ਕਿ ਹਿੰਦੀਆਂ ਨੂੰ ਪਰਵਾਰਾਂ ਸਮੇਤ ਕੈਨੇਡਾ ਆਉਣ ਦੀ ਆਗਿਆ ਦਿੱਤੀ ਜਾਏ। ੨੫ ਦਸੰਬਰ ਨੂੰ ਕੈਨੇਡੀਅਨ ਪੈਸੇਫਿਕ ਰੇਲਵੇ ਦਾ ਮੈਨੇਜਰ ਸ਼੍ਰੀ ਬਲਵੰਤ ਸਿੰਘ ਨੂੰ ਮਿਲਿਆ ਕਿ ਉਸ ਨੂੰ ਹਦਾਇਤ ਮਿਲੀ ਹੈ ਕਿ ਸ਼੍ਰੀ ਬਲਵੰਤ ਸਿੰਘ ਅਤੇ ਸ਼੍ਰੀ ਭਾਗ ਸਿੰਘ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਵੈਨਕੋਵਰ ਦੀਆਂ ਟਿਕਟਾਂ ਦਿੱਤੀਆਂ ਜਾਣ। ੨੧ ਜਨਵਰੀ ੧੯੧੨ ਨੂੰ ਇਹ ਸੱਜਣ ਵੈਨਕੋਵਰ ਪੁੱਜੇ। ਆਦਮੀਆਂ ਨੂੰ ਜਹਾੜੋਂ ਉਤਰਨ ਦਿੱਤਾ ਗਿਆ, ਪਰ ਇਨ੍ਹਾਂ ਹੀ ਆਦਮੀਆਂ ਦੀਆਂ ਪਤਨੀਆਂ ਨੂੰ ਕੈਨੇਡਾ ਵਿਚੋਂ ਕਢੇ ਜਾਣ ਦਾ ਹੁਕਮ ਦਿੱਤਾ ਗਿਆ। ਇਨ੍ਹਾਂ ਬਾਰੇ ਘਰੋਗੀ ਵਜ਼ੀਰ ਨੂੰ ਅਪੀਲ ਕੀਤੀ ਗਈ ਅਤੇ ਇਸਤ੍ਰੀਆਂ ਅਤੇ ਬੱਚਿਆਂ ਨੂੰ ਭਾਰੀਆਂ ਜ਼ਮਾਨਤਾਂ ਉੱਤੇ ਆਪਣੇ ਪਤੀਆਂ ਅਤੇ ਬਾਪਾਂ ਪਾਸ ਜਾਣ ਲਈ ਇਸ ਸ਼ਰਤ ਉੱਤੇ ਇਜਾਜ਼ਤ ਦਿੱਤੀ ਗਈ ਕਿ ਓਹ ੬ ਫਰਵਰੀ ੧੯੧੨ ਨੂੰ ਹਾਜ਼ਰ ਹੋਣ। ਉਸ ਤਰੀਕ ਤੱਕ ਉਨ੍ਹਾਂ ਦੇ ਹੱਕ ਵਿਚ ਫੈਸਲਾ ਨਾ ਹੋਇਆ ਤਾਂ ਉਨ੍ਹਾਂ ਨੂੰ ਕੈਨੇਡਾ ਵਿਚੋਂ ਤੋਰ ਦਿੱਤਾ ਜਾਵੇਗਾ। ੩੦ ਅਪ੍ਰੈਲ ਨੂੰ ਹੁਕਮ ਹੋਇਆ ਕਿ ਇਨ੍ਹਾਂ ਇਸਤ੍ਰੀਆਂ ਅਤੇ ਬੱਚਿਆਂ ਨੂੰ ਕੈਨੇਡਾ ਵਿਚੋਂ ਕਢ ਦਿੱਤਾ ਜਾਏ, ਅਤੇ ਉਨ੍ਹਾਂ ਨੂੰ ਆਪਣੇ ਪਤੀਆਂ ਅਤੇ ਬਾਪਾਂ ਤੋਂ ਨਿਖੇੜ ਕੇ ਹਵਾਲਾਤ ਬੰਦ ਕਰ ਦਿੱਤਾ ਗਿਆ। ਪਰ ਹੀਬਸ ਕਾਰਪਸ (Habeas Corpus) ਕਾਨੂੰਨ ਹੇਠ ਦਰਖਾਸਤ ਦਿੱਤੀ ਗਈ ਅਤੇ ਇਸੜੀਆਂ ਅਤੇ ਬੱਚਿਆਂ ਨੂੰ ਰਾਤ ਦੇ ਬਾਰਾਂ ਵਜੇ ਰਿਹਾ ਕੀਤਾ ਗਿਆ। ਰਿਹਾਈ ਦਾ ਹੁਕਮ ਬੜੀ ਮੁਸ਼ਕਲ ਨਾਲ ਪ੍ਰਾਪਤ ਕੀਤਾ ਗਿਆ, ਕਿਉਂਕਿ ਕੈਨੇਡਾ ਵਿਚੋਂ ਕਢਣ ਦਾ ਹੁਕਮ ੇ ਸ਼ਾਮ ਦੇ ਚਾਰ ਵਜੇ ਦਿੱਤਾ ਗਿਆ ਸੀ, ਜਿਸ ਵੇਲੇ ਦਫਤਰ ਬੰਦ ਹੋ ਜਾਂਦੇ ਹਨ। ਹਿੰਦੀਆਂ ਦੇ ਵਕੀਲਾਂ ਨੇ ਉਚੇਚਾ ਉਪਰਾਲਾ ਕਰਕੇ ਜੱਜ ਨੂੰ ਰਾਤ ਮਿਲ ਕੇ ਕੈਨੇਡਾ ਵਿਚੋਂ ਕਢੇ ਜਾਣ ਨੂੰ ਮੁਲਤਵੀ ਕਰਨ ਦੇ ਹੁਕਮ ਲਏ। ਮੁਕੱਦਮਾ ੧੦ ਮਈ ਨੂੰ ਸ਼ੁਰੂ ਹੋਇਆ ਪਰ ਮੁਲਤਵੀ ਕਰ ਦਿੱਤਾ ਗਿਆ। ਹਿੰਦੀਆਂ ਦੇ ਵਕੀਲ ਮਿਸਟਰ ਏ. ਐਮ. ਹਾਰਪਰ ਦਾ ਦਾਅਵਾ ਸੀ ਕਿ ਹਿੰਦੀ ਇਸਤ੍ਰੀਆਂ ਅਤੇ ਬੱਚਿਆਂ ਦੀ ਹਿਰਾਸਤ ਬੇ-ਕਾਨੂੰਨੀ ਸੀ। ਬਹੁਤ ਚਿਰ ਲਮਕਾਉਣ ਅਤੇ ਚਿੰਤਾ ਦੇ ਬਾਦ ਸਰਕਾਰੀ ਕਰਮਚਾਰੀਆਂ ਨੇ ਮੁਕੱਦਮਾ ਵਾਪਸ ਲੈ ਲਿਆ, ਅਤੇ ਹਿੰਦੀ ਇਸਤ੍ਰੀਆਂ ਅਤੇ ਬੱਚਿਆਂ ਨੂੰ ਰਹਿਮ ਦੇ ਆਧਾਰ ਉੱਤੇ ਕੈਨੇਡਾ ਵਿਚ ਰਹਿਣ ਦਿੱਤਾ[1]। ਕੈਨੇਡਾ ਵਾਸੀ ਹਿੰਦੀਆਂ ਉੱਤੇ ਅਜਿਹੀਆਂ ਵਿਤਕਰੇ ਭਰੀਆਂ ਕਾਰਰਵਾਈਆਂ ਦਾ ਜੋ ਅਸਰ ਹੋਇਆ ਉਸਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਖਾਸ ਕਰ ਜਦ ਕਿ ਚੀਨਿਆਂ ਅਤੇ ਜਪਾਨੀਆਂ ਦੇ ਪਰਵਾਰ ਸੁਖੱਲੀਆਂ ਸ਼ਰਤਾਂ ਪੂਰੀਆਂ ਕਰਕੇ ਆ ਸਕਦੇ ਸਨ। ਚੀਨਿਆਂ ਜਾਪਾਨੀਆਂ ਦੇ ਮੁਕਾਬਲੇ ਵਿਚ ਹਿੰਦੀਆਂ ਨਾਲ ਇਸ ਵਰਤਾਉ ਦਾ ਇਕ ਹੀ ਮਤਲਬ ਹੋ ਸਕਦਾ ਸੀ ਕਿ ਹਿੰਦੀਆਂ ਨੂੰ ਆਜ਼ਾਦ ਦੇਸਾਂ ਦੀ ਹਵਾ ਲਗਣ ਨਾਲ ਅੰਗਰੇਜ਼ੀ ਸ਼ਹਿਨਸ਼ਾਹੀਅਤ ਦੇ ਲਾਭਾਂ ਨੂੰ ਸਿੱਧੀ ਠੋਕਰ ਵਜਦੀ ਸੀ। ਪਿਛੇ ਵੇਖਿਆ ਜਾ ਚੁਕਾ ਹੈ ਕਿ ਜੈਨਰਲ ਸਵੈਮ ਨੇ ਇਸ ਸਚਾਈ ਨੂੰ ਸਪੱਸ਼ਟ ਲਫਜ਼ਾਂ ਵਿੱਚ ਮੰਨਿਆ। ਇਸਦੀ ਇਸਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਹਿੰਦੀਆਂ ਨੂੰ ਕੈਨੇਡਾ ਦੀ ਹੱਦ ਪਾਰ ਕਰਕੇ ਅਮਰੀਕਾ ਜਾਣੋਂ ਰੋਕਿਆ ਗਿਆ[2]। ਜੇਕਰ ਕੈਨੇਡੀਅਨ ਕਰਮ ਚਾਰੀਆਂ ਦੀ ਹਿੰਦੀਆਂ ਨੂੰ ਸਿਰਫ ਕੈਨੇਡਾ ਵਿੱਚੋਂ ਕਢਣ ਦੀ ਮਨਸ਼ਾ ਹੁੰਦੀ ਤਾਂ ਅਜਿਹਾ ਨਾ ਕੀਤਾ ਜਾਂਦਾ। ਜੈਨਰਲ ਸਵੈਮ ਨੇ ਹੀ ਆਪਣੀ ੧੪ ਦਸੰਬਰ ਵਾਲੀ ਅਖਬਾਰੀ ਮੁਲਾਕਾਤ (ਜਿਸ ਦਾ ਜ਼ਿਕਰ ਪਹਿਲਾਂ ਆ ਚੁਕਾ ਹੈ) ਵਿਚ |
ਮੰਨਿਆ ਕਿ ਹਿੰਦੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਕੈਨੇਡਾ ਆਉਣੋਂ ਰੋਕਣ ਦੀ ਪਾਲਸੀ ਦਾ ਮਤਲਬ ਸੀ ਕਿ “ਮਸਲਾ ਥੋੜੇ ਸਾਲਾਂ ਵਿਚ ਆਪਣੇ ਆਪ ਹੱਲ ਹੋ ਜਾਵੇਗਾ। ਇਨਾਂ ਹਿੰਦੀਆਂ ਵਿਚੋਂ ਕੋਈ ਵੀ ਇਥੇ ਸਦਾ ਵਸਣ ਲਈ ਨਹੀਂ ਆਇਆ। ਜਦੋਂ ਉਨ੍ਹਾਂ ਨੇ ਆਪਣੀਆਂ ਦੇਸ ਗਹਿਣੇ ਪਈਆਂ ਜ਼ਮੀਨਾਂ ਨੂੰ ਛੁਡਾਉਣ ਲਈ ਕੁਝ ਰਕਮ ਜਮਾਂ ਕਰ ਲਈ, ਓਹ ਆਪੇ ਵਾਪਸ ਚਲੇ ਜਾਣਗੇ। ਕਿਉਂਕਿ ਨਵੇਂ ਹੋਰ ਆਉਣ ਵਾਲਿਆਂ ਲਈ ਦਰਵਾਜ਼ੇ ਬੰਦ ਹਨ, ਇਸ ਲਈ ਬਗੈਰ ਕਿਸੇ ਬਖੇੜੇ ਦੇ ਹਾਲਾਤ ਟਿਕਾਣੇ ਆ ਜਾਣਗੇ”। ਪਰ ਜਾਪਦਾ ਹੈ ਕਿ ਕੈਨੇਡਾ ਵਾਸੀ ਅਤੇ ਉਥੋਂ ਦੇ ਸਰਕਾਰੀ ਕਰਮਚਾਰੀ ਥੋੜੇ ਸਾਲਾਂ ਲਈ ਵੀ ਉਡੀਕਣ ਲਈ ਤਿਆਰ ਨਹੀਂ ਸਨ, ਕਿਉਂਕਿ ਉਨ੍ਹਾਂ ਕੈਨੇਡਾ ਆ ਚੁਕੇ ਹਿੰਦੀਆਂ ਨੂੰ ਉਥੋਂ ਕਢਣ ਲਈ ਜਲਦੀ ਜਲਦੀ ਕਦਮ ਚੁਕੇ। ਜਰਨੈਲ ਸਵੈਮ ਦੀ ਉਪਰੋਕਤ ਅਖਬਾਰੀ ਮੁਲਾਕਾਤ ਤੋਂ ਇਹ ਵੀ ਜਾਪਦਾ ਹੈ ਕਿ ਹਿੰਦੀਆਂ ਨੂੰ ਕੈਨੇਡਾ ਵਿਚੋਂ ਜ਼ਬਰਦਸਤੀ ਕਢਣ ਬਾਰੇ ਵੀ ਵੀਚਾਰ ਕੀਤੀ ਗਈ। “ਜਨਰਲ ਸਵੈਮ ਦੀ ਰਾਏ ਸੀ ਕਿ ਹਿੰਦ ਵਿਚ ਗਦਰ ਨਹੀਂ ਹੋਵੇਗਾ, ਭਾਵੇਂ ਉਹ ਮੰਨਿਆ ਕਿ ਹਾਲਾਤ ਨਾਜ਼ੁਕ ਹਨ। ਉਸ ਦਾ ਯਕੀਨ ਸੀ ਕਿ ਦੋਸ਼ੀ ਫੌਜ ਦੇ ਸਿਖ, ਜਿਨ੍ਹਾਂ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਵੱਧ ਸੀ, ਅਜੇ ਵੀ ਵਫਾਦਾਰ ਸਨ। ਪਰ ਉਸ ਨੇ ਨੈਟਾਲ (ਅਫਰੀਕਾ) ਸਰਕਾਰ ਦੇ ਉਸ ਕੰਮ ਦੀ ਨਿਖੇਧੀ ਕੀਤੀ ਜੋ ਉਸ ਨੇ ਉਨ੍ਹਾਂ ਹਿੰਦੀਆਂ ਨੂੰ ਕੈਦ ਕਰਨ ਵਿਚ ਕੀਤਾ ਜਿਨਾਂ ਰਜਿਸਟਰ ਹੋਣੋਂ ਨਾਂਹ ਕੀਤੀ। ਉਸ ਦਾ ਇਹ ਯਕੀਨ ਸੀ ਕਿ ਇਸ ਦਾ ਹਿੰਦ ਵਿਚ ਮਾੜਾ ਅਸਰ ਪਵੇਗਾ। “ਉਸ ਨੇ ਦੱਸਿਆ ਕਿ ਹਿੰਦ ਚਾਲਾਕ ਐਜੀਟੇਟਰ ਕਾਰਟੂਨਾਂ ਅਤੇ ਹਿੰਦੂ ਸਿਖਾਂ ਬਰਖਲਾਫ ਵਿਰੋਧਤਾ ਦੀਆਂ ਹੋਰ ਨਿਸ਼ਾਨੀਆਂ ਨੂੰ ਵਰਤ ਕੇ ਇਸਤਰ੍ਹਾਂ ਹਿੰਦੀਆਂ ਅਗੇ ਪੇਸ਼ ਕਰਦੇ ਹਨ ਜਿਸ ਨਾਲ ਬੁਰੇ ਤੋਂ ਬੁਰਾ ਅਸਰ ਪਵੇ। ਜੇ ਸਿਖ ਆਪਣੀ ਵਫਾਦਾਰੀ ਤੋਂ ਹਿੱਲ ਜਾਣ, ਤਾਂ ਉਸ ਦੇ ਅੰਦਾਜ਼ੇ ਮੁਤਾਬਿਕ ਹਾਲਾਤ ਉਤੇ ਕਾਬੂ ਪਾਉਣ ਵਾਸਤੇ ਇਕ ਲੱਖ ਗੋਰੇ ਸਿਪਾਹੀਆਂ ਦੀ ਲੋੜ ਪਵੇਗੀ। ਕਿਉਂਕਿ ਬਹੁਤਾ ਤੋਪਖਾਨਾ ਗੋਰਿਆਂ ਦੇ ਹੱਥ ਹੈ ਇਸ ਲਈ ਉਸਦੇ ਖਿਆਲ ਵਿਚ ਅੰਤ ਵਿਚ ਦੇਸੀ ਗਲਬਾ ਨਹੀਂ ਪਾ ਸਕਣਗੇ; ਪਰ ਬਹੁਤ ਸਾਰੇ ਬਿਖਰੇ ਹੋਏ ਅਫਸਰਾਂ, ਉਨ੍ਹਾਂ ਦੀਆਂ ਪਤਨੀਆਂ ਅਤੇ ਪਰਵਾਰਾਂ ਦਾ ਕਤਲਆਮ ਹੋਣ ਦੀ ਸੰਭਾਵਨਾ ਹੈ”। ਥੋੜੇ ਲਫਜ਼ਾਂ ਵਿਚ ਤੱਤ ਕਢਦਿਆਂ ਹੋਇਆਂ ਜੈਨਰਲ ਸਵੈਮ ਨੇ ਕਿਹਾ ਕਿ, “ਮੈਂ ਹਿੰਦੀਆਂ, ਭਾਵੇਂ ਉਹ ਕੰਗਾਲ ਹੋਣ ਜਾਂ ਨਾ, ਨੂੰ ਜ਼ਬਰਦਸਤੀ ਕਢੇ ਜਾਣ ਦੇ ਪੱਕੇ ਤੌਰ ਉੱਤੇ ਵਿਰੋਧੀ ਹਾਂ, ਕਿਉਂਕਿ ਇਸ ਨਾਲ ਹਿੰਦ ਵਿਚ ਹਾਲਾਤ ਵਿਗੜ ਜਾਣਗੇ”, ਅਤੇ “ਕਿਉਂਕਿ ਹਿੰਦੀਆਂ ਨੂੰ ਜ਼ਬਰਦਸਤੀ ਕਢਣਾ ਭੈੜੀ ਪਾਲਸੀ ਹੈ, ਬਰਤਾਨਵੀਂ ਹੰਡਰਾਸ ਦੀ ਸਕੀਮ ' ਐਸੀ ਹੈ ਜਿਹੜੀ ਹਿੰਦੂ ਅਤੇ ਸਿਖਾਂ ਨੂੰ ਵੀ ਪਰਵਾਨ ਹੋਵੇਗੀ ਅਤੇ ਬਰਤਾਨਵੀ, ਕੈਨੇਡੀਅਨ ਅਤੇ ਬਰਤਾਨਵੀ ਹੁੰਡਰਸ ਦੀਆਂ ਸਰਕਾਰਾਂ ਨੂੰ ਵੀ ਤਸੱਲੀ ਬਖਸ਼ ਹੋਵੇਗੀ"। ਬੇਰੋਜ਼ਗਾਰੇ ਜਾਂ ਕੰਗਾਲ ਹਿੰਦੀਆਂ ਨੂੰ ਲੈ ਜਾਣ ਦਾ ਇਕ ਬਹਾਨਾ ਸੀ, ਕਿਉਂਕਿ ਜੈਨਰਲ ਸਵੈਮ ਨੇ ਉਪ੍ਰੋਕਤ ਅਖਬਾਰੀ ਮੁਲਾਕਾਤ ਵਿਚ ਖੁਦ ਮੰਨਿਆ ਕਿ ‘ਬੇਰੋਜ਼ਗਾਰੇ ਬਹੁਤ ਥੋੜੇ ਹਨ ਅਤੇ ਕੰਗਾਲ ਇਸ ਤੋਂ ਵੀ ਘੱਟ। ਹੰਡੋਰਾਸ ਸਕੀਮ ਸੰਨ ੧੯੦੮ ਵਿਚ ਤਿਆਰ ਕੀਤੀ ਗਈ[3]। ਇਹ ਕਿਸ ਨੇ ਤਿਆਰ |
੩੨