ਪੰਨਾ:ਗ਼ਦਰ ਪਾਰਟੀ ਲਹਿਰ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਠਵਾਂ ਕਾਂਡ* ਗਦਰ ਅਖਬਾਰ ਗਦਰ ਪਾਰਟੀ ਕਾਇਮ ਕਰਨ ਪਿਛੋਂ, “ਅਗਲਾ ਕਦਮ “ਗਦਰ' ਅਖਬਾਰ ਕਾਇਮ ਕਰਨ ਦਾ ਚੁਕਿਆ ਗਿਆ । ਇਸ ਅਖ਼ਬਾਰ ਦਾ ਪਹਿਲਾ ਪਰਚਾ ਪਹਿਲੀ ਨਵੰਬਰ, ੧੯੧੩ ਨੂੰ ਪ੍ਰਕਾਸ਼ਤ ਹੋਇਆ । ਪੰਜਵੇਂ ਕਾਂਡ ਵਿਚ ਦੱਸਿਆ ਜਾ ਚੁੱਕਾ ਹੈ ਕਿ ਮਈ ੧੯੧੩ ਵਿਚ ਲਾ: ਹਰਦਿਆਲ ਦੇ ਔਰੇਗਨ ਸਟੇਟ ਦੇ ਦੌਰੇ ਦੇ ਦੌਰਾਨ ਵਿਚ ਅਖਬਾਰ ਜਾਰੀ ਕਰਨ ਵਾਸਤੇ ਚੰਦਾ ਇਕੱਠਾ ਕੀਤਾ ਗਿਆ; ਅਤੇ ਜਿਸ ਦਿਨ ਗਦਰ ਪਾਰਟੀ ਕਾਇਮ ਹੋਈ, ਓਸੇ ਦਿਨ ਸੈਨਵਾਂਸਿਸਕੋ ਤੋਂ ਗਦਰ ਅਖਬਾਰ ਪ੍ਰਕਾਸ਼ਤ ਕਰਨ ਦਾ ਫੈਸਲਾ ਵੀ ਕੀਤਾ ਗਿਆ । ਸੈਨਸਿਸਕੋ ਇਸ ਵਾਸਤੇ ਚੁਣਿਆ ਗਿਆ ਕਿਉਂਕਿ ਲਾ: ਹਰਦਿਆਲ ਉਥੇ ਰਹਿੰਦੇ ਸਨ, ਕੈਲੇਫੋਰਨੀਆ ਵਿਚ ਹਿੰਦੀਆਂ ਦੀ ਗਿਣਤੀ ਬਹੁਤ ਸੀ, ਅਤੇ ਇਹ ਅੰਗਰੇਜ਼ ਵਿਰੋਧੀ ਆਇਰਸ਼ ਅਤੇ ਹੋਰ ਕੌਮਾਂਤਰੀ ਅਗੇ-ਵਧੂ ਲਹਿਰਾਂ ਦਾ ਅਮਰੀਕਾ ਵਿਚ ਕੱਦ ਸੀ। ਲਾ: ਹਰਦਿਆਲ ਨੂੰ ਅਖਬਾਰ ਚਲਾਉਣ ਦਾ ਜ਼ਿਮੇਂਵਾਰ ਥਾਪਿਆ ਗਿਆ, ਤਿੰਨ ਹਜ਼ਾਰ ਦੇ ਕਰੀਬ ਡਾਲਰ ਇਕ ਸਬ ਕਮੇਟੀ (ਜੋ ਅਖਬਾਰ ਦੇ yਬੰਧ ਵਾਸਤੇ ਨੀਯਤ ਕੀਤੀ ਗਈ) ਦੇ ਨਾਮ ਜਮਾਂ ਕਰਾਇਆ , ਗਿਆ, ਅਤੇ ਅਖਬਾਰ ਦੇ ਚਲੰਤ ਖਰਚ ਪੂਰੇ ਕਰਨ ਵਾਸਤੇ ਮਾਹਵਾਰੀ ਚੰਦੇ ਅਕੱਠੇ ਕਰਨ ਦਾ ਪ੍ਰਬੰਧ ਕੀਤਾ ਗਿਆ*, ਕਿਉਂਕਿ ਅਖਬਾਰ ਨੂੰ ਮੁਫਤ ਵੰਡਣ ਦਾ ਫੈਸਲਾ ਕੀਤਾ ਗਿਆ ਸੀ। ਔਰੇਗਨ ਸਟੇਟ ਦਾ ਦੌਰਾ ਖਤਮ ਕਰਕੇ ਲਾ: ਹਰਦਿਆਲ ਵਾਪਸ ਸੈਨਫਾਂਸਿਸਕੋ ਆ ਗਏ ਅਤੇ ਪਾਰਟੀ ਦੇ ਹੋਰ ਮੈਂਬਰ ਮਿਲਾਂ ਵਿਚ ਕੰਮ ਕਰਨ ਲਈ ਪਿੰਡ ਪੁੰਡ ਗਏ । ਪੰਜ ਮਹੀਨੇ ਲੰਘ ਗਏ ਪਰ ਅਖਬਾਰ ਨਾ ਨਿਕਲਿਆ । ਸ਼੍ਰੀ ਸੋਹਣ ਸਿੰਘ ਭਕਨਾ, ਪ੍ਰਧਾਨ ਗਦਰ ਪਾਰਟੀ, ਲਿਖਦੇ ਹਨ ਕਿ ਲਾ ਹਰਦਿਆਲ ਨੇ ਸਗੋਂ ਉਨਾਂ ਨੂੰ ਲਿਖ ਦਿੱਤਾ ਕਿ, “ਮੇਰੀ ਸਿਹਤ ਕੰਮ ਕਰਨ ਯੋਗ ਨਹੀਂ ਹੈ, ਭਲੀ ਗਲ ਹੈ ਕਿ ਪ੍ਰਬੰਧਕ ਕਮੇਟੀ ਅਖਬਾਰ ਦਾ ਬੋਝ ਕਿਸੇ ਹੋਰ ਸਜਨ ਦੇ ਸਿਰ ਦੇ ਦੇਵੇ । ਪਰ ਉਸ ਵੇਲੇ ਅਖਬਾਰ ਨੂੰ ਚਲਾਉਣ ਵਾਲਾ ਹੋਰ ਕੋਈ ਆਦਮੀ ਨਹੀਂ ਸੀ ਦਿਸਦਾ, ਅਤੇ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਦੀ ਭਰਮਾਰ ਹੋ ਰਹੀ ਸੀ ਕਿ ਅਖਬਾਰ ਕੱਢਣ ਵਿਚ ਦੇਰ ਕਿਉਂ ਪੈ ਰਹੀ ਸੀ । ਕਿਉਂਕਿ ਜਿਸਤਰ੍ਹਾਂ ਅਗੇ ਦੱਸਿਆ ਜਾ ਚੁਕਾ ਹੈ,

  • ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ “ਗਦਰ” ਅਖਬਾਰ ਦੇ ਪੂਬੰਧ ਬਾਰੇ ਬਹੁਤੀ ਤਫਸੀਲ ਨਹੀਂ ਦਿੱਤੀ ਗਈ । ਇਸ ਵਾਸਤੇ ਇਸ ਕਾਂਡ ਵਿਚ ਐਸੀ ਵਾਕਫੀਅਤ ਵੀ ਸ਼ਾਮਲ ਕਰਨੀ ਪਈ ਹੈ, ਜੋ ਹੋਰ ਵਸੀਲਿਆਂ ਤੋਂ ਪ੍ਰਾਪਤ ਕੀਤੀ ਗਈ ਹੈ ਅਤੇ ਜਿਸ ਦੀ ਪੁਸ਼ਟੀ ਨਹੀਂ ਹੁੰਦੀ, ਪਰ ਬਹੁਤੀ ਜ਼ਰੂਰੀ ਨਾ ਹੋਣ ਕਰਕੇ ਜਿਸ ਦੀ ਲਹਿਰ ਦੇ ਇਤਹਾਸ ਉਤੇ ਅਸਰ ਨਹੀਂ ਪੈਂਦਾ।

First Case, The beginning of the conspiracy and war, p. 3.

  • Mandlay Case, Judgement, p. 31.

+First Case, The beginning of the cons piracy and war, p. 3. tਅਕਾਲੀ ਤੇ ਪ੍ਰਦੇਸੀ, ੧੯ ਅਪਰੈਲ ੧੯੩੦ ਦਾ ਪਰਚਾ । ਇਹ ਲਹਿਰ ਹੋਲੋਂ ਹਿੰਦੀ ਕਾਮਿਆਂ ਵਲੋਂ ਉਤਪਨ ਹੋਈ, ਅਤੇ ਓਹ ਬੜੇ ਉਤਾਵਲੇ ਸਨ ਕਿ ਜਲਦੀ ਤੋਂ ਜਲਦੀ ਅਮਲੀ ਕਦਮ ਚੁਕਿਆ ਜਾਏ । ਇਸ ਵਾਸਤੇ ਕਮੇਟੀ ਨੇ ਲਾ: ਹਰਦਿਆਲ ਉਤੇ ਜ਼ੋਰ ਦਿੱਤਾ ਕਿ ਅਖਬਾਰ ਦੀ ਜ਼ਿਮੇਂਵਾਰੀ ਉਨਾਂ ਨੂੰ ਹੀ ਨਿਭਾਉਣੀ ਪਵੇਗੀ। ਜਾਪਦਾ ਹੈ ਕਿ ਸ੍ਰੀ ਕਰਤਾਰ ਸਿੰਘ ‘ਸਰਾਭਾ ਦੇ ਉਤਸ਼ਾਹ ਦਾ ਅਖਬਾਰ ਜਾਰੀ ਕਰਨ ਵਿਚ ਕਾਫੀ ਹੱਥ ਸੀ। ਸ੍ਰੀ ਕਰਤਾਰ ਸਿੰਘ ‘ਸਰਾਭਾ' ਅਠਾਰਾਂ ਕੁ ਸਾਲ ਦੇ ਨੌਜਵਾਨ ਸਨ, ਜਿਨਾਂ ਨੇ ਬੰਗਾਲ ਦੇ ਇਕ ਸਕੂਲ ਵਿਚ ਵਿਦਿਆ ਪ੍ਰਾਪਤ ਕੀਤੀ ਅਤੇ ਜਿਥੋਂ ਗਾਲਬਨ ਉਨਾਂ ਨੂੰ ਰਾਜਸੀ ਜਾਗਰਤੀ ਆਈ* । ਉਹ ਅਮਰੀਕਾ ਉਚੀ ਵਿਦਿਆ ਹਾਸਲ ਕਰਨ ਆਏ ਸਨ, ਅਤੇ ਬਰਕਲੇ ਯੂਨੀਵਰਸਟੀ ਵਿਚ ਰਸਾਇਣ ਵਿਦਿਆ ਪੜਨ ਵੀ ਲਗ ਗਏ ਸਨ। ਪਰ ਜਿਉਂ ਹੀ ਉਨ੍ਹਾਂ ਗਦਰ ਪਾਰਟੀ ਕਾਇਮ ਹੋਣ ਅਤੇ ਅਖਬਾਰ ਜਾਰੀ ਕਰਨ ਦੇ ਫੈਸਲੇ ਬਾਰੇ ਸੁਣਿਆ, ਉਨਾਂ ਅਗੋਂ ਪੜਾਈ ਦਾ ਵੀਚਾਰ ਤਰਕ ਕਰ ਦਿਤਾ। ਸ੍ਰੀ ਕਰਤਾਰ ਸਿੰਘ ‘ਸਰਾਭਾ’, ਜਿਵੇਂ ਅਗੇ ਵੇਖਿਆ ਜਾਵੇਗਾ, ਇਨਸਾਨੀ ਜਾਮੇਂ ਵਿਚ ਇਕ ਬਿਜਲੀ ਦੇ ਇੰਜਨ (Human dynamo) ਦੀ ਤਰਾਂ ਸਨ, ਜੋ ਆਪਣੇ ਬੇਹਸਾਬੇ ਜ਼ੋਸ਼ ਅਤੇ ਉਤਸ਼ਾਹ ਨਾਲ ਹਰ ਉਸ ਆਦਮੀ ਨੂੰ ਉਤਸ਼ਾਹ ਦੀ ਰੌ ਨਾਲ ਚਾਰਜ ਕਰਦੇ ਸਨ ਜਿਸ ਦਾ ਉਨ੍ਹਾਂ ਨਾਲ ਵਾਹ ਪੈਂਦਾ। ਜੇ ਸ਼ੀ ਸੋਹਣ ਸਿੰਘ ‘ਭਕਨਾ’ ਦੀ ਗਲ ਠੀਕ ਮੰਨ ਲਈ ਜਾਏ ਕਿ ਲਾ: ਹਰਦਿਆਲ ਅਖਬਾਰ ਦੀ ਜ਼ਿੰਮੇਵਾਰੀ ਨਿਭਾਉਣੋਂ ਢਿਲੇ ਪੈ ਗਏ ਸਨ, ਤਾਂ ਇਹ ਵਡੀ ਗਲ ਨਹੀਂ ਕਿ ਪ੍ਰਬੰਧਕ ਕਮੇਟੀ ਦੇ ਜ਼ੋਰ ਪਾਉਣ ਅਤੇ ‘ਸਰਾਭਾ ਜੀ ਦੇ ਉਤਸ਼ਾਹ ਨੇ ਲਾ: ਹਰਦਿਆਲ ਨੂੰ ਅਖਬਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਪੈਰਾਂ ਉਤੇ ਫਿਰ ਖੜਾ ਕੀਤਾ ਹੋਵੇ । ਬੀ ਹਰਨਾਮ ਸਿੰਘ ‘ਵੰਡੀ ਲਾਟ’, ਜੋ ਪਿਛੋਂ ਗਦਰ ਅਖਬਾਰ ਵਿਚ ਕੰਮ ਕਰਦੇ ਰਹੇ, ਦਸਦੇ ਹਨ ਕਿ ਸ੍ਰੀ ਕਰਤਾਰ ਸਿੰਘ ‘ਸਰਾਭਾ ਨੇ ਦੋ ਸੌ ਡਾਲਰ, ਜੋ ਵਿਦਿਆ ਦੇ ਖਰਚਾਂ ਲਈ ਉਨਾਂ ਨੂੰ ਦੇਸੋਂ ਆਇਆ ਸੀ, ਲਾ: ਹਰਦਿਆਲ ਦੇ ਹਵਾਲੇ ਕੀਤਾ, ਅਤੇ ਅਖਬਾਰ ਸ਼ਾਇਆ ਕਰਨ ਦਾ ਪ੍ਰਬੰਧ ਕਰਨ ਵਿਚ ਇਕਦੱਮ ਜੁੱਟ ਪਏ । ਪਹਿਲੇ ਕੇਸ ਦੇ ਫੈਸਲੇ ਵਿਚ ਵੀ ਇਹ ਦਰਜ ਹੈ ਕਿ ਸ੍ਰੀ ਕਰਤਾਰ ਸਿੰਘ ‘ਸਰਾਭਾ’ ਦਾ ‘ਗਦਰ ਦਾ ਪਹਿਲਾ ਪਰਚਾ ਕੱਢਣ ਵਿਚ ਹੱਥ ਸੀ*। “ਗਦਰ' ਅਖਬਾਰ ਦੇ ਪਹਿਲੇ ਪਰਚੇ ਉਰਦੂ ਵਿਚ ਹੱਥ ਨਾਲ ਚਲਣ ਵਾਲੇ ਸਾਈਕਲੋਸਟਾਈਲ ਪ੍ਰੈਸ ਉਤੇ ਛਾਪੇ ਗਏ, ਅਤੇ ਜਨਵਰੀ ੧੯੧੪ ਤੋਂ ਅਖਬਾਰ ਗੁਰਮੁਖੀ ਵਿਚ ਵੀ ਛਾਪਿਆ ਜਾਣ ਲਗਾ। ਪਰ ਜਦੋਂ ਅਖਬਾਰ ਦੀ ਮਾਂਗ ਬਹੁਤੀ ਵੱਧ ਗਈ, ਨੰ: ੫, ਵਡ ਸਟਰੀਟ (ਸੈਨਵਾਂਸਿਸਕੋ) ਵਿਚ ਆਪਣਾ ਛਾਪਾ ਖਾਨਾ ਕਾਇਮ ਕੀਤਾ ਗਿਆ। ਸ੍ਰੀ ਸੋਹਣ ਸਿੰਘ ਲਿਖਦੇ ਹਨ ਕਿ ਪਹਿਲੇ ਪਰਚੇ ਦੇ ਲਾ ਹਰਦਿਆਲ ਐਡੀਟਰ ਸਨ, ਅਤੇ ਛਾਪਣ ਵਾਲੇ ਸ੍ਰੀ ਕਰਤਾਰ ਸਿੰਘ ‘ਸਰਾਭਾ' ਅਤੇ ਸ੍ਰੀ ਗੁਪਤਾ। ਅਮਰ ਸਿੰਘ ( ਵਾਅਦਾ ਮੁਆਫ ) ਮੁਤਾਬਕ ਉਹ ਅਤੇ ਸ੍ਰੀ ਰਾਮਚੰਦ “ਗਦਰ' ਅਖਬਾਰ ਦੇ ਸਟਾਫ ਵਿਚ ਦਸੰਬਰ ੧੯੧੩ ਵਿਚ ਸ਼ਾਮਲ ਹੋਏ, ਜਦ ਲਾ: ਹਰਦਿਆਲ, ਸ੍ਰੀ ਗੁਪਤਾ, ਸ੍ਰੀ ਕਰਤਾਰ ਸਿੰਘ ‘ਸਰਾਭਾ ਅਤੇ ਸ੍ਰੀ ਹਰਨਾਮ ਸਿੰਘ ਟੁੰਡੀ ਲਾਟ ਉਥੇ ਅਗੇ ਹੀ ਕੰਮ ਕਰ ਰਹੇ ਸਨ । 'First Case, Individual Case of Kartal Singh, Sarabha, p. 3.

  • First Case, The Beginning of the Conspiracy and war, p. 4.

tਅਕਾਲੀ ਤੇ ਦੇਸੀ, ੨੦ ਅਪ੍ਰੈਲ ੧੯੩੦ ਦਾ ਪਰਚਾ Digitized by Panjab Digital Library www.punjabdigilib.org