________________
ਤੋਂ ਪਹਿਲੋਂ ਗਦਰ ਪਾਰਟੀ ਦੇ ਜਰਮਨੀ ਨਾਲ ਡੂੰਘੇ ਸੰਬੰਧ ਜ਼ਾਹਰ ਕਰਨ ਦੀ । ਪਰ ਮਿਸਟਰ ਲਾਈਡ ਜਾਰਜ, ਜੋ ਪਹਿਲੇ ਸੰਸਾਰ ਯੁਧ ਦੇ ਦੌਰਾਨ ਵਿਚ ਬਰਤਾਨੀਆਂ ਦੇ ਵਡੇ ਵਜ਼ੀਰ ਰਹਿ ਚੁਕੇ ਸਨ, ਨੇ ਖੁਦ ਮੰਨਿਆ ਹੈ ਕਿ ਜਰਮਨੀ ਦੇ ਕੇਸਰ ਦੀ ਯੂਰਪ ਵਿਚ ਉਸ ਵੇਲੇ ਲੜਾਈ ਛੇੜਨ ਦੀ ਮਨਸ਼ਾ ਨਹੀਂ ਸੀ। ਇਹ ਠੀਕ ਹੈ ਕਿ ਨਾ ਕੇਵਲ ਗਦਰ ਪਾਰਟੀ ਦੇ ਲੀਡਰਾਂ ਨੂੰ, ਬਲਕਿ ਅੰਤਰਰਾਸ਼ਟਰੀ ਰਾਜਨੀਤੀ ਵਿਚ ਦਿਲਚਸਪੀ ਲੈਣ ਵਾਲੇ ਹਰ ਇਕ ਆਦਮੀ ਨੂੰ, ਇਹ ਪਤਾ ਸੀ ਕਿ ਜਰਮਨੀ ਅਤੇ ਇਤਹਾਦੀਆਂ ਵਿਚਕਾਰ ਤਾਕਤ ਆਜ਼ਮਾਈ ਦੀਆਂ ਤਿਆਰੀਆਂ ਹੋ ਰਹੀਆਂ ਸਨ, ਅਤੇ ਸੰਨ ੧੯੫ ਵਿਚ ਅਰਾਕੋ ਅਤੇ ੧੯੧੧ ਵਿਚ ਅਗਾਡੀਰ ਦੇ ਸਵਾਲਾਂ ਤੋਂ ਵਡੀ ਲੜਾਈ ਛਿੜਨੋ ਅਸਾਂ ਬਚੀ । ਅੰਤਰਰਾਸ਼ਟਰੀ ਲੜਾਈ ਲਗਣ ਦੀ ਸੰਭਾਵਨਾ ਨੂੰ ਸਾਹਮਣੇ ਰਖਕੇ ਹੀ ਗਦਰ ਪਾਰਟੀ ਹਿੰਦ ਵਿਚ ਇਨਕਲਾਬ ਕਰਾਉਣ ਦੀਆਂ ਤਿਆਰੀਆਂ ਕਰਨ ਲਗ ਪਈ ਸੀ, ਅਤੇ ਇਹ ਸੰਭਾਵਨਾ ਉਸ ਦੀ ਪਲੈਨ ਦਾ ਧੁਰਾ ਸੀ । ਪਰ ਗਦਰ ਪਾਰਟੀ ਦੇ ਮੁਖੀਆਂ ਨੂੰ ਖਿਆਲ ਸੀ ਕਿ ਵਡੀ ਲੜਾਈ ਅਜੇ ਕੁਝ ਸਾਲ ਠਹਿਰ ਕੇ ਲਗੇ ਗੀ, ਅਤੇ ਉਨ੍ਹਾਂ ਨੂੰ ਆਪਣੀ ਪਲੈਨ ਅਤੇ ਪ੍ਰੋਗਰਾਮ ਨੂੰ ਮੁਕੰਮਲ ਕਰਨ ਅਤੇ ਇਸ ਨੂੰ ਸਿਰੇ ਚਾੜ੍ਹਨ ਦੀਆਂ ਤਿਆਰੀਆਂ ਲਈ ਵਕਤ ਮਿਲ ਜਾਵੇਗਾ। ਸ੍ਰੀ ਹਰਨਾਮ ਸਿੰਘ ਟੁੰਡੀ ਲਾਟ, ਜਿਨ੍ਹਾਂ ਦੀ ਡੀਊਟੀ ਲਾ: ਹਰਦਿਆਲ ਦੀ ਰਾਖੀ ਲਈ ਉਨ੍ਹਾਂ ਦੇ ਨਾਲ ਨਾਲ ਰਹਿਣ ਦੀ ਸੀ ਅਤੇ ਜਿਸ ਕਰਕੇ ਉਨਾਂ ਨੂੰ ਲਾ: ਹਰਦਿਆਲ ਦੇ ਨੇੜੇ ਆਉਣ ਦਾ ਕਾਫੀ ਅਵਸਰ ਮਿਲਿਆ, ਨੇ ਦਸਿਆ ਹੈ ਕਿ ਲਾ ਹਰਦਿਆਲ ਦਾ ਅਨੁਮਾਨ ਸੀ ਕਿ ਵਡਾ ਯੁਧ ਸੰਨ ੧੯੨੦ ਦੇ ਕਰੀਬ ਲਗੇਗਾ । ਸ਼੍ਰੀ ਭਗਵਾਨ ਸਿੰਘ, ਜਦ ਉਹ ਫਿਲਪਾਈਨ ਵਿਚ ਹਿੰਦ ਦੇ ਇਨਕਲਾਬ ਵਾਸਤੇ ਰਕਰੂਟ ਭਰਤੀ ਕਰਨ ਆਏ, ਨੇ ਦਸਿਆ ਕਿ ਹਿੰਦ ਵਿਚ ਇਨਕਲਾਬ ਹੋਣਾ ਤਾਂ ਸੰਨ ੧੯੧੭ ਵਿਚ ਸੀ, ਪਰ ਵਡੀ ਲੜਾਈ ਲਗ ਜਾਣ ਕਰਕੇ ਹੁਣ ਜਲਦੀ ਕਰਨੀ ਪਵੇਗੀ*। ਸੈਨਫ਼ਾਂਸਿਸਕੋ ਮੁਕਦੱਮੇ ਦੇ ਫੈਸਲੇ ਵਿਚ ਹੀ ਇਹ ਜ਼ਿਕਰ ਆਉਂਦਾ ਹੈ ਕਿ ਵਡੀ ਲੜਾਈ ਲਗ ਜਾਣ ਪਿਛੋਂ ਜਰਮਨੀ ਨੇ ਗਦਰ ਪਾਰਟੀ, ਜੋ ਹਿੰਦੁਸਤਾਨ ਵਿਚ ਕਿਸੇ ਅਗੋਂ ਆਉਣ ਵਾਲੇ ਸਮੇਂ ਵਿਚ ਗਦਰ ਕਰਵਾਉਣ ਦੀ ਮਨਸ਼ਾ ਨਾਲ ਇਨਕਲਾਬੀ ਪ੍ਰਚਾਰ ਕਰਨ ਵਿਚ ਰੁਝੀ ਹੋਈ ਸੀ, ਨੂੰ ਵਰਤਿਆ। | ਗਦਰ ਪਾਰਟੀ ਦੇ ਪ੍ਰੋਗਰਾਮ ਦੇ ਕਈ ਪਹਿਲੂ ਅਮਲੀ ਵਰਤੋਂ ਵਿਚ ਬੁਰੀ ਤਰ੍ਹਾਂ ਫੇਲ ਹੋ ਗਏ । ਇਸ ਦਾ ਵਡਾ ਕਾਰਨ, ਜਿਵੇਂ ਉਪਰ ਦਸਿਆ ਗਿਆ ਹੈ, ਇਹ ਸੀ ਕਿ ਗਦਰ ਪਾਰਟੀ ਨੂੰ ਇਨਕਲਾਬੀ ਤਿਆਰੀ ਵਾਸਤੇ ਆਪਣੇ ਆਸ ਮੁਤਾਬਕ ਸਮਾਂ ਨਾ ਮਿਲਿਆ । ਹੋਰ ਕਾਰਨ ਵੀ ਸਨ ਜਿਨ੍ਹਾਂ ਬਾਰੇ ਅਗੇ ਕਿਸੇ ਕਾਂਡ ਵਿਚ ਵੀਚਾਰ ਕੀਤੀ ਜਾਵੇਗੀ । ਪਰ ਕਿਸੇ ਪਲੈਨ ਅਤੇ ਪ੍ਰੋਗਰਾਮ ਨੂੰ ਉਸਦੀਆਂ ਆਪਣੀਆਂ ਖੂਬੀਆਂ ਅਤੇ ਕਮੀਆਂ ਦੇ ਆਧਾਰ ਉਤੇ ਪਰਖਣਾ ਚਾਹੀਦਾ ਹੈ, ਕਿਉਂਕਿ ਚੰਗੇ ਪਲੈਨ ਵੀ ਇਨ੍ਹਾਂ ਨੂੰ ਨੇਪਰੇ ਚਾੜਨ ਵਾਲਿਆਂ ਦੀਆਂ ਕਮੀਆਂ, ਜਾਂ ਐਸੇ ਹਾਲਾਤ ਜੋ ਉਨਾਂ ਦੇ ਵੱਸ ਵਿਚ ਨਾ ਹੋਣ, ਦੇ ਕਾਰਨ ਫੇਲ ਹੋ ਜਾਂਦੇ ਹਨ। •War Memoirs of David Lloyd George, i, P. 66-56. ਗਦਰ ਪਾਰਟੀ ਦੀ ਪਲੈਨ ਦਾ ਇਕ ਬਹੁਤ ਵਡਾ ਅੰਗ ਅੰਤਰਰਾਸ਼ਟਰੀ ਹਾਲਾਤ ਦਾ ਫਾਇਦਾ ਉਠਾਉਣਾ ਅਤੇ ਅੰਗਰੇਜ਼ ਵਿਰੋਧੀ ਤਾਕਤਾਂ ਤੋਂ ਮਦਦ ਲੈਣੀ ਸੀ । ਇਸ ਬੰਨੇ ਕਦਮ ਉਠਾਉਣ ਅਤੇ ਕੌਮੀ ਪੰਚਾਇਤੀ ਰਾਜ ਦਾ ਨਿਸ਼ਾਨਾ ਅਪਨਾਉਣ ਵਿਚ ਹਿੰਦੀਆਂ ਦੀਆਂ ਜਨਤਕ ਲਹਿਰਾਂ ਵਿਚੋਂ ਗਦਰ ਪਾਰਟੀ ਨੇ ਸਭ ਤੋਂ ਪਹਿਲ ਕੀਤੀ। ਹਿੰਦ ਦੇ ਰਾਜਸੀ ਅੰਦੋਲਨ ਦੇ ਇਤਹਾਸ ਅੰਦਰ ਇਹ ਆਪਣੇ ਆਪ ਵਿਚ ਇਕ ਬਹੁਤ ਵਡਾ ਅਤੇ ਅਗੇ ਵਧੂ ਕਦਮ ਸੀ, ਜਿਸ ਦੀ ਅਹਿਮੀਅਤ ਦੀ ਕਦਰ ਕੇਵਲ ਸਨਅੱਤੀ ਇਨਕਲਾਬ ( Iudustrial Revolution) ਤੋਂ ਉਤਪਨ ਹੋਏ ਅੰਤਰਰਾਸ਼ਟਰੀ ਹਾਲਾਤ ਨੂੰ ਵੀਚਾਰਿਆਂ ਪੈ ਸਕਦੀ ਹੈ। ਸਨਅੱਤੀ ਇਨਕਲਾਬ ਤੋਂ ਪਹਿਲੋਂ ਸ਼ਾਹੀ ਫੌਜਾਂ ਅਤੇ ਆਮ ਜਨਤਾ ਵਿਚਕਾਰ ਹਥਿਆਰਾਂ ਅਤੇ ਫੌਜੀ ਸਿਖਲਾਈ ਦੇ ਢੰਗਾਂ ਦੇ ਨੁਕਤਾ ਖਿਆਲ ਤੋਂ ਬਹੁਤਾ ਅਮਿਟ ਘਾਪਾ ਨਾ ਹੁੰਦਾ, ਜਿਸ ਕਰਕੇ ਸਰਕਾਰਾਂ ਵਿਰੁਧ ਜਨਤਕ ਬਗਾਵਤ ਖੜੀ ਕਰਨ ਦੀ ਸੰਭਾਵਨਾ ਬਣੀ ਰਹਿੰਦੀ । ਪਰ ਯੂਰਪ ਵਿਚ ਸਨਅੱਤੀ ਇਨਕਲਾਬ ਨੇ ਯੂਰਪੀਨ ਤਾਕਤਾਂ ਦੇ ਹੱਥ ਨਵੇਂ ਹਥਿਆਰ ਅਤੇ ਉਨਾਂ ਨਾਲ ਸੰਬੰਧਤ ਨਵੇਂ ਫੌਜੀ ਸਿਖਲਾਈ ਦੇ ਢੰਗ ਦੇ ਦਿਤੇ, ਜਿਸ ਕਰਕੇ ਉਹ ਏਸ਼ੀਆ ਅਫਰੀਕਾ ਆਦਿ ਦੀਆਂ ਪਛੜੀਆਂ ਹੋਈਆਂ ਕੌਮਾਂ ਉਤੇ ਛਾਅ ਗਈਆਂ। ਇਨ੍ਹਾਂ ਯੂਰਪੀਨ ਬਦੇਸ਼ੀ ਹਕੂਮਤਾਂ ਵਿਰੁਧ ਦੇਸ ਦੇ ਵਸਨੀਕਾਂ ਦੀ ਆਪਣੇ ਸਿਰ ਸਿਰ ਕਾਮਯਾਬ ਬਗਾਵਤ ਖੜੀ ਕਰਨੀ ਅਤਿ ਮੁਸ਼ਕਲ ਹੋ ਗਈ, ਕਿਉਂਕਿ ਨਵੀਂਨ ਹਥਿਆਰਾਂ ਅਤੇ ਫੌਜੀ ਛੰਗਾਂ ਦੇ ਕਾਰਨ ਥੋੜੇ ਬਦੇਸ਼ੀ ਬਹੁਤੇ ਬੇ-ਹਥਿਆਰੇ ਦੇਸੀਆਂ ਉਤੇ ਭਾਰੁ ਹੁੰਦੇ । ਸਨਅੱਤੀ ਇਨਕਲਾਬ ਦਾ ਇਹ ਸਿੱਟਾ ਵੀ ਨਿਕਲਿਆ ਕਿ ਆਵਾਜਾਈ ਦੇ ਤੇਜ਼ ਅਤੇ ਸੁਖੈਨ ਵਸੀਲਿਆਂ ਨੇ ਫਾਸਲੇ ਅਤੇ ਵਕਤ ਦੇ ਲਿਹਾਜ਼ ਨਾਲ ਦੁਨੀਆਂ ਦੇ ਅੱਡ ਅੱਡ ਹਿਸਿਆਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਕਰ ਦਿੱਤਾ, ਜਿਸ ਕਾਰਨ ਮੁਕਾਮੀ ਗਲਬਾ ਪਾਉ ਅਕੱਠੀ ਕੀਤੀ ਹੋਈ ਫੌਜੀ ਤਾਕਤ ਜਾਂ ਹਾਸਲ ਕੀਤੀ ਹੋਈ ਫਤਹ ਕਾਫੀ ਨਾ ਰਹੀ। ਮਿਸਾਲ ਦੇ ਤੌਰ ਉਤੇ ਜਿਤਨਾ ਚਿਰ ਅੰਤਰਰਾਸ਼ਟਰੀ ਰਾਜਸੀ ਮੈਦਾਨ ਵਿਚ ਅੰਗਰੇਜ਼ੀ ਸਾਮਰਾਜ ਦਾ ਬੋਲ ਬਾਲਾ ਰਿਹਾ, ਹਿੰਦ ਵਿਚੋਂ ਅੰਗਰੇਜ਼ਾਂ ਨੂੰ ਇਕ ਵੇਰ ਕਢ ਦੇਣਾ ਵੀ ਉਤਨਾਂ ਚਿਰ ਅਕਾਰਥ ਸਾਬਤ ਹੁੰਦਾ, ਜਿਤਨਾ ਚਿਰ ਅੰਤਰਰਾਸ਼ਟਰੀ ਵਿਰੋਧੀ ਫੌਜੀ ਤਾਕਤਾਂ ਦਾ ਤਵਾਜ਼ਨ ਅੰਗਰੇਜ਼ਾਂ ਦੇ ਫਿਰ ਹਿੰਦੁਸਤਾਨ ਵਿਚ ਪੈਰ ਜਮਾਉਣੇ ਕਠਨ ਨਾ ਖਣਾ ਸਕਦਾ । ਪਹਿਲੇ ਮਹਾਂਨ ਯੁਧ ਤੋਂ ਪਹਿਲੋਂ ਦੁਨੀਆਂ ਵਿਚ ਸਭ ਤੋਂ ਵਡੀ ਤਾਕਤ ਹੋਣ ਦੇ ਬਾਵਜੂਦ ਅੰਗਰੇਜ਼ੀ ਸਾਮਰਾਜ ਦੀ ਕਾਮਯਾਬੀ ਕੇਵਲ ਇਸ ਦੇ ਫੌਜੀ ਅਤੇ ਆਰਥਕ ਬੱਲ ਉਤੇ ਨਿਰਭਰ ਨਹੀਂ ਸੀ । ਅੰਗਰੇਜ਼ਾਂ ਦੀ ਰਾਜਨੀਤਕ ਬਦੇਸ਼ੀ ਪਾਲਸੀ (Diplomacy) ਦਾ ਇਸ ਕਾਮਯਾਬੀ ਵਿਚ ਬਹੁਤ ਹੱਥ ਸੀ, ਜੋ, ਕਿਸੇ ਖਾਸ ਮਕਸਦ ਵਾਸਤੇ ਕਿਸੇ ਖਾਸ ਸਮੇਂ, ਅੰਤਰਰਾਸ਼ਟਰੀ ਤਾਕਤਾਂ ਦੇ ਤਵਾਜ਼ਨ ਨੂੰ ਆਪਣੇ ਹੱਕ ਵਿਚ ਕਰਨ ਵਿਚ ਕਾਮਯਾਬ ਹੁੰਦੀ । ਡਾਕਟਰ ਤਾਰਕਾ ਨਾਥ ਦਾਸ (ਜਿਨ੍ਹਾਂ ਨੂੰ ਗਦਰ ਪਾਰਟੀ ਲਹਿਰ ਸੰਬੰਧੀ ਸੈਨਵਾਂਸਿਸਕੋ ਵਿਚ ਚਲੇ ਮੁਕੱਦਮੈਂ ਵਿਚ ਸਜ਼ਾ ਹੋਈ) ਲਿਖਦੇ ਹਨ ਕਿ, “ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ੧੮੫੭ ਵਾਲੇ ਹਿੰਦ ਦੀ ਆਜ਼ਾਦੀ ਦੇ ਅੰਦੋਲਨ ਦੇ ਫੇਲ ਹੋਣ ਦੇ ਕਾਰਨਾਂ ਵਿਚੋਂ ਇਕ ਇਹ ਸੀ ਕਿ ਅੱਡ ਅੱਡ ਕੌਮਾਂ ਨਾਲ ਉਸ ਕਿਸਮ ਦੇ ਬਦੇਸ਼ੀ ਤਅੱਲਕਾਤ ਨਾ ਪੈਦਾ ਕੀਤੇ ਗਏ, ਜਿਸ ਤਰਾਂ ਦੇ ਇਟਲੀ ਨੇ ਆਪਣੀ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਵਿਚ ਕਾਇਮ ਕੀਤੇ ।..........ਇੰਗਲੈਂਡ ਨੇ San Francisco Trial, Testimony of Witne86e8, p. 179. + Ibid, Charge to the Jury by the Judge, p. 896. Digited by Paul Digital Library www. bigborg