ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਝੁਲਣਾ ਦਿਤੀ ਹੈ[1], ਪਰ ਜਿਸ ਨੂੰ ਦਰਅਸਲ ਲਾ: ਹਰਦਿਆਲ ਦੀ ਇਨਤਹਾ ਦਰਜੇ ਦੀ ਦੇਸ਼ਭਗਤੀ ਦਾ ਮਾਪ ਸਮਝਿਆ ਜਾਣਾ ਚਾਹੀਦਾ ਹੈ। ਇਸ ਵਾਸਤੇ ਇਹ ਤਾਂ ਹੋ ਨਹੀਂ ਸਕਦਾ ਕਿ ਲਾ: ਹਰਦਿਆਲ ਵਿਚ ਕੌਮੀਅਤ ਦਾ ਜਜ਼ਬਾ ਟੁੰਭਣ ਵਾਸਤੇ ਅਮਰੀਕਾ ਦੇ ਮੰਡਲ ਦੀ ਲੋੜ ਸੀ, ਜਾਂ ਇਸ ਨੂੰ ਵਕਤ ਲਗਾ।

ਭਾ: ਪਰਮਾਨੰਦ ਮੁਤਾਬਕ ਲਾ: ਹਰਦਿਆਲ ਯੂਰਪ ਵਿਚ ਆਪਣਾ ਰਾਜਸੀ ਮਕਸਦ ਹਾਸਲ ਨਾ ਹੁੰਦਾ ਵੇਖ ਕੇ ਨਿਰਾਸ ਹੋ ਗਏ ਸਨ[2] । ਯੂਰਪ ਵਿਚ ਉਨ੍ਹਾਂ ਦੇ ਰਾਜਸੀ ਨਿਸ਼ਾਨੇ ਪ੍ਰਾਪਤ ਕਰਨ ਲਈ ਹਾਲਾਤ ਨਾ-ਮੁਆਫਕ ਸਨ, ਇਹ ਇਸ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਲਾ: ਹਰਦਿਆਲ ਦੀ ਰਾਏ ਵਿਚ ਸ੍ਰ: ਅਜੀਤ ਸਿੰਘ ਫਰਾਂਸ ਵਿਚ ਅਜਾਈਂ ਵਕਤ ਗਵਾ ਰਹੇ ਸਨ[3]। ਪਰ ਅਮਰੀਕਾ ਦੇ ਹਿੰਦੀਆਂ ਬਾਰੇ ਲਾਲਾ ਹਰਦਿਆਲ ਨੇ ਲਿਖਿਆ ਕਿ, “ਇਸ ਵੇਲੇ ਹਿੰਦੁਸਤਾਨ ਵਿਚ ਵੱਸਣ ਵਾਲਿਆਂ ਨੂੰ ਸਿਰਫ ਨਿਰਾਸ਼ਾ ਦੇ ਕਾਲੇ ਬੋਲੇ ਬਦਲ ਦਿਸਦੇ ਹਨ, ਅਤੇ ਜਾਪਦਾ ਹੈ ਕਿ ਸੂਰਜ ਸਦਾ ਵਾਸਤੇ ਲੁਕ ਗਿਆ ਹੈ। ਪਰ ਮੈਂ ਉਹ ਆਸ਼ਾ ਦੀ ਝਲਕ ਵੇਖੀ ਹੈ ਜੋ ਉਨ੍ਹਾਂ ਨੂੰ ਨਹੀਂ ਦਿਸਦੀ।ਯੂਰਪ ਅਤੇ ਖਾਸ ਕਰ ਅਮਰੀਕਾ ਵਿਚ ਆਚਰਨ, ਦਿੜ੍ਹਤਾ, ਤਿਆਗ ਅਤੇ ਸਖਤ ਮੁਸ਼ੱਕਤ ਵੇਖੀ ਹੈ । ਇਥੇ ਮੈਂ ਵੇਖਿਆ ਹੈ ਕਿ ਸਾਡੇ ਦੇਸਵਾਸੀ ਨਾ-ਮੁਆਫਕ ਹਾਲਾਤ ਵਿਚ ਵੀ ਉਚੇ ਤੋਂ ਉਚੇ ਗੁਣ ਪੈਦਾ ਕਰ ਸਕਦੇ ਹਨ ਅਤੇ ਨਿਗਰ ਕਾਰਗੁਜ਼ਾਰੀ ਵਿਖਾ ਸਕਦੇ ਹਨ। ਇਥੇ ਗਾਲੜੀ ਪੁਣਾ ਘੱਟ ਅਤੇ ਕੰਮ ਜ਼ਿਆਦਾ, ਭਵਿਖਤ ਬਾਰੇ ਕਿਆਸ-ਆਰਾਈ ਘੱਟ ਅਤੇ ਵਰਤਮਾਨ ਵਿਚ ਕਾਮਯਾਬੀ ਹਾਸਲ ਕਰਨੀ ਵਧੇਰੇ...... [4]। ਅਮਰੀਕਾ ਗਏ ਹਿੰਦੀ ਅਨਸਰ ਬਾਰੇ ਲਾ: ਹਰਦਿਆਲ ਦੀ ਇਹ ਰਾਏ ਸੰਨ ੧੯੧੧ ਦੇ ਸ਼ੁਰੂ ਦੀ ਹੈ, ਪਰ ਸੰਨ ੧੯੧੨ ਦੇ ਅਖੀਰਲੇ ਹਿੱਸੇ ਜਾਂ ਸੰਨ ੧੯੧੩ ਦੇ ਸ਼ੁਰੂ ਤੱਕ ਉਨ੍ਹਾਂ ਨੇ ਇਸ ਅਨਸਰ ਨੂੰ ਆਪਣੇ ਕਿਸੇ ਰਾਜਸੀ ਮਕਸਦ ਲਈ ਵਰਤਣ ਦਾ ਯਤਨ ਕਿਉਂ ਨਾ ਕੀਤਾ ?

ਪੰਜਾਬ ਪੋਲੀਸ ਅਫਸਰਾਂ ਦੀ ਗਦਰ ਸਾਜ਼ਸ਼ - ਸੰਬੰਧੀ ਸਰਕਾਰੀ ਲਿਖਤ ਮੁਤਾਬਕ ਲਾ: ਹਰਦਿਆਲ ਜਨਵਰੀ ੧੯੧੧ ਤਕ ਮਾਕਟਨੀਕ ਨਾਮੀ ਟਾਪੂ (ਵੈਸਟ ਇੰਡੀਜ਼) ਵਿਚ ਰਹੇ। ਫਰਵਰੀ ੧੯੧੨ ਵਿਚ ਸਟੈਂਨਫੋਰਡ (ਕੈਲੇਫੋਰਨੀਆ) ਯੂਨੀਵਰਸਟੀ ਵਿਚ ਹਿੰਦੀ ਫਿਲਾਸਫੀ ਅਤੇ ਸੰਸਕ੍ਰਿਤ ਦੇ ਪ੍ਰੋਫੈਸਰ ਨੀਯਤ ਕੀਤੇ ਗਏ, ਪਰ ਇਸੇ ਸਾਲ ਸਤੰਬਰ ਵਿਚ ਇਸ ਪਦਵੀ ਤੋਂ ਅਸਤੀਫਾ ਦੇਕੇ ਬਰਕਲੇ ਆ ਗਏ। ਇਥੇ ਜਾਪਦਾ ਹੈ ਕਿ ਉਹ ਸ਼ੁਰੂ ਵਿਚ ਵਿਦਿਆਰਥੀਆਂ ਦੀ ਕਲੱਬ ਕਾਇਮ ਕਰਨ, ਅਨਾਰਕੀ ਦੇ ਹੱਕ ਵਿਚ ਲੈਕਚਰ ਦੇਣ ਅਤੇ ਸਾਰੇ ਹਿੰਦੀਆਂ, ਖਾਸ ਕਰ ਨੌਜਵਾਨਾਂ, ਜਿਨ੍ਹਾਂ ਨਾਲ ਉਨ੍ਹਾਂ ਦਾ ਵਾਹ ਪੈਂਦਾ, ਨੂੰ ਵਿਗਾੜਨ ਵਿਚ ਰੁਝ ਗਏ । ਸੰਨ ੧੯੧੩ ਵਿਚ ਸਾਰੇ ਅਮਰੀਕਾ ਵਿਚ ਖਿਲਰੇ ਹੋਏ ਹਿੰਦੁਸਤਾਨੀ ਕਾਮਿਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਹਿੰਦ ਵਿਚ ਅੰਗਰੇਜ਼ੀ ਰਾਜ ਵਿਰੁਧ ਭੜਕਾਉਣਾ ਸ਼ੁਰੂ ਕਰ ਦਿਤਾ[5]

ਭਾਈ ਪਰਮਾਨੰਦ ਲਿਖਦੇ ਹਨ (ਜਿਵੇਂ ਕੁਝ ਅਗੇ ਵੀ ਜ਼ਿਕਰ ਆ ਚੁਕਾ ਹੈ) ਕਿ ਪੈਰਸ ਵਿਚ ਆਪਣਾ ਰਾਜਸੀ

ਨਿਸ਼ਾਨਾ ਪ੍ਰਾਪਤ ਕਰਨ ਤੋਂ ਬਿਲਕੁਲ ਨਿਰਾਸ ਹੋ ਕੇ ਲਾ: ਹਰਦਿਆਲ ਤਪੱਸਿਆ ਕਰਨ ਹਿਤ ਅਲਜੇਰੀਆ (ਅਫਰੀਕਾ) ਚਲੇ ਗਏ । ਅਲਜੇਰੀਆ ਦਾ ਮਹੌਲ ਪਸੰਦ ਨਾ ਆਉਣ ਕਰਕੇ ਵਾਪਸ ਪੈਰਸ ਆ ਗਏ, ਅਤੇ ਤਪੱਸਿਆ ਕਰਨ ਖਾਤਰ ਹੀ ਓਥੋਂ ਵੈਸਟ ਇੰਡੀਜ਼ ਦੇ ਮਾਰਟਨੀਕ ਨਾਮੀਂ ਟਾਪ ਚਲੇ ਗਏ । ਭਾ: ਪਰਮਾਨੰਦ ਦੀ ਪ੍ਰੇਰਨਾ ਕਰਨ ਉਤੇ ਮਾਰਟਨੀਕ ਤੋਂ ਹਾਰਵਰਡ (ਅਮਰੀਕਾ) ਚਲੇ ਗਏ। ਹਾਰਵਰਡ ਦਾ ਪਉਣ ਪਾਣੀ ਮੁਆਫਕ ਨਾ ਆਉਣ ਕਰਕੇ ਹਾਰਵਰਡ ਤੋਂ ਕੈਲੇਫੋਰਨੀਆ ਗਏ। ਪਰ ਕੁਝ ਮਹੀਨਿਆਂ ਪਿਛੋਂ ਹੀ ਤਪੱਸਿਆ ਕਰਨ ਦੇ ਵੀਚਾਰਾਂ ਦਾ ਫਿਰ ਜ਼ੋਰ ਪੈ ਗਿਆ ਅਤੇ ਹੋਨੋਲੂਲੂ ਚਲੇ ਗਏ। ਹੋਨੋਲੂਲੂ ਤੋਂ ਵਾਪਸ ਸੈਨਫ੍ਰਾਂਸਿਸਕੋ (ਕੈਲੇਫੋਰਨੀਆ) ਆਏ, ਅਤੇ ਇਸ ਸਮੇਂ ਵੀ ਤਪੱਸਿਆ ਕਰਨ ਵਾਲੇ ਵੀਚਾਰਾਂ ਨੇ ਲਾ: ਹਰਦਿਆਲ ਦੇ ਦਿਮਾਗ ਦੇ ਉਤੇ ਕਬਜਾ ਕੀਤਾ ਹੋਇਆ ਸੀ, ਜਿਨਾਂ ਤੋਂ ਵਰਜਣ ਲਈ ਭਾ: ਪਰਮਾਨੰਦ ਨੇ ਫਿਰ ਕੋਸ਼ਸ਼ ਕੀਤੀ। ਭਾਈ ਪਰਮਾਨੰਦ ਨੇ ਲਾ: ਹਰਦਿਆਲ ਤੋਂ ਹਿੰਦੂ ਫਿਲਸਫੇ ਬਾਰੇ ਲੈਕਚਰ ਦਿਵਾਉਣ ਦਾ ਪਰਬੰਧ ਕੀਤਾ । ਇਸ ਪਿਛੋਂ ਬਰਕਲੇ (ਸੈਨਵਾਂਸਿਸਕੋ ਦੇ ਬਿਲਕੁਲ ਨਜ਼ਦੀਕ) ਯੂਨੀਵਰਸਟੀ ਦੇ ਹਿੰਦੁਸਤਾਨੀ ਵਿਦਿਆਰਥੀਆਂ ਨੇ ਇਸੇ ਮਜ਼ਮੂਨ ਉਤੇ ਲਾ: ਹਰਦਿਆਲ ਦੇ ਯੂਨੀਵਰਸਟੀ ਵਿਚ ਲੈਕਚਰ ਕਰਵਾਏ, ਜਿਨ੍ਹਾਂ ਨੂੰ ਸੁਣ ਕੇ ਬਰਕਲੇ ਯੂਨੀਵਰਸਟੀ ਦਾ ਸੰਸਕ੍ਰਿਤ ਦਾ ਪ੍ਰੋਫੈਸਰ ਇਤਨਾ ਮੋਹਤ ਹੋ ਗਿਆ ਕਿ ਉਸ ਨੇ ਸਵਾਰਸ਼ ਕਰਕੇ ਲਾ: ਹਰਦਿਆਲ ਨੂੰ ਸਟੈਨਫੋਰਡ ਯੂਨੀਵਰਸਟੀ (ਜੋ ਸੈਨਫ੍ਰਾਂਸਿਸਕੋ ਤੋਂ ੫੦ ਮੀਲ ਦੇ ਕਰੀਬ ਦੂਰ ਹੈ) ਵਿਚ ਹਿੰਦੀ ਫਿਲਾਸਫੀ ਅਤੇ ਸੰਸਕ੍ਰਿਤ ਦਾ ਪ੍ਰੋਫੈਸਰ ਲਵਾ ਦਿਤਾ। ਪਰ ਸਟੈਨਫੋਰਡ ਵਿਚ ਲਾ: ਹਰਦਿਆਲ ਦੇ ਵੀਚਾਰਾਂ ਨੇ ਇਕ ਨਵਾਂ ਪਲਟਾ ਖਾਧਾ। ਉਨ੍ਹਾਂ ਦਾ ਰੁਖ ਸੋਸ਼ਲਿਜ਼ਮ ਅਤੇ ਕਮੀਊਨਿਜ਼ਮ ਵੱਲ ਹੋ ਗਿਆ, ਅਤੇ ਜਲਦੀ ਹੀ ਕਮੀਊਨਿਜ਼ਮ ਤੋਂ ਐਨਾਰਕਿਜ਼ਮ[6] ਵਲ । ਯੂਨੀਵਰਸਟੀ ਦੇ ਵਿਚ ਤੇ ਬਾਹਰ ਲਾ: ਹਰਦਿਆਲ ਨੇ ਸ਼ਾਦੀ, ਜਾਇਦਾਦ ਅਤੇ ਜਥੇਬੰਦ ਸਰਕਾਰ ਦੇ ਬਰਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ । ਯੂਨੀਵਰਸਟੀ ਦੇ ਪ੍ਰਬੰਧਕਾਂ ਲਈ ਇਹ ਗਵਾਰਾ ਕਰਨਾ ਮੁਸ਼ਕਲ ਹੋ ਗਿਆ, ਕਿਉਂਕਿ ਓਥੇ ਵਿਦਿਆਰਥਣਾਂ ਦੀ ਗਿਣਤੀ ਕਾਫੀ ਸੀ । ਇਸ ਵਾਸਤੇ ਲਾ: ਹਰਦਿਆਲ ਨੂੰ ਸਟੈਂਨਫੋਰਡ ਯੂਨੀਵਰਸਟੀ ਦੀ ਨੌਕਰੀ ਛਡਣੀ ਪਈ ਅਤੇ ਉਹ ਸੈਨਫਾਂਸਿਸਕੋ ਆ ਗਏ, ਜਿਥੇ ਉਨ੍ਹਾਂ ਹਿੰਦੀ ਵਿਦਿ- ਆਰਥੀਆਂ ਨੂੰ ਆਪਣੇ ਹਮ-ਖਿਆਲ ਬਣਾ ਲਿਆ ਅਤੇ ਸਿਖ ਆਬਾਦੀ ਨਾਲ ਵਧੇਰੇ ਨਜ਼ਦੀਕੀ ਮੇਲ ਮਿਲਾਪ ਸ਼ੁਰੂ ਕਰ ਦਿੱਤਾ[7]

ਪੰਜਾਬ ਦੇ ਪੋਲੀਸ ਅਫਸਰਾਂ ਦੇ ਲਿਖੇ ਸਮਾਚਾਰ (ਜਿਸ ਦਾ ਹਵਾਲਾ ਅਗੇ ਦਿੱਤਾ ਗਿਆ ਹੈ) ਅਤੇ ਭਾਈ ਪਰਮਾਨੰਦ ਦੀ ਉੱਪਰ ਦੱਸੀ ਵਾਰਤਾ ਵਿਚ ਤਫਸੀਲ ਬਾਰੇ ਕਈ ਫਰਕ ਹਨ, ਪਰ ਮੁਖ ਰੂਪ ਵਿਚ ਦੋਵੇਂ ਬਿਆਨ ਸਹਿਮਤ ਹਨ ਕਿ ਸਟੈਂਨਫੋਰਡ ਯੂਨੀਵਰਸਟੀ ਦੀ ਪ੍ਰੋਫੈਸਰੀ ਛੱਡਣ (ਅਰਥਾਤ ਸਤੰਬਰ ੧੯੧੨) ਪਿਛੋਂ ਲਾਲਾ ਹਰਦਿਆਲ ਨੇ ਹਿੰਦੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆਪਣੇ ਹਮਖਿਆਲ ਬਨਾਉਣ ਵੱਲ ਧਿਆਨ ਦੇਣਾ ਸ਼ੁਰੂ ਕੀਤਾ । ਇਸ ਤੋਂ ਪਹਿਲੋਂ ਉਨ੍ਹਾਂ ਇੰਞ ਕਿਉਂ ਨਾ ਕੀਤਾ, ਇਸ ਬਾਰੇ ਸਰਕਾਰੀ ਅਥਵਾ ਨਾਮ ਸਰਕਾਰੀ ਲਿਖਤਾਂ ਤੋਂ ਪਤਾ ਨਹੀਂ ਲਗਦਾ।ਇਸ ਦਾ ਜਵਾਬ ਭਾਈ ਪਰਮਾਨੰਦ ਦੀ ਲਿਖਤ ਤੋਂ ਮਿਲਦਾ ਹੈ, ਕਿਉਂਕਿ ਉਹ ਲਾ: ਹਰਦਿਆਲ ਦੇ ਨਿਕਟ ਵਰਤੀ ਹੋਣ ਕਰਕੇ ਉਨ੍ਹਾਂ ਨਾਲ ਛਾਤੀ ਮੇਲ ਮਿਲਾਪ ਅਤੇ ਚਿੱਠੀ ਚੁਪੱਠੀ ਤੋਂ ਇਹ

੪੪


  1. First Case, The beginning of the cons. piracy and war, p. 1.
  2. Bh. Parmanand, p. 46.
  3. Mandlay Case, Evidence, p. 42.
  4. Modern Review, July, 1911, pp. 1–11.
  5. +Isemonger and Slattary, p. 2.
  6. ਜਿਹੜੀ ਵੀਚਾਰ ਧਾਰਾ ਹਰ ਤਰ੍ਹਾਂ ਦੀ ਜਥੇਬੰਦ ਸਰਕਾਰ ਦੇ ਵਿਰੁਧ ਹੈ।
  7. Bh. Parmanand, pp. 46–61.