|
ਸਪੱਸ਼ਟ ਨਹੀਂ ਹੁੰਦੇ, ਜਿਨ੍ਹਾਂ ਦਾ ਗਦਰ ਪਾਰਟੀ ਲਹਿਰ ਦੀ ਉਤਪਤੀ ਨੂੰ ਸਮਝਣ ਤੋਂ ਪਹਿਲੋਂ ਨਿਰਣਾ ਕਰਨਾ ਜ਼ਰੂਰੀ ਹੈ। ਸਭ ਤੋਂ ਵਡਾ ਭੁਲੇਖੇ ਵਾਲਾ ਕਿਆਸ ਇਹ ਹੈ ਕਿ ਗਦਰ ਪਾਰਟੀ ਦੀ ਕਾਇਮੀ ਜਰਮਨੀ ਜਾਂ ਜਰਮਨੀ ਦੇ ਏਜੰਟਾਂ ਦੀ ਲਾ: ਹਰਦਿਆਲ ਨਾਲ ਕੀਤੀ ਕਿਸੇ ਸਾਜ਼ਸ਼ ਦਾ ਨਤੀਜਾ ਸੀ। “ਸੈਨਫਾਂਸਿਸਕੋ ਵਿਚ ਜੋ ਸਰਕਾਰੀ ਮੁਕੱਦਮਾ ੨੨ ਨਵੰਬਰ ੧੯੧੭ ਨੂੰ ਸ਼ੁਰੂ ਹੋਇਆ, ਉਸ ਵਿਚ ਇਸਤਗਾਸੇ ਵਲੋਂ ਪੇਸ਼ ਕੀਤੀ ਗਈ ਗਵਾਹੀ ਮੁਤਾਬਕ, ਜਰਮਨ ਏਜੰਟਾਂ ਅਤੇ ਯੂਰਪ ਵਿਚ ਹਿੰਦੁਸਤਾਨੀ ਇਨਕਲਾਬੀਆਂ ਨਾਲ ਮਿਲਕੇ ਹਰਦਿਆਲ ਨੇ ੧੯੧੧ ਤੋਂ ਪਹਿਲੋਂ ਅਮਰੀਕਾ ਵਿਚ ਇਕ ਮੁਹਿੰਮ (Campaign) ਜਾਰੀ ਕਰਨ ਦੀ ਪਲੈਨ ਬਣਾਈ ਸੀ, ਅਤੇ ਇਸ ਸਕੀਮ ਅਨੁਸਾਰ ਕੈਲੇਫੋਰਨੀਆ ਵਿਚ ਗਦਰ ਇਨਕਲਾਬੀ ਪਾਰਟੀ ਕਾਇਮ ਕੀਤੀ[1]। ਹਿੰਦ ਵਿਚ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕਦੱਮਿਆਂ ਵਿਚੋਂ ਕਿਸੇ ਇਕ ਵਿਚ ਵੀ ਇਹ ਜ਼ਿਕਰ ਨਹੀਂ ਆਇਆ ਕਿ ਗਦਰ ਪਾਰਟੀ ਦੀ ਕਾਇਮੀ ਵਿਚ ਜਰਮਨੀ , ਜਾਂ ਜਰਮਨੀ ਦੇ ਏਜੰਟਾਂ ਦਾ ਹੱਥ ਸੀ, ਹਾਲਾਂ ਕਿ ਇਹ ਅਦਾਲਤਾਂ ਅੰਗਰੇਜ਼ੀ ਸਾਮਰਾਜ ਦੀ ਉਸ ਮਸ਼ੀਨਰੀ ਦਾ ਪੁਰਜ਼ਾ ਸਨ ਜਿਸ ਦੇ ਕਰਮਚਾਰੀ ਗਦਰ ਪਾਰਟੀ ਦੇ ਇਨਕਲਾਬੀਆਂ ਨੂੰ ਜਰਮਨੀ ਦਾ ਏਜੰਟ ਕਹਿਕੇ ਬਦਨਾਮ ਕਰਨ ਦਾ ਕੋਈ ਮੌਕਿਆ ਨਹੀਂ ਸਨ ਖੁੰਝਾਉਂਦੇ[2]।ਗਦਰ ਪਾਰਟੀ ਦੀ ਕਾਇਮੀ ਵਿਚ ਜਰਮਨੀ ਦਾ ਹੱਥ ਤਾਂ ਇਕ ਬੰਨੇ ਰਿਹਾ, ਪਹਿਲੇ ਅਤੇ ਦੂਸਰੇ ਮੁਕੱਦਮੇਂ ਦੇ ਫੈਸਲਿਆਂ ਵਿਚ ਇਹ ਮੰਨਿਆਂ ਗਿਆ ਹੈ ਕਿ ਗਦਰੀ ਇਨਕਲਾਬੀਆਂ ਦਾ ਜਰਮਨੀ ਨਾਲ ਸੰਬੰਧ ਵੀ ਕਾਨੂੰਨੀ ਲਿਹਾਜ਼ ਨਾਲ ਸਾਬਤ ਨਹੀਂ ਹੁੰਦਾ[3]।ਤੀਸਰੇ ਮੁਕੱਦਮੇਂ ਦੇ ਫੈਸਲੇ ਵਿਚ, ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋਣ ਪਿਛੋਂ, ਜਰਮਨੀ ਨਾਲ ਗਦਰ ਪਾਰਟੀ ਦੇ ਪੈਦਾ ਹੋਏ ਸੰਬੰਧਾਂ ਦਾ ਖੋਲ ਕੇ ਵੇਰਵਾ ਦਿਤਾ ਹੈ, ਪਰ ਉਸ ਵਿਚ ਵੀ ਇਹ ਸਪਸ਼ੱਟ ਤੌਰ ਉਤੇ ਮੰਨਿਆ ਗਿਆ ਹੈ ਕਿ ਇਹ ਸਾਬਤ ਨਹੀਂ ਹੁੰਦਾ ਕਿ ਗਦਰ ਪਾਰਟੀ ਦੀ ਕਾਇਮੀ ਵਿਚ ਜਰਮਨੀ ਦਾ ਹੱਥ ਸੀ[4]।ਸੈਨਫ੍ਰਾਂਸਿਸਕੋ ਮੁਕੱਦਮੇਂ ਵਿਚ ਇਸਤਗਾਸਾ ਵਲੋਂ ਇਸ ਮੁਆਮਲੇ ਸੰਬੰਧੀ ਪੇਸ਼ ਕੀਤੀ ਗਈ ਗਵਾਹੀ ਨੂੰ ਵੇਖਣ ਦਾ ਅਵਸਰ ਨਹੀਂ ਬਣ ਸਕਿਆ, ਇਸ ਵਾਸਤੇ ਇਸ ਬਾਰੇ ਪੱਕੀ ਰਾਏ ਨਹੀਂ ਦਿਤੀ ਜਾ ਸਕਦੀ । ਪਰ ਇਸ ਵਿਚ ਬਹੁਤਾ ਵਜ਼ਨ ਨਾ ਹੋਣਾ ਇਸ ਗੱਲ ਤੋਂ ਜ਼ਾਹਰ ਹੁੰਦਾ ਹੈ ਕਿ ਸੈਨਫ੍ਰਾਂਸਿਸਕੋ ਮੁਕਦਮੇਂ ਦੇ ਫੈਸਲੇ ਵਿਚ ਇਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ, ਹਾਲਾਂ ਕਿ ਇਹ ਜ਼ਿਕਰ ਆਉਂਦਾ ਹੈ ਕਿ ਪਹਿਲਾ ਸੰਸਾਰ ਯੁੱਧ ਛਿੜਨ ਤੋਂ ਪਹਿਲੋਂ ਅਮਰੀਕਾ ਵਿਚ ਹਿੰਦੂਆਂ[5] ਦੀ ਇਨਕਲਾਬੀ ਜਥੇਬੰਦੀ ਬਣੀ ਹੋਈ ਸੀ ਅਤੇ ਇਹ ਖੋਲਕੇ ਦਸਿਆ ਗਿਆ ਹੈ ਕਿ ਇਸ ਨੂੰ ਜਰਮਨੀ ਨੇ ਕਦੋ ਤੇ ਕਿਸ ਤਰ੍ਹਾਂ ਵਰਤਣ ਦੀ ਕੋਸ਼ਸ਼ ਕੀਤੀ[6]। |
ਰੌਲਟ ਰੀਪੋਰਟ ਵਿਚੋਂ ਉਪਰ ਦਿਤੇ ਗਏ ਹਵਾਲੇ ਵਿਚ ਵੀ ਇਹ ਸਪਸ਼ੱਟ ਨਹੀਂ ਕੀਤਾ ਗਿਆ ਕਿ ਲਾ: ਹਰਦਿਆਲ ਨੇ ਯੂਰਪ ਵਿਚ ਜੋ ਅਮ੍ਰੀਕਾ ਅੰਦਰ ਮੁਹਿਮ ਜਾਰੀ ਕਰਨ ਦੀ ਪਲੈਨ ਬਣਾਈ, ਉਹ ਕੀ ਸੀ ਅਤੇ ਉਹ ਗਦਰ ਪਾਰਟੀ ਦੇ ਨਿਸ਼ਾਨਿਆਂ ਅਤੇ ਤਰੀਕਾਕਾਰ ਨਾਲ ਮੇਲ ਖਾਂਦੀ ਵੀ ਸੀ ਜਾਂ ਨਹੀਂ । ਹੋ ਸਕਦਾ ਹੈ ਕਿ ਗਦਰ ਪਾਰਟੀ ਦੀ ਕਾਇਮੀ ਵਿਚ ਜਰਮਨੀ ਦਾ ਹੱਥ ਖਿਚ ਖਿਚਾਕੇ ਜ਼ਾਹਰ ਕਰਨ ਦੀ ਖਾਤਰ ਇਸ ਹਵਾਲੇ ਨੂੰ ਜਾਣ ਕੇ ਗੋਲ ਮੋਲ ਲਫਜ਼ਾਂ ਵਿਚ ਪੇਸ਼ ਕੀਤਾ ਗਿਆ ਹੋਵੇ ਅਤੇ ਇਸ ਸਵਾਲ ਦਾ ਨਿਰਣਾ ਕਰਨ ਦੀ ਨੀਯਤੰ ਕੋਸ਼ਸ਼ ਨਾ ਕੀਤੀ ਗਈ ਹੋਵੇ। ਰੌਲਟ ਰੀਪੋਰਟ ਦਾ ਮੁਖ ਮੰਤਵ ਹਿੰਦੀ ਇਨਕਲਾਬੀਆਂ ਵਿਰੁਧ ਕੇਸ ਤਿਆਰ ਕਰਨਾ ਸੀ। ਇਸ ਵਾਸਤੇ ਜੇ ਗਦਰ ਪਾਰਟੀ ਦੀ ਕਾਇਮੀ ਵਿਚ ਜਰਮਨੀ ਦਾ ਹੱਥ ਸਪੱਸ਼ਟ ਤੌਰ ਉਤੇ ਜ਼ਾਹਰ ਕੀਤਾ ਜਾ ਸਕਦਾ ਹੁੰਦਾ ਤਾਂ ਅਗਲਬੰ ਰੌਲਟ ਰੀਪੋਰਟ ਕਰਦੀ। ਕਿਸੇ ਸਪੱਸ਼ਟ ਸਬੂਤ ਦੇ ਨਾ ਹੋਣ ਦੇ ਬਾਵਜੂਦ ਇਹ ਖਿਆਲ, ਕਿ ਗਦਰ ਪਾਰਟੀ ਦੀ ਕਾਇਮੀ ਵਿਚ ਜਰਮਨੀ ਦਾ ਹੱਥ ਸੀ ਜਾਂ ਗਦਰ ਪਾਰਟੀ ਦੇ ਇਨਕਲਾਬੀ ਜਰਮਨੀ ਦੇ ਏਜੰਟ ਸਨ, ਬਹੁਤ ਫੈਲਿਆ ਹੋਇਆ ਹੈ। ਇਸ ਦਾ ਇਕ ਕਾਰਨ ਤਾਂ ਅੰਗਰੇਜ਼ੀ ਸਾਮਰਾਜ ਦੇ ਕਰਮਚਾਰੀਆਂ ਦਾ ਪ੍ਰਾਪੇਗੰਡਾ ਸੀ, ਜਿਸ ਦਾ ਇਤਹਾਸਕ ਸਚਾਈ ਦੀ ਪੜਚੋਲ ਨਾਲ ਵਾਸਤਾ ਨਹੀਂ ਸੀ । ਦੂਸਰੀ ਵਜਾਹ ਇਹ ਹੋ ਸਕਦੀ ਹੈ ਕਿ ਪਹਿਲਾਂ ਸੰਸਾਰ ਯੁੱਧ ਛਿੜਨ ਅਤੇ ਅਮਰੀਕਾ ਤੋਂ ਚਲੇ ਜ ਪਿਛੋਂ ਲਾ: ਹਰਦਿਆਲ ਨੇ ਜਰਮਨੀ ਨਾਲ ਸਾਜ਼ਬਾਜ ਕੀਤੀ, ਅਤੇ, ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋ ਜਾਣ ਪਿਛੋਂ, ਗਦਰ ਪਾਰਟੀ ਨੇ ਵੀ ਜਰਮਨੀ ਨਾਲ ਮਿਲ ਕੇ ਸਿਆਮ, ਬਰਮਾਂ ਅਤੇ ਹੱਦ ਤਕ ਅਫਗਾਨਸਤਾਨ ਵਿਚ ਹਿੰਦ ਤੋਂ ਬਾਹਰ ਅੰਗਰੇਜ਼ੀ ਸਾਮਰਾਜ ਵਿਰੁਧ ਇਕ ਆਖਰੀ ਹੱਲਾ ਮਾਰਨ ਦੀ ਕੋਸ਼ਸ਼ ਕੀਤੀ। ਇਹ ਨਿਖੇੜਕੋ ਨਿਰਣਾ ਕਰਨ ਦੀ ਕੋਸ਼ਸ਼ ਨਹੀਂ ਕੀਤੀ ਗਈ ਕਿ ਗਦਰ ਪਾਰਟੀ ਲਹਿਰ ਦਾ ਜਰਮਨੀ ਨਾਲ ਸੰਬੰਧ ਕੱਦ, ਕਿਸ ਹੱਦ ਤਕ ਅਤੇ ਕਿਸ ਤਰ੍ਹਾਂ ਸ਼ੁਰੂ ਹੋਇਆ। ਤੀਸਰਾ ਕਾਰਨ ਇਹ ਜਾਪਦਾ ਹੈ ਕਿ ਲ: ਹਰਦਿਆਲ ਇੰਗਲੈਂਡ ਵਿਚ ਸਰਕਾਰੀ ਵਜ਼ੀਫਾ ਛੱਡਣ ਪਿਛੋਂ ਸ਼ਾਇਦ ਅੰਗਰੇਜ਼ੀ ਸਾਮਰਾਜ ਵਿਰੋਧੀ ਅਨਸਰਾਂ ਨਾਲ ਮਿਲਕੇ ਯੂਰਪ ਵਿਚ ਕੋਸ਼ਸ਼ ਕਰਦੇ ਰਹੇ; ਭਾਵੇਂ ਰੌਲਟ ਰੀਪੋਰਟ ਵਿਚ ਲਾ: ਹਰਦਿਆਲ ਦੇ ਅਮਰੀਕਾ ਜਾਣ ਤੋਂ ਪਹਿਲੋਂ ਯੂਰਪ ਵਿਚਲੇ ਹੋਰ ਹਿੰਦੀ ਇਨਕਲਾਬੀਆਂ ਨਾਲ ਮੇਲ ਮਿਲਾਪ ਦਾ ਜ਼ਿਕਰ ਨਹੀਂ ਕੀਤਾ ਗਿਆ। ਪਰ ਇਹ ਐਨ ਮੁਮਕਨ ਹੈ ਕਿ ਉਹ ਸ਼ਿਆਮ ਜੀ ਕ੍ਰਿਸ਼ਨ ਵਰਮਾ ਵਰਗੇ ਹਿੰਦੀ ਇਨਕਲਾਬੀਆਂ ਨਾਲ ਮੇਲ ਰਖਦੇ ਹੋਣਗੇ । ਰੌਲਟ ਰੀਪੋਰਟ (ਰੌਲਟ ਕਮੇਟੀ ਨੂੰ ਇਨਕਲਾਬੀਆਂ ਬਾਰੇ ਸਰਕਾਰ ਹਿੰਦ ਦੇ ਸਾਰੇ ਖੁਫੀਆ ਕਾਗਜ਼ ਵੇਖਣ ਦੀ ਵੀ ਖੁਲ ਸੀ ਅਤੇ ਉਸ ਨੇ ਇਨਕਲਾਬੀਆਂ ਵਿਰੁਧ ਕੇਸ ਤਿਆਰ ਕਰਨ ਖਾਤਰ ਉਨ੍ਹਾਂ ਦੀਆਂ ਕਾਰਰਵਾਈਆਂ ਦੇ ਗਰਮ ਪਹਿਲੂਆਂ ਨੂੰ ਪ੍ਰਗਟਾਉਣੋਂ ਸੰਕੋਚ ਨਹੀਂ ਕੀਤਾ) ਵਿਚ ਕ੍ਰਿਸ਼ਨ ਜੀ ਵਰਮਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਅੰਗਰੇਜ਼ਾਂ ਵਿਰੁਧ ਯੂਰਪ ਵਿਚ ਕੀਤੇ ਪ੍ਰਚਾਰ ਦਾ ਜ਼ਿਕਰ ਹੈ, ਜਾਂ ਉਨਾਂ ਦੇ ਦਹਿਸ਼ਤਪਸੰਦ ਇਨਕਲਾਬੀਆਂ ਨਾਲ ਵਿੰਗਾਂ ਸਿਧੇ ਸੰਬੰਧਾਂ ਦਾ। ਗਦਰ ਪਾਰਟੀ ਬਣਨ ਤੋਂ ਪਹਿਲੋਂ ਲਾ: ਹਰਦਿਆਲ ਦੀ ਵੱਧ ਤੋਂ ਵੱਧ ਗਰਮ ਇਸੇ ਕਾਰਰਵਾਈ ਦਾ ਜ਼ਿਕਰ ਆਉਂਦਾ ਹੈ ਕਿ ਉਨ੍ਹਾਂ ਯੂਰਪ ਤੋਂ ਹਿੰਦ ਵਾਪਸ ਆਕੇ ਸੰਨ ੧੯੦੮ ਵਿਚ ਲਾਹੌਰ ਇਕ ਕਲਾਸ ਖੋਲੀ, ਜਿਸ ਵਿਚ |
੪੦
- ↑ Rowlatt Report, p. 119.
- ↑ War Speeches of sir Micheal O'Dwyer.
- ↑ First Case, The Connection of the Revolutionists with Germany; Second Case,Judgement, p. 102.
- ↑ Third case, Judgement, p. 61.
- ↑ ਅਮਰੀਕਾ ਵਿਚ ਬਿਨਾਂ ਮਜ਼ਹਬ ਦੇ ਲਿਹਾਜ ਦੇ ਸਭ ਹਿੰਦੀਆਂ ਨੂੰ ਹਿੰਦੂ ਕਿਹਾ ਜਾਂਦਾ ਹੈ ।
- ↑ San Francisco Trial, charge to the Jury by the Judge, p. 696.