ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਾਤ ਦੇ ਨਾਲ ਮੇਲਕੇ ਸੋਚਦੇ ਸਨ।

ਇਹ ਜ਼ਾਹਰ ਹੀ ਹੈ ਕਿ ਗਦਰ ਪਾਰਟੀ ਦੀ ਪਲੈਨ ਦਾ ਕੁਦਰਤੀ ਤੌਰ ਉੱਤੇ ਸਭ ਤੋਂ ਵਡਾ ਅੰਗ ਹਿੰਦ ਵਿਚ ਇਨਕਲਾਬੀ ਤਿਆਰੀਆਂ ਕਰਨੀਆਂ ਅਤੇ ਕਰਾਉਣੀਆਂ ਸਨ। ਇਨ੍ਹਾਂ ਤਿਆਰੀਆਂ ਅਤੇ ਕੋਸ਼ਸ਼ਾਂ ਬਾਰੇ ਵਿਸਥਾਰ ਨਾਲ ਜ਼ਿਕਰ ਅਗਲੇ ਕਈ ਕਾਂਡਾਂ ਵਿਚ ਆਵੇਗਾ, ਪਰ ਇਥੇ ਗਦਰ ਪਾਰਟੀ ਦੀ ਪਲੈਨ ਅਤੇ ਪ੍ਰੋਗਰਾਮ ਦੇ ਮੁਖ ਅੰਗਾਂ ਨੂੰ ਸਾਫ ਕਰਨ ਖਾਤਰ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਹਿੰਦ ਵਿਚ ਬਗਾਵਤ ਕਰਾਉਣ ਦੇ ਪ੍ਰੋਗਰਾਮ ਦਾ ਸਭ ਤੋਂ ਅਹਿਮ ਅੰਗ ਅਤੇ ਧੁਰਾ ਹਿੰਦੁਸਤਾਨੀ ਫੌਜ ਦੀਆਂ ਦੇਸੀ ਪਲਟਣਾਂ ਨੂੰ ਗਦਰ ਵਾਸਤੇ ਤਿਆਰ ਕਰਨਾ ਸੀ[1], ਭਾਵੇਂ ਇਸ ਵਿਚ ਦੇਸ ਦੀ ਆਮ-ਜਨਤਾ, ਖਾਸ ਕਰ ਨੌਜਵਾਨਾਂ ਅਤੇ ਪੇਂਡੂਆਂ ਨੂੰ ਨਾਲ ਲੈਣਾ ਵੀ ਸ਼ਾਮਲ ਸੀ[2]। ਇਸ ਪ੍ਰੋਗਰਾਮ ਦਾ ਇਕ ਪਹਿਲੂ ਇਹ ਵੀ ਸੀ ਕਿ ਇਨ੍ਹਾਂ ਤਿਆਰੀਆਂ ਅਤੇ ਕੋਸ਼ਸ਼ਾਂ ਦਾ ਹਿੰਦ ਤੋਂ ਬਾਹਰ ਅਮਰੀਕਾ ਨੂੰ ਉਸੇ ਤਰ੍ਹਾਂ ਦੀ ਸੁਰਖਯਤ ਅੱਡਾ ਨੂੰ(Safe Base) ਬਣਾਇਆ ਜਾਵੇ ਜਿਵੇਂ ਕਈ ਹੋਰ ਮੁਲਕਾਂ ਦੇ, ਖਾਸ ਕਰ ਆਇਰਿਸ਼, ਦੇਸ਼ ਭਗਤਾਂ ਨੇ ਬਣਾਇਆ ਹੋਇਆ ਸੀ। ਇਸ ਵਾਸਤੇ ਗਦਰ ਪਾਰਟੀ ਐਸੀਆਂ ਕਾਰਰਵਾਈਆਂ ਖੁਲਮਾ ਖੁਲਾ ਕਰਨੋਂ ਸੰਕੋਚ ਕਰਦੀ ਜਿਨ੍ਹਾਂ ਨਾਲ ਅਮਰੀਕਾ ਦਾ ਕਾਨੂੰਨ ਭੰਗ ਹੋਣ ਕਾਰਨ ਅਮਰੀਕਨ ਸਰਕਾਰ ਨੂੰ ਅਮਰੀਕਾ ਵਿਚ ਗਦਰ ਪਾਰਟੀ ਲਹਿਰ ਨੂੰ ਦਬਾਉਣ ਦਾ ਬਹਾਨਾ ਮਿਲ ਸਕੇ। ਮਿਸਾਲ ਵਜੋਂ ਗਦਰ ਪਾਰਟੀ ਅਮਰੀਕਾ ਵਿਚ ਜਥੇਬੰਦ ਤਰੀਕੇ ਨਾਲ ਅਤੇ ਖੁਲਮ ਖੁਲੇ ਤੌਰ ਉਤੇ ਹਥਿਆਰਾਂ ਦੇ ਅੱਕਠਾ ਕਰਨ ਅਤੇ ਹਥਿਆਰਾਂ ਦੀ ਸਿਖਲਾਈ ਦਾ ਪ੍ਰਬੰਧ ਕਰਨੋਂ ਝੁਕਦੀ ਰਹੀ। ਪਰ ਇਸ ਮਜਬੂਰੀ ਨੂੰ ਸਾਹਮਣੇ ਰਖਦਿਆਂ ਹੋਇਆਂ ਗ਼ਦਰ ਪਾਰਟੀ ਦੀ ਸਕੀਮ ਸੀ ਕਿ ਹਿੰਦੀ ਨੌਜਵਾਨਾਂ ਨੂੰ ਅਮਰੀਕਾ ਜਾਂ ਹੋਰ ਬਦੇਸ਼ਾਂ ਵਿਚ ਫੌਜੀ ਸਿਖਲਾਈ ਕਰਵਾਕੇ[3]ਹਿੰਦੁਸਤਾਨ ਗੁਪਤ ਤੌਰ ਉਤੇ ਭੇਜਿਆ ਜਾਵੇ, ਜਿਥੇ ਉਹ ਫੌਜਾਂ ਵਿਚ ਘੁਸ ਕੇ (ਜਿਤਨਾ ਚਿਰ ਵਡਾ ਯੁਧ ਨਾ ਲਗੇ ਅਤੇ ਗਦਰ ਪਾਰਟੀ ਖੁਲੀ ਬਗਾਵਤ ਕਰਨ ਦਾ ਹੁਕਮ ਨਾ ਭੇਜੇ) ਕੰਮ ਕਰੀ ਜਾਣ। ਇਸੇ ਤਰ੍ਹਾਂ ਪਿੰਡਾਂ, ਵਿਦਿਆਰਥੀਆਂ ਅਤੇ ਆਮ ਜਨਤਾ ਵਿਚ ਪ੍ਰਚਾਰ ਕਰਨ ਵਾਸਤੇ ਵੀ ਅਗਾਊਂ ਪਾਰਟੀਆਂ ਭੇਜਣ ਦੀ ਸਕੀਮ ਸੀ[4]। ਸ਼੍ਰੀ ਸੋਹਨ ਸਿੰਘ ‘ਭਕਨਾ’ ਇਸੇ ਖਾਤਰ,ਅਰਥਾਤ ‘ਕੌਮਾ ਗਾਟਾ ਮਾਰੂ' ਦੇ ਮੁਸਾਫਰਾਂ ਨੂੰ ਆਪਣੇ ਪ੍ਰੋਗਰਾਮ ਸਮਝਾਉਣ ਅਤੇ ਦੇਸ ਅੰਦਰ ਰਾਜਸੀ ਜਥੇਬੰਦੀਆਂ, ਖਾਸ ਕਰ ਇਨਕਲਾਬੀ ਪਾਰਟੀਆਂ, ਨਾਲ ਤਾਲ ਮੇਲ ਪੈਦਾ ਕਰਨ ਖਾਤਰ, ਯੂਰਪ ਦਾ ਯੁੱਧ ਸ਼ੁਰੂ ਹੋਣ ਤੋਂ ਪਹਿਲੋਂ ਅਮਰੀਕਾ ਤੋਂ ਹਿੰਦੁਸਤਾਨ ਲਈ ਰਵਾਨਾ ਹੋ ਗਏ ਸਨ[5]।ਹਥਿਆਰ ਅਕੱਠੇ ਕਰਨ ਵਲ ਵੀ ਧਿਆਨ ਦਿਤਾ ਗਿਆ। ਪਹਿਲਾ ਸੰਸਾਰ ਯਧ ਛਿੜਨ ਤੋਂ ਪਹਿਲੋਂ ੧੩ ਜਨਵਰੀ ੧੯੧੪ ਦੇ ਪਰਚੇ ਵਿਚ ‘ਗਦਰ' ਅਖਬਾਰ ਨੇ ਗਦਰੀ

