ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਗ ਪਈਆਂ। ਵਿਕਟੋਰੀਆ ਦੀ ਮੀਉਂਸਪਲ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਹਿੰਦੀਆਂ ਨੂੰ ਕੰਮ ਉੱਤੇ ਨਾ ਲਾਇਆ ਜਾਏ[1]।ਸੰਨ ੧੯੦੬ (ਜਦ ਕੈਨੇਡਾ ਆਉਣ ਵਾਲੇ ਹਿੰਦੀਆਂ ਦੀ ਗਿਣਤੀ ਕੇਵਲ ੩੮੭ ਸੀ) ਵਿਚ ਹਿੰਦੀ ਮੁਸਾਫਰਾਂ ਦਾ ਇਕ ਟੋਲਾ ਜਹਾਜ਼ ਉਤੇ ਵੈਨਕੋਵਰ ਪੁੱਜਾ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਕੈਨੇਡਾ ਉਤਰਨ ਦੇ ਲਾਇਕ ਕਰਾਰ ਦਿਤਾ ਗਿਆ।ਪਰ ਵੈਨਕੋਵਰ ਦੇ ਮੇਅਰ ਨੇ ਹਿੰਦੀਆਂ ਵਿਰੋਧੀ ਅਨਸਰਾਂ ਨੂੰ ਖੁਸ਼ ਕਰਨ ਵਾਸਤੇ ਪੁਲਸ ਨੂੰ ਹੁਕਮ ਦਿਤਾ ਕਿ ਇਨ੍ਹਾਂ ਹਿੰਦੀ ਮੁਸਾਫਰਾਂ ਨੂੰ ਜਹਾਜ਼ ਉਤੋਂ ਉਤਰਨ ਨਾ ਦਿਤਾ ਜਾਏ।ਤਿਨ ਚਾਰ ਦਿਨ ਪੁਲਸ ਦੇ ਪਹਿਰੇ ਲਾਈ ਰੱਖੋ ਅਤੇ ਹਿੰਦੀ ਮੁਸਾਫਰਾਂ ਨੂੰ ਉਤਰਨ ਨਾ ਦਿਤਾ ਗਿਆ। ਪਰ ਇਹ ਕਦਮ ਬੇ-ਨਿਯਮਕ ਸੀ ਅਤੇ ਇਸ ਕਰਕੇ ਅਫਸਰ ਡਰ ਗਏ। ਤੀਜੇ ਚੌਥੇ ਦਿਨ ਪਿਛੋਂ ਚੁਪ ਕੀਤੇ ਪੁਲਸ ਦੇ ਪਹਿਰੇ ਹਟਾ ਲਏ ਗਏ ਅਤੇ ਹਿੰਦੀਆਂ ਨੂੰ ਸ਼ਹਿਰ ਵਿਚ ਵੜਨ ਦਿਤਾ ਗਿਆ[2]।ਸੀ. ਐਫ. ਐਂਡਰੀਊਜ਼ ਜੀ ਨੇ ਲਿਖਿਆ ਹੈ ਕਿ ਹਿੰਦੀਆਂ ਉੱਤੇ ਬਲਵੇ ਵੀ ਕੀਤੇ ਗਏ[3]

