੧੯੧੪ ਵਾਲਾ ਮਹਾਨ ਯੁੱਧ ਛਿੜ ਜਾਣ ਉਤੇ (ਪਰ ਅੰਗਰੇਜ਼ਾਂ ਦੇ ਇਸ ਵਿਚ ਸ਼ਾਮਲ ਹੋਣ ਤੋਂ ਪਹਿਲੋਂ) ਮੌਲਵੀ ਬਰਕਤੁਲਾ ਨੇ ਨਵਾਬ ਖਾਨ ਨੂੰ ਦੱਸਿਆ ਕਿ, “ਅੰਗਰੇਜ਼ ਇਸ ਵਿਚ ਸ਼ਾਮਲ ਹੋਣ ਵਾਸਤੇ ਮਜਬੂਰ ਹੋ ਜਾਣਗੇ, ਅਤੇ ਮਿਸਰ, ਆਇਰਲੈਂਡ, ਦਖਣੀ ਅਫਰੀਕਾ ਅਤੇ ਹੋਰ ਥਾਈਂ ਬਗਾਵਤਾਂ ਹੋ ਜਾਣਗੀਆਂ; ਹਿੰਦੁਸਤਾਨ ਜਾਣ, ਫੌਜਾਂ ਨੂੰ ਵਰਗਲਾਉਣ ਅਤੇ ਬਗਾਵਤ ਸ਼ੁਰੂ ਕਰਨ ਦਾ ਇਹ ਬਹੁਤ ਵਧੀਆ ਮੌਕਿਆ ਹੈ?* 1 ਲੜਾਈ ਤੋਂ ਪਹਿਲੋਂ ਅਮਰੀਕਾ ਵਿਚ ਗਦਰ ਪਾਰਟੀ ਵਲੋਂ ਕੀਤੀਆਂ ਮੀਟਿੰਗਾਂ ਦਾ ਸਾਰ ਤੱਤ ਦਸਦਿਆਂ ਹੋਇਆਂ ਪਹਿਲੇ ਕੇਸ ਦੇ ਫੈਸਲੇ ਵਿਚ ਲਿਖਿਆ ਹੈ, ਜਿਨ੍ਹਾਂ ਮੀਟਿੰਗਾਂ ਬਾਰੇ ਅਸਾਂ ਹੁਣੇ ਵਿਚਾਰ ਕੀਤੀ ਹੈ, ਇਹ ਉਹ ਸਨ ਜਿਨ੍ਹਾਂ ਵਿਚ ਸਾਜ਼ਸ਼ ਦੇ ਬੀਜ਼ ਬੀਜੇ ਗਏ, ਅਤੇ ਕਿਸੇ ਆਉਣ ਵਾਲੀ ਤਰੀਖ ਉਤੇ ਗਦਰ ਕਰਨ ਦਾ ਭਰੋਸਾ ਦਿਵਾਇਆ ਗਿਆ। ਵੇਖਣ ਨੂੰ ਜਾਪਦਾ ਹੈ ਕਿ ਲਹਿਰ ਦੇ ਲੀਡਰਾਂ ਨੂੰ ਪਤਾ ਸੀ ਕਿ ਉਹ ਤਾਰੀਖ ਨੇੜੇ ਹੀ ਸੀ। ਇਸ ਵਿਚ ਇਹ ਸ਼ੱਕ ਕਰਨ ਨੂੰ ਗੁੰਜਾਇਸ਼ ਹੈ ਕਿ ਲੜਾਈ ਸਚ ਮੁਚ ਲਗਣ ਤੋਂ ਮਹੀਂਨਿਆਂ ਬੱਧੀ ਪਹਿਲੋਂ, ਲੀਡਰਾਂ ਨੂੰ ਜਰਮਨੀ ਦੀ ਵਡਾ ਯੁਧ ਸ਼ੁਰੂ ਕਰਨ ਦੀ ਮਨਸ਼ਾ ਦਾ ਪਤਾ ਸੀ, ਵਰਨਾ ਭਵਿਖਤ ਵਿਚ ਜਲਦੀ ਬਗਾਵਤ ਖੜੀ ਕਰਨ ਦੇ ਭਰੋਸੇ ਦੇਣ ਦੀ ਸਮਝ ਆਉਂਣੀ ਮੁਸ਼ਕਲ ਹੈ । ਇਸੇ ਤਰ੍ਹਾਂ ੧੫ ਨਵੰਬਰ ੧੯੧੩ ਦੇ ‘ਗਦਰ' ਵਿਚ ਲਿਖਿਆ ਗਿਆ, “ਸਾਡੀ ਆਜ਼ਾਦੀ ਦੀ ਲਹਿਰ ਵਾਸਤੇ ਜਰਮਨਾਂ ਦੀ ਬਹੁਤ ਹਮਦਰਦੀ ਹੈ, ਕਿਉਂਕਿ ਅੰਗਰੇਜ਼ ਉਨ੍ਹਾਂ ਦੇ ਤੇ ਸਾਡੇ ਸਾਂਝੇ ਦੁਸ਼ਮਣ ਹਨ। ਭਵਿਖਤ ਵਿਚ ਜਰਮਨੀ ਸਾਡੇ ਕੋਲੋਂ ਮਦਦ ਲੈ ਸਕਦਾ ਹੈ, ਉਹ ਸਾਡੀ ਵੀ ਕਾਫੀ ਮਦਦ ਕਰ ਸਕਦੇ ਹਨ * । -"* ਗਦਰ ਅਖਬਾਰ ਦੀਆਂ ਲਿਖਤਾਂ ਦਾ ਸਾਰ ਤੱਤ ਕਢਦਿ- ਆਂ ਹੋਇਆਂ ਫੈਸਲੇ ਵਿਚ ਲਿਖਿਆ ਹੈ ਕਿ, “ਇਹ ਹਿੰਦੁਸਤਾਨ ਇਸ ਮਕਸਦ ਨਾਲ ਜਾਣ ਦਾ ਪ੍ਰਚਾਰ ਕਰਦਾ ਸੀ ਕਿ ਸਲਤਨਤ ਦੇ ਦੁਸ਼ਮਣਾਂ ਨਾਲ ਮਿਲਕੇ ਬਗਾਵਤ ਖੜੀ ਕੀਤੀ ਜਾਵੇ। ਦੂਸਰੇ ਮੁਕੱਦਮੇਂ ਦੇ ਫੈਸਲੇ ਵਿਚ ਜਰਮਨੀ ਨਾਲ ਗਦਰ ਪਾਰਟੀ ਲਹਿਰ ਦੇ ਸੰਬੰਧਾਂ ਦਾ ਤੱਤ ਕਢਦਿਆਂ ਹੋਇਆਂ ਲਿਖਿਆ ਹੈ ਕਿ ਸਾਨੂੰ ਪੂਰਨ ਤਸੱਲੀ ਹੈ ਕਿ ਜਰਮਨੀ ਨਾਲ ਲੜਾਈ ਸ਼ੁਰੂ ਹੋਣ ਨੂੰ ਹਿੰਦ ਵਿਚ ਬਗਾਵਤ ਵਾਸਤੇ ਇਕ ਨਾਦਰ ਮੌਕਿਆ ਸਮਝਿਆ ਜਾਂਦਾ ਸੀ, ਅਤੇ ਇਹ ਆਸ ਕੀਤੀ ਗਈ ਕਿ ਜਰਮਨੀ ਇਸ ਗਦਰ ਵਿਚ ਹਿੱਸਾ ਲਵੇਗਾ ।” ਜਰਮਨੀ ਨਾਲ ਗਦਰ ਪਾਰਟੀ ਲਹਿਰ ਦੇ ਸੰਬੰਧ ਕਦ ਅਤੇ ਕਿਸ ਕਿਸਮ ਦੇ ਕਾਇਮ ਹੋਏ, ਇਹ ਇਕ ਵਖਰਾ ਸਵਾਲ ਹੈ ਜਿਸ ਦਾ ਨਿਰਣਾ ਵਿਧਰੇ ਅਗੇ ਕੀਤਾ ਜਾਵੇਗਾ । ਪਰ ਉਪ੍ਰੋਕਤ ਹਵਾਲਿਆਂ ਤੋਂ ਇਹ ਸਾਫ ਪ੍ਰਗਟ ਹੈ ਕਿ ਅੰਗਰੇਜ਼ਾਂ ਉਤੇ ਓਦੋਂ ਵਾਰ ਕਰਨਾ ਜਦ ਓਹ ਕਿਸੇ ਮਹਾਂ ਯੁਧ ਵਿਚ ਵਸੇ ਹੋਣ, ਅਤੇ ਅੰਗਰੇਜ਼ਾਂ ਦੀਆਂ ਅੰਤਰ ਰਾਸ਼ਟਰੀ ਦੁਸ਼ਮਨ ਤਾਕਤਾਂ ਦੀ ਆਪਣੇ
- First Case, The beginning of the
Conspiracy & war p. 7. flbid, p. 8. 'irst Case, Part 11, pp. 24 & 25. TFirst Case, The objects of going to dia, p. 1. Second Case, Judgement, p. 102. ਮਨੋਰਥ ਲਈ ਮਦਦ ਲੈਣੀ ਸ਼ੁਰੂ ਤੋਂ ਗਦਰ ਪਾਰਟੀ ਦੀ ਪਲੈਨ ਦਾ ਮੁਖ ਹਿੱਸਾ ਸੀ । ‘ਗਦਰ ਪਾਰਟੀ’ ਦੀ ਫੌਜੀ ਪਲੈਨ ਦੇ ਅੰਤਰ ਰਾਸ਼ਟਰੀ ਪਹਿਲੂ ਬਾਰੇ ਸ਼ਹਾਦਤ ਇਤਨੀ ਸਪੱਸ਼ਟ ਨਹੀਂ। ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ' ਨੇ ਦਸਿਆ ਹੈ ਕਿ ‘ਭਾਈ’ ਸੰਤੋਖ ਸਿੰਘ (ਜੋ ਲਾ: ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿਛੋਂ ਗਦਰ ਪਾਰਟੀ ਦੇ ਜਨਰਲ ਸਕੱਤੂ ਅਤੇ ਗੁਪਤ ਕਮੀਸ਼ਨ ਦੇ ਮੈਂਬਰ ਚੁਣੇ ਗਏ) ਨੇ ਸੈਨਫ੍ਰਾਂਸਿਸਕੋ ਦੇ ਜਰਮਨ ਕੌਂਸਲ ਨਾਲ ਮਿਲਕੇ ਇਹ ਪਲੈਨ ਬਣਾਈ ਕਿ ਲੜਾਈ ਲਗਣ ਉਤੇ ਜਰਮਨੀ ਦੀ ਮਦਦ ਨਾਲ ਤੁਰਕੀ ਫੌਜਾਂ ਨਹਿਰ ਸਵੇਜ਼ ਉਤੇ ਕਬਜ਼ਾ ਕਰ ਲੈਣ, ਅਤੇ ਇਸ ਵਿਚ ਜਹਾਜ਼ ਡੋਬਕੇ ਇਸ ਨੂੰ ਬੰਦ ਕਰ ਦੇਣ। ਉਸੇ ਸਮੇਂ ਗਦਰ ਪਾਰਟੀ ਹਿੰਦ ਵਿਚ ਬਗਾਵਤ ਖੜੀ ਕਰਕੇ ਅੰਗਰੇਜ਼ਾਂ ਉਤੇ ਚੋਟ ਮਾਰੇ । ‘ਜਹਾਨੇ ਇਸਲਾਮ' (ਜੋ ਕੁਸਤਨਤੁਨੀਆਂ ਵਿਚ ਛਪਦਾ ਸੀ) ਦੇ ੨੦ ਨਵੰਬਰ ੧੯੧੪ ਦੇ ਪਰਚੇ ਵਿਚ ਪ੍ਰਸਿਧ ਤੁਰਕੀ ਲੀਡਰ ਅਨਵਰ ਪਾਸ਼ਾ ਦੀ ਤਕਰੀਰ ਦੀ ਇਸਤਰ੍ਹਾਂ ਰਪੋਰਟ ਛਪੀ ਹੈ। “ਹੁਣ ਵਕਤ ਹੈ ਕਿ ਹਿੰਦ ਵਿਚ ਬਗਾਵਤ ਦਾ ਐਲਾਨ ਕੀਤਾ ਜਾਏ, ਅੰਗਰੇਜ਼ ਦੇ ਮੈਗਜ਼ੀਨਾਂ ਉਤੇ ਹੱਲੇ ਕਰਕੇ ਹਥਿਆਰ ਲੁਟੇ ਜਾਣ ਅਤੇ ਉਨ੍ਹਾਂ ਨਾਲ ਉਨ੍ਹਾਂ ਨੂੰ ਮਾਰਿਆ ਜਾਏ। ਹਿੰਦੀਆਂ ਦੀ ਗਿਣਤੀ ਤੇਤੀ ਝੋੜ ਹੈ ਅਤੇ ਅੰਗਰੇਜ਼ਾਂ ਦੀ ਕੇਵਲ ਦੋ ਲਖ । ਉਨ੍ਹਾਂ ਨੂੰ ਕਤਲ ਕਰ ਦੇਣਾ ਚਾਹੀਦਾ ਹੈ, ਉਨ੍ਹਾਂ ਪਾਸ ਫੌਜ ਨਹੀਂ । ਜਲਦੀ ਹੀ ਤੁਰਕ ਨਹਿਰ ਸਵੇਜ਼ ਨੂੰ ਬੰਦ ਕਰ ਦੇਣਗੇ *। ਇਸ ਫੌਜੀ ਪਲੈਨ (Strategy) ਦਾ ਇਹ ਵੀ ਹਿੱਸਾ ਸੀ ਕਿ ਹੋਰ ਮੁਲਕਾਂ ਵਿਚ ਵੀ, ਜਿਥੇ ਜਿਥੇ ਹਿੰਦੀ ਫੌਜਾਂ ਹੋਣ, ਬਗਾਵਤਾਂ ਹੋਣ, ਤਾਕਿ ਅੰਗਰੇਜ਼ਾਂ ਦੀ ਤਾਕਤ ਇਨ੍ਹਾਂ ਨੂੰ ਨਜਿੱਠਣ ਲਈ ਥਾਈਂ ਥਾਈਂ ਬਿਖਰ ਜਾਏ, ਅਤੇ ਓਹ ਹਿੰਦ ਵਿਚਲੀ ਬਗਾਵਤ ਨੂੰ ਕੁਚਲਣ ਲਈ ਇਕ ਥਾਂ ਇਕੱਠੀ ਨਾ ਕਰ ਸਕਣ । ਇਸੇ ਮਕਸਦ ਨੂੰ ਸਾਹਮਣੇ ਰੱਖ ਕੇ ਸਿੰਘਾਪੁਰ ਵਿਚ ਗਦਰ ਕਰਵਾਇਆ ਗਿਆ, ਅਤੇ ਸਿਆਮ ਬਰਮਾ ਵਿਚ ਬਗਾਵਤ ਕਰਵਾਉਣ ਦੀ ਕੋਸ਼ਸ਼ ਕੀਤੀ ਗਈ, ਅਤੇ ਮੌਲਵੀ ਬਰਕਤੁਲਾ ਦੀ ਕਾਬਲ ਦੇ ਅਮੀਰ ਨੂੰ ਅੰਗਰੇਜ਼ਾਂ ਵਿਰੁਧ ਖੜਾ ਕਰਨ ਦੀ ਡੀਊਟੀ ਲਾਈ ਗਈ । ਮੌਲਵੀ ਬਰਕਤੁਲਾ ਨੂੰ ਆਸ ਸੀ ਕਿ ਲੜਾਈ ਛਿੜਨ ਉਤੇ ਮਿਸਰ, ਆਇਰਲੈਂਡ, ਦਖਣੀ ਅਫਰੀਕਾ ਅਤੇ ਹੋਰ ਮੁਲਕਾਂ ਵਿਚ ਬਗਾਵਤਾਂ ਹੋਣਗੀਆਂ । ਸ਼੍ਰੀ ਸੋਹਨ ਸਿੰਘ ‘ਭਕਨਾ’ (ਪ੍ਰਧਾਨ, ਗਦਰ ਪਾਰਟੀ ਅਤੇ ਗੁਪਤ ਕਮੀਸ਼ਨ ਦੇ ਮੈਂਬਰ) ਨੂੰ ਵੀ ਮਿਸਰ ਵਿਚ ਬਗਾਵਤ ਹੋਣ ਦੀ ਆਸ ਸੀ, ਅਤੇ ਉਨ੍ਹਾਂ ਮਿੰਟਗੁਮਰੀ ਜੇਲਰ ਨੂੰ ਦਸਿਆ ਕਿ ਕਈ ਦੇਸ਼ ਭਗਤ ਈਰਾਨ ਅਤੇ ਕਾਬਲ ਵਿਚ ਕੰਮ ਕਰ ਰਹੇ ਸਨ । ਉਪ੍ਰੋਕਤ ਹਵਾਲੇ ਗਦਰ ਪਾਰਟੀ ਦੀ ਤਹਿ ਸ਼ੁਦਾ ਕਿਸੇ ਫੌਜੀ ਪਲੈਨ ਨੂੰ ਸਾਬਤ ਕਰਨ ਵਾਸਤੇ ਸ਼ਾਇਦ ਕਾਫੀ ਨਹੀਂ, ਪਰ ਇਹ ਸ਼ਹਾਦਤ ਕਮਅਜ਼ਕਮ ਇਹ ਜ਼ਰੂਰ ਜ਼ਾਹਰ ਕਰਦੀ ਹੈ ਕਿ ਗਦਰ ਪਾਰਟੀ ਦੇ ਲੀਡਰਾਂ ਦੇ ਵੀਚਾਰ ਕਿੰਨ੍ਹਾਂ ਲੀਹਾਂ ਉੱਤੇ ਕੰਮ ਕਰ ਰਹੇ ਸਨ, ਅਤੇ ਓਹ ਆਪਣੀਆਂ ਸਕੀਮਾਂ ਨੂੰ ਕਿਵੇਂ ਅੰਤਰ ਰਾਸ਼ਟਰੀ Rowlatt Report, p. 169.
- San Francisco Trial, p. 179.
†Third Case, Evidence, p. 31. ‡First Case, The beginning of the cons- piracy and war. p. 7. §First Case, Part 11, p. 40.੫੨