ਪੰਨਾ:ਗ਼ਦਰ ਪਾਰਟੀ ਲਹਿਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਰਨਾਂ ਕਰਕੇ ਕੈਨੇਡਾ ਵਿਚ ਹਿੰਦੀਆਂ ਵਿਰੁਧ ਨਸਲੀ ਨਫਰਤ ਦਾ ਤਅੱਸਬ ਮੁਕਾਬਲਤ ਜਲਦੀ ਅਤੇ ਖੁਲਮਖੁਲਾ ਸੱਤਹ ਉੱਪਰ ਆ ਗਿਆ। ਦੋਹਾਂ ਮੁਲਕਾਂ ਵਿਚਕਾਰ ਸਭ ਤੋਂ ਵੱਡਾ ਪੁਤੱਖ ਫਰਕ ਇਹ ਸੀ ਕਿ ਕੈਨੇਡਾ ਵਿਚ ਨਸਲੀ ਅਤੇ ਆਰਥਕ ਕਾਰਨਾਂ ਨਾਲੋਂ ਰਾਜਸੀ ਕਾਰਨ ਪ੍ਰਧਾਨ ਸਨ । ਅਰਥਾਤ ਹੁੰਦੀਆਂ ਵਿਰੁਧ ਨਫਰਤ ਅਤੇ ਵਿਤਕਰੇ ਦੀ ਤਹਿ ਵਿਚ ਦੋਹਾਂ ਮੁਲਕਾਂ ਵਿਚ ਵੱਧ ਘੱਟ ਨਸਲੀ ਕਾਰਨ ਕੰਮ ਕਰ ਰਹੇ ਸਨ, ਪਰ ਹਿੰਦੁਸਤਾਨ ਅਮਰੀਕਾ ਦੇ ਹੇਠਾਂ ਨਹੀਂ ਸੀ । ਇਸ ਕਰਕੇ ਹਿੰਦੀਆਂ ਵਿਚ ਰਾਜਸੀ ਜਾਗਰਤੀ ਆ ਜਾਣ ਨਾਲ ਅਮਰੀਕਾ ਦੇ ਹਿੱਤਾਂ ਨੂੰ ਸਿੱਧੀ ਠੇਸ ਨਹੀਂ ਸੀ ਲੱਗਦੀ, ਜਿਸ ਕਾਰਨ ਅਮਰੀਕਨ ਸਰਕਾਰ ਉਨ੍ਹਾਂ ਵਿਰੁਧ ਕੋਈ ਉਚੇਚੇ ਕਦਮ ਚੁਕਦੀ । ਪਰ ਕੈਨੇਡਾ ਸਰਕਾਰ ਅੰਗਰੇਜ਼ੀ ਸਲਤਨਤ ਦਾ ਇਕ ਡੋਮੀਨਅਨ ਸੀ, ਅਤੇ ਭਾਵੇਂ ਹਿੰਦੁਸਤਾਨ ਉਸ ਦੇ ਸਿੱਧੇ ਕਬਜ਼ੇ ਵਿਚ ਨਹੀਂ ਸੀ, ਪਰ ਉਸ ਦੇ ਲਾਭ ਅੰਗਰੇਜ਼ੀ ਸ਼ਹਿਨਸ਼ਾਹੀਅਤ ਦੇ ਲਾਭਾਂ ਨਾਲ ਜੁੜੇ ਹੋਏ ਸਨ । ਹਿੰਦੀਆਂ ਦੇ ਆਜ਼ਾਦ ਮੁਲਕਾਂ ਵਿਚੋਂ ਆਜ਼ਾਦੀ ਦੇ ਵੀਚਾਰ ਲਿਆਕੇ ਹਿੰਦ ਵਿਚ ਪ੍ਰਚਾਰਨੇ ਅੰਗਰੇਜ਼ੀ ਸ਼ਹਿਨਸ਼ਾਹੀਅਤ ਦੇ ਲਾਭਾਂ ਦੇ ਅਨੁਕੂਲ ਨਹੀਂ ਸਨ। ਜੈਨਰਲ ਸਵੇਮ ਨੇ ਆਪਣੀ ਅਖਬਾਰੀ ਮੁਲਾਕਾਤ (ਜਿਸ ਦਾ ਪਿਛਲੇ ਕਾਂਡ ਵਿਚ ਜ਼ਿਕਰ ਕੀਤਾ ਗਿਆ ਹੈ) ਵਿਚ ਮੰਨਿਆ ਕਿ ਉਨ੍ਹਾਂ ਗੱਲਾਂ ਵਿਚੋਂ, ਜਿਹੜੀਆਂ ਹੁੰਦੀਆਂ ਦੀ ਇਬੇ ਜਾਂ ਕਿਸੇ ਵੀ ਗੋਰਿਆਂ ਦੀ ਬਸਤੀ ਵਿਚ, ਰਿਹਾਇਸ਼ ਨੂੰ ਰਾਜਸੀ ਨਜ਼ਰੀਏ ਤੋਂ ਨਾਮੁਨਸਬ ਬਣਾਉਂਦੀਆਂ ਹਨ, ਇਕ ਇਹ ਹੈ ਕਿ ਉਹ ਗੋਰਿਆਂ ਦੇ ਭੇਤੀ ਹੋ ਜਾਂਦੇ ਹਨ । .........ਇਹ ਆਦਮੀ ਵਾਪਸ ਹਿੰਦ ਜਾਂਦੇ ਹਨ ਅਤੇ ਬੰਧਨ ਤੋਂ ਛੁਟਕਾਰੇ ਦੇ ਵੀਚਾਰਾਂ ਦਾ ਪ੍ਰਚਾਰ ਕਰਦੇ ਹਨ, ਜਿਨ੍ਹਾਂ ਦੇ ਸਫਲ ਹੋ ਜਾਣ ਨਾਲ ਰਾਜ ਅਤੇ ਕਾਨੂੰਨ ਦੀ ਮਸ਼ੀਨਰੀ ਉਲਟ ਜਾਵੇਗੀ। ਇਸ ਵਾਸਤੇ ਅੰਗਰੇਜ਼ੀ ਸਾਮਰਾਜੀ ਹਿੱਤਾਂ ਨੂੰ ਮੁਖ ਰੱਖ ਕੇ ਕੈਨੇਡਾ ਦੀ ਸਰਕਾਰ ਅਤੇ ਉਸ ਦੇ ਪੁਰਜਿਆਂ ਨੇ ਹਿੰਦੀਆਂ ਨੂੰ ਕੈਨੇਡਾ ਵਿਚੋਂ ਕੱਢਣ ਅਤੇ ਆਉਣੋਂ ਰੋਕਣ ਦੀ ਨੀਤੀ ਧਾਰਨ ਕਰਕੇ ਅਮਰੀਕਨ ਦੀਪ ਵਿਚ ਹਿੰਦੀਆਂ ਦੀ ਰਾਜਸੀ ਜਦੋਜਹਿਦ ਨੂੰ ਤੁਰਤ ਠੋਸ ਰੂਪ ਦੇਣ (Precipitate ਕਰਨ) ਵਿਚ ਪਹਿਲ ਕੀਤੀ, ਅਤੇ ਕੈਨੇਡਾ ਦੀ ਪਬਲਕ ਦੇ ਨਸਲੀ ਤੁਅੱਸਬ ਦੇ ਖੁਲਮਖੁਲੇ ਰਵੱਈਏ ਨੇ ਇਸ ਜਦੋਜਹਿਦ ਨੂੰ ਹੋਰ ਤਿੱਖਿਆਂ ਕਰ ਦਿੱਤਾ। ਜਿਤਨਾ ਚਿਰ ਹਿੰਦੀ ਇਕੜ ਦੁਕੜ ਕੈਨੇਡਾ ਵਿਚ ਆਉਂਦੇ ਰਹੇ, ਕੈਨੇਡਾ ਵਾਸੀਆਂ ਨੇ ਉਨ੍ਹਾਂ ਵਲ ਗਹੁ ਨਾ ਕੀਤਾ। ਪਰ ਜਦੋਂ ਹਿੰਦੁਸਤਾਨੀ ਤਕਰੀਬਨ ਹਰ ਇੱਕ ਜਹਾਜ਼ ਵਿਚ ਵੀਹ ਜਾਂ ਇਸ ਤੋਂ ਵੱਧ ਦੀਆਂ ਟੋਲੀਆਂ ਵਿਚ ਆਉਣੇ ਸ਼ੁਰੂ ਹੋ ਗਏ, “ਹਿੰਦੁ ਖਤਰੇ’ ਦਾ ਨਾਅਰਾ ਲੱਗਣ ਲੱਗਾ । ਕਈ ਜੋਸ਼ੀਲੇ ਕੈਨੇਡੀਅਨਾਂ ਨੂੰ ਇਹ ਹਉਆ ਭਾਸਣ ਲੱਗ ਗਿਆ ਕਿ ਹਿੰਦੀ ਕਿਤੇ ਬਰਿਟਸ਼ ਕੋਲੰਬੀਆ ਉੱਤੇ ਨਾ ਛਾਅ ਜਾਣ । ਭੜਕਾਉ ਲਿਖਾਰੀਆਂ, ਲੈਕਚਰਾਰਾਂ, ਅਤੇ ਮਜ਼ਦੂਰ ਯੂਨੀਅਨਾਂ ਦੇ ਲੀਡਰਾਂ, ਸਭ ਨੇ ਮਿਲ ਕੇ ਆਉਣ ਵਾਲੇ ਹਿੰਦੀਆਂ ਦੇ ਬਰਖਿਲਾਫ ਜਹਾਦ ਖੜਾ ਕਰ ਦਿੱਤਾ। ਹਿੰਦੀਆਂ ਨੂੰ ਬਦਨਾਮ ਕਰਨ ਲਈ ਹਰ ਕਿਸਮ ਦੇ ਝੂਠ ਘੜੇ ਗਏ ਅਤੇ ਹਥਕੰਡੇ ਵਰਤੇ ਗਏ । ਛੋਟੀਆਂ ਛੋਟੀਆਂ ਗੱਲਾਂ ਨੂੰ ਵਧਾ ਕੇ ਪੁੱਗਟ ਕੀਤਾ ਗਿਆ ਅਤੇ ਹਜੂਮਾਂ ਨੂੰ ਕੈਨੇਡਾ ਵਿਚੋਂ ਹੁੰਦੀਆਂ ਨੂੰ ਕੱਢਣ ਲਈ ਭੜਕਾਇਆ ਗਿਆ*। ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਮਿਸਟਰ ਐਚ. ਐਚ. ਸਟੀਵਿਨਜ਼ ਨੇ ਵਖੋ ਵੱਖ ਜਥੇਬੰਦੀਆਂ ਪਾਸ ਤਕਰੀਰਾਂ ਕਰਨ ਵਿਚ ਵੱਧ ਚੜਕੇ ਹਿੱਸਾ ਲਿਆ । ਉਹ ਹਿੰਦੀਆਂ ਅਤੇ ਉਨਾਂ ਦੇ ਸਭਿਆਚਾਰ ਦੇ ਬਰਖਲਾਫ ਪ੍ਰਚਾਰ ਕਰਨ ਲਈ ਅਮਰੀਕਾ ਅੰਦਰ ਫਿਲਡੇਲਫੀਆ ਤੱਕ ਜਾ ਪਜੇ । ਟੋਰੰਟੋ ਯੂਨੀਵਰਸਟੀ ਦੇ ਇਕ ਪ੍ਰੋਫੈਸਰ, ਜੋ ਹਿੰਦ ਵਿਚ ਰਹਿ ਚੁੱਕਾ ਸੀ, ਨੇ ਅਖਬਾਰਾਂ ਨੂੰ ਲਿਖਿਆ ਕਿ ਜੋ ਹਿੰਦੀ ਆ ਚੁਕੇ ਹਨ ਉਨਾਂ ਨੂੰ ਵੀ ਵਾਪਸ ਭੇਜ ਦਿੱਤਾ ਜਾਵੇ । “ਮੈਂਟਰੀਅਲ ਸਟਾਰ’ ਨਾਮੀਂ ਅਖਬਾਰ ਨੂੰ ਬਰਿਟਸ਼ ਕੋਲੰਬੀਆ ਦੇ ਇੱਕ ਪੱਤਰ-ਪੈਰਕ ਨੇ ਲਿਖਿਆ ਕਿ, ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਇਹ ਲੋਕ (ਹਿੰਦੂ) ਅੰਗਰੇਜ਼ੀ ਸਲਤਨਤ ਦੇ ਸ਼ਹਿਰੀ ਹਨ ਜਾਂ, ਇਨ੍ਹਾਂ ਨੇ ਸਲਤਨਤ ਦੀਆਂ ਲੜਾਈਆਂ ਲੜੀਆਂ ਅਤੇ ਇਨਾਂ ਲੜਾਈਆਂ ਦੇ ਤਗਮੇਂ ਪਾਏ ਹੋਏ ਹਨ । ਬਰਿਟਸ਼ ਕੋਲੰਬੀਆ ਦੇ ਵਸਨੀਕ ਇਸ ਨੂੰ ਗੋਰਿਆਂ ਦੀ ਬਸਤੀ ਕਾਇਮ ਰੱਖਣਾ ਚਾਹੁੰਦੇ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਚਾਹੁੰਦੇ ਅਤੇ ਨਾ ਹੀ ਰੱਖਣ ਦਾ ਇਰਾਦਾ ਕਰਦੇ ਹਾਂ, ਭਾਵੇਂ ਅੰਗਰੇਜ਼ੀ ਸਰਕਾਰ ਅਤੇ ਬਾਦਸ਼ਾਹ ਜਾਰਜ ਖੁਦ ਇਹ ਚਾਹੁਣ । ਰੀਪੋਰਟ ਹੈ ਕਿ ਟੋਰੰਟੋ ਦੇ ਇਕ ਮਸ਼ਹੂਰ ਮਜ਼ਦੂਰ ਲੀਡਰ ਮਿਸਟਰ ਜੇਮਜ਼ ਸਿਮਪਸਨ ਨੇ ਆਖਿਆ ਕਿ ਜੇ ਟੋਰੰਟੋ ਦੇ ਧਰਮ ਪ੍ਰਚਾਰਕਾਂ ਨੇ ਸਿਖਾਂ, ਜੋ ਆਪਣੇ ਪਰਵਾਰ ਲਿਆਉਣਾ ਚਾਹੁੰਦੇ ਹਨ, ਦਾ, ਸਾਬ ਦਿੱਤਾ ਤਾਂ ਜਥੇਬੰਦ ਮਜ਼ਦੂਰ ਗਿਰਜਿਆਂ ਦੀਆਂ ਸੰਸਥਾਵਾਂ ਨਾਲ ਵੀ ਟਾਕਰਾ ਕਰਨਗੇ*। ਉਪਰੋਕਤ ਲਿਖਤ ਜ਼ਾਹਰ ਕਰਦੀ ਹੈ ਕਿ ਹਿੰਦੀਆਂ ਵਿਰੁਧ ਐਜੀਟੇਸ਼ਨ ਦਾ ਤਾਅ ਕਿਤਨਾ ਗਰਮ ਸੀ । ਅਮਰੀਕਾ ਵਾਂਗੂ ਇਥੇ ਹਿੰਦੀਆਂ ਦੀ ਗੁਲਾਮੀ ਬਾਰੇ ਤਾਅਨੇਬਾਜ਼ੀ ਨਹੀਂ ਸੀ ਹੋ ਸਕਦੀ, ਕਿਉਂਕਿ ਇਹ ਸ਼ਹਿਨਸ਼ਾਹੀਅਤ ਦੇ ਹਿੱਤਾਂ ਦੇ ਉਲਟ ਸੀ। ਨਾ ਹੀ ਕੈਨੇਡੀਅਨ ਮਜ਼ਦੂਰਾਂ ਨਾਲ ਆਰਥਕ ਮੁਕਾਬਲੇ ਦਾ ਦੁਚਰ ਵਜ਼ਨ ਰੱਖ ਸਕਦਾ ਸੀ, ਕਿਉਂਕਿ ਸੰਨ ੧੯੦੭ (ਜਿਸ ਸਾਲ ਕੈਨੇਡਾ ਸਰਕਾਰ ਨੇ ਹਿੰਦੀਆਂ ਨੂੰ ਕੈਨੇਡਾ ਆਉਣੋਂ ਰੋਕਣ ਦਾ ਕਦਮ ਚੁੱਕਿਆ) ਪਹਿਲਾ ਹੀ ਸਾਲ ਸੀ ਜਦ ਕੈਨੇਡਾ ਆਉਣ ਵਾਲੇ ਹਿੰਦੀਆਂ ਦੀ ਗਿਣਤੀ ਹਜ਼ਾਰ ਤੋਂ ਵੱਧ ਟੱਪੀ । ਬਲਕਿ ਹਿੰਦੀਆਂ ਨੇ ਕੈਨੇਡਾ ਵਿਚ ਇਤਨੀ ਆਰਥਕ ਤਰੱਕੀ ਕੀਤੀ ਕਿ ਉਨਾਂ ਦੀਆਂ ਦੋ ਵੱਡੀਆਂ ਕੰਪਨੀਆਂ, ਜ਼ਮੀਨ, ਕਾਨਾਂ, ਜਾਇਦਾਦ ਸੰਬੰਧੀ ਅਤੇ ਹੋਰ ਵਾਪਾਰ ਕਰਦੀਆਂ ਸਨ । ਪੰਦਰਾਂ ਤੋਂ ਵੀਹ ਹਿੰਦੀਆਂ ਦੇ ਦਫਤਰ ਸਨ ਜੋ ਜਾਇਦਾਦਾਂ ਦਾ ਵਿਹਾਰ ਕਰਦੇ ਸਨ, ਅਤੇ ਉਨ੍ਹਾਂ ਦੀ ਕਾਮਯਾਬੀ ਦਾ ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਚੋਂ ਕੇਵਲ ਇਕ ਦਾ ਵਿਹਾਰ ਤਿੰਨ ਲੱਖ ਤੱਕ ਸੀ* । ਹਿੰਦੀਆਂ ਦੀ ਇਸ ਆਰਥਕ ਤਰੱਕੀ ਨੇ ਕੈਨੇਡੀਅਨਾਂ ਵਿਚ ਈਰਖਾ ਪੈਦਾ ਕੀਤੀ ਅਤੇ ਇਹ ਈਰਖਾ ਉਨਾਂ ਵਿਰੁਧ ਨਫਰਤ ਦੇ ਕਾਰਨਾਂ ਵਿਚੋਂ ਇਕ ਸੀ । ਪਰ ਅਸਲੀ ਵੱਡਾ ਕਾਰਨ ਨਸਲੀ ਤਅੱਸਬ ਸੀ ਜੋ ਅੰਗਰੇਜ਼ੀ ਸਾਮਰਾਜੀ ਹਿੱਤਾਂ ਦੀ ਸ਼ਹਿ ਵਿਚ ਖ਼ੁਲਮਖੁਲਾ ਪੁੱਗਟ ਹੋਇਆ । ਮਜ਼ਦੂਰ ਜਥੇਬੰਦੀਆਂ ਨੇ ਹਿੰਦੀਆਂ ਲਈ ਕੰਮ ਲਭਣਾ ਮੁਸ਼ਕਲ ਬਣਾ ਦਿਤਾtiਹਿੰਦੀਆਂ ਵਿਰੁਧ ਨਸਲੀ ਨਫ਼ਰਤ ਦੀ ਅੱਗ ਇਤਨੀ ਤੇਜ਼ ਹੋ ਗਈ ਕਿ ਨੀਮ ਸਰਕਾਰੀ ਏਜੰਸੀਆਂ ਵੀ ਇਸ ਵਿਚ ਖੁਲਮ ਖੁਲਾ ਹਿੱਸਾ ਲੈਣ 'Indians Abroad, p. 667. . Modern Review, August, 1913, pp. 49. +Modern Review, August, 1909, p. 104. ਸਭ ਨੇ ਕਰ ਦਿੱਤਾ ਗਣ ਅੰਗ ਨੂੰ ਕੱਟ ਦੇ "Modern Review, March, 1908, p. 206. 20 Digitized by Panjab Digital Library www.parjdigiti.org