ਸੰਨ ੧੯੦੭ ਦੇ ਅਖੀਰ ਵਿਚ ਵੈਨਕੋਵਰ ਵਿਚ ਏਸ਼ੀਆਈਆਂ ਵਿਰੁਧ ਬਲਵੇ ਹੋਏ। ਹਜੂਮ ਨੇ ਗੁੱਸੇ ਵਿਚ ਜਾਪਾਨੀਆਂ ਦੀ ਬਹੁਤ ਸਾਰੀ ਜਾਇਦਾਦ ਬਰਬਾਦ ਕਰ ਦਿੱਤੀ, ਪਰ ਖੁਸ਼ ਕਿਸਮਤੀ ਨਾਲ ਹਿੰਦੀਆਂ ਨੂੰ ਨਾ ਛੇੜਿਆ ਗਿਆ। ਜਦੋਂ ਏਸ਼ੀਆਈਆਂ ਵਿਰੁਧ ਐਜੀਟੇਸ਼ਨ ਦਾ ਬੜਾ ਜ਼ੋਰ ਸੀ, ਕੈਨੇਡਾ ਸਰਕਾਰ ਨੇ ਇਹ ਮੌਕਿਆ ਤਾੜਕੇ ਆਪਣਾ ਇਕ ਵਜ਼ੀਰ ਜਾਪਾਨੀ ਸਰਕਾਰ ਨਾਲ, ਜਾਪਾਨੀਆਂ ਨੂੰ ਕੈਨੇਡਾ ਆਉਣੋਂ ਰੋਕਣ ਜਾਂ ਆਉਣ ਵਾਲਿਆਂ ਦੀ ਗਿਣਤੀ ਘਟਾਉਣ ਵਾਸਤੇ, ਸਮਝੌਤਾ ਕਰਨ ਲਈ ਜਾਪਾਨ ਭੇਜਿਆ, ਅਤੇ ਮਜ਼ਦੂਰ ਵਿਭਾਗ ਦੇ ਛੋਟੇ ਵਜ਼ੀਰ ਮਿਸਟਰ ਡਬਲਯੂ. ਐਲ. ਮੈਕੈਨਜ਼ੀ ਕਿੰਗ ਨੂੰ ਕੈਨੇਡਾ ਵਿਚ ਹਿੰਦੀਆਂ ਨੂੰ ਆਉਣੋਂ ਰੋਕਣ ਹਿਤ ਗਲ ਬਾਤ ਕਰਨ ਲਈ ਇੰਗਲਸਤਾਨ ਭੇਜਿਆ। ਮਿਸਟਰ ਕਿੰਗ ਨਾ ਹਿੰਦ ਆਏ ਅਤੇ ਨਾ ਹਿੰਦੀਆਂ ਨਾਲ ਗਲ ਬਾਤ ਕੀਤੀ। ਮਿਸਟਰ ਕਿੰਗ ਦੀ ਰੀਪੋਰਟ ਦਾ ਨਤੀਜਾ ਇਹ ਹੋਇਆ ਕਿ ੯ ਮਈ ਸੰਨ ੧੯੦੭ ਨੂੰ ਪ੍ਰਿਵੀ ਕੌਂਸਲ ਨੇ ਹੇਠ ਲਿਖਿਆ ਆਰਡਰ ਨੰ: ੯੨੦ 'ਪਾਸ ਕੀਤਾ: “ਅੱਜ ਦੀ ਤਾਰੀਖ ਤੋਂ ਅਤੇ ਪਿਛੋਂ ਕੈਨੇਡਾ ਵਿਚ ਨਵੇਂ ਆਉਣ ਵਾਲੇ ਸਿਰਫ ਓਹ ਹੀ ਉਤਰ ਸਕਣਗੇ (ਅਤੇ ਹੋਰਨਾਂ ਨੂੰ ਉਤਰਨ ਦੀ ਮਨਾਹੀ ਹੈ) ਜੋ ਆਪਣੇ ਮੁਲਕ, ਜਿਸ ਦੇ ਉਹ ਅਸਲੀ ਬਾਸ਼ਿੰਦੇ ਅਤੇ ਸ਼ਹਿਰੀ ਹਨ, ਤੋਂ ਨਿਰੰਤਰ (Continuous) ਸਫਰ ਰਾਹੀਂ ਕੈਨੇਡਾ ਆਉਣਗੇ, ਉਨ੍ਹਾਂ ਟਿਕਟਾਂ ਉਤੇ ਜੋ ਕੈਨੇਡਾ ਲਈ ਸਿੱਧੀਆਂ ਸਫਰ ਦੀ ਸਮਾਪਤੀ ਪਰਯੰਤ (Through tickets) ਖ੍ਰੀਦੰਆਂ ਹੋਣ"।

ਹਿੰਦ ਤੋਂ ਕੈਨੇਡਾ ਸਿੱਧੇ ਜਹਾਜ਼ ਨਹੀਂ ਸਨ ਜਾਂਦੇ, ਇਸ ਵਾਸਤੇ ਇਸ ਆਰਡਰ ਦਾ ਨਤੀਜਾ ਇਹ ਹੋਇਆ ਕਿ ਹਿੰਦੀਆਂ ਦਾ ਕੈਨੇਡਾ ਵਿਚ ਦਾਖਲਾ ਬਿਲਕੁਲ ਬੰਦ ਹੋ ਗਿਆ। ਸੰਨ ੧੯੧੧ ਵਿਚ ਕੈਨੇਡਾ ਅੰਦਰ ੧੧੯੩੨ ਚੀਨੇ ਅਤੇ ੨੯੮੬ ਜਾਪਾਨੀ ਦਾਖਲ ਹੋਏ, ਪਰ ਇਸ ਦੌਰਾਨ ਵਿਚ ਕੇਰਾ ਹਿੰਦੀ ਨੂੰ ਕੈਨੇਡਾ ਉਤਟਨ ਦਿੱਤਾ[4] ਗਿਆ। ‘ਮੌਂਟਰੀਅਲ

ਵਿਟਨਸ' ਨਾਮੀਂ ਕੈਨੇਡੀਅਨ ਅਖਬਾਰ ਨੇ ਲਿਖਿਆ ਕਿ “ਅਮਰੀਕਾ ਨੇ ਨਸਲ ਅਤੇ ਚਮੜੀ ਦੀ ਰੰਗਤ ਦੇ ਤਅੱਸਬ ਬਾਰੇ ਨਾਕਾਬਲੇ ਰਿਸ਼ਕ ਸ਼ੋਹਰਤ ਹਾਸਲ ਕੀਤੀ ਹੈ, ਪਰ ਅਸੀਂ ਆਪਣੇ ਦਖਣੀ ਪੜੋਸੀਆਂ ਨਾਲੋਂ ਵੀ ਵੱਧ ਸਖਤ ਅਤੇ ਵਰਸੂ ਹਾਂ 1 ਬਹੁਤ ਸਾਰੇ ਹਿੰਦੀ ਅਮਰੀਕਾ ਦੀਆਂ ਯੂਨੀਵਰਸਟੀਆਂ ਵਿਚ ਪੜ੍ਹਦੇ ਹਨ, ਪਰ ਸਾਡੀਆਂ ਵਿਚ ਨਹੀਂ ਆ ਸਕਦੇ ......... ਬੜੀ ਅਜੀਬ ਗੱਲ ਹੈ ਕਿ ਸਾਰੇ ਏਸ਼ੀਆਈਆਂ ਵਿਚੋਂ ਸਾਡੀ ਸਲਤਨਤ ਦੇ ਹਮਸ਼ਹਿਰੀ ਹਿੰਦੀਆਂ ਨੂੰ ਇਸ ਬੇਇਜ਼ਤ ਕਰਨ ਵਾਲੇ ਵਰਤਾਉ ਦਾ ਨਿਸ਼ਾਨਾ ਬਣਾਇਆ ਗਿਆ ਹੈ। ਮੁਲਕ ਵਿਚ ਹਜ਼ਾਰਾਂ ਚੀਨੇ ਜੀਅ-ਪ੍ਰਤਿ ਟੈਕਸ ਦੇ ਕੇ ਆ ਰਹੇ ਹਨ। ਕਈ ਨਿਯਮਾਂ ਅਨੁਸਾਰ ਉਨ੍ਹਾਂ ਦੇ ਟੱਬਰ ਵੀ ਆ ਸਕਦੇ ਹਨ ਜਾਪਾਨੀ ਜੀਅ-ਪ੍ਰਤਿ ਟੈਕਸ ਦਿਤੇ ਬਿਨਾਂ ਆ ਸਕਦੇ ਹਨ, ਬਸ਼ੱਰਤਿਕੇ ਹਰ ਇਕ ਕੋਲ ਪੰਜਾਹ ਡਾਲਰ ਹੋਣ। ਉਨ੍ਹਾਂ ਦੇ ਪਰਵਾਰ ਵੀ ਆ ਸਕਦੇ ਹਨ। ਇਹ ਗੱਲ ਨੋਟ ਕਰਨ ਵਾਲੀ ਹੈਂ ਕਿ ਕੁਝ ਮਹੀਨੇ ਹੋਏ, ਓਸੇ ਜਹਾਜ਼ ਉੱਤੇ, ਜਿਸ ਉੱਤੇ ਛੇ ਹਿੰਦੀ ਇਸਤ੍ਰੀਆਂ ਆਈਆਂ, ਸੋਲਾਂ ਜਾਪਾਨੀ ਇਸਤੀਆਂ ਵੈਨਕੋਵਰ ਪੁੱਜੀਆਂ। ਜਾਪਾਨੀਆਂ ਦੇ ਆਉਣ ਦਾ ਕਿਸੇ ਨੂੰ ਦੁਖ ਨਾ ਹੋਇਆ; ਪਰ ਕਿਉਂਕਿ ਹਿੰਦੀ ਇਸਤ੍ਰੀਆਂ (ਜੋ ਆਰੀਆ ਨਸਲ ਦੀਆਂ ਹੋਣ ਅਤੇ ਅੰਗਰੇਜ਼ੀ ਸਲਤਨਤ ਦੀਆਂ ਸ਼ਹਿਰੀ ਹੋਣ ਦੀ ਹੈਸੀਅਤ ਵਿਚ ਸਾਡੀਆਂ ਦੂਹਰੇ ਤੌਰ ਉੱਤੇ ਭੈਣਾਂ ਹਨ) ਆਪਣੇ ਪਤੀਆਂ ਪਾਸ ਜਾਣੀਆਂ ਚਾਹੁੰਦੀਆਂ ਸਨ, ਸਾਡੇ ਲੋਕਾਂ ਦੇ ਇਕ ਹਿੱਸੇ ਨੂੰ ਇਸ ਜੋਸ਼ ਦਾ ਬੁਖਾਰ ਚੜ੍ਹ ਗਿਆ ਕਿ ਕੈਨੇਡਾ ਨੂੰ ਗੋਰਿਆਂ ਦਾ ਮੁਲਕ ਬਰਕਰਾਰ ਰੱਖਣਾ ਹੈ। ਹਿੰਦੀ ਇਸਤ੍ਰੀਆਂ ਨੂੰ ਕੈਨੇਡਾ ਦੀ ਕੇਂਦਰੀ ਸਰਕਾਰ ਨੇ ਕੇਵਲ ਰਹਿਮ ਦੇ ਆਧਾਰ ਉੱਤੇ ਜਹਾੜੋਂ ਉੱਤਰਨ ਦਿੱਤਾ[5]

ਪਰ ਕੈਨੇਡਾ ਸਰਕਾਰ ਦੇ ਕਾਨੂੰਨ ਕਾਇਦਿਆਂ ਉੱਤੇ ਇਕਸਾਰ ਵਰਤੋਂ ਨਹੀਂ ਸੀ ਹੁੰਦੀ। ਜਿਹੜਾ ਹਿੰਦੁਸਤਾਨੀ ਆਪਣੇ ਪਰਵਾਰ ਨੂੰ ਮੰਗਵਾਉਣ, ਅਤੇ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ, ਸੰਬੰਧੀ ਅਦਾਲਤ ਵਿਚ ਮੁਕੱਦਮਾ ਲੜਨ ਲਈ ਬਹੁਤ ਸਾਰਾ ਧਨ ਖਰਚ ਕਰਨ ਵਾਸਤੇ ਤਿਆਰ ਹੁੰਦਾ, ਉਹ ਆਪਣਾ ਪਰਵਾਰ ਕੈਨੇਡਾ ਲਿਆਉਣ ਵਿਚ ਕਾਮਯਾਬ ਹੋ ਜਾਂਦਾ। ਸ਼੍ਰੀ ਬਲਵੰਤ ਸਿੰਘ ਨੇ ਤੀਸਰੇ ਸਾਜ਼ਸ਼ ਕੇਸ ਵਿਚ ਆਪਣੇ ਬਿਆਨ (ਪੰਨਾ ੨੩੨) ਵਿਚ ਦੱਸਿਆ ਕਿ ਉਹ ਕਿਵੇਂ ਆਪਣੇ ਪਰਵਾਰ ਲਈ ਜਹਾਜ਼ ਦਾ ਕੈਨੇਡਾ ਵਾਸਤੇ ਟਿਕਟ ਹਾਸਲ ਕਰਨ ਖਾਤਰ ਦੋ ਮਹੀਨੇ ਕਲਕੱਤੇ ਟੱਕਰਾਂ ਮਾਰਦੇ ਰਹੇ। ਕਮਿਸ਼ਨਰ ਪੁਲਸ ਕਲਕੱਤਾ ਨੂੰ ਮਿਲੇ ਅਤੇ ਸਕੱਤੂ ਸਰਕਾਰ ਹਿੰਦ ਨੂੰ ਵੀ ਲਿਖਿਆ, ਪਰ ਕੁਝ ਨਾ ਬਣਿਆ। ਆਖਰ ਜੁਲਾਈ ੧੯੧੧ ਵਿਚ ਪਰਵਾਰ ਸਮੇਤ ਹਾਂਗ ਕਾਂਗ ਚਲੇ ਗਏ, ਪਰ ਉਥੇ ਵੀ ਉਨ੍ਹਾਂ ਦੇ ਪਰਵਾਰ ਲਈ ਟਿਕਟ ਨਾ ਮਿਲਿਆ। ਅਗੱਸਤ ਵਿਚ ਸੈਨਵਾਂਸਿਸਕੋ ਗਏ, ਇਸ ਨੀਯਤ ਨਾਲ ਕਿ ਅਮਰੀਕਾ ਰਾਹੀਂ ਕੈਨੇਡਾ ਦਾਖਲ ਹੋਣ। ਸੈਨਫ੍ਰਾਂਸਿਸਕੋ ਉਨ੍ਹਾਂ ਨੂੰ ਕੁਰਾਟੀਨ ਵਿਚ ਰਖਿਆ ਗਿਆ ਅਤੇ ਉੱਤਰਨ ਨਾ ਦਿੱਤਾ। ਵਜਾਹ ਇਹ ਦੱਸੀ ਗਈ ਕਿ ਓਹ ਪਹਿਲਾਂ ਕੈਨੇਡਾ ਰਹੇ ਹਨ ਅਤੇ ਉਨ੍ਹਾਂ ਦੀ ਉੱਥੇ ਜ਼ਮੀਨ ਹੈ। ਲਾਚਾਰ ਵਾਪਸ ਹਾਂਗ ਕਾਂਗ ਮੁੜੇ। ਇਸ ਸਫਰ ਵਿਚ ਸ਼੍ਰੀ ਭਾਗ ਸਿੰਘ ਅਤੇ ਸ਼੍ਰੀ ਹਾਕਮ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਸ਼੍ਰੀ ਬਲਵੰਤ ਸਿੰਘ ਨਾਲ ਸਨ। ਉਨ੍ਹੀਂ ਦਿਨੀਂ ਵੈਨਕੋਵਰ ਦੇ ਹਿੰਦੀਆਂ ਨੇ ਓਟਾਵਾ ਸਰਕਾਰ ਪਾਸ ਡੈਪੂਟੇਸ਼ਨ ਭੇਜਿਆ ਸੀ


੩੧

  1. Indians Abroad, p. 661.
  2. Modern Review, March, 1908,p. 207.
  3. Indians Abroad, p. 528.
  4. Indians Abroad, p. 659.
  5. Indians Abroad, p. 660.