ਲਿਹਾਜ਼ ਦੇ ਹਿੰਦੀ ਸ਼ਾਮਲ ਹੋਏ। ਪਰ ਇਸ ਦਾ ਕੇਂਦਰ ਵੀ ਵੈਨਕੋਵਰ ਗੁਰਦਵਾਰਾ ਸੀ[1]। ਮਿਸਟਰ ਰਹੀਮ, ਜੋ ਉਪ੍ਰੋਕਤ ਲੀਗ ਦੇ ‘ਹਿੰਦੁਸਤਾਨੀ' ਨਾਮੀਂ ਅਖਬਾਰ ਦੇ ਐਡੀਟਰ ਸਨ[2], ਨੇ ਇਸ ਸੁਸਾਇਟੀ ਦੇ ਮਕਸਦਾਂ ਨੂੰ ਪ੍ਰਚਾਰਨ ਵਿਚ ਵੱਧ ਚੜ੍ਹਕੇ ਹਿੱਸਾ ਲਿਆ। ਸੰਨ ੧੯੧੩ ਵਿਚ ਇਕ ਹੋਰ ਅਖਬਾਰ ‘ਸੰਸਾਰ’ ਨਾਮੀਂ ਜਾਰੀ ਕੀਤਾ ਗਿਆ ਜਿਸ ਦੇ ਡਾਕਟਰ ਸੁੰਦਰ ਸਿੰਘ ਐਡੀਟਰ ਸਨ। ‘ਸੰਸਾਰ’ ਅਖਬਾਰ ਦੀ ਮਦਦ ਜਾਂ ਇਸ ਵਿਚ ਕੰਮ ਇਕ ਨਿਸ਼ਕਾਮ ਸੇਵਕਾਂ ਦਾ ਜੁਟ [ਸ਼੍ਰੀ ਬਤਨ ਸਿੰਘ (ਕਾਹਰੀ, ਹੁਸ਼ਿਆਰਪੁਰ), ਸ਼੍ਰੀ ਦਲੀਪ ਸਿੰਘ (ਬਹੂਵਾਲ, ਹੁਸ਼ਿਆਰ ਪੁਰ), ਸ਼੍ਰੀ ਬਿਸ਼ਨ ਸਿੰਘ (ਮਰਹਾਨਾ, ਅੰਮ੍ਰਿਤਸਰ), ਸ਼੍ਰੀ ਦਯਾਲ ਸਿੰਘ (ਮਾਲੂਵਾਲ, ਅੰਮ੍ਰਿਤਸਰ), ਸ਼੍ਰੀ ਜੀਤ ਸਿੰਘ (ਬਹੂਵਾਲ, ਹੁਸ਼ਿਆਰਪੁਰ), ਸ਼੍ਰੀ ਕਰਤਾਰ ਸਿੰਘ (ਚੰਦਨਕੇ, ਫੀਰੋਜ਼ਪੁਰ) ਅਤੇ ਸ਼੍ਰੀ ਪਿਆਰਾ ਸਿੰਘ (ਲੰਗੇਰੀ, ਹੁਸ਼ਿਆਰਪੁਰ)][3] ਉਸੇ ਸਪਿਰਟ ਨਾਲ ਕਰਦਾ ਸੀ ਜਿਸ ਨਾਲ ਪਿਛੋਂ ਅਮਰੀਕਾ ਵਿਚ ਜਾਰੀ ਹੋਏ ‘ਗਦਰ’ ਅਖਬਾਰ ਵਿਚ ਹਿੱਸਾ ਲੈਣ ਵਾਲਿਆਂ ਨੇ ਕੰਮ ਕੀਤਾ। ਆਜ਼ਾਦ ਮੁਲਕ ਦੀ ਹਵਾ ਨੇ ਕੈਨੇਡਾ ਦੇ ਹਿੰਦੀ ਕਾਮਿਆਂ ਵਿਚ ਰਾਜਸੀ ਜਾਗਰਤੀ ਪੈਦਾ ਕਰ ਦਿੱਤੀ ਸੀ, ਅਤੇ ਉਨ੍ਹਾਂ ਵਿਚ ਆਪਣੀ ਗੁਲਾਮੀ ਵਿਰੁਧ ਅਤੇ ਇਸ ਕਰਕੇ ਅੰਗਰੇਜ਼ਾਂ ਵਿਰੁਧ ਜਜ਼ਬਾ ਪੈਦਾ ਹੋਣਾ ਲਾਜ਼ਮੀ ਸੀ। ਕੈਨੇਡਾ ਸਰਕਾਰ ਅਤੇ ਇਸਦੇ ਕਰਮਚਾਰੀਆਂ ਵਲੋਂ ਹਿੰਦੀਆਂ ਨੂੰ ਕੈਨੇਡਾ ਵਿਚੋਂ ਕਢਣ ਦੀਆਂ ਕੁਚਾਲਾਂ ਅਤੇ ਦਬਾਉ ਨੇ ਉਨ੍ਹਾਂ ਵਿਚ ਅੰਗਰੇਜ਼ ਵਿਰੋਧੀ ਜਜ਼ਬੇ ਨੂੰ ਹੋਰ ਵੀ ਤਿੱਖਿਆਂ ਕਰ ਦਿੱਤਾ। ਪਰ ਹਿੰਦੀਆਂ ਦੀ ਕੈਨੇਡਾ ਵਿਚ ਲਹਿਰ ਅਜੇ ਵੀ ਨਿਯਮ ਪੂਰਬਕ ਸੀ। ਅਜਿਹਾ ਹੋਣਾ ਕੁਝ ਇਸ ਕਰਕੇ ਸੀ ਕਿ ਰਾਜਸੀ ਜਾਗਰਤੀ ਨਵੀਂ ਨਵੀਂ ਹੋਣ ਕਰਕੇ ਹਿੰਦੀ ਸ਼ਹਨਿਸ਼ਾਹੀਅਤ ਦੇ ਅਸਲੇ ਅਜੇ ਪੂਰਾ ਸਮਝ ਨਹੀਂ ਸਨ ਅਤੇ ਅੰਗਰੇਜ਼ਾਂ ਦੇ ਇਨਸਾਫ ਦੇ ਦਾਅਵਿਆਂ ਦਾ ਪਾਜ ਅਜੇ ਉਨ੍ਹਾਂ ਲਈ ਉਘੜਿਆ ਨਹੀਂ ਸੀ। ਕੁਝ ਵਜਾਹ ਹਾਲਾਤ ਦੀ ਮਜਬੂਰੀ ਸੀ। ਹਿੰਦੀ ਥੋੜੇ ਸਨ ਅਤੇ ਕੈਨੇਡੀਅਨ ਸਰਕਾਰ ਦੀ ਤਾਕਤ ਅਤੇ ਕੈਨੇਡੀਅਨ ਪਬਲਕ ਦੀ ਮੁਖਲਾਫਤ ਦਾ ਨੰਗੇ ਧੜ ਮੁਕਾਬਲਾ ਕਰਨ ਦਾ ਉਨ੍ਹਾਂ ਨੂੰ ਰਸਤਾ ਨਹੀਂ ਸੀ ਦਿਸਦਾ। ਇਸ ਵਾਸਤੇ ਉਨ੍ਹਾਂ ਨੇ ਕੈਨੇਡਾ, ਬਰਤਾਨੀਆ ਅਤੇ ਹਿੰਦ ਸਰਕਾਰਾਂ ਪਾਸ ਡੈਪੂਟੇਸ਼ਨ ਭੇਜ ਕੇ ਆਪਣੇ ਦੁਖੜੇ ਨਿਵਿਰਤ ਕਰਨ ਦਾ ਰਾਹ ਚੁਣਿਆ। ਕੈਨੇਡਾ ਵਿਚ ਹਿੰਦੀ ਆਬਾਦਕਾਰਾਂ ਦਾ ਸਵਾਲ ਸੰਨ ੧੯੨੧ ਵਿਚ ਲੰਡਨ ਵਿਚ ਹੋਈ ਇੰਪੀਰੀਅਲ ਕਾਨਟੂੰਸ ਵਿਚ ਵੀਚਾਰਿਆ ਗਿਆ। ਇਸੇ ਸਮੇਂ ਦੇ ਕਰੀਬ ਹਿੰਦੀਆਂ ਨੇ ਕੈਨੇਡਾ ਦੇ ਗਵਰਨਰ ਜਨਰਲ ਪਾਸ ਆਪਣੇ ਪਰਵਾਰਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦੇਣ ਲਈ ਅਪੀਲ ਕੀਤੀ। ਉਸ ਬੰਨਿਓਂ ਨਿਰਾਸ ਹੋ ਕੇ ਹਿੰਦੀਆਂ ਨੇ ਬਰਿਟਸ਼ ਕੋਲੰਬੀਆ ਦੇ ਅਫਸਰਾਂ ਪਾਸ ਦਰਖਾਸਤ ਕੀਤੀ, ਪਰ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਮੁਆਮਲਾ ਕੈਨੇਡਾ ਦੀ ਕੇਂਦਰੀ ਸਰਕਾਰ ਦੇ ਵੱਸ ਦਾ ਹੈ। ਫਿਰ ਹਿੰਦੀਆਂ ਨੇ ਕੈਨੇਡਾ ਦੀ ਪਾਰਲੀਮੈਂਟ ਪਾਸ ਅਪੀਲ ਕੀਤੀ, ਪਰ ਇਧਰ ਵੀ ਕੋਈ ਆਸ ਨਾ ਵੇਖਕੇ, ਉਨ੍ਹਾਂ ਪ੍ਰੋਫੈਸਰ ਤੇਜਾ ਸਿੰਘ ਐਮ. ਏ. (ਹਾਰਵਰਡ), ਐਮ. ਏ. ਐਲ. ਐਲ. ਬੀ., ਰੈਵਰੈਂਡ ਡਬਲਯੂ. ਹਾਲ, ਪਾਦਰੀ, ਡਾਕਟਰ ਸੁੰਦਰ ਸਿੰਘ ਐਮ. ਡੀ., ਅਤੇ ਸ਼੍ਰੀ ਰਾਜਾ ਸਿੰਘ ਨੂੰ ਓਟਾਵਾ ਸਰਕਾਰ ਪਾਸ ਡੈਪੂਟੇਸ਼ਨ ਦੇ ਐਲ. |
ਤੌਰ ਉਤੇ ਭੇਜਿਆ। ਡੈਪੂਟੇਸ਼ਨ ਨੇ ‘ਯੂਨਾਈਟਡ ਇੰਡੀਆ ਲੀਗ' ਅਤੇ ‘ਖਾਲਸਾ ਦੀਵਾਨ ਸੁਸਾਇਟੀ, ਵੈਨਕੋਵਰ' ਵਲੋਂ ੨੯ ਨਵੰਬਰ ੧੯੧੧ ਨੂੰ ਓਟਾਵਾ ਸਰਕਾਰ ਦੇ ਘਰੇਲੂ ਵਿਭਾਗ ਦੇ ਵਜ਼ੀਰ ਮਿਸਟਰ ਰੌਗਰਜ਼ ਪਾਸ ਆਪਣਾ ਮੇਜਰਨਾਮਾ ਪੜ੍ਹਿਆ ਜਿਸ ਦੇ ਵਡੇ ੨ ਨੁਕਤੇ ਇਹ ਸਨ:- ਕੈਨੇਡਾ ਦੇ ਹਿੰਦੀਆਂ ਵਿਚ ਨੱਵੇ ਫੀ ਸਦੀ ਤੋਂ ਵਧ ਸਿਖ ਹਨ ਜਿਨ੍ਹਾਂ ਅੰਗਰੇਜ਼ੀ ਸਲਤਨਤ ਦੀ ਬੜੀ ਖਿਦਮਤ ਕੀਤੀ ਹੈ। ਸਭ ਤੋਂ ਵੱਧ ਤੰਗ ਕਰਨ ਵਾਲੀ ਨਿਯਮਕ ਰੋਕ, ਜਿਸ ਨੂੰ ਇਕ ਦੱਮ ਹਟਾਇਆ ਜਾਣਾ ਚਾਹੀਦਾ ਹੈ, ਉਹ ਹੈ ਜਿਸ ਰਾਹੀਂ ਕੈਨੇਡਾ ਵਿਚ ਵੱਸਦੇ ਹਿੰਦੀਆਂ ਦੀਆਂ ਪਤਨੀਆਂ ਅਤੇ ਬਾਲ ਬਚਿਆਂ ਨੂੰ ਕੈਨੇਡਾ ਨਹੀਂ ਆਉਣ ਦਿੱਤਾ ਜਾਂਦਾ। ਦੂਸਰਾ ਨਿਯਮ, ਜਿਸ ਨੂੰ ਬਦਲਿਆ ਜਾਂ ਹਟਾਇਆ ਜਾਣਾ ਚਾਹੀਦਾ ਹੈ, ਕੈਨੇਡਾ ਵਿਚ ਨਿਰੰਤਰ ਸਫਰ ਰਾਹੀਂ ਪੁਜਣ ਦਾ ਹੈ। ਕੈਨੇਡਾ ਵਿਚ ਰਹਿਣ ਵਾਲੇ ਹਿੰਦੀ ਚੰਗੇ ਸ਼ਹਿਰੀ ਅਤੇ ਕਿਰਤੀ ਸਾਬਤ ਹੋਏ ਹਨ। ਜਿਤਨੇ ਅਰਸੇ ਤੋਂ ਉਹ ਇਥੇ ਆਕੇ ਵੱਸੇ ਹਨ, ਉਸ ਨੂੰ ਖਿਆਲ ਰਖਕੇ ਜੇ ਉਨ੍ਹਾਂ ਦਾ ਕੈਨੇਡਾ ਵਿਚ ਕਿਸੇ ਵੀ ਹੋਰ ਕੌਮ ਦੇ ਆਬਾਦਕਾਰਾਂ ਨਾਲ ਮੁਕਾਬਲਾ ਕੀਤਾ ਜਾਏ, ਤਾਂ ਉਨ੍ਹਾਂ ਪਾਸ ਕੋਲੰਬੀਆ ਦੇ ਵਡੇ ਵਡੇ ਕੇਂਦਰਾਂ ਵਿਚ ਸਭ ਤੋਂ ਜ਼ਿਆਦਾ ਜ਼ਮੀਨ, ਘਰ, ਕੰਪਨੀਆਂ ਦੇ ਹਿੱਸੇ (Stocks) ਅਤੇ ਬੈਂਕਾਂ ਵਿਚ ਨਕਦ ਰੁਪੈਆ ਹੈ; ਅਤੇ ਜਿਸਤਰ੍ਹਾਂ ਓਹ ਕਾਨੂੰਨ ਦੇ ਹੁਣ ਪਾਬੰਧ ਹਨ, ਇਸ ਬਾਰੇ ਕਿਸੇ ਨੇ ਕਿੰਤੂ ਨਹੀਂ ਕੀਤਾ। ਅਸੀਂ ਸਰਕਾਰ ਨਾਲ ਪੂਰਾ ਮਿਲਵਰਤਣ ਕਰਨ ਤਿਆਰ ਹਾਂ ਕਿ ਭੈੜੇ ਆਦਮੀਆਂ ਨਾਲ ਕਿਵੇਂ ਨਜਿਠਿਆ ਜਾਵੇ ਅਤੇ ਅਸੀਂ ਜ਼ਮਾਨਤ ਦੇਣ ਨੂੰ ਤਿਆਰ ਹਾਂ ਕਿ ਕੋਈ ਵੀ ਹਿੰਦੀ ਪਬਲਕ ਫੰਡ ਦੀ ਸਹਾਇਤਾ ਦਾ ਮੁਥਾਜ ਨਹੀਂ ਹੋਵੇਗਾ। ਅਸੀਂ ਮੰਗ ਕਰਦੇ ਹਾਂ ਕਿ ਕੈਨੇਡਾ ਆਉਣ ਵਾਲੇ ਹਿੰਦੀਆਂ ਤੋਂ ਜੋ ਜੀਅ-ਪੂਤਿ ਦੋ ਸੌ ਡਾਲਰ ਵਿਖਾਉਣ ਦੀ ਮੰਗ ਹੈ, ਇਸ ਨੂੰ ਘਟਾਕੇ ਦੂਸਰੀਆਂ ਕੌਮਾਂ ਦੇ ਬਰਾਬਰ ਕੀਤਾ ਜਾਏ। ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ, ਵਪਾਰੀਆਂ ਅਤੇ ਸੈਲਾਨੀਆਂ ਉੱਤੋਂ ਰੋਕਾਂ ਹਟਾ ਕੇ ਉਨ੍ਹਾਂ ਨਾਲ ਉਸੇ ਤਰਾਂ ਵਰਤਾਉ ਕੀਤਾ ਜਾਏ ਜਿਸ ਤਰ੍ਹਾਂ ਹੋਰ ਕੌਮਾਂ ਦੀਆਂ ਇਨ੍ਹਾਂ ਸ਼ਰੇਣੀਆਂ ਨਾਲ ਕੀਤਾ ਜਾਂਦਾ ਹੈ। ਡੈਪੂਟੇਸ਼ਨ ਕੈਨੇਡਾ ਦੇ ਵਡੇ ਵਜ਼ੀਰ ਨੂੰ ਵੀ ਮਿਲਿਆ। ਬਹੁਤ ਮੁਲਾਕਾਤਾਂ ਦੇ ਪਿਛੋਂ ਘਰੇਲੂ ਵਿਭਾਗ ਦੇ ਵਜ਼ੀਰ ਨੇ ਇਹ ਭਰੋਸਾ ਦਿਵਾਇਆ ਕਿ ਬਰਤਾਨਵੀ ਰਾਜ ਦੇ ਸ਼ਹਿਰੀ ਤਸਲੀਮ ਮੰਨੇ ਜਾਣ ਦੀ ਬੇਨਤੀ ਉੱਤੇ ਹਮਦਰਦੀ ਨਾਲ ਵੀਚਾਰ ਕੀਤੀ ਜਾਵੇਗੀ। ਆਨਰੇਬਲ ਮਿਸਟਰ ਰੋਗਰਜ਼ ਨੇ ਇਹ ਵੀ ਮੰਨਿਆ ਕਿ ਪਰਵਾਰਾਂ ਬਾਰੇ ਬੇਨਤੀ ਜਲਦੀ ਮੰਨੀ ਜਾਣੀ ਚਾਹੀਦੀ ਹੈ। ਹਿੰਦੀਆਂ ਦੇ ਕੈਨੇਡਾ ਆਉਣ ਬਾਰੇ ਮਸਲੇ ਵੀਚਾਰਨ ਲਈ ਉਸ ਨੇ ਮਿਸਟਰ ਬਲੇਅਰ ਨੂੰ ਖਾਸ ਅਫਸਰ ਮੁਕੱਰਰ ਕਰਕੇ ਭੇਜਿਆ, ਪਰ ਹਿੰਦੀਆਂ ਨੂੰ ਕੌੜਾ ਤਜਰਬਾ ਹੋਇਆ ਕਿ ਮਿਸਟਰ ਬਲੇਅਰ ਦੀ ਰੀਪੋਰਟ ਨੇ ਸਗੋਂ ਇਸ ਮਸਲੇ ਨੂੰ ਕਿਵੇਂ ਹੋਰ ਗੁੰਝਲਦਾਰ ਬਣਾ ਦਿੱਤਾ[4]। ਜਦ ਡੈਪੂਟੇਸ਼ਨ ਨੂੰ ਓਟਾਵਾ ਗਏ ਨੂੰ ਸਵਾ ਸਾਲ ਤੋਂ |
੩੪