ਇਨਕਲਾਬਾਂ ਵਿਚ ਵੀ ਨਹੀਂ ਰੁਕ ਸਕਦੀਆਂ । ਦਹਿਸ਼ਤ ਪਸੰਦ ਕੇਵਲ ਇਕੜ ਦੁਕੜ ਕਤਲਾਂ, ਜਾਂ ਇਨ੍ਹਾਂ ਦਵਾਰਾ ਫੈਲਾਏ ਗਏ ਡਰ, ਦੇ ਆਸਰੇ ਕਿਸੇ ਹਕੂਮਤ ਦਾ ਤਖਤਾ ਪਲਟਣ ਦੀ ਆਸ ਰਖਦੇ ਹਨ । ਉਹ ਜਨਤਾ ਦੀ ਇਨਕਲਾਬੀ ਤਾਕਤ ਨੂੰ ਜਥੇਬੰਦ ਕਰਕੇ,ਜਾਂ ਫੌਜ ਨੂੰ ਨਾਲ ਮਿਲਾਕੇ,ਉਸ ਹਕੂਮਤ ਤੋਂ ਭਾਰੂ ਜਾਂ ਮੁਕਾਬਲੇ ਦੀ ਤਾਕਤ ਪੈਦਾ ਕਰਨ ਦਾ ਯਤਨ ਨਹੀਂ ਕਰਦੇ; ਅਤੇ ਉਨ੍ਹਾਂ ਦਾ ਤਰੀਕਾਕਾਰ ਕੇਵਲ ਐਸੀਆਂ ਹਕੂਮਤਾਂ ਵਿਰੁਧ ਕਾਮਯਾਬ ਹੋ ਸਕਦਾ ਹੈ ਜੋ ਥੋੜੇ ਪੁਰਸ਼ਾਂ ਜਾਂ ਗਰੂਪਾਂ ਦੇ ਸਹਾਰੇ ਖੜੀਆਂ ਹੋਣ । ਜਿਥੇ ਇਕ ਸਮੁਚੀ ਕੌਮ ਜਾਂ ਪ੍ਰਬੰਧ (System) ਦੂਸਰੇ ਉਤੇ ਭਾਰੂ ਹੋਵੇ ਉਥੇ ਦਹਿਸ਼ਤਪਸੰਦ ਤਰੀਕਾਕਾਰ ' ਦੀ ਸਫਲਤਾ ਦੀ ਸੰਭਾਵਨਾ ਨਾ ਹੋਇਆਂ ਬਰਾਬਰ ਹੋ ਸਕਦੀ ਹੈ। ਉਪ੍ਰੋਕਤ ਨਜ਼ਰੀਏ ਦੇ ਕਾਰਨ ਦਹਿਸ਼ਪਸੰਦਾਂ ਦੀ ਜਥੇਬੰਦੀ ਵੀ ਛੋਟੇ ਛੋਟੇ ਗਰੁਪਾਂ ਵਿਚ ਸਾਜਸ਼ੀ ਲੀਹਾਂ ਤਕ ਮਹਿਦੂਦ ਹੁੰਦੀ ਹੈ। ਪਰ ਫੌਜ ਨੂੰ ਵੱਡੇ ਪੈਮਾਨੇ ਉਤੇ ਨਾਲ ਮਿਲਾਉਣ ਦੀਆਂ ਕੋਸ਼ਸ਼ਾਂ ਤੋਂ ਇਲਾਵਾ, ਗਦਰ ਪਾਰਟੀ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕਾ ਵਿਚੋਂ ਅੰਗਰੇਜ਼ਾਂ ਵਿਰੁਧ ਲੜਾਈ ਦਾ ਖੁਲਾ ਐਲਾਨ ਕਰਕੇ ਤੁਰੇ। ਬਲਕਿ ਉਨ੍ਹਾਂ ਦੀ ਇਹ ਸਭ ਤੋਂ ਵਡੀ ਮੋਹਲਕ ਗਲਤੀ ਸਾਬਤ ਹੋਈ। ਪਹਿਲੇ ਸਾਜਸ਼ ਕੇਸ ਦੇ ਫੈਸਲੇ ਦੇ ਸ਼ੁਰੂ ਵਿਚ ਦਿਤੀ ਗਈ ਸੁਰਖੀ, ‘ਸਾਜਸ਼ ਅਤੇ ਜੰਗ ਦ ਅਰੰਭ’(The Beginning of the Conspiracy & war) ਵੀ ਇਸ ਗਲ ਨੂੰ ਜ਼ਾਹਰ ਕਰਦੀ ਹੈ ਕਿ ਜੱਜ ਵੀ ਗਦਰ ਪਾਰਟੀ ਲਹਿਰ ਨੂੰ ਵਡੇ ਪੈਮਾਨੇ (Mass