ਪੰਨਾ:ਗ਼ਦਰ ਪਾਰਟੀ ਲਹਿਰ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਗੇ ਵੱਧ ਕੇ ਕਦਮ ਪੁਟਣ ਦਾ ਉਤਸ਼ਾਹ ਦਿਤਾ, ਅਤੇ ਲਾ: ਹਰਦਿਆਲ ਨੇ ਉਨ੍ਹਾਂ ਦੀ ਨਬਜ਼ ਨੂੰ ਤਾੜਕੇ ਉਨਾਂ ਦੀਆਂ ਰੁਚੀਆਂ ਦੇ ਅਨਕੂਲ* ਇਨਕਲਾਬੀ ਪ੍ਰੋਗਰਾਮ ਪੇਸ਼ ਕੀਤਾ । ਅਰਥਾਤ ਦੋਹਾਂ ਧਿਰਾਂ ਦੇ ਮਿਲਾਪ ਨੇ ਕੈਨੇਡਾ ਅਮਰੀਕਾ ਦੇ ਹਿੰਦੀ ਕਾਮਿਆਂ ਦੇ ਕੌਮੀ ਜੋਸ਼ ਦੇ ਉਭਾਰ ਦੇ ਵਿਕਾਸ ਦੀ ਇਕ ਇਤਹਾਸਕ ਲੋੜ ਨੂੰ ਪੂਰਾ ਕੀਤਾ, ਜਿਸ ਕਾਰਨ ਲਾ: ਹਰਦਿਆਲ ਦੀ ਸ਼ਖਸੀਅਤ ਨਾਲ ਵਾਹ ਪੈਂਦਿਆਂ ਹੀ ਅਮਰੀਕਾ ਦੇ ਹਿੰਦੀ ਕਾਮਿਆਂ ਦਾ ਇਨਕਲਾਬੀ ਜੋਸ਼ ਤੱਟ ਫੁੱਟ ਇਕ ਕੇਂਦਰ ਦੇ ਉਦਾਲੇ ਆ ਅਕੱਠਾ ਹੋਇਆ । ਰਸਾਇਣ ਵਿਦਿਆ ਦੀ ਬੋਲੀ TES L. Hardyal served as a focus to hasten the orystullization of a super-saturated solution; ਅਰਥਾਤ ਫਲ ਪੱਕ ਕੇ ਤਿਆਰ ਸੀ ਜੋ ਲਾ: ਹਰਦਿਆਲ ਦੀ ਛੁਹ ਲਗਦਿਆਂ ਹੀ ਝੋਲੀ ਵਿਚ ਆ ਡਿੱਗਾ। “ਗਦਰ ਪਾਰਟੀ ਦੀ ਕਾਇਮੀ ਬਾਰੇ ਉਕਤ ਨਜ਼ਰੀਆ ਕੇਵਲ ਇਕ ਬੋਬਾ ਕਿਆਸ ਨਹੀਂ; ਕਿਉਂਕਿ, ਜਿਵੇਂ ਪਿਛਲੇ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ, ਸ੍ਰੀ ਭਗਵਾਨ ਸਿੰਘ ਦੀ ਕੇਵਲ ਤਿੰਨ ਮਹੀਨੇ ਦੀ ਕੈਨੇਡਾ ਵਿਚ ਫੇਰੀ ਓਥੋਂ ਦੇ ਹਿੰਦੀਆਂ ਦੇ ਕੌਮੀ ਜੋਸ਼ ਨੂੰ ਤੁਰਤ ਠੋਸ ਰੂਪ ਦੇਣ ਦਾ ਕਿਵੇਂ ਇਸੇ ਤਰਾਂ ਕਾਰਨ ਬਣੀ, ਹਾਲਾਂਕਿ ਇਲਮੀ ਲਿਆਕਤ ਅਤੇ ਤਿਆਗ ਦੇ ਨਜ਼ਰੀਏ ਤੋਂ ਸ੍ਰੀ ਭਗਵਾਨ ਸਿੰਘ ਦੀ ਸ਼ਖਸੀਅਤ ਲਾ: ਹਰਦਿਆਲ ਦੀ ਸ਼ਖਸੀਅਤ ਦਾ ਮੁਕਾਬਲਾ ਨਹੀਂ ਸੀ ਕਰਦੀ । ਗਦਰ ਪਾਰਟੀ ਲਹਿਰ ਦੇ ਸਮੁਚੇ ਵਿਕਾਸ ਦੇ ਵਾਕਿਆਤ (ਜਿਨ੍ਹਾਂ ਦਾ ਜ਼ਿਕਰ ਅਗਲੇ ਕਾਂਡਾਂ ਵਿਚ ਆਵੇਗਾ) ਤਾਂ ਇਸ ਵਿਚ ਸ਼ੱਕ ਨੂੰ ਗੁੰਜਾਇਸ਼ ਨਹੀਂ ਰਹਿਣ ਦਿੰਦੇ ਕਿ ਕੈਨੇਡਾ ਅਮਰੀਕਾ ਦੇ ਹਿੰਦੀ ਕਾਮਿਆਂ ਦੇ ਕੌਮੀ ਜੋਸ਼ ਨੇ ਉਕਤ ਲਹਿਰ ਦੇ ਤੌਰ ਉੱਤੇ ਇਕ ਐਸੇ ਬੇ-ਕਾਬੂ ਹੱੜ ਦੀ ਸ਼ਕਲ ਫੜੀ ਜਿਸ ਵਿਚ ਵਿਯੁੱਕਤੀਆਂ ਬੇਬੱਸ ਤੀਲਿਆਂ ਦੀ ਤਰ੍ਹਾਂ ਰੁੜ ਗਈਆਂ । ਸ਼੍ਰੀ ਹਰਨਾਮ ਸਿੰਘ ‘ਕੁੰਡੀਲਾਟ’ ਨੇ ਇਕ ਐਸਾ ਵਾਕਿਆ (ਜਿਸ ਦਾ ਕਿਸੇ ਲਿਖਤ ਵਿਚ ਜ਼ਿਕਰ ਨਹੀਂ, ਪਰ ਜੋ ਗਦਰ ਪਾਰਟੀ ਲਹਿਰ ਦੇ ਵਿਕਾਸ ਦੀ ਸਪਿਰਟ ਨਾਲ ਮੇਲ ਖਾਂਦਾ ਹੈ) ਦੱਸਿਆ ਹੈ ਜੋ ਅਮਰੀਕਾ ਵਿਚਲੇ ਹਿੰਦੀਆਂ ਦੇ ਉਸ ਸਮੇਂ ਦੇ ਜੋਸ਼ ਨੂੰ ਪੁੱਟ ਕਰਨ ਦੀ ਸੋਹਣੀ ਮਿਸਾਲ ਹੈ । ਜਦ ਲਾ: ਹਰਦਿਆਲ ਨੇ ਔਰੇਗਨ ਸਟੇਟ ਦੇ ਦੌਰੇ (ਜਿਸ ਵਿਚ ਗਦਰ ਪਾਰਟੀ ਬਣੀ) ਵਿਚ ਇਕ ਥਾਂ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕਢਣ ਦੀ ਤਿਆਰੀ ਕਰਨ ਅਤੇ ਇਸ ਖਾਤਰ ਇਕ ਅਖਬਾਰ ਜਾਰੀ ਕਰਨ ਦੀ ਤਜਵੀਜ਼ ਕੀਤੀ, ਤਾਂ ਇਕ ਸਜਣ ਉੱਠ ਕੇ ਪੁਛਣ ਲਗੇ ਕਿ ਅਖਬਾਰ ਕਢਣ ਵਿਚ ਸਮਾਂ ਗਵਾਉਣ ਦੀ ਕੀ ਲੋੜ ਹੈ ? ਗੱਲ ਤਾਂ ਅਸਾਂ ਸਮਝ ਲਈ ਹੈ; ਜਹਾਜ਼ ਜਾਂਦੇ ਹਨ, ਚਲੋ ਚੱਲੀਏ ਅਤੇ ਅੰਗਰੇਜ਼ਾਂ ਨੂੰ ਕੱਢੀਏ । ( ਇਸ ਵਾਸਤੇ ਉਪਰੋਕਤ ਵੀਚਾਰ ਪਿਛੋਂ ਇਨ੍ਹਾਂ ਗੱਲਾਂ ਵਿਚ ਸ਼ੱਕ ਨਹੀਂ ਜਾਪਦਾ ਕਿ ਗਦਰ ਪਾਰਟੀ ਬਣਨ ਤੋਂ ਪਹਿਲੋਂ ਕੈਨੇਡਾ ਅਮਰੀਕਾ ਦੇ ਦਿੰਦੀਆਂ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਬਹੁਤ ਜੋਸ਼ ਮੌਜੂਦ ਸੀ; ਅਮਰੀਕਨ ਦੀਪ ਵਿਚ ਹਿੰਦੀਆਂ ਦੀ ਜਦੋਜਹਿਦ ਦਾ ਮੁਜ ਅਤੇ ਸ਼ੁਰੂ ਦਾ ਵਿਕਾਸ ਕੈਨੇਡਾ ਵਿਚ ਹੋਇਆ, ਜਿਥੇ ਲਾ: ਹਰਦਿਆਲ ਕਦੇ ਨਹੀਂ ਗਏ; “ਗਦਰ ਪਾਰਟੀ ਉਕਤ ਜੋਸ਼ ਦੀ ਪੈਦਾਇਸ਼ ਸੀ, ਅਤੇ ਜਿਸ ਲਹਿਰ ਦਾ ਪਿਛੋਂ ਆਕੇ “ਗਦਰ ਪਾਰਟੀ’ ਧੁਰਾ ਬਣੀ, ਉਹ ਲਹਿਰ ਇਸ (ਗਦਰ ਪਾਰਟੀ) ਦੇ ਬਣਨ ਤੋਂ ਪਹਿਲੋਂ ਚਲੀ ਆ ਰਹੀ Bh. Parmanand, p. 66. ਪੰਜਾਬ ਪੁਲੀਸ ਦੇ ਅਫਸਰਾਂ ਦੀ ਲਿਖਤ ਮੁਤਾਬਕ ਵੀ ਲਾਲਾ ਹਰਦਿਆਲ ਨੇ ੧੯੧੩ ਵਿਚ ਹਿੰਦੀ ਕਾਮਿਆਂ ਵਲ ਧਿਆਨ ਦਿਤਾ (Isemonger and slattery; p. 2). ਕੈਨੇਡਾ ਅਮਰੀਕਾ ਦੇ ਦਿੰਦੀਆਂ ਦੀ ਸਾਂਝੀ ਜਦੋਜਹਿਦ ਦਾ ਇਕ ਅਗੋਂ ਜਾਰੀ ਰਹਿਣ ਵਾਲਾ ਅਮਲ ਸੀ । ਇਹ ਅਨੁਮਾਨ ਵੀ ਬੇਬੱਵਾ ਨਹੀਂ ਜਾਪਦਾ ਕਿ ਹਿੰਦੀ ਕਾਮਿਆਂ ਦੇ ਉਪ੍ਰੋਕਤ ਜੋਸ਼ ਤੋਂ ਹੀ ਸ਼ਾਇਦ ਲਾ: ਹਰਦਿਆਲ ਨੂੰ ਫਿਰ ਰਾਜਸੀ ਇਨਕਲਾਬੀ ਮੈਦਾਨ ਵਿਚ ਖੁਲਮ ਖੁਲਾ ਕੁਦ ਪੈਣ ਦੀ ਪ੍ਰੇਰਨਾ ਮਿਲੀ । ਪਰ ਇਸ ਅਨੁਮਾਨ ਨੂੰ ਨਾ ਠੀਕ ਮੰਨਦਿਆਂ ਹੋਇਆਂ ਵੀ ਇਹ ਗਲ ਕਾਫੀ ਹੱਕ ਤਕ ਸਪੱਸ਼ਟ ਹੋ ਗਈ ਜਾਪਦੀ ਹੈ ਕਿ “ਗਦਰ ਪਾਰਟੀ ਲਹਿਰ’ ਅਤੇ ‘ਗਦਰ ਪਾਰਟੀ, ਜਰਮਨੀ ਜਾਂ ਕਿਸੇ ਹੋਰ ਨਾਲ ਕਿਸੇ ਗੋਂਦ ਜਾਂ ਅਗਾਉਂ ਬਣਾਈ ਸਕੀਮ ਦਾ ਨਤੀਜਾ ਨਹੀਂ ਸਨ, ਅਤੇ ਨਾ ਹੀ ਇਹ ਕਿਸੇ ਵਿਯੁੱਕਤੀ ਜਾਂ ਗਰੁਪ ਦੀ ਰਚਨਾ ਸਨ। ਮੁਖ ਰੂਪ ਵਿਚ ਇਹ ਅਮਰੀਕਾ ਕੈਨੇਡਾ ਦੇ ਹਾਲਾਤ ਅਤੇ ਉਥੇ ਗਏ ਹਿੰਦੀ ਅਨਸਰ ਦੇ ਪਰਸਪਰ ਮੇਲ ਅਤੇ ਪ੍ਰਤਿਕਰਮ ਤੋਂ ਪੈਦਾ ਹੋਈਆਂ । ਨਿਯਮਕ ਤੌਰ ਉਤੇ ਵੀ ਲਾ ਹਰਦਿਆਲ ਨੂੰ ਔਰੇਗਨ ਸਟੇਟ ਦੇ ਦੌਰੇ ਉਤੇ ਸਜੱਣ ਦੀ ਪਹਿਲ ਹਿੰਦੀ ਕਾਮਿਆਂ ਨੇ ਕੇਵਲ ਸੂਤ* ਹੋਣ ਉਤੇ ਕੀਤੀ; ਕਿਉਂਕਿ ਔਰੇਗਨ ਸਟੇਟ ਸੈਨਵਾਂਸਿਸਕੋ ਤੋਂ ਸੈਂਕੜੇ ਮੀਲ ਦੂਰ ਹੈ ਅਤੇ ਲਾ: ਹਰਦਿਆਲ ਦਾ ਔਰੇਗਨ ਸਟੇਟ ਦੇ ਹਿੰਦੀਆਂ ਨਾਲ ਪਹਿਲੋਂ ਉਕਾ ਮੇਲ ਮਿਲਾਪ ਨਹੀਂ ਸੀ। | ਪਰ ਲਹਿਰਾਂ ਭਾਵੇਂ ਸੈਸਿਤ ਉਤਪਨ ਹੋਣ ਅਤੇ ਇਨ੍ਹਾਂ ਦਾ ਉਭਾਰ ਹੇਠਾਂ ਜਨਤਾ ਵਲੋਂ ਉਠੇ, ਸ਼ਖਸੀਅਤ ਵਾਲੀਆਂ ਵਿਕਤੀਆਂ ਜੋ ਇਨ੍ਹਾਂ ਵਿਚ ਹਿਸਾ ਪਾਉਂਦੀਆਂ ਹਨ ਉਹ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਇਨਫਰਾਦੀ ਤੌਰ ਉਤੇ ਗਦਰ ਪਾਰਟੀ ਕਾਇਮ ਕਰਨ ਵਿਚ ਲਾ: ਹਰਦਿਆਲ ਦੀ ਸ਼ਖਸੀਅਤ ਨੇ ਸਭ ਤੋਂ ਨੁਮਾਇਆਂ ਪਾਰਟ ਅਦਾ ਕੀਤਾ। ਉਨ੍ਹਾਂ ਦੀ ਇਲਮੀ ਲਿਆਕਤ ਨੇ ਬਰਕਲੇ ਯੂਨੀਵਰਸਟੀ ਦੇ ਸੰਸਕ੍ਰਿਤ ਦੇ ਪ੍ਰੋਫੇਸਰ ਨੂੰ ਵੀ ਮੋਹ ਲਿਆ ਸੀ। ਕਾਬਲੀਅਤ, ਸਾਦਗੀ ਅਤੇ ਤਿਆਗ ਦੇ ਕਾਰਨ, ਯੂਨੀਵਰਸਟੀ ਅਤੇ ਕੈਲੇਫੋਰਨੀਆ ਦੇ ਅਖਬਾਰੀ ਹਲਕਿਆਂ ਵਿਚ ਉਨ੍ਹਾਂ ਪਾਸ ਮਾਨ ਪ੍ਰਾਪਤ ਕੀਤਾ, ਅਤੇ ਅਖਬਾਰਾਂ ਵਿਚ ਉਨ੍ਹਾਂ ਨੂੰ ਅਕਸਰ “ਹਿੰਦੂ ਸੰਤ ਦੀ ਪਦਵੀ ਦਿਤੀ ਜਾਂਦੀ*। ਉਨ੍ਹਾਂ ਦੀ ਸ਼ਖਸੀਅਤ ਨਾ ਕੇਵਲ ਅਮਰੀਕਾ ਦੇ ਹਿੰਦੀ ਕਾਮਿਆਂ ਦੇ ਸ਼ੋਸ ਨੂੰ ਇਕ ਜਥੇਬੰਦ ਲਹਿਰ ਦੀ ਸ਼ਕਲ ਦੇਣ ਦਾ ਕੇਂਦਰ ਬਣੀ, ਬਲਕਿ ਉਨਾਂ ਦੀ ਸ਼ਖਸੀਅਤ ਦੇ ਕਾਰਨ ਅਮਰੀਕਨ ਜਾਣਕਾਰ ਹਲਕਿਆਂ ਵਿਚ ਇਸਦਾ ਮਾਣ ਵੀ ਵਧਿਆ । ਗਦਰ ਪਾਰਟੀ ਲਹਿਰ ਲਈ ਲਾ: ਹਰਦਿਆਲ ਦੀ ਇਹ ਕੀਤੀ ਸੇਵਾ ਮਾਮੂਲੀ ਨਹੀਂ, ਅਤੇ ਇਸ ਲਹਿਰ ਦੇ ਇਤਹਾਸ ਵਿਚ ਹਮੇਸ਼ਾਂ ਰੌਸ਼ਨ ਰਹੇ ਗੀ; ਕਿਉਂਕਿ ਗਦਰ ਪਾਰਟੀ ਨੇ ਵੀ (ਜਿਵੇਂ ਅਗਲੇ ਕਾਂਡਾਂ ਵਿਚ ਵੇਖਿਆ ਜਾਵੇਗਾ) ਸਮੁਚੇ ਤੌਰ ਉਤੇ ਗਦਰ ਪਾਰਟੀ ਲਹਿਰ ਨੂੰ ਸ਼ਕਲ ਦੇਣ ਵਿਚ ਤਕਰੀਬਨ ਲਾ ਹਰਦਿਆਲ ਵਰਗਾ ਪਾਰਟ ਅਦਾ ਕੀਤਾ। ਅਰਥਾਤ ਗਦਰ ਪਾਰਟੀ ਨੇ ਗਦਰ ਪਾਰਟੀ ਲਹਿਰ ਨੂੰ ਇਤਨਾ ਬਣਾਇਆ ਜਾਂ ਢਾਲਿਆ ਨਹੀਂ, ਜਿਤਨਾ ਕਿ ਇਸ ਲਹਿਰ ਦੀ ਤਰਜਮਾਨੀ ਕਰਨ ਦਾ ਵਸੀਲਾ ਬਣੀ। "First Case, the beginning of the Congpiracy & war, p. 2; Bh: Parmanand, p. 62.

  • Bh Parmanand, p. 61.

€ Diled by Panjab Digital Library www penjadigilib.org