ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੋ ਥਾਂ ਪ੍ਰਬੰਧ ਸੀ[1]

ਅਮਰੀਕਾ ਵਿਚੋਂ ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਲਈ ਬਹੁਤੇ ਪੰਜਾਬ ਦੇ ਕਿਸਾਨ ਸਿਖ ਆਏ, ਪਰ ਅਮਰੀਕਾ ਵਿਚ ਹੋਰ ਹਿੰਦੀ ਅਨਸਰਾਂ ਦੀ ਆਬਾਦੀ ਦੇ ਮੁਤਾਬਕ ਹਿੰਦੂ, ਮੁਸਲਮਾਨ ਜਾਂ ਹੋਰ ਜਾਤੀਆਂ ਜਾਂ ਸੂਬਿਆਂ ਦੇ ਅਨਸਰਾਂ ਨੇ ਵੀ ਹਿੱਸਾ ਲਿਆ[2]। ਮੌਲਵੀ ਬਰਕਤੁਲਾ ਗਦਰ ਪਾਰਟੀ ਦੇ ਉਘੇ ਲੀਡਰ ਸਨ ਜੋ ਪਿਛੋਂ ਗਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ, ਅਤੇ ਪਰਸਿੱਧ ਸ਼੍ਰੀ ਪਿੰਗਲੇ ਮਹਾਰਾਸ਼ਟਰ ਦੇ ਨੌਜਵਾਨ ਸਨ। ਗਦਰ ਪਾਰਟੀ ਦੇ ਲੀਡਰ ਜਹਾਜ਼ਾਂ ਉਤੇ ਹੀ ਫੜੇ ਜਾਨ ਪਿਛੋਂ ਹਿੰਦ ਵਿਚ ਗਦਰ ਪਾਰਟੀ ਲਹਿਰ ਵਿਚ ਕਾਫੀ ਬੰਗਾਲੀ ਸ਼ਾਮਲ ਹੋ ਗਏ, ਅਤੇ ਸ਼੍ਰੀ ਰਾਸ ਬਿਹਾਰੀ ਬੋਸ ਇਸ ਦੇ ਆਪ ਚੁਣਕੇ ਲੀਡਰ ਬਣਾਏ ਗਏ। ਫੌਜਾਂ ਨੂੰ ਵਰਗਲਾਉਣ ਸਮੇਂ ਬਿਨਾਂ ਧਰਮ, ਜਾਤੀ ਜਾਂ ਸੂਬੇ ਦੇ ਲਿਹਾਜ਼ ਦੇ ਸਭ ਦੇਮੀ ਪਲਟਣਾਂ ਨੂੰ ਨਾਲ ਮਿਲਾਉਣ ਦੀ ਕੋਸ਼ਸ਼ ਕੀਤੀ ਗਈ, ਅਤੇ ਸਿੰਘਾ ਪਰ ਜਿਸ ਪਲਟਣ ਨੇ ਗਦਰ ਕੀਤਾ ਉਹ ਨਿਰੋਲ ਮੁਸਲਮਾਨਾਂ ਦੀ ਸੀ। ਬਲਕਿ ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਦੀ ਨੀਯਤ ਨਾਲ ਚਾਰ ਅਮਰੀਕਨ ਵੀ ਆਏ, ਜਿਨ੍ਹਾਂ ਨੂੰ ਜਾਂ ਤਾਂ ਹਿੰਦ ਵਿਚ ਵੜਨ ਨਾ ਦਿਤਾ ਗਿਆ ਜਾਂ ਫੜ ਕੇ ਵਾਪਸ ਭੇਜ ਦਿਤਾ ਗਿਆ। ਜੇ ਗਦਰ ਪਾਰਟੀ ਲਹਿਰ ਦੀ ਸਪਿਰਟ ਫਿਰਕੂ, ਜਾਂ ਸੂਬਿਕ ਤੰਗ ਨਜ਼ਰੀ ਵਾਲੀ, ਜਾਂ ਆਪਣੀ ਪਾਰਟੀ ਦੇ ਹੱਥ ਤਾਕਤ ਲੈਣ ਦੀ ਵੀ, ਹੁੰਦੀ ਤਾਂ ਇਹ ਸਭ ਕੁਛ ਇਸ ਤਰ੍ਹਾਂ ਨਾ ਹੁੰਦਾ।

ਗਦਰ ਪਾਰਟੀ ਲਹਿਰ ਦੀ ਸਕੀਮ ਦਾ ਇਕ ਹਿੱਸਾ ਇਹ ਸੀ ਕਿ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕਢਣ ਵਾਸਤੇ ਅਫਗਾਨਸਤਾਨ ਅਤੇ ਸਰਹੱਦ ਪਾਰ ਦੇ ਕਬੀਲਿਆਂ ਨੂੰ ਨਾਲ ਮਿਲਾਇਆ ਜਾਏ, ਅਤੇ ਗਦਰ ਪਾਰਟੀ ਦੇ ਕਈ ਮੈਂਬਰਾਂ ਨੇ ਹੋਰ ਇਨਕਲਾਬੀਆਂ ਨਾਲ ਰਲਕੇ ਇਹ ਕੋਸ਼ਸ਼ ਵੀ ਕੀਤੀ। ਨਿਰੋਲ ਕੌਮੀ ਨਜ਼ਰੀਏ ਤੋਂ ਵੀ ਇਹ ਕਦਮ ਖਤਰਿਆਂ ਰਹਿਤ ਨਹੀਂ ਸੀ, ਪਰ ਗਦਰ ਪਾਰਟੀ ਲਹਿਰ ਦੇ ਗੈਰ-ਫਿਰਕੂ ਨਜ਼ਰੀਏ ਦੇ ਹੱਕ ਵਿਚ ਇਹ ਇਕ ਵੱਡਾ ਸਬੂਤ ਹੈ। ਹੈ।

ਹਿੰਦ ਦਾ ਵਾਯੂਮੰਡਲ ਫਿਰਕੇਦਾਰੀ ਨਾਲ ਭਰਪੂਰ ਰਿਹਾ ਹੈ, ਅਤੇ ਪੰਜਾਬ ਇਸ ਦਾ ਗੜ੍ਹ ਸੀ। ਗਦਰ ਪਾਰਟੀ ਲਹਿਰ ਦੀ ਗੈਰ-ਫਿਰਕੂ ਸਪਿਰਟ ਦੀ ਇਹ ਇਕ ਵਡੀ ਸ਼ਾਹਦੀ ਹੈ ਕਿ ਇਸ ਦੇ ਫੇਲ ਹੋ ਜਾਣ ਪਿਛੋਂ ਅਮਰੀਕਾ ਤੋਂ ਆ[3] ਪਹਿਲੇ ਕੇਸ ਵਿਚ ਸਜ਼ਾ ਪਾਉਣ ਵਾਲੇ ਉਘੇ ਗਦਰੀਆਂ ਵਿਚੋਂ ਇਕ[4] ਨੇ ਵੀ, ਰਿਹਾ ਹੋਕੇ ਕਿਸੇ ਫਿਰਕੂ ਲਹਿਰ ਵਿਚ ਹਿੱਸਾ ਨਹੀਂ ਲਿਆ, ਹਾਲਾਂਕਿ ਉਹ ਕੌਮੀ ਅਤੇ ਜਨਤਕ ਲਹਿਰਾਂ ਵਿਚ ਵਧ ਚੜਕੇ ਹਿਸਾ ਲੈਂਦੇ ਰਹੇ। ਬਲਕਿ ਉਨ੍ਹਾਂ ਵਿਚੋਂ ਬਹੁਗਿਣਤੀ ਰਿਹਾਈ ਦੇ ਪਛੋਂ ਕਮੀਊਨਿਸਟ ਲੈਹਰ ਵਿਚ ਸ਼ਾਮਲ ਹੋ ਗਈ,ਅਤੇ ਗਦਰ ਪਾਰਟੀ ਲਹਿਰ ਫੇਲ ਹੋਣ ਪਿਛੋਂ ਗਦਰ ਪਾਰਟੀ ਦਾ ਰੁਖ ਕਮੀਊਨਿਜ਼ਮ ਵਲ ਹੋ ਗਿਆ[5]। ਕਮੀਊਨਿਸਟ ਪਾਰਟੀ ਦੇ

ਅਮਰੀਕਾ ਤੋਂ ਆਏ ਪਹਿਲੇ ਕੇਸ ਦੇ ਗਦਰੀਏ ਇਸ ਵਾਸਤੇ ਚੁਣੇ ਗਏ ਹਨ ਕਿ ਲਹਿਰ ਨੂੰ ਜਥੇਬੰਦ ਕਰਨ ਵਾਲੇ ਅਤੇ ਲੀਡਰ ਅਸਲੀ ਉਹ ਸਨ (Second Case, p. 1), ਅਤੇ ਗਦਰ ਪਾਰਟੀ ਲਹਿਰ ਵਿਚ ਹਿੰਦ ਵਿਚੋਂ ਹੋਰ ਵੀ ਭਿਨ ਭਿਨ ਵੀਚਾਰਾਂ ਵਾਲੇ ਅਨਸਰ ਸ਼ਾਮਲ ਹੋ ਗਏ। ਕਟੱੜ ਦੁਸ਼ਮਣ ਵੀ ਉਸ ਉਤੇ ਫਿਰਕੇਦਾਰੀ ਦਾ ਦੋਸ਼ ਨਹੀਂ ਲਾ ਸਕਦੇ।

ਗਦਰ ਪਾਰਟੀ ਲਹਿਰ ਦੇ ਇਨਕਲਾਬੀ ਅਸਲੇ ਬਾਰੇ ਕੁਝ ਦੱਸਣ ਦੀ ਲੋੜ ਨਹੀਂ। ਇਸ ਲਹਿਰ ਦਾ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਦਾ ਇਤਹਾਸ ਇਸ ਦੀ ਮੂੰਹੋਂ ਬੋਲਦੀ ਤਸਵੀਰ ਹੈ। ਸਿਰਫ ਇਹ ਨਿਖੇੜਾ ਕਰਨ ਦੀ ਲੋੜ ਹੈ ਕਿ ਬੰਗਾਲੀ ਦਹਿਸ਼ਤ ਪਸੰਦਾਂ (Terrorists) ਦੇ ਇਕ ਗਰੁਪ ਦੇ ਇਸ ਲਹਿਰ ਦਾ ਸਾਥ ਦੇਣ, ਅਤੇ ਉਨ੍ਹਾਂ ਦੇ ਅਸਰ ਹੇਠ ਇਸ ਲਹਿਰ ਨਾਲ ਸੰਬੰਧਤ ਕੁਝ ਡਾਕਿਆਂ ਅਤੇ ਇਕੜ ਦੁਕੜ ਕਤਲਾਂ, ਤੋਂ ਗਦਰ ਪਾਰਟੀ ਲਹਿਰ ਨੂੰ ਦਰਸ਼ਿਤ ਪਸੰਦ ਲਹਿਰ ਦੀ ਰੰਗਤ ਨਹੀਂ ਦੇਣੀ ਚਾਹੀਦੀ। ਅਗੇ ਵੇਖਿਆ ਜਾਵੇਗਾ ਕਿ ਬੰਗਾਲੀ ਦਹਿਸ਼ਤ ਪਸੰਦ ਵੀ ਇਸ ਲਹਿਰ ਵਿਚ ਸ਼ਾਮਲ ਹੋਣ ਲਈ ਬਹੁਤਾ ਇਸ ਗਲ ਨਾਲ ਪ੍ਰੇਰਤ ਹੋਏ, ਜਦ ਉਨ੍ਹਾਂ ਵੇਖਿਆ ਕਿ ਦੇਸੀ ਫੌਜਾਂ ਨੂੰ ਵਰਗਲਾਉਣ ਦਾ ਕਿਤਨਾ ਕੰਮ ਹੋ ਚੁਕਾ ਹੈ ਅਤੇ ਹੋਰ ਇਸ ਬੰਨੇ ਸਫਲਤਾ ਹਾਸਲ ਕਰਨ ਦੀ ਕਿਤਨੀ ਸੰਭਾਵਨਾ ਹੈ। ਦੇਸੀ ਫੌਜਾਂ ਹਥਿਆਰ ਬੰਦ ਬਗਾਵਤ ਦਾ ਧੁਰਾ ਬਣਾਉਣ ਦੀ ਸੰਭਾਵਨਾ ਬੰਗਾਲੀ ਦੇਸ਼ ਭਗਤਾਂ ਵਾਸਤੇ ਬਿਲਕੁਲ ਇਕ ਨਵਾਂ ਤਜੱਰਬਾ ਸੀ, ਕਿਉਂਕਿ ਬੰਗਾਲੀਆਂ ਦੀ ਫੌਜ ਵਿਚ ਗਿਣਤੀ ਨਾ ਹੋਇਆਂ ਦੇ ਬਰਾਬਰ ਹੋਣ ਕਰਕੇ ਉਨ੍ਹਾਂ ਨੂੰ ਇਸ ਬੰਨੇ ਕਾਰਗਰ ਕਦਮ ਪੁਟਣ ਦਾ ਕਦੇ ਪਹਿਲਾਂ ਅਵਸਰ ਨਹੀਂ ਸੀ ਮਿਲ ਸਕਿਆ। ਅਰਥਾਤ ਭਾਵੇਂ ਬੰਗਾਲੀ ਦੇਸ਼ ਭਗਤਾਂ ਨੇ ਹਿੰਦ ਵਿਚ ਗਦਰ ਪਾਰਟੀ ਲਹਿਰ ਨੂੰ ਆਪਣੇ ਤਰੀਕਾਕਾਰਾਂ ਦੀ ਮਾੜੀ ਜਿਹੀ ਰੰਗਤ ਦਿਤੀ, ਪਰ ਉਹ ਵੀ ਸਮੁਚੇ ਤੌਰ ਉਤੇ ਇਕ ਨਵਾਂ ਨਜ਼ਰੀਆ ਗ੍ਰਹਿਣ ਕਰਕੇ ਲਹਿਰ ਵਿਚ ਸ਼ਾਮਲ ਹੋਏ। ਅਗਲੇ ਕਾਂਡਾਂ ਵਿਚ ਇਹ ਵੀ ਵੇਖਿਆ ਜਾਵੇਗਾ ਕਿ ਫੌਜਾਂ ਤੋਂ ਇਲਾਵਾ ਆਮ ਜਨਤਾ ਅਤੇ ਵਿਦਿਆਰਥੀਆਂ ਨੂੰ ਨਾਲ ਮਿਲਾਕੇ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ੀ ਹਕੂਮਤ ਦਾ ਹਿੰਦ ਵਿਚੋਂ ਖਾਤਮਾ ਕਰਕੇ ਪੰਚਾਇਤੀ ਰਾਜ ਕਾਇਮ ਕਰਨਾ ਗਦਰ ਪਾਰਟੀ ਲਹਿਰ ਦਾ ਵਡਾ ਮਕਸਦ ਅਤੇ ਪ੍ਰੋਗਰਾਮ ਸੀ, ਜਿਸ ਨੂੰ ਸਿਰੇ ਚਾੜਨ ਦੀ ਪੂਰੀ ਕੋਸ਼ਸ਼ ਕੀਤੀ ਗਈ। ਇਹ ਵਖਰੀ ਗਲ ਹੈ ਕਿ ਪੰਚਾਇਤੀ ਰਾਜ ਸਥਿਰ ਹੁੰਦਾ ਜਾਂ ਨਾ ਹੁੰਦਾ, ਕਿਉਂਕਿ ਹਿੰਦ ਵਾਸੀ ਇਸ ਵਾਸਤੇ ਤਿਆਰ ਨਹੀਂ ਸਨ। ਇਹ ਵੀ ਵਖਰੀ ਗਲ ਹੈ ਕਿ ਦੇਸ ਦੀ ਸਾਧਾਰਨ ਜਨਤਾ ਵਿਚ ਰਾਜਸੀ ਜਾਗਰਤਾ ਨਾ ਹੋਇਆਂ ਦੇ ਬਰਾਬਰ ਹੋਣ ਕਰਕੇ ਆਮ ਜਨਤਾ ਅਤੇ ਵਿਦਿਆਰਥੀਆਂ ਨੂੰ ਲਹਿਰ ਵਿਚ ਸ਼ਾਮਲ ਕਰਨ ਵਿਚ ਕਾਮਯਾਬੀ ਘੱਟ ਹੋਈ, ਅਤੇ ਲੜਾਈ ਦੇ ਵਿਸ਼ੇਸ਼ ਹਾਲਾਤ ਦੇ ਕਾਰਨ ਦੇਸੀ ਫੌਜੀਆਂ ਦੀ ਹਮਾਇਤ ਹਾਸਲ ਕਰਨ ਵਿਚ ਵਧੇਰੇ ਸਫਲਤਾ ਹੋਈ, ਜਿਸ ਕਰਕੇ ਗਦਰ ਪਾਟਰੀ ਲਹਿਰ ਦੀਆਂ ਹਿੰਦ ਵਿਚ ਕੋਸ਼ਸ਼ਾਂ ਦਾ ਇਹ ਹਿੱਸਾ ਧੁਰਾ ਬਣ ਗਿਆ। ਇਸ ਵਾਸਤੇ ਹਿੰਦ ਵਿਚਲੇ ਉਸ ਵੇਲੇ ਦੇ ਰਾਜਸੀ ਹਾਲਾਤ ਦੇ ਮੁਤਾਬਕ ਗਦਰ ਪਾਰਟੀ ਲਹਿਰ ਸਹੀ ਅਰਥਾਂ ਵਿਚ ਕੌਮੀ ਇਨਕਲਾਬੀ ਲਹਿਰ ਸੀ। ਇਸ ਦਹਿਸ਼ਤ ਪਸੰਦ ਲਹਿਰ ਨਾਲ ਤੁਲਣਾ ਦੇਣੀ ਤਾਂ ਉੱਕਾ ਗਲਤ ਹੈ, ਕਿਉਂਕਿ ਕੇਵਲ ਦੇਸ ਦੀ ਫੌਜ ਦੀ ਮਦਦ ਨਾਲ ਬਦੇਸ਼ੀ ਹਕੂਮਤ ਦਾ ਆਪਣੇ ਦੇਸ ਵਿਚੋਂ ਤਖਤਾ ਉਲਟਣ ਨੂੰ ਵੀ ਦਹਸ਼ਤ · ਪਸੰਦੀ ਦਾ ਨਾਮ ਨਹੀਂ ਦਿਤਾ ਜਾ ਸਕਦਾ।

ਆਖਰ ਹਥਿਆਰਬੰਦ ਕੌਮੀ ਇਨਕਲਾਬਾਂ ਅਤੇ ਦਹਿਸ਼ਤ ਪਸੰਦੀ ਵਿਚ ਬੁਨਿਆਦੀ ਫਰਕ ਕੀ ਹੁੰਦਾ ਹੈ, ਕਿਉਂਕਿ ਉਕੜ ਟੁਕੜ ਕਤਲ ਤੇ ਘਟਨਾਵਾਂ ਤਾਂ ਜਨਤਕ

੫੦


  1. First Case, the Return to India, p. 2.
  2. Mandlay Case, Judgement, pp. 31 & 32.
  3. ਸਵਾਏ ਭਾ: ਪਰਮਾਨੰਦ ਦੇ ਜੋ ਆਪਣੇ ਬਿਆਨ ਮੁਤਾਬਕ ਗਦਰ ਪਾਰਟੀ ਨਾਲ ਸੰਬੰਧਤ ਨਹੀਂ ਸਨ।
  4. ਅਮਰੀਕਾ ਤੋਂ ਆਏ ਪਹਿਲੇ ਕੇਸ ਦੇ ਗਦਰੀਏ ਇਸ ਵਾਸਤੇ ਚੁਣੇ ਗਏ ਹਨ ਕਿ ਲਹਿਰ ਨੂੰ ਜਥੇਬੰਦ ਕਰਨ ਵਾਲੇ ਅਤੇ ਲੀਡਰ ਅਸਲੀ ਉਹ ਸਨ (Second Case, p. 1), ਅਤੇ ਗਦਰ ਪਾਰਟੀ ਲਹਿਰ ਵਿਚ ਹਿੰਦ ਵਿਚੋਂ ਹੋਰ ਵੀ ਭਿਨ ਭਿਨ ਵੀਚਾਰਾਂ ਵਾਲੇ ਅਨਸਰ ਸ਼ਾਮਲ ਹੋ ਗਏ।
  5. ਅਮਰੀਕਾ ਤੋਂ ਆਏ ਪਹਿਲੇ ਕੇਸ ਦੇ ਗਦਰੀਏ ਇਸ ਵਾਸਤੇ ਚੁਣੇ ਗਏ ਹਨ ਕਿ ਲਹਿਰ ਨੂੰ ਜਥੇਬੰਦ ਕਰਨ ਵਾਲੇ ਅਤੇ ਲੀਡਰ ਅਸਲੀ ਉਹ ਸਨ (Second Case, p. 1), ਅਤੇ ਗਦਰ ਪਾਰਟੀ ਲਹਿਰ ਵਿਚ ਹਿੰਦ ਵਿਚੋਂ ਹੋਰ ਵੀ ਭਿਨ ਭਿਨ ਵੀਚਾਰਾਂ ਵਾਲੇ ਅਨਸਰ ਸ਼ਾਮਲ ਹੋ ਗਏ।