ਪੰਨਾ:ਗ਼ਦਰ ਪਾਰਟੀ ਲਹਿਰ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਿੰਦ ਜਾ ਕੇ ਉਥੋਂ ਅੰਗਰੇਜ਼ਾਂ ਨੂੰ ਕਣਗੇ* । ਬਲਕਿ ਇਸ ਤੋਂ ਵੀ ਪਹਿਲੋਂ ਸੰਨ ੧੯੦੮ ਵਿਚ, ਹੁੰਡੋਰਾਸ ਦੀ ਸਕੀਮ ਵੇਲੇ, ਅੰਗਰੇਜ਼ਾਂ ਨੂੰ ਹਿੰਦ ਵਿਚੋਂ ਜ਼ਬਰਦਸਤੀ ਕਢਣ ਬਾਰੇ ਚਰਚਾ ਸ਼ੁਰੂ ਹੋ ਗਈ ਸੀ। ਅਰਥਾਤ ਕੈਨੇਡਾ ਦੇ ਹਾਲਾਤ ਦੇ ਬਰਖਲਾਫ ਉੱਥੇ ਗਏ ਹਿੰਦੀਆਂ ਦਾ ਇਨਕਲਾਬੀ ਪ੍ਰਤਿਕਰਮ, ਪੰਜਾਬੀ ਕਿਸਾਨ ਸੁਭਾਉ ਅਤੇ ਰੁਚੀਆਂ ਦਾ ਸੁਭਾਵਕ ਪ੍ਰਤਿਕਰਮ ਸੀ, ਨਾ ਕਿ ਸ੍ਰੀ ਭਗਵਾਨ ਸਿੰ· ਵੱਲੋਂ ਪੈਦਾ ਕੀਤੇ ਗਏ ਆਰਜ਼ੀ ਜੋਸ਼ ਦੇ ਕਾਰਨ। ਪਰ ਕਈ ਵੇਰੀਂ ਕਈ ਵਾਕਿਆਤ ਜਾਂ ਵਿਯੁੱਕਤੀਆਂ, ਕਿਸੇ ਵਿਸ਼ੇਸ਼ਤਾ ਕਾਰਨ, ਲਹਿਰਾਂ ਦੇ ਚੜਾ ਨੂੰ ਪ੍ਰਗਟਾਉਣ ਦਾ ਸਬੱਬ ਅਤੇ ਚਿਨ ਬਣ ਜਾਂਦੀਆਂ ਹਨ। ਸ੍ਰੀ ਭਗਵਾਨ ਸਿੰਘ ਦੀ ਕੈਨੇਡਾ ਵਿਚ ਤਿੰਨ ਮਹੀਨੇ ਦੀ ਫੇਰੀ, ਕੈਨੇਡਾ ਦੇ ਹਿੰਦੀਆਂ ਦੀ ਜਦੋਜਹਿਦ ਨੂੰ ਇਨਕਲਾਬੀ ਤੁਰਤ ਅਤੇ ਠੋਸ ਸ਼ਕਲ ਦੇਣ ਦਾ ਅਜਿਹਾ ਸਬੱਬ ਅਤੇ ਚਿੰਨ ਬਣੀ। ਪੰਜਵਾਂ ਕਾਂਡ ਗਦਰ ਪਾਰਟੀ ਦੀ ਕਾਇਮੀ . ਨੂੰ ਸਪੱਸ਼ਤ ਤੌਰ ਉੱਤੇ ਮੰਨਿਆ ਗਿਆ ਹੈ । “ਇਸ ਕਰਕੇ ਇਹ ਗੱਲ ਪੂਤੱਖ ਹੈ ਕਿ ਸੰਨ ੧੯੧੩ ਦੇ ਸ਼ੁਰੂ ਵਿਚ ਉੜੀ ਅਮਰੀਕਨ ਦੀਪ ਦੇ ਪੱਛਮੀ ਕੰਢੇ ਦੀਆਂ ਰਿਆਸਤਾਂ (Pacific Coast States) ਵਿਚ ਕੁਝ ਭੜਕੀਲਾ ਅਨਸਰ ਮੌਜੂਦ ਸੀ । ਇਹ ਅਨਸਰ ਸੀ ਜਿਸ ਨੂੰ ਹਰਦਿਆਲ ਨੇ ਮਈ ੧੯੧੩ ਵਿਚ ਭਖਾ ਕੇ ਭਾਂਬੜ ਬਾਲਣਾ ਸ਼ੁਰੂ ਕੀਤਾ*। ਸਰ ਮਾਈਕਲ ਓਡਵਾਇਰ ਵੀ ਲਿਖਦੇ ਹਨ ਕਿ, “ਉਹ (ਲਾ ਹਰਦਿਆਲ) ਸੰਨ ੧੯੧੧ ਦੇ ਸ਼ੁਰੂ ਵਿਚ ਅਮਰੀਕਾ ਆਇਆ ਅਤੇ ਉਸ ਨੇ ਬਰਕਲੇ, ਕੈਲੇਫੋਰਨੀਆ, ਵਿਚ ਡੇਰਾ ਲਾ ਦਿੱਤਾ, ਜਿਥੇ ਕੁਝ ਸਾਲਾਂ ਤੋਂ ਅਮਰੀਕਾ ਆਏ ਹਿੰਦੀਆਂ, ਖਾਸਕਰ ਸਿੱਖਾਂ ਜੋ ਕਈ ਹਜ਼ਾਰ ਦੀ ਗਿਣਤੀ ਵਿਚ ਅਮਰੀਕਾ ਦੇ ਪੱਛਮੀ ਕੰਢੇ ਉੱਤੇ ਵੈਨਕੋਵਰ ਤੋਂ ਲੈ ਕੇ ਸੈਨਫ਼ਾਂਸਿਸਕੋ ਤਕ ਸੰਨ ੧੯੦੭ ਤੋਂ ਵੱਸੇ ਹੋਏ ਸਨ, ਨੂੰ ਵਿਗਾੜਨ ਵਾਸਤੇ ਬਗਾਵਤੀ ਲਹਿਰ ਕੰਮ ਕਰ ਰਹੀ ਸੀ । ਹਰਦਿਆਲ ਨੂੰ ਜ਼ਮੀਨ ਤਿਆਰ ਹੋਈ ਮਿਲੀ ਅਤੇ ਉਸ ਨੇ ਇਕ ਦੰਮ ਬੀਜ ਬੀਜਣੇ ਸ਼ੁਰੂ ਕਰ ਦਿਤੇ। | ਅਮਰੀਕਾ ਕੈਨੇਡਾ ਗਏ ਅੰਗਰੇਜ਼ੀ ਸਾਮਰਾਜ ਵਿਰੋਧੀ ਉਪ੍ਰੋਕਤ ਹਿੰਦੀ ਅਨਸਰ ਨੇ ਗਦਰ ਪਾਰਟੀ ਲਹਿਰ ਦੀ ਅਮਲੀ ਤੌਰ ਉਤੇ ਸ਼ਕਲ ਕਿਵੇਂ ਫੜੀ ? ਇਹ ਹੈ ਇਸ ਕਾਂਡ ਦਾ ਅਸਲੀ ਜ਼ਰੂਰੀ ਸਵਾਲ ! ਪਰ ਕਿਉਂਕਿ ਇਸ ਬਾਰੇ ਕਈ ਭੁਲੇਖੇ ਹਨ, ਅਤੇ ਰਾਏ ਦੇ ਵਖੇਵੇਂ ਨੂੰ ਵੀ ਗੁੰਜਾਇਸ਼ ਹੋ ਸਕਦੀ ਹੈ, ਇਸ ਵਾਸਤੇ ਇਸ ਸਵਾਲ ਉਤੇ ਵੀਚਾਰ ਕਰਨ ਤੋਂ ਪਹਿਲੋਂ ਇਹ ਚੰਗਾ ਹੈ ਕਿ ਵਾਕਿਆਤ ਨੂੰ ਲੜੀਵਾਰ ਜਾਣਿਆ ਜਾਏ ਅਤੇ ਇਹ ਸਪੱਸ਼ਟ ਕੀਤਾ ਜਾਏ ਕਿ ਗਦਰ ਪਾਰਟੀ ਨਿਯਮਕ ਤੌਰ ਉਤੇ (Technically) ਕਿਵੇਂ ਕਾਇਮ ਹੋਈ । ਇਤਹਾਸਕ ਨਜ਼ਰੀਏ ਤੋਂ ਇਸ ਸੰਬੰਧੀ ਸਭ ਤੋਂ ਪ੍ਰਮਾਣੀਕ ਮਸਾਲਾ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕਦੱਮਿਆਂ ਦੇ ਫੈਸਲੇ ਹਨ । ਲਾਹੌਰ ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ (ਜਿਸ ਦੀ ਬਾਕੀ ਦੇ ਸਭ ਕੇਸਾਂ ਦੇ ਫੈਸਲੇ ਪੁਸ਼ਟੀ ਕਰਦੇ ਹਨ) ਦੇ ਆਪਣੇ ਲਫਜ਼ਾਂ ਵਿਚ, “ਹੁਣ ਵਾਲੀ ਸਾਜ਼ਸ਼ ਅਮਰੀਕਾ ਦੇ ਪਛਮੀ ਕੰਢੇ ਤੋਂ ਸ਼ੁਰੂ ਹੋਈ ਅਤੇ ਵੈਨਕੋਵਰ ਅਤੇ ਸੈਨਫ਼ਾਂਸਿਸਕੋ ਇਸਦੇ ਦੋ ਵੱਡੇ ਸੈਂਟਰ ਸਨ । ਸ਼ੁਰੂ ਵਿਚ ਵੈਨਕੋਵਰ ਸੈਂਟਰ ਸੀ, ਪਰ ਅਖੀਰ ਵਿਚ ਸੈਨਫਾਂਸਿਸਕੋ ਨੇ ਇਸ ਦੀ ਅਹਿਮੀਅਤ ਨੂੰ ਮੱਧਮ ਪਾ ਦਿਤਾ। ਨੰਦ ਸਿੰਘ ਦੇ ਇਕਬਾਲ ਤੋਂ ਸਾਨੂੰ ਪਤਾ ਹੈ (ਪੰਨਾ ੪੦੭*) ਕਿ ਇਕ ਮਸ਼ਹੂਰ ਬਾਗੀ ਭਗਵਾਨ ਸਿੰਘ ਓਥੇ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਆਇਆ ਅਤੇ ਹਿੰਦ ਵਿਚ ਅੰਗਰੇਜ਼ੀ ਹਕੂਮਤ ਦੇ ਬਰਖਲਾਫ ਲੈਕਚਰਾਂ ਦਾ ਸਿਲਸਲਾ ਆਰੰਭ ਦਿੱਤਾ। ਉਸ ਨੇ ਵੈਨਕੋਵਰ ਹਾਲ ਵਿਚ ਵੀ ਲੈਕਚਰ ਦੇਣੇ ਸ਼ੁਰੂ ਕੀਤੇ, ਤਿੰਨ ਮਹੀਨੇ ਓਥੇ ਰਿਹਾ ਅਤੇ ਜਿਸ ਤਰ੍ਹਾਂ ਨੰਦ ਸਿੰਘ ਕਹਿੰਦਾ ਹੈ, “ਆਪਣੇ ਸੂਤਾਗਨਾਂ ਵਿਚ ਇਨਕਲਾਬੀ ਖਿਆਲ ਭਰ ਦਿਤੇ। | ਭਗਵਾਨ ਸਿੰਘ ਨੂੰ ਆਖਰ ਜਲਾਵਤਨ ਕੀਤਾ ਗਿਆ, ਪਰ ਇਸ ਤੋਂ ਪਹਿਲੋਂ ਵੈਨਕੋਵਰ ਦੇ ਹਿੰਦੀਆਂ ਵਿਚ ਫਤੂਰ ਦੇ ਬੀਜ ਬੀਜੇ ਜਾ ਚੁਕੇ ਸਨ । ਨਵਾਬ ਖਾਨ (ਪੰਨਾ ੧੨੨) ਤੋਂ ਵੀ ਸਾਨੂੰ ਇਹ ਪਤਾ ਲਗਦਾ ਹੈ ਕਿ ਵੈਨਕੋਵਰ ਵਿਚ ਸੰਨ ੧੯੧੧-੧੨ ਅੰਦਰ

  • First Case, The beginning of tos cons piracy and war, p. 2.

