ਅਮਰੀਕਾ ਗਏ ਹਿੰਦੀ ਕਾਮਿਆਂ ਦਾ ਆਪਣੇ ਦੇਸ਼ ਦੀ ਗੁਲਾਮੀ ਅਤੇ ਇਸ ਨਾਲ ਸੰਬੰਧਤ ਸਵਾਲਾਂ ਵੱਲ ਧਿਆਨ ਖਿੱਚਣ ਅਤੇ ਉਨ੍ਹਾਂ ਦੀ ਕੌਮੀ ਅਣਖ ਨੂੰ ਤਿੱਖਿਆਂ ਕਰਨ ਦਾ ਬਹੁਤ ਕੰਮ ਕੀਤਾ। ਪਰ ਹਿੰਦੀ ਕਾਮਿਆਂ ਦੀ ਕੌਮੀ ਅਣਖ ਨੂੰ ਟੁੰਬਣ ਅਤੇ ਤਿੱਖਿਆਂ ਕਰਨ ਦੀ ਤਹਿ ਵਿੱਚ ਸਭ ਤੋਂ ਵੱਡਾ ਕਾਰਨ ਅਮਰੀਕਾ ਦੇ ਗੋਰਿਆਂ ਵਿਚ ਏਸ਼ੀਆਈਆਂ ਵਿਰੁਧ ਨਸਲ ਅਤੇ ਚਮੜੀ ਦੀ ਰੰਗਤ ਦੇ ਫਰਕਾਂ ਦੇ ਕਾਰਨ ਵਿਤਕਰਾ ਅਤੇ ਨਫਰਤ ਸੀ। ਤਅੱਸਬ ਓਪਰਾਪਨ ਤੋਂ ਵੀ ਪੈਦਾ ਹੋ ਜਾਂਦਾ ਹੈ, ਪਰ ਇਸ ਦੀਆਂ ਜੜ੍ਹਾਂ ਪੱਕੀਆਂ ਤਾਂ ਹੀ ਹੁੰਦੀਆਂ ਹਨ ਜਦ ਇਸ ਦੀ ਤਹਿ ਵਿਚ ਡੂੰਘੇ ਨਸਲੀ, ਸਮਾਜਕ, ਆਰਥਕ, ਅਥਵਾ ਰਾਜਸੀ ਹਿੱਤਾਂ ਦੇ ਟਕਰਾਉ ਕੰਮ ਕਰ ਰਹੇ ਹੋਣ। ਸੰਨ ੧੮੮੦ ਤੋਂ ਪਹਿਲੋਂ ਯੂਰਪ ਵਿਚੋਂ ਅਮਰੀਕਾ ਆਉਣ ਵਾਲੇ ਬਹੁਤੇ ਆਬਾਦਕਾਰ ਐਂਗਲੋ-ਸੈਕਸਨ ਨਸਲ ਦੇ ਸਨ, ਜੋ ਆਇਰਲੈਂਡ, ਇੰਗਲੈਂਡ, ਜਰਮਨੀ ਅਤੇ ਸਕੈਂਡੇਨੇਵੀਆ ਦੇ ਮੁਲਕਾਂ ਵਿਚੋਂ ਆਏ ਸਨ। ਇਸ ਤੋਂ ਪਿਛੋਂ ਯੂਰਪ ਵਿਚੋਂ ਆਉਣ ਵਾਲਿਆਂ ਆਬਾਦਕਾਰਾਂ ਦੀ ਵਧੇਰੇ ਗਿਣਤੀ ਪੂਰਬੀ ਅਤੇ ਦੱਖਣ-ਪੂਰਬੀ ਯੂਰਪ ਦੇ ਮੁਲਕਾਂ ਵਿਚੋਂ ਸੀ। ਐਂਗਲੋਸੈਕਸਨ ਨਸਲ ਦੇ ਅਮਰੀਕਨ ਆਪਣੇ ਆਪ ਨੂੰ ਸਭਿਆਚਾਰ ਅਤੇ ਵਿਦਿਆ ਵਿਚ ਵਧੀਆ ਅਤੇ ਅਮਰੀਕਾ ਦੇ ਪੁਰਾਣੇ ਵਸਨੀਕ ਸਮਝਦੇ ਸਨ, ਅਤੇ ਸੰਨ ੧੮੮੦ ਤੋਂ ਪਿਛੋਂ ਪੂਰਬੀ ਅਤੇ ਦੱਖਣ-ਪੂਰਬੀ ਯੂਰਪ ਤੋਂ ਆਏ ਨਵੇਂ ਆਬਾਦਕਾਰਾਂ ਨੂੰ ਸਭਿਆ ਚਾਰ ਅਤੇ ਵਿਦਿਆ ਦੇ ਲਿਹਾਜ਼ ਨਾਲ ਘਟੀਆ ਸਮਝਦੇ ਸਨ। ਐਂਗਲੋਸੈਕਸਨ ਨਸਲ ਦੇ ਅਮਰੀਕਨ ਨਹੀਂ ਸਨ ਚਾਹੁੰਦੇ ਕਿ ਪੂਰਬੀ ਅਤੇ ਦੱਖਣ-ਪੂਰਬੀ ਯੂਰਪ ਦੇ ਲੋਕ ਅਮਰੀਕਾ ਆਉਣ, ਪਰ ਅਮਰੀਕਨ ਆਰਥਕ ਵਿਕਾਸ ਵਧੇਰੇ ਤੋਂ ਵਧੇਰੇ ਆਦਮੀਆਂ ਦੀ ਮੰਗ ਕਰਦਾ ਸੀ ਜਿਸ ਨੂੰ ਐਂਗਲੋਸੈਕਸਨ ਨਸਲ ਦੇ ਆਏ ਆਬਾਦਕਾਰ ਪੂਰਾ ਨਹੀਂ ਸਨ ਕਰ ਸਕਦੇ। ਇਸ ਕਰਕੇ ਐਂਗਲੋਸੈਕਸਨ ਅਤੇ ਗੈਰ-ਐਂਗਲੋਸੈਕਸਨ ਨਸਲਾਂ ਦੇ ਅਮਰੀਕਨਾਂ ਵਿਚਕਾਰ ਵਖੇਵਾਂ ਅਤੇ ਤਅੱਸਬ ਅਮਰੀਕਨ ਭਾਈਚਾਰੇ ਵਿਚ ਖੁਲ੍ਹੀ ਰਗੜ ਦਾ ਕਾਰਨ ਨਹੀਂ ਸੀ ਬਣਦਾ। ਅਮਰੀਕਾ ਵਿਚ ਯੂਰਪੀਨ ਨਵੇਂ ਆਬਾਦਕਾਰਾਂ ਵਿਰੁਧ ਜਜ਼ਬੇ ਦੀ ਤਹਿ ਵਿਚ ਇਕ ਵਡਾ ਰਾਜਸੀ ਕਾਰਨ ਵੀ ਸੀ। ਅਮਰੀਕਾ ਦੀਆਂ ਘਰੋਗੀ ਲੜਾਈਆਂ ਨੇ ਭਿੰਨ ਭਿੰਨ ਕੌਮਾਂ ਅਤੇ ਜਾਤੀਆਂ ਦੇ ਮਿਲਗੋਭਾ ਭਾਈਚਾਰੇ ਦੀਆਂ ਕਮਜ਼ੋਰੀਆਂ ਨੂੰ ਸਪੱਸ਼ਟ ਕੀਤਾ ਸੀ, ਅਤੇ ਨਿੱਗਰ ਕੌਮ ਬਨਾਉਣ ਦਾ ਵਿਚਾਰ ਇਹ ਮੰਗ ਕਰਦਾ ਸੀ ਕਿ ਇਕ ਸੋਚੀ ਸਮਝੀ ਹੋਈ ਨੀਤੀ ਉਤੇ ਚਲਿਆ ਜਾਏ। ਇਸ ਵਾਸਤੇ ਕੌਮੀ ਨਿਗਰਤਾ ਦੇ ਖਿਆਲ ਤੋਂ ਐਂਗਲੋਸੈਕਸਨ ਨਸਲ ਦੇ ਧੁਰੇ ਉਦਾਲੇ ਅਮਰੀਕਨ ਕੌਮ ਦੀ ਉਸਾਰੀ ਕਰਨ ਦੀ ਨੀਤੀ ਧਾਰਨ ਕੀਤੀ ਗਈ। ੧੯੧੧ ਦੀ U S. Immigration ਕਮੇਟੀ, ਜਿਸਦਾ ਨਵੇਂ ਆਬਾਦ ਕਾਰਾਂ ਵਲ ਰਵੱਈਆ ਹਮਦਰਦਾਨਾਂ ਨਹੀਂ ਸੀ, ਨੇ ਵੀ ਇਸ ਦਲੀਲ ਨੂੰ ਰੱਦ ਕਰ ਦਿਤਾ ਸੀ ਕਿ ਨਵੇਂ ਆਬਾਦਕਾਰ ਘਟੀਆ ਸ਼੍ਰੇਣੀਆਂ ਦੇ ਪ੍ਰਤਿਨਿਧ ਹਨ। ਪਰ ਫਿਰ ਵੀ ਅਮਰੀਕਾ ਦੇ ਵਿਦਵਾਨਾਂ, ਅਖਬਾਰ ਨਵੀਸਾਂ ਅਤੇ ਰਾਜਸੀ ਨੇਤਾਵਾਂ ਦੀ ਵਡੀ ਭਾਰੀ ਗਿਣਤੀ ਇਹ ਪ੍ਰਚਾਰ ਕਰਦੀ ਰਹੀ ਕਿ ਅਮਰੀਕਾ ਦੀ ਸਭਿਅਤਾ ਐਗਲੋਸੈਕਸਨ ਨਸਲ ਦੀ ਪੈਦਾਇਸ਼ ਹੈ ਅਤੇ ਹੋਰ ਸਭ ਨਸਲਾਂ ਘਟੀਆਂ ਹਨ। ਕਿਸੇ ਆਦਮੀ ਦੀ ਲਿਆਕਤ, ਤਰੱਕੀ ਅਤੇ ਪਹੁੰਚ ਦਾ ਫੈਸਲਾ ਉਸਦੀ ਨਸਲ ਕਰਦੀ ਹੈ, ਅਤੇ ੨੪ |
ਉਦਾਲੇ ਪੁਦਾਲੇ ਦੇ ਹਾਲਾਤ ਅਤੇ ਅਵਸਰਾਂ ਦਾ ਹਿੱਸਾ ਮਾਮੂਲੀ ਹੁੰਦਾ ਹੈ। ਲੋਕ-ਰਾਏ ਨੂੰ National Origins law ਦੇ ਹੱਕ ਵਿਚ ਤਿਆਰ ਕਰਨ ਵਿਚ ਇਸ ਤਰ੍ਹਾਂ ਦੇ ਪਰਚਾਰ ਦਾ ਵੱਡਾ ਹੱਥ ਸੀ। ਪੰਚਾਇਤੀ ਅਤੇ ਆਦਰਸ਼ਕ ਅਮਰੀਕਨ ਅਨਸਰ ਵੀ ਬਿਲਕੁਲ ਚੁੱਪ ਨਹੀਂ ਸਨ, ਪਰ ਉਹ ਘਟ ਗਿਣਤੀ ਵਿਚ ਸਨ। U.S. Imigration ਕਮੇਟੀ ਦੀ ਘਟ ਗਿਣਤੀ ਰੀਪੋਰਟ ਨੇ ਬਹੁ ਸੰਮਤੀ ਦੀ ਰੀਪੋਰਟ ਨੂੰ ਚੈਲੰਜ ਕੀਤਾ 1 ਪਰ ਕਈ ਇਕ ਆਰਥਕ ਅਤੇ ਰਾਜਸੀ ਕਾਰਨ ਐਂਗਲੈਸੈਕਸਨ ਨਸਲ ਦੇ ਧੁਰੇ ਉਦਾਲੇ ਅਮਰੀਕਨ ਕੌਮ ਉਸਾਰਨ ਦੀ ਨੀਤੀ ਨੂੰ ਪ੍ਰੋੜਤਾ ਦੇ ਰਹੇ ਸਨ। ਅਮਰੀਕਨ ਸੁਸਾਇਟੀ ਵਿਚ ਵੱਡੀਆਂ ਭਾਰੀਆਂ ਤਬਦੀਲੀਆਂ ਆ ਰਹੀਆਂ ਸਨ। ਵੱਡੀਆਂ ਵੱਡੀਆਂ ਸਨਅੱਤਾਂ ਦੇ ਕਾਇਮ ਹੋ ਜਾਣ ਨਾਲ ਸ਼ਹਿਰਾਂ ਦੀ ਗਿਣਤੀ ਅਤੇ ਆਬਾਦੀ ਵਿਚ ਬੜਾ ਵਾਧਾ ਹੋਇਆ। ਨਵੇਂ ਆਬਾਦਕਾਰ ਜ਼ਿਆਦਾਤਰ ਸਨਅੱਤਾਂ ਵਿਚ ਕੰਮ ਕਰਨ ਲੱਗ ਪਏ ਅਤੇ ਸ਼ਹਿਰਾਂ ਵਿਚ ਇਕੱਠੇ ਹੋ ਗਏ। ਅਮਰੀਕਾ ਦੀ ਤਵਾਰੀਖ ਵਿਚ ਪਹਿਲੀ ਵੇਰ ਮਜ਼ਦੂਰ ਸ਼੍ਰੇਣੀ ਜਥੇਬੰਦ ਹੋਣੀ ਸ਼ੁਰੂ ਹੋ ਗਈ, ਜਿਨ੍ਹਾਂ ਵਿਚ ਬਹੁਤੀ ਗਿਣਤੀ ਨਵੇਂ ਆਬਾਦਕਾਰਾਂ ਦੀ ਸੀ। ਅਮਰੀਕਨ ਸੁਸਾਇਟੀ ਦੇ ਦੂਸਰੇ ਸਿਰੇ ਤੇ ਸਰਮਾਏਦਾਰ ਅਤੇ ਦਰਮਿਆਨਾ ਤਬਕਾ ਪੈਦਾ ਹੋ ਰਿਹਾ ਸੀ, ਜਿਹੜਾ ਨਵੇਂ ਆਬਾਦਕਾਰਾਂ ਦੀ ਮਜ਼ਦੂਰ ਸ਼੍ਰੇਣੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ, ਕਿਉਂਕਿ ਪੂਰਬੀ ਯੂਰਪ ਵਿਚ ਸੋਸ਼ਲਿਸਟ ਫਿਲਾਸਫੀ ਅਤੇ ਸੋਸ਼ਲਿਸਟ ਪਾਰਟੀਆਂ ਦਾ ਜ਼ੋਰ ਵੱਧ ਰਿਹਾ ਸੀ। ਅਰਥਾਤ ਆਰਥਕ ਵਖੇਵੇਂ ਸਭਿਆਚਾਰਕ ਅਤੇ ਨਸਲੀ ਵਖੇਵਿਆਂ ਦੀਆਂ ਤੇੜਾਂ ਨੂੰ ਪੱਕਿ ਕਰ ਰਹੇ ਸਨ[1]। ਦੂਸਰੇ ਪਾਸੇ Knights of Labour ਅਤੇ ਪਿਛੋਂ American Federation of Labour fe ਮਜ਼ਦੂਰ ਜਥੇਬੰਦੀਆਂ ਨਵੇਂ ਆਬਾਦਕਾਰਾਂ ਨੂੰ ਅਮਰੀਕਾ ਆਉਣੋਂ ਰੋਕਣ ਦੇ ਹੱਕ ਵਿਚ ਇਨ੍ਹਾਂ ਦਲੀਲਾਂ ਦੇ ਆਧਾਰ ਉੱਤੇ ਆਵਾਜ਼ ਉਠਾਉਂਦੀਆਂ ਸਨ ਕਿ ਓਹ ਮੰਦਵਾੜੇ ਦੇ ਕਾਰਨ ਹੁੰਦੇ ਹਨ (ਜੋ ਬਿਲਕੁਲ ਨਿਰਮੂਲ ਸੀ)। ਉਨ੍ਹਾਂ ਨੂੰ ਹੜਤਾਲਾਂ ਤੋੜਨ ਲਈ ਵਰਤਿਆ ਜਾਂਦਾ ਹੈ, ਅਤੇ ਸਰਮਾਏਦਾਰ ਅਤੇ ਕਾਰਖਾਨੇਦਾਰ, ਆਬਾਦਕਾਰਾਂ ਦੇ ਭਿੰਨ ਭਿੰਨ ਗਰੂਪਾਂ ਨੂੰ ਆਪਣੇ ਲਾਭਾਂ ਖਾਤਰ ਇਕ ਦੂਜੇ ਵਿਰੁਧ ਵਰਤਦੇ ਹਨ। ੧੯੧੪ ਵਾਲੇ ਮਹਾਂਯੁਧ ਨੇ ਅਮਰੀਕਨ ਕੌਮੀਅਤ ਦੇ ਇਸ ਜਜ਼ਬੇ ਨੂੰ ਹੋਰ ਵੀ ਤਿੱਖਿਆਂ ਕੀਤਾ, ਅਤੇ ਪਿੱਛੋਂ ਰੂਸ ਵਿਚ ਬਾਲਸ਼ਵਿਕ ਇਨਕਲਾਬ ਨੇ ਅਮਰੀਕਨ ਸਰਮਾਏਦਾਰਾਂ ਨੂੰ ਜੁਗ ਗਰਦੀ ਦਾ ਵਿਸ਼ੇਸ਼ ਡਰ ਪਾ ਦਿੱਤਾ। ਸਨਅੱਤ ਦੇ ਮਾਲਕ, ਜੋ ਸੱਸਤੀ ਮਜਦੂਰੀ ਦੇ ਲਾਲਚ ਕਰਕੇ ਨਵੇਂ ਆਬਾਦਕਾਰਾਂ ਦੇ ਹੱਕ ਵਿਚ ਚਲੇ ਆਉਂਦੇ ਸਨ, ਵੀ ਜੁਗਗਰਦੀ ਤੋਂ ਡਰਨ ਦੇ ਕਾਰਨ ਅਮਰੀਕਾ ਵਿਚ ਪੂਰਬੀ-ਯੂਰਪ ਦੇ ਆਬਾਦਕਾਰਾਂ ਦੀ ਹੋਰ ਆਮਦ ਦੇ ਬਰਖਿਲਾਫ ਹੋ ਗਏ। ਇਨ੍ਹਾਂ ਸਭ ਅਸਰਾਂ ਦਾ ਅੰਤਮ ਸਿੱਟਾ ਇਹ ਨਿਕਲਿਆ ਕਿ ਜਦ ਨਵੀਂ ਆਬਾਦ ਕਰਨ ਵਾਲੀ ਜ਼ਮੀਨ ਦੀ ਤਕਰੀਬਨ ਹੱਦ ਪੁਗ ਗਈ ਅਤੇ ਸਨਅੱਤ ਨੂੰ ਮਜ਼ਦੂਰਾਂ ਦੀ ਥੁੜ ਘਟ ਗਈ, ਤਾਂ ਪੂਰਬੀ ਅਤੇ ਦੱਖਣੀ-ਪੂਰਬੀ ਯੂਰਪ ਤੋਂ ਅਮਰੀਕਾ ਆਉਣ ਵਾਲੇ ਨਵੇਂ ਆਬਾਦਕਾਰਾਂ ਦੀ ਗਿਣਤੀ ਕਾਨੂੰਨਨ ਬਹੁਤ ਘਟ ਕਰ ਦਿੱਤੀ ਗਈ। ਨਸਲੀ ਅਤੇ ਜਾਤੀ ਵਿਤਕਰੇ ਦਾ ਜੱਜ਼ਬਾ ਜਦ ਪੂਰਬੀ ਅਤੇ ਦੱਖਣ-ਪੂਰਬੀ ਯੂਰਪੀਨ ਆਬਾਦਕਾਰਾਂ ਦੇ ਵਿਰੁਧ ਜ਼ਾਹਰ |
੨੪
- ↑ Caldwell, ii, p. 268.