ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਣਦੇ ਸਨ ਕਿ ਤਪੱਸਿਆ ਅਥਵਾ ਸਾਧਨਾਂ ਕਰਨ ਦੇ ਵੀਚਾਰਾਂ ਨੇ ਲਾ; ਹਰਦਿਆਲ ਦੇ ਦਿਮਾਗ਼ ਉੱਤੇ ਕਾਫੀ ਚਿਰ ਕਬਜ਼ਾ ਕਰੀ ਰਖਿਆ। ਸਟੈਂਨਫੋਰਡ ਯੂਨੀਵਰਸਟੀ ਵਿਚ ਕਿਸੇ ਤਰ੍ਹਾਂ ਉਨ੍ਹਾਂ ਦੇ ਵੀਚਾਰਾਂ ਨੇ ਨਵਾਂ ਪਲਟਾ ਖਾਧਾ ਅਤੇ ਰਾਜਸੀ ਮਸਲਿਆਂ ਵੱਲ ਧਿਆਨ ਦੇਣ ਲਈ ਰਸਤਾ ਸਾਫ ਹੋਇਆ।

ਸਤੰਬਰ ੧੯੧੨ ਵਿਚ ਸਟੈਂਨਫੋਰਡ ਯੂਨੀਵਰਸਟੀ ਦੀ ਪ੍ਰੋਫੈਸਰੀ ਛੱਡਣ ਵੇਲੇ ਤੋਂ ਮਈ ੧੯੧੩ ਦੇ ਔਰੇਗਨ ਸਟੇਟ ਦੇ ਦੌਰੇ (ਜਿਸ ਵਿਚ ਗਦਰ ਪਾਰਟੀ ਕਾਇਮ ਹੋਈ) ਤੱਕ ਦੇ ਵਿਚਲੇ ਸਮੇਂ ਦੇ ਲਾ: ਹਰਦਿਆਲ ਦੇ ਵੀਚਾਰਾਂ ਅਤੇ ਕਾਰਰਵਾਈਆਂ ਬਾਰੇ ਤਸਵੀਰ ਨਿਖਰਵੀਂ ਨਹੀਂ। ਭਾਈ ਪਰਮਾਨੰਦ ਇਹ ਤਾਂ ਦਸਦੇ ਹਨ ਕਿ ਲਾ; ਹਰਦਿਆਲ ਦੇ ਵੀਚਾਰ ਐਨਾਰਕਿਜ਼ਮ ਵੱਲ ਝੁਕ ਚੁਕੇ ਸਨ, ਪਰ ਇਹ ਖੋਲਕੇ ਨਹੀਂ ਲਿਖਿਆ ਕਿ ਲਾਲਾ ਹਰਦਿਆਲ ਨੇ ਹਿੰਦੀ ਵਿਦਿਆਰਥੀਆਂ ਨੂੰ ਆਪਣੇ ਹਮਖਿਆਲ ਬਨਾਉਣ ਅਤੇ ਹਿੰਦੀ ਕਾਮਿਆਂ ਨਾਲ ਮੇਲ ਮਿਲਾਪ ਨਜ਼ਦੀਕੀ ਕਰਨ ਦੀ ਕੋਸ਼ਸ਼ ਐਨਾਰਕਿਜ਼ਮ ਦੇ ਨਿਸ਼ਾਨੇ ਨੂੰ ਸਿਰੇ ਚੜ੍ਹਾਉਣ ਲਈ ਕੀਤੀ ਜਾਂ ਕਿਸੇ ਹੋਰ ਮਕਸਦ ਲਈ। ਜਿਸ ਪੰਜਾਬ ਪੁਲਸ ਦੇ ਅਫਸਰਾਂ ਦੀ ਲਿਖਤ ਦਾ ਅਗੇ ਜ਼ਿਕਰ ਕੀਤਾ ਗਿਆ ਹੈ, ਉਸ ਵਿਚ ਵੀ ਇਸ ਸਮੇਂ ਵਿਚ ਲਾ: ਹਰਦਿਆਲ ਦੇ ਅਨਾਰਕੀ ਦੇ ਹੱਕ ਵਿਚ ਲੈਕਚਰ ਦੇਣ ਦਾ ਜ਼ਿਕਰ ਹੀ ਆਉਂਦਾ ਹੈ, ਜਾਂ ਇਹ ਕਿ ਉਹ ਸਾਰੇ ਹਿੰਦੀਆਂ, ਖਾਸ ਕਰ ਨੌਜਵਾਨਾਂ, ਨੂੰ ਵਿਗਾੜਨ ਵਿਚ ਰੁਝ ਗਏ। ਇਸ ਤੋਂ ਜਾਪਦਾ ਹੈ ਕਿ ਰਾਜਸੀ ਵੀਚਾਰ-ਧਰਾ (Ideology) ਦੇ ਨਜ਼ਰੀਏ ਤੋਂ ਜਾਂ ਤਾਂ ਲਾ: ਹਰਦਿਆਲ ਦੇ ਉਸ ਸਮੇਂ ਦੇ ਰਾਜਸੀ ਵੀਚਾਰ ਅਤੇ ਨਿਸ਼ਾਨੇ ਉਨ੍ਹਾਂ ਦੇ ਸਾਹਮਣੇ ਸਾਫ ਸਪੱਸ਼ਟ ਨਹੀਂ ਸਨ, ਜਾਂ ਉਨ੍ਹਾਂ ਦੇ ਰਾਜਸੀ ਵੀਚਾਰ ਬਹੁਤ ਜਲਦੀ ਬਦਲਦੇ ਰਹਿੰਦੇ ਸਨ; ਕਿਉਂਕਿ ਐਨਾਰਕਿਜ਼ਮ ਅਤੇ ਪੰਚਾਇਤੀ ਰਾਜ ਦੇ ਨਿਸ਼ਾਨੇ (ਜੋ ਗਦਰ ਪਾਰਟੀ ਨੇ ਅਪਣਾਇਆ[1]) ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਅੰਗਰੇਜ਼ੀ ਸਾਮਰਾਜ ਵਿਰੁਧ ਅੰਦੋਲਨ ਬਾਰੇ ਧਾਰਨ ਕਰਨ ਵਾਲੇ ਅਮਲੀ ਤਰੀਕਾਕਾਰ (ਸਵਾਏ ਇਕਅਖਬਾਰ ਜਾਰੀ ਕਰਨ ਦੇ ਖਿਆਲ ਦੇ ਅਤੇ ਧੁੰਧਲੀ ਹਾਲਤ ਵਿਚ ਇਕ ਆਮ ਇਨਕਲਾਬੀ ਰੁਖ ਹੋਣ ਦੇ) ਬਾਰੇ ਤਸਵੀਰ ਵੀ ਸ਼ਾਇਦ ਸਪੱਸ਼ਟ ਤੌਰ ਉੱਤੇ ਉਸ ਸਮੇਂ ਉਨ੍ਹਾਂ ਦੇ ਸਾਹਮਣੇ ਨਹੀਂ ਸੀ, ਜਾਂ ਉਹ ਜਾਣ ਬੁਝ ਅਜੇ ਟੂਕ ਫੂਕ ਕੇ ਕਦਮ ਪੁਟਦੇ ਸਨ (ਜਿਹੜਾ ਅਮਲ ਅਮਰੀਕਾ ਦੇ ਆਜ਼ਾਦੀ ਵਾਲੇ ਖੁਲ੍ਹੇ ਮਹੌਲ ਅਤੇ ਉਨ੍ਹਾਂ ਦੇ ਪਿਛੋਂ ਆਪਣੇ ਧਾਰਨ ਕੀਤੇ ਅਮਲ ਨਾਲ ਮੇਲ ਨਹੀਂ ਖਾਂਦਾ); ਕਿਉਂਕਿ ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਵਾਅਦਾ ਮੁਆਫ ਗਵਾਹ ਨਵਾਬ ਖਾਨ ਦੇ ਬਿਆਨ ਮੁਤਾਬਕ ਦਸੰਬਰ ੧੯੧੨ ਵਿਚ ਸੈਨਫ੍ਰਾਂਸਿਸਕੋ ਵਿਚ ਉਨ੍ਹਾਂ ਕੇਵਲ ਨਾਸਤਕਤਾ ਬਾਰੇ ਲੈਕਚਰ ਦਿਤਾ, ਅਤੇ ਪਰਾਈਵੇਟ ਗਲ ਬਾਤ ਵਿਚ ਨਵਾਬ ਖਾਨ ਨੂੰ ਸਮਝਾਇਆ ਕਿ ਇਸ ਤਰ੍ਹਾਂ ਕਰਨ ਤੋਂ ਉਨ੍ਹਾਂ ਦੀ ਮੁਰਾਦ ਈਸਾਈਆਂ ਵਿਚ ਕਿਸੇ ਧੁੰਧਲੇ ਤਰੀਕੇ ਨਾਲ ਪਾੜ ਪਾਉਣ ਦੀ ਸੀ[2]। ਪਰ ਲਾ: ਹਰਦਿਆਲ ਦੀ ਪਿਛਲੀ ਜ਼ਿੰਦਗੀ ਦੇ ਰੁਖ ਅਤੇ ਅੰਗਰੇਜ਼ੀ ਸਾਮਰਾਜ ਵਿਰੁਧ ਉਨ੍ਹਾਂ ਦੇ ਇਨਤਹਾਈ ਜਜ਼ਬੇ ਨੂੰ ਮੁਖ ਰਖਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭਾਵੇਂ ਉਨ੍ਹਾਂ ਦਾ ਰੁਖ ਕਦੇ ਸੋਸ਼ਲਿਜ਼ਮ ਕਮੀਊਨਿਜ਼ਮ ਵੱਲ ਹੁੰਦਾ ਅਤੇ ਕਦੇ ਐਨਾਰਕਿਜ਼ਮ ਵੱਲ, ਪਰ ਜਦ ਵੀ ਉਨ੍ਹਾਂ ਦੇ ਵੀਚਾਰਾਂ ਦਾ ਰਾਜਸੀ ਦਾਇਰੇ ਵੱਲ ਮੁਹਾਣ ਹੁੰਦਾ, ਇਨ੍ਹਾਂ ਦੀ ਤਹਿ ਵਿਚ

ਬੁਨਿਆਦੀ ਡੂੰਘਾ ਜਜ਼ਬਾ (ਕਦੇ ਲੁਕਵੀਂ ਅਤੇ ਕਦੇ ਪ੍ਰਗਟ ਹਾਲਤ ਵਿਚ) ਅੰਗਰੇਜ਼ੀ ਸਾਮਰਾਜ ਵਿਰੁਧ ਨਫਰਤ ਹੁੰਦੀ, ਅਤੇ ਅਮਲੀ ਕਾਰਵਾਈ ਦੇ ਪੱਧਰ ਉੱਤੇ ਉਨ੍ਹਾਂ ਦੀ ਰੁਚੀ ਅੰਗਰੇਜ਼ੀ ਸਾਮਰਾਜ ਉੱਤੇ ਚੋਟ ਲਾਉਣ ਲਈ ਇਨਕਲਾਬੀ ਰਾਹ ਢੂੰਢਣ ਦੀ ਹੁੰਦੀ।

ਸਤੰਬਰ ੧੯੧੨ ਤੇ ਮਈ ੧੯੧੩ ਦੇ ਦਰਮਿਆਨੀ ਸਭ ਅੱਠ ਮਹੀਨੇ ਦੇ ਸਮੇਂ ਦੇ ਲਾ: ਹਰਦਿਆਲ ਦੇ ਵੀਚਾਰਾਂ ਅਤੇ ਅਮਲੀ ਕਾਰਗੁਜ਼ਾਰੀ ਬਾਰੇ ਤਸਵੀਰ ਭਾਵੇਂ ਸਾਫ ਸਾਫ ਨਹੀਂ ਦਿਸਦੀ, ਅਤੇ ਇਸ ਬਾਰੇ ਕੁਝ ਕਿਆਸ ਆਰਾਈ ਤੋਂ ਕੰਮ ਲੈਣਾ ਪਿਆ ਹੈ, ਪਰ ਇਹ ਹਕੀਕਤ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਇਸ ਦੌਰਾਨ ਵਿਚ ਆਪਣੇ ਮਕਸਦ ਲਈ ਐਸੀ ਨਿੱਗਰ ਕਾਮਯਾਬੀ ਹਾਸਲ ਨਹੀਂ ਹੋਈ ਜੋ ਸਰਕਾਰ ਜਾਂ ਪਬਲਕ ਦਾ ਖਾਸ ਧਿਆਨ ਆਪਣੇ ਵਲ ਖਿਚਦੀ। ਜਾਪਦਾ ਹੈ ਕਿ ਉਨ੍ਹਾਂ ਦੀ ਸਰਗਰਮੀ ਜ਼ਾਤੀ ਮੇਲ ਮਿਲਾਪ, ਮੀਟਿੰਗਾਂ ਅਤੇ ਲੈਕਚਰਾਂ ਤਕ ਮਹਿਦੂਦ ਰਹੀ, ਜਿਸ ਦਾ ਖਾਸ ਅਮਲੀ ਸਿੱਟਾ ਨਾ ਨਿਕਲਿਆ। ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਜਾਂ ਤਾਂ ਲਾ: ਹਰਦਿਆਲ ਦੇ ਆਪਣੇ ਆਪ ਵਿਚ ਉਤਸ਼ਾਹ ਦੀ ਅਜੇ ਕਮੀ ਸੀ, ਜਾਂ ਉਸ ਵਿਦਿਆਰਥੀ ਅਤੇ ਪੜ੍ਹੀ ਲਿਖੀ ਸ਼੍ਰੇਣੀ ਵਿਚ ਜਿਸ ਨਾਲ ਉਨ੍ਹਾਂ ਦਾ ਇਸ ਸਮੇਂ ਵਿਚ ਬਹੁਤਾ ਵਾਹ ਪਿਆ[3]। ਇਹ ਠੀਕ ਹੈ ਕਿ ਭਾਈ ਪਰਮਾਨੰਦ ਮੁਤਾਬਕ ਲਾਲਾ ਹਰਦਿਆਲ ਨੇ ਕੈਲੇਫੋਰਨੀਆ ਦੇ ਸਿਖ ਤਬਕੇ ( ਜਿਸ ਤੋਂ ਉਨ੍ਹਾਂ ਦੀ ਮੁਰਾਦ ਹਿੰਦੀ ਕਾਮਿਆਂ ਤੋਂ ਜਾਣ, ਂ ਹੈ) ਨਾਲ ਵੀ ਮੇਲ ਮਿਲਾਪ ਸ਼ੁਰੂ ਕਰ ਦਿਤਾ ਸੀ। ਪਰ ਇਸ ਮੇਲ ਮਿਲਾਪ ਦਾ ਦਾਇਰਾ ਵਡਾ ਨਹੀਂ ਸੀ ਹੋ ਸਕਦਾ, ਕਿਉਂਕਿ ਕੈਲੇਫੋਰਨੀਆ ਵਿਚ ਹਿੰਦੀ ਕਾਮੈਂ ਬਹੁਤਾ ਖੇਤਾਂ ਵਿਚ ਕੰਮ ਕਰਦੇ ਸਨ ਅਤੇ ਇਸ ਕਰਕੇ ਬਿਖਰੇ ਹੋਏ ਸਨ। ਇਸ ਦੇ ਮੁਕਾਬਲੇ ਲਾ: ਹਰਦਿਆਲ ਦੇ ਔਰੇਗਨ ਸਟੇਟ ਦੇ ਚੰਦ ਦਿਨਾਂ ਦੇ ਦੌਰੇ ਵਿਚ (ਜਿਥੇ ਹਿੰਦੀ ਕਾਮੈਂ ਮਿਲਾਂ ਵਿਚ ਕੰਮ ਕਰਦੇ ਸਨ ਅਤੇ ਮੁਕਾਬਲਤੰ ਵਧੇਰੇ ਅਕੱਠੇ ਅਤੇ ਨੇੜੇ ਨੇੜੇ ਰਹਿੰਦੇ ਸਨ।) ਗਦਰ ਪਾਰਟੀ ਵੀ ਕਾਇਮ ਹੋ ਗਈ, ਇਸ ਦੀਆਂ ਕਈ ਸ਼ਾਖਾਂ ਵੀ ਬਣ ਗਈਆਂ, ਅਤੇ ‘ਗਦਰ ਅਖਬਾਰ ਵਾਸਤੇ ਫੰਡ ਵੀ ਕਾਫੀ ਅਕੱਠਾ ਹੋ ਗਿਆ।