ਇਨਕਲਾਬੀਆਂ ਨੂੰ ਕਾਬਲ ਜਾਕ ਰਾਈਫਲਾਂ ਬਨਾਉਣਾ ਸਿਖਣ ਅਤੇ ਉਥੋਂ ਪੰਜਾਬ ਲਿਆਉਣ ਦੀ ਪ੍ਰੇਰਨਾ ਕੀਤੀ, ਅਤੇ ੧੯੦੭ ਵਾਲੀ ਐਜੀਟੇਸ਼ਨ ਦੇ ਮਸ਼ਹੂਰ ਇਨਕਲਾਬੀ ਦਾਰ ਅਜੀਤ ਸਿੰਘ ਨੇ ਗਦਰ ਪਾਰਟੀ ਦੇ ਮੈਂਬਰਾਂ ਨੂੰ ਸੈਨਫ੍ਰਾਂਸਿਸਕੋ: ਇਸੇ ਭਾਵ ਦੀ ਚਿਠੀ ਲਿਖੀ[6]। ਸੰਸਾਰ ਯੁੱਧ ਛਿੜ ਜਾਣ ਦੀ ਸੂਰਤ ਵਿਚ ਗਦਰੀ ਇਨਕਲਾਬੀਆਂ ਦੇ ਜੱਥੇ ਹਿੰਦ ਵਿਚ ਗਦਰ ਕਰਵਾਉਣ ਖਾਤਰ ਅਮਰੀਕਾ ਕੈਨੇਡਾ ਅਤੇ ਧੁਰ ਪੂਰਬ ਤੋਂ ਭਾਰੀ ਗਿਣਤੀ ਵਿਚ ਦੇਸ ਭੋਜਨ ਦੇ ਪ੍ਰੋਗਰਾਮ ਬਾਰੇ ਤਾਂ ਕਿਸੇ ਹਵਾਲੇ ਦੇਣ ਦੀ ਵੀ ਲੋੜ ਨਹੀਂ, ਕਿਉਂਕਿ ਜਿਵੇਂ ਅਗਲੇ ਕਾਂਡਾਂ ਵਿਚ ਵੇਖਿਆ ਜਾਵੇਗਾ ਉਨ੍ਹਾਂ ਨੇ ਇਸਤਰਾਂ ਅਮਲੀ ਤੌਰ ਉਤੇ ਕੀਤਾ।

ਗਦਰ ਪਾਰਟੀ ਦੀ ਉਪ੍ਰੋਕਤ ਪਲੈਨ ਅਤੇ ਪ੍ਰੋਗਰਾਮ ਦੇ ਕਈ ਪਹਿਲੂਆਂ ਬਾਰੇ ਭਾਵੇਂ ਸ਼ਹਾਦਤ ਪੂਰੀ ਨਹੀਂ, ਪਰ ਇਸ ਦੀਆਂ ਮੋਟੀਆਂ ਮੋਟੀਆਂ ਲੀਹਾਂ ਜ਼ਰੂਰ ਦਿਸਦੀਆਂ ਹਨ, ਭਾਵੇਂ ਇਹ ਧੁੰਦਲੀ ਹਾਲਤ ਵਿਚ ਹੀ ਕਿਉਂ ਨਾ ਹੋਣ। ਪਰੰਤੂ ਇਸ ਪਲੈਨ ਦੀ ਤਫਸੀਲ ਦੀਆਂ ਲੜੀਆਂ ਧੁੰਦਲੀ ਹਾਲਤ ਵਿਚ ਵੀ ਨਹੀਂ ਦਿਸਦੀਆਂ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਗਦਰ ਪਾਰਟੀ ਦੀ ਪਲੈਨ ਅਤੇ ਪ੍ਰੋਗਰਾਮ, ਗਦਰ ਪਾਰਟੀ ਦੇ ਪੰਚਾਇਤੀ ਰਾਜ ਦੇ ਨਿਸ਼ਾਨੇ ਵਾਂਗੂੰ, ਗਦਰ ਪਾਰਟੀ ਦੇ ਲੀਡਰਾਂ ਦੀ ਡੂੰਘੀ ਵੀਚਾਰ ਦਾ ਸ਼ਾਇਦ ਇਤਨਾ ਨਤੀਜਾ ਨਹੀਂ ਸੀ, ਜਿਤਨਾ ਕਿ ਅਮਰੀਕਾ ਵਿਚਲੇ ਮਹੌਲ ਅਤੇ ਆਇਰਿਸ਼[7] ਅਤੇ ਚੀਨੇ ਆਦਿ ਦੇਸ਼ ਭਗਤਾਂ ਦੀਆਂ ਆਪਣੇ ਆਪਣੇ ਦੇਸ਼ਾਂ ਨੂੰ ਆਜ਼ਾਦ ਕਰਾਉਣ ਵਾਲੀਆਂ ਕੋਸ਼ਸ਼ਾਂ ਦੀਆਂ ਪਾਈਆਂ ਲੀਹਾਂ ਅਤੇ ਮਿਸਾਲਾਂ ਦੀ ਸੁਭਾਵਕ ਪੈਦਾਇਸ਼। ਅਰਥਾਤ ਹੋ ਸਕਦਾ ਹੈ ਕਿ ਪਲੈਨ ਦੀ ਅਮਲੀ ਵਰਤੋਂ ਦੀਆਂ ਲੜੀਆਂ ਨੂੰ ਵਿਸਥਾਰ ਪੂਰਬਕ ਗਿਣਿਆ ਮਿਥਿਆ ਹੀ ਨਾ ਗਿਆ ਹੋਵੇ, ਕਿਉਂਕਿ ਗਦਰ ਪਾਰਟੀ ਦੇ ਲੀਡਰਾਂ, ਲਾ: ਹਰਦਿਆਲ ਸਮੇਤ, ਨੂੰ ਇਨਕਲਾਬੀ ਢੰਗਾਂ ਦੀ ਅਮਲੀ ਵਰਤੋਂ ਦਾ ਅਜੇ ਤਜੱਰਬਾ ਨਹੀਂ ਸੀ। ਇਹ ਕਾਰਨ ਵੀ ਹੋ ਸਕਦਾ ਹੈ ਕਿ ਇਨਕਲਾਬੀ ਪਾਰਟੀਆਂ ਦੇ ਬਹੁਤ ਸਾਰੇ ਭੇਦ ਅਕਸਰ ਪਰਦੇ ਵਿਚ ਰਹਿ ਜਾਂਦੇ ਹਨ ਅਤੇ ਗਦਰ ਪਾਰਟੀ ਦਾ ਗੁਪਤ ਕੰਮ ਕੇਵਲ ਤਿੰਨ ਮੈਂਬਰਾਂ ਦੇ ਕਮੀਸ਼ਨ ਦੇ ਸਪੁਰਦ ਸੀ। ਪਰ ਸਭ ਤੋਂ ਵਡਾ ਸਬੱਬ ਇਹ ਜਾਪਦਾ ਹੈ ਕਿ ਸੰਸਾਰ ਯੁਧ ਗਦਰ ਪਾਰਟੀ ਦੇ ਲੀਡਰਾਂ ਦੀ ਆਸ ਤੋਂ ਪਹਿਲੋਂ ਲਗ ਜਾਣ ਕਰਕੇ, ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਦੀ ਤਫਸੀਲ ਤਹਿ ਕਰਨ ਅਤੇ ਇਸ ਦੇ ਕਈ ਪਹਿਲੂਆਂ ਨੂੰ ਸਿਰੇ ਚਾੜਨ ਦਾ ਮੌਕਿਆ ਨਾ ਮਿਲਿਆ। ਗਦਰ ਪਾਰਟੀ ਲਹਿਰ ਸੰਬੰਧੀ ਚਲੇ ਕਈ ਮੁਕਦਮਿਆਂ ਵਿਚ ਲਾਂ, ਹਰਦਿਆਲ ਅਤੇ ਗਦਰ ਪਾਰਟੀ ਦੇ ਹੋਰ ਲੀਡਰਾਂ ਦੀਆਂ ਤਕਰੀਰਾਂ ਤੋਂ ਖਿਚ ਖਿਚਾਕੇ ਇਹ ਜ਼ਾਹਰ ਕਰਨ ਦੀ ਕੋਸ਼ਸ਼ ਕੀਤੀ ਗਈ ਹੈ ਕਿ ਗਦਰ ਪਾਰਟੀ ਦੇ ਲੀਡਰਾਂ ਨੂੰ ਗਾਲਬਨ ਇਹ ਪਤਾ ਸੀ ਕਿ ਯੂਰਪ ਦਾ ਯੁਧ ਬਹੁਤ ਜਲਦੀ ਛਿੜਨ ਵਾਲਾ ਸੀ[8]।ਪਰ ਇਹ ਅਨੁਮਾਨ ਬਿਲਕੁਲ ਗਲਤ ਸੀ ਅਤੇ ਇਸ ਦੀ ਮਨਸ਼ਾ ਜਾਂ ਜਰਮਨੀ ਦੇ ਸਿਰ ਦੋਸ਼ ਥਪਣ ਦੀ ਸੀ ਕਿ ਉਹ ਸ਼ੁਰੂ ਤੋਂ ਵਡਾ ਯੁਧ ਛੇੜਨ ਲਈ ਤੁਲਿਆ ਹੋਇਆ ਸੀ, ਜਾਂ ਇਸ ਯੁਧ


  1. First Case, The Seduction of Troops,p.1.
  2. First Case, The objects of going to India, p. 1.
  3. First Case, Part II, p. 41; First Case,The Beginning of the Conspiracy and war,p. 5.
  4. Third Case, Evidence, p. 87.
  5. ਅਰਕਾਂ ਕਾਂਡ।
  6. First Case, Judgement, the Collection of Arms,p.1
  7. ਆਇਰਸ਼ਾਂ ਨੇ ਵੀ ਆਇਰ ਲੈਂਡ ਵਿਚ ਬਗਾਵਤ ਕਰਨ ਖਾਤਰ ਜਰਮਨੀ ਨਾਲ ਸਾਜ਼ ਬਾਜ਼ ਕੀਤੀ ਅਤੇ ਉਥੇ ਬਗਾਵਤ ਹੋਈ ਵੀ (Modern Review, June 1918, p. 677)
  8. First Case, Judgement, the Beginning of the Conspiracy and war, pp. 5—8.

੪੩