੈਦਾ ਹੋਏ ਪ੍ਰਤਿਕਰਮ ਬਾਰੇ ਕੁਝ ਜਾਨਣਾ ਜ਼ਰੂਰੀ ਹੈ[6]। ਆਪਣੇ ਦੇਸ ਵਿਚ ਭਿੰਨ ਭਿੰਨ ਆਰਥਕ, ਰਾਜਸੀ ਅਤੇ ਸਮਾਜਕ ਹਿੱਤਾਂ ਅਤੇ ਰੁੱਚੀਆਂ ਦੇ ਪਰਸਪਰ ਮੇਲ ਅਤੇ ਟਕਰਾਉ ਤੋਂ ਉਪਜੀਆਂ ਪੇਚੀਦਗੀਆਂ ਨੂੰ ਸਮਝਣਾ ਹੀ ਬਹੁਤ ਕਠਨ ਅਤੇ ਕਈ ਵੇਰ ਨਾ-ਮੁਮਕਿਨ ਹੁੰਦਾ ਹੈ; ਜਿਸ ਕਰਕੇ ਕਿਸੇ ਬਦੇਸ਼ ਦੇ ਹਾਲਾਤ ਬਾਰੇ, ਖਾਸ ਕਰ ਕੇਵਲ ਕਤਾਬੀ ਵਾਕਫੀਅਤ ਦੇ ਆਧਾਰ ਉੱਤੇ, ਰਾਏ ਬਨਾਉਣੋਂ ਸੰਕੋਚ ਕਰਨੀ ਪੈਂਦੀ ਹੈ। ਅਮਰੀਕਾ ਦੇ ਹਾਲਾਤ ਬਾਰੇ ਇਕ ਹੋਰ ਵੱਡੀ ਉਲਝਣ ਇਹ ਹੈ ਕਿ ਉਥੇ ਕਈ ਜ਼ਬਰਦਸਤ ਰੁਚੀਆਂ ਇਕ ਦੂਜੇ ਦੇ ਵਿਰੁਧ ਕੰਮ ਕਰ ਰਹੀਆਂ ਸਨ। ਆਰਥਕ, ਰਾਜਸੀ, ਅਥਵਾ ਸਮਾਜਕਾਂ ਵਿਤਕਰੇ ਦੇ ਆਧਾਰ ਉੱਤੇ ਉਸਰੇ ਹਰ ਇਕ ਨਿਜ਼ਾਮ ਦਾ ਇਹ ਖਾਸਾ ਹੁੰਦਾ ਹੈ, ਪਰ ਅਮਰੀਕਾ ਦੇ ਵਿਸ਼ੇਸ਼ ਹਾਲਾਤ ਦੇ ਕਾਰਨ |
੧੮