ਪ੍ਰਤਿਕਰਮ ਬਾਰੇ ਅੰਦਾਜ਼ਾ ਲਾਉਣਾ ਸੌਖਾ ਨਹੀਂ। ਮਿਸਟਰ ਜੌਨ ਜੋ ਸੰਨ ੧੮੯੮ ਵਿਚ ਅਮਰੀਕਨ ਸਰਕਾਰ ਦੇ ਵੱਡੇ ਸਕੱਤ ਬਣੇ, ਨੇ ਚੀਨ ਬਾਰੇ ਅਮਰੀਕਾ ਦੀ ਨੀਤੀ ਸਪੱਸ਼ਟ ਕਰਦਿਆਂ ਹੋਇਆਂ ਕਿਹਾ ਕਿ, “ਅਸੀਂ ਉਸ ਸਲਤਨਤ[1] ਦੇ ਟੁਕੜੇ ਕੀਤੇ ਜਾਣ ਦੇ ਵਿਰੁਧ ਹਾਂ, ਅਤੇ ਸਾਨੂੰ ਆਸ ਨਹੀਂ ਕਿ ਅਮਰੀਕਨ ਲੋਕ-ਰਾਏ ਇਹ ਬਰਦਾਸ਼ਤ ਕਰੇ ਕਿ ਅਸੀਂ ਲੁਟ ਮਾਰ ਵੰਡਾਉਣ ਵਿਚ ਸ਼ਾਮਲ ਹੋਈਏ[2]।” ਇਸੇ ਤਰ੍ਹਾਂ ਪ੍ਰਧਾਨ ਵਿਲਸਨ, ਜੋ ਸੰਨ ੧੯੧੩ ਤੋਂ ੧੯੧੭ ਤਕ ਪ੍ਰਧਾਨ ਸਨ, ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ‘ਇਨਸਾਨੀ ਹੱਕਾਂ ਅਤੇ ਕੌਮੀ ਏਕਤਾ' ਵੱਲ ਵਧੇਰੇ ਧਿਆਨ ਦੇਵੇਗੀ, ਅਤੇ “ਅਗੋਂ ਤੋਂ ਅਮਰੀਕਾ ਕਦੇ ਵੀ ਧੱਕੇਸ਼ਾਹੀ ਨਾਲ ਬਦੇਸ਼ੀ ਮੁਲਕਾਂ ਦੀ ਇਕ ਫੁਟ ਥਾਂ ਵੀ ਲੈਣ ਦੀ ਕੋਸ਼ਸ਼ ਨਹੀਂ ਕਰੇਗਾ[3]। ਪ੍ਰਧਾਨ ਵਿਲਸਨ ਆਪਣੇ ਬਚਨ ਉੱਤੇ ਕਾਇਮ ਰਹੇ ਅਤੇ ਉਨ੍ਹਾਂ ਮੈਕਸੀਕੋ (ਜਿਥੇ ਅਮਰੀਕਾ ਦਾ ਉਸ ਸਮੇਂ ਡੇਢ ਅਰਬ ਡਾਲਰ ਸਰਮਾਇਆ ਲੱਗਾ ਹੋਇਆ ਸੀ, ਅਤੇ ਜਿਸ ਨੂੰ ਡਿਆਜ਼ ਦੀ ਡਿਕਟੇਟਰੀ ਖਤਮ ਹੋ ਜਾਣ ਕਰਕੇ ਖਤਰਾ ਪੈ ਗਿਆ ਸੀ) ਵਿਚ ਅਮਰੀਕਨ ਸਰਮਾਏਦਾਰਾਂ ਦੇ ਵਾਵੇਲਾ ਕਰਨ ਦੇ ਬਾਵਜੂਦ ਦਖਲ ਦੇਣੋਂ ਡੱਟ ਕੇ ਨਾਂਹ ਕਰ ਦਿੱਤੀ । ਇਹ ਠੀਕ ਹੈ ਕਿ ਪ੍ਰਧਾਨ ਵਿਲਸਨ ਨੂੰ ਪ੍ਰਧਾਨ ਰੂਜ਼ਵੈਲਟ ਅਤੇ ਪ੍ਰਧਾਨ ਟੈਫਟ ਦੀਆਂ ਪਾਨਾਮਾ ਸੰਬੰਧੀ ਚਲਾਈਆਂ ਹੋਈਆਂ ਸਾਮਰਾਜੀ ਨੀਤੀਆਂ ਨੂੰ ਜਾਰੀ ਰੱਖਣਾ ਪਿਆ।ਪਰ ਇਹ ਗਲ ਪ੍ਰਧਾਨ ਵਿਲਸਨ ਦੀਆਂ ਅਗੇ-ਵਧ ਰੁਚੀਆਂ ਉੱਤੇ ਇਤਨਾ ਧੱਬਾ ਨਹੀਂ ਲਾਉਂਦੀ, ਜਿਤਨਾ ਇਹ ਜ਼ਾਹਰ ਕਰਦੀ ਹੈ ਕਿ ਕਿਸੇ ਆਰਥਕ ਪਰਬੰਧ ਦੀਆਂ ਮਜਬੂਰੀਆਂ ਅਗੇ ਇੱਕੜ ਦੂਕੜ ਨੇਕਨੀਯਤ ਵਿਯੁੱਕਤੀਆਂ ਦੀ ਵੀ ਪੇਸ਼ ਨਹੀਂ ਜਾਂਦੀ । ਉਪ੍ਰੋਕਤ ਮਿਸਾਲਾਂ ਤੋਂ ਤਾਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਅਮਰੀਕਨ ਸਰਕਾਰ ਦੇ ਮੁਕਾਬਲੇ ਅਮਰੀਕਨ ਪਬਲਕ ਵਧੇਰੇ ਅਗੇ-ਵਧੂ ਰੁਚੀਆਂ ਰੱਖਦੀ ਸੀ, ਅਤੇ ਇਸੇ ਕਰਕੇ ਵਿਚ ਵਿਚਾਲੇ ਕਦੇ ਅਮਰੀਕਨ ਸਰਕਾਰ ਦੀ ਮਸ਼ੀਨਰੀ ਵੀ ਐਸੇ ਅਨਸਰਾਂ ਦੇ ਹੱਥ ਆ ਜਾਂਦੀ । ਪਰ ਅਜਿਹਾ ਸਿੱਟਾ ਕਢਣਾ ਆਸਾਨ ਨਹੀਂ, ਕਿਉਂਕਿ ਸੰਨ ੧੯੦੦ ਵਿਚ ਜਦ ਮਿਸਟਰ ਵਿਲੀਅਮ ਜੇ ਬਰਾਇਨ ਨੇ ਫਿਲੋਪੀਨ ਨੂੰ ਆਜ਼ਾਦੀ ਦੇਣ ਦੇ ਸਵਾਲ ਉੱਤੇ ਪ੍ਰਧਾਨਗੀ ਦੀ ਚੋਣ ਲੜੀ ਤਾਂ ਉਹ ਹਾਰ ਗਏ । ਇਸ ਦਾ ਮਤਲਬ ਸੀ ਕਿ ਅਮਰੀਕਨ ਪਬਲਕ ਸਾਮਰਾਜੀ ਨੀਤੀ ਨੂੰ ਅਪਨਾਉਣ ਵਾਸਤੇ ਕਿਸੇ ਹੱਦ ਤੱਕ ਵਰਗਲਾਈ ਜਾ ਚੁਕੀ ਸੀ[4]।ਏਸ਼ੀਆਈਆਂ ਵਿਰੁਧ ਨਸਲੀ ਵਿਤਕਰੇ (ਜਿਸ ਦਾ ਜ਼ਿਕਰ ਅਗੇ ਆਵੇਗਾ) ਦੀ ਪਹਿਲ ਵੀ ਅਕਸਰ ਅਮਰੀਕਨ ਕੇਂਦਰੀ ਸਰਕਾਰ ਦੀ ਬਜਾਏ ਅਮਰੀਕਨ ਰਿਆਸਤਾਂ ਅਥਵਾ ਅਮਰੀਕਨ ਪਬਲਕ ਵਲੋਂ ਹੁੰਦੀ । ਇਸ ਵਾਸਤੇ ਕੋਈ ਪੱਕੀ ਰਾਏ ਦੇਣੀ ਠੀਕ ਨਹੀਂ । ਪਰ ਜਾਪਦਾ ਇਹ ਹੈ ਕਿ ਅਮਰੀਕਨ ਭਾਈਚਾਰੇ ਵਿਚ ਸਾਮਰਾਜ ਵਿਰੋਧੀ ਅਨਸਰ ਜ਼ਰੂਰ ਸਨ, ਅਤੇ ਪੁਰਾਣੀਆਂ ਤਰੱਕੀ ਪਸੰਦ ਰਵਾਇਤਾਂ ਵਿਚ ਅਜੇ ਇਤਨੀ ਜਾਨ ਬਾਕੀ ਸੀ ਕਿ ਓਹ ਯੂਰਪ ਦੀਆਂ ਹੋਰ ਸਾਮਰਾਜੀ ਤਾਕਤਾਂ ਵਾਂਗੂੰ ਅਮਰੀਕਨ ਸਰਕਾਰ ਖੁਲਮ ਖੁਲ੍ਹੀ ਅਤੇ ਨਿਸ਼ੰਗ ਧੱਕੇਸ਼ਾਹੀ ਕਰਨੋਂ ਵਰਜਦੀਆਂ ਜਾਂ ਬਰੋਕ ਲਾਉਂਦੀਆਂ। ਪਰ ਸਰਮਾਏਦਾਰੀ ਪ੍ਰਬੰਧ ਤੋਂ ਉਪਜੇ |
ਬੁਨਿਆਦੀ ਆਰਥਕ ਹਿਤਾਂ, ਜਾਂ ਡੂੰਘੇ ਨਸਲੀ ਜਜ਼ਬਾਤ, ਦੇ ਟਾਕਰੇ ਵਿਚ ਅਗੇ-ਵਧੂ ਰੁਚੀਆਂ ਕਾਰਗਰ ਸਾਬਤ ਨਾ ਹੁੰਦੀਆਂ। ਅਮਰੀਕਨ ਸਰਕਾਰ ਅਤੇ ਪਬਲਕ ਦੇ ਰਵੱਈਏ ਵਿਚ ਵਖੇਵੇਂ ਬਹੁਤੇ ਇਸ ਕਰਕੇ ਗੱਟ ਹੁੰਦੇ ਕਿ ਸਰਕਾਰਾਂ ਅਕਸਰ ਸੋਚੀਆਂ ਵੀਚਾਰੀਆਂ ਅਤੇ ਦੂਰ ਦੇ ਨਿਸ਼ਾਨਿਆਂ ਵਾਲੀਆਂ ਨੀਤੀਆਂ ਮੁਤਾਬਕ ਕੰਮ ਕਰਦੀਆਂ ਹਨ ਅਤੇ ਫੋਰੀ ਜਜ਼ਬਾਤ ਦੇ ਅਸਰ ਹੇਠ ਘੱਟ, ਪਰ ਪਬਲਕ ਦਾ ਪ੍ਰਤਿਕਰਮ ਅਕਸਰ ਇਸ ਦੇ ਐਨ ਉਲਟ ਹੁੰਦਾ ਹੈ। ਅਮਰੀਕਾ ਗਏ ਹਿੰਦੀਆਂ ਉਤੇ ਉਪ੍ਰੋਕਤ ਦੌਰਾਂ ਰੁਚੀਆਂ ਅਤੇ ਉਨ੍ਹਾਂ ਦੇ ਆਪਸ ਵਿਚ ਦੇ ਪ੍ਰਤਿਕਰਮ ਦਾ ਅਸਰ ਹੋਣਾ ਲਾਜ਼ਮੀ ਸੀ। ਪਰ ਕਿਉਂਕਿ ਅਮਰੀਕਾ ਗਏ ਹਿੰਦੀਆਂ ਦੀ ਗਿਣਤੀ ਬਹੁਤ ਮਾਮੂਲੀ ਸੀ, ਅਤੇ ਉਹ ਅਮਰੀਕਾ ਦੇ ਬੁਨਿਆਦੀ ਆਰਥਕ ਜਾਂ ਸਮਾਜਕ ਹਿਤਾਂ ਦੇ ਰਾਹ ਵਿਚ ਵੱਡਾ ਰੋੜਾ ਨਹੀਂ ਸਨ, ਇਸ ਵਾਸਤੇ ਸਾਮਰਾਜੀ ਰੁਚੀਆਂ ਦਾ ਉਨ੍ਹਾਂ ਉਤੇ ਜੋ ਅਸਰ ਹੋਇਆ ਉਹ ਬਹੁਤ ਮਾਮੂਲੀ ਸੀ । ਇਸ ਨਜ਼ਰੀਏ ਤੋਂ ਕੇਵਲ ਇਹ ਜਾਣ ਲੈਣਾ ਕਾਫੀ ਹੈ ਕਿ ਸੰਨ ੧੮੯੫ (ਜਦ ਅੰਗਰੇਜ਼ਾਂ ਅਤੇ ਵੈਨਜ਼ੁਐਲਾ ਵਿਚਕਾਰ ਝਗੜੇ ਵਿਚ ਅਮਰੀਕਾ ਨੇ ਦਖਲ ਦੇਕੇ ‘ਮੁਨਰੋ ਦੇ ਐਲਾਨ ਅਨੁਸਾਰ ਅਮਰੀਕਨ ਦੀਪ ਵਿਚ ਅਮਰੀਕਾ ਦੀ ਸਰਪਰੱਸਤੀ ਕਬੂਲਣ ਵਾਸਤੇ ਅੰਗਰੇਜ਼ਾਂ ਨੂੰ ਮਜਬੂਰ ਕਰ ਦਿਤਾ) ਤੋਂ ਅਮਰੀਕਨ ਸਰਕਾਰ ਨੇ ਅੰਗਰੇਜ਼ਾਂ ਨਾਲ ਇਹ ਨੀਤੀ ਤਹਿ ਕਰ ਲਈ ਸੀ ਕਿ ਦੋਵੇਂ ਇਕ ਦੂਜੇ ਦੇ ਹਿਤਾਂ ਵਿਚ ਦਖਲ ਨਹੀਂ ਦੇਣਗੇ । ਇਸ ਨੀਤੀ ਅਨੁਸਾਰ ਇਹ ਹੋ ਸਕਦਾ ਹੈ ਕਿ ਅਮਰੀਕਨ ਸਰਕਾਰ ਦੀ ਅੰਦਰੂਨੀ ਹਮਦਰਦੀ ਅੰਗਰੇਜ਼ਾਂ ਨਾਲ . ਹੋਵੇ, ਅਤੇ ਉਹ ਲੁਕਵੇਂ ਅਤੇ ਵਿੰਗੇ ਤਰੀਕੇ ਨਾਲ ਅਮਰੀਕਾ ਵਿਚ ਅੰਗਰੇਜ਼-ਵਿਰੋਧੀ ਹਿੰਦੀਆਂ ਦੀ ਲਹਿਰ ਦੇ ਬਰਖਲਾਫ ਜਿਤਨੀ ਹੋ ਸਕੇ ਅੰਗਰੇਜ਼ਾਂ ਦੀ ਸ਼ਾਇਦ ਲੁਕਵੀਂ ਮਦਦ ਕਰਨ ਵਾਸਤੇ ਤਿਆਰ ਹੋਵੇ। ਇਹ ਸ਼ੱਕ ਕੀਤਾ ਜਾਂਦਾ ਹੈ ਕਿ ਅਮਰੀਕਨ ਸਰਕਾਰ ਨੇ ਅੰਗਰੇਜ਼ੀ ਸਾਮਰਾਜ ਦੀ ਲੁਕਵੀਂ ਪ੍ਰੇਰਨਾ ਹੇਠ ਲਾਲਾ ਹਰਦਿਆਲ ਨੂੰ ਗ੍ਰਿਫਤਾਰ ਕੀਤਾ, ਅਤੇ ਪਿਛੋਂ ਸੰਨ ੧੯੧੭ ਵਿਚ ਗਦਰ ਪਾਰਟੀ ਲਹਿਰ ਦੇ ਸੰਬੰਧ ਵਿਚ ਸੈਨਟਾਂਸਿਸਕੋ ਅਤੇ ਸ਼ਿਕਾਗੋ ਦੋ ਮੁਕਦਮੇਂ ਚਲਾਏ । ਇਹ ਕੇਵਲ ਇਕ ਅਨੁਮਾਨ ਹੈ, ਪਰ ਇਸ ਨੂੰ ਠੀਕ ਮੰਨਦਿਆਂ ਹੋਇਆਂ ਵੀ ਇਹ ਯਾਦ ਰਖਣ ਵਾਲੀ ਗਲ ਹੈ ਕਿ, ਤਰੱਕੀ ਪਸੰਦ ਰਵਾਇਤਾਂ ਜਾਂ ਅਗੇ-ਵਧੂ ਲੋਕ ਰਾਏ ਦੇ ਅਸਰ ਹੇਠ, ਅਮਰੀਕਨ ਸਰਕਾਰ ਨੇ ਗਦਰ ਪਾਰਟੀ ਅਤੇ ਗਦਰ ਪਾਰਟੀ ਲਹਿਰ ਦੇ ਬਰਖਲਾਫ ਸਿੱਧਾ ਅਤੇ ਖੁਲਮਖੁਲਾ ਦਖਲ ਦੇਣੋਂ ਹਮੇਸ਼ਾਂ ਸੰਕੋਚ ਕੀਤਾ । ਗਦਰ ਪਾਰਟੀ ਲਹਿਰ ਦੇ ਨਜ਼ਰੀਏ ਤੋਂ ਇਹ ਮਾਮੂਲੀ ਗਲ ਨਹੀਂ ਸੀ, ਅਤੇ ਇਸ ਦੀ ਪੂਰੀ ਕੀਮਤ ਅਗਲੇ ਕਾਂਡ ਵਿਚ ਦਿੱਤੇ ਗਏ ਕੈਨੇਡਾ ਦੇ ਹਾਲਾਤ ਨਾਲ ਮੁਕਾਬਲਾ ਕੀਤਿਆਂ ਪੈਂਦੀ ਹੈ। ਅਮਰੀਕਨ ਸਰਕਾਰ ਅਤੇ ਪਬਲਕ ਜੋ ਕੈਨੇਡਾ ਸਰਕਾਰ ਅਤੇ ਕੈਨੇਡਾ ਦੀ ਪਬਲਕ ਵਾਲਾ ਰਵੱਈਆ ਧਾਰਨ ਕਰਦੀ, ਤਾਂ ਗਦਰ ਪਾਰਟੀ ਲਹਿਰ ਸ਼ਾਇਦ ਹੀ ਨਾ ਫੜ ਸਕਦੀ । ਬਲਕਿ ਇਹ ਕਹਿਣਾ ਗਲਤ ਨਹੀਂ ਕਿ ਗਦਰ ਪਾਰਟੀ ਲਹਿਰ ਅਮਰੀਕਾ ਦੇ ਅੰਦਰੂਨੀ ਤਰੱਕੀ ਪਸੰਦ ਅਤੇ ਆਜ਼ਾਦ ਖਿਆਲੀ ਵਾਲੇ ਮਹੌਲ ਦੇ ਉਥੇ ਗਏ ਹਿੰਦੀਆਂ ਉੱਤੇ ਹੋਏ ਅਸਰ ਦੀ ਪੈਦਾਇਸ਼ ਸੀ। ਇਸ ਵਾਸਤੇ ਅਮਰੀਕਾ ਵਿਚਲੀਆਂ ਸਾਮਰਾਜ| ਰੁਚੀਆਂ ਬਾਰੇ ਭਾਵੇਂ ਕੁਝ ਵੀ ਰਾਏ ਕਿਉਂ ਨਾ ਹੋਵੇ, ਗਦਰ ਪਾਰਟੀ ਲਹਿਰ ਦੇ ਨਜ਼ਰੀਏ ਤੋਂ ਉਨਾ ਵੱਲ ੨੦ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ, ਕਿਉਂਕਿ ਇਸ ਵਿਚ ਸ਼ੱਕ |
੨੦