ਪੰਨਾ:ਗ਼ਦਰ ਪਾਰਟੀ ਲਹਿਰ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਅਗਲੇ ਕਾਂਡਾਂ ਵਿਚ ਦਿਤੇ ਇਸ ਲਹਿਰ ਦੇ ਅਸਲੇ ਅਤੇ ਇਸ ਲਹਿਰ ਨਾਲ ਸੰਬੰਧਤ ਕਈ ਵਾਕਿਅਤ ਅਤੇ ਉਨਾਂ ਦੀ ਪੜਚੋਲ ਵੀ ਸਪੱਸ਼ਟ ਨਹੀਂ ਹੋ ਸਕੇਗੀ । ਇਸ ਭੁਲੇਖੇ ਦਾ ਵੱਡਾ ਕਾਰਨ ਇਹ ਨਜ਼ਰੀਆ ਹੈ ਕਿ ਰਾਜਸੀ ਲਹਿਰਾਂ ਉਤਪਨ ਕਰਨ ਵਿਚ ਪਹਿਲ ਕੇਵਲ ਪੜੀ ਖੀ ਸੇਣੀ ਵਲੋਂ ਆ ਸਕਦੀ ਹੈ. ਆਮ ਜਨਤਾ ਵਲੋਂ ਨਹੀਂ। ਹਿੰਦ ਵਿਚ ਕੰਮ ਲਹਿਰ ਦੇ ਵਿਕਾਸ ਦੇ ਢੰਗ ਨੇ ਹਿੰਦ ਵਿਚ ਇਸ ਨਜ਼ਰੀਏ ਨੂੰ ਹੋਰ ਵੀ ਖਤਾਇਆ ਹੈ । ਅੰਗਰੇਜ਼ੀ ਰਾਜ ਤੋਂ ਪਹਿਲੋਂ ਹਿੰਦ ਵਿਚ ਕੌਮੀਅਤ ਦਾ ਅਭਾਵ ਸੀ । ਸਰਮਾਏਦਾਰੀ ਪ੍ਰਬੰਧ ਅਤੇ ਪਛਮੀ ਸਭਿਆਚਾਰ ਨਾਲ ਜੁੜਣ, ਅਤੇ ਯੂਰਪੀਨ ਇਤਹਾਸ, ਵਿਦਿਆ ਅਤੇ ਕੌਮਾਂਤਰੀ ਘਟਨਾਵਾਂ, ਤੋਂ ਦੇਸ ਦੀ ਪੜੀ ਲਿਖੀ ਸ਼੍ਰੇਣੀ ਨੇ ਸਭ ਤੋਂ ਪਹਿਲੋਂ ਕੌਮੀਅਤ ਦਾ ਨਵੀਨ ਰਾਜਸੀ ਸਬਕ ਸਿਖਿਆ, ਜਿਸ ਨੂੰ ਰਿਸਕ ਰਿਸਕ ਕੇ ਸਾਧਾਰਨ ਜਨਤਾ ਤਕ ਅਪੜਨ ਅਤੇ ਉਸ ਦੇ ਇਸ ਨੂੰ ਗ੍ਰਹਿਣ ਕਰਨ ਵਿਚ ਕਾਫੀ ਵਕਤ ਲਗਾ । ਇਸ ਤਰਾਂ ਹਿੰਦੀ ਕੌਮੀ ਲਹਿਰ ਦਾ ਮੁਢ ਅਤੇ ਉਭਾਰ ਹੇਠਾਂ ਜਨਤਾ ਵਲੋਂ ਹੋਣ ਦੀ ਬਜਾਏ ਉਪਰੋਂ ਪੜੀ ਲਿਖੀ ਸੇਣੀ ਵਲੋਂ ਹੋਇਆ । | ਪਰ, ਜਿਵੇਂ ਪਿਛਲੇ ਦੋ ਕਾਂਡਾਂ ਵਿਚ ਦੱਸਿਆ ਜਾ ਚੁੱਕਾ ਹੈ, ਕੈਨੇਡਾ ਅਤੇ ਅਮਰੀਕਾ ਦੇ ਹਾਲਾਤ ਦੇ ਅਸਰ ਹੇਠ ਉਥੇ ਗਏ ਹਿੰਦੀ ਕਾਮਿਆਂ ਵਿਚ ਬਗੈਰ ਕਿਸੇ ਸਿਰਕੱਢ ਵਿਯੁੱਕਤੀ ਦੀ ਪ੍ਰੇਰਨਾ ਦੇ ਆਪਣੇ ਆਪ ਕੌਮੀ ਏਕਤਾ ਦਾ ਜਜ਼ਬਾ ਅਤੇ ਕੌਮੀ ਜੋਸ਼ ਪੈਦਾ ਹੋਇਆ। ਅਰਥਾਤ ਉਨ੍ਹਾਂ ਦੇ ਕੌਮੀ ਜੋਸ਼ ਦਾ ਉਭਾਰ ਸੈਸਿਤ . (Spontaneous) ਅਤੇ ਕੁਦਰਤੀ (Organic) ਸੀ, ਜਿਸ ਦੇ ਕੈਨੇਡਾ ਅਮਰੀਕਾ ਦੇ ਹਾਲਾਤ ਅਤੇ ਪੰਜਾਬੀ ਕਿਸਾਨ ਵਰਗਾ . ਅਣਖੀਲਾ ਨਰੋਆ ਅਤੇ ਦਲੇਰ ਅਨਸਰ ਦੋ ਜ਼ਰੂਰੀ ਅੰਗ ਸਨ । ਇਨ੍ਹਾਂ ਦੋਵਾਂ ਅੰਗਾਂ ਦੇ ਮਿਲਾਪ ਵਿਚੋਂ ਕਿਸੇ ਇਕ ਦੀ ਅਣਹੋਂਦ ਨਾਲ ਸ਼ਾਇਦ ਗਦਰ ਪਾਰਟੀ ਲਹਿਰ ਦੀ ਹੋਰ ਹੀ ਸ਼ਕਲ ਬਣਦੀ, ਕਿਉਂਕਿ ਇਹ ਗਲ ਅਰਥ-ਹੀਨ ਨਹੀਂ ਕਿ ਹਿੰਦੀ ਭਾਵੇਂ ਕਈ ਹੋਰ ਬਦੇਸ਼ਾਂ ਵਿਚ ਕਾਫੀ ਗਿਣਤੀ ਵਿਚ ਗਏ, ਪਰ ਹੋਰ ਕਿਧਰੇ ਵੀ ਜਨਤਕ ਪੈਮਾਨੇ ਉਤੇ ਹਿੰਦੀਆਂ ਦੀ ਅਜਿਹੀ ਇਨਕਲਾਬੀ ਲਹਿਰ ਗੱਟ ਨਾ ਹੋਈ । ਬਲਕਿ ਕੈਨੇਡਾ ਅਤੇ ਅਮਰੀਕਾ ਦੇ ਰਾਜਸੀ ਹਾਲਾਤ ਦੇ ਆਪਸ ਵਿਚ ਦੇ ਵਖੇਵੇਂ ਦੇ · ਕਾਰਨ ਇਕ ਲਹਿਰ ਦੇ ਦੋਹਾਂ ਮੁਲਕਾਂ ਵਿਚ ਵਿਕਾਸਾਂ ਵਿਚ ਕਾਫੀ ਫਰਕ ਪੈ ਗਿਆ। | ਕੈਨੇਡਾ ਵਿਚ ਅਮਰੀਕਾ ਨਾਲੋਂ ਇਸ ਲਹਿਰ ਦੇ ਚਮਕਣ ਵਾਸਤੇ ਸਵਾਏ ਇਕ ਦੇ ਬਾਕੀ ਦੇ ਅੰਗ (factors) ਘਟ ਨਹੀਂ ਸਨ । ਪਿਛਲੇ ਕਾਂਡਾਂ ਵਿਚ ਵੇਖਿਆ ਜਾ ਚੁੱਕਾ ਹੈ ਕਿ ਦੋਵਾਂ ਮੁਲਕਾਂ ਵਿਚ ਇਕ ਕਿਸਮ ਦਾ ਹਿੰਦੀ ਅਨਸਹ ਗਿਆ ਅਤੇ ਉਨਾਂ ਵਿਰੁਧ ਤਕਰੀਬਨ ਇਕ ਕਿਸਮ ਦਾ ਨਸਲੀ ਤਅੱਸਬ ਕੰਮ ਕਰ ਰਿਹਾ ਸੀ; ਬਲਕਿ ਕੈਨੇਡਾ ਦੇ ਹਿੰਦੀ ਕਾਮਿਆਂ ਵਿਚ ਅਮਰੀਕਾ ਦੇ ਹਿੰਦੀ ਕਾਮਿਆਂ ਨਾਲੋਂ ਪਹਿਲੋਂ ਰਾਜਸੀ ਜਾਗਰਤੀ ਆਈ; ਗਦਰ ਪਾਰਟੀ ਬਣਨ ਤੋਂ ਪਹਿਲੋਂ ਕੈਨੇਡਾ ਦੇ ਹਿੰਦੀ ਕਾਮੇ ਵਧੇਰੇ ਜਥੇਬੰਦ ਸਨ ਅਤੇ ਉਨਾਂ ਦੀ ਜਦੋਜਹਿਦ ਪਹਿਲੋਂ ਸ਼ੁਰੂ ਹੋਈ, ਜਿਸ ਦੀ ਅਗਵਾਈ ਉਨਾਂ ਵਿਚੋਂ ਪੈਦਾ ਹੋਏ ਆਪਣੇ ਹੀ ਗਰੁਪ ਦੇ ਹੱਥ ਸੀ; ਹਿੰਦੀ ਕਾਮਿਆਂ ਨਾਲ ਨੇੜ, ਰਸੂਮ ਅਤੇ ਦਿਲੀ ਹਮਦਰਦੀ ਰੱਖਣ ਵਾਲਾ ਪੜਿਆ ਲਿਖਿਆ ਅਨਸਰ (ਪ੍ਰੋਫੈਸਰ ਤੇਜਾ ਸਿੰਘ ਐਮ. ਏ., ਡਾਕਟਰ ਸੁੰਦਰ ਸਿੰਘ, ਸ੍ਰੀ ਹਰਨਾਮ ਸਿੰਘ ਕਾਹਰੀ ਸਾਹਰੀ’, ਸੇਠ ਰਹੀਮ, ਸ੍ਰੀ ਸੋਹਨ ਲਾਲ “ਪਾਥਕ’, ਸ਼੍ਰੀ ਬਲਵੰਤ ਸਿੰਘ, ਆਦਿ) ਕੈਨੇਡਾ ਵਿਚ ਮੌਜੂਦ ਸੀ; ਗਦਰ ਪਾਰਟੀ ਬਣਨ ਤੋਂ ਪਹਿਲੋਂ ਅਮਰੀਕਾ ਦੇ ਦਿੰਦੀਆਂ ਨਾਲੋਂ ਕੈਨੇਡਾ ਦੇ ਹਿੰਦੀਆਂ ਦੀ ਜਦੋਜਹਿਦ ਦਾ ਤਾਅ ਵਧੇਰੇ ਗਰਮ ਸੀ ਅਤੇ ਉਨ੍ਹਾਂ ਵਿਚ ਸੰਨ ੧੯੮* ਤੋਂ ਤਸ਼ੱਦਦ ਦੇ ਤਰੀਕਿਆਂ ਬਰੇ ਚਰਚਾ ਸ਼ੁਰੂ ਹੋ ਗਈ ਸੀ, ਜੋ ਵਧਦੀ ਵਧਦੀ ੧੯੧੨ ਅਤੇ ੧੯੧੩ ਵਿਚ ਖੁਲਮ ਖੁਲੀ ਜਲਸਿਆਂ ਵਿਚ ਗੱਟ ਹੋਣ ਲਗ ਪਈ; ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਹਰੀ ਪੈਰਸ ਵਿੱਚ ਹਿੰਦੀ ਇਨਕਲਾਬੀਆਂ ਨਾਲ ਚਿੱਠੀ ਪੱਤੂ ਰਾਹੀਂ ਮੇਲ ਰੱਖਦੇ ਅਤੇ ਉਨ੍ਹਾਂ ਤੋਂ ਬੰਬ ਬਨਾਉਣ ਦਾ ਨੁਸਖਾ ਪ੍ਰਾਪਤ ਕੀਤਾ; “ਸੰਸਾਰ ਅਖਬਾਰ ਨੂੰ ਕੈਨੇਡਾ ਵਿਚ ਡਾਕਟਰ ਸੁੰਦਰ ਸਿੰਘ, ਸ਼੍ਰੀ ਕਰਤਾਰ ਸਿੰਘ ‘ਚੰਦਨਕੇ’, ਸ਼ੀ ਪਿਆਰਾ ਸਿੰਘ “ਲੰਗੇਰੀ” ਆਦਿ ਦਾ ਗਰੁਪ ਉਸੇ ਤਰਾਂ ਨਿਸ਼ਕਾਮ ਸੇਵਾ ਭਾਵ ਨਾਲ ਚਲਾ ਰਿਹਾ ਸੀ ਜਿਵੇਂ ਪਿਛੋਂ ਗਦਰ' ਅਖਬਾਰ ਅਮਰੀਕਾ ਵਿਚ ਚਲਾਇਆ ਗਿਆ; ਸ੍ਰੀ ਭਗਵਾਨ ਸਿੰਘ ਨੇ ਕੈਨੇਡਾ ਦੇ ਹਿੰਦੀਆਂ ਨੂੰ ਅੰਗਰੇਜ਼ੀ ਸਾਮਰਾਜ ਵਿਰੁਧ ਐਲਾਨੀਆ ਇਨਕਲਾਬੀ ਨਾਅਰਾ ਦੇਣ ਦਾ ਉਸੇ ਕਿਸਮ ਦਾ ਪਾਰਟ ਅਦਾ ਕੀਤਾ ਜੋ ਲਾ: ਹਰਦਿਆਲ ਨੇ ਅਮਰੀਕਾ ਵਿਚ ਕੀਤਾ । ਕਸਰ ਇਕ ਹੀ ਸੀ । ਗਦਰ ਪਾਰਟੀ ਲਹਿਰ ਵਰਗੀ ਇਨਕਲਾਬੀ ਲਹਿਰ ਦਾ ਕੈਨੇਡਾ ਸੁਰੱਖਿਅਤ ਅੱਡਾ (bas) ਨਹੀਂ ਸੀ ਬਣ ਸਕਦਾ, ਕਿਉਂਕਿ ਇਸ ਦੀ ਅੰਗਰੇਜ਼ੀ ਸਾਮਰਾਜ ਨਾਲ ਸਿੱਧੀ ਟੱਕਰ ਸੀ । ਬੂਟਾ ਪੁੰਗਰਨ ਤੋਂ ਪਹਿਲੋਂ ਕੈਨੇਡਾ ਸਰਕਾਰ ਅਤੇ ਉਸ ਦੇ ਕਰਮਚਾਰੀ ਤਾਕਤ ਦੇ ਜ਼ੋਰ ਨਾਲ ਇਸ ਨੂੰ ਮਰੈਡ ਦਿੰਦੇ । “ਗਦਰ ਅਖਬਾਰ ਵਰਗੀ ਇਨਕਲਾਬੀ ਲਿਖਤ ਲਿਖਕੇ ‘ਸੰਸਾਰ’ ਅਖਬਾਰ ਇਕ ਤੋਂ ਵਧ ਪਰਚਾ ਨਹੀਂ ਸੀ ਜਾਰੀ ਰੱਖ ਸਕਦਾ, ਅਤੇ ਅਗੇ ਵੇਖਿਆ ਜਾ ਚੁੱਕਾ ਹੈ ਕਿ ਕਿਵੇਂ ਸ੍ਰੀ ਭਗਵਾਨ ਸਿੰਘ ਨੂੰ ਜ਼ਬਰਦਸਤੀ ਫੜ ਕੇ ਜਲਾਵਤਨ ਕੀਤਾ ਗਿਆ। ਅਮਰੀਕਾ ਸਰਕਾਰ, ਭਾਵੇਂ ਇਸ ਦੀ ਅੰਗਰੇਜ਼ੀ ਸਾਮਰਾਜ ਨਾਲ ਅੰਦਰੂਨੀ ਹਮਦਰਦੀ ਹੋਵੇ ਵੀ, ਨੇ ਗਦਰ ਪਾਰਟੀ ਲਹਿਰ ਨੂੰ ਕੁਚਲਣ ਵਾਸਤੇ ਤਾਕਤ ਦੀ ਵਰਤੋਂ ਨਹੀਂ ਕੀਤੀ (ਸਵਾਏ ਲਾ: ਹਰਦਿਆਲ ਨੂੰ ਵੜਨ ਅਤੇ ਗਦਰ ਪਾਰਟੀ ਦੇ ਕੁਝ ਮੈਂਬਰਾਂ ਉਤੇ ਸ਼ਿਕਾਗੋ ਅਤੇ ਸੈਨਵਾਂਸਿਸਕੋ ਵਿਚ ਮੁਕੱਦਮੇਂ ਚਲਾਉਣ ਦੇ ਜਦ ਉਸ ਨੂੰ ਇਨ੍ਹਾਂ ਵਿਰੁਧ ਅਮਰੀਕਾ ਦੇ ਕਾਨੂੰਨ ਦੀ ਉਲੰਘਣਾ ਕਰਨ ਦਾ ਪੱਕਾ ਸਬੂਤ ਮਿਲ ਗਿਆ, ਜਿਸ ਕਰਕੇ ਅਮਰੀਕਾ ਗਦਰ ਪਾਰਟੀ ਲਹਿਰ ਦਾ ਸੁਰੱਖਿਅਤ ਅੱਡਾ ਬਣ ਗਿਆ। ਇਹੋ ਕਾਰਨ ਹੈ ਕਿ ਪਹਿਲੇ ਸਾਜ਼ਸ਼ ਕੇਸ ਦੇ ਲਫਜ਼ਾਂ ਵਿਚ, “ਹੁਣ ਵਾਲੀ ਸਾਜ਼ਸ਼ ਅਮਰੀਕਾ ਦੇ ਪੱਛਮੀ ਕੰਢੇ ਤੋਂ ਸ਼ੁਰੂ ਹੋਈ ਅਤੇ ਵੈਨਕੋਵਰ ਅਤੇ ਸੈਨਫਾਂਸਿਸਕੋ ਇਸ ਦੇ ਦੋ ਵੱਡੇ ਸੈਂਟਰ ਸਨ । ਸ਼ੁਰੂ ਵਿਚ ਵੈਨਕੋਵਰ ਸੈਂਟਰ ਸੀ ਪਰ ਅਖੀਰ ਵਿਚ ਸੈਨਵਾਂਸਿਸਕੋ ਨੇ ਇਸ ਦੀ ਅਹਿਮੀਅਤ ਨੂੰ ਮੱਧਮ ਪਾ ਦਿੱਤਾ | ਅਰਥਾਤ ਅਮਰੀਕਾ ਕੈਨੇਡਾ ਗਏ ਹਿੰਦੀ ਕਾਮਿਆਂ ਦਾ ਅੰਗਰੇਜ਼ੀ ਸਾਮਰਾਜ ਵਿਰੁਧ ਕੌਮੀ ਜੋਸ਼ ਅਤੇ ਉਭਾਰ ਕੈਨੇਡਾ ਵਿਚ ਸ਼ਰ ਹੋਇਆ ਅਤੇ ਚਮਕਿਆ, ਪਰ ਦੋਹਾਂ ਦੇਸ਼ਾਂ ਦੇ ਰਾਜਸੀ ਹਾਲਾਤ ਦੇ ਵਖੇਵੇਂ ਦੇ ਕਾਰਨ ਪਿਛੋਂ ਆਕੇ ਇਸ ਦਾ ਪੱਕਾ ਅੱਡਾ ਅਮਰੀਕਾ ਵਿਚ ਬਣ ਗਿਆ। | ਇਸ ਕਰਕੇ ਭਾਵੇਂ “ਗਦਰ ਪਾਰਟੀ ਪਿਛੋਂ ਆਕੇ ਬਣੀ, ਪਰ ਕੈਨੇਡਾ ਅਮਰੀਕਾ ਦੇ ਹਿੰਦੀ ਕਾਮਿਆਂ ਵਿਚ ਅੰਗਰੇਜ਼ੀ

  • Third Case, Judgement, p. 31. Mandlay Case, Judgement, p. 285.
  • First Case, The beginning of the conepiracy and war, p. I.

Dyd by ja Digital Library