ਪੰਨਾ:ਗ਼ਦਰ ਪਾਰਟੀ ਲਹਿਰ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰਾਜ ਜਾਂ ਕਿਸੇ ਨੇ ਗਦਰ ਪਾਰਜਨਤਕ ਅਮਲੀ ਬਾਈਕਾਟ ਅਤੇ ਸ਼ਾਂਤਮਈ ਸਤਿਆਗੁੰਹ ਰਾਹੀਂ ਅੰਗਰੇਜ਼ੀ ਰਾਜ ਖਤਮ ਕਰਨ ਦਾ ਪ੍ਰਚਾਰ ਕੀਤਾ*। ਇਸ ਤੋਂ ਵੱਧ ਰੌਲਟ ਰੀਪੋਰਟ ਜਾਂ ਕਿਸੇ ਹੋਰ ਲਿਖਤ ਤੋਂ ਅਜੇ ਤਕ ਇਹ ਸਾਬਤ ਨਹੀਂ ਹੋ ਸਕਿਆ ਕਿ ਗਦਰ ਪਾਰਟੀ ਬਣਨ ਤੋਂ ਪਹਿਲੋਂ ਲਾ: ਹਰਦਿਆਲ ਨੇ ਫੌਜੀ ਜਾਂ ਜਨਤਕ ਹਥਿਆਰਬੰਦ ਬਗਾਵਤ ਰਾਹੀਂ ਹਿੰਦ ਨੂੰ ਅਜ਼ਾਦ ਕਰਾਉਣ ਦੀ ਕੋਈ ਅਮਲੀ ਪਲੈਨ ਜਾਂ ਸਕੀਮ ਬਣਾਈ । ਪਰ ਇਹ ਐਨ ਮੁਮਕਿਨ ਹੈ ਕਿ ਲਾ: ਹਰਦਿਆਲ ਯੂਰਪ ਵਿਚ ਅੰਗਰੇਜ਼ ਵਿਰੋਧੀ ਅਨਸਰਾਂ, ਜਿਨਾਂ ਵਿਚ ਸ਼ਾਇਦ ਇਕੜ ਦੁਕੜ ਜਰਮਨ ਵੀ ਹੋਣ, ਨਾਲ ਮਿਲਦੇ ਮਿਲਾਉਂਦੇ ਰਹੇ । ਸਿਰਫ ਇਤਨੀ ਗੱਲ ਤੋਂ ਖਿਚ . ਖਿਚਾ ਕੇ ਇਹ ਲੜੀ ਜੋੜਨ ਦੀ ਕੋਸ਼ਸ਼ ਕੀਤੀ ਗਈ ਜਾਪਦੀ ਹੈ ਕਿ ਲਾ: ਹਰਦਿਆਲ ਨੇ ਯੂਰਪ ਵਿਚ ਜਰਮਨ ਸਰਕਾਰ ਜਾਂ ਜਰਮਨ ਏਜੰਟਾਂ ਨਾਲ ਬਣਾਈ ਕਿਸੇ ਸਕੀਮ ਮੁਤਾਬਿਕ ਅਮਰੀਕਾ ਵਿਚ ਗਦਰ ਪਾਰਟੀ ਕਾਇਮ ਕੀਤੀ । ਪਰ ਇਸ ਲੜੀ ਜੋੜਨ ਦੇ ਰਾਹ ਵਿਚ, ਕਾਨੂੰਨੀ ਸਬੂਤ ਦੀ ਅਣਹੋਂਦ ਤੋਂ ਇਲਾਵਾ, ਕਈ ਹੋਰ ਵਿਰੋਧੀ ਵਜ਼ਨੀ ਦਲੀਲਾਂ ਹਨ। ਇਨਕਲਾਬੀ ਨਜ਼ਰੀਏ ਤੋਂ ਲਾ: ਹਰਦਿਆਲ ਵਿਚ ਸਭ ਤੋਂ ਵੱਡਾ ਨੁਕਸ ਇਹ ਸੀ ਕਿ ਉਨ੍ਹਾਂ ਦੇ ਵੀਚਾਰ ਬਹੁਤ ਬਦਲਦੇ ਰਹਿੰਦੇ ਸਨ, ਜਿਸ ਬਾਰੇ ਉਨ੍ਹਾਂ ਦੇ ਨਿਕਟ ਵਰਤੀ ਭਾ: ਪਰਮਾਨੰਦ (ਜਿਨਾਂ ਨੂੰ ਲਾ: ਹਰਦਿਆਲ ਨੇ ਹਿੰਦ ਦੇ ਸਤਿਕਾਰ ਯੋਗ ਨੇਤਾਵਾਂ ਵਿਚੋਂ ਇਕ ਮਿਥਿਆ ਹੈ*) ਨੇ ਪੁਸ਼ਟੀ ਕੀਤੀ ਹੈ। ਯੂਰਪ ਤੋਂ ਲਾ: ਹਰਦਿਆਲ ਨਾ ਤਾਂ ਸਿੱਧੇ ਅਮਰੀਕਾ ਆਏ ਅਤੇ ਨਾ ਕਿਸੇ ਤਹਿ ਕੀਤੀ ਹੋਈ ਸਕੀਮ ਅਨੁਸਾਰ ਗਦਰ ਪਾਰਟੀ ਵਰਗੀ ਕੋਈ ਜਥੇਬੰਦੀ ਕਾਇਮ ਕਰਨ ਜਾਂ ਕੋਈ ਰਾਜਸੀ ਮੁਹਿਮ ਚਲਾਉਣ । ਭਾਈ ਪਰਮਾਨੰਦ ਦਸਦੇ ਹਨ ਕਿ ਲਾ: ਹਰਦਿਆਲ ਕਿਵੇਂ ਫਰਾਂਸ ਵਿਚ ਰਾਜਨੀਤਕ ਕੰਮ ਤੋਂ ਬਿਲਕੁਲ ਨਿਰਾਸ਼ ਹੋ ਕੇ ਅਲਜੀਰੀਆ (ਅਕਾ) ਤਪੱਸਿਆ ਕਰਨ ਚਲੇ ਗਏ । ਅਲਜੇਰੀਆ ਦਾ ਮਹੌਲ ਪਸੰਦ ਨਾ ਆਇਆ ਅਤੇ ਵਾਪਸ ਫਰਾਂਸ ਆ ਗਏ । ਓਥੋਂ ਫਿਰ ਤਪੱਸਿਆ ਕਰਨ ਦੀ ਖਾਤਰ ਵੈਸਟ ਇੰਡੀਜ਼ ਦੇ ਟਾਪੂਆਂ ਵਿਚੋਂ ਇਕ ਮਾਰਟਨੀਕ (Martinique) ਨਾਮੀਂ ਟਾਪੂ ਵਿਚ ਚਲੇ ਗਏ । ਜਦ ਭਾਈ ਪਰਮਾਨੰਦ ਉਨ੍ਹਾਂ ਨੂੰ ਓਥੇ ਮਿਲੇ, ਤਾਂ ਲਾ ਹਰਦਿਆਲ ਨੇ ਦਸਿਆ ਕਿ ਉਹ ਦੁਨੀਆ ਨੂੰ ਬੁੱਧ ਦੀ ਤਰ੍ਹਾਂ ਇਕ ਨਵਾਂ ਮਜ਼ਬ ਦੇਣਾ ਚਾਹੁੰਦੇ ਸਨ ਅਤੇ ਇਸ ਦੀ ਤਿਆਰੀ ਕਰ ਰਹੇ ਸਨ। ਭਾਈ ਪਰਮਾਨੰਦ ਦੇ ਸਮਝਾਉਣ ਉੱਤੇ ਲਾ ਹਰਦਿਆਲ ਨੇ ਤਪੱਸਿਆ ਛੱਡ ਦਿੱਤੀ ਅਤੇ ਆਰੀਆ ਨਸਲ ਦੀ ਪੁਰਾਣੀ ਸਭਿਆਚਾਰ ਨੂੰ ਫੈਲਾਉਣ ਖਾਤਰ ਹਾਰਵਰਡ (ਅਮਰੀਕਾ) ਚਲੇ ਗਏ । ਹਾਰਵਰਡ ਦਾ ਪਉਣ ਪਾਣੀ ਮੁਆਵਕ ਨਾ ਆਉਣ Rowlatt Report, p. 144. ਪਹਿਲਾ ਸੰਸਾਰ ਯੁੱਧ ਖਤਮ ਹੋਣ ਪਿਛੋਂ Forty four months in Germany and Turkey i fasta ਪੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਲਾ: ਹਰਦਿਆਲ ਦੀ ਰਚਿਤ ਹੈ । ਇਸ ਕਿਤਾਬ ਵਿਚ ਹਿੰਦ ਵਿਚ ਅੰਗਰੇਜ਼ੀ ਰਾਜ ਬਹੁਤ ਲੰਮੇ ਅਰਸੇ ਲਈ ਜਾਰੀ ਰਹਿਣ ਦੀ ਲੋੜ ਉੱਤੇ ਜੋਰ ਦਿੱਤਾ ਗਿਆ ਹੈ. ਅਤੇ ਅੰਗਰੇਜ਼ਾਂ ਦੀ ਇਤਨੀ ਤਾਰੀਫ ਅਤੇ ਸਿਰ ਨਾਂ ਦੀ ਇਤਨੀ ਨਿਖੇਧੀ . ਕੀਤੀ ਗਈ ਹੈ ਕਿ ਕੇਵਲ ਇਸ ਨੂੰ ਪੜਨ ਤੋਂ ਇਹ ਸਪਨੇ ਵਿਚ ਵੀ ਖਿਆਲ ਨਹੀਂ ਆ ਸਕਦਾ ਕਿ ਇਸਦਾ ਕਰਤਾ ਕਦੇ ਗਦਰ ਪਾਰਟੀ ਦੇ ਮੋਢੀਆਂ ਵਿਚੋਂ ਹੋ ਸਕਦਾ ਸੀ । "Modern Review, Calcutta, Juiy, 1911, pp. 1-1. Bh. Parmanand, p. 61. Jsemonger, p. 2. ੪੧ ਕਰਕੇ ਪ੍ਰੋ: ਤੇਜਾ ਸਿੰਘ ਦੀ ਸਲਾਹ ਮੰਨ ਕੇ ਕੈਲੇਫੋਰਨੀਆ ਗਏ । ਪਰ ਪੁਰਾਣੇ (ਤਪੱਸਿਆ ਕਰਨ ਵਾਲੇ) ਵੀਚਾਰਾਂ ਦਾ ਫਿਰ ਜ਼ੋਰ ਪੈਜਾਣ ਕਰਕੇ ਓਥੋਂ ਹੋਨੋਲ ਚਲੇ ਗਏ । ਹੋਨੋਲਲੂ ਤੋਂ ਲਾ: ਹਰਦਿਆਲ ਫਿਰ ਕੈਲੇਫੋਰਨੀਆ (ਮੈਨਵਾਂਸਿਸਕੋ) ਆ ਗਏ*। ਲਾ: ਹਰਦਿਆਲ ਦੇ ਆਪਣੇ ਮਜ਼ਮੂਨ (ਜੋ ਉਨ੍ਹਾਂ ਨੇ ੨੮ ਅਪ੍ਰੈਲ ੧੯੧੧ ਨੂੰ ਬਰਕਲੇ ਤੋਂ ਲਿਖਿਆ) ਤੋਂ ਵੀ ਉਨਾਂ ਦੇ ਉਸ ਸਮੇਂ ਦੀ ਮਾਨਸਕ ਅਵੱਸਥਾ ਅਤੇ ਕਿਸੇ ਗਰਮ ਆਬੋਹਵਾ ਵਾਲੇ ਥਾਂ ਦੀ ਤਪੱਸਿਆ ਖਾਤਰ ਢੰਡ ਗੱਟ ਹੁੰਦੀ ਹੈ । ਲਾ: ਹਰਦਿਆਲ ਲਿਖਦੇ ਹਨ :-“ਮੈਂ ਅਜੇ ਵੀ ਓਥੋਂ (ਹਰਦਵਾਰ ਅਤੇ ਰਿਖੀਕੇਸ਼) ਦੀ ਸੁਖਦਾਈ ਹਵਾ ਦੇ ਸਾਹ ਅਤੇ ਵੀਚਾਰ-ਉਕਸਾਊ, ਚਿੰਤਾ-ਨਿਵਾਰੁ ਅਤੇ ਰੂਹ ਨੂੰ ਹੁਲਾਰਾ ਦੇਣ ਵਾਲੇ ਇਕਾਂਤ ਦੇ ਵਾਯੂਮੰਡਲ, ਜੋ ਉਸ ਪਵਿੱਤ੍ਰ ਇਲਾਕੇ ਦੀ ਹਰ ਇਕ ਨੁਕਰ ਵਿਚ ਪਸਰਿਆ ਹੋਇਆ ਹੈ, ਨੂੰ ਲੋਚਦਾ ਹਾਂ । ਅਤੇ ਮੈਂ ਪੱਛਮ ਵਿਚ ਇਹੋ ਜਿਹੀ ਜਗਾ ਚੁੱਢਣ ਦੀ ਕੋਸ਼ਸ਼ ਕਰ ਰਿਹਾ ਹਾਂ ਜਿਥੇ ਮੈਂ ਸੈ-ਪਰਫੁਲਤਾ (Self development) ਦੇ ਕਰਮ ਨੂੰ ਸੰਪੂਰਨ ਕਰ ਸਕਾਂ, ਜਿਹੜਾ ਸਿਰਫ ਨਿੱਪੀ ਅਤੇ ਸਾਮਾਨ ਰੁੱਤ ਵਿਚ ਹੀ ਸਫਲਤਾ ਪ੍ਰਾਪਤ ਕਰ ਸਕਦਾ ਹੈ.... ਸ਼ਾਇਦ ਮੈਂ ਦੱਖਣੀ ਕੈਲੀਫੋਰਨੀਆ ਵਿਚ ਸ਼ਾਂਤੀ ਅਤੇ ਅਮਨ ਦਾ ਉਹ ਅਸਥਾਨ ਲਭ ਸਕਾਂ ਜਿਸ ਦੀ ਮੈਂ ਦੇਰ ਤੋਂ ਕੁੰਡ ਵਿਚ ਹਾਂ, ਅਤੇ ਜਿਥੇ ਹਿੰਦ ਵਰਗੀ ਰੁਤ ਬੇ-ਅੱਟਕਾ ਸਿਲਸਿਲੇ ਵਾਰ ਸਮਾਧੀ ਲਾਉਣੀ ਮੁਮਕਿਨ ਬਣਾਉਂਦੀ ਹੈ ਅਤੇ ਉਤਸ਼ਾਹੀ ਖੋਜੀ ਨੂੰ ਸਚੇ ਸੱਨਿਆਸ ਦਾ ਅਭਿਆਸ ਕਰਨ ਦੇ ਕਾਬਿਲ ਬਣਾਉਂਦੀ ਹੈ। ਜੇ ਇਹ ਫਰਜ਼ ਵੀ ਕਰ ਲਿਆ ਜਾਏ ਕਿ ਲਾ: ਹਰਦਿਆਲ ਦੀ ਅਮਰੀਕਾ ਆਉਣ ਤੋਂ ਪਹਿਲੋਂ ਯੂਰਪ ਵਿਚ ਜਰਮਨਾਂ ਨਾਲ ਕੋਈ ਸਾਜ਼ ਬਾਜ਼ ਸੀ, ਤਾਂ ਵੀ ਉਹ ਯੂਰਪ ਵਿਚ ਹੀ ਆਪਣੀ ਜ਼ਿੰਦਗੀ ਦਾ ਪੈਂਤੜਾ ਬਦਲ ਚੁਕੇ ਸਨ । ਭਾ: ਪਰਮਾਨੰਦ ਮੁਤਾਬਕ ਉਹ ਰਾਜਸੀ ਕੰਮਾਂ ਤੋਂ ਬਿਲਕੁਲ ਨਿਰਾਸ ਹੋਕੇ ਤਪੱਸਿਆ ਲਈ ਅਲਜੀਰੀਆ ਅਤੇ ਵੈਸਟ ਇੰਡੀਜ਼ ਦੇ ਟਾਪੂਆਂ ਆਦਿ ਵਿਚ ਵਿਰਦੇ ਫਿਰਾਉਂਦੇ ਰਹੇ। ਲਾ: ਹਰਦਿਆਲ ਦੀ ਉਪਰੋਕਤ ਅਮਰੀਕਾ ਤੋਂ ਭੇਜੀ ਆਪਣੀ ਲਿਖਤ ਤਾਂ ਇਸ ਵਿਚ ਸ਼ੱਕ ਨੂੰ ਗੁੰਜਾਇਸ਼ ਨਹੀਂ ਰਹਿਣ ਦਿੰਦੀ ਕਿ ਜਦ ਉਹ ਬਰਕਲੇ (ਅਮਰੀਕਾ) ਸਨ, ਉਨਾਂ ਦੀ ਮਾਨਸਕ ਅਵੱਸਥਾ ਉਸ ਦਿੱੜ ਇਰਾਦੇ ਵਾਲੇ ਇਨਕਲਾਬੀ ਦੀ ਨਹੀਂ ਸੀ ਜੋ ਕਿਸੇ ਯਤ ਕੀਤੀ ਹੋਈ ਸਕੀਮ ਨੂੰ ਸਿਰੇ ਚਾੜਨ ਲਈ ਆਇਆ ਹੋਵੇ । ਭਾਈ ਪਰਮਾ ਨੰਦ ਇਹ ਵੀ ਦੱਸਦੇ ਹਨ ਕਿ ਜਦ ਲਾ: ਹਰਦਿਆਲ ਹੋਨੋਲੂਲੂ ਤੋਂ ਵਾਪਸ ਅਮਰੀਕਾ ਮੁੜੇ ਤਾਂ ਅਜੇ ਵੀ ਉਨਾਂ ਦਾ ਰੁਝਾਨ ਤਪੱਸਿਆ ਕਰਨ ਵਲ ਸੀ, ਜਿਸ ਨੂੰ ਬਦਲਣ ਦੀ ਭਾ: ਪਰਮਾਨੰਦ ਨੇ ਕੋਸ਼ਸ਼ ਕੀਤੀ। ਉਪਰੋਕਤ ਵੀਚਾਰ ਤੋਂ ਇਲਾਵਾ ਵੱਡੀ ਹਕੀਕਤ ਇਹ ਹੈ ਕਿ ਗਦਰ ਪਾਰਟੀ ਲਹਿਰ ਲਾ: ਹਰਦਿਆਲ ਜਾਂ ਕਿਸੇ ਹੋਰ ਇਕੜ ਦੁਕੜ ਵਿਯੁੱਕਤੀ ਜਾਂ ਗਰੁਪ ਦੀ ਰਚਨਾ ਨਹੀਂ ਸੀ । ਇਹ ਦੁਸਰੀ ਵਡੀ ਗਲਤ ਫਹਿਮੀ ਹੈ ਜਿਸ ਦਾ ਨਿਰਣਾ ਕਰਨਾ ਨਾ ਕੇਵਲ ਇਹ ਸਪੱਸ਼ਟ ਕਰਨ ਵਾਸਤੇ ਜ਼ਰੂਰੀ ਹੈ ਕਿ ਗਦਰ ਪਾਰਟੀ ਜਰਮਨਾਂ ਨਾਲ ਲਾ: ਹਰਦਿਆਲ ਦੀ ਕਿਸੇ ਬਣਾਈ ਸਕੀਮ ਦਾ ਨਤੀਜਾ ਨਹੀਂ ਸੀ, ਬਲਕਿ ਇਸ ਨਿਰਣਯ ਬਿਨਾਂ

  • Bh. Parmanand, pp. 46-60. Modern Review, July, 1911, pp. 1-11.

Bh. Parmanand, p. 60. Digued by Pania Libary www. bigborg