O'Dwyer, p. 186. “ਇਹ ਪੰਨਾ ਨੰਬਰ ਮੁਕਦਮੇਂ ਦੇ ਰੀਕਾਰਡ ਦੇ ਪੰਨਾਂ ਨੰਬਰ ਹਨ। ਪਿਛਲੇ ਕਾਂਡਾਂ ਵਿਚ ਵੇਖਿਆ ਜਾ ਚੁਕਾ ਹੈ ਕਿ ਪੰਜਾਬੀ ਕਿਸਾਨ, ਜੋ ਅਮਰੀਕਾ ਅਤੇ ਕੈਨੇਡਾ ਗਏ, ਕਿਸ ਮਿਟੀ ਦੇ ' ਬਣੇ ਹੋਏ ਸਨ ਅਤੇ ਕਿਸ ਤਬੀਅਤ ਅਤੇ ਕਿਨ੍ਹਾਂ ਰਵਾਇਤਾਂ ਦੇ ਮਾਲਕ ਸਨ; ਅਜਿਹੇ ਅਣਖੀਲੇ, ਨਿੱਗਰ ਅਤੇ ਅਜਿਹੀਆਂ ਰਵਾਇਤਾਂ ਵਾਲੇ ਅਨਸਰ ਦੀ ਅਮਰੀਕਾ ਅਤੇ ਕੈਨੇਡਾ ਦੇ ਹਾਲਾਤ ਵਿਚ ਕਿਵੇਂ ਮਾਨਸਕ ਕਾਇਆਂ ਪਲਟ ਗਈ, ਅਤੇ ਆਪਣੇ ਦੇਸ ਦੀ ਗੁਲਾਮੀ ਅਤੇ ਅੰਗਰੇਜ਼ੀ ਸਾਮਰਾਜ ਵਿਰੁਧ ਡੂੰਘੇ ਜਜ਼ਬੇ ਨੇ ਕਿਵੇਂ ਸਹੀ ਅਰਥਾਂ ਵਿਚ ਉਨਾਂ ਦੇ ਦਿਲ ਅਤੇ ਦਿਮਾਗ ਉੱਤੇ ਕਬਜ਼ਾ ਕਰ ਲਿਆ; ਕੈਨੇਡਾ ਵਿਚ ਸਰਕਾਰੀ ਨੀਤੀ, ਨੀਮ ਸਰਕਾਰੀ ਦਬਾਉ ਅਤੇ ਕੈਨੇਡੀਅਨ ਪਬਲਕ ਦੀ ਖੁਲਮ ਖੁਲੀ ਮੁਖਾਲਫਤ ਦੇ ਕਾਰਨ ਕਿਵੇਂ ਦਿੰਦੀਆਂ ਉਤੇ ਹੰਗਾਮੀ ਜਦੋਜਹਿਦ ਠੋਸੀ ਗਈ, ਜਿਸ ਦੀ ਕੁੜੱਤਨ ਕੈਨੇਡਾ ਤੋਂ ਬਾਹਰ ਅਮਰੀਕਾ ਅਤੇ ਧਰ ਪੁਰਬ ਦੇ ਦੇਸ਼ਾਂ ਦੇ ਹਿੰਦੀਆਂ ਵਿਚ ਵੀ ਫੈਲ ਗਈ; ਕਿਉਂਕਿ ਇਹ ਉਨਾਂ ਦੀ ਆਪਣੀ ਨਿਜੀ ਜਦੋਜਹਿਦ ਦਾ ਇਕ ਪਹਿਲੂ ਸੀ, ਅਤੇ ਜੋ ਹਿੰਦੀ ਕੈਨੇਡਾ ਛਡਣ ਲਈ ਮਜਬੂਰ ਹੋ ਗਏ ਸਨ, ਓਹ ਅਮਰੀਕਾ ਅਤੇ ਧੁਰ ਪੁਰਬ ਦੇ ਦੇਸ਼ਾਂ ਵਿਚ ਜਾ ਵੱਸੇ ਸਨ । ਅਰਥਾਤ ਇਨਕਲਾਬੀ ਬਾਰੂਦ ਤਿਆਰ ਸੀ ਅਤੇ ਸਿਰਫ ਤੀਲੀ ਲਾਉਣ ਦੀ ਲੋੜ ਸੀ। ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਇਸ l'hird Case, Evidence, P. 24; III Case, Judgement, PP. 31-32. tThird Case, Judgement, P. 31. ੩੭ Di y ar Digital Library www. borg