ਕੀਤੀ ਇਹ ਪਤਾ ਨਹੀਂ। ਪਰ ਇਸ ਦਾ ਮਕਸਦ ਸੀ ਕਿ ਸੱਪ ਵੀ ਮਰ ਜਾਏ ਅਤੇ ਡੰਡਾ ਵੀ ਬਚ ਰਹੇ। ਅਰਥਾਤ ਹਿੰਦੀ ਕੈਨੇਡਾ ਵਿਚੋਂ ਨਿਕਲ ਵੀ ਜਾਣ ਅਤੇ ਕੈਨੇਡਾ ਸਰਕਾਰ ਦੇ ਸਿਰ ਬਦਨਾਮੀ ਵੀ ਨਾ ਆਵੇ। ਉਟਾਵਾ ਸਰਕਾਰ ਦਾ ਇਕ ਅਫਸਟ ਮਿਸਟਰ ਹਾਰਕਿਨ(ਜਾਂ ਹਾਪਕਿਨਜ਼) ਵੈਨਕੋਵਰ ਆਇਆ ਅਤੇ ਉਸ ਨੇ ਹਿੰਦੀਆਂ ਨੂੰ ਪੇਸ਼ਕਸ਼ ਕੀਤੀ ਕਿ ਓਹ ਕੈਨੇਡਾ ਦੀ ਬਜਾਏ ਬਰਤਾਨਵੀ ਹੰਡੋਰਾਸ ਚਲੇ ਜਾਣ। ਉਸ ਨੇ ਹੰਡੋਰਾਸ ਬਾਰੇ ਹਿੰਦੀਆਂ ਨੂੰ ਬੜੇ ਸਬਜ਼ ਬਾਗ਼ ਵਖਾਏ[1]। ਹਿੰਦੀਆਂ ਦੀ ਇਕ ਮੀਟਿੰਗ ਸੱਦੀ ਗਈ, ਜਿਸ ਵਿਚ ਉਟਾਵਾ ਦਾ ਕਮਿਸ਼ਨਰ ਵੀ ਹਾਜ਼ਰ ਸੀ। ਕਮਿਸ਼ਨਰ ਨੇ ਆਖਿਆ ਕਿ ਸਰਕਾਰ ਦੀ ਮਨਸ਼ਾ ਉਨ੍ਹਾਂ ਹਿੰਦੀਆਂ ਨੂੰ ਹੁੰਡੋਰਾਸ ਭੇਜਣ ਦੀ ਹੈ ਜਿਨ੍ਹਾਂ ਨੂੰ ਕੈਨੇਡਾ ਵਿਚ ਕੰਮ ਨਹੀਂ ਮਿਲਦਾ। ਹਿੰਦੀ ਇਹ ਮਹਿਸੂਸ ਨਹੀਂ ਸਨ ਕਰਦੇ ਕਿ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ, ਪਰ ਉਨ੍ਹਾਂ ਜਵਾਬ ਦਿਤਾ ਕਿ ਪੱਕੀ ਸਲਾਹ ਹੰਡੋਰਾਸ ਵੇਖਕੇ ਦੱਸੀ ਜਾ ਸਕੇਗੀ। ਇਸ ਵਾਸਤੇ ਇੰਸਪੈਕਟਰ ਹਾਪਕਿਨਜ਼, ਕਮੀਸ਼ਨਰ ਅਤੇ ਹਿੰਦੀਆਂ ਦੇ ਪ੍ਰਤਿਨਿਧ ਸ਼੍ਰੀ ਸ਼ਾਮ ਸਿੰਘ ਅਤੇ ਸ਼੍ਰੀ ਨਾਗਰ ਸਿੰਘ ੧੫ ਅਕਤੂਬਰ ਸੰਨ ੧੯੦੮ ਨੂੰ ਹੰਡੋਰਾਸ ਗਏ[2]। ਮੱਧ ਅਮਰੀਕਨ ਦੀਪ ਦੀ ਇਸ ਬਸਤੀ ਹੂੰਡੋਰਾਸ ਵਿਚ ਹਿੰਦੀਆਂ ਦੇ ਪ੍ਰਤਿਨਿਧਾਂ ਨੇ ਉਨ੍ਹਾਂ ਤੀਹ ਹਿੰਦੀਆਂ ਨੂੰ ਵੇਖਿਆ ਜੋ ਹਿੰਦੀ ਮਜ਼ਦੂਰਾਂ ਦੇ ਉਸ ਟੋਲੇ ਵਿਚੋਂ ਬਚੇ ਸਨ ਜੋ ਵੀਹ ਸਾਲ ਪਹਿਲੋਂ ਇਕਰਾਰ ਨਾਮੇ ਦੇ ਪਾਬੰਧ ਹੋ ਕੇ ਉਥੇ ਮਜ਼ਦੂਰੀ ਕਰਨ ਆਏ ਸਨ। ਇਨ੍ਹਾਂ ਮਜ਼ਦੂਰਾਂ ਵੇਖਿਆ ਕਿ ਹੰਡੋਰਾਸ ਦੇ ਹਾਲਾਤ ਉਨ੍ਹਾਂ ਨਾਲੋਂ ਬਿਲਕੁਲ ਵਖਰੇ ਸਨ ਜੋ ਉਨਾਂ ਨੂੰ ਦੱਸੋ ਗਏ ਸਨ ਅਤੇ ਉਨ੍ਹਾਂ ਵਿਚੋਂ ਹਰ ਇਕ ਵਾਪਸ ਹਿੰਦ ਜਾਣ ਲਈ ਉਤਾਵਲਾ ਸੀ[3]। ਹੁੰਡੋਰਾਸ ਜਾਣ ਵਾਲੇ ਹਿੰਦੀਆਂ ਨੂੰ ਅੱਠ ਡਾਲਰ ਮਹੀਨਾ ਅਤੇ ੨ ਸੇਰ ਆਟਾ, ੨ ਸੇਰ ਚਾਵਲ, ਅੱਧ ਸੇਰ ਖੰਡ, ੧ ਸੇਰ ਦਾਲ, ਅਧ ਸੇਰ ਬਨਾਸਪਤੀ ਘਿਉ, ਸਾਢੇ ਤਿੰਨ ਛਟਾਂਕ ਲੂਣ ਅਤੇ ਢਾਈ ਛਟਾਂਕ ਮਸਾਲਾ ਫੀ ਹਫਤੇ ਦਾ ਰਾਸ਼ਨ ਪੇਸ਼ ਕੀਤਾ ਗਿਆ[4]। ਕੈਨੇਡਾ ਵਿਚ ਹਿੰਦੀ ਚਾਲੀ ਤੋਂ ਸੱਠ ਡਾਲਰ ਮਹੀਨਾ ਕਮਾਉਂਦੇ ਸਨ। ਸਾਰੀ ਸਕੀਮ ਦਾ ਭਾਵ ਕੈਨੇਡਾ ਦੇ ਆਜ਼ਾਦ ਹਿੰਦੀਆਂ ਨੂੰ ([dentured) ਮਿਆਦੀ ਇਕਰਾਰਨਾਮਿਆਂ ਦੇ ਪਾਬੰਧ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਪੱਧਰ ਉੱਤੇ ਲੈ ਆਉਣ ਦਾ ਸੀ[5]। ਹਿੰਦੀ ਪ੍ਰਤਿਨਿਧ ਹੁੰਡੋਰਾਸ ਦੇ ਹਾਲਾਤ ਨੂੰ ਇਕਦੱਮ ਤਾੜ ਗਏ ਅਤੇ ਉਨ੍ਹਾਂ ਦੇ ਨਾਲ ਗਏ ਕੈਨੇਡੀਅਨ ਅਫਸਰਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ। ਹਿੰਦੀ ਪ੍ਰਤਿਨਿਧਾਂ ਦੇ ਵਾਪਸ ਆਉਣ ਉੱਤੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ੧੫੦੦ ਦੇ ਕਰੀਬ ਹਿੰਦੀ, ਮਿਸਟਰ ਹਾਪਕਿਨਜ਼, ਓਟਾਵਾ ਦਾ ਕਮਿਸ਼ਨਰ, ਬੰਦਰਗਾਹ ਦਾ ਹੈਲਥ ਅਫਸਰ ਡਾਕਟਰ ਮੁਨਰੋ, ਇਕ ਮਿਸ਼ਨਰੀ, ਇਕ ਪਲੀਡਰ ਅਤੇ ਇਕ ਅਖਬਾਰ ਦਾ ਪ੍ਰਤਿਨਿਧ ਸ਼ਾਮਲ ਸਨ। ਹਿੰਦੀ ਪ੍ਰਤਿਨਿਧਾਂ ਨੇ ਹੁੰਡੋਰਾਸ ਦੇ ਹਾਲਾਤ ਦਾ ਵੇਰਵਾ ਦੱਸਦਿਆਂ ਹੋਇਆਂ ਇਹ ਵੀ ਆਖਿਆ ਕਿ ਉੱਥੇ ਮਲੇਰੀਆ ਅਤੇ ਪੀਲਾ ਬੁਖਾਰ (Yellow fever) ਆਮ ਹੈ ਅਤੇ ਜੇ ਬਾਰਸ਼ਾਂ ਨਾ ਹੋਣ ਤਾਂ ਪਾਣੀ ਮੂਲ ਵਿਕਦਾ ਹੈ। ਹੁੰਡੋਰਾਸ ਵਿਚ ਮਜ਼ਦੂਰੀ ਅਠ |
ਤੋਂ ਬਾਰਾਂ ਡਾਲਰ ਹੈ[6]। ਹਿੰਦੀ ਪ੍ਰਤਿਨਿਧਾਂ ਨੇ ਗਲ ਬਾਤ ਵਿਚ ਇਹ ਭੇਦ ਵੀ ਪ੍ਰਗੱਟ ਕੀਤਾ ਕਿ ਉਨ੍ਹਾਂ ਨੂੰ ਵੱਢੀ ਦੀ ਇਕ ਭਾਰੀ ਰਕਮ ਇਸ ਵਾਸਤੇ ਪੇਸ਼ ਕੀਤੀ ਗਈ ਕਿ ਉਹ ਹੰਡੋਰਾਸ ਦੇ ਹੱਕ ਵਿਚ ਰੀਪੋਰਟ ਕਰਨ, ਪਰ ਉਨ੍ਹਾਂ ਨੇ ਇਸ ਕਮੀਨੀ ਪੇਸ਼ਕਸ਼ ਨੂੰ ਠੁਕਰਾ ਦਿਤਾ[7]। ਹਿੰਦੀ ਪ੍ਰਤਿਨਿਧਾਂ ਦੀ ਰੀਪੋਰਟ ਸੁਣਕੇ ਹਿੰਦੀਆਂ ਨੇ ਇਕ ਰਾਏ ਹੋਕੇ ਹੁੰਡੋਰਾਸ ਦੀ ਸਕੀਮ ਨੂੰ ਠੁਕਰਾ ਦਿਤਾ, ਕਿਉਂਕਿ ਓਹ ਕੈਨੇਡਾ ਵਿਚ ਚਾਲੀ ਡਾਲਰ ਮਹੀਨਾ ਕਮਾ ਸਕਦੇ ਸਨ ਅਤੇ ਵਾਹੀ ਲਈ ਹਰ ਇਕ ਨੂੰ ਕੈਨੇਡਾ ਸਰਕਾਰ ਕੋਲੇ ੧੬੦ ਏਕੜ ਜ਼ਮੀਨ ਮੁਫਤ ਮਿਲ ਸਕਦੀ ਸੀ[8]। ਹਿੰਦੀਆਂ ਨੂੰ ਹੰਡੋਰਾਸ ਲੈ ਜਾਣ ਲਖ। ਇਕਰਾਰ ਨਾਮਿਆਂ ਦੇ ਫਾਰਮ ਛੱਪਕੇ ਤਿਆਰ ਸਨ, ਅਤੇ ਹਰ ਇਕ ਹੋਰ ਤਿਆਰੀ ਬਾਕਾਇਦਾ ਤੌਰ ਉਤੇ ਮੁਕੱਮਲ ਕੀਤੀ ਜਾ ਚੁਕੀ ਸੀ[9]। ਉਸ ਵੇਲੇ ਕੈਨੇਡਾ ਵਿਚ ਰਹਿਣ ਵਾਲੇ ਕਈ ਹਿੰਦੀਆਂ ਦਾ ਬਿਆਨ ਹੈ ਕਿ ਹੰਡੋਰਾਸ ਸਕੀਮ ਦੇ ਠੁਕਰਾਏ ਜਾਣ ਉੱਤੇ ਕੈਨੇਡਾ ਦੇ ਕਈ ਸਰਕਾਰੀ ਅਫਸਰਾਂ ਵਲੋਂ ਹਿੰਦੀਆਂ ਨੂੰ ਜ਼ਬਰਦਸਤੀ ਭੇਜਣ ਵਾਸਤੇ ਦਬਾ ਪਾਇਆ ਗਿਆ[10]। ਹਿੰਦੀਆਂ ਨੂੰ ਇਕ ਨੀਯਤ ਤਰੀਕੇ ਉੱਤੇ ਜਾਣ ਲਈ ਤਿਆਰ ਹੋਕੇ ਘਾਟ ਉੱਤੇ ਆ ਜਾਣ ਦਾ ਹੁਕਮ ਦਿੱਤਾ ਗਿਆ। ਪਰ ਘਾਟ ਉੱਤੇ ਜਾਣ ਦੀ ਬਜਾਏ ਹਿੰਦੀਆਂ ਨੇ ਅਸਲਾ ਖ੍ਰੀਦ ਲਿਆ ਅਤੇ ਮਰਨ ਮਾਰਨ ਲਈ ਤਿਆਰ ਹੋਕੇ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਗੁਰਦਵਾਰੇ ਆ ਇਕੱਠੇ ਹੋਏ। ਹਿੰਦੀਆਂ ਦਾ ਦਿੱੜ ਇਰਾਦਾ ਵੇਖਕੇ ਅਫਸਰ ਢਿਲੇ ਹੋ ਗਏ। ਇਹ ਕਾਰਨ ਵੀ ਹੋਵੇਗਾ ਕਿ ਇਹ ਸਾਰਾ ਦਬਾਉ ਬੇਨਿਯਮਕ ਸੀ।ਹਿੰਦੀਆਂ ਦੀ ਇਸ ਉਪ੍ਰੋਕਤ ਵਾਰਤਾ ਦੀ ਕਿਸੇ ਲਿਖਤ ਤੋਂ ਪੁਸ਼ਟੀ ਨਹੀਂ ਹੁੰਦੀ, ਪਰ ਇਹ ਗੱਲ ਅਨਹੋਣੀ ਨਹੀਂ; ਕਿਉਂਕਿ ਕੈਨੇਡਾ ਦੇ ਕਰਮਚਾਰੀ ਇਸ ਗੱਲ ਉੱਤੇ ਤਲੇ ਹੋਏ ਸਨ ਕਿ ਅਖੀਰਲਾ ਹਿੰਦੀ ਕੈਨੇਡਾ ਵਿਚੋਂ ਚਲਾ ਜਾਏ[11], ਅਤੇ ਅੱਗੇ ਵੇਖਿਆ ਜਾ ਚੁਕਾ ਹੈ ਕਿ ਵੈਨਕੋਵਰ ਦੇ ਮੇਅਰ ਨੇ ਕਿਸਤਰ੍ਹਾਂ ਬੇਕਾਨੂੰਨਾ ਹੁਕਮ ਜਾਰੀ ਕਰਕੇ ਤਿੰਨ ਚਾਰ ਦਿਨ ਹਿੰਦੀਆਂ ਨੂੰ ਜਹਾੜੋਂ ਉਤਰਨੋਂ ਰੋਕੀ ਰਖਿਆ। ਇਸ ਵਿਚ ਤਾਂ ਸ਼ੱਕ ਹੀ ਨਹੀਂ ਕਿ ਕੈਨੇਡਾ ਵਾਸੀ ਹੁੰਡੋਰਾਸ ਸਕੀਮ ਠੁਕਰਾਏ ਜਾਣ ਉਤੇ ਬਹੁਤ ਔਖੇ ਹੋਏ। ਪ੍ਰੋਫੈਸਰ ਤੇਜਾ ਸਿੰਘ ਨੇ ਇਸ ਸਕੀਮ ਦੀ ਡੱਟਕੇ ਵਿਰੋਧਤਾ ਕੀਤੀ, ਜਿਸ ਖਾਤਰ ਕੈਨੇਡਾ ਦੀਆਂ ਅਖਬਾਰਾਂ ਨੇ ਉਨ੍ਹਾਂ ਨੂੰ ਸਾਜ਼ਸ਼ੀ ਆਖਿਆ[12]। ਇਸ ਤਰ੍ਹਾਂ ਕੈਨੇਡਾ ਸਰਕਾਰ ਦੀਆਂ ਹਿੰਦੀਆਂ ਨੂੰ ਕੈਨੇਡਾ ਆਉਣੋਂ ਰੋਕਣ ਦੀਆਂ ਕਾਰਰਵਾਈਆਂ, ਅਤੇ ਕੈਨੇਡਾ ਦੇ ਅਫਸਰਾਂ ਅਤੇ ਕਰਮਚਾਰੀਆਂ ਦੀਆਂ ਉਨ੍ਹਾਂ ਨੂੰ ਓਥੋਂ ਕਢਣ ਦੀਆਂ ਚਾਲਾਂ ਅਤੇ ਦਬਾਉ, ਨੇ ਹਿੰਦੀਆਂ ਨੂੰ ਜਥੇਬੰਦ ਹੋਣ ਵਾਸਤੇ ਮਜਬੂਰ ਕਰ ਦਿੱਤਾ।ਵੈਨਕੋਵਰ ਦਾ ਗੁਰਦ੍ਵਾਰਾ, ਜਿਸ ਦੀ ਕਮੇਟੀ ਦੇ ਸ਼੍ਰੀ ਭਾਗ ਸਿੰਘ, ਪ੍ਰਧਾਨ, ਅਤੇ ਸ਼੍ਰੀ ਬਲਵੰਤ ਸਿੰਘ, ਗਰੰਥੀ, ਸਨ, ਹਿੰਦੀਆਂ ਦੀ ਮੁਕਾਬਲੇ ਦੀ ਲਹਿਰ (Resistance Movement) ਦਾ ਕੇਂਦਰ ਬਣ ਗਿਆ। ਮੁਕਾਬਲੇ ਦੀ ਲਹਿਰ ਨੂੰ ਗ਼ੈਰ-ਫਿਰਕੂ ਰੱਖਣ ਅਤੇ ਚਲਾਉਣ ਵਾਸਤੇ “ਯੂਨਾਈਟਡ ਇੰਡੀਅਨ ਲੀਗ' ਬਣਾਈ ਗਈ, ਜਿਸ ਵਿਚ ਬਿਨਾਂ ਮਜ਼ਹਬ ਦੇ |
੩੩
- ↑ Indians Abroad, p. 650.
- ↑ Third Case, Evidence p. 231.
- ↑ Modern Review, August, 1909 p. 103.
- ↑ Modern Review, August, 1913, p. 142.
- ↑ Third Case, Judgement, p 31.
- ↑ Third Case, Evidence, p. 231.
- ↑ Modern Review, August, 1909, p. 103.
- ↑ Third Case, Evidence, p. 231.
- ↑ Indiaus Abroad, p. 650.
- ↑ Third Case, Judgement, p. 31.
- ↑ Indians Abroad, p. 662.
- ↑ Modern Review, August, 1909, p. 106.