ਇਸ ਦਾ ਕਾਰਨ ਵੀ ਸਪੱਸ਼ਟ ਹੀ ਜਾਪਦਾ ਹੈ। ਪਿਛਲੇ ਕੁਝ ਕਾਂਡਾਂ ਵਿਚ ਵੇਖਿਆ ਜਾ ਚੁਕਾ ਹੈ ਕਿ ਕਿਨ੍ਹਾਂ ਹਾਲਾਤ ਦੇ ਅਸਰ ਹੇਠ ਕੈਨੇਡਾ ਅਮਰੀਕਾ ਦੇ ਹਿੰਦੀ ਕਾਮਿਆਂ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਜਜ਼ਬਾ ਇਕ ਉਘੜਵੇਂ ਉਭਾਰ ਦੀ ਯਕਲ ਫੜ ਚੁਕਾ ਸੀ। ਵਿਦਿਆਰਥੀ ਸ਼੍ਰੇਣੀ ਇਸ ਤੋਂ ਨਿਰਲੇਪ ਨਹੀਂ ਸੀ ਰਹੀ, ਅਤੇ ਉਨ੍ਹਾਂ ਵਿਚੋਂ ਕਈਆਂ ਨੇ ਗਦਰ ਪਾਰਟੀ ਲਹਿਰ ਵਿਚ ਉੱਘਾ ਹਿੱਸਾ ਲਿਆ। ਪਰ ਸਮੂਚੇ ਤੌਰ ਉਤੇ ਕੈਨੇਡਾ ਅਮਰੀਕਾ ਵਿਚ ਗਦਰ ਪਾਰਟੀ ਲਹਿਰ ਹਿੰਦੀ ਕਾਮਿਆਂ ਦੀ ਲਹਿਰ ਵਧੇਰੇ ਸੀ। ਕੈਨੇਡਾ ਇਸ ਕੌਮੀ ਜੋਸ਼ ਦੇ ਵਿਕਾਸ ਦਾ ਅੱਡਾ ਨਹੀਂ ਸੀ ਬਣ ਸਕਦਾ, ਜਿਸ ਕਰਕੇ ਕੁਦਰਤੀ ਤੌਰ ਉੱਤੇ ਦੂਸਰਾ ਰਾਹ ਇਹੋ ਸੀ ਕਿ ਅਮਰੀਕਾ ਅੱਡਾ ਬਣੇ। ਪਰ ਅਮਰੀਕਾ ਵਿਚ ਇਕ ਐਸੀ ਸਿਰਕੱਢ ਸ਼ਖਸੀਅਤ ਦੀ ਲੋਕ ਸੀ, ਜਿਹੜੀ ਹਿੰਦੀ ਕਾਮਿਆਂ ਦਾ ਭਰੋਸਾ ਜਿੱਤ ਸਕੇ ਅਤੇ ਉਨ੍ਹਾਂ ਦੀ ਤਬੀਅਤ ਅਤੇ ਰੁਚੀਆਂ ਦੇ ਅਨਕੂਲ ਇਨਕਲਾਬੀ ਪ੍ਰੋਗਰਾਮ ਵੀ ਪੇਸ਼ ਕਰ ਸਕੇ। ਜਾਪਦਾ ਹੈ ਕਿ ਅਮਰੀਕਾ ਦੇ ਹਿੰਦੀ ਕਾਮਿਆਂ ਦੇ ਇਨਤਹਾਈ ਜੋਸ਼ ਨੇ ਲਾ: ਹਰਦਿਆਲ ਨੂੰ ਨਿਝੱਕ ਹੋਕੇ ਅਤੇ


  1. ਅਗਲਾ ਕਾਂਡ।
  2. First Case, The beginning of the con piracy and war, p. 2.
  3. ਇਹ ਇਸ ਤੋਂ ਵੀ ਜਾਪਦਾ ਹੈ ਕਿ ੨ ਜੂਨ ੧੯੧੩ ਨੂੰ ਅਸਟੋਰੀਆ ਵਿਚ ਹੋਈ ਮੀਟਿੰਗ [ਸਿਸ ਵਿਚ ਗਦਰ ਪਾਰਟੀ ਬਣੀ] ਵਿਚ ਲਾ: ਹਰਦਿਆਲ ਨੇ ਕਿਹਾ ਕਿ ਉਹ ਸੈਨਸਿਸਕੋ ਦੇ ਵਿਦਿਆਰਥੀਆਂ ਵੱਲੋਂ ਪ੍ਰਤਿਨਿਧ ਹਨ (Isemonger and Sluttery, pp. 12-13).