ਪੰਨਾ:ਗ਼ਦਰ ਪਾਰਟੀ ਲਹਿਰ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਬਰਦਸਤ ਜਨਤਕ ਲਹਿਰ ਸੀ ਜਿਸ ਦੇ ਬੱਲ ਆਜ਼ਾਦੀ ਲੈਣ ਦੀ ਦੂਰ ਦੀ ਆਸ ਵੀ ਦਿਸਦੀ ਹੋਵੇ । ਇਨ੍ਹਾਂ ਹਾਲਾਤ ਵਿਚ ਗਦਰ ਪਾਰਟੀ ਦੇ ਮੁਖੀਆਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਦੇਸ਼ੀ ਤਾਕਤਾਂ ਦੀ ਮਦਦ ਹਾਸਲ ਕਰਨ ਵਾਸਤੇ ਉਸੇ ਕਿਸਮ ਦਾ ਯਤਨ ਕੀਤਾ ਜਿਵੇਂ ਬੈਂਜੇਮਨ ਫਰੈਂਕਲਿਨ ਜਾਂ ਇਟਲੀ ਅਤੇ ਹੋਰ ਦੇਸ਼ਾਂ ਦੇ ਦੇਸ਼ ਭਗਤਾਂ ਕੀਤੇ । ਗਦਰ ਪਾਰਟੀ ਦਾ ਪੰਚਾਇਤੀ ਰਾਜ ਦਾ ਆਦਰਸ਼ ਅਪਨਾਉਣਾ ਹੀ ਇਸ ਦਾ ਕਾਫੀ ਸਬੂਤ ਹੈ । ਜਦ ਲਾਲਾ ਹਰਦਿਆਲ ਨੇ ਅਮਰੀਕਾ ਤੋਂ ਜਾਣ ਪਿਛੋਂ, ੧੯੧੪ ਵਾਲੀ ਵਡੀ ਲੜਾਈ ਦੇ ਦੌਰਾਨ ਵਿਚ, ਜਰਮਨੀ ਵਿਚ ਜਾ ਕੇ ਹੋਰ ਹਿੰਦੀ ਦੇਸ਼ ਭਗਤਾਂ ਨਾਲ ਮਿਲਕੇ ਬਰਲਨ ਵਿਚ “ਇੰਡੀਅਨ ਰੈਵੋਲੀਊਸ਼ਨਰੀ ਸੁਸਾਇਟੀ ਬਣਾਈ (ਜਿਸ ਨੇ ਜਰਮਨ ਸਰਕਾਰ ਅਤੇ ਤੁਰਕੀ ਅਫਸਰਾਂ ਦਾ ਮਿਲਵਰਤਨ ਹਾਸਲ ਕਰਨ ਵਿਚ ਬਹੁਤਾ ਹਿੱਸਾ ਲਿਆ, ਤਾਂ ਇਸ ਸੁਸਾਇਟੀ ਦਾ ਨਿਸ਼ਾਨਾ ਵੀ ਖੁਲੇ ਤੌਰ ਉਤੇ ਹਿੰਦ ਵਿਚ ਪੰਚਾਇਤੀ ਰਾਜ ਕਾਇਮ ਕਰਨਾ ਰਖਿਆ ਗਿਆ*। ਇਸ ਤੋਂ ਇਲਾਵਾ ਗਦਰ ਪਾਰਟੀ, ਜਾਂ ਬਰਲਨ ਵਿਚ ਬਣੀ 'ਇੰਡੀਅਨ ਰੈਵੋਲੀਊਸ਼ਨਰੀ ਸੁਸਾਇਉਂ (ਜਿਸ ਨਾਲ ਗਦਰ ਪਾਰਟੀ ਨੇ ਪਿਛੋਂ ਜਾ ਕੇ ਮਿਲਵਰਤਨ ਕੀਤਾ), ਨੇ ਕਦੇ ਵੀ ਕਿਸੇ ਐਸੀ ਤਜਵੀਜ਼ ਵਲ ਧਿਆਨ ਤਕ ਨਹੀਂ ਦਿੱਤਾ, ਜਿਸ ਦੀ ਮਨਸ਼ਾ ਜਰਮਨ ਜਾਂ ਤੁਰਕੀ ਫੌਜਾਂ ਨੂੰ ਹਿੰਦ ਵਿਚ ਲਿਆਉਣ ਦੀ ਹੋਵੇ। ਉਨ੍ਹਾਂ ਜਰਮਨੀ ਤੋਂ ਵਧ ਤੋਂ ਵਧ ਹਥਿਆਰਾਂ ਜਾਂ ਮਾਇਆ ਦੀ ਮਦਦ ਲਈ, ਅਤੇ ਜਰਮਨੀ ਵਿਚ ਹੋਏ ਕੈਦ ਹਿੰਦੀ ਸਿਪਾਹੀਆਂ ਨੂੰ ਹਿੰਦ ਦੀ ਆਜ਼ਾਦੀ ਲਈ ਵਰਤਣ ਦੀ ਪਲੈਨ ਬਣਾਈ। ਇਕ ਅਮਰੀਕਨ ਨੀਂਮ ਸਰਕਾਰੀ ਰਿਪੋਰਟ ਵਿਚ ਵੀ ਇਸ ਹਕੀਕਤ ਨੂੰ ਮੰਨਿਆ ਗਿਆ ਹੈ ਕਿ ਪਹਿਲੇ ਸੰਸਾਰ ਯੁਧ ਸਮੇਂ ਭਾਵੇਂ ਗਦਰੀਆਂ ਦੇ ਜਰਮਨੀ ਨਾਲ ਸੰਬੰਧ ਸਨ, ਪਰ ਉਹ ਇਸ ਕਰਕੇ ਨਹੀਂ ਸਨ ਕਿ ਗਦਰੀ ਜਰਮਨ ਨਿਵਾਜ਼ ਸਨ, ਬਲਕਿ ਇਸ ਕਰਕੇ ਕਿ ਜਰਮਨੀ ਵੀ ਬਰਤਾਨੀਆ ਦਾ ਦੁਸ਼ਮਨ ਸੀ*। ਜਰਮਨੀ ਦੀ ਹਾਰ ਪਿਛੋਂ ਗਦਰ ਪਾਰਟੀ ਨੇ ਅੰਗਰੇਜ਼ਾਂ ਵਿਰੁਧ ਆਪਣੀਆਂ ਆਜ਼ਾਦਾਨਾਂ ਸਰਗਰਮੀਆਂ ਜਾਰੀ ਰੱਖੀਆਂ, ਅਤੇ ਆਪਣੇ ਮਕਸਦ ਖਾਤਰ ਰੁਸ ਨਾਲ ਜੋੜ ਜੋੜਿਆ, ਅਤੇ ੧੯੪੫ ਪਿਛੋਂ ਬਰਤਾਨੀਆ ਦੀ ਵਿਰੋਧਤਾ ਦੇ ਕਾਰਨ ਅਮਰੀਕਾ ਦੇ ਵੀ ਬਰਖਲਾਫ ਹੋ ਗਈ। ਬਲਕਿ ਪਹਿਲੇ ਕੇਸ ਵਿਚ ਸ਼ਹਾਦਤ ਹੈ ਕਿ ਗਦਰ ਪਾਰਟੀ ਦੇ ਲੀਡਰ ਇਸ ਖਤਰੇ ਤੋਂ ਚੌਕਸ ਸਨ ਕਿ ਕਿਧਰੇ ਜਰਮਨ ਅੰਗਰੇਜ਼ਾਂ ਦੀ ਥਾਂ ਹਿੰਦ ਵਿਚ ਪੈਰ ਨਾ ਆ ਜਮਾਉਣ। ਮਿੰਟਗੁਮਰੀ ਦੇ ਜੇਲਰ ਨੇ ਆਪਣੇ ਨੋਟਾਂ ਵਿਚ ਲਿਖਿਆ ਹੈ ਕਿ ਸ਼ੀ ਸੋਹਨ ਸਿੰਘ ਭਕਨਾ’ (ਪ੍ਰਧਾਨ, ਗਦਰ ਪਾਰਟੀ) ਨੇ ਉਸ ਨੂੰ ਦੱਸਿਆ ਕਿ “ਓਹ ਜਵਾਲਾ ਸਿੰਘ, ਮੁਲਾ ਸਿੰਘ ਅਤੇ ਕੇਸਰ ਸਿੰਘ) ਹਿੰਦ ਵਿਚ ਪ੍ਰਚਾਰ ਕਰਨ ਵਾਸਤੇ ਭੇਜੇ ਗਏ ਕਿ ਕਿਧਰੇ ਜਰਮਨ ਅੰਗਰੇਜ਼ਾਂ ਦੀ ਥਾਂ ਨਾ ਮੱਲ ਲੈਣ, ਅਤੇ ਹਿੰਦੀਆਂ ਨੂੰ ਉਸੇ ਹਾਲਾਤ ਵਿਚ ਰੱਖਣ ਜਿਸ ਵਿਚ ਉਹ ਹਨ । ਸ੍ਰੀ ਹਰਨਾਮ ਸਿੰਘ ਟੁੰਡੀ ਲਾਟ ਦਸਦੇ ਹਨ ਕਿ ਸਮੇਂ ਆਂ ਨੂੰ ਨਾਲ ਨੇਕ ਇਨਕਲਾਬਗਾਵਤ ਲਈ ਯੁਗੰਤਰ ਆਸ਼ਰਮ, ਸੈਨਸਿਸਕੋ, ਵਿਚ ਇਕ ਪੰਜਾਬ ਦਾ ਵਡਾ ਨਕਸ਼ਾ ਲਗਾ ਹੋਇਆ ਸੀ, ਜਿਸ ਉਤੇ ਕਸ਼ਮੀਰ ਦੇ ਹਿੱਸੇ ਵਿਚ ਬੜੀ ਸੁੰਦਰ ਲਿਖਤ ਵਿਚ ਲਾ: ਹਰਦਿਆਲ ਨੇ ਆਪਣੀ ਹੱਥੀਂ ਅੰਗਰੇਜ਼ੀ ਵਿਚ ਲਿਖਿਆ ਹੋਇਆ ਸੀ **Republic in Kashmir in 1920 (ਕਸ਼ਮੀਰ ਵਿਚ ਸੰਨ ੧੯੨੦ ਵਿਚ ਪੰਚਾਇਤੀ ਰਾਜ) । ਲਾ: ਹਰਦਿਆਲ ਤੋਂ ਜਦ ਸ੍ਰੀ ਹਰਨਾਮ ਸਿੰਘ ਨੇ ਇਸ ਦਾ ਮਤਲਬ ਪੁਛਿਆ, ਤਾਂ ਉਨਾਂ ਦੱਸਿਆ ਕਿ ਪਹਿਲਾਂ ਚੀਨ ਆਜ਼ਾਦ ਹੋਵੇਗਾ ਅਤੇ ਫਿਰ ਉਸ ਦੀ ਮਦਦ ਨਾਲ ਅਸੀਂ ਪਹਿਲਾਂ ਕਸ਼ਮੀਰ ਵਿਚ ਸੰਨ ੧੯੨੦ ਦੇ ਕਰੀਬ ਪੰਚਾਇਤੀ ਰਾਜ ਕਾਇਮ ਕਰਾਂਗੇ । ਅਰਥਾਤ ਇਕ ਸਕੀਮ ਇਹ ਵੀ ਸੀ ਕਿ ਚੀਨ ਰਾਹੀਂ ਪਹਿਲੋਂ ਹਿੰਦ ਦੇ ਉਤਰੀ ਹਿੱਸਿਆਂ ਵਲੋਂ ਦੇਸ਼ ਨੂੰ ਆਜ਼ਾਦ ਕਰਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ । ਪਿਛੋਂ ਹੋਏ ਵਾਕਿਆਤ ਦੀ ਰੌਸ਼ਨੀ ਵਿਚ ਇਹ ਸਕੀਮ ਬੜੀ ਗੈਰ-ਅਮਲੀ ਅਤੇ ਹਵਾਈ ਜਾਪਦੀ ਹੈ. ਪਰ ਇਹ ਜ਼ਰੂਰ ਜ਼ਾਹਰ ਕਰਦੀ ਹੈ ਕਿ ਗਦਰ ਪਾਰਟੀ ਦੇ ਲੀਡਰ ਜਰਮਨੀ ਜਾਂ ਕਿਸੇ ਹੋਰ ਤਾਕਤ ਨਾਲ ਬਥੇ ਹੋਏ ਨਹੀਂ ਸਨ, ਅਤੇ ਆਪਣਾ ਮੰਤਵ ਪੂਰਾ ਕਰਨ ਵਾਸਤੇ ਹੋਰ ਬੰਨੇ ਵੀ ਖਿਆਲ ਦੁੜਾਉਂਦੇ ਸਨ। ਗਦਰ ਪਾਰਟੀ ਦੀਆਂ ਹਿੰਦ ਵਿਚ ਇਨਕਲਾਬੀ ਤਿਆਰੀਆਂ ਦਾ ਧੁਰਾ ਹਿੰਦੀ ਫੌਜੀਆਂ ਨੂੰ ਬਗਾਵਤ ਲਈ ਤਿਆਰ ਕਰਨਾ ਸੀ। ਕਿਸੇ ਜਨਤਕ ਇਨਕਲਾਬ ਨੂੰ ਕਾਮਯਾਬ ਕਰਨ ਵਾਸਤੇ ਵੀ ਫੌਜੀਆਂ ਨੂੰ ਨਾਲ ਮਿਲਾਉਣਾ ਜ਼ਰੂਰੀ ਹੁੰਦਾ ਹੈ, ਪਰ ਉਸ ਸਮੇਂ ਦੇਸ ਵਿਚ ਜਨਤਕ ਇਨਕਲਾਬੀ ਲਹਿਰ ਤਾਂ ਇਕ ਬੰਨੇ, ਜਨਤਕ ਪੈਮਾਨੇ ਉਤੇ ਕੋਈ ਅਮਨ ਪਸੰਦ ਰਾਜਸੀ ਅੰਦੋਲਨ ਵੀ ਨਹੀਂ ਸੀ। ਬੰਗਾਲ ਵਿਚ ਇਨਫਰਾਦੀ ਦਹਿਸ਼ਤਪਸੰਦ ਲਹਿਰ ਜ਼ਰੂਰ ਮੌਜੂਦ ਸੀ, ਪਰ ਇਸ ਦੇ ਤਰੀਕਾਕਾਰ ਦੇ ਆਸਰੇ ਫੌਜਾਂ ਨੂੰ ਨਾਲ ਲਏ ਬਗੈਰ ਕਾਮਯਾਬੀ ਦੇ ਚਾਨਸ ਨਾ ਹੋਇਆਂ ਬਰਾਬਰ ਸਨ, ਕਿਉਂਕਿ ਹਿੰਦ ਦੇ ਰਾਜਸੀ ਅੰਦੋਲਨ ਦਾ ਟਾਕਰਾ ਮੁਠੀ ਭਰ ਵਿਯਕਤੀਆਂ ਨਾਲ ਨਹੀਂ ਸੀ, ਬਲਕਿ ਸਮੁਚੀ ਅੰਗਰੇਜ਼ੀ ਸਾਮਰਾਜੀ ਤਾਕਤ ਨਾਲ ਸੀ । ਬੰਗਾਲ ਦੇ ਕਈ ਉੱਘੇ ਦਹਿਸ਼ਤਪਸੰਦ ਇਨਕਲਾਬੀਆਂ ਨੂੰ ਵੀ ਗਦਰ ਪਾਰਟੀ ਦੀ ਫੌਜਾਂ ਵਿਚ ਬਗਾਵਤ ਕਰਾਉਣ ਵਾਲੀ ਪਲੈਨ ਵਧੇਰੇ ਪਸੰਦ ਆਈ, ਅਤੇ ਉਹ ਇਸੇ ਕਾਰਨ ਪ੍ਰੇਰਤ ਹੋਕੇ ਗਦਰ ਪਾਰਟੀ ਲਹਿਰ ਵਿਚ ਸ਼ਾਮਲ ਹੋ ਗਏ*। ਇਨਾਂ ਵੀਚਾਰਾਂ ਤੋਂ ਇਲਾਵਾ ਗਦਰ ਪਾਰਟੀ ਦਾ ਇਹ ਅੰਦਾਜ਼ਾ ਠੀਕ ਸਾਬਤ ਹੋਇਆ ਕਿ ਜੰਗ ਦੀ ਸੂਰਤ ਵਿਚ ਸਿਪਾਹੀਆਂ,ਜਦ ਉਨਾਂ ਨੂੰ ਆਪਣੇ ਬਦੇਸ਼ੀ ਹਾਕਮਾਂ ਦੀ ਨੌਕਰੀ ਕਰਨ ਵਿਚ ਸਰੀਨ ਮੌਤ ਦੇ ਚਾਨਸ ਵਧੇਰੇ ਦਿਸਦੇ ਹੋਣ, ਨੂੰ ਆਪਣੇ ਦੇਸ਼ ਦੀ ਆਜ਼ਾਦੀ ਖਾਤਰ ਬਗਾਵਤ ਵਾਸਤੇ ਪ੍ਰੇਰਨਾ ਮੁਸ਼ਕਲ ਨਹੀਂ ਸੀ, ਬਸ਼ੱਰਕੇ ਇਸ ਦੀ ਕਾਮਯਾਬੀ ਦੀ ਕੁਝ · ਸੁਰਤ ਹੋਵੇ । ਗਦਰ ਇਨਕਲਾਬੀਆਂ ਨੂੰ ਜੋ ਹਿੰਦੀ ਫੌਆਂ ਨੂੰ ਬਗਾਵਤ ਲਈ ਤਿਆਰ ਕਰਨ ਵਿਚ ਕਾਮਯਾਬੀ ਹੋਈ, ਉਹ ਇਸ ਗਲ ਦਾ ਕਾਫੀ ਸਬੂਤ ਹੈ । ਇਸ ਵਾਸਤੇ ਹਿੰਦੀ ਫੌਜਾਂ ਨੂੰ ਬਗਾਵਤ ਵਾਸਤੇ ਤਿਆਰ ਕਰਨਾ ਅ ਇਸ ਨੂੰ ਹਿੰਦ ਵਿਚਲੀ ਇਨਕਲਾਬੀ ਪਲੈਨ ਦਾ ਧੁਰਾ ਬਨਾਉਣਾ, ਗਦਰ ਪਾਰਟੀ ਦੀ ਪਲੈਨ ਦਾ ਨਾ ਕੇਵਲ ਇਕ ਠੀਕ ਕਦਮ ਸੀ, ਬਲਕਿ ਉਸ ਸਮੇਂ ਦੇ ਦੇਸ ਦੇ ਰਾਜਸੀ ਹਾਲਾਤ ਦੀ ਰੌਸ਼ਨੀ ਵਿਚ ਨਕਲਾਬੀ ਨਜ਼ਰੀਏ ਤੋਂ ਇਸ ਤੋਂ ਬਿਨਾਂ ਹੋਰ ਕੋਈ ਅਮਲੀ ਵਰਸੋਂ ਵਿਚ ਆ ਸਕਣ ਵਾਲਾ ਰਾਹ ਵੀ ਨਹੀਂ ਸੀ। "ਬੰਦੀ ਜੀਨ, ਸਤਿੰਦਰ ਨਾਥ ਸਾਨਯਾਲ,, ਪਹਿਲਾ ਭਾਗ, (ਪੰਨ ਸ਼ਾੴ ਤੇ ਝ।

  • Third Case, Evidence, p. 181.

"Report reg. unamerican activities, p. 220. +Ibid, p. 24l. First Case, Judgement, Part I, p. 40. Digitized by Panjat Digital Library w padigdorg