ਪੰਨਾ:ਗ਼ਦਰ ਪਾਰਟੀ ਲਹਿਰ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਰ : ਸਾਮਰਾਜ ਵਿਰੁਧ ਉਠੇ ਕੌਮੀ ਜੋਸ਼ ਅਤੇ ਉਭਾਰ ਨੂੰ ਸਮੁਚੇ ਤੌਰ ਉੱਤੇ ਗਦਰ ਪਾਰਟੀ ਲਹਿਰ’ ਦਾ ਨਾਮ ਦੇਣਾ ਵਧੇਰੇ ਵਾਜਬ ਹੈ; ਕਿਉਂਕਿ ਇਕ ਤਾਂ ਇਸ ਕੌਮੀ ਜੋਸ਼ ਅਤੇ ਉਭਾਰ ਨੇ 'ਗਦਰ ਪਾਰਟੀ ਨੂੰ ਜਨਮ ਦਿੱਤਾ, ਨਾ ਕਿ “ਗਦਰ ਪਾਰਟੀ ਨੇ ਇਸ ਨੂੰ; ਦੁਸਰੇ ਜਿਸ ਲਹਿਰ ਦਾ ‘ਗਦਰ ਪਾਰਟੀ’ ਧੁਰਾ ਬਣੀ, ਉਹ ਕੈਨੇਡਾ ਦੇ ਹਿੰਦੀਆਂ ਵਲੋਂ ਗਦਰ ਪਾਰਟੀ ਬਣਨ ਤੋਂ ਪਹਿਲੋਂ ਜਾਰੀ ਕੀਤੀ ਗਈ ਮੁਹਿੰਮ ਦਾ ਇਕ ਤਰਾਂ ਅਗੋਂ ਜਾਰੀ ਰਹਿਣ ਵਾਲਾ ਅਮਲ ਸੀ। ਪਿਛਲੇ ਦੋ ਕਾਂਡਾਂ ਵਿਚ ਦਿਤੇ ਵਾਕਿਆਤ ਨੂੰ ਸਿਲਸਲੇ ਵਾਰ ਵੀਚਾਰਿਆਂ ਇਹ ਕਾਫੀ ਸਪੱਸ਼ਟ ਹੁੰਦਾ ਹੈ, ਅਤੇ ' ਗਦਰ ਪਾਰਟੀ ਲਹਿਰ ਸੰਬੰਧੀ ਸਭ ਮੁਕੱਦਮਿਆਂ ਵਿਚ ਇਸ ਹਕੀਕਤ ਨੂੰ ਤਸਲੀਮ ਕੀਤਾ ਗਿਆ ਹੈ*। ਬਲਕਿ ਰੌਲਟ ਰੀਪੋਰਟ ਵਿਚ ਲਿਖਿਆ ਹੈ ਕਿ ਕੈਨੇਡਾ ਤੋਂ ਜੋ ਹਿੰਦੀਆਂ ਦਾ ਡੈਪੂਟੇਸ਼ਨ ਇੰਗਲੈਂਡ ਅਤੇ ਹਿੰਦ ਆਇਆ ਸੀ, ਉਸ ਨੇ ਇਨਕਲਾਬ ਕਰਾਉਣ ਦੇ ਨਜ਼ਰੀਏ ਤੋਂ ਹਿੰਦ ਦੇ ਹਾਲਾਤ ਦਾ ਜਾਇਜ਼ਾ ਲਿਆ। ਇਕ ਅੰਗਰੇਜ਼ ਲਿਖਾਰੀ ਨੇ ਤਾਂ ਇਹ ਵੀ ਲਿਖਿਆ ਹੈ ਕਿ ਇਸ ਡੈਪੂਟੇਸ਼ਨ ਨੇ ਯੂਰਪ ਅਤੇ ਹਿੰਦ ਦੇ ਇਨਕਲਾਬੀਆਂ ਨਾਲ ਤੁਅੱਲਕਾਤ ਪੈਦਾ ਕੀਤੇ ਅਤੇ ਅਨੁਮਾਨ ਹੈ ਕਿ ਕਾਬਲ ਦੇ ਅਮੀਰ ਨੂੰ ਵੀ ਟੋਹਣ ਦੀ ਕੋਸ਼ਸ਼ ਕੀਤੀ। ਇਹ ਪਤਾ ਲਾਉਣਾ ਮੁਸ਼ਕਲ ਹੈ ਕਿ ਇਹ ਰਾਏ ਕਿਸ ਸ਼ਹਾਦਤ ਦੀ ਬਿਨਾ ਉੱਤੇ ਬਣਾਈ ਗਈ ਹੈ। ਪਰ ਜੇਕਰ ਇਸ ਵਿਚ ਜ਼ਰਾ ਮਾਸਾ ਵੀ ਵਜ਼ਨ ਹੋਵੇ, ਤਾਂ ਇਸ ਦਾ ਸਾਫ ਮਤਲਬ ਹੈ ਕਿ ਗਦਰ ਪਾਰਟੀ ਬਣਨ ਤੋਂ ਪਹਿਲੋਂ ਕੈਨੇਡਾ ਦੇ ਹਿੰਦੀ ਕੁਝ ਹੱਦ ਤਕ ਉਸੇ ਰਾਹ ਉਤੇ ਚਲ ਰਹੇ ਸਨ ਜਿਸ ਉਤੇ ਪਿਛੋਂ ਗਦਰ ਪਾਰਟੀ ਚਲੀ; ਕਿਉਂਕਿ ਉਕਤ ਡੈਪੂਟੇਸ਼ਨ ਗਦਰ ਪਾਰਟੀ ਬਣਨ ਤੋਂ ਪਹਿਲੋਂ ੧੪ ਮਾਰਚ, ੧੯੧੩ ਨੂੰ ਇੰਗਲੈਂਡ ਅਤੇ ਹਿੰਦ ਨੂੰ ਰਵਾਨਾ ਹੋਇਆ, ਅਤੇ ਕਿਸੇ ਧਿਰ ਵੀ ਅਜੇ ਤਕ ਇਹ ਖਿਆਲ ਨਹੀਂ ਦਿੱਤਾ ਗਿਆ ਕਿ ਮਈ ੧੯੧੩% ਵਿਚ ਗਦਰ ਪਾਰਟੀ ਬਣਨ ਤੋਂ ਪਿਛੋਂ ਉਸ ਵਲੋਂ ਚਿੱਠੀ ਚ ਪੱਠੀ ਰਾਹੀਂ ਜਾਂ ਕਿਸੇ ਹੋਰ ਤਰਾਂ ਇਸ ਡੈਪੂਟੇਸ਼ਨ ਨਾਲ ਕੋਈ ਤਾਲ ਮੇਲ ਪੈਦਾ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਧਿਆਨ ਦੇਣ ਯੋਗ ਵੀਚਾਰ ਹਨ ਕਿ ਉੱਤਰੀ ਅਮਰੀਕਨ ਦੀਪ ਦਾ ਪੱਛਮੀ ਹਿੱਸਾ (The Pacific Coast), ਜਿਥੇ ਹਿੰਦੀ ਕਾਮੇਂ ਬਹੁਤੀ ਗਿਣਤੀ ਵਿਚ ਗਏ, ਭੂਗੋਲਕ ਲਿਹਾਜ਼ ਨਾਲ ਇਕ ਇਕਾਈ ਹੈ । ਭਾਵੇਂ ਰਾਜਸੀ ਹੱਦਬੰਦੀਆਂ ਦੇ ਕਾਰਨ ਕੈਨੇਡਾ ਅਤੇ ਅਮਰੀਕਾ ਦੋ ਅੱਡ ਅੱਡ ਮੁਲਕ ਹਨ, ਪਰ ਇਨ੍ਹਾਂ ਦੇ ਪੱਛਮੀ ਸਮੁੰਦਰੀ ਕੰਢੇ ਦੇ ਇਲਾਕੇ ਉਸੇ ਤਰਾਂ ਇਕ ਦੂਜੇ ਨਾਲ ਲਗਵੇਂ ਹਨ ਜਿਵੇਂ ਪੰਜਾਬ ਅਤੇ ਯੂ. ਪੀ. ਦੇ। ਇਨ੍ਹਾਂ ਇਲਾਕਿਆਂ ਦੇ ਹਿੰਦੀਆਂ ਦਾ ਆਪਸ ਵਿਚ ਬਹੁਤ ਗੂੜਾ ਸੰਬੰਧ ਅਤੇ ਮੇਲ ਮਿਲਾਪ ਸੀ । ਜੱਦ ਹਿੰਦੀਆਂ ਵਿਰੁਧ ਸਰਕਾਰੀ ਅਤੇ ਨੀਮ-ਸਰਕਾਰੀ ਦਬਾਉ ਦੇ ਕਾਰਨ ਬਹੁਤ ਸਾਰੇ ਹਿੰਦੀ ਕੈਨੇਡਾ ਵਿਚੋਂ ਅਮਰੀਕਾ ਆ ਜਾਣ

  • First Case, The beginning of the conspiracy and wur, pp. 1-3; Second Case, Judgement, p. 20; Third Case, Judgement y. 30.

+Rowlatt Report, p. 146. The Punjab and the war, M. S. Leigh, p. 17. ਪੰਜਾਬ ਪੁਲੀਸ ਦੇ ਅਸਟਰਾਂ ਦੀ ਲਿਖਤ ਮੁਤਾਬਕ ਗਦਰ ਪਾਰਟੀ ੨ ਜੂਨ, ੧੯੧੩, ਨੂੰ ਬਣੀ। (Isemonger and slattery, p. 13). *Indians Abroad, p. 649. ੧੯੧੩ ਲਈ ਮਜਬੂਰ ਹੋ ਗਏ, ਤਾਂ ਇਹ ਸੰਬੰਧ ਹੋਰ ਵੀ ਗੁੜੇ ਹੋ ਗਏ । ਇਸ ਕਰਕੇ, ਅਤੇ ਅੰਗਰੇਜ਼ੀ ਸਾਮਰਾਜ ਸਾਂਝਾ ਦੁਸ਼ਮਣ ਹੋਣ ਕਰਕੇ, ਅਮਰੀਕਾ ਕੈਨੇਡਾ ਦੇ ਹਿੰਦੀ ਅੰਗਰੇਜ਼ੀ ਸਾਮਰਾਜ ਵਿਰੁਧ ਆਪਣੀ ਜਦੋਜਹਿਦ ਨੂੰ ਸਾਂਝੀ ਜਦੋਜਹਿਦ ਸਮਝਦੇ ਸਨ* । ਇਹ ਇਸ ਤੋਂ ਵੀ ਸਪੱਸ਼ਟ ਹੈ ਕਿ “ਗਦਰ ਪਾਰਟੀ’ ਭਾਵੇਂ ਅਮਰੀਕਾ ਵਿਚ ਕਾਇਮ ਹੋਈ, ਪਰ ਇਸ ਦਾ ਅਸਲੀ ਨਾਮ ‘ਦੀ ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ' ( I'le Hindi Association of the Pacific Coast) ö funt fami ਅਰਥਾਤ 'ਦੀ ਹਿੰਦ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ' ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਕੈਨੇਡਾ ਅਮਰੀਕਾ ਦੋਹਾਂ ਦੇ ਪੱਛਮੀ ਹਿੱਸਿਆਂ ਦੇ ਹਿੰਦੀਆਂ ਦੀ ਸਾਂਝੀ ਜਥੇਬੰਦੀ ਸੀ, ਨਾ ਕੇਵਲ ਅਮਰੀਕਾ ਦੇ ਦਿੰਦੀਆਂ ਦੀ । ਇਹ ਹਕੀਕਤ ਇਸ ਤੋਂ ਵੀ ਘੱਟ ਹੁੰਦੀ ਹੈ ਕਿ ਪਹਿਲੇ ਸੰਸਾਰ ਯੁੱਧ ਦੇ ਦੌਰਾਨ ਵਿਚ ਗਦਰ ਪਾਰਟੀ ਵਲੋਂ ਹਿੰਦ ਨੂੰ ਭੇਜੇ ਇਨਕਲਾਬੀ ਜਥਿਆਂ ਵਿਚ ਕੈਨੇਡਾ ਦੇ ਹਿੰਦੀਆਂ ਨੇ ਉਸੇ ਤਰਾਂ ਵਧ ਚੜਕੇ ਹਿੱਸਾ ਲਿਆ ਜਿਵੇਂ ਅਮਰੀਕਾ ਦੇ ਦਿੰਦੀਆਂ ਨੇ। ਗਦਰ ਪਾਰਟੀ ਲਹਿਰ ਦੀ ਉਤਪਤੀ ਸੰਬੰਧੀ ਪਏ ਭੁਲੇਖਿਆਂ ਦੀ ਉਪ੍ਰੋਕਤ ਪੜਚੋਲ ਪਿਛੋਂ ਬਾਕੀ ਨਿਰਣਾ ਕਰਨ ਵਾਲਾ ਅਸਲੀ ਜ਼ਰੂਰੀ ਸਵਾਲ ਇਹ ਰਹਿ ਜਾਂਦਾ ਹੈ ਕਿ ਗਦਰ ਪਾਰਟੀ ਬਣਨ ਤੋਂ ਪਹਿਲੋਂ ਕੈਨੇਡਾ ਅਮਰੀਕਾ ਦੇ ਦਿੰਦੀਆਂ ਵਿਚ ਉਠੇ ਕੌਮੀ ਜੋਸ਼ ਦੇ ਸਾਂਝੇ ਉਭਾਰ (ਜੋ ‘ਗਦਰ ਪਾਰਟੀ ਲਹਿਰ’ ਦਾ ਨਾ ਨਿਖੇੜਿਆ ਦਾ ਸਕਣ ਵਾਲਾ ਜ਼ਰੂਰੀ ਪਹਿਲਾ ਹਿੱਸਾ ਹੈ। ਨੇ ਅਮਰੀਕਾ ਵਿਚ ਗਦਰ ਪਾਰਟੀ ਨੂੰ ਕਿਨ੍ਹਾਂ ਹਾਲਾਤ ਵਿਚ ਅਤੇ ਕਿਵੇਂ ਜਨਮ ਦਿਤਾ । ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਦੇ ਰੀਕਾਰਡਾਂ ਤੋਂ ਇਸ ਬਾਰੇ ਨਿਰਣਾ ਕਰਨ ਲਈ ਬਹੁਤਾ ਚਾਨਣਾ ਨਹੀਂ ਪੈਂਦਾ, ਕਿਉਂਕਿ ਇਨ੍ਹਾਂ ਵਿਚ ਵਧੇਰੇ ਧਿਆਨ ਗਦਰ ਪਾਰਟੀ (ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ) ਦੀ ਨਿਯਮਕ ਕਾਇਮੀ ਵਲ ਦਿੱਤਾ ਗਿਆ ਹੈ, ਜਿਸ ਦਾ ਜ਼ਿਕਰ ਪਿਛੇ ਆ ਚੁਕਾ ਹੈ । ਹੋਰਨਾਂ ਵਸੀਲਿਆਂ ਤੋਂ ਮਿਲੀ ਇਸ ਸੰਬੰਧੀ ਵਾਕਫੀਅਤ ਵੀ ਮੁਕੰਮਲ ਨਹੀਂ, ਪਰ ਫਿਰ ਵੀ ਜੋ ਕੁਝ ਪਤਾ ਲਗ ਸਕਿਆ ਹੈ ਉਸ ਤੋਂ ਉਪ੍ਰੋਕਤ ਸਵਾਲ ਦਾ ਜਵਾਬ ਢੂੰਢਣ ਦੀ ਕੋਸ਼ਸ਼ ਕਰਨੀ ਲਾਜ਼ਮੀ ਹੈ । | ਪੰਜਾਬ ਪੋਲੀਸ ਦੇ ਅਫਸਰਾਂ ਦੇ ਗਦਰ ਸਾਜ਼ਸ਼ ਸੰਬੰਧੀ ਲਿਖੇ ਸਰਕਾਰੀ ਸਮਾਚਾਰ ਦੇ ਸ਼ੁਰੂ ਵਿਚ ਹੀ ਸਿੱਧ ਕਰਨ ਦੀ ਕੋਸ਼ਸ਼ ਕੀਤੀ ਗਈ ਹੈ ਕਿ ਇਹ ਆਮ ਪ੍ਰਚੱਲਤ ਵੀਚਾਰ ਗਲਤ ਹੈ ਕਿ ਲਾ: ਹਰਦਿਆਲ ਨੂੰ ਯੂਰਪ ਵਿਚ ਜਾਕੇ ਦੇਸ਼ਭਗਤੀ ਦੀ ਜਾਗ ਲੱਗੀ। ਲਾ: ਹਰਦਿਆਲ ਦੇ ਸੀ. ਆਈ. ਡੀ. ਹੱਥ ਆਏ ਕਾਗਜ਼ਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਘਟੋ ਘੱਟ ਸੰਨ ੧੯੫ ਤੋਂ ਉਨ੍ਹਾਂ ਆਪਣੇ ਲਈ ਇਨਕਲਾਬੀ ਰਾਹ ਚੁਣ ਲਿਆ ਸੀ* । ਇਸ ਵਿਚ ਤਾਂ ਸ਼ੱਕ ਹੀ ਨਹੀਂ ਕਿ ਅਮਰੀਕਾ ਜਾਣ ਤੋਂ ਪਹਿਲੋਂ ਲਾ: ਹਰਦਿਆਲ ਦੇ ਮਨ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਅਖੀਰਲੇ ਦਰਜੇ ਦੀ ਨਫਰਤ ਸੀ, ਜਿਸ ਨੂੰ ਪਹਿਲੇ ਸਾਜ਼ਸ਼ ਕੇਸ ਦੇ ਜੱਜਾਂ ਨੇ ਇਕ ਕਿਸਮ ਦੇ ਸ਼ੁਦਾ ਨਾਲ

  • ਜ ਕੈਨੇਡਾ ਦੇ ਹਿੰਦੀਆਂ ਦਾ ਡੈਪੂਟੇਸ਼ਨ ਇੰਗਲੈਂਡ ਅਤੇ ਹਿੰਦੁਸਤਾਨ ਗਿਆ, ਉਸ ਵਿੱਚ ਸ਼ੀ ਜਵਾਲਾ ਸਿੰਘ ਦੇ ਵਜ਼ੀਫਾਖਾਰ ਸ੍ਰੀ ਨੰਦ ਸਿੰਘ *ਸਿਹਰਾ ਨੂੰ ਕੈਲਫੋਰਨੀਆ (ਅਮਰੀਕਾ) ਤੋਂ ਸੱਦ ਕੇ ਸ਼ਾਮਲ ਕੀਤਾ format (Third Case, Evidence, p. 232; Isemonger and slattery, p. 4)

Third Case, Judgement, p. 38. 93 'Isemonger and Slattery, p. 1. ਆ, ਅ ਖਿਆਲ Digitined by Panjab Digital Library www.j o r