Scale) ਉਤੇ ਇਨਕਲਾਬੀ ਅੰਦੋਲਨ ਸਮਝਦੇ ਸਨ, ਭਾਵੇਂ ਉਨ੍ਹਾਂ ਜੰਗ ਦੇ ਨਾਲ ਸਾਜ਼ਸ਼ ਸ਼ਬਦ ਨੂੰ ਵੀ ਜੋੜਿਆ ਹੈ, ਕਿਉਂਕਿ ਸਾਜ਼ਸ਼ ਹਰ ਇਕ ਇਨਕਲਾਬੀ ਅੰਦੋਲਨ ਦਾ ਕੁਝ ਨਾ ਕੁਝ ਜ਼ਰੂਰ ਹਿਸਾ ਹੁੰਦੀ ਹੈ । ਅਗਲੇ ਕਾਂਡਾਂ ਵਿਚਲਾ ਗਦਰ ਪਾਰਟੀ ਲਹਿਰ ਦਾ ਇਤਹਾਸ ਅਤੇ ਵਾਕਿਆਤ ਵੀ ਇਸ ਗਲ ਦੀ ਪੁਸ਼ਟੀ ਕਰਨਗੇ ਕਿ ਸਮੁਚੇ ਤੌਰ ਉਤੇ ਗਦਰ ਪਾਰਟੀ ਲਹਿਰ ਕੌਮੀ ਇਨਕਲਾਬੀ ਲਹਿਰ ਸੀ, ਨਾ ਕਿ ਦਹਿਸ਼ਤਪਸੰਦ ਅੰਦੋਲਨ |
ਸਤਵਾਂ ਕਾਂਡ ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਗਦਰ ਪਾਰਟੀ ਨੂੰ ਚਲਾਉਣ ਵਾਲੇ ਦਰਅਸਲ ਅੰਨ੍ਹੇ ਜਜ਼ਬੇ ਦੇ ਅਸਰ ਹੇਠ ਕੰਮ ਕਰ ਰਹੇ ਸਨ[1]।ਅਮਲੀ ਵਰਤੋਂ ਦੀ ਤਫਸੀਲ ਨੂੰ ਤਹਿ ਕੀਤੇ ਬਿਨਾਂ ਜਿਵੇਂ ਗਦਰ ਪਾਰਟੀ ਦੇ ਇਨਕਲਾਬੀਆਂ ਦਾ ਵਹੀਰ ਢੋਲ ਵਜਾਕੇ ਐਲਾਨੀਆ ਹਿੰਦ ਨੂੰ ਠਿੱਲ ਪਿਆ[2], ਉਸ ਨੂੰ ਵੇਖਕੇ ਇਸੇ ਕਿਸਮ ਦਾ ਮਨ ਉਤੇ ਅਸਰ ਪੈਂਦਾ ਹੈ । ਪਰ ਇਸ ਦਾ ਇਹ ਮਤਲਬ ਨਹੀਂ ਕਿ ਗਦਰ ਪਾਰਟੀ ਦਾ ਕੋਈ ਆਪਣਾ ਪਲੈਨ ਜਾਂ ਪ੍ਰੋਗਰਾਮ ਹੈ ਈ ਨਹੀਂ ਸੀ । ਹਰ ਇਕ ਰਾਜਨੀਤਕ ਪਾਰਟੀ, ਜਿਸ ਦਾ ਕੋਈ ਹਾਸਲ ਕਰਨ ਯੋਗ ਮਕਸਦ ਹੋਵੇ ਅਤੇ ਜਿਸ ਨੂੰ ਪ੍ਰਾਪਤ ਕਰਨ ਲਈ ਉਹ ਤੁਲੀ ਹੋਵੇ, ਦਾ ਕੋਈ ਨਾ ਕੋਈ ਪ੍ਰੋਗਰਾਮ ਅਥਵਾ ਪਲੈਨ ਜ਼ਰੂਰ ਹੁੰਦਾ ਹੈ, ਭਾਵੇਂ ਇਹ ਧੁੰਧਲੀ (vague) ਹਾਲਤ ਵਿਚ ਹੀ ਕਿਉਂ ਨਾ ਹੋਵੇ। ਇਨਕਲਾਬੀ ਪਾਰਟੀਆਂ ਦੇ ਪਲੈਨ ਅਮੂਮਨ ਭੇਦ ਦੇ ਪਰਦੇ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਬਾਰੇ ਮੁਕੰਮਲ ਸਬੂਤ ਮਿਲਣ ਦੀ ਆਸ ਰੱਖਣੀ ਠੀਕ ਨਹੀਂ । ਪਰ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਕਾਫੀ ਸ਼ਹਾਦਤ ਹੈ ਜੋ ਗਦਰ ਪਾਰਟੀ ਦੇ ਪਲੈਨ ਅਤੇ ਪ੍ਰੋਗਰਾਮ ਦੇ ਮੋਟੇ ਮੋਟੇ ਅੰਗਾਂ ਨੂੰ ਸਪੱਸ਼ਟ ਤੌਰ ਉਤੇ ਜ਼ਾਹਰ ਕਰਦੀ ਹੈ। ਗਦਰ ਪਾਰਟੀ ਲਹਿਰ ਦੇ ਪਲੈਨ ਦਾ ਸਭ ਤੋਂ ਨੁਮਾਇਆਂ ਅੰਗ ਅੰਤਰ ਰਾਸ਼ਟਰੀ ਹਾਲਾਤ ਤੋਂ ਫਾਇਦਾ ਉਠਾਉਣ ਦਾ ਸੀ। ਇਸ ਦੇ ਦੋ ਪਹਿਲੂ ਸਨ । ਇਕ ਤਾਂ ਹਿੰਦ ਵਿਚਲੀ ਬਦੇਸ਼ੀ ਅੰਗਰੇਜ਼ੀ ਹਕੂਮਤ ਉਤੇ ਉਸ ਵੇਲੇ ਅਖੀਰਲਾ ਵਾਰ ਕਰਨਾ ਜਿਸ ਵੇਲੇ ਅੰਗਰੇਜ਼ ਕਿਸੇ ਵਡੀ ਮੁਕਾਬਲੇ ਦੀ ਤਾਕਤ ਨਾਲ ਲੜਾਈ ਵਿਚ ਫਸੇ ਹੋਏ ਹੋਣ । ਦੂਸਰੇ ਰਾਸ਼ਟਰੀ ਅੰਗਰੇਜ਼ ਵਿਰੋਧੀ ਤਾਕਤਾਂ ਦੀ ਮਦਦ ਅਤੇ ਸਹਾਇਤਾ ਲੈਣੀ। ੩੧ ਦਸੰਬਰ ੧੯੧੩ ਨੂੰ ਸੈਕਰੇਮੈਂਟੋ ਵਿਚ ਹੋਈ ਮੀਟਿੰਗ ਵਿਚ “ਲਾ ਹਰਦਿਆਲ ਨੇ ਦੱਸਿਆ ਕਿ ਜਰਮਨੀ ਇੰਗਲੈਂਡ ਨਾਲ ਲੜਾਈ ਦੀ ਤਿਆਰੀ ਕਰ ਰਿਹਾ ਹੈ ਅਤੇ ਹੋਣ ਵਾਲੇ ਇਨਕਲਾਬ ਵਾਸਤੇ ਹਿੰਦ ਜਾਣ ਦਾ ਸਮਾਂ ਹੈ। ਇਹ ਪੁਰ ਮਤਲਬ ਗੱਲ ਹੈ ਕਿ ਇਤਨਾ ਚਿਰ ਪਹਿਲਾਂ, ਅਰਥਾਤ ਦਸੰਬਰ ੧੯੧੩ ਵਿਚ, ਹਰਦਿਆਲ ਨੂੰ ਜਰਮਨੀ ਦੇ ਆਉਣ ਵਾਲੇ ਇਰਾਦਿਆਂ ਦਾ ਪਤਾ ਸੀ, ਅਤੇ ਇਹ ਉਸ ਦੀਆਂ ਬਗਾਵਤ ਕਰਨ ਦੀਆਂ ਕੋਸ਼ਸ਼ਾਂ ਅਤੇ ਉਸ ਮੁਲਕ ਨਾਲ ਕੁਝ ਸੰਬੰਧ ਨੂੰ ਜ਼ਾਹਰ ਕਰਦਾ ਹੈ[3]।” ਅਮਰੀਕਾ ਤੋਂ ਤੁਰਨ ਸਮੇਂ ਸੈਨਫ੍ਰਾਂਸਿਸਕੋ ਵਿਚ ੨੫ ਮਾਰਚ ੧੯੧੪ ਨੂੰ ਹੋਈ ਮੀਟਿੰਗ ਵਿਚ‘ਹਰਦਿਆਲ ਨੇ ਐਲਾਨ ਕੀਤਾ ਕਿ ਓਹ ਜਰਮਨੀ ਜਾਏਗਾ ਅਤੇ ਹੋਣ ਵਾਲੀ ਬਗਾਵਤ ਵਾਸਤੇ ਓਥੇ ਤਿਆਰੀ ਕਰੇਗਾ"। |
ਪੰਨਾ:ਗ਼ਦਰ ਪਾਰਟੀ ਲਹਿਰ.pdf/